image caption:

ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ

 ਆਸਟ੍ਰੇਲੀਆ ਦੇ ਤੱਟ 'ਤੇ 29 ਪਾਇਲਟ ਵ੍ਹੇਲਾਂ ਦੀ ਮੌਤ ਹੋ ਗਈ। ਆਸਟ੍ਰੇਲੀਆ ਦੀ ਪਾਰਕਸ ਐਂਡ ਵਾਈਲਡਲਾਈਫ ਸਰਵਿਸ ਨੇ ਕਿਹਾ ਕਿ ਵੀਰਵਾਰ ਨੂੰ ਕਰੀਬ 160 ਵ੍ਹੇਲ ਪੀਆ ਕੋਰਟਿਸ ਬੀਚ 'ਤੇ ਪਹੁੰਚੀਆਂ ਸਨ। ਇਨ੍ਹਾਂ ਵਿੱਚੋਂ 130 ਨੂੰ ਬਚਾਅ ਲਿਆ ਗਿਆ, ਜਦੋਂਕਿ ਕਰੀਬ 29 ਦੀ ਮੌਤ ਹੋ ਗਈ।

ਵ੍ਹੇਲ ਮੱਛੀਆਂ ਦੇ ਮੁੜ ਕਿਨਾਰੇ ਆਉਣ ਦੇ ਡਰ ਕਾਰਨ ਸਪੋਟਰ ਜਹਾਜ਼ਾਂ ਅਤੇ ਕਈ ਕਿਸ਼ਤੀਆਂ ਰਾਹੀਂ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸਮੁੰਦਰੀ ਵਿਗਿਆਨੀ ਨੇ ਕਿਹਾ ਕਿ ਸਮੁੰਦਰੀ ਤੱਟ 'ਤੇ ਆਉਣ ਤੋਂ ਬਾਅਦ, ਪਾਇਲਟ ਵ੍ਹੇਲ ਆਮ ਤੌਰ 'ਤੇ ਸਿਰਫ 6 ਘੰਟੇ ਤੱਕ ਜਿ਼ੰਦਾ ਰਹਿ ਸਕਦੀਆਂ ਹਨ।
ਆਸਟ੍ਰੇਲੀਆ ਦੀ ਜੰਗਲੀ ਜੀਵ ਸਰਵਿਸ ਮਰੀਆਂ ਹੋਈਆਂ ਪਾਇਲਟ ਵ੍ਹੇਲ ਮੱਛੀਆਂ ਦੇ ਨਮੂਨੇ ਇਕੱਠੇ ਕਰੇਗੀ ਅਤੇ ਉਨ੍ਹਾਂ ਦੀ ਜਾਂਚ ਕਰੇਗੀ। ਇਹ ਵ੍ਹੇਲ ਸਮੁੰਦਰੀ ਕੰਢੇ 'ਤੇ ਕਿਉਂ ਆਈਆਂ, ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਇਨ੍ਹਾਂ ਵਿਚ ਜਿ਼ਆਦਾਤਰ ਮਾਦਾ ਵ੍ਹੇਲ ਅਤੇ ਉਨ੍ਹਾਂ ਦੇ ਬੱਚੇ ਸ਼ਾਮਿਲ ਸਨ।