image caption:

ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ

 ਵਾਸਿ਼ੰਗਟਨ -  ਅਮਰੀਕਾ ਦੇ ਸਿ਼ਕਾਗੋ ਪੁਲਿਸ ਨੇ ਸਿਰਫ਼ 41 ਸਕਿੰਟਾਂ ਵਿੱਚ ਇੱਕ ਵਿਅਕਤੀ ਦੀ ਕਾਰ 'ਤੇ 96 ਗੋਲੀਆਂ ਚਲਾਈਆਂ। ਇਸ ਦੌਰਾਨ ਕਾਰ ਦੇ ਡਰਾਈਵਰ ਡੇਕਸਟਰ ਰੀਡ ਦੀ ਮੌਤ ਹੋ ਗਈ। ਘਟਨਾ 21 ਮਾਰਚ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਹੁਣ ਇਸ ਨਾਲ ਜੁੜਿਆ ਵੀਡੀਓ ਸਾਹਮਣੇ ਆਇਆ ਹੈ।
ਘਟਨਾ ਦੌਰਾਨ ਮੌਜੂਦ ਪੁਲਿਸ ਅਧਿਕਾਰੀ ਦੀ ਵਰਦੀ 'ਤੇ ਲੱਗੇ ਬਾਡੀ ਕੈਮਰੇ 'ਚ ਵੀਡੀਓ ਰਿਕਾਰਡ ਹੋ ਗਈ। ਇਸ 'ਚ 5 ਪੁਲਿਸ ਅਧਿਕਾਰੀਆਂ ਨੂੰ ਸਫੇਦ ਕਾਰ 'ਤੇ ਗੋਲੀਬਾਰੀ ਕਰਦੇ ਦੇਖਿਆ ਜਾ ਸਕਦਾ ਹੈ। ਗੋਲੀਆਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਰੀਡ ਨੇ ਪਹਿਲਾਂ ਇੱਕ ਅਧਿਕਾਰੀ 'ਤੇ ਗੋਲੀਬਾਰੀ ਕੀਤੀ ਸੀ। ਜਵਾਬ 'ਚ ਹੋਰ ਅਧਿਕਾਰੀਆਂ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਵੀਡੀਓ 'ਚ ਰੀਡ ਗੋਲੀਬਾਰੀ ਕਰਦੇ ਨਜ਼ਰ ਨਹੀਂ ਆ ਰਹੇ ਹਨ। ਪਰ ਉਸ ਦੀ ਕਾਰ ਵਿੱਚੋਂ ਬੰਦੂਕ ਬਰਾਮਦ ਹੋਈ।
ਜਾਣਕਾਰੀ ਮੁਤਾਬਕ ਰੀਡ ਨੇ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਹੀਂ ਲਗਾਈ ਹੋਈ ਸੀ, ਇਸ ਲਈ ਪੁਲਿਸ ਨੇ ਉਸ ਨੂੰ ਰੋਕ ਲਿਆ।