image caption:

ਸੁਖਬੀਰ ਬਾਦਲ ਨੇ ਸੁਖਦੇਵ ਢੀਂਡਸਾ ਦਾ ਸਿਆਸੀ ਤੌਰ ’ਤੇ ਕਤਲ ਕੀਤਾ : ਖਹਿਰਾ

 ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਰਨਾਲਾ ਵਿੱਚ ਚੋਣ ਰੈਲੀ ਵਿੱਚ ਜਿੱਥੇ ਪੰਜਾਬ ਦੀ &lsquoਆਪ&rsquo ਸਰਕਾਰ &rsquoਤੇ ਅਮਨ-ਕਾਨੂੰਨ ਨੂੰ ਲੈ ਕੇ ਸਵਾਲ ਚੁੱਕੇ, ਉਥੇ ਹੀ ਸੁਖਬੀਰ ਬਾਦਲ &rsquoਤੇ ਵੀ ਨਿਸ਼ਾਨੇ ਸਾਧੇ।

ਅਕਾਲੀ ਦਲ ਦੁਆਰਾ ਸੁਖਦੇਵ ਸਿੰਘ ਢੀਂਡਸਾ ਨੂੰ ਨਜ਼ਰਅੰਦਾਜ਼ ਕਰਨ &rsquoਤੇ ਖਹਿਰਾ ਨੇ ਸੁਖਬੀਰ ਬਾਦਲ ਨੂੰ ਘੇਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਨੇ ਸੁਖਦੇਵ ਢੀਂਡਸਾ ਦਾ ਸਿਆਸੀ ਤੌਰ &rsquoਤੇ ਕਤਲ ਕੀਤਾ।

ਸੰਗਰੂਰ ਵਿੱਚ ਬੋਲਦਿਆਂ ਖਹਿਰਾ ਨੇ ਢੀਂਡਸਾ ਦੀ ਤਾਰੀਫ਼ ਵੀ ਕੀਤੀ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਖਹਿਰਾ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਇੱਕ ਸੁਚੱਜੇ ਅਤੇ ਸੁਲਝੇ ਹੋਏ ਨੇਤਾ ਹਨ ਅਤੇ ਸੁਖਬੀਰ ਬਾਦਲ ਕਦੇ ਵੀ ਢੀਂਡਸਾ ਪਰਿਵਾਰ ਨੂੰ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦੇ।

ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ &rsquoਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਵਪਾਰੀ ਅਤੇ ਆਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਲੋਕਾਂ ਦਾ ਹੁਣ &lsquoਆਪ&rsquo ਸਰਕਾਰ ਤੋਂ ਵਿਸ਼ਵਾਸ ਉਠ ਗਿਆ ਹੈ।