image caption:

ਜੀਤਾਸ ਵਿਸਾਖੀ ਗੋਲਫ ਕੱਪ 2024- ਮੁਨੀਸ਼ ਅਰੋੜਾ ਬਣਿਆ ਚੈਂਪੀਅਨ

 ਅੱਜ ਇੱਥੇ ਵੇਪਟਾ ਗੋਲਫ ਕੋਰਸ ਛਾਉਣੀ ਵਿਖੇ ਸਮਾਪਤ ਹੋਏ ਜੀਤਾਸ ਵਿਸਾਖੀ ਗੋਲਫ ਕੱਪ-2024 ਵਿੱਚ ਮੁਨੀਸ਼ ਅਰੋੜਾ ਨੂੰ ਚੈਂਪੀਅਨ ਐਲਾਨਿਆ ਗਿਆ।  ਸ੍ਰੀ ਸੀਏ ਮਨੋਜ ਸੋਨੀ ਅਨੁਸਾਰ ਜੀਤਾ ਗੋਲਫ ਗਰੁਪ ਵੱਲੋਂ ਆਯੋਜਿਤ ਇਹ ਗੋਲਫ ਈਵੈਂਟ ਸ੍ਰੀ ਏ ਐਸ ਬੈਂਸ, ਆਈਏਐਸ (ਸੇਵਾਮੁਕਤ) ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਇਸ ਵਿੱਚ ਸੀਏ ਰਾਜੀਵ ਮਕੋਲ, ਲਖਵਿੰਦਰ ਪਾਲ ਸਿੰਘ ਖਹਿਰਾ, ਏ ਆਈ ਜੀ. (ਸੇਵਾਮੁਕਤ), ਕਰਨਲ ਡਡਵਾਲ, ਕਰਨਲ ਗੁਨੀਤ, ਕਰਨਲ ਬਹਿਲ, ਸੀਏ ਮਨੋਜ ਸੋਨੀ, ਕਰਨਲ ਅਜੀਤ ਸਿੰਘ ਟੁੱਟ, ਗੌਰਵ ਪਾਸਨ, ਰਾਜੂ ਦਿਓਲ, ਮੁਨੀਸ਼ ਅਰੋੜਾ,ਏ ਐਸ ਬੈਂਸ, ਭਰਤ ਗਿੱਲ ਆਦਿ ਨੇ ਉਤਸ਼ਾਹ ਨਾਲ ਭਾਗ ਲਿਆ।  ਸੋਨੀ ਨੇ ਅੱਗੇ ਕਿਹਾ ਕਿ ਫਾਈਨਲ ਮੁਕਾਬਲੇ ਵਿੱਚ ਮੁਨੀਸ਼ ਅਰੋੜਾ ਚੈਂਪੀਅਨ ਅਤੇ ਭਰਤ ਗਿੱਲ ਨੂੰ ਉਪ ਜੇਤੂ ਘੋਸ਼ਿਤ ਕੀਤਾ ਗਿਆ ਹੈ