image caption:

ਪੋਰਨ ਸਟਾਰ ਨੂੰ ਪੈਸੇ ਦੇਣ ਦੇ ਮਾਮਲੇ ‘ਚ ਟਰੰਪ ਪਹੁੰਚੇ ਅਦਾਲਤ

 ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਨਿਊਯਾਰਕ ਦੀ ਅਦਾਲਤ &lsquoਚ ਪਹੁੰਚੇ। ਇਹ ਮਾਮਲਾ ਉਸ ਪੋਰਨ ਸਟਾਰ ਨਾਲ ਜੁੜਿਆ ਹੈ ਜਿਸ ਨਾਲ ਟਰੰਪ ਦੇ ਸਬੰਧ ਸਾਹਮਣੇ ਆਏ ਸਨ। ਟਰੰਪ &lsquoਤੇ ਇਸ ਮਾਮਲੇ ਨੂੰ ਲੁਕਾਉਣ ਲਈ ਪੋਰਨ ਸਟਾਰ ਨੂੰ ਇਕ ਲੱਖ 30 ਹਜ਼ਾਰ ਡਾਲਰ ਦੇਣ ਦਾ ਦੋਸ਼ ਹੈ।

ਦੇਸ਼ ਦੇ ਕਿਸੇ ਵੀ ਸਾਬਕਾ ਰਾਸ਼ਟਰਪਤੀ ਨਾਲ ਸਬੰਧਤ ਇਹ ਪਹਿਲਾ ਅਪਰਾਧਿਕ ਮਾਮਲਾ ਹੈ ਅਤੇ ਟਰੰਪ ਨਾਲ ਸਬੰਧਤ ਚਾਰ ਮਾਮਲਿਆਂ ਵਿੱਚੋਂ ਇਹ ਪਹਿਲਾ ਕੇਸ ਹੈ। ਟਰੰਪ ਵੱਲੋਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦਾ ਮਾਮਲਾ 2016 ਦਾ ਹੈ। ਉਸ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਟਰੰਪ ਦਾ ਇੱਕ ਪੋਰਨ ਸਟਾਰ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਦੋਸ਼ ਹੈ ਕਿ ਉਸ ਨੇ ਇਸ ਨੂੰ ਲੁਕਾਉਣ ਲਈ ਸਟੋਰਮੀ ਨੂੰ 1,30,000 ਡਾਲਰ ਦਿੱਤੇ ਸਨ।

ਸਾਬਕਾ ਰਾਸ਼ਟਰਪਤੀ ਦੀ ਕੰਪਨੀ ਨੇ ਇਹ ਪੈਸਾ ਆਪਣੇ ਵਕੀਲ ਮਾਈਕਲ ਕੋਹੇਨ ਨੂੰ ਦਿੱਤਾ, ਜਿਸ ਨੇ ਟਰੰਪ ਦੀ ਤਰਫੋਂ ਪੋਰਨ ਸਟਾਰ ਨੂੰ ਇਹ ਭੁਗਤਾਨ ਕੀਤਾ। ਇਹ ਮੁਕੱਦਮਾ ਅਜਿਹੇ ਸਮੇਂ ਵਿਚ ਅੱਗੇ ਵਧ ਰਿਹਾ ਹੈ ਜਦੋਂ ਟਰੰਪ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਟਿਕਟ ਦੇ ਸੰਭਾਵੀ ਉਮੀਦਵਾਰ ਵੀ ਹਨ।