image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੰਜਾਬ ਵੱਸਦਾ ਗੁਰਾਂ ਦੇ ਨਉਂ ‘ਤੇ ਪਰ ਸਿੱਖ ਤਾਂ ਗੁਰੂ ਨਉਂ ‘ਤੇ ਵੱਸਦੇ ਨੀ

ਬਾਬਲ ਨੇ ਵਰ ਸਹੇੜਿਆ ਰੰਗ ਤਵੇ ਤੋਂ ਕਾਲਾ, ਤੇਰੇ ਮੂਹਰੇ ਹੱਥ ਬੰਨਦੀ ਜਾਹ ਘਰ ਨੂੰ ਸਰਦਾਰਾ
ਭਾਵੇਂ ਇਹ ਲਿਖਤ ਗੁਰੂ ਅਦੇਸ਼ ਨਹੀਂ । ਤਰੀਕਾਂ ਇਗੜ ਦੁਗੜ ਨਾਲ ਕੀ ਇਤਿਹਾਸ ਬਦਲਦਾ, ਜੱਟ ਕੀ ਜਾਣੇ ਲੌਂਗਾਂ ਦਾ ਭਾਅ, ਉਹਨੂੰ ਤਾਂ ਉਹ ਮਾਂਹ ਹੀ ਲੱਗਦੇ ਨੇ, ਸਿੱਖ ਚਿੰਤਕ ਐਮੇ ਹੀ ਖਹਿਬੜੀ ਜਾਂਦੇ ਨੇ ਪਰ ਅਜੋਕੀ ਸਥਿਤੀ ਕਿ ਸਿੱਖੀ ਦਾ ਘਾਣ ਕਰਨ ਵਾਲੀ ਸਿਆਸੀ ਪਾਰਟੀ ਪੰਥ ਬਣ ਗਈ, ਧਾਰਮਿਕ ਨਾਅਰਾ ਬੋਲੇ ਸੋ ਨਿਹਾਲ ਅਪਣਾ ਲਿਆ, ਕੋਈ ਕਿੰਤੂ ਨੀ 40 ਸਾਲਾ ਘੱਲੂਘਾਰਾ ਦਿਨ ਉਜਾਗਰ ਕਰਨਾ ਲੰਡਨ ਵਿੱਚ ਹਾਏ ਹੋਏ ਕਰਨੀ ਪ੍ਰਸ਼ੰਸਾ ਹੈ ਘੱਟੋ ਘੱਟ ਇਹ ਯਾਦ ਤਾਂ ਰੱਖਦੇ ਨੇ ਕਿ ਸਿੱਖਾਂ ਨਾਲ ਕਿਹੜੀ ਕੀਤੀ ਤੇ ਲੋਕਾਂ ਨੂੰ ਅਪਣਾ ਦੱੁਖ ਦੱਸਦੇ ਨੇ, ਕਿੰਤੂ ਕੇਵਲ ਕਿ ਉਹੀ ਬੰਦੇ ਹੀ ਮੂਹਰੇ ਹੁੰਦੇ ਹਨ ਤਾਂ ਇਹ ਆਪਣੀ ਪ੍ਰਸਿੱਧੀ ਬਣ ਜਾਂਦੀ ਹੈ, ਹਮਦਰਦੀ ਘੱਟਦੀ ਹੈ, ਨਾਲ ਹੀ ਦੁਨੀਆਂ ਭੀ ਇੰਨੀ ਛੋਟੀ ਹੈ ਕਿ ਅਗਲੇ ਸੋਚਦੇ ਨੇ ਕਿ ਪੰਜਾਬ ਵਿੱਚ ਜਿਥੇ ਵਾਪਰਿਆ ਉਥੇ ਤਾਂ ਕਾਂਗਰਸ ਰਾਜਸੀ ਪਾਰਟੀ ਹੈ ਸਿੱਖ ਸਮਰਥੱਕ ਤੇ ਵਿਧਾਇਕ ਧੱਬਾ ਹੈ ਚਲੋ ਆਪਾਂ ਦੂਜੇ ਵਰਗਾਂ ਨੂੰ ਤਾਂ ਕੋਸ ਨੀ ਸਕਦੇ ਪਰ ਸਿੱਖ ਹੀ ਕਾਂਗਰਸ ਦਾ ਝੰਡਾ ਹਿਲਾਉਣ ਤੇ ਖੇਤਰੀ ਪਾਰਟੀ ਨੂੰ ਢਾਹੁਣ ਸਵਾਲ ? ਦੂਜਾ ਅਦਾਰਾ ਖਾਲਿਸਤਾਨ ਮੰਗੇ ਪਰ ਸਿੱਖ ਖੇਤਰ ਦੀ ਸਿਆਸੀ ਧਿਰ ਤੇ ਸਿੱਖਾਂ ਦੀ ਪਾਰਲੀਮੈਂਟ ਦੇ ਵਿਰੋਧੀ ਹੋਣ ਤੁੱਕ ਨੀ ਕੋਈ, ਦੂਜਾ ਵਿਸ਼ਾ ਤਰੀਕਾਂ ਪਿੱਛੇ ਇਕ ਦੂਜੇ ਦੀ ਨਿਖੇਧੀ ਕਰੀ ਜਾਂਦੇ ਨੇ ਭਲਾ ਆਪਾਂ ਨੂੰ ਤਾਂ ਪਾਕਿਸਤਾਨ ਤੋਂ ਕੁਝ ਸਮਾਂ ਮਗਰੋਂ ਦੀਆਂ ਜਨਮ ਤਰੀਕਾਂ ਭੀ ਸਹੀ ਨਹੀਂ ਪਤਾ, ਜੰਮਦੇ ਨਾਨਕੀ ਤਰੀਕਾਂ ਪਤਾ ਨਹੀਂ ਕਦੋ ਦਾਦਕੀ ਲਿਖ ਹੁੰਦੀਆਂ ਸੀ, ਬਹੁਤੀ ਵਾਰੀ ਤਾਂ ਅੱਟੀ ਸੱਟੀ ਸਕੂਲ ਦਾਖਲੇ ਵੇਲੇ ਗਲਤ ਫਲਤ ਲਿਖੀਆਂ ਜਾਂਦੀਆਂ ਸਨ, ਜੱਟ ਕੀ ਜਾਣੇ ਲੌਂਗਾਂ ਦਾ ਭਾਅ ਦੀ ਤੁੁੱਕ :-ਪਾਲ ਸਿੰਘ ਪੁਰੇਵਾਲ ਵਿਚਾਰਾ ਵਿਗਆਨੀ ਹਿਸਾਬ ਦਾ ਮਾਹਰ ਕਰਕੇ ਪੁਰਾਤਨ ਕਾਲ ਦੇ ਢੰਗ ਨਾਲ ਤਰੀਕਾਂ ਧੱੁਪ ਛਾਂਅ ਪ੍ਰਛਾਮੇ ਉਂਗਲਾਂ ਨਾਲ ਹੀ ਬਾਬੇ ਟਾਈਮ ਦੱਸਦੇ ਸਨ ਸੋ ਪਾਲ ਸਿੰਘ ਹੋਰਾਂ ਪੜ੍ਹੇ ਲਿਖੇ ਕਰਕੇ ਕਲੰਡਰ ਛਾਪ ਤਾ, ਘਸਮਾਣ ਪੈ ਗਿਆ ਪਰ ਕੋਈ ਤਸੱਲੀ, ਪ੍ਰਾਪਤੀ ਜਾਂ ਲਾਭ ਨਹੀਂ ਹੋਇਆ, ਹੁਣ ਹਰ ਵੇਲੇ ਤਰੀਕਾਂ ਦੀ ਰੱਟ ਲਾਈ ਜਾਣੀ ਕੋਈ ਖੋਜ ਹੈ, ਕੰਮ ਤਾਂ ਕਰਨ ਵਾਲਾ ਹੈ ਕਿ ਗੁਰੂ ਕਾਲ ਵੇਲੇ ਗੁਰੂ ਮੁਖੀ ਲਿਖਤਾਂ ਲੱਭੋ, ਤਾਂ ਜੋ ਸਹੀ ਧਰਮ ਦਾ ਧੁਰਾ ਮਿਲੇ । ਲਿਖਤਾਂ ਤਾਂ ਕਈ ਹਜ਼ਾਰਾਂ ਸਾਲ ਦੇ ਮੱਤ, ਮਜ਼੍ਹਬਾਂ ਦੀਆਂ ਹਨ, ਸਾਡਾ ਤਾਂ ਹੈ ਹੀ ਅੱਧੀ ਸਦੀ ਦਾ ਤਾਂ ਕਿਉਂ ਗੁਰੂ ਸਾਹਬਾਂ ਦੀਆਂ ਆਪਣੀਆਂ ਜੇਕਰ ਲਿਖਤਾਂ ਨਹੀਂ ਤਾਂ ਕੋਈ ਸਬੂਤ ਤਾਂ ਹੋਣਗੇ ਹੀ, ਕਿਸੇ ਨਾ ਕਿਸੇ ਨੇ ਤਾਂ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚੋਂ ਕੁਝ ਲੱਭਿਆ ਹੀ ਹੋਵੇਗਾ, ਫੇਰ ਬਾਕੀ ਗੁਰੂ ਤਾਂ ਮਗਰੋਂ ਚੱਲੇ, ਆਏ ਜਰੂਰ ਸਹੂਲਤਾਂ ਸਨ ਤਾਂ ਕੀ ਕਾਰਨ ਹੈ ਕਿ ਲੇਖਕਾਂ ਦੀਆਂ ਹੀ ਲਿਖਤਾਂ ਪ੍ਰਚਾਰੀ ਜਾ ਰਹੀਆਂ ਹਨ ਨਾ ਕਿ ਗੁਰੂ ਲਿਖਤਾਂ, ਭਾਵੇਂ ਇਹ ਮੇਰਾ ਤਾਂ ਖੇਤਰ ਨਹੀਂ ਮੈਂ ਤਾਂ ਪੜਚੋਲ ਤੇ ਪੜਤਾਲ ਕਰਕੇ ਮੰਗ ਕਰ ਰਹੀ ਹਾਂ ਪਾਠਕਾਂ ਲਈ ਫਰਜ ਹੈ ਪੂਰਾ ਕਰ ਰਹੀ ਹਾਂ ਸਮਾਜਿਕ ਮੁੱੁਦੇ ਸਾਹਮਣੇ ਲੈ ਕੇ ਆਉਣਾ ਲੇਖਕ ਦੀ ਕਲਮ ਦਾ ਧਰਮ ਹੁੰਦਾ ਹੈ । ਭਾਈਚਾਰੇ ਲਈ ਖੜਨਾ ਭੀ ਮੈਂ ਸਮਝਦੀ ਹਾਂ ਲਾਜ਼ਮੀ ਹੈ, ਅੱਜ ਸਾਡੀਆਂ ਔਕੜਾਂ ਜੋ ਭੀ ਹਨ ਉਨ੍ਹਾਂ ਵੱਲ ਉਤਸੁਕਤ ਹੋਣਾ ਸਮੇਂ ਦੀ ਲੋੜ ਹੈ ਨਾ ਕਿ ਬੱਸ ਸਰਕਾਰੇ ਦਰਬਾਰੇ ਪ੍ਰਸਿੱਧੀ ਬੁਲੰਦੀ ਤੇ ਮਹੱਤਤਾ ਲਈ ਹੀ ਮੀਟਿੰਗਾਂ, ਕਾਨਫਰੰਸਾਂ ਕਰੀ ਜਾਵੋ, ਸਰਕਾਰਾਂ ਸਭ ਜਾਣਦੀਆਂ ਹਨ ਕਿ ਇਹ ਉਪਾਧੀਆਂ ਲਈ ਤੱਤਪਰ ਹਨ, ਚਲੋ ਲਵੋ ਪਰ ਨਾਲ ਕੌਮ ਜਾਂ ਸਮਾਜ ਲਈ ਖੜ੍ਹੇ ਭੀ ਹੋਵੋ ਹੁਣ ਦੇਖੋ ਸਿਹਤ ਸੇਵਾਵਾਂ ਵਿੱਚ ਕਟੌਤੀ, ਕੌਂਸਲ ਟੈਕਸਾਂ ਵਿੱਚ ਵਧ੍ਹੌਤੀ, ਪ੍ਰਾਈਵੇਟ ਘਰ ਮਾਲਕਾਂ ਨੂੰ ਪ੍ਰੇਸ਼ਾਨੀਆਂ ਤੇ ਪਰਿਵਾਰਾਂ ਨੂੰ ਨੌਜਵਾਨ ਬੱਚੇ ਨਾਲ ਰੱਖਣ ਲਈ ਘਰਾਂ ਵਿੱਚ ਹੋਰ ਕਮਰੇ ਬਨਾਉਣੇ, ਮੁਸੀਬਤਾਂ ਦੇ ਹੱਲ, ਸਾਡੇ ਕੌਂਸਲਰ ਤਾਂ ਕੌਂਸਲ ਦੇ ਪਾਰਟ-ਟਾਈਮ ਕਾਮੇ ਹਨ, ਸਗੋਂ ਸਾਨੂੰ ਝਿੜਕਦੇ ਨੇ ਆਖਦੇ ਨੇ ਮੇਖ ਭੀ ਕੌਂਸਲ ਤੋਂ ਪੁੱਛ ਕੇ ਠੋਕੋ, ਸਾਨੂੰ ਪਹਿਲੇ ਬਜ਼ੁਰਗਾਂ ਦੀ ਤਰ੍ਹਾਂ ਕਮੇਟੀਆਂ ਬਣਾ ਕੇ ਆਪ ਹੱਕੀ ਮੰਗਾਂ ਲਈ ਲੜਨਾ ਪਵੇਗਾ, ਤਜ਼ਬਰਾ ਕਿ ਸਾਡੇ ਕੌਂਸਲਰ, ਐੱਮ।ਪੀ। ਸਾਡੇ ਦੁੱਖੜੇ ਦੂਰ ਕਰਨਗੇ ਫੇਲ੍ਹ ਹੈ, ਸਗੋਂ ਬੋਲਣ ਜੋਗੇ ਨੀ ਰਹੇ ਕਿ ਹੁਣ ਤਾਂ ਤੁਹਾਡੇ ਆਪਣੇ ਨੇ ਹਾਲੇ ਭੀ ਤੰਗੀ ਪਰ ਅਸੀਂ ਤਾਂ ਕੌਂਸਲਰ, ਐੱਮ।ਪੀ। ਦਿਨ ਤਿਹਾਰਾਂ, ਮੇਲੇ, ਕਬੱਡੀ ਮੈਚਾਂ &lsquoਤੇ ਸੱਦਣ ਲਈ ਰੱਖੇ ਹੋਏ ਨੇ, ਭਲਾ ਦੱਸੋ ਮੇਲੇ ਦੇ ਪੋਸਟਰਾਂ &lsquoਤੇ ਮੂਰਤਾਂ ਕਾਹਦੇ ਲਈ ਛਾਪਦੇ ਹੋ, ਲੋਕਾਂ ਨੂੰ ਭਰਮਾਉਣ ਲਈ ਜਾਂ ਫੇਰ ਇਹ ਦਿਖਾਉਣ ਲਈ ਕਿ ਆਹ ਦੇਖੋ ਸਭ ਇੰਤਜ਼ਾਮ ਕਾਨੂੰਨ ਨਾਲ ਕਰ ਰਹੇ ਹਾਂ ਸਾਡੇ ਨਾਲ ਆਹ ਅਫ਼ਸਰ ਖੜ੍ਹੇ ਨੇ ਭਾਵੇਂ ਕੋਈ ਹਭੀ ਨਭੀ ਹੋਣ &lsquoਤੇ ਤਾਂ ਇਹ ਕੌਂਸਲਰ ਭਾਈ ਆਖਣਗੇ ਫਸੀ ਨਿਬੇੜੋ, ਅਸੀਂ ਨੌਕਰ ਹਾਂ ।
ਆਵਾਂ ਭਵਿੱਖ ਵੱਲ ਸਿਆਸਤ ਕੀ ਕਹਿੰਦੀ ਹੈ ! ਕੌਂਸਲ ਚੋਣਾਂ ਨੇ ਤਾਂ ਸ਼ਤਰੰਜ ਖੇੜਤੀ, ਹੁਣ ਸਰਕਾਰ ਦੀ ਵਾਰੀ ਲੇਬਰ ਕਹਿੰਦੀ ਝੱਬਦੇ ਸਾਨੂੰ ਸਿੰਘਾਸਣ ਟੋਰੀ ਕਹਿੰਦੀ ਤੁਹਾਡੇ ਤੋਂ ਸਾਂਭ ਨੀ ਹੋਣੀ ਪਰ ਵੋਟਰ ਤੀਜੀ ਪਾਰਟੀ ਨੂੰ ਬੈਲੰਸ ਦੇਣ ਲਈ ਹੁੰਗਾਰਾ ਨੀ ਭਰਦੇ, ਮੇਰੀ ਦਲੀਲ ਹੈ ਕਿ ਵਿਰੋਧਤਾ ਨਾਲੋਂ ਤੀਜੀ ਧਿਰ ਨੂੰ ਪਾਸਕੂ ਦੇ ਦਿਉ ਲੋਕ ਹਿੱਤ ਹੋਊ, ਰੰਗ ਬਦਰੰਗ ਦਾ ਸਿਆਸੀ ਸਭ ਪਾਰਟੀਆਂ ਹੀ ਦਿਖਾਉਂਦੀਆਂ ਹਨ ਆਪਣੇ ਸਿਰ ਵਰਤੋ, ਪੰਜਾਬ ਕੀ ਇਥੇ ਭੀ ਸਭ ਭੰਬੂ ਤਾਰੇ ਹਨ ਲੋਕੀ ਧਤੂਰਾ ਪੀਤੀ ਫਿਰਦੇ ਨੇ ਹੋਸ਼, ਸਮਝ ਤੋਂ ਕੰਮ ਨਹੀਂ ਜੋਸ਼ ਦੀ ਧੌੜ੍ਹੀ ਲਾਹੀ ਜਾਂਦੇ ਨੇ, ਦੇਖੋ ਸੋਨੀਆ ਮਾਨ (ਪਿਤਾ ਦਾ ਕਤਲ ਹੋਇਆ ਸੀ) ਕਾਮਰੇਡ ਸੀ, ਪਰ ਚੁਫੇਰੇ ਵਾਲਾ ਕਹਿੰਦੀ ਮੈਂ ਅੰਮ੍ਰਿਤਸਰ ਵਿੱਚ ਅਜ਼ਾਦ ਉਮੀਦਵਾਰ ਖੜ੍ਹਾ ਕਰਤਾ ਪਰ ਆਮ ਪਾਰਟੀ ਦੇ ਕਰਮਜੀਤ ਅਨਮੋਲ ਨੂੰ ਸਪੋਰਟ ਕਰਦੀ ਹਾਂ ਜਾਤੀਵਾਦ ਨੇ ਪੰਜਾਬ ਵਿੱਚ ਤਰਥੱਲੀ ਮਚਾਈ ਹੈ, ਹਾਲੇ ਗੁਰੂਆਂ ਦੇ ਨਉਂ &lsquoਤੇ ਵੱਸਦਾ ਹੈ, ਅੰਮ੍ਰਿਤਪਾਲ ਦਾ ਟੱਬਰ ਹੀ ਸਿਆਸਤ ਦਾ ਧਨੰਤਰ ਹੈ, ਮਾਤਾ ਸਭ ਤੋਂ ਅੱਗੇ ਪਿਤਾ ਉਸ ਤੋਂ ਮੂਹਰੇ, ਹੁਣ ਲਉ ਜੀ ਸੁਣੋ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤੱਕੜੀ ਨਹੀਂ ਸਗੋਂ ਆੜਤੀਆਂ ਦਾ ਤੋਲਾ ਹੀ ਵਰਤਤਾ ਜੀ ਪਰਿਵਾਰ ਪੰਥਕ, ਹੁਣ ਜਦੋਂ ਪਿਤਾ ਨੇ ਬਾਤ ਨਾ ਪੁੱਛੀ ਫਾਰਮ ਭਰਨ ਵੇਲੇ ਤਾਂ ਮਾਨ ਸਾਹਬ ਖਫ਼ਾ ਸਰਦਾਰ ਜੀ ਤੁਸੀਂ ਦੂਜਿਆਂ ਨੂੰ ਠਿੱਬੀਆਂ ਲਾਈਆਂ ਹੁਣ ਤੁਹਾਨੂੰ ਲੱਗ ਗਈ, ਕਰਤਾਰ ਦੇ ਰੰਗ ਦੇਖੋ, ਅੱਗੋਂ ਹੋਰ ਦੇਖਿਆ ਇਹ ਤਾਂ ਟੱਬਰ ਹੀ ਬਾਰਾਂ ਤਾਲੀ ਲੱਗਦਾ ਹੈ ਕੀ ਆਸ ? ਕਿਥੇ ਗਏ ਹੁਣ ਨਾਲ ਦੇ ਪ੍ਰਧਾਨ ਮੰਤਰੀ ਕੇਵਲ ਆਪਣੀ ਭੱਲ ਲਈ ਘੜੇ ਸੀ, ਪੰਜਾਬ ਦਾ ਤਾਂ ਹਾਲ ਇਹ ਹੈ ! ਬਾਬਲ ਨੇ ਵਰ ਸਹੇੜਿਆ ਰੰਗ ਤਵੇ ਤੋਂ ਕਾਲਾ, ਤੇਰੇ ਮੂਹਰੇ ਹੱਥ ਬੰਨਦੀ ਜਾਹ ਘਰ ਨੂੰ ਸਰਦਾਰਾ, ਉਧਰ ਕੱਲ ਹੰਸ ਰਾਜ ਹੰਸ ਨੇ ਤਾਂ ਜੱਟਾਂ ਦੀ ਤਹਿ ਲਾਤੀ ਕੀ ਬੋਲਿਆ ਕਹਿੰਦਾ ਸਿਰ ਨੀਮਾਂ ਕਰਕੇ ਦੇਖ ਲਿਆ ਹੁਣ ਮੈਂ ਟੱਕਰੂੰ ਇਹ ਛਿੱਤਰਾਂ ਬਿਨਾਂ ਨੀ ਠੀਕ ਹੋਣੇ, ਚਾਰ ਤਰੀਕ ਉਡੀਕੋ ਕਿੱਡੀ ਹੱਤਕ ਦੀ ਗੱਲ ਹੈ, ਭਾਵੇਂ ਉਹਨੂੰ ਇਹ ਲਫਜ਼ ਵਰਤਣੇ ਵਾਜਬ ਨਹੀਂ ਸਨ ਪਰ ਹੰਕਾਰ ਹੈ ਭਾਜਪਾ ਦਾ ਪਾਣ ਲਹਿੰਦੀ ਨੂੰ ਚਿਰ ਨੀ ਲੱਗਦਾ ਹੁੰਦਾ । 
ਸਿੱਖ ਚਰਿੱਤਰ ਦੀ ਹਮਾਕਤ &lsquoਤੇ ਅਫਸੋਸ, ਬੀਬੀ ਜਗੀਰ ਕੌਰ ਨੂੰ ਚਾਨ ਚੱਕ ਮਿਲੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਬ ਤਾਂ ਕਈ ਵਾਰੀ ਤਰਬੱਕ ਕੇ ਪਤਾ ਨਹੀਂ ਲੱਗਦਾ ਭਾਵੁਕਤਾ ਵਿੱਚ ਬੰਦਾ ਚਿੰਬੜ ਜਾਂਦਾ ਹੈ, ਤਾਂ ਕੀ ਗਜ਼ਬ ਆ ਗਿਆ ਜੇਕਰ ਉਨ੍ਹਾਂ ਠੋਡੀ ਤੇ ਹੱਥ ਮਾਣ ਮੱਤੇ ਬਣ ਪੈਰੀ ਹੱਥ ਭੀ ਲਾਇਆ, ਸਿਆਸਤਾਂ ਵਿੱਚ ਕੀ ਭਰੱਪਣ ਮਨਫ਼ੀ ਹੈ, ਬੇਹਿਆ ਮੀਡੀਆ, ਜਿਮੇ ਭਾਈਵਾਲੀ ਅਕਾਲੀ ਦਲ ਨੂੰ ਨਹੁੰ-ਮਾਸ ਦੇ ਰਿਸ਼ਤੇ ਨੂੰ ਗੰਧ੍ਹਲੀ ਨੀਤ ਬਿਰਤੀ ਵਾਲੇ ਪਤੀ ਪਤਨੀ ਬੋਲਦੇ ਸੀ, ਉਹੀ ਲੋਕ ਭਾਵੇਂ ਬਕਸੇ ਵਿੱਚ ਬੰਦ ਹੋਣ ਵਾਲੇ ਹੋਣ ਪਰ ਠੇਠਕ ਪੁਣਾ ਨੀ ਹੱਟਦਾ, ਸ਼ਰਮ ਤਾਂ ਨੇੜੇ ਨਹੀਂ ਕਹਿਣ ਨੂੰ ਸਿੱਖ, ਮਹਿਲਾ ਕਮਿਸ਼ਨ ਉੱਤੋਂ ਸ਼ਰਤ ਨੀ ਟਿਕਾਣੇ, ਜੀ ਐਕਸ਼ਨ ਕੀ ਹੈ ! ਤੁਹਾਡਾ ਰੋਲ ਤ੍ਰੀਮਤਾਂ ਦੀ ਹੇਠੀ ਕਰਨਾ, ਇਹ ਕੌਮੀ ਚਰਿੱਤਰ ਹੈ, ਗੁਰੂਆਂ ਦੀ ਪ੍ਰਾਰਥਨਾ ਕਰਨ ਵਾਲਿਆਂ ਦਾ, ਮੈਂ ਤਾਂ ਸਮਝਦੀ ਹਾਂ ਕਿ ਇਨ੍ਹਾਂ ਨੂੰ ਸਗੋਂ ਡੰਨ ਲੱਗੇ ਭ੍ਰਿਸ਼ਟ ਬੁੱਧੀ ਵਾਲਿਆਂ ਨੂੰ ਸਾਰਾ ਸਮਾਂ ਸੂਬੇ ਵਿੱਚ ਧਰਮ ਦੇ ਸਮਾਗਮ ਚੱਲੀ ਜਾਣ ਪਰ ਮਾਨਸਿਕਤਾ ਨਿੱਘਰੀ ਹੋਈ, ਸੋਸ਼ਲ ਮੀਡੀਏ ਦੀ ਤਾਂ ਪੱਟੀ ਮੇਸ ਹੈ, ਬੇੜੀ ਬੈਠੀ ਵੀ ਹੈ, ਬੰਦ ਹੋਣਾ ਹੀ ਭਲਾਈ ਹੈ, ਦੂਜੇ ਪਾਸੇ ਪ੍ਰਚਾਰ ਸਿਖਰਾਂ &lsquoਤੇ ਅੰਮ੍ਰਿਤ ਦੇ ਬਾਣੇ ਟੈਂਟਾਂ ਵਿੱਚ ਸਮਾਗਮ ਕੀਰਤਨੀਆਂ ਦੇ ਮਦਰਸੇ, ਪਖੰਡੀ ਕਿਵੇਂ ਅੱਖਾਂ ਮੀਚ ਬੈਠਕੇ ਸਮਾਧੀ ਲਾ ਕੇ ਭਰਮਾਉਂਦੇ ਨੇ ਰੱਬ ਤੋਂ ਡਰਦੇ ਨੀ, ਸਾਧਾਂ ਦੀਆਂ ਟੋਲੀਆਂ ਇਕ ਪਾਸੇ ਕੀਰਤਨੀਏ, ਢਾਡੀ, ਕਵੀਸ਼ਰ ਦੂਜੇ ਪਾਸੇ ਇਨ੍ਹਾਂ &lsquoਤੇ ਕੋਈ ਕਾਨੂੰਨ ਨਹੀਂ ਕੋਈ ਈ।ਡੀ। ਨੀ ਜਿੰਨਾ ਮਰਜ਼ੀ ਟੈਕਸ ਫਰੀ ਲੁੱਟੀ ਜਾਣ, ਸਾਡੇ ਗੁਰਦੁਆਰੇ ਇਨ੍ਹਾਂ ਦੇ ਤਾਂ ਘਰ ਭਰਦੇ ਨੇ ਨੌਜਵਾਨਾਂ ਤੋਂ ਵਿਆਹਾਂ ਲਈ ਮੋਟੀ ਫੀਸ, ਪਾਠਾਂ ਲਈ ਹਰ ਦਿਨ ਚੜ੍ਹਾਵਾ ਵਾਧੂ ਲੰਗਰ ਦੀਆਂ ਰਸਦਾਂ ਦੀ ਭੀ ਵਾਧੂ ਵਸੂਲੀ, ਕੋਈ ਸਾਧਾਰਨ ਵਿਅਕਤੀ ਤਾਂ ਅਖੰਡ ਪਾਠ ਸੁਖਮਨੀ ਪਾਠ ਆਦਿ ਕਰਵਾ ਹੀ ਨਹੀਂ ਸਕਦਾ, ਕੌਸਲਾਂ ਦੇ ਦਫ਼ਤਰਾਂ ਦੀ ਤਰ੍ਹਾਂ ਫੀਸਾਂ, ਦਫਤਰਾਂ ਵਿੱਚ ਕਰਮਚਾਰੀ ਸਭ ਲੋਕ, ਸੰਗਤਾਂ ਦੇ ਸਿਰੋਂ ਹਾਲੇ ਧਰਮ ਅਸਥਾਨ ।
ਅੱਤ ਦਾ ਭਲਾ ਨਾ ਮੇਘਲਾ, ਅੱਤ ਦੀ ਭਲੀ ਨਾ ਧੁੱਪ, ਭਲਾ ਨਾ ਬੋਲਣਾ ਅੱਤ ਦੀ ਭਲੀ ਨਾ ਚੁੱਪ ਗੁਰਮੁਖੋ ਧਰਮ ਅਕੀਦਾ ਹੈ, ਵਿਸ਼ਵਾਸ ਹੈ ਨਾ ਕਿ ਪ੍ਰਸਾਰਨ, ਵਿਖਾਵਾ ਤੇ ਪ੍ਰਗਟਾਵਾ ਸਾਈ ਨੂੰ ਮੂਲ ਨੀ ਭਉਂਦਾ, ਕੂੜ ਨਿਖੁਟੇ ਨਾਨਕਾ, ਖਾਲੜਾ ਕਾਂਡ ਦਾ ਸੀ।ਬੀ।ਆਈ। ਪੱਖ 25000 ਹਜ਼ਾਰ ਲਾਸ਼ਾਂ ਤੋਂ ਹੁਣ 6733 &lsquoਤੇ ਸੀਮਤ, ਉਹ ਭੀ ਉਹ ਠੀਕ ਹਨ ਕਿ ਇੰਨੇ ਸਾਲਾਂ ਮਗਰੋਂ ਸ਼ਨਾਖ਼ਤ ਭੀ ਸਹੀ ਨਹੀਂ ਯਾਨੀ ਉਹਨੇ ਇਕ ਕਿਸਮ ਦੇ ਡਿਪਲੋਮੈਟਿਕ ਢੰਗ ਨਾਲ ਮਗਰੋਂ ਲਾਹਤਾ, ਬੀਬੀ ਪਰਮਜੀਤ ਕੌਰ ਖਾਲੜਾ ਅੰਮ੍ਰਿਤਪਾਲ ਦੀ ਮੁਹਿੰਮ ਵਿੱਚ ਆਪਣੀ ਕਿੜ ਕੱਢ ਰਹੀ ਹੈ । ਖੁਰਚ ਕੇ ਦੇਖੋ ਕਿ ਪਰਿਵਾਰ ਪੰਥਕ ਸੀ ਜਾਂ ਕਾਮਰੇਡ, ਸਮੇਂ ਨਾਲ ਬਦਲ ਜਾਣਾ ਮਾੜਾ ਨਹੀਂ ਪਰ ਬਦਲਣ ਦਾ ਮਤਲਬ ਇਹ ਨਹੀਂ ਕਿ ਪੁਰਾਤਨ ਕੰਧਾਂ ਢਾਉਣ ਲੱਗ ਜਾਵੋ, ਸਭ ਨੂੰ ਆਪਣੇ ਅਧੀਨ ਹੀ ਮੰਨਣ ਲੱਗ ਜਾਵੋ, ਹੁਣ ਫੇਰ ਬੈਂਸ ਵਕੀਲ, ਸਤਨਾਮ ਸਿੰਘ ਕੋਸਦੇ ਨੇ ਵਿਭਾਗ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਹ ਵਕੀਲ ਸਾਹਬ ਫੇਰ ਬਰਤਾਨਵੀ ਸਿੱਖ ਨੌਜਵਾਨ ਜੱਗੀ ਜੌਹਲ ਲਈ ਕੇਸ ਲੜਨ ਲਈ ਕਿਉਂ ਨਾ ਡਟੇ ? ਕੋਈ ਭੀ ਜਥੇਬੰਦ ਉਸ ਜੀਊਂਦੇ ਨੂੰ ਸ਼ਹੀਦ ਕਰਕੇ ਹੁਣ ਸ਼ਹੀਦਾਂ ਦੇ ਦਿਹਾੜੇ ਤਾਂ ਮਨਾ ਰਹੇ ਹਨ, ਪਰ ਉਹਦਾ ਕੋਈ ਗੋਗਾ ਨਹੀਂ ਭਰਾ ਭੀ ਹੁਣ ਚੁੱਪ ਯਾਨੀ ਭੱਠੀ ਵਿੱਚ ਝੋਂਕ ਕੇ ਹੁਣ ਹੋਰ ਕੋਈ ਸ਼ਿਕਾਰ ਲੱਭਣਗੇ ਬੜੀ ਅਸਚਰਜ਼ ਇਕ ਵੀਡੀਉ (ਸੱਚੀ ਜਾਂ ਝੂਠੀ) ਚੈਨਲ (ਭਾਜਪਾ) &lsquoਤੇ ਦੇਖੀ ਅਵਤਾਰ ਸਿੰਘ ਖੰਡਾ ਦੀ ਮਾਤਾ ਤੂਹਮਤ ਲਾ ਰਹੀ ਹੈ ਕਿ ਮੇਰੇ ਪੁੱਤ ਨੂੰ ਅੰਮ੍ਰਿਤਪਾਲ ਨੇ ਮਰਵਾਇਆ, ਧਰਤੀ ਉੱਤੇ ਆਈ ਪਈ ਹੈ ! ਇਕ ਸੱਚਾਈ ਸਾਂਝੀ ਕਰਾਂ ਕਿ ਪੜ੍ਹਾਈ ਲਿਖਾਈ ਦਾ ਕੋਈ ਟੀਚਾ ਨਹੀਂ, 40 ਸਾਲ ਪਹਿਲਾਂ ਇਕ ਅੰਗ੍ਰੇਜ਼ ਬਜ਼ੁਰਗ ਦੀ ਨਿੱਕੀ ਜਿਹੀ ਜੁੱਤੀਆਂ ਗੰਡਨ ਦੀ ਦੁਕਾਨ ਸੀ ਇਕ 18-20 ਸਾਲ ਦੇ ਜਵਾਨ ਨੇ ਲੈ ਕੇ ਕਿਰਾਏ &lsquoਤੇ ਟੁੱਟ-ਭੱਜ ਸੁਆਰਨ ਦੀ ਖੋਲ੍ਹ ਲਈ, ਮੁੰਡਾ ਹੱਸਮੁਖ, ਮਿਲਾਪੜਾ ਤੇ ਮਿਲਣ ਸਾਰ ਸੀ, ਬੰਦਿਆਂ ਤੋਂ ਛੁੱਟ ਬਾਕੀ ਸਭ ਨਿੱਕੀਆਂ ਮੋਟੀਆਂ ਬਿਜਲੀ, ਬੈਟਰੀ ਜਾਂ ਹੋਰ ਖਰਾਬ ਸੰਦਾਂ ਦੀ ਮੁਰੰਮਤ ਕਰਕੇ, ਫੇਰ ਸੈੱਟ ਲਾਈਟ, ਏਰੀਅਲ, ਡਿਸ਼ਾਂ, ਸੀ।ਸੀ।ਟੀ।ਵੀ। ਕੈਮਰੇ ਤੇ ਕੁਝ ਕੰਮ ਭੀ ਕਰ ਦੇਣੇ, ਅਸੀਂ ਉਹਦਾ ਹੀ ਤਜਰਬਾ ਵਰਤੀਦਾ ਹੈ, ਹੁਣ ਕੰਮ ਤਾਂ ਬੇਟੀ ਦੇ ਕਰਨਾ ਸੀ ਪਰ ਉਹ ਕਹਿੰਦਾ ਮੈਂ ਅੰਟੀ ਕੋਲ ਹੀ ਜਾਊਂ ਨਾਸ਼ਤਾ ਉਥੇ ਹੀ ਮਿਲੂਗਾ, ਚਲੋ ਸਮਾਨ ਭੀ ਕੁਝ ਇਥੋਂ ਲਿਜਾਣਾ ਸੀ, ਉਹ ਆਮ ਹੀ ਮੇਰੇ ਨਾਲ ਪੁਰਾਣੇ ਸਬੰਧਾਂ ਕਰਕੇ ਘਰ ਬਾਹਰ ਦੀਆਂ ਬਾਤਾਂ ਕਰ ਲੈਂਦਾ ਹੈ, ਮੁੰਡੇ ਦੀ ਤਰੱਕੀ &lsquoਤੇ ਮੈਂ ਖੁਸ਼ੀ ਨਾਲ ਬੜੀਆਂ ਆਲੇ ਦੁਆਲੇ ਦੀਆਂ ਦੱਸੀਆਂ ਸੁਣੀਆਂ, ਹੈਰਾਨਕੁੰਨ ਭੀ ਕਿ ਇਸ ਚੁਗਿਰਦੇ ਵਿੱਚ ਕੀ ਹੈ ਆਮਦਨ ਨੇ ਤਾਂ ਢਾਂਚਾ ਹੀ ਟੇਢਾ ਕਰਤਾ, ਘਰਾਂ ਦੀ ਕਿੱਲਤ ਕਹਿੰਦਾ ਅੰਟੀ ਝੋਲੇ ਭਰੀ ਫਿਰਦੇ ਨੇ ਇਕ ਤਬਕਾ ਪੌਂਡਾਂ ਦੇ ਘਰ ਖਰੀਦਣ ਲਈ, ਕੀਮਤ ਮੂੰਹ ਮੰਗੀ ਨਾਲ ਕੁਝ ਕੈਸ਼ ਇਹ ਕਹਿਕੇ ਕਿ ਆਹ ਸਮਾਨ ਦਾ ਹੈ, ਅੰਟਾ ਵੇਚਣਾ ਹੈ ਤਾਂ ਤਿੰਨ ਘਰ ਖਰੀਦ ਲਊਗੀ ਬਾਹਰ, ਮੈਂ ਕਿਹਾ ਕਾਕਾ ਅੰਟੀ ਨੇ ਕਿਥੇ ਜਾਣਾ ਯਾਨੀ ਪਹਿਲੂ ਹੋਰ ਦੱਸਿਆ ਕਿ ਦੁਬੱਈ ਭਾਵੇਂ ਨਿੱਕਾ ਜਿਹਾ ਦੇਸ਼ ਹੈ ਪਰ ਟੈਕਸਾਂ ਦੀ ਮਿਹਰਬਾਨੀ ਕਰਕੇ ਲੋਕੀ ਉਥੋਂ ਕੰਪਨੀਆਂ ਚਲਾ ਰਹੇ ਨੇ, ਮੈਂ ਕਿਹਾ ਚੱਲ ਆਪਾਂ ਨੂੰ ਕੀ ਆਪਾਂ ਨੂੰ ਠੂਠਾ ਦਰਿਆ ਹੈ, ਖੁਦਾ ਖੈਰ ਕਰੇ ਸੰਦਰਭ ਵਿੱਚ ਪਿਛਲੇ ਦਿਨੀਂ ਚੈਨਲ &lsquoਤੇ ਇਕ ਭਾਈਬੰਦ ਕਹਿੰਦੇ, ਮੈਂ ਆਪਣੇ ਮੁੰਡਿਆਂ ਨੂੰ ਕਹਿਣਾ ਖਬਰਦਾਰ ਜੇ ਸਾਊਥਾਲ ਗਏ, ਹੱਸ ਕੇ ਚੈਨਲੀ ਕਾਰਕੁੰਨ ਕਹਿੰਦਾ ਤੁਸੀਂ ਕਿਥੇ ਰਹਿੰਦੇ ਹੋ ਉੱਤਰ ਲੁਧਿਆਣੇ, ਮੈਂ ਹੱਸੀ ਤੇ ਸੋਚਿਆ ਭਾਈ ਸਾਹਬ ਹੁਣ ਲੁਧਿਆਣਾ ਨਹੀਂ ਭਈਆਣਾ ਹੈ, ਸਾਊਥਾਲ ਦੇਸੀਆਣਾ ਹੈ ।
ਚਲੋ ਕੁਝ ਦੇਹ-ਅਰੋਗਤਾ ਲਈ ਭਾਗ ਪਾ ਲਈਏ :- ਬੜੇ ਹੀ ਧਿਆਨ ਨਾਲ ਡਾਕਟਰ, ਨਰਸਾਂ ਆਦਿ ਦੀਆਂ ਸੇਵਾਵਾਂ ਲਿਆ ਕਰੋ, ਇਕ ਹਟਾਉ ਤੇ ਦੂਜੀ ਲੁਆਉ ਅਲ੍ਹਾਮਤਾਂ ਹਨ, ਪੁਰਾਣੇ ਪੰਜਾਬ ਵਿੱਚ ਡਾਕਟਰ ਬੰਦੇ ਦੇ ਦੁੱਖ ਤੇ ਸਰੀਰ ਦੇਖ ਕੇ ਦਾਰੂ ਦਿੰਦੇ ਸਨ, ਹੁਣ ਜੋ ਮਹਿਕਮਾ ਹੁਕਮ ਕਰੀ ਜਾਂਦਾ ਤੇ ਦਵਾਈਆਂ ਥੋਕ ਵਿੱਚ ਸਿਫਾਰਸ਼ਾਂ ਆਦਿ, ਜਿਮੇ ਕੱਪੜੇ ਨਾਪ ਲੈ ਕੇ ਸੀਤੇ ਜਾਂਦੇ ਸਨ, ਫੇਰ ਰੈਡੀਮੇਡ, ਕਿਸੇ ਦੇ ਫਿੱਟ, ਕਿਸੇ ਦੇ ਮੋਕ੍ਹਲੇ, ਕਿਸੇ ਨੂੰ ਤੰਗ ਕਰਨ, ਬੱਸ ਦਬੱਲੀ ਚੱਲੋ ਤਾਂ ਹੀ ਬਹੁਤੇ ਹੁਣ ਪੰਜਾਬੋ ਸੁਆ ਕੇ ਲਿਆਉਣ ਲੱਗੇ ਉਥੋਂ ਭੀ ਦਰਜੀ ਤੁਰਨ ਵੇਲੇ ਦਿੰਦੇ ਨੇ ਨਾ ਦੇਖ ਸਕੀਏ ਨਾ ਠੀਕ ਕਰਵਾ ਸਕੀਏ, ਗੱਲ ਕੀ ਸਭ ਪਾਸੇ ਭੱਜ ਭਜੱਈਆ, ਆਪਣਾ ਖਿਆਲ ਆਪ ਰੱਖੋ ਸਵਾਰੀ ਸਮਾਨ ਦੀ ਆਪ ਜ਼ਿੰਮੇਵਾਰ, ਦੇਸੀ ਭੋਜਨ ਵੱਲ ਵਧੋ, ਅੱਧੀਆਂ ਬਿਮਾਰੀਆਂ ਦੂਰ, ਮੇਰੀ ਬੇਟੀ ਦੋ ਮੁੱਦਿਆਂ &lsquoਤੇ ਖੋਜ ਕਰ ਰਹੀ ਹੈ ਸਿਹਤ ਤੇ ਕੌਂਸਲ ਦੇ ਲਾਗੂ ਨਿਯਮ, ਦੁੱਖ ਦੇਣੇ ਤੇ ਕੀ ਹਨ ਹੱਲ, ਸੇਵਾ ਹੈ ਪੈਸੇ ਨਹੀਂ ਕਮਾਉਂਦੀ, ਰਹੀ ਗੱਲ ਪੰਜਾਬ ਦੇ ਵਾਤਾਵਰਣ ਦੀ ਸ਼ੁਕਰ ਹੋਊ ਜੂਨ ਆਊ, ਧੂੜ ਟਿਕੂ, ਭਾਵੇਂ ਭਾਂਬੜ ਮਚਾਉਣੇ ਤਾਂ ਤੱਤਪਰ ਹੀ ਰਹਿਣੇ ਨੇ, ਆਸ ਕਰੀਏ ਕਿ ਚੋਣਾਂ ਦੇ ਨਤੀਜੇ ਆਪਸੀ ਦੁਸ਼ਮਣੀ ਨਾ ਬਣ ਜਾਣ, ਕਾਂਗਰਸੀ ਆਪਣੀ ਆਪਣੀ ਘਰੀਂ ਮੁੜ ਜਾਣ ਜੋ ਦੁਰੇੜਾਂ ਹੁਣ ਤੱਕ ਪਾਈਆਂ, ਪਹਿਲ ਸੁਖਜਿੰਦਰ ਰੰਧਾਵਾ, ਚੰਨੀ ਮੁੱਖ ਮੰਤਰੀ ਦੀ ਝਾਕ ਵਿੱਚ ਫੇਰ ਰਾਜਾ ਵੜਿੰਗ ਨੇ ਉਧਰ ਆਪ ਭਗਵੰਤ ਮਾਨ ਆਦੰਬੋ, ਭਾਜਪਾ ਪੰਜਾਬ ਮਾਰੂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨ ਭੀ ਅਪਨਾਉਣ ਨੂੰ ਤਿਆਰ ਨਹੀਂ, ਯੂਨੀਅਨ ਹਨ ਹੀ ਕਾਂਗਰਸੀ, ਸੋ ਪੰਜਾਬ ਹੁਣ ਪੁਰਾਣਾ ਤਾਂ ਰਹਿਣਾ ਹੀ ਨਹੀਂ, ਵਿਦੇਸ਼ੀਆਂ ਦੀ ਦਯਾ ਦ੍ਰਿਸ਼ਟੀ, ਚਲੋ ਗੇੜੀਆਂ ਮਾਰਨ ਜੋਗੇ ਹੀ ਰਹਿ ਜਾਈਏ, ਗੁਰੂ ਭਲੀ ਕਰੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ