image caption:

ਬਰਤਾਨੀਆ ਵਿਚ ਪੰਜਾਬੀ ਨੌਜਵਾਨ ਦੇ ਪੰਜ ਕਾਤਲਾਂ ਨੂੰ ਕੁਲ 122 ਸਾਲ ਕੈਦ ਦੀ ਸਜ਼ਾ

 ਬਰਤਾਨੀਆ ਵਿਚ ਪੰਜਾਬੀ ਨੌਜਵਾਨ ਦੇ ਪੰਜ ਕਾਤਲਾਂ ਨੂੰ ਕੁਲ 122 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 23 ਸਾਲ ਦੇ ਅਰਮਾਨ ਸਿੰਘ ਨੂੰ ਅਗਸਤ 2023 ਵਿਚ ਤੇਜ਼ਧਾਰ ਹਥਿਆਰਾਂ, ਹਾਕੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੋਹ ਕੋਹ ਕੇ ਮਾਰਿਆ ਗਿਆ। ਅਦਾਲਤ ਨੇ ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਸਿੰਘ ਅਤੇ ਮਨਜੋਤ ਸਿੰਘ ਨੂੰ 28-28 ਸਾਲ ਦੀ ਸਜ਼ਾ ਸੁਣਾਈ ਜਦਕਿ ਸੁਖਮਨਦੀਪ ਸਿੰਘ ਨੂੰ ਹਮਲੇ ਦੌਰਾਨ ਮਦਦ ਕਰਨ ਦੇ ਦੋਸ਼ ਹੇਠ 10 ਸਾਲ ਵਾਸਤੇ ਜੇਲ ਭੇਜਣ ਦੇ ਹੁਕਮ ਦਿਤੇ। ਪੱਛਮੀ ਇੰਗਲੈਂਡ ਦੇ ਸ਼ਰੂਜ਼ਬਰੀ ਸ਼ਹਿਰ ਵਿਚ ਹੋਈ ਵਾਰਦਾਤ ਮਗਰੋਂ ਪੁਲਿਸ ਨੇ ਪੜਤਾਲ ਆਰੰਭੀ ਤਾਂ ਪਤਾ ਲੱਗਾ ਕਿ ਦੋ ਗੱਡੀਆਂ ਵਿਚ ਸਵਾਰ 8 ਨਕਾਬਪੋਸ਼ ਹਮਲਾਵਰਾਂ ਨੇ ਅਰਮਾਨ ਸਿੰਘ ਘੇਰ ਲਿਆ ਜਿਨ੍ਹਾਂ ਖਤਰਨਾਕ ਹਥਿਆਰ ਸਨ।