image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਰਾਮ, ਰਹੀਮ, ਪਰਾਨ, ਕੁਰਾਨ ਅਨੇਕ ਕਹੈਂ ਮੱਤ ਏਕ ਨਾ ਮਾਨਿਉ

ਕਿ ਇਹ ਸਭ ਸਾਨੂੰ ਕੀ ਅਰਥ ਆਖਦੇ ਨੇ ਬੜੀਆਂ ਉੱਤਮ ਸਿੱਖਿਆ ਸਾਧਾਰਣ ਮਨੁੱਖ ਤਾਂ ਸ਼ਾਇਦ ਅਸਰਦਾਰ ਹੋ ਹੀ ਜਾਵੇ ਪਰ ਸਾਡੇ ਪਾਂਧੇ ਪ੍ਰਚਾਰਕ ਹੋਰ ਹੀ ਪਾਸੇ ਤੋਰਦੇ ਨੇ ਜੀ, ਅਸੀਂ ਪੁਰਾਨ ਕੁਰਾਨ ਨਹੀਂ ਮੰਨਣੇ ਜਦੋਂ ਕਿ ਰਾਮ, ਕ੍ਰਿਸ਼ਨ ਭਗਵਾਨ, ਯੱਸੂ ਮਸੀਹ, ਅੱਲ੍ਹਾ ਫੇਰ ਵਾਹਿਗੁਰੂ ਸਭ ਸ੍ਰਿਸ਼ਟੀ ਦੇ ਹੀ ਮਾਲਕ ਦੇ ਨਉਂ ਸਨ ਮਨੁੱਖਤਾ ਦੀ ਹੋਂਦ ਨੇ ਸਨਾਤਨ ਪਰਕ੍ਰਿਤੀ ਦੀ ਪੂਜਾ, ਅਨੁਭਵ ਕਿ ਇਹ ਸਭ ਦਾਤੇ ਦੀ ਦੇਣ ਹੈ, ਨਉਂ ਆਪਣੇ ਵਾਤਾਵਰਣ, ਖਿੱਤੇ, ਬੋਲੀ ਆਧਾਰਤ ਸਨ ਫੇਰ ਆਦਮ ਨੇ ਆਪਣੇ ਨਉਂ ਧਰ ਲਏ, ਰਾਮ, ਕ੍ਰਿਸ਼ਨ ਭਗਵਾਨ ਤੋਂ ਲੈ ਕੇ ਸਿੰਘ, ਕੌਰ ਭੀ ਉਸੇ ਤਰ੍ਹਾਂ ਰਾਮ ਸਿੰਘ ਰਾਮ ਕੌਰ ਆਦਿ ਪਰ ਧਰਮ ਵੰਡ ਸ਼੍ਰੇਣੀ ਵੰਡ ਹੁੰਦੀ ਗਈ, ਭਾਈਚਾਰਾ ਪ੍ਰਸਪਰ ਪ੍ਰੇਮ ਸਨ ਭਲੇਮਾਣਸੀ ਨਾਲ ਅਵੱਲੀ ਮੱਤ ਭੀ ਪ੍ਰਬਲ ਹੋਈ, ਚਲੋ ਹੁਣ ਆਪਾਂ ਸੁਘੜਤਾ ਦੀ ਪ੍ਰਣਾਲੀ ਦੇਖੀਏ ਧਰਮਾਂ ਦੀਆਂ ਪੋਥੀਆਂ ਪੁਸਤਕਾਂ ਲੇਖਕਾਂ ਨੇ ਤੇ ਆਪਣੇ ਰੋਟੀ ਸਾਧਨਾਂ ਲਈ ਪਰ ਨਉਂ ਪੀਰ ਪਗੰਬਰ ਤੇ ਔਲੀਏ, ਦੇਵੀ ਦੇਵਤੇ, ਗੁਰੂਆਂ ਦੇ ਵਰਤੇ, ਭਾਵੇਂ ਕਿਸੇ ਦੇ ਭੀ ਆਪਣੇ ਬੋਲ ਕਿਧਰੇ ਅੰਕਤ ਨਹੀਂ, ਵਿਸ਼ੇ ਵੱਲ ਵਧਾਂ ਸਾਡਾ ਧਰਮ ਜੋ ਹੈ ਤਾਂ ਬਹਿਸ ਦਾ ਮੁੱਦਾ ਕਿ 550 ਸਾਲ ਦਾ ਹੈ, ਖੈਰ ਸਾਰੇ ਸੰਤ ਮਾੜੇ ਨਹੀਂ, ਮੈਂ ਇਸ ਬੇਲੋੜੀ ਬਹਿਸ ਵਿੱਚ ਪੈਣਾ ਨੀ ਕੇਵਲ ਦੋ ਸੰਤਾਂ ਦੀ ਨਿੱਜੀ ਦੇਖੀ ਸੇਵਾ ਲਿਖੂੰਗੀ, ਪਹਿਲਾ ਤਾਂ ਸੰਤ ਗੁਰਬਚਨ ਸਿੰਘ ਕੰਬਲੀ ਵਾਲੇ ਖਾੜਕੂਵਾਦ ਨੇ ਸਾਊਥਾਲ ਦੇ ਗੁਰਦੁਆਰੇ ਨੂੰ ਲੁੱਟੋ ਤੇ ਭੰਨ ਤੋੜ ਬੰਦ, ਇਕ ਸਮਾਂ ਆਇਆ ਤਾਂ ਸਵ: ਬੇਅੰਤ ਸਿੰਘ ਨੇ ਬੀੜਾ ਚੁੱਕਿਆ, ਬਹਾਲੀ ਕਰਵਾਈ ਹੈਵਲੋਕ ਦੀ ਫੇਰ ਪਾਰਕ ਐਵੇਨੀਊ ਗੁਰੂ ਘਰ ਵੱਲ ਵਧੇ ਬਾਬਾ ਜੀ ਤੜਕੇ ਆਪਣਾ ਕਿਰਪਾਨ ਫੜ ਗੇਟ &lsquoਤੇ ਡੱਟ ਗਏ, ਬੇਅੰਤ ਸਿੰਘ ਨੇ ਮੈਨੂੰ ਨਾਲ ਖੜੀ ਕਰਤਾ, ਬਾਬਾ ਜੀ ਬੀਬਾ ਤੂੰ ਪਿੱਛੇ ਰਹਿ ਪਰ ਭਾਅ ਜੀ ਕਹਿੰਦੇ ਸੰਤੋ ਇਹ ਉਨ੍ਹਾਂ ਨੂੰ ਪਛਾਣਦੀ ਹੈ 5 ਹਫ਼ਤੇ ਮੋਰਚੇ ਤੇ ਗੇਟ &lsquoਤੇ ਪਹਿਰੇਦਾਰਨੀ ਚਲੋ ਜੀ ਕਾਮਯਾਬ ਹੋ ਗਏ ਪੁਲਸ ਦੁਖੀ ਸੀ ਨਿੱਤ ਦੇ ਝਗੜਿਆਂ ਤੋਂ ਹੁਣ ਸੰਤਾਂ ਦੀ ਇਹ ਸੇਵਾ ਕਿਵੇਂ ਭੁਲਾਈਏ, ਦੂਜਾ ਆਏ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲੇ, ਦੀਵਾਨ ਲਾ ਮਾਇਆ ਸੋਨਾ ਢੇਰ ਸਭ ਗੁਰੂ ਘਰ ਲਈ ਦਿੱਤੀ ਹਫ਼ਤਾ ਭਰ ਕੋਈ ਪਟਰੋਲ ਤੱਕ ਦਾ ਪੌਂਡ ਨਾ ਲਿਆ, ਮੈਂ ਸੰਤ ਪੈਰੋਕਾਰ ਨਹੀਂ ਪਰ ਸੇਵਾ ਕੀਤੀ ਦੀ ਰਿਣੀ ਤੇ ਸਤਿਕਾਰੀ ਹਾਂ ਪਰ ਸਿੱਖ ਕੀਤੀ ਯਾਦ ਰੱਖਣ ਵਾਲੇ ਨੀ ਇਹ ਤਾਂ ਜਿਨ੍ਹਾਂ ਦੇਸ਼ਾਂ ਵਿੱਚ ਗੁਰੂ ਘਰ ਉਸ ਵੇਲੇ ਮਸ਼ੱਕਤਾਂ ਨਾਲ ਖੋਲੇ੍ਹ ਉਨ੍ਹਾਂ ਨੂੰ ਹੀ ਨਹੀਂ ਮਾਣ ਸਤਿਕਾਰ ਦਿੰਦੇ ਬੱਸ ਕਬਜ਼ੇ ਕਰਨ, 84 ਦੀ ਲਹਿਰ ਦੇ ਸ਼ਲਾਰੂ ਆ ਕੇ ਟਿਕੇ ਹੀ ਪੰਥ ਹਨ ਉਹੀ ਸ਼ਹੀਦ ਹਨ, ਦਿਨ ਮਨਾਉ ਭਲੇ ਨੂੰ ਚੈਨਲ ਖੁੱਲ੍ਹ ਗਏ ਕੋਈ ਰੋਕ ਟੋਕ ਨੀ, ਜੋ ਮਰਜ਼ੀ ਬੋਲੋ, ਪ੍ਰਚਾਰਕ ਭੀ ਲੋਭੀ ਉਹੀ ਬੋਲਦੇ ਨੇ ਪ੍ਰਬੰਧਕ ਸੁਨਣਾ ਲੋਚਣ ਮੈਂ ਲਿਖਣੋ ਨਹੀਂ ਰਹਿ ਸਕਦੀ ਕਿ ਅੱਜ ਤਾਂ ਗੁਰੂ ਨਾਨਕ ਦਾ ਨਹੀਂ ਸੰਤਾਂ, ਡੇਰਿਆਂ ਦਾ ਧਰਮ ਪ੍ਰਚੱਲਤ ਹੈ । ਮੂਰਤੀ ਪੂਜਾ ਵਿਅਕਤੀਗਤ ਪੂਜਾ ਵਿਵਰਜਤ ਹੈ ਸਾਧ੍ਹੜਾਂ, ਤਮਾਧ੍ਹਤਾਂ ਲਈ ਇਨ੍ਹਾਂ ਲਈ ਕਾਰਗਰ ਹੈ ਫੇਰ ਕਹਿੰਦੇ ਲੋਕ ਡੇਰੀ ਕਿਉਂ ਜਾਂਦੇ ਨੇ ਜਦੋਂ ਹੁਣ ਗੁਰਦੁਆਰੇ ਡੇਰੇ ਬਣ ਗਏ ਫੇਰ ਅੰਤਰ ਕੀ ਹੈ ਜੀ ਬਿਆਸ ਵਾਲਿਆਂ ਰਾਧਾ ਸੁਆਮੀਆਂ ਨੂੰ ਨਸ਼ੇ ਤੋਂ ਦੂਰ ਦੀ ਮੁਹਿੰਮ ਇਨ੍ਹਾਂ ਜੀ ਗੁਰੂ ਡੰਮ ਹੈ ਹਾਲਾਂਕਿ ਉਹ ਗੁਰੂ ਸ਼ਬਦ ਨਹੀਂ ਵਰਤਦੇ ਸਨ ਕੇਵਲ ਮਹਾਪੁਰਸ਼ ਹੁਣ ਫੇਰ ਉਹਦੇ ਦੁਆਲੇ ਮੈਂ ਬਾਬਾ ਚਰਨ ਸਿੰਘ (ਗਰੇਵਾਲ ਪਿੰਡ ਨਾਰੰਗਵਾਲ) ਲੁਧਿਆਣਾ ਛੋਟੇ ਹੁੰਦਿਆਂ ਆਪਣੇ ਪਿੰਡ ਤਿੰਨ ਚਾਰ ਦਿਨ ਦਾ ਸਮਾਗਮ ਕਰਦੇ ਸੀ ਕਹਿੰਦਾ ਬੰਦੋਬਸਤ ਰੀਤ ਹੀ ਨਹੀਂ, ਮੇਰੀ ਮਾਂ ਆਪਣੀ ਭੂਆ ਨਾਲ ਹੀ ਘਰਾਂ ਵਿਆਹੀ ਸੀ, ਦਾਦੀ ਮਾਂ ਜੀ ਨੇ ਪਿਤਾ ਫੌਜ ਵਿੱਚ ਕਰਕੇ ਕਹਿਣਾ ਜਾ ਆਉ ਤਾਂ ਯਾਦ ਹੈ ਭੰਡਾਰੇ ਦਾ ਮਾਲ੍ਹ ਪੂੜੇ ਸਾਨੂੰ ਦਿੰਦੀਆਂ ਸਨ ਨਿਆਣਿਆਂ ਨੂੰੁ ਪਰ ਗੱਲਾਂ ਸੁਣਦੀਆਂ ਸਨ ਕਿ ਪਤਾ ਨਹੀਂ ਲੱਗਦਾ ਕਿਧਰ ਕੀ ਕੀ ਹੈ ਪ੍ਰਸੰਗ ਤਾਂ ਪਤਾ ਨਹੀਂ ਕੀ ਹੁੰਦਾ ਸੀ ਪਰ ਮੈਂ ਵੈਬਲੇ ਸਮਾਗਮ ਵਿੱਚ ਜਾ ਕੇ ਦੇਖਿਆ ਸੀ ਕਿ ਉਹ ਉੱਚੀ ਥਾਂ ਬੈਠੇ ਟੋਪੀ ਵਾਲਾ ਪੋਥੀ ਪੜ੍ਹਦਾ ਸੀ ਚਰਨ ਸਿੰਘ ਜੀ ਮਗਰੋਂ ਵਿਆਖਿਆ ਕਰਦੇ ਸਨ ਕੋਈ ਸਿੱਖ ਧਰਮ ਵਿਰੋਧੀ ਬੋਲ ਨਹੀਂ ਸਨ ਪਰ ਸਾਡੀ ਮਾਨਸਿਕਤਾ ਰੋਗੀ ਹੈ ਅਸੀਂ ਕੂੜ ਨੂੰ ਝੱਟ ਮਨ ਵਸਾ ਲੈਂਦੇ ਹਾਂ ਪੰਜਾਬ ਵਿੱਚ ਕਾਂਗਰਸ ਰਾਜ ਦਾ ਕਾਰਨ ਹੀ ਇਹ ਡੇਰੇ ਹਨ ਜੋ ਭੀ ਡੇਰੇ ਹੁੰਦੇ ਹਨ ਸਰਕਾਰਾਂ ਦੇ ਪਾਲਤੂ ਨੇ ਮੱੁਢ ਕਦੀਮ ਤੋਂ ਹੀ ਅੰਗ੍ਰੇਜ਼ ਰਾਜ ਕੀ ਅਜ਼ਾਦੀ ਕੀ ਕਾਂਗਰਸੀ ਗਰਾਂਟਾਂ ਹੁਣ ਭਾਜਪਾ ਕਿਥੋਂ ਸਿੱਖ ਰਾਜ  ਇਸੇ ਸੰਦਰਭ ਵਿੱਚ ਹੁਣ ਦੀ ਦਸ਼ਾ ਪੰਜਾਬ ਦੀ ਚੋਣ ਪ੍ਰਣਾਲੀ ਝੁਰਮਟ ਭੀ ਧਰਮ ਧੁਰੇ ਵਿੱਚ ਘੜੀਸੀ ਜਾ ਰਹੇ ਹੈ ਜੀ ਧਰਮੀ, ਪੰਥਕ ਤੇ ਸਿੱਖ ਸਭ ਅੰਮ੍ਰਿਤਪਾਲ ਨੂੰ ਵੋਟਾਂ ਪਾਵੋ, ਕੱਲ੍ਹ ਹੀ ਇਕ ਪ੍ਰਚਾਰਕ ਨੌਜਵਾਨ ਬੋਲੇ ਦੱਸੋ ਇਹਦਾ ਧਰਮ ਨਾਲ ਕੀ ਨਾਤਾ, ਚੋਣ ਤਾਂ ਰਾਜਨੀਤੀ ਹੈ, ਸਿੱਖ ਮੀਰੀ-ਪੀਰੀ : ਸਿੱਖ ਧਰਮ &lsquoਤੇ ਹਮਲੇ ਲਈ ਲਲਕਾਰ ਸੀ, ਨਾ ਕਿ ਐੱਮ।ਪੀ।, ਐੱਮ।ਐੱਲ।ਏ। ਲਈ, ਅਕਾਲੀ ਦਲ ਪੰਥ ਤਾਂ ਕਹਿੰਦਾ ਹੈ ਕਿ ਅਕਾਲੀ ਦਲ ਖੇਤਰੀ ਪਾਰਟੀ ਹੀ ਨਹੀਂ ਸਗੋਂ ਸਿੱਖ ਧਰਮ &lsquoਤੇ ਬਾਹਰਲੇ ਧਾਵੇ ਲਈ ਤੱਤਪਰ ਰਹਿੰਦੇ ਨੇ ਪੰਜਾਬ ਵਿੱਚ ਪੰਜਾਬੀ ਸਿੱਖਾਂ ਲਈ ਜੱਦੋ-ਜਹਿਦੀ ਹਨ, ਪਰ ਆਹ ਨਵਾਂ ਹੀ ਰਾਹ ਖੋਲ੍ਹ ਲਿਆ, ਦੁੱਬਈ ਤੋਂ ਤਾਂ ਭਾਰਤੀ ਪਾਸਪੋਰਟ ਹੋਣਾ ਹੀ ਸੀ, ਪਰ ਸਭ ਅਧਾਰ ਤੇ ਕਾਰਡ ਆਦਿ ਬਣਾ ਕੇ ਪਹਿਲਾਂ ਹੀ ਸਿਆਸਤ ਦਾ ਰਾਹ ਸੀ, ਕਿਹੜਾ ਪਰਿਵਾਰ ਗੁਰਸਿੱਖ, ਗੁਰਮੁਖਾ ਵਾਲਾ ਧੁਰਾ ਸਾਬਤ ਕਰ ਰਿਹਾ ਹੈ ਸਗੋਂ ਸਿੱਖ ਪਾਰਟੀ ਦੀਆਂ ਵੋਟਾਂ ਖਰਾਬ ਕਰਨਾ, ਜੋ ਲੋਕ ਬੀਬੀ ਖਾਲੜਾ ਦਾ ਪਾਸਾ ਜੋੜਦੇ ਹਨ, ਸੁਣੋ ਭਾਈ ਜਸਵੰਤ ਸਿੰਘ ਖਾਲੜਾ ਭੀ ਕਾਮਰੇਡ ਬੈਂਸ ਪਰਿਵਾਰ ਨਾਲ ਜੁੜੇਵੇ ਸਨ, ਠੀਕ ਹੈ ਕਦੀ ਅਕਾਲੀ ਦਲ ਨਾਲ ਭੀ ਰੱਲ ਗਏ ਸਨ ਪਰ ਬੀਬੀ ਜੀ ਨੇ ਤਾਂ ਕਸਰ ਨੀ ਛੱਡੀ ਵਿਰੋਧੀ ਬਨਣ ਦੀ, ਪ੍ਰਚਾਰ ਭੀ ਸੱਚਾ ਨਹੀਂ ਜੀ 25000 ਲਾਸ਼ਾਂ ਝੂਠ ਦੇ ਪੈਰ ਨਹੀਂ ਹੁੰਦੇ ਜਬਾਨ ਕਲਾਮ ਜਰੂਰ ਹੁੰਦੀ ਹੈ ਤਾਂ ਹੀ ਤਾਂ ਕੌਮ &lsquoਤੇ ਸੰਕਟ ਰਹਿੰਦਾ ਹੈ ਦੇਖੋ ਕਿਵੇਂ ਝੁੰਭਰ ਪਾਇਆ ਹੈ ਫੇਰ ਹੁਣ ਲੱਖਾ ਸਿਧਾਣਾ ਭਈਆਂ ਨਾਲ ਯੁੱਧ ਲੁਆਉਣ ਨੂੰ ਉਕਸਾ ਰਿਹਾ ਹੈ ਪਰ ਉਹਨੇ ਭਾਨਾ ਸਿੱਧੂ, ਝੋਟਾ ਕਿਉਂ ਨਹੀਂ ਖੜ੍ਹੇ ਕੀਤੇ ਚੰਗੀ ਤਰ੍ਹਾਂ ਘਾਣ ਕਰੋ ਕਾਂਗਰਸੀ ਸਕੀਮਾਂ ਤਾਂ ਸੀ ਹੀ ਹੁਣ ਭਾਜਪਾ ਹੈ ਤਮਾਸ਼ੇ ਨੇ ਰਾਜਾ ਵੜਿੰਗ ਹੀ ਲੁਧਿਆਣੇ ਤੋਂ ਖੜ੍ਹ ਗਿਆ ਦੱਸੋ ਤੂੰ ਪ੍ਰਧਾਨ ਹੈ ਹੋਰ ਕੋਈ ਬੰਦਾ ਨੀ ਸੀ, ਸਾਰੇ ਹੀ ਫੁੱਲ ਫੁੱਲ &lsquoਤੇ ਭੌਰਿਆਂ ਵਾਂਗ ਫਿਰਨਾ ਦਸਤੂਰ ਬਣ ਗਿਆ ਹੈ, ਕੌਣ ਬਾਲੀ ਹੈ ਪੰਜਾਬ ਦਾ, ਆਹ ਵਿਦੇਸ਼ੀ ਨਾਲੋਂ ਪੰਡ ਕਾਹਲੀ ਇਹ ਹੁਣ ਆਹ ਸਾਰਾ ਸਮਾਂ ਕੰਨ ਖਾਣਗੇ ਲੋਕਾਂ ਦੇ ਚੈਨਲਾਂ &lsquoਤੇ ਆਮ ਆਦਮੀ ਪਾਰਟੀ ਵਾਲਾ ਫੰਡ ਭੀ ਹੂੰਝ ਜਾਣਗੇ ਅੰਮ੍ਰਿਤਪਾਲ ਫੰਡ ।
ਲਉ ਸੁਣੋ ਜੀ ਕੁਝ ਤਾਜ਼ੀਆਂ ਤੇ ਬਾਸੀਆਂ ਵੀਰਵਾਰ ਨੂੰ ਦੇਸ਼ ਵਿੱਚ ਕੌਂਸਲ ਤੇ ਮੇਅਰਾਂ ਦੀਆਂ ਚੋਣਾਂ, ਅੱਗੇ ਤਾਂ ਘਰਾਂ ਦੇ ਕੁੰਡੇ ਖੜਕਾ ਕੇ ਸਿਰ ਦੁਖਣ ਲਾ ਦਿੰਦੇ ਸੀ, ਹੁਣ ਸਾਡੇ ਵੱਲ ਤਾਂ ਜੀ।ਐਲ।ਏ। ਤੇ ਲੰਡਨ ਮੇਅਰ ਦੀ ਚੋਣ ਹੈ ਕੌਂਸਲ ਦੀਆਂ ਨਹੀਂ ਅਗਲੇ ਸਾਲ ਗੱਲ ਇਹ ਹੈ ਈ।ਯੂ। ਵਿੱਚੋਂ ਤਾਂ ਨਿਕਲ ਆਏ ਮੰਡੀ ਵਿੱਚੋਂ ਬਾਹਰ ਪਰ ਢੋਅ ਕੇ ਸਭ ਮਾਲ ਇਥੇ ਲਿਆਂਦਾ, ਸਾਰਾ ਯੂਰਪ ਦੇਸੀ, ਭਾਈਬੰਦ ਟੱਬਰ ਇਥੇ ਆਪ ਉਥੇ, ਆਪ ਇਥੇ ਟੱਬਰ ਉਥੇ ਇਹ ਸਹੂਲਤ ਤਾਂ ਟੋਰੀਆਂ ਦੀ ਮਿਹਰਬਾਨੀ &lsquoਤੇ ਅਸੀਂ ਵਹੀਰਾਂ ਘੱਤ ਵੋਟਾਂ ਪਾਈਆਂ ਕਿਉਂਕਿ ਯੂਰਪ ਨੇ ਕਾਨੂੰਨਾਂ ਨਾਲ ਸਾਡੀ ਕੰਡ ਤੋੜ ਤੀ, ਹੁਣ ਹੋਰ ਧੌਣ ਭਨਾਉਂਦੇ ਹਾਂ, ਸਭ ਇਕੋ ਪਾਸੇ ਵੋਟਾਂ ਪੈਣਗੀਆਂ ਜਿੰਨੀ ਦੇਰ ਰਲ੍ਹੀ ਮਿਲੀ ਸਰਕਾਰ ਜਾਂ ਫੇਰ ਘੱਟ ਮਾਰਜਨ ਨਾਲ ਹੋਵੇ ਲੋਕਾਂ ਦੇ ਹੱਕ ਵਿੱਚ ਨਹੀਂ ਹੁੰਦੀ ਪਰ ਸੱਚ ਤਾਂ ਇਹ ਹੈ ਕਿ ਭੱਤਾ ਪ੍ਰਾਪਤੀ ਨਾਲੇ ਕੰਮ ਭੀ ਕਰੀ ਜਾਂਦੇ ਨੇ ਤਾਂ ਖੁਸ਼ ਹਨ ਪਰ ਜਿਨ੍ਹਾਂ ਨੇ ਬਿਜਲੀ, ਗੈਸ, ਪਾਣੀ ਕੌਂਸਲ ਟੈਕਸ ਗਾਰਡ ਦਾ ਪੱਤਾ ਸੁੱਤਾ ਚੁੱਕਣ ਵਿੱਚ ਵਾਧੇ ਨਾਲ ਲੱਕ ਤੁੜਵਾਉਣਾ ਹੈ, ਜਿਹੜੀ ਪਾਰਟੀ ਖਰਚੇ ਵੱਧ ਕਰੇ ਤਾਂ ਟੈਕਸ ਵੱਧ ਲਾਊ ਹੁਣ ਕਹਿੰਦੇ ਮੌਸਮ, ਮੀਂਹ ਠੰਡ ਕਰਕੇ ਫਸਲਾਂ ਦੀ ਤਬਾਹੀ ਤਾਂ ਆਟਾ, ਦੁੱਧ, ਬ੍ਰੈੱਡ, ਬਿਸਕੁਟ ਸਭ ਮਹਿੰਗੇ ਜੇ ਮੈਂ ਸੁਝਾਵਾਂ ਕਿ ਚਲੋ ਭਾਈ ਬ੍ਰੈੱਡ ਬਿਸਕੁਟ ਤਾਂ ਨਾ ਵਰਤੋ ਦੇਸੀ ਨਾਸ਼ਤਾ ਪਰੌਂਠਾ ਚਾਹ ਨਾਲ ਸਾਰੋ ਤਾਂ ਭੀ ਗੈਸ ਭੀ ਮਹਿੰਗਾ ਤੇ ਆਟਾ ਭੀ ਪਰ ਉਨਾ ਨਹੀਂ ਘਾਟਾ ਪੈਣਾ ਫੇਰ ਭੀ, ਆਮ ਚੋਣਾਂ ਭੀ ਸ਼ਾਇਦ ਇਸੇ ਸਾਲ ਆ ਵੱਜਣ, ਖਰਚਾ ਵਾਧੂ ਫੇਰ ਅਗਲੇ ਸਾਲ ਕੌਂਸਲ ਦੀਆਂ ਸਰਕਾਰ ਬਦਲ ਗਈ ਤਾਂ ਇਕ ਵਰਗ ਤਾਂ ਪ੍ਰਸੰਨ ਪਰ ਦੂਜੇ ਦੀ ਢੂਹੀ ਭੰਨ ਹੋਣੀ ਏ ਭਾਵੇਂ ਲੁਕਮੇ ਟੈਕਸਾਂ ਨਾਲ ਬਟੂਏ ਤਾਂ ਸਭ ਦੇ ਹੀ ਠੰਡੇ ਹੋਣੇ ਨੇ, ਸੰਸਾਰ &lsquoਤੇ ਹੇਠਲੀ ਉੱਤੇ ਲਿਆਉਣ ਵਾਲੇ ਤਾਂ ਤਿੰਨ ਦੇਸ਼ ਹਨ, ਅਮਰੀਕਾ ਰੂਸ ਤੇ ਚੀਨ, ਤਜਰਬੇ ਕਰਕੇ ਵਾਤਾਵਰਣ ਖਰਾਬ, ਬੀਮਾਰੀਆਂ ਫਲਾਉਣ ਤੇ ਜੰਗ ਲਾਉ ਟਿਕਣ ਨੀ ਦੇਣਾ, ਖਰਬੂਜੇ ਨੂੰ ਦੇਖ ਕੇ ਰੰਗ ਪਕੜਨ ਵਾਲੀ ਕਹਾਵਤ ਸਕਾਟਲੈਂਡ ਵਿੱਚ ਕਹਿੰਦੇ ਚੱਲ ਮੀਆਂ ਛੱਡ ਕੁਰਸੀ ਹਾਲੇ ਲੰਡਨ ਵਿੱਚ ਇਹ ਭਾਵੀ ਨੀ ਵਰਤੀ ਕਿ ਚਲੋ ਲਾਲਾ ਜੀ ਜਾ ਕੇ ਪੂਜਾ ਕਰੋ ਗਊ ਮਨਸੋ ।
ਕਿਵੇਂ ਬਦਲ ਗਏ ਸਾਡੇ ਭਾਈਚਾਰੇ ਦੇ ਤੇ ਸੱਭਿਅਤਾ ਦੇ ਵਤੀਰੇ, ਕੋਰੋਨਾ ਨੇ ਘਰੀਂ ਪਰੌਣੇ ਤਾਂ ਉੱਕਾ ਹੀ ਹਟਾਤੇ, ਪਰਿਵਾਰ ਭੀ ਵੰਡੇ ਗਏ, ਇਹਦੇ ਨਾਲ ਭਾਵੇਂ ਮਹਾਂਮਾਰੀ &lsquoਤੇ ਕੋਈ ਅਸਰ ਪਿਆ ਜਾਂ ਨਾ ਪਰ ਜੀਵਨ &lsquoਤੇ ਤਾਂ ਡੂੰਘਾ ਪਿਆ, ਘਰੀਂ ਕੋਈ ਸੱਦਦਾ ਨੀ ਕੋਈ ਜਾਂਦਾ ਨੀ, ਬੱਸ ਗੁਰਦੁਆਰੇ ਪਾਠ, ਵਿਆਹ ਜਾਂ ਸਮਾਗਮ ਅੰਤ ਸਸਕਾਰਾਂ &lsquoਤੇ ਮਿਲ ਲਵੋ, ਹਾਸੇ ਦੀ ਗੱਲ ਬਜ਼ੁਰਗਾਂ ਨੂੰ ਤਾਂ ਬਿਸਕੁਟ ਘਰੀਂ ਰੱਖਣੇ ਲੋੜ ਨੀ ਕੀਹਨੇ ਆਉਣਾ ਮਿਲਣ ਲਈ, ਰਹੀ ਗੱਲ ਜੁਆਕਾਂ ਦੀ ਉਨ੍ਹਾਂ ਨੂੰ ਆਖ ਕੇ ਦੇਖੋ ਕਿ ਆਹ ਮਹਿੰਗੀ ਹੈ ਨਾ ਲਿਆਵੋ ਉਹ ਤਾਂ ਅਡੰਬਰ ਕੇ ਬੋਲਣਗੇ ਕਿਉਂਕਿ ਉਨ੍ਹਾਂ ਨੂੰ ਖਰਚੇ ਦੀ ਚਿੰਤਾ ਨਹੀਂ ਚਲੋ ਖੁਸ਼ ਰਹਿਣ ਗੁਰੂ ਘਰ ਨਗਰ ਕੀਰਤਨ &lsquoਤੇ ਤਾਂ 80 ਹਜ਼ਾਰ ਤੋਂ ਭੀ ਵੱਧ ਪੌਂਡ ਸੜਕਾਂ ਬੰਦ ਸਕਿਊਰਿਟੀ ਜੋ ਬੱਸ ਝੱਗੀਆਂ ਪਾ ਕੇ ਖੜਨ ਲਈ, ਪੁਲਸ ਘੁੰਮਦੀ ਫਿਰ ਕੌਂਸਲ ਨੇ ਕੂੜਾ ਢੌਹਣਾ ਏ, ਪਰ ਰਾਸ਼ਨ ਕੀ ਚਾਹੀਦਾ ਹੈ ਦੇ ਨੋਟਿਸ ਲੱਗ ਗਏ ਜੀ ਆਟਾ, ਬਰਾਊਨ ਸ਼ੂਗਰ, ਅਨਸਾਲਟਡ ਬਦਰ ਦੁੱੁਧ ਆਦਿ ਘਾਟਾ ਹੈ ਪਰ ਸੰਗਤਾਂ ਦਾ ਔਹ ਚੜ੍ਹਾਵਾ ਵਰਤਣ ਲੱਗਿਆਂ ਕਿਰਕ ਨਹੀਂ ਥਾਪੀਆਂ ਦੇਵਾਂ ਧਨ ਦੀ ਨਿਰਾਦਰੀ ਕਰੋ ਚੜ੍ਹਾਵਾ ਬੇਕਿਰਕੀ ਨਾਲ ਵਰਤੋ ਫੇਰ ਆਖੋ ਲੋਕਾਂ ਨੂੰ ਪਤਾ ਨਾ ਲੱਗੇ ਕੱਲ੍ਹ ਹੀ ਪਰਿਵਾਰਕ ਜੋੜੇ ਦਾ ਟੈਲੀਫੂਨ ਆਇਆ ਤਾਂ ਸਾਂਝਾ ਪਾਈਆਂ ਕਿ ਧਰਮ ਕਿਸ ਪਾਸੇ ਜਾ ਰਿਹਾ ਹੈ ਪੁਰਾਣਾ ਤਾਂ ਪਰ੍ਹਾਂ ਕਰਤਾ, ਧਰਮ ਨੂੰ ਵੰਡਣ ਵਿੱਚ ਇਹ ਹੀ ਜ਼ਿੰਮੇਵਾਰ ਹੋਣਗੇ ਇਥੋਂ ਦੇ ਤੀਸਰੀ ਪੀੜ੍ਹੀ ਨੇ ਨਹੀਂ ਮੰਨਣਾ, ਬਾਗੀ ਹੋਣਗੇ ਇਕ ਇੰਕਸ਼ਾਫ ਜੋ ਬੋਲੀ, ਭਾਸ਼ਾ ਅੱਜ ਦੇ ਇਹ ਗੁਰਸਿੱਖ ਮੁੰਡੇ ਬੜੇ ਭੱਦੀ ਹੀ ਬੋਲੀ ਬੋਲਦੇ ਨੇ ਪਰ ਨਾਲ ਹੀ ਅਸ਼ਲੀਲ ਤੇ ਮੰਦੀ ਭਾਸ਼ਾ ਤੇ ਬੋਲੀ ਨੂੰ ਆਹ ਨੇਤਾ ਲੋਕ ਸ਼ਬਦਾਵਲੀ ਆਖਦੇ ਨੇ ਲੱਗਦਾ ਇਨ੍ਹਾਂ ਨੂੰ ਸ਼ਬਦਾਵਲੀ ਦੇ ਅਰਥ ਨਹੀਂ ਆਉਂਦੇ ਭਾਈ ਇਹ ਸ਼ਬਦਾਂ ਤੋਂ ਬਣੀ ਬੋਲੀ ਨੂੰ ਆਖਦੇ ਨੇ ਸਮਝੋ ਸਾਡੀ ਤਾਂ ਸੱਭਿਅਤਾ ਦੇ ਤੇਵਰ ਹੀ ਬਦਲ ਧਰੇ ਇਹ ਦੇਸ਼ ਲੈਦਿਆਂ ਲੈਦਿਆਂ ਨੇ ਸੂਬੇ ਵਿੱਚ ਧਮੂਸ੍ਹਲੀ ਚੱਕੀ ਪਈ ਹੈ, ਲੋਕੀ ਇਨ੍ਹਾਂ ਤੋਂ ਮਾਰੇ ਭਾਜਪਾ ਦਾ ਪੱਲਾ ਫੜ ਰਹੇ ਹਨ ਸਿੱਟੇ ਦੇਖ ਲਿਉ ਸ਼੍ਰੋਮਣੀ ਕਮੇਟੀ ਦੀ ਮੁਲਾਜਮਤ ਘੋਖ ਲਵੋ ਇਕ ਫੀਸਦੀ ਜੱਟ ਨੀ ਹੋਣੇ ਆਹ ਅੰਮ੍ਰਿਤਪਾਲ ਵਹੀਰਾਂ, ਹੁਣ ਰਾਹੀਰਾਂ, ਅੰਗਲੀ ਸੰਗਲੀ ਜਾਤ ਬਰਾਦਰੀ ਜਿਮੇ ਇੱਲ੍ਹਾਂ ਇਕੱਠੀਆਂ ਹੁੰਦੀਆਂ ਨੇ ਝੁਰਮਟ ਪਾਇਆ ਪਿਆ ਜਿਮੇ ਉਹ ਕੋਈ ਔਲ੍ਹੀਆ ਹੈ ।
ਕੱਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ ਸਿਆਸਤ ਤੋਂ ਪੜ੍ਹਸਾਸਤ ਹੈਰਾਨੀ ਦੇਖੋ ਸਦੀ ਤੋਂ ਵੱਧ ਪੁਰਾਣੀ ਪਾਰਟੀ ਫੇਰ ਕੁਰਬਾਨੀਆਂ ਭਰੀ ਕਹਿੰਦੇ ਜੀ ਅਕਾਲੀ ਦਲ ਆਪਣਾ ਨੁਮਾਇੰਦਾ ਹਟਾਵੇ ਭਲਾ ਕਿਉਂ, ਕੀ ਤੁਸੀਂ ਉਹਦੇ ਵਿਧਾਨ ਵਿੱਚ ਹੋ ਜਾਂ ਕਿ ਸਹਿਮਤੀ ਨਾਲ ਖੜਾ ਕੀਤਾ, ਚਲੋ ਜੀ ਜੇ ਨਹੀਂ ਭੀ ਪੁੱਛਿਆ ਹੁਣ ਤੁਸੀਂ ਉਹਨੂੰ ਵੋਟਾਂ ਪੁਆਉ, ਇਧਰ ਆਹ ਦੇਖੋ ਦੋ ਚੈਨਲਾਂ &lsquoਤੇ ਕਿਵੇਂ ਭੈਰਮੀ ਚੱਕੀ ਹੈ ਜੀ ਅਕਾਲ ਤਖ਼ਤ ਦਾ ਜਥੇਦਾਰ ਹੁਕਮ ਕਰੇ, ਅਕਾਲੀ ਦਲ ਨੂੰ ਭਲੇਮਾਣਸੋ ਤੁਹਾਡਾ ਜਥੇਦਾਰ ਤਾਂ ਹਵਾਰਾ ਹੈ ਉਹ ਕਰੇ ਮਾਨ ਦਲ ਨੂੰ ਹੁਕਮ ਕਿ ਈਮਾਨ ਸਿੰਘ ਨੂੰ ਹਟਾ ਕੇ ਅੰਮ੍ਰਿਤਸਰ ਤੋਂ ਮਾਤਾ ਨੂੰ ਖੜ੍ਹੀ ਕਰ ਦੇਵੇ, ਅਕਾਲੀ ਦਲ ਦਾ ਕੀ ਵਾਸਤਾ ਚੋਣਾਂ ਲੜੀ ਜਾਵੇ ਉਹ ਭੀ ਤਾਂ ਪੰਥ ਦੇ ਵਿਰੁੱਧ ਹੀ ਖੜਨ ਲੱਗਾ ਹੈ ਉਹਨੂੰ ਕਿਉਂ ਨਾ ਹਟਾਵੇ, ਅਕਾਲ ਤਖ਼ਤ ਅਸਲ ਵਿੱਚ ਇਹ ਆਪਣੀ ਕਿੜ ਕੱਢ ਰਹੇ ਨੇ ਇਕ ਤਾਂ ਅਖ਼ਬਾਰ ਨੂੰ ਤੇ ਯੂ: ਟਿਊਬ ਚੈਨਲ ਨੂੰ ਸੁਖਬੀਰ ਬਾਦਲ ਨੇ ਟਹੂਏ ਨਾ ਦਿੱਤੇ, ਦੂਜਾ ਇਹ ਹੋਰ ਧੜਾ ਹੈ ਇਕ ਹੋਰ ਰੇਡੀਉ ਭੀ ਤਾਂ ਜੋ ਚਲਾ ਨਾ ਸਕਿਆ ਤੇ ਸੁਖਬੀਰ ਨੇ ਹਾਮੀ ਨਾ ਭਰੀ ਤਾਂ ਉਲਟ ਸਭ ਨਿੱਜੀ ਲਾਹੇ ਭੁੜਕਦੇ ਨੇ, ਪਰ ਬਾਦਲ ਨਹੀਂ, ਕੀ ਕੁਰਬਾਨੀ ਹੈ ਅੰਮ੍ਰਿਤਪਾਲ ਦੇ ਪਰਿਵਾਰ ਦੀ, ਹਾਂ ਦੁੱਬਈ ਵਿੱਚ ਉਹ ਭੀ ਟਰੱਕ ਚਲਾਉਂਦਾ ਸੀ, ਅੰਮ੍ਰਿਤਪਾਲ ਦੇ ਪਰਿਵਾਰ ਦਾ ਭੀ ਇਹੀ ਵਪਾਰ ਸੀ ਫੇਰ ਦੀਪ ਸਿੱਧੂ ਮਾਨ ਦਲ ਨਾਲ ਕਲਸੀ ਫਿਲਮ ਦੁਨੀਆਂ ਵਿੱਚ ਸਭ ਤਾਰਾਂ ਜੜੁੱਤ ਨੇ ਕੇਸ ਸਿਫ਼ਰ ਨਹੀਂ, ਪਰ ਅਕਾਲੀ ਦਲ ਨਾਲ ਖਹਿਬੜਨ ਦਾ ਕੀ ਅਰਥ ਮਾਨ ਦਲ ਨੇ ਅਪਨਾ ਲਿਆ, ਲੜੋ ਚੋਣ ਪਿਤਾ ਭੀ, ਚਾਚਾ ਭੀ, ਮਾਂ ਭੀ ਕਿਵੇਂ ਪੱਬਾਂ ਭਾਰ, ਸੰਗਤ ਦੇ ਹੁਕਮ ਪਤਾ ਨੀ ਕਿਹੜੀ ਸੰਗਤ ਆਪ ਹੀ ਸਭ ਨੇ ਬਿਗਾਨੀ ਸ਼ਾਹ ਮਿੱਠੀ ਹੀ ਹੁੰਦੀ ਹੈ । ਆਹ ਇਥੇ ਚੈਨਲਾਂ &lsquoਤੇ ਚੀਕ ਚਿਹਾੜਾ ਧਰਮ ਹੈ ਲਾਭ ਲਾਹੇ ਨੇ ਦੁਸ਼ਮਣ ਏਜੰਸੀਆਂ ਨੂੰ ਰੂੰਝੇ ਦੇਣੇ ਤਾਂ ਜੁਆਰ ਦੇ ਦਾਣੇ ਨੇ ਪੰਡਾਂ ਸੁੱਟ ਰਹੇ ਨੇ ਇਹ ਚੱਬਣ ਨੂੰ ਕਾਹਲੇ ਕੋਈ ਪੰਥ ਨਹੀਂ, ਧਰਮ ਨਹੀਂ ਤੇ ਖਾਲਿਸਤਾਨ ਨਹੀਂ, ਨਿੱਜਸਥਾਨ ਨੇ ਕੌਮ ਦਾ ਭੁੱਗਾ ਕੁੱਟ ਹੋ ਰਿਹਾ ਹੈ ਸੂਬੇ ਦੀ ਤਬਾਹੀ, ਲਾ ਕੇ ਦੰਦਾਂ ਵਿੱਚ ਮੇਖਾਂ ਮੌਜ ਸੁਨਿਆਰਾ ਲੈ ਗਿਆ ਵਾਲੀ ਕਹਾਣੀ ਬਨਣੀ ਹੈ । ਮੱਧ ਵਰਗ ਪਿਛਾਂਹ ਤੇ ਟੋਲਾ ਅਗਾਂਹ, ਆਮ ਪਾਰਟੀ ਦੇ ਵੇਲੇ ਵਾਲੀ ਫੇਰ ਹੋਣੀ ਹੈ ਅਜ਼ਾਰ ਹਨ ਖੇਤਰੀ ਪਾਰਟੀ ਨੂੰ ਢਾਹੁਣ ਲਈ ਕੇਂਦਰ ਪੱਬਾਂ ਭਾਰ ਇਹ ਮਸਖਰੇ ਹੱਥ ਠੋਕੇ, ਅਖੇ ਪੰਥਕ ਹਾਂ ਕੁਪੰਥਕਾਂ ਦੀ ਫੇਰ ਕੀ ਪਛਾਣ, ਕਸਰ ਹੈ, ਪ੍ਰਸ਼ਨ ਕਰਨੇ ਪੱਤਰਕਾਰ ਦਾ ਕਿੱਤਾ ਹੁੰਦਾ ਹੈ ਧੌੜੀ ਲਾਹ ਦਿੰਦੇ ਨੇ ਪਰ ਕਦੀ ਰਾਸ਼ਟਰੀ ਅਖ਼ਬਾਰ ਇਨ੍ਹਾਂ ਦੀ ਹਾਮੀ ਭਰਦੇ ਨੇ ਇਹ ਤਕਰਾਰ ਨੇ ਉਧਰ ਵਕੀਲ ਦੇਖੋ ਰੇੜੀਆਂ &lsquoਤੇ ਗਾਹਕ ਲੱਭਣੇ ਭਾਈ ਜੇ ਨਹੀਂ ਚੱਲਦੀ ਤਾਂ ਕਿਸੇ ਵਕੀਲ ਦੇ ਮੁਨਸ਼ੀ ਹੀ ਲੱਗ ਜਾਵੋ ਕੌਮ ਦਾ ਕਿਉਂ ਨਮੂਜ਼ ਕੱਢਣ ਲੱਗੇ ਹੋ ਕਿਆ ਭਕਾਈਆਂ ਡਬਰੂਗੜ੍ਹ ਜੇਲ੍ਹ ਕਾਲੇ ਪਾਣੀ ਇਨ੍ਹਾਂ ਸੁਥਰਿਆਂ ਨੂੰ ਪੁੱਛੋ ਕਾਲੇ ਪਾਣੀ ਪਰਿਵਾਰ ਜਾ ਸਕਦੇ ਸੀ, ਸ਼੍ਰੋਮਣੀ ਕਮੇਟੀ ਸਿਆਲਕਾ ਵਕੀਲ ਨੀ ਬੋਲਦਾ ਕਿ ਪਰਿਵਾਰਾਂ ਨੂੰ ਮਿਲਾਉਣ &lsquoਤੇ ਕਿੰਨਾ ਖਰਚਾ ਹੋਇਆ, ਵਕੀਲਾਂ &lsquoਤੇ ਕਿੰਨਾ ਜੀ ਕੋਈ ਗੁਨਾਹ ਕੀਤਾ ਨੀ, ਠਾਣਾ ਘੇਰਿਆ ਕੋਈ ਜੁਰਮ ਬੰਦਾ ਅਗਵਾਹ ਕਰਕੇ ਕੁੱਟਣਾ ਭੀ ਕੋਈ ਕੇਸ ਹੈ, ਬੱਸ ਜੀ ਅੰਮ੍ਰਿਤਪਾਲ ਤਾਂ ਔਲ੍ਹੀਆ ਹੈ, ਵਕੀਲ ਨੇ ਕਿ ਕੋਹਾ ਦੇਣੇ ਕੱਲ੍ਹ ਇਕੋ ਹਿੰਦੂ ਨੌਜਵਾਨ ਮੈਂ ਤੇ ਬੇਟੀ ਗੁਰਦੁਆਰੇ ਤੋਂ ਆ ਰਹੀਆਂ ਸੀ, ਨਹਿਰ ਦੇ ਪੁੱਲ &lsquoਤੇ ਪੁਲਸ ਦੋ ਨਸ਼ੇੜੀ ਘੇਰੀ ਖੜੀ, ਅਸੀਂ ਦੇਖਣ ਖੜ ਗਏ, ਬੇਟੀ ਪੁਲਸ ਨੂੰ ਸੂਚਿਤ ਕਰਦੀ ਰਹਿੰਦੀ ਹੈ ਨੌਜਵਾਨ ਭੀ ਗੱਲਾਂ ਲੱਗਾ ਕਹਿੰਦਾ ਪੰਜਾਬ ਵਿੱਚ ਨਸ਼ੇ ਦੀ ਗੱਲ ਇਥੇ ਆਹ ਕੀ ਹੈ, ਦੱਸਣ ਲੱਗਾ ਪਿਤਾ ਜਲੰਧਰ ਦਾ ਵਕੀਲ ਸੀ ਦੋ ਸਾਲ ਫੌਤ ਮੈਂ ਤਾਂ ਕਈ ਸਾਲ ਹੋਗੇ ਨਾਲ ਹੀ ਗਿਆ ਸੀ ਹੁਣ ਕੋਠੀ ਖਾਲੀ ਕਿਰਾਏ ਵਾਲੇ ਭੰਨ ਤੋੜ ਗਏ ਜਾਣ ਤੋਂ ਘਬਰਾਹਟ, ਉਥੇ ਸਿਆਸੀ ਭੰਬੂਤਾਰੇ ਇਥੇ ਕੁਝ ਸੰਸਥਾਵਾਂ ਭਾਈਚਾਰਾ ਪਾੜ ਰਹੇ ਨੇ ਪਰ ਮੈਂ ਤਾਂ ਇਥੋਂ ਦਾ ਜੰਮਪਲ ਹਾਂ, ਮੇਰੀ ਬੇਟੀ ਭੀ ਪਰ ਉਹ ਤਾਂ ਪੰਜਾਬ ਨੂੰ ਬਹੁਤ ਲੋਚਦੀ ਹੈ, ਹੈਰਾਨ ਹੋਇਆ ਚਲੋ ਗੱਲ ਤੋਂ ਭਾਵ ਕਿ ਅਸੀਂ ਹਰ ਦੇਸ਼ ਵਿੱਚ ਖਰੂਦ ਪਾ ਦਿੰਦੇ ਹਾਂ, ਧਰਮ ਉੱਤਮ ਸੀ ਪਰ ਮਧੱਰਾ ਕਰਕੇ ਸਾਹ ਲੈਣਗੇ, ਜਾਤਾਂ ਪਾਤਾਂ ਵਾਲੇ ਤਾਂ ਕਹਿੰਦੇ ਗੁਰੂ ਨੇ ਸਾਨੂੰ ਉੱਚੇ ਕਰਤਾ ਹੁਣ ਉਹ ਥੱਲੇ ਨਹੀਂ ਉਤਰਦੇ । ਕੀ ਗੁਰੂ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ &lsquoਤੇ ਕੰਮ ਕਰਨ ਲਈ (ਗੁਰੂ ਗ੍ਰੰਥ) ਦੀ ਵਰਤੋਂ ਕਰਿਉ ਧਰਮ ਨੂੰ ਸੁਪਰ ਮਾਰਕੀਟ ਬਣਾ ਦਿਉ ਕਦੋਂ (ਗੁਰੂ ਗੋਬਿੰਦ ਸਿੰਘ) ਕੋਲ ਸਮਾਂ ਸੀ ਇਸ ਤਰ੍ਹਾਂ ਦੀਆਂ ਬਾਤਾਂ ਦਾ ਉਹਨੇ ਤਾਂ ਯੁੱਧ ਵਿੱਚ ਕੁੁੱਦਣਾ ਸੀ, ਬੱਸ ਹਰ ਪ੍ਰਸੰਗ ਗੁਰੂ ਨਾਲ ਜੋੜ ਕੇ ਕਮਾਈ ਸਾਧਨ ਕੱਲ੍ਹ ਇਕ ਪ੍ਰਚਾਰਕ ਦੀ ਸੁਣੋ ਗੁਰੂ ਲਾਧੋ ਰੇ ਸ਼ਰਧਾਲੂ ਮੱਖਣ ਸ਼ਾਹ ਲੁਬਾਣੇ ਦੀ ਸੁੱਖ ਪੂਰੀ ਹੋਈ ਤੇ ਸ਼ਰਧਾਲੂ ਜਾਣ ਲੱਗ ਪਏ, ਇਕ ਕਹਿੰਦਾ ਮੇਰੀ ਭੀ ਇੱਛਾ ਪੂਰੀ ਹੋ ਗਈ ਤਾਂ ਪਿੱਛਿਉਂ ਟੈਲੀਫੂਨ ਆਉਣ ਲੱਗ ਪਏ ਅਜਿਹੇ ਪਖੰਡੀ ਦਾ ਟੋਟਣ ਲਾਲ ਹੋ ਜਾਵੇ ਤਾਂ ਹੋਸ਼ ਆਵੇ ਚਿੰਤਾ ਖਾਂਦੀ ਹੈ ਕਿ ਧਰਮ ਦੇ ਕਿੰਨੇ ਕੁ ਟੁੱਕੜੇ ਹੋ ਜਾਣਗੇ, ਮੋਦੀ ਸਾਹਬ ਵਿਧਾਨ ਬਦਲ ਦੇਣ ਤਾਂ ਘੱਟੋ ਘੱਟ ਰਿਜ਼ਰਵੇਸ਼ਨ ਮੁੱਕੇ ਡਾ: ਅੰਬੇਡਕਰ ਦਾ ਪਾਇਆ ਪਾੜਾ ਭਰ ਹੋਵੇ, ਬਰਤਾਨਵੀ ਅਡੰਬਰ ਰਚਨੇ ਭੀ ਕੁਝ ਸੁਧਰ ਜਾਣ ਜੇਕਰ ਕੋਈ ਕਾਨੂੰਨ ਬਣ ਜਾਵੇ ਨਹੀਂ ਤਾਂ ਟਿੱਡੀਪਲਪੀਹੀ ਨੂੰ ਜੁਕਾਮ ਹੋਇਆ ਹੀ ਰਹੂ, ਮੈਂ ਤਾਂ ਕਠੋਰ ਲਿਖਤਾਂ ਤੋਂ ਹੱਟਣਾ ਨਹੀਂ ਮੇਰੀ ਇਹ ਸਮਾਜ ਸੇਵਾ ਹੈ ਦਿਉ ਅਸੀਸ ਸੁਣੇ ਜਗਦੀਸ਼ ।
ਵਿਸ਼ੇਸ਼ ਵਿਸ਼ਲੇਸ਼ਣ, ਅਲੋਚਣ ਪੜਚੋਲ ਮੁੱਦਾ ਚਮਕੀਲਾ ਫਿਲਮ ਦਿਲਜੀਤ ਦੁਸਾਂਝ
ਸਿੱਖ ਸਿਆਸਤ, ਪੜਸਾਥਣ ਤੇ ਉਕਸਾਥਣ ਕੌਣ ਸੀ ਚਮਕੀਲਾ ਸਾਡੇ ਪਿੰਡੋਂ ਨਿਕਲ ਅੱਧੇ ਮੀਲ &lsquoਤੇ ਛੋਟਾ ਪਿੰਡ ਵਸਾਇਆ, ਪਰ ਉਹ ਸਾਡੇ ਪਿੰਡ ਦਾ ਨਉਂ ਹੀ ਵਰਤਦਾ ਸੀ ਛੋਟੇ ਦਾ ਨਹੀਂ, ਹੁਣ ਦੁੱਗਰੀ ਤਿੰਨ ਕੁ ਮੀਲ &lsquoਤੇ ਜਾ ਵੱਸਿਆ ਅਨੁਚਿਤ ਜਾਤੀ, ਗਾਇਕੀ ਦੀ ਪ੍ਰਸਿੱਧੀ ਕਰਕੇ ਸਾਡੇ ਪਿੰਡ ਦੇ ਜੁਆਨ ਭੀ ਮਾਣ ਮੱਤੇ, ਕਤਲ ਕਰਕੇ ਹੁਣ ਫਿਲਮ ਬਣੀ ਪਰ ਮੈਨੂੰ ਉਦੋਂ ਭੀ ਪਿੰਡੋਂ ਆਹ ਖ਼ਬਰਾਂ ਹੀ ਮਿਲੀਆਂ ਸਨ ਕਿ ਅਮਰ ਚਮਕੀਲੇ ਨੂੰ ਖਾੜਕੂਆਂ ਨੇ ਫਰੌਤੀਆਂ ਕਰਕੇ ਮਾਰਿਆ ਏ, ਫਿਲਮ ਵਿੱਚ ਦਿਲਜੀਤ ਦੁਸਾਂਝ ਨੇ ਅਦਾਕਾਰੀ ਕੀਤੀ, ਨੁਕਤਾਚੀਨੀ ਜੀ ਸਿੱਖਾਂ ਦੇ ਚਰਿੱਤਰ ਨੂੰ ਮਾਣ ਸਨਮਾਨ ਨਹੀਂ ਦਿੱਤਾ, ਦਲਜੀਤ ਨੇ ਕਿਉਂ ਖਾੜਕੂਆਂ ਨੂੰ ਭਲੇਮਾਣਸ ਨਹੀਂ ਆਖਿਆ-ਪਰ ਕੀ ਅਤਿਵਾਦੀ ਆਖਣ &lsquoਤੇ ਤਾਂ ਭਮਕਦੇ ਨੇ ਖਾੜਕੂ ਤੇ ਹੁੱਭਧੇ ਨੇ ਸੱਚ ਤਾਂ ਇਹ ਹੈ ਕਿ ਨਾ ਤਾਂ ਚਮਕੀਲਾ ਲਚਰ ਕਰਕੇ, ਨਾ ਹੀ ਅੰਤਰਜਾਤੀ ਵਿਆਹ ਕਰਕੇ ਤੇ ਨਾ ਹੀ ਜਾਤਪਾਤ ਕਰਕੇ ਕਤਲ ਕੀਤਾ ਫਰੌਤੀਆਂ ਇਕ ਵਾਰ ਤਾਂ ਦੇ ਚੁੱਕਿਆ ਸੀ, ਹਰ ਵਾਰ ਹੀ ਮੰਗਣ ਲਿਖਦੀ ਜਾਵਾਂ ਇਥੇ ਦਾ ਇਕ ਬੰਦਾ ਆਪ ਹੀ ਮੰਨੀ ਜਾਂਦਾ ਹੈ ਅਸੀਂ ਮਿਲਣ ਗਏ ਮਿਲਿਆ ਗਉਣ ਤੋਂ ਲਚਰ ਤੋਂ ਵਰਜਦੇ ਸੀ ਮੈਂ ਤਾਂ ਸੱਚ ਲਿਖਦੀ ਹਾਂ ਕਿ ਇਹ ਲੋਕ ਭਲੇਮਾਣਸ ਤਾਂ ਨਾ ਸਨ ਨਾਂ ਹਨ ਤੇ ਨਾ ਹੋਣਗੇ, ਸੁਣੋ ਸਾਹਿਬ ਦਾ ਪੁਰਾਣ ਭੰਡਾਰ ਫੋਲੋ, ਕਿਤਾਬਾਂ, ਰਸਾਲੇ ਤੇ ਫੇਰ ਗਵੱਈਏ ਲਚਰ ਹੁਣ ਜੰਮਿਆ ਹੈ, ਪਹਿਲਾਂ ਖਾੜੇ, ਗਰਾਮਾਫੋਨ, ਤਵੇ ਆਦਿ ਮਨੁੱਖ ਅੱਡ ਥਾਵਾਂ &lsquoਤੇ ਸੁਣਦੇ ਸਨ, ਹੁਣ ਪਸਾਰੇ ਨੇ ਨਸ਼ਰ ਕਰਤਾ ਕਿਹੜਾ ਗੌਣ ਵਾਲਾ ਲਚਰ ਨਹੀਂ ਗਾ ਹਟਿਆ ਚਮਕੀਲਾ ਮੂਸੇਵਾਲੇ ਤਰ੍ਹਾਂ ਛੇਤੀ ਚਮਕ ਗਿਆ ਨਜ਼ਰੀਂ ਚੜ੍ਹ ਗਿਆ ਪੈਸਾ ਬਟੋਰਨ ਦਾ ਵਸੀਲਾ ਨਾ ਮਿਲਣ &lsquoਤੇ ਡੁੱਕ ਤਾਂ ਫਿਲਮ ਤੱਥਾਂ ਤੋਂ ਰਹਿਤ ਕਿਵੇਂ ਬਣਾ ਸਕਦਾ ਹੈ ਨਿਰਮਾਤਾ, ਪਾਸ ਹੀ ਨਹੀਂ ਹੋਣੀ, ਰਹੀ ਗੱਲ ਦਿਲਜੀਤ ਦੁਸਾਂਝ ਦਾ ਵਿਰੋਧ, ਪਹਿਲਾਂ ਖਾਲੜਾ ਫਿਲਮ &lsquoਤੇ ਉਧ੍ਹਮ ਮਚਾਇਆ ਜੀ ਸੱਚ ਨੀ ਪੇਸ਼ ਕੀਤਾ, ਸੱਚ 25000 ਲਾਸ਼ਾਂ ਕਹਿੰਦਾ ਤਾਂ ਅੰਕੜੇ ਕਿਥੋਂ ਲੈ ਕੇ ਦਿੰਦਾ ਕੂੜ ਪ੍ਰਚਾਰ ਨੇ ਕਾਮਰੇਡ ਵਕੀਲ ਸਨ ਇਸ ਡਰਾਮੇ ਪਿੱਛੇ, ਹੁਣ ਤਾਂ ਕੀ ਹਾਲੇ ਹੋਰ ਸਿਵੇ ਫੋਲੇ ਜਾਣਗੇ ਖਾੜਕੂਵਾਦ ਦੇ ਇਥੇ ਭੀ ਫੰਡ ਰਾਸ਼ਨਾਂ ਨੇ ਸਾਲ ਦੇ ਸਾਲ ਸਿੱਖ ਸੋਸ਼ਲ ਮੀਡੀਏ ਦੀ ਚੰਗੀ ਮਿੱਝ ਕੱਢਦੇ ਨੇ ਅਸਲ ਵਿੱਚ ਕਾਮਰੇਡ ਸੀ ਬੱਸ ਅੰਮ੍ਰਿਤਧਾਰੀ ਬਣ ਕੇ ਚਮੜੀ ਲਾਹੁਣ ਲੱਗੇ ਨੇ ਕੌਮ ਦੀ ਭਲੇ ਨੂੰ ਗੁਰੂ ਘਰ ਲੱਭਗੇ ਲੁੱਟ ਲਈ ਚੈਨਲ ਲੱਭ ਗਏ ਘਸੁੱਟ ਲਈ ਕੂੜ ਫਿਰੇ ਪ੍ਰਧਾਨ ਵੇ ਲਾਲੋ, 60-70 ਸਾਲ ਪਹਿਲਾਂ ਪਿੰਡਾਂ ਵਿੱਚ ਬਗਲੀਆਂ &lsquoਤੇ ਪੱਤਰੀਆਂ ਚੁੱਕੀ ਪਾਂਡੇ ਪੁੱਛਿਆ ਦਿੰਦੇ ਸਨ ਪਰ ਕਈ ਬਜ਼ੁਰਗਾਂ ਨੇ ਭਜਾ ਦੇਣੇ ਪਿੰਡੋ ਹੁਣ ਕੋਈ ਸੰਸਥਾ ਹੀ ਨਹੀਂ ਜੋ ਇਨ੍ਹਾਂ ਬਗਲੀਪੁਣੇ ਦੇ ਵਿਰੁੱਧ ਬੋਲੇ 40 ਸਾਲ ਹਾਲੇ ਇਨ੍ਹਾਂ ਦੇ ਢਿੱਡ ਨੀ ਭਰੇ ਕਮਾਈ ਅੰਨੀ ਹੈ ਇਨ੍ਹਾਂ ਦੇਸ਼ਾਂ ਵਿੱਚ ਪਰ ਇਹ ਫੇਰ ਭੀ ਪੂਜਾ ਦਾ ਧਨ ਖਾਣ ਨੂੰ ਗੁਰੂ ਦੇਣ ਮੰਨਦੇ ਨੇ ਸੱਚਾਈ ਸਾਡੇ ਪਿੰਡਾਂ ਵਿੱਚ ਖਾੜਕੂਵਾਦ ਨਹੀਂ ਸੀ, ਦੁਆਬਾ ਮਾਝਾ ਤੇ ਮੋਗਾ ਪਿੰਡ ਤਾਂ ਕਾਮਰੇਡ ਸੀ ਰੋਡੇ ਬੱਸ ਇਹ ਘਰ ਸੀ ਖੂਹ &lsquoਤੇ ਵਾਸਾ ਸਿੱਖਾਂ ਦੇ ਗਿਆਨੀ ਜੈਲ ਸਿੰਘ ਦਾ ਪ੍ਰਭਾਵ, ਵਿਦੇਸ਼ੀ ਭੀ ਬਹੁਤੇ ਇਥੋਂ ਦੇ ਹੀ ਹਨ, ਸਾਡੇ ਤਾਂ ਸਰਾਭਾ ਨੂੰ ਭੀ ਕੋਈ ਚੰਗਾ ਨਹੀਂ ਸੀ ਸਮਝਦਾ, ਸਾਡੇ ਪਿੰਡ ਟਕਸਾਲ ਦਾ ਗ੍ਰੰਥੀ ਆ ਗਿਆ ਆਪਣੀ ਕਮਾਈ ਲਈ ਲੱਗ ਗਿਆ ਪ੍ਰਚਾਰ ਕਰਨ ਇਹ ਲਹਿਰ ਸੀ ਹੀ ਚੇਲੇ ਵਧਗੇ ਨੇ ਗਰੂਰ ਚੜ੍ਹਾ ਤਾ, ਲੱਥੀ ਹੱਥ ਨਾ ਆਮਦੀ ਦਾਨਸ਼ਮੰਦਾ ਦੀ ਪਤ, ਤਾੜੇ ਨੀ ਆਇਆ ਸੂਬਾ ਭਾਵੇਂ ਬਾਦਲ ਸਾਹਬ ਨੇ ਭਜਾਏ ਬੜੇ ਪਰ ਟਿੱਡੀ ਦਲ ਦਾ ਜਾਮਾ ਹੀ ਹੱਦਾਂ ਦਾ, ਇਹ ਜੀ ਅੰਮ੍ਰਿਤ ਛਕੋ ਸਭ ਹਜ਼ਮ ਪ੍ਰਥਾ ਸਿੱਖੀ ਦੀ ਨਹੀਂ ਸੀ, ਅੰਮ੍ਰਿਤ ਤਾਂ ਸੋਝੀ ਆਈ &lsquoਤੇ ਪ੍ਰਣ ਕਰਨ ਦਾ ਮਨ ਤੇ ਕਿਧਰੇ ਛਕਾਉਂਦੇ ਸੀ, ਪਰੰਪਰਾ ਈਸਾਈ ਮੱਤ ਦੀ ਹੈ ਕਿ ਜੰਮਦੇ ਨੂੰ ਸ਼ਿੱਟਾ ਦਿਉ ਬੈਪਟਾਈਜ਼ ਕਰੋ, ਚਲੋ ਗੱਲ ਕੌਮ ਦੀ ਕਰੀਏ, ਅਖੇ ਲਾਈ ਲੱਗ ਨਾ ਹੋਵੇ ਘਰ ਵਾਲਾ ਚੰਦਰਾ ਗੁਆਂਢ ਨਾ ਹੋਵੇ, ਅਸੀਂ ਸਾਰੇ ਹੀ ਲਾਈ ਲੱਗ ਹਾਂ ਸੋਸ਼ਲ ਮੀਡੀਏ ਤੇ ਚੈਨਲਾਂ ਦੇ ਪੜਨਾ ਗੁਨਣਾ, ਇਤਿਹਾਸ ਕੀ ਸਹਿਤ ਕੀ ਅਖ਼ਬਾਰ ਕੀ ਤਾਂ ਕੌਮੀ ਏਜੰਡਾ ਹੀ ਨਹੀਂ ਬੱਸ ਚੈਨਲਾਂ &lsquoਤੇ ਬੇਥਵੀਆਂ ਸੁਣੋ ਪੈਸੇ ਦੇਵੋ ਹਰ ਦੇਸ਼ ਜਾ ਕੇ ਗੁਰੂ ਘਰਾਂ ਤੋਂ ਜੀ ਦੀਵਾਨ ਲਾਵੋ ਰਾਗੀ ਸੱਦੋ ਨਗਰ ਕੀਰਤਨ ਕੱਢੋ ਅਸੀਂ ਕਦਰ ਕਰਾਂਗੇ ਲੱਕ ਤੋੜ ਤਾਂ ਕੌਮ ਦਾ ਸੋਚ ਤਾਂ ਦੱਬ ਹੀ ਧਰੀ ਜਿਹੜੇ ਟੈਂਟ ਤੇ ਵਧੀਆ ਲੰਗਰ ਭੱਜੋ ਉੱਧਰ ਯਾਨੀ ਜਿਹੜੀ ਏਜੰਸੀ ਬੁਰਕੀ ਪਾਵੇ ਉਥੇ ਹੀ ਗੌਂਦੇ ਨੇ ਸਾਰੀ ਰਾਤ ਪੱਕੇ ਹੋਏ ਚੈਨਲੀ ਪ੍ਰੀਜੈਂਟਰ ਦੀ ਸੁਣੋ, ਜੀ ਮੈਂ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੁੰਦਾ ਸੀ, ਯਾਨੀ ਖਾ ਪੀ ਕੇ ਲੱਤ ਮਾਰੀ ਚੈਨਲ &lsquoਤੇ ਸਵਾਲ ਜੀ ਅੰਮ੍ਰਿਤਪਾਲ ਵਿਰੁੱਧ ਅਕਾਲੀ ਦਲ ਦਾ ਬੰਦਾ ਸਹੀ ਜਾਂ ਗਲਤ, ਇਹਦੀ ਮੱਤ ਨੀ ਟਿਕਾਣੇ ਅੰਮ੍ਰਿਤਪਾਲ ਕੌਣ ? ਸ਼੍ਰੋਮਣੀ ਅਕਾਲੀ ਸਿਆਸੀ ਪਾਰਟੀ ਵਿਰੁੱਧ ਅੰਮ੍ਰਿਤਪਾਲ ਖੜ੍ਹਾ ਹੈ ਕਿ ਅਕਾਲੀ ਉਮੀਦਵਾਰ, ਇਹ ਗਿਆਨ ਵਿਹੂਣੇ ਪੰਥ ਵਿਰੋਧੀ ਨੇ, ਬੇਨਤੀ ਕਰਾਂ ਭਾਈ ਘੱਟੋ ਘੱਟ ਹੁਣ ਸਿੱਖ ਤਾਂ ਬੇਅਦਬੀ ਪ੍ਰਚਾਰ ਸ਼ਰਮ ਕਰਕੇ ਬੰਦ ਕਰਨ ਦੂਜੇ ਧਰਮਾਂ ਵਾਲੇ ਜਾਣਦੇ ਨੇ ਆਪੇ ਹੀ ਇਹ ਕਰਦੇ ਨੇ ਕਾਂਗਰਸੀ ਤਾਂ ਚਲੋ ਰਟੀ ਜਾਣ ਪਰ ਸਿੱਖ ਹੱਤਕ ਮੰਨਣ, ਬੰਦੀ ਸਿੰਘ ਬੇਅਦਬੀ ਕੋਈ ਸੂਬਾਈ ਮੁੱਦਾ ਨਹੀਂ ਚੋਣਾਂ ਲਈ ਅਕਲ ਦੇ ਜਨਾਜ਼ੇ ਨਾ ਕੱਢੋ, ਰੱਬ ਬੇਅੰਤ ਹੈ ਕਰੂ ਨਿਤਾਰੇ, ਮਨੱੁਖ ਦਾ ਕਰਦਾਰ-ਚਰਿੱਤਰ ਜਾਤ ਦੱਸਦੀ ਹੁੰਦੀ ਹੈ, ਕੰਮ ਕਿੱਤਾ ਨਹੀਂ, ਪਰ ਇਹ ਬਰਾਦਰੀਵਾਦ ਹੈ ਹੁਣ, ਪੰਜਾ, ਤੱਕੜੀ ਵਿਵਾਦ, ਉਧਰ ਅਮਰਪਾਲ ਬੋਨੀ ਅਜਨਾਲਾ ਪੁੱਤਰ ਅਕਾਲੀਆਂ ਦਾ ਦੁੱਧ ਘਿਉ ਖਾ ਪੀ ਕੇ ਬਾਪ ਡਾਕਟਰ ਰਤਨ ਸਿੰਘ ਅਜਨਾਲਾ, ਬ੍ਰਹਮਪੁਰੇ ਤੇ ਢੀਂਡਸਾ ਧੜ੍ਹੇ ਚੜ੍ਹਕੇ ਦਗਾ ਦੇ ਗਏ, ਵਜ਼ੀਰੀਆਂ ਮਾਣ ਕੇ ਪੁੱਤ ਗੜਕੇ ਜੀ ਸਿੱਖ ਧਰਮ ਛੋਟਾ ਤੇ ਈਸਾਈ ਵੱਡਾ ਭਰਾ, ਗੱਲ ਇਹ ਹੈ ਵਿਵਾਦੀ ਨਾ ਕਿ ਤੱਕੜੀ, ਕੀ ਬਾਬੇ ਨਾਨਕ ਦਾ ਕੋਈ ਧਾਰਮਿਕ ਚਿੰਨ੍ਹ ਸੀ ? ਨਹੀਂ ਪੂਰਾ ਤੋਲਣ ਪੰਜਾਂ ਗੁਰੂ ਨਾਨਕ ਦੇਵ ਜੀ ਦਾ ਪੰਜਾ ਸਾਹਿਬ ਲਗਾ ਕੇ ਗੁਰਦੁਆਰਾ ਸਥਾਪਤ ਕਰ ਲਿਆ ਤਾਂ ਧਰਮ ਨਾਲ ਜੁੜ ਗਿਆ, ਪਰ ਚਲੋ ਉਹ ਨੇ ਕੋਈ ਅਪਸ਼ਬਦ ਨਹੀਂ ਬੋਲੇ, ਜੁਆਨਾਂ ਨੂੰ ਧਰਮ ਦਾ ਬਹੁਤਾ ਗਿਆਨ ਨਹੀਂ ਭੁੱਲ ਹੋ ਜਾਂਦੀ ਹੈ ਖਿਮਾਂ ਜਾਚਨਾ ਭੀ ਧਰਮ ਅੰਗ ਹੈ, ਬੋਨੀ ਅਜਨਾਲਾ ਵਾਲਾ ਵਿਸ਼ਾ ਹੈ, ਭਾਵੇਂ ਸਤਿਕਾਰ ਕਮੇਟੀ ਤਾਂ ਮੁੱਦੇ ਸੁੰਘਦੀ ਹੈ ਆਈ ਗੱਲ ਬੀ।ਜੇ।ਪੀ। ਦੀ ਉਹ ਤਾਂ ਪੰਜਾਬ ਵਿੱਚ ਘੁਸਪੈਠ ਕਰਵਾ ਰਹੀ ਹੈ, ਦੇਖੋ ਮਨਜੀਤ ਸਿੰਘ ਮੰਨਾ (ਸ਼ੇ੍ਰਣੀ ਵਿੱਚੋਂ ਤੇ ਅਕਾਲੀ ਦਲ ਵਿੱਚੋਂ) ਘੱਲ ਤਾ ਖਡੂਰ ਸਾਹਿਬ ਰਿਜ਼ਰਵ ਸੀਟ ਤਾਂ ਹੈ ਨਹੀਂ, ਕੁਲਬੀਰ ਜੀਰਾ ਪੁੱਤਰ ਇੰਦਰਜੀਤ ਜੀਰਾ ਅਕਾਲੀ ਦਲ ਦੇ ਨਿੱਘ ਵਿੱਚੋਂ ਕਾਂਗਰਸ ਵਿੱਚ ਗਿਆ ਬਠਿੰਡਾ ਤੋਂ ਗੁਰਦੀਪ ਸਿੰਘ ਅਕਾਲੀ ਦਲ ਨਾਲ ਹੁੰਦਾ ਸੀ, ਉਹ ਭੀ ਨੱਠ ਕੇ ਹੋਰ ਅਕਾਲੀ ਦਲ ਬਣਾ ਲਿਆ, ਗੱਲ ਕੀ ਇਹ ਹਨ ਸਿੱਖ ਚਰਿੱਤਰ ਦੇਖੋ ਦੋਵੇ ਮੰਨਾ ਕੁਲਬੀਰ ਜੀਰਾ, ਆਮ ਸੀਟਾਂ ਤੇ ਕੀ ਰਿਜ਼ਰਵ ਸੀਟਾਂ &lsquoਤੇ ਕੋਈ ਖੱਤਰੀ ਬ੍ਰਾਹਮਣ, ਜੱਟ ਖੜ੍ਹਾ ਕੀਤਾ ?  ਉਧਰ ਆਹ ਮਾਨ ਦਲੀਏ, ਕੋਈ ਪ੍ਰੋਫੈਸਰ ਬਲਜਿੰਦਰ ਸਿੰਘ, ਕੋਈ ਬਲਵਿੰਦਰ ਸਿੰਘ ਆਪਣੇ ਆਪ ਨੂੰ ਪੰਥ ਹੀ ਸਮਝੀ ਜਾਂਦੇ ਨੇ, ਪ੍ਰੋਫੈਸਰ ਬਲਜਿੰਦਰ ਸਿੰਘ ਸੁਣੋ ਕਹਿੰਦਾ (ਗੁਰੂ ਨਾਨਕ ਦੇਵ) ਸ੍ਰਿਸ਼ਟੀ ਦੇ ਮਾਲਕ ਦੀ ਤੱਕੜੀ ਉਹ ਸਿੱਖਾਂ ਦੇ ਗੁਰੂ ਹਨ ਨਾ ਕਿ ਸ੍ਰਿਸ਼ਟੀ ਦੇ, ਕੀ ਅਸੀਂ ਫੇਰ ਦੂਜੇ ਧਰਮਾਂ ਨੂੰ ਨੀਮਾਂ ਨਹੀਂ ਦਿਖਾ ਰਹੇ ਇਹ ਪਤਾ ਨਹੀਂ ਕਾਰਕੁੰਨ ਤੇ ਪ੍ਰੋਫੈਸਰ ਕਾਹਦੇ ਨੇ ਉੱਘ ਪਤਾਲ ਦੀਆਂ ਛੱਡ ਕੇ ਨੇਤਾ ਬਣਦੇ ਨੇ ਗੰਦਮ ਨੂੰ ਜੁਆਰ, ਬਾਜਰਾ ਇਲਮ ਰਹਿਤ ਨੇ ਇਹ ਮੰਨਾ, ਕੁਲਬੀਰ ਜੀਰਾ ਅਕਾਲੀ ਦਲ ਦੇ ਰੀਜੈਕਟ ਨੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ