image caption: -ਰਜਿੰਦਰ ਸਿੰਘ ਪੁਰੇਵਾਲ

ਘੱਟ ਵੋਟਿੰਗ, ਮੋਦੀ ਚਿੰਤਤ

ਸਿਆਸੀ ਵਿਸਲੇਸ਼ਕਾਂ ਅਨੁਸਾਰ ਇਸ ਦਾ ਇੱਕ ਵੱਡਾ ਕਾਰਨ ਤਾਂ ਇਹ ਬਣਿਆ ਕਿ ਮੋਦੀ ਦਾ ਕਰੇਜ਼ ਅਤੇ ਬੀ. ਜੇ.ਪੀ. ਦਾ ਗਰਾਫ ਦੇਸ਼ ਦੇ ਲੋਕਾਂ ਵਿੱਚ ਬਹੁਤ ਹੇਠਾਂ ਡਿਗ ਗਿਆ ਹੈ| ਦੂਜਾ ਵੱਡਾ ਕਾਰਨ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਇਹ ਹੈ ਕਿ ਬੀ.ਜੇ.ਪੀ. ਦੀ ਮਾਂ ਜਥੇਬੰਦੀ  ਆਰ.ਐਸ.ਐਸ.ਪਿਛਲੇ ਲੰਬੇ ਸਮੇਂ ਤੋਂ ਬੀ.ਜੇ.ਪੀ. ਅਤੇ ਖਾਸ ਕਰਕੇ ਪ੍ਰਧਾਨ ਮੰਤਰੀ  ਮੋਦੀ ਤੋਂ ਖਾਸਾ ਨਾਰਾਜ਼ ਚਲ ਰਿਹਾ ਹੈ| ਰਾਮ ਮੰਦਰ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਆਰ.ਐਸ.ਐਸ. ਅਤੇ ਇਸ ਦੇ ਵੱਖ ਵੱਖ ਸੰਗਠਨਾਂ ਨੂੰ ਪਿਛੇ ਧੱਕ ਕੇ  ਮੋਦੀ ਨੂੰ ਹਰ ਪੱਖ ਤੋਂ ਸਰਵੇ ਸਰਵਾ ਦੇ ਤੌਰ ਤੇ ਪੇਸ਼ ਕਰਨਾ,  ਵਰਤਮਾਨ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਸਮੇਂ ਸਵਾ ਸੌ ਤੋਂ ਵੱਧ ਪੁਰਾਣੇ ਸਵੈਮਸੇਵਕਾਂ ਦੀਆਂ ਟਿਕਟਾਂ ਕੱਟ ਕੇ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਚੋਂ ਦਲ ਬਦਲੀਆਂ ਕਰਵਾ ਕੇ ਲਿਆਂਦੇ ਵਿਅਕਤੀਆਂ ਨੂੰ ਉਮੀਦਵਾਰ ਬਣਾ ਦੇਣਾ ਅਤੇ ਅਜਿਹੇ ਹੀ ਹੋਰ ਅਨੇਕ ਕਾਰਨਾਂ ਕਰਕੇ ਸੰਘ ਦੇ ਸਵੈਮ ਸੇਵਕ ਬੀ.ਜੇ.ਪੀ. ਦੀ ਚੋਣ ਮੁਹਿੰਮ ਵਿੱਚ ਸ਼ਾਮਲ ਅਤੇ ਸਰਗਰਮ ਹੀ ਨਾ ਹੋਏ| ਉਪਰਕੋਤ ਪ੍ਰਸਥਿਤੀਆਂ ਕਾਰਨ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਚੋਣਾਂ ਵਿੱਚ ਆਪਣੀ ਹਾਰ ਹੁੰਦੀ ਸਪਸ਼ਟ ਨਜ਼ਰ ਆਉਣ ਲੱਗ ਪਈ ਜਿਸ ਕਾਰਨ ਉਹ ਭੜਕ ਕੇ ਇਤਨੀ ਬੁਖਲਾਹਟ ਵਿੱਚ ਆ ਗਏ ਕਿ ਉਨ੍ਹਾਂ ਨੇ ਆਪਣੀਆਂ ਸਾਰੀਆਂ ਸੀਮਾਵਾਂ, ਮਰਿਆਦਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਨਫਰਤੀ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਹਨ| ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਮੁਸਲਿਮ ਲੀਗ ਦੇ ਮੈਨੀਫੈਸਟੋ ਵਰਗਾ ਤਾਂ ਉਹ ਪਹਿਲਾਂ ਹੀ ਕਰਾਰ ਦੇ ਚੁੱਕੇ ਹਨ| ਅਮਿਤ ਸ਼ਾਹ ਤਾਂ ਇਥੋਂ ਤੱਕ ਪੁੱਜ ਗਿਆ ਕਿ ਹਿੰਦੂ ਮੰਦਰਾਂ ਵਿੱਚ ਕਈ ਅਰਬਾਂ ਖਰਬਾਂ ਦੀ ਦੌਲਤ ਵੀ ਇਨ੍ਹਾਂ ਤੋਂ ਸੁਰੱਖਿਅਤ ਨਹੀਂ ਹੈ| ਇਨ੍ਹਾਂ ਸਾਰੀਆਂ ਬੇ ਸਿਰਪੈਰ ਬਿਆਨਬਾਜੀਆਂ ਦਾ ਉਦੇਸ਼ ਇਹ ਹੈ ਕਿ ਹਿੰਦੂ ਵਿਚਾਰਧਾਰਾ ਵਾਲੀ ਵਸੋਂ ਵਿੱਚ ਮੁਸਲਮਾਨ ਵਸੋਂ ਪ੍ਰਤੀ ਗੁੱਸਾ ਅਤੇ ਨਫਰਤ ਹੋਰ ਵੀ ਤਿੱਖੀ ਹੋ ਜਾਵੇ, ਪਰ ਅਜਿਹੀਆਂ ਪ੍ਰਸਥਿਤੀਆਂ ਵਿੱਚ ਭੜਕਾਹਟ ਵਿੱਚ ਆ ਕੇ ਹਿੰਦੂ ਬੀ.ਜੇ.ਪੀ. ਨੂੰ ਵੋਟਾਂ ਵਧ ਚੜ੍ਹ ਕੇ ਪਾ ਦੇਣਗੇ| ਪਰ ਲੋਕਾਂ ਤੇ ਇਹ ਪ੍ਰਭਾਵ ਨਹੀਂ ਪੈ ਰਿਹਾ ਹੈ| ਪਰ ਅੱਜ ਕੱਲ ਬੋਲਦੇ ਹੋਏ ਮੋਦੀ ਦੀ ਸਰੀਰਕ ਭਾਸ਼ਾ (ਬੌਡੀ ਲੈਂਗੁਏਜ਼) ਇਹ ਦਸ ਰਹੀ ਹੈ ਕਿ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਹਤਾਸ਼, ਨਿਰਾਸ਼ ਹਨ|
ਸਾਡੇ ਦੇਸ਼ ਦਾ ਸਮੁੱਚਾ ਗੋਦੀ ਮੀਡੀਆ ਤਾਂ ਮੋਦੀ ਦੇ ਗੁਣ ਗਾਇਨ ਵਿਚ ਮਸਤ ਹੈ| ਪਰ ਸੰਸਾਰ ਭਰ ਦਾ ਮੀਡੀਆ ਇਨ੍ਹਾਂ ਭਾਸ਼ਣਾਂ ਦੀ ਪੋਲ ਖੋਲ ਰਿਹਾ ਹੈ| ਅੰਤਰਰਾਸ਼ਟਰੀ ਪਧਰ ਦੇ ਪੇਪਰ ਅਤੇ ਚੈਨਲ ਜਿਵੇਂ ਕਿ ਅਲ ਜਜ਼ੀਰਾ, ਦੀ ਟਾਈਮਜ਼, ਦੀ ਗਾਰਡੀਅਨ, ਵਾਲ ਸਟਰੀਟ ਜਰਨਲ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, ਦੀ ਹਿੰਦੂ, ਅਤੇ ਅਨੇਕਾਂ ਹੋਰ ਅਖਬਾਰਾਂ ਅਤੇ ਚੈਨਲ ਮੋਦੀ ਦੇ ਭਾਸ਼ਣਾਂ ਨੂੰ ਭਾਰਤ ਅੰਦਰ ਫਿਰਕੂ ਭਾਵਨਾਵਾਂ ਭੜਕਾਉਣ ਵਾਲੇ ਕਰਾਰ ਦੇ ਕੇ ਛਾਪ ਰਹੇ ਹਨ|
ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਵੱਖ ਵੱਖ ਸਿਵਲ ਸੰਸਥਾਵਾਂ ਨਾਲ ਜੁੜੇ ਹੋਏ ਹਜ਼ਾਰਾਂ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਕੋਲ ਦਰਜਨਾਂ ਦੀ ਗਿਣਤੀ ਵਿੱਚ ਮੋਦੀ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਪਰ ਚੋਣ ਕਮਿਸ਼ਨ ਕਮਿਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ| 
ਲੋਕ ਸਭਾ ਚੋਣਾਂ ਲਈ ਮਤਦਾਨ ਵਿੱਚ ਗਿਰਾਵਟ ਚੌਥੇ ਪੜਾਅ ਵਿੱਚ ਵੀ ਦੇਖਣ ਨੂੰ ਮਿਲੀ| ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 96 ਸੀਟਾਂ ਤੇ 67.25 ਫੀਸਦੀ ਵੋਟਿੰਗ ਹੋਈ| ਹਾਲਾਂਕਿ, 2019 ਵਿੱਚ ਚੌਥੇ ਪੜਾਅ ਵਿੱਚ, ਏਨੀਆਂ ਸੀਟਾਂ ਤੇ 68.8 ਪ੍ਰਤੀਸ਼ਤ ਵੋਟਿੰਗ ਹੋਈ ਸੀ| ਮੌਜੂਦਾ ਚੌਥੇ ਪੜਾਅ ਦੀ ਵੋਟਿੰਗ ਪ੍ਰਤੀਸ਼ਤ ਵਿੱਚ ਅਜੇ ਵੀ ਬਦਲਾਅ ਹੋ ਸਕਦਾ ਹੈ, ਕਿਉਂਕਿ ਚੋਣ ਕਮਿਸ਼ਨ ਸ਼ੁੱਕਰਵਾਰ ਤੱਕ ਅੰਤਿਮ ਅੰਕੜੇ ਜਾਰੀ ਕਰੇਗਾ| ਜੇਕਰ ਅਸੀਂ ਮੌਜੂਦਾ ਚੌਥੇ ਪੜਾਅ ਦੀ ਪਿਛਲੇ ਤਿੰਨ ਪੜਾਵਾਂ ਨਾਲ ਤੁਲਨਾ ਕਰੀਏ, ਤਾਂ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ| ਪਹਿਲੇ ਪੜਾਅ ਵਿਚ 102 ਸੀਟਾਂ ਤੇ 66.14 ਫੀਸਦੀ ਵੋਟਿੰਗ ਹੋਈ| ਜਦੋਂ ਕਿ 2019 ਵਿਚ ਇਨ੍ਹਾਂ ਸੀਟਾਂ ਤੇ 69.89 ਫੀਸਦੀ ਵੋਟਾਂ ਪਈਆਂ ਸਨ| ਦੂਜੇ ਪੜਾਅ ਵਿਚ 88 ਸੀਟਾਂ ਤੇ 66.71 ਫੀਸਦੀ ਵੋਟਿੰਗ ਹੋਈ ਸੀ, ਜਦਕਿ 2019 ਚ ਇਨ੍ਹਾਂ ਹੀ ਸੀਟਾਂ &rsquoਤੇ 69.64 ਫੀਸਦੀ ਵੋਟਿੰਗ ਹੋਈ ਸੀ| ਤੀਜੇ ਪੜਾਅ ਵਿਚ 93 ਸੀਟਾਂ ਤੇ 65.68 ਫੀਸਦੀ ਵੋਟਿੰਗ ਹੋਈ, ਜੋ ਕਿ 2019 ਦੀਆਂ ਇਨ੍ਹਾਂ ਹੀ ਸੀਟਾਂ &rsquoਤੇ 67.3 ਫੀਸਦੀ ਵੋਟਿੰਗ ਤੋਂ ਘੱਟ ਸੀ| ਤਿੰਨਾਂ ਪੜਾਵਾਂ ਲਈ ਅੰਤਿਮ ਵੋਟ ਪ੍ਰਤੀਸ਼ਤਤਾ ਚੋਣ ਕਮਿਸ਼ਨ ਦੇ ਅੰਤਿਮ ਅੰਕੜਿਆਂ &rsquoਤੇ ਆਧਾਰਿਤ ਹੈ|
ਜੰਮੂ-ਕਸ਼ਮੀਰ, ਤੇਲੰਗਾਨਾ ਅਤੇ ਓਡੀਸ਼ਾ ਵਿਚ ਵੋਟਿੰਗ ਫੀਸਦੀ ਵਧਣ ਨਾਲ ਚੋਣ ਕਮਿਸ਼ਨ ਕਾਫੀ ਉਤਸ਼ਾਹਿਤ ਹੈ| ਚੌਥੇ ਪੜਾਅ ਵਿਚ ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਸੀਟ ਤੇ ਹੀ ਵੋਟਿੰਗ ਹੋਈ, ਜਿਸ ਨੂੰ 2019 ਤੋਂ ਬਿਹਤਰ ਕਿਹਾ ਜਾ ਸਕਦਾ ਹੈ| ਸ਼੍ਰੀਨਗਰ ਸੀਟ ਤੇ 2019 ਵਿਚ 14.39 ਫੀਸਦੀ ਵੋਟਿੰਗ ਹੋਈ ਸੀ ਪਰ 2024 ਚ 37.98 ਫੀਸਦੀ ਵੋਟਿੰਗ ਹੋਈ ਸੀ, ਜੋ 23 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ| ਪੀਐਮ ਮੋਦੀ ਨੇ ਇਸ ਵਾਧੇ ਪਿਛੇ ਧਾਰਾ 370 ਨੂੰ ਖਤਮ ਕਰਨ ਦਾ ਕਾਰਨ ਦੱਸਿਆ ਹੈ| ਪਰ ਜੇਕਰ ਇਹੀ ਕਾਰਨ ਹੈ ਤਾਂ ਭਾਜਪਾ ਨੇ ਜੰਮੂ-ਕਸ਼ਮੀਰ ਦੀਆਂ ਸਾਰੀਆਂ ਸੀਟਾਂ ਤੇ ਚੋਣਾਂ ਕਿਉਂ ਨਹੀਂ ਲੜੀਆਂ| ਵੱਡੀਆਂ ਸਿਆਸੀ ਪਾਰਟੀਆਂ (ਨੈਸ਼ਨਲ ਕਾਨਫਰੰਸ, ਪੀ.ਡੀ.ਪੀ.) ਦੇ ਨੇਤਾਵਾਂ ਨੂੰ ਨਜ਼ਰਬੰਦ ਕਿਉਂ ਕੀਤਾ ਗਿਆ? ਹਾਲਾਂਕਿ, ਤੇਲੰਗਾਨਾ ਦੀਆਂ 17 ਸੀਟਾਂ &rsquoਤੇ ਵੋਟ ਪ੍ਰਤੀਸ਼ਤ ਵਿੱਚ ਵਾਧਾ ਵਿਸ਼ੇਸ਼ ਅਰਥ ਰਖਦਾ ਹੈ| 2019 ਵਿਚ ਤੇਲੰਗਾਨਾ &rsquoਚ 62.69 ਫੀਸਦੀ ਵੋਟਿੰਗ ਹੋਈ ਸੀ, ਜਦਕਿ 2024 ਵਿਚ 64.74 ਫੀਸਦੀ ਵੋਟਿੰਗ ਹੋਈ ਸੀ| ਹਾਲਾਂਕਿ ਓਡੀਸ਼ਾ ਦੀਆਂ ਚਾਰ ਸੀਟਾਂ &rsquoਤੇ ਮਾਮੂਲੀ ਵਾਧਾ ਹੋਇਆ ਹੈ| ਓਡੀਸ਼ਾ ਵਿੱਚ, 2019 ਵਿੱਚ 73.95 ਪ੍ਰਤੀਸ਼ਤ ਦੇ ਮੁਕਾਬਲੇ 2024 ਵਿੱਚ 73.97 ਪ੍ਰਤੀਸ਼ਤ ਵੋਟਿੰਗ ਹੋਈ|
ਪੱਛਮੀ ਬੰਗਾਲ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਭਾਰੀ ਮਤਦਾਨ ਹੋਇਆ| ਚੌਥੇ ਪੜਾਅ ਵਿਚ ਇੱਥੋਂ ਦੀਆਂ 7 ਸੀਟਾਂ ਤੇ ਸਭ ਤੋਂ ਵੱਧ 78.37 ਫੀਸਦੀ ਵੋਟਿੰਗ ਹੋਈ| ਹਾਲਾਂਕਿ 2019 ਵਿਚ ਇਨ੍ਹਾਂ ਸੀਟਾਂ ਤੇ 82.68 ਫੀਸਦੀ ਵੋਟਿੰਗ ਹੋਈ ਸੀ| ਆਂਧਰਾ ਪ੍ਰਦੇਸ਼ ਵਿੱਚ ਵੀ ਬੰਗਾਲ ਵਰਗੀ ਸਥਿਤੀ ਸੀ| ਦੂਜੇ ਰਾਜਾਂ ਦੇ ਮੁਕਾਬਲੇ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ &rsquoਤੇ 76.5 ਫੀਸਦੀ ਵੋਟਿੰਗ ਹੋਈ, ਜਦੋਂ ਕਿ 2019 ਵਿਚ ਆਂਧਰਾ ਪ੍ਰਦੇਸ਼ ਦੀਆਂ ਇਨ੍ਹਾਂ ਹੀ ਸੀਟਾਂ &rsquoਤੇ 79.64 ਫੀਸਦੀ ਵੋਟਿੰਗ ਹੋਈ| 
ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਯੂਪੀ ਦੀਆਂ 13, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਦੀਆਂ 8, ਬਿਹਾਰ ਦੀਆਂ ਪੰਜ ਅਤੇ ਝਾਰਖੰਡ ਅਤੇ ਉੜੀਸਾ ਦੀਆਂ ਚਾਰ-ਚਾਰ ਸੀਟਾਂ &rsquoਤੇ ਵੋਟਿੰਗ ਹੋਈ| ਦਸ ਰਾਜਾਂ ਦੀਆਂ ਕੁੱਲ 96 ਲੋਕ ਸਭਾ ਸੀਟਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 175 ਵਿਧਾਨ ਸਭਾ ਸੀਟਾਂ ਅਤੇ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ਤੇ ਸੋਮਵਾਰ ਨੂੰ ਹੀ ਵੋਟਿੰਗ ਹੋਈ ਸੀ| ਪੰਜਵੇਂ ਪੜਾਅ ਦੀ ਵੋਟਿੰਗ 20 ਮਈ ਨੂੰ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਲੋਕ ਸਭਾ ਸੀਟਾਂ ਲਈ ਹੋਵੇਗੀ| ਸਿਆਸੀ ਮਾਹਿਰ ਯੋਗੇਂਦਰ ਯਾਦਵ ਨੇ ਖੁਦ ਜ਼ਮੀਨੀ ਸਰਵੇਖਣਾਂ ਤੋਂ ਪਤਾ ਲਗਾਇਆ ਹੈ ਕਿ ਹਿੰਦੀ ਬੋਲਦੇ ਖੇਤਰਾਂ ਵਿੱਚ ਭਾਜਪਾ ਦੀਆਂ ਵੋਟਾਂ ਵਿੱਚ 33% ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ| ਇਸ ਕਾਰਨ ਪਿਛਲੀਆਂ ਚੋਣਾਂ &rsquoਚ ਹਿੰਦੀ ਬੋਲਦੇ ਸੂਬਿਆਂ &rsquoਚ ਇਸ ਨੂੰ ਜੋ 50 ਫੀਸਦੀ ਵੋਟਾਂ ਮਿਲੀਆਂ ਸਨ, ਉਨ੍ਹਾਂ &rsquoਚੋਂ ਇਕ ਤਿਹਾਈ ਭਾਵ ਇਸ ਦੀਆਂ ਵੋਟਾਂ ਘਟ ਕੇ ਕਰੀਬ 33 ਫੀਸਦੀ ਰਹਿ ਜਾਣਗੀਆਂ|
-ਰਜਿੰਦਰ ਸਿੰਘ ਪੁਰੇਵਾਲ