image caption:

ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

 ਭਾਰਤ ਸਰਕਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਫਰਾਂਸ ਦੇ ਅਧਿਕਾਰੀਆਂ ਤੋਂ ਮਾਲਿਆ ਨੂੰ ਬਿਨਾਂ ਸ਼ਰਤ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਮਾਲਿਆ ਫਿਲਹਾਲ ਬ੍ਰਿਟੇਨ &rsquoਚ ਹੈ ਪਰ ਭਾਰਤ ਫਿਲਹਾਲ ਹਰ ਉਸ ਦੇਸ਼ ਨਾਲ ਸੰਪਰਕ ਕਰ ਰਿਹਾ ਹੈ ਜਿੱਥੇ ਮਾਲਿਆ ਦੀਆਂ ਜਾਇਦਾਦਾਂ ਹਨ। ਅਜਿਹਾ ਇਸ ਲਈ ਹੈ ਕਿ ਜੇਕਰ ਮਾਲਿਆ ਬ੍ਰਿਟੇਨ ਛੱਡ ਕੇ ਕਿਸੇ ਹੋਰ ਦੇਸ਼ ਭੱਜ ਜਾਂਦਾ ਹੈ ਤਾਂ ਉਸ ਨੂੰ ਉਥੋਂ ਭਾਰਤ ਲਿਆਉਣ &rsquoਚ ਜ਼ਿਆਦਾ ਸਮਾਂ ਨਾ ਲੱਗੇ।

ਰਿਪੋਰਟ ਮੁਤਾਬਕ ਭਾਰਤ ਅਤੇ ਫਰਾਂਸ ਵਿਚਾਲੇ ਮਾਲਿਆ ਦੀ ਹਵਾਲਗੀ &rsquoਤੇ ਗੱਲਬਾਤ 15 ਅਪ੍ਰੈਲ ਨੂੰ ਕਾਊਂਟਰ ਟੈਰਰਿਜ਼ਮ ਦੇ ਵਰਕਿੰਗ ਗਰੁੱਪ ਦੀ ਇੱਕ ਬੈਠਕ ਦੇ ਦੌਰਾਨ ਹੋਈ।