image caption:

ਭਾਰਤ ਸ਼੍ਰੀਲੰਕਾ ਅਤੇ ਯੂਏਈ ਨੂੰ ਕਰੇਗਾ ਪਿਆਜ਼ ਨਿਰਯਾਤ

 ਭਾਰਤ ਨੇ ਸੰਯੁਕਤ ਅਰਬ ਅਮੀਰਾਤ ਅਤੇ ਸ਼੍ਰੀਲੰਕਾ ਨੂੰ ਸੀਮਤ ਮਾਤਰਾ ਵਿੱਚ ਪਿਆਜ਼ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ  ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।

ਭਾਰਤ ਨੇ ਸੰਯੁਕਤ ਅਰਬ ਅਮੀਰਾਤ  ਅਤੇ ਸ਼੍ਰੀਲੰਕਾ ਨੂੰ ਸੀਮਤ ਮਾਤਰਾ &rsquoਚ ਪਿਆਜ਼ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿਚ ਸੁੰਯਕਤ ਅਰਬ ਅਮੀਰਾਤ ਨੂੰ ਵਾਧੂ 10,000 ਮੀਟ੍ਰਿਕ ਟਨ  ਪਿਆਜ਼ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ (24,000 ਟਨ ਤੋਂ ਵੱਧ ਪਹਿਲਾਂ ਹੀ ਮਨਜ਼ੂਰ ਹੈ)। ਇਸ ਦੇ ਨਾਲ ਹੀ ਨੈਸ਼ਨਲ ਕੋਆਪਰੇਟਿਵ ਐਕਸਪੋਰਟਸ ਲਿਮਟਿਡ  ਰਾਹੀਂ ਸ੍ਰੀਲੰਕਾ ਨੂੰ 10,000 ਟਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਕੇਂਦਰ ਨੇ ਮਾਰਚ ਵਿਚ ਬੰਗਲਾਦੇਸ਼ ਨੂੰ 50,000 ਟਨ ਪਿਆਜ਼ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਸੀ।