image caption:

ਫ਼ਰਜ਼ੀ ਖਾਤਿਆਂ ਨੂੰ ਬੰਦ ਕਰਨ ਲਈ ‘ਐਕਸ’ ਦਾ ਵੱਡਾ ਫ਼ੈਸਲਾ, ਹੁਣ ਮੁਫ਼ਤ ’ਚ ਨਹੀਂ ਹੋ ਸਕੇਗਾ ਲਾਈਕ ਜਾਂ ਪੋਸਟ

  ਜਾਅਲੀ ਖਾਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਸੋਸ਼ਲ ਮੀਡੀਆ ਮੰਚ &lsquoਐਕਸ&rsquo (ਪਹਿਲਾਂ ਟਵਿੱਟਰ) ਹੁਣ ਨਵੇਂ ਯੂਜ਼ਰਸ ਤੋਂ ਕੁੱਝ ਵੀ ਸ਼ੇਅਰ ਕਰਨ, ਪੋਸਟ ਲਾਈਕ ਕਰਨ, ਬੁੱਕਮਾਰਕ ਕਰਨ ਅਤੇ ਪੋਸਟ ਦਾ ਜਵਾਬ ਦੇਣ ਦੇ ਬਦਲ ਦੀ ਵਰਤੋਂ ਕਰਨ ਲਈ ਮਾਮੂਲੀ ਫੀਸ ਲਵੇਗਾ। ਪ੍ਰਯੋਗਕਰਤਾ ਹੁਣ ਮੁਫਤ &rsquoਚ ਸਿਰਫ਼ ਮੰਚ ਦੀ ਵਰਤੋਂ ਕਰ ਸਕਣਗੇ ਜਾਂ ਇਸ &rsquoਤੇ ਕਿਸੇ ਹੋਰ ਖਾਤੇ ਨੂੰ &lsquoਫਾਲੋ&rsquo ਕਰ ਸਕਦੇ ਹਨ।

ਸੋਮਵਾਰ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਮੰਚ ਦੀ ਵੈੱਬਸਾਈਟ &rsquoਤੇ ਕਿਹਾ ਗਿਆ ਹੈ ਕਿ ਨਵੇਂ ਖਾਤਿਆਂ ਨੂੰ ਪੋਸਟ ਕਰਨ, ਲਾਈਕ ਕਰਨ, ਬੁੱਕਮਾਰਕਿੰਗ ਕਰਨ ਅਤੇ ਜਵਾਬ ਦੇਣ ਤੋਂ ਪਹਿਲਾਂ ਮਾਮੂਲੀ ਸਾਲਾਨਾ ਫੀਸ ਦੇਣੀ ਹੋਵੇਗੀ। ਕੰਪਨੀ ਨੇ ਕਿਹਾ, &lsquo&lsquoਇਸ ਦਾ ਉਦੇਸ਼ ਅਣਚਾਹੇ ਈ-ਮੇਲ (ਸਪੈਮ) ਨੂੰ ਘਟਾਉਣਾ ਅਤੇ ਹਰ ਕਿਸੇ ਨੂੰ ਬਿਹਤਰ ਅਨੁਭਵ ਦੇਣਾ ਹੈ।&rsquo&rsquo

ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਨਵੇਂ ਨਿਯਮ ਚੋਣਵੇਂ ਸਥਾਨਾਂ &rsquoਤੇ ਲਾਗੂ ਹੋਣਗੇ ਜਾਂ ਵਿਸ਼ਵ ਭਰ &rsquoਚ। ਐਕਸ ਦੇ ਮਾਲਕ ਅਤੇ ਉਦਯੋਗਪਤੀ ਐਲਨ ਮਸਕ ਨੇ ਮੰਚ &rsquoਤੇ ਲਿਖਿਆ, &lsquo&lsquoਬਦਕਿਸਮਤੀ ਨਾਲ, ਨਵੇਂ ਪ੍ਰਯੋਗਕਰਤਾਵਾਂ ਨੂੰ ਕੁੱਝ ਵੀ ਲਿਖਣ ਲਈ ਮਾਮੂਲੀ ਫੀਸ ਦਾ ਭੁਗਤਾਨ ਕਰਨਾ ਪਏਗਾ, ਇਹ ਜਾਅਲੀ ਖਾਤਿਆਂ ਨੂੰ ਰੋਕਣ ਦਾ ਇਕੋ ਇਕ ਤਰੀਕਾ ਹੈ।&rsquo&rsquo