image caption:

ਜਾਰਜ਼ੀਆ ਦੀ ਸੰਸਦ ਬਣੀ ਜੰਗ ਦਾ ਮੈਦਾਨ, ਚੱਲੇ ਲੱਤਾਂ-ਮੁੱਕੇ

 ਜਾਰਜ਼ੀਆ ਦੀ ਸੰਸਦ  &lsquoਚ ਸੰਸਦ ਮੈਂਬਰਾਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ। &lsquoਵਿਦੇਸ਼ੀ ਏਜੰਟਾਂ&rsquo ਸਬੰਧੀ ਇੱਕ ਵਿਵਾਦਤ ਬਿੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੱਤਾਧਾਰੀ ਪਾਰਟੀ ਇਸ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ। ਜਿੱਥੇ ਇਸ ਬਿੱਲ ਦਾ ਘਰੇਲੂ ਪੱਧਰ &lsquoਤੇ ਵਿਰੋਧ ਹੋ ਰਿਹਾ ਹੈ, ਉੱਥੇ ਹੀ ਅੰਤਰਰਾਸ਼ਟਰੀ ਪੱਧਰ &lsquoਤੇ ਵੀ ਚਿੰਤਾ ਪ੍ਰਗਟਾਈ ਜਾ ਰਹੀ ਹੈ।

ਜਾਰਜੀਅਨ ਟੀਵੀ ਦੇ ਵੀਡੀਓ ਵਿੱਚ ਸੱਤਾਧਾਰੀ ਪਾਰਟੀ ਦੇ ਨੇਤਾ ਮਾਮੂਕਾ ਮਦੀਨਾਰਦਜ਼ੇ ਨੂੰ ਸੰਸਦ ਵਿੱਚ ਬੋਲਦੇ ਹੋਏ ਵਿਰੋਧੀ ਸੰਸਦ ਮੈਂਬਰ ਅਲੇਕੋ ਇਲਿਆਸ਼ਵਿਲੀ ਦੁਆਰਾ ਮੁੱਕਾ ਮਾਰਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਸੰਸਦ ਜੰਗ ਦੇ ਮੈਦਾਨ ਵਿੱਚ ਬਦਲ ਜਾਂਦੀ ਹੈ ਅਤੇ ਦੋਵਾਂ ਪਾਸਿਆਂ ਦੇ ਕਈ ਸੰਸਦ ਮੈਂਬਰ ਆਪਸ ਵਿੱਚ ਟਕਰਾਅ ਵਿੱਚ ਘਿਰ ਜਾਂਦੇ ਹਨ। ਵੀਡੀਓ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਭਵਨ ਦੇ ਬਾਹਰ ਇਲਿਆਸ਼ਵਿਲੀ ਦਾ ਸਮਰਥਨ ਕਰਦੇ ਵਿਖਾਇਆ ਗਿਆ ਹੈ।