image caption:

'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦ

 ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ) ਹੈਰੀਟੇਜ ਮੰਥ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਮੌਜੂਦਗੀ ਵਿੱਚ ਵ੍ਹਾਈਟ ਹਾਊਸ ਵਿੱਚ ਮਨਾਇਆ ਗਿਆ। ਇਹ ਸਮਾਗਮ ਅਮਰੀਕਾ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ 'ਚ 'ਸਾਰੇ ਜਹਾਂ ਸੇ ਅੱਛਾ' ਗੀਤ ਸੁਣਾਇਆ ਗਿਆ। ਪ੍ਰੋਗਰਾਮ ਵਿੱਚ ਲੋਕਾਂ ਨੂੰ ਪਾਣੀ ਪੁਰੀ ਵੀ ਵਰਤਾਈ ਗਈ। ਅਜੈ ਜੈਨ ਭੂਟੋਰੀਆ ਨੇ ਇਸ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਉਹ ਭਾਰਤੀ ਅਮਰੀਕੀ ਭਾਈਚਾਰੇ ਦੇ ਆਗੂ ਹਨ। ਇਸ ਪ੍ਰੋਗਰਾਮ ਵਿੱਚ ਉਪਰਾਸ਼ਟਰਪਤੀ ਕਮਲਾ ਹੈਰਿਸ ਵੀ ਮੌਜੂਦ ਸਨ।