image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧੌਲ ਧਰਮ ਦਯਾ ਦਾ ਪੂਤ

ਧਰਮ, ਕਰਮ, ਭਰਮ ਤੇ ਅਧਰਮ ਮਨੁੱਖਤਾ ਹੈ ਪਰਮ-ਈਸ਼ਵਰ ਨੇ ਕੇਵਲ ਸਾਧੂ, ਪੀਰ, ਰਜ਼ਾ ਵਿੱਚ ਰਹਿਣੇ ਹੀ ਭੇਜੇ ਸਨ, ਦੁਨੀਆਵੀ ਸ਼ਕਤੀਆਂ ਤੋਂ ਤਾਂ ਪਰ੍ਹਾਂ ਸਨ ਨਾ ਭੁੱਖ ਨਾ ਦੁੱਖ ਨਾ ਤ੍ਰਿਸ਼ਨਾ ਕੋਈ ਪਰ ਧਰਮ ਸਭ ਮਨੁੱੁਖੀ ਦੇਣ ਹਨ ਤਾਂ ਹੀ ਆਪਣੀ ਹਉਮੇ ਲਈ ਅੱਡ ਅੱਡ ਖੜ੍ਹੇ ਕੀਤੇ, ਫੇਰ ਪੁਰਾਤਨ ਇਤਿਹਾਸ (ਆਪ ਹੀ ਮੰਨਦੇ ਹਨ) ਕਿ ਰਹਿਬਰਾਂ ਨੇ ਕਿਵੇਂ ਯੁੱਧ, ਜੰਗ ਲੜੇ, ਅਤਿਆਚਾਰ ਕੀਤੇ, ਮਾੜੇ ਨੂੰ ਲਿਤਾੜਿਆ, ਸਾਡਾ ਭੀ ਪਿੱਛੇ ਨਹੀਂ, ਅਸੀਂ ਭੀ ਇਹ ਵਡਿੱਤਣ ਵਿੱਚ ਮਾਣ ਮੱਤੇ ਹਾਂ ਕਿ ਗੁਰੂਆਂ ਨੇ ਐਨੀਆਂ ਜੰਗਾਂ ਲੜੀਆਂ ਜਿੱਤੀਆਂ, ਭਾਈ ਸਾਹਬ ਜੀ ਜੰਗ ਤਾਂ ਆਪਣੇ ਆਪ ਵਿੱਚ ਹੀ ਇਕ ਪਾਪ ਹੈ ਉਦੋਂ ਉਸ ਵੇਲੇ ਦੇ ਹਥਿਆਰ ਵਰਤੇ ਅੱਜ ਪ੍ਰਮਾਣੂ, ਮੈਨੂੰ ਕੋਸਣ ਤੋਂ ਪਹਿਲਾਂ ਸੋਚ ਲਵੋ ਕਿ ਮੈਂ ਕੋਈ ਆਈਨ ਸਟਾਈਨ ਨਹੀਂ ਕੇਵਲ ਇਕ ਤੁੱਛ ਜੀ ਨਿਆਣੀ ਕਲਮ ਹਾਂ, ਜੋ ਮੂਹਰੇ ਆਵੇ ਸਾਂਝਾ ਕਰਦੀ ਹਾਂ, ਪਰ ਅਲੋਚਕ, ਪੜਚੋਲਕ ਤੇ ਅਣਹੋਣੀਆਂ ਨੂੰ ਹੋਈਆਂ ਮੰਨਣ ਤੋਂ ਇਨਕਾਰੀ ਹਾਂ, ਜਿਸ ਘੱਟ ਵਿੱਚ ਰਹਿਮ ਨਹੀਂ ਉਹ ਆਤਮਾ ਪ੍ਰਮਾਤਮਾਂ ਦਾ ਸਰੂਪ ਹੋ ਹੀ ਨਹੀਂ ਸਕਦਾ, ਆਦਮ ਫਿਤਰਤ ਹੈ ਕਿ ਬੀਤੇ ਨੂੰ ਸਲਾਹੋ ਤੇ ਵਰਤਮਾਨ ਨੂੰ ਨਿੰਦੋ, ਵਾਸਤਵ ਵਿੱਚ ਨਾ ਸਤਿਯੁੱਗ ਸੀ ਨਾ ਹੈ ਨਾ ਹੋਣਾ ਹੀ ਹੈ, ਸਿੱਖ ਧਰਮ ਆਧੁਨਿਕ ਹੋਣ ਕਰਕੇ ਸਭ ਤਜਰਬੇ ਭਾਂਪ ਕੇ ਉਣਤਾਈਆਂ ਦੂਰ ਕਰਕੇ ਹੋਂਦ ਵਿੱਚ ਲਿਆਂਦਾ ਸੀ, ਜੇਕਰ ਆਪਾਂ ਦਾਅਵਾ ਕਰੀਏ ਕਿ ਸਭ ਇਤਿਹਾਸ ਹੀ ਹੈ, ਕੋਈ ਭੀ ਮਿੱਥਹਾਸ ਨਹੀਂ ਤਾਂ ਇਹ ਸੱਚਾਈ ਨਹੀਂ, ਹਰ ਧਰਮ ਵਿੱਚ ਮਿੱਥਹਾਸ ਹੈ ਸਾਡੇ ਵਿੱਚ ਭੀ ਹੈ, ਅੱਜ ਜੋ ਸਾਖੀਆਂ ਸੁਣਾਈਆਂ ਜਾ ਰਹੀਆਂ ਹਨ (ਉਦੋਂ ਲੋਕ ਭੋਲੇ ਸਨ) ਮੰਨ ਲਈਆਂ ਹੁਣ ਤਾਂ ਬਨਾਉਟੀ ਬਾਤਾਂ ਹਨ ਪਰ ਆਹ ਸਾਧ ਲਾਣੇ ਨੇ ਤਾਂ ਸਾਰਾ ਇਤਿਹਾਸ ਹੀ ਮਿੱਥ ਬਣਾ ਦੇਣਾ ਹੈ, ਸ਼ਬਦ-ਗੁਰੂ ਤੋਂ ਜੀਵਨ ਜੋਤ ਜੋ ਜੀਵਤ ਹੈ ਵਿਨਸਣਾ ਹੈ, ਹੁਣ ਧਰਮ ਦੀ ਮੁੱਢਲੀ ਨੀਂਹ ਉਖਾੜੀ ਜਾ ਰਹੀ ਹੈ, ਪ੍ਰਚਾਰਕ, ਸਾਧ, ਵਪਾਰਕ ਵਰਗ ਜ਼ਿੰਮੇਵਾਰ ਹਨ ।
ਦੂਜਾ ਤੇ ਸੱਚ ਪੱਖ : ਬਰਾਦਰੀਵਾਦ, ਗਿਆਨੀ ਜੈਲ ਸਿੰਘ ਨੇ ਸੰਤਾਂ ਨੂੰ (ਜਰਨੈਲ ਸਿੰਘ) ਮੁੱਖ ਟਕਸਾਲ ਬਣਾ ਅਕਾਲੀ ਵਿਰੋਧੀ ਬਣਾ, ਨਾਨਕ ਨਿਵਾਸ ਬਠਾ ਕੇ ਮੁੱਢ ਬੰਨਤਾ, ਲਿਖਦੀ ਜਾਵਾਂ ਕਿ ਰਾਮਗੜ੍ਹੀਆ ਸ਼੍ਰੇਣੀ ਕਾਂਗਰਸੀ ਜਮਾਤੀ ਤੌਰ ਤੇ ਪਰ ਕੁਝ ਜਾਤੀ ਤੌਰ &lsquoਤੇ ਪੰਥ ਹਿਤੈਸ਼ੀ ਸਨ, ਹਨ ਤੇ ਰਹਿਣਗੇ ਭੀ, ਪਰ ਇਹ ਭੀ ਸੱਚ ਹੈ ਕਿ ਉਹ ਕਦੀ ਪੰਥ-ਵਿਰੋਧੀ ਨਹੀਂ ਬਣਦੇ, ਪਰ ਲਹਿਰ ਨੇ ਧਰਮ ਦਾ ਹੁਲੀਆ ਹੀ ਬਦਲਤਾ, ਕੋਈ ਸ਼ੱਕ ਨਹੀਂ ਕਿ ਵਪਾਰੀ ਸ਼੍ਰੇਣੀ ਨੇ ਇਥੋਂ ਆਪਣੇ ਕਾਰੋਬਾਰ ਚਲਾ ਲਏ, ਵਸਤਾਂ ਵੇਚ ਕੇ ਧਰਮ ਨਾਲ ਜੋੜਤੀਆਂ, ਹੁਣ ਤਾਂ ਨਾਸਤਕ ਕਾਮਰੇਡ ਨਕਸਲੀਏ ਗੁਰੂ ਘਰਾਂ ਦੇ ਪ੍ਰਬੰਧਕ, ਵਿਦੇਸ਼ਾਂ ਵਿੱਚ ਜਾ ਵੱਸੇ ਪਨਾਹਗੀਰ ਬਣਕੇ, ਉਥੇ ਪੁਲਸ ਨਾਲ ਰੱਲਕੇ ਮੁੰਡੇ ਹਲਾਕ, ਸਭ ਆਪ ਪਾਸਪੋਰਟ ਬਣਾ ਬਾਹਰ ਉਥੇ ਆਖੀ ਜਾਣ ਜੀ ਅਣਪਛਾਤੇ ਦਾਗ ਦੇ ਦਿੱਤੇ, 100 ਦੇਸ਼ਾਂ ਵਿੱਚ ਖਾਲਿਸਤਾਨੀ ਗੁਰੂ ਘਰ ਸਥਾਪਤ, ਹੁਣ ਰੀਫਰੈਂਡਮ ਵਿੱਚ ਵੋਟਾਂ, ਧਰਮ ਦਾ ਧਰੁਵੀ ਕਰਨ ਕੀ ਇਹ ਧਾਰਮਿਕ ਨੇ ਆਹ ਸਿੰਘ ਚੈਨਲ &lsquoਤੇ ਆਖਦਾ ਨਗਰ-ਕੀਰਤਨ ਵਿੱਚ ਗੁਰੂ ਆਪ ਦਰਸ਼ਨ ਦੇਣ ਆਏ, ਧਰਮ ਕਹਿੰਦਾ ਹੈ ਵਿਅਕਤੀ ਪੂਜਾ ਵਿਵਰਜਤ ਪਰ ਇਹ ਕੀਰਤਨ ਕਰ ਰਹੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਸੱਚਾਈ ਇਹ ਭੀ ਹੈ ਕਿ ਗੁਰੂ ਉਪਮਾਂ ਭੀ ਇਸੇ ਪਹਿਲੂ ਵਿੱਚ ਹੈ, ਅਸੀਂ ਏਕੋ ਹੈ ਭਾਈ ਏਕੋ ਦੇ ਧਾਰਨੀ ਨਹੀਂ, ਬੱਸ ਪੰਗਤੀ ਪੜ੍ਹਨ ਨੂੰ ਹੀ ਹੈ, ਚੀਰ ਪਾੜ ਵਿੱਚ ਧਰਮ ਦੀਆਂ ਕਦਰਾਂ ਕੀਮਤਾਂ ਕਸਵੱਟੀ &lsquoਤੇ ਪੂਰੀਆਂ ਨਹੀਂ ਉਤਰਦੀਆਂ, ਕੀ ਚੈਨਲਾਂ ਨੇ ਸੰਤਾਂ ਦੀ ਪ੍ਰਸਿੱਧੀ ਕਰਕੇ ਧਰਮ ਕਰਮ ਕੀਤਾ, ਕੌਮੀ ਕਰਮ ਕੀਤਾ ਜਾਂ ਨਿੱਜੀ ਕਾਰੋਬਾਰ ਚਲਾਏ, ਦੇਖੋ ਕਿਵੇਂ ਚੈਨਲ ਹਰ ਵੇਲੇ ਫੰਡ ਮੰਗਣ ਕੀ ਇਹ ਕਿਰਤ ਕਮਾਈ ਹੈ ਜਾਂ ਮੰਗਣਾ ਸਾਡੇ ਵਾਰੇ ਪਹਿਰਾ ਇਹ ਹੁੰਦਾ ਤਾਂ ਸਿੱਖਾਂ ਨੇ ਠੋਕ ਕੇ ਘਰੀ ਵਾੜਨੇ ਸੀ ਤ੍ਰਾਸਦੀ ਇਹ ਹੈ ਕਿ ਹੁਣ ਧਰਮ &lsquoਤੇ ਛੋਕਰ ਵਾ੍ਹਦੇ ਦਾ ਬੋਲਬਾਲਾ ਹੋ ਗਿਆ, ਪ੍ਰਚਾਰਕ ਭੀ ਬਗੈਰ ਜਾਣਕਾਰੀਆਂ ਤੋਂ ਯੂ:ਟੀਊਬਾਂ, ਚੈਨਲਾਂ &lsquoਤੇ ਜਾ ਬੈਠਦੇ ਨੇ, ਕੋਈ ਇਤਿਹਾਸਕਾਰ, ਵਿਦਵਾਨ, ਅਦਾਰਾ ਇਸ ਪਾਸੇ ਧਿਆਨ ਨਹੀਂ ਦਿੰਦਾ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਭੀ ਰੁੱਝਿਆ ਪਿਆ ਆਪਣੀ ਸਿਆਸਤ ਵਿੱਚ ਹੀ ।
ਮੋਦੀ ਜੀ ਪੰਜਾਬ ਲੱਖ ਪੱਗ ਬੰਨ ਕੇ ਆਉ ਅੰਦਰੋਂ ਸੁਹਿਰਦ ਨਹੀਂ ਤਾਂ ਫੱਲ ਨਹੀਂ ਲੱਭਣੇ, ਬੜੇ ਅਚੰਭੇ ਦੀ ਗੱਲ ਹੈ ਕਿ ਪੀ।ਐਮ। ਜੋ ਕੁਝ ਸਮਾਂ ਪਹਿਲਾਂ ਵਿਕਾਸ ਦੀਆਂ ਵਿਧੀਆਂ ਨਾਲ ਦੇਸ਼ ਨੂੰ ਵਿਕਸਤ ਮੁਲਕਾਂ ਦੇ ਮੁਕਾਬਲੇ ਲੈ ਗਏ ਪਰ ਹੁਣ ਗਿਰਾਫ ਡੇਗਣ ਤੇ ਨੇ, ਭਾਸ਼ਨ ਤਾਂ ਪ੍ਰਧਾਨ ਮੰਤਰੀ ਦੇ ਪਾਸਕੂ ਭੀ ਨਹੀਂ ਦਿਸਦੇ, ਪ੍ਰਤੱਖ ਹੈ ਕਿ ਦਿਆਨਤਦਾਰੀ, ਸ਼ਿਸ਼ਟਾਚਾਰੀ ਸਿਆਸਤ ਤੋਂ ਹੈ ਹੀ, ਧਰਮ ਵਿੱਚੋਂ ਭੀ ਭਸਮ ਹੋ ਗਈ, ਦੁਕਾਨਦਾਰੀ ਰਹਿ ਗਈ । ਵਿਚਾਰ ਆਪਣੇ ਦੇਸ਼ ਦੀ ਕਰੀਏ, ਪ੍ਰਧਾਨ ਮੰਤਰੀ ਰਿਸ਼ੀ ਸੁਨੇਕ ਦੀ ਭਾਰਤੀ ਤੇ ਹਿੰਦੂਤਵੀ ਵੱਲ ਨਾ ਪਰਖ ਕਰੋ, ਉਹਦੀ ਯੋਗਤਾ, ਵਪਾਰੀ ਸੂਝਤਾ ਤੇ ਸਰਕਾਰੀ ਤਜਰਬਾ ਘੋਖੋ, ਪਤਨੀ ਭੀ ਤੇਜ ਦਮਾਗ ਹੈ, ਉਹ ਨੂੰ ਆਪਣੀ ਦੌਲਤ ਵੱਲ ਤਾਂ ਗ਼ਮ ਨਹੀਂ, (ਲਿਖਦੀ ਜਾਵਾਂ ਉਹ ਸਾਡੇ ਸ਼ਹਿਰ ਦੇ ਲਾਲੇ ਜੋ ਸਾਡੇ ਪਿੰਡ ਤੋਂ ਜਾਂ ਲਾਗਲੇ ਪਿੰਡ ਤੋਂ ਗਏ ਤੇ ਜਾ ਵੱਸੇ ਲੁਧਿਆਣੇ) ਦੀ ਵਿਰਾਸਤ ਤੋਂ ਹੈ, ਕਿਥੇ ਪਹੁੰਚਿਆ ਹੈ । ਦੂਜੇ ਪਾਸੇ ਲੇਬਰ ਲੀਡਰ ਕੋਲ ਤਜਰਬਾ ਹੈ ਹੀ ਨਹੀਂ, ਕੇਵਲ ਪਾਰਟੀ ਹੀ ਹੈ, ਮੇਰੀ ਦਲੀਲ ਹੈ ਕਿ ਰਿਸ਼ੀ ਨੂੰ ਲਿਬਰਲ ਡੈਮੋਕ੍ਰੇਟ ਤੇ ਰੀਫਾਰਮ ਨਾਲ ਭਾਈਵਾਲੀ ਕਰਨੀ ਲਾਹੇਬੰਦ ਹੋ ਸਕਦੀ ਹੈ, ਨਾਈਜ਼ਲ ਫਰਾਜ ਭਾਵੇਂ ਤਸੱਲੀ ਨੇਤਾ ਨਹੀਂ, ਪਰ ਅੰਦਰ ਭੈਰਮੀ ਪਾਈ ਜਾਵੇ ਬਾਹਰ ਨਾਲੋਂ ਭਲਾ ਹੈ, ਲੇਬਰ ਲੀਡਰ ਕਹਿੰਦਾ 16 ਸਾਲ ਦੇ ਜਵਾਨ ਵੋਟਾਂ ਦੇ ਹੱਕ ਰੱਖਣ, ਇਕ ਤਾਂ ਪਹਿਲੂ ਇਹ ਹੈ ਕਿ ਉਹ ਫੇਰ ਪੜ੍ਹਨੋ ਹਟਣ ਤੇ ਕੰਮਾਂ ਤੇ ਜਾਣ, ਕੋਈ ਭੀ ਉੱਨਤੀ ਦਾ ਰਾਹ ਨਹੀਂ ਲੱਗਦਾ, ਉਸ ਉਮਰ ਵਿੱਚ ਲਾਈ ਲੱਗ ਪੁਣਾ ਹੀ ਹੈ ਵਾਂਝੇ ਰਹਿਣਗੇ ਕੋਈ, ਸਗੋਂ ਉਨ੍ਹਾਂ ਨੂੰ ਸਿੱਖਲਾਈ ਵਿੱਦਿਆ ਵੱਲ ਪ੍ਰੇਰੋ ਨਾ ਕਿ ਵੋਟਾਂ ਲਈ ਵਰਗਲਾਵੋ, ਦੇਸ਼ ਦਾ ਮਿਆਰ ਡਿੱਗਣ ਵੱਲ ਕਦਮ ਨਾ ਪੱਟੋ, ਪਹਿਲਾਂ ਹੀ ਹੁਣ ਬਰਿਟਨ ਗਰੇਟ ਨਹੀਂ ਰਿਹਾ, ਜੀਵਨ ਪੱਧਰ ਨੀਮਾਂ ਹੁੰਦਾ ਜਾ ਰਿਹਾ ਹੈ, ਮੰਨਣਾ ਪਵੇਗਾ ਕਿ ਦੂਜੇ ਦੇਸ਼ਾਂ ਦੇ ਵਾਸੀ ਬਹੁਤਾਤ ਵਿੱਚ ਹੋ ਗਏ, ਜਿਮੇ ਦੇਖੋ ਸਾਡੇ ਨੇਤਾ ਚੈਨਲ &lsquoਤੇ ਬੈਠ ਕੇ ਕੀ ਬੋਲਦੇ ਨੇ ਭਾਵੇਂ ਉ।ਬੀ।ਈ।ਐੱਮ।ਬੀ।ਈ। ਪ੍ਰਾਪਤ ਹਨ (ਸਾਡਾ ਪਾਣੀ, ਸਾਡੀ ਰਾਜਧਾਨੀ ਤੇ ਸਾਡੇ ਹੱਕ) ਪੁੱਛੋ ਕਿ ਤੁਹਾਡਾ ਵੱਗ ਵਿੱਚ ਵੱਛਾ ਤਾਂ ਹੈ ਨਹੀਂ, ਬਹੁਤਿਆਂ ਦੀਆਂ ਤਾਂ ਜਮੀਨਾਂ ਵੇਚੀਆਂ ਨੇ ਅੱਖਰ ਸਾਡਾ ਕਿਥੋਂ ? ਮਤਲਬ ਕਿ ਇਹ ਇਸ ਦੇਸ਼ ਦੇ ਤਾਂ ਵਫ਼ਾਦਾਰ ਨਹੀਂ, ਇਸੇ ਤਰ੍ਹਾਂ ਗੁਜਰਾਤੀ ਤੇ ਹੋਰ ਭਾਰਤੀ, ਬਾਕੀ ਯੂਰਪੀਅਨ ਹਾਲੇ ਫੇਰ ਇਥੋਂ ਦੀ ਸੋਚਦੇ ਨੇ ਇਸੇ ਸੰਦਰਭ ਵਿੱਚ ਸਾਡੇ ਬੱਚੇ ਸਾਡੇ ਤੇ ਖਫ਼ਾ ਹਨ, ਪੱਟੀ ਮੇਸਟੀ ਚੈਨਲਾਂ ਨੇ ਪੈਸੇ ਬਟੋਰਨ ਨੂੰ ਸਾਰਾ ਦਿਨ ਪੰਜਾਬ ਦਾ ਜਾਪ, ਸੰਗ ਨਹੀਂ ਆਉਂਦੀ ਸਵੇਰੇ ਹੀ ਦੁਹਾਈ ਦੇਣ ਲੱਗ ਜਾਂਦੇ ਨੇ ਦਿਉ ਫੰਡ, ਦਿੱਲੀ ਦਾ ਇਕ ਪੰਜਾਬ ਵਿੱਚ ਸਿਕਲੀਗਰ ਵਣਜਾਰੇ ਚਹੇਤਾ ਇਕ ਇਥੇ ਚੈਨਲ ਤੇ ਦਿੱਲੀ ਤੋਂ ਮੰਗਣ, ਉਹ ਸਿੱਖ ਪੱਕੇ ਬਾਕੀ ਕੱਚੇ ।
ਬਹੁਤੀ ਖੁਸ਼ੀ ਵੀ ਗ਼ਮੀ ਬਰਾਬਰ, ਇਹ ਗੱਲ ਝੂਠ ਨਾ ਜਾਣੀ, ਸੁੱਕ ਜਾਣ ਉਹ ਰੁੱਖ ਜਿੰਨਾਂ ਨੂੰ ਬਹੁਤਾ ਮਿਲ ਜੇ ਪਾਣੀ, ਬੱਸ ਆਹ ਮਾਰ ਵਗਣੀ ਏ, ਮੈਂ ਨਾ ਤਾਂ ਕਿਸੇ ਪ੍ਰਬੰਧ ਵਿੱਚ ਜਾਵਾਂ ਨਾ ਹੀ ਕੋਈ ਸਰੋਪੇ ਕ੍ਰਿਪਾਨਾਂ ਲੈਣੀਆਂ ਨੇ ਪਰ ਇਨ੍ਹਾਂ ਦੀ ਬੱਕ ਲਉਣੋ ਹੱਟਣਾ ਨਹੀਂ । ਇਕ ਤੌਖਲਾ ਮੇਰੇ ਮਨ ਨੂੰ ਖਾਂਦਾ ਹੈ ਕਿ ਭਾਈ ਅੱਖਰ ਅੱਜ ਹਰ ਇਕ ਨਾਲ ਜੋੜੀ ਜਾਂਦੇ ਹਨ, ਮੇਰਾ ਨਿਰਣਾ ਹੈ ਕਿ ਇਹ ਭਾਈ ਸਾਹਬ ਭਾਈ ਰਣਧੀਰ ਸਿੰਘ ਹੋਰਾਂ ਦੀ ਪ੍ਰਥਾ ਨਾਲ ਹੋਂਦੀ ਸੀ ਪਰ ਹੁਣ ਹਰ ਕੋਈ ਭਾਈ, ਕੀ ਉਨ੍ਹਾਂ ਦੀ ਦ੍ਰਿੜ੍ਹਤਾ, ਸਖ਼ਸ਼ੀਅਤ ਤੇ ਹੀਆ ਹੈ, ਪਹਿਲਾਂ ਤਾਂ ਗੁਰੂ ਘਰ ਦੇ ਗ੍ਰੰਥੀ ਨੂੰ ਭਾਈ ਜੀ ਕਹਿੰਦੇ ਹੁੰਦੇ ਸਨ ਹੁਣ ਕੱਲ੍ਹ ਅੰਮ੍ਰਿਤ ਛੱਕ ਕੇ ਭਾਈ, ਨਾ ਪਦਵੀ ਦਾ ਸਤਿਕਾਰ ਨਾ ਕੋਈ ਕੁਰਬਾਨੀ, ਹੜ੍ਹ ਆਇਆ ਪਿਆ ਅੰਮ੍ਰਿਤਪਾਲ ਜੀ ਕੇਵਲ ਪੰਜਾਬ ਦਾ ਵਾਲੀ ਹੋ ਸਕਦਾ ਹੈ, ਧੂੜ ਪੱਟੀ ਪਈ ਇਕ ਰੱਬ ਦੇ ਚੈਨਲ ਦੇ ਧੂਤੂਆਂ ਦੀ ਪੈਸਾ ਬੁੜਕਦਾ ਹੈ, ਜਾਤ ਪ੍ਰਣਾਲੀ ਭੁੜਕਦੀ ਹੈ, ਹਾਲੇ ਗੁਰੂ ਜਾਤਪਾਤ ਮਿਟਾਗੇ ਸੀ, ਭਾਜਪਾ ਲਾਹੇ ਲੈ ਰਹੀ ਹੈ, ਯੂਨੀਅਨ ਆਗੂ ਹਿੰਦੂ ਵੋਟ ਕੀ ਹੋਰ ਕਈ ਵਰਗ ਭੀ ਪਹਿਲਾਂ ਪੰਜਾਬ ਵਿੱਚ ਬੰਦ ਨੇ ਊਧਮ ਮਚਾਇਆ, ਆਪ ਲਿਆਂਦੀ ਹੁਣ ਕਿਸਾਨ ਅੰਦੋਲਨ ਭਾਈਚਾਰਾ ਤੋੜੂ ਤੇ ਭਾਜਪਾ ਭਾਰੂ, ਕਿਸਾਨਾਂ ਨੂੰ ਪੁੱਛੋ ਕਿ ਕੋਈ ਸਿਹਤਮੰਦ ਫਸਲਾਂ ਦੀ ਉਪਜ ਤਾਂ ਬੀਜਣੀ ਨਹੀਂ ਕਿਥੇ ਗਿਆ ਜਵਾਰ, ਬਾਜਰਾ, ਮੱਕੀ, ਕਾਲੇ ਚਣੇ, ਦਾਲਾਂ, ਮਾਂਹ ਮੋਠ, ਮੂੰਗੀ, ਮੁੰਗਫਲੀ, ਗੰਨਾ (ਘੱਟ ਹੀ ਹੈ), ਸਰ੍ਹੋਂ, ਰਾਈ, ਰਾਇਆ, ਦੇਸੀ ਗੁੜ੍ਹ, ਸ਼ੱਕਰ, ਘਰ ਦੀਆਂ ਸਬਜ਼ੀਆਂ, ਬੱਸ ਝੋਨਾ, ਕਣਕ, ਪਾਣੀ ਦਾ ਧਿਆਨ ਨੀ ਸਿਹਤਾਂ ਦੀ ਚਿੰਤਾ ਨੀ, ਰਾਜੇਵਾਲ, ਉਗਰਾਹਾਂ ਨੈਸ਼ਨਲ ਨੇਤਾ ਬਨਣ ਲਈ, ਡੱਲੇਵਾਲ, ਪੰਧੇਰ ਪੰਜਾਬ ਵਿੱਚ ਦਫੜੀ, ਕਸੂਰ ਸਭ ਮਾਲਵੇ ਦੇ ਅਮੀਰ ਯੂਨੀਅਨ ਨੇਤਾਵਾਂ ਦਾ ਹੈ, ਦੁਆਬੇ ਦਾ ਤਾਂ ਮਨਜੀਤ ਗਏ ਤੇ ਪੰਜਾਬ ਨੂੰ ਹੁਣ ਹਵਾਲੇ ਕਰਕੇ ਟਿਕਣਗੇ, ਕਾਂਗਰਸ ਦੇ ਹੱਥ ਠੋਕੇ ਨੇ ਪਹਿਲਾਂ ਅਜਮੇਰ ਸਿੰਘ ਲੱਖੋਵਾਲ ਪਿਤਾ ਹਰਿੰਦਰ ਸਿੰਘ ਲੱਖੋਵਾਲ ਖਾਂਦਾ ਪੀਂਦਾ ਜੱਟ, ਬਾਦਲ ਹੋਰਾਂ ਦੇ ਵੇਲੇ ਚੇਅਰਮੈਨੀ ਮਾਣੀ ਫੇਰ ਛੜੱਪਾ ਭਾਵੇਂ ਅਜਮੇਰ ਮੈਥਸ ਦੀ ਡਿਗਰੀ ਐੱਮ।ਏ। ਸੀ, ਪਰ ਪੜ੍ਹਾਈ ਕੀ ਕਰਨੀ ਏ ਜੇਕਰ ਵਫ਼ਾਦਾਰੀ ਨਾ ਹੋਵੇ ਕਿਸਾਨਾਂ ਦੀਆਂ ਮੰਗਾਂ ਦੀ ਕਹਾਣੀ ਨਹੀਂ ਰੋਣਾ ਤਾਂ ਮੋਦੀ ਡੇਗਣ ਦਾ ਹੈ ਚਲੋ ਲਾਲਚ ਬੁਰੀ ਬਲਾ ਆਖਦੇ ਹਾਂ ਪਰ ਪਹਿਲੂ ਕਿ ਇਸ ਨਾਲ ਅਸੀਂ ਰੁਜ਼ਗਾਰ ਪਾਲਦੇ ਹਾਂ ਕੰਮਕਾਰ ਕਰਦੇ ਹਾਂ ਪਰ ਬੇਕਾਰ ਬਦਰੰਗ ਢੰਗਾਂ ਨਾਲ ਧਨ ਹੂੰਝਣਾ ਅੰਤ ਨੂੰ ਵਰ ਨਹੀਂ ਦਿੰਦਾ ਕਿਰਤ ਹੀ ਵਰਦਾਨ ਹੈ, ਪੁਰਾਣੇ ਪੇਂਡੂ ਲੋਕ ਡੰਗਰ ਪਾਲਦੇ ਸਨ ਬੇਜੁਬਾਨਾਂ ਦੀਆਂ ਅਸੀਸਾਂ ਲੈਂਦੇ ਸੀ ਦੁੱਧ, ਘਿਉ, ਖੇਤੀ, ਬਾਲਣ ਰੇਹ, ਵਛੇਰੇ ਵੇਚ ਗਰਜਾਂ ਸਵਾਰਦੇ ਸਨ, ਕੁਦਰਤ ਹਾਮੀ ਸੀ ।
ਮੈਂ ਤਾਂ ਜੇਠ ਨੂੰ ਜੀ ਜੀ ਕਰਦੀ, ਜੇਠ ਕਹੇ ਮੈਨੂੰ ਫੋਟ ਜੇਠ ਨੂੰ ਅੱਗ ਲਗ ਜੇ ਸਣੇ ਪਜਾਮੇ ਕੋਟ, ਸੁਖਬੀਰ ਸਿੰਘ ਬਾਦਲ ਤਾਂ ਕਿਸਾਨਾਂ ਨੂੰ ਬੇਨਤੀਆਂ ਕਰਨ ਤੇ ਹੈ ਪਰ ਇਹ ਤਾਂ ਕਾਂਗਰਸ ਦੇ ਭਗਤ ਨੇ, ਕੁਝ ਆਮ ਦੇ, ਖੇਤਰੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਭਉਂਦਾ ਨੀ, ਆਹ ਜਾਦੂਵਾਲ ਦੀ ਸੁਣੋ ਬੱਸ ਹਰਸਿਮਰਤ ਹਰਾਉ, ਆਪ ਇਹ ਡੇਰੇ ਦਾ ਮੁਖੀ, ਹਰਿਆਣੇ ਕਮੇਟੀ, ਭਾਜਪਾ, ਰਾਧਾ ਸੁਆਮੀ ਹੋ ਸਕਦਾ ਹੈ, ਭਗਵੰਤ ਮਾਨ ਦਾ ਭੀ ਦਮਕੜਾ, ਕਾਂਗਰਸ ਵਿੱਚ ਕਪਤਾਨ ਸਾਹਬ ਦੇ ਤਾਂ ਬਾਗਾਂ ਵਿੱਚ ਅੰਬ, ਜਾਮਣਾਂ ਖਾ ਅਉਂਦਾ ਸੀ ਨੇਰ੍ਹੇ ਸਵੇਰੇ, ਹਾਲੇ ਪੰਥਕ ਤੇ ਜਥੇਦਾਰ, ਲੋੜ ਨੀ ਵੈਰੀਆਂ ਦੀ ਸਿਰਸਾ ਭੀ ਨਦੀ ਹੈ ਇਥੇ ਭੀ ਚੈਨਲਾਂ ਤੇ ਪ੍ਰਚਾਰਕ ਸੀ, ਕਾਲੇ ਕਾਂ ਬੱਗੇ ਨੀ ਹੁੰਦੇ ਸਾਰਾ ਢਾਂਚਾ ਹੀ ਇਨ੍ਹਾਂ ਸਾਧਾਂ ਨੇ ਵਿਗਾੜ ਧਰਿਆ ਹੈ ਪਰ ਇਹ ਪੰਥਕ ਸਭ ਖੇਤਰੀ ਪਾਰਟੀ ਨੂੰ ਠਿੱਬੀਆਂ ਸਰਕਾਰਾਂ ਨੂੰ ਹੱਲਾਸ਼ੇਰੀਆਂ ਨੇ ਕਿ ਸੂਬੇ ਦਾ ਕੁਝ ਨਾ ਬਣੇ ਤਾਂ ਹੀ ਇਨ੍ਹਾਂ ਦੀ ਪੁੱਛ ਦੱਸ ਹੁੰਦੀ ਰਹੂ, ਅੱਜ ਦਾ ਹੱਲਾ ਗੁੱਲਾ ਦੇਖੋ, ਕਿਸਾਨ-ਅੰਦੋਲਨ ਪਹਿਲਾਂ ਕਿਵੇਂ ਮੇਲੇ ਲਾਏ ਫੇਰ ਬਾਰਡਰਾਂ &lsquoਤੇ ਜਾ ਬੈਠੇ, ਉਧਰ ਇਨਸਾਫ ਮੋਰਚਾ, ਨਾ ਕਿਸਾਨ ਆਗੂ ਸੁਹਿਰਦ, ਇਨ੍ਹਾਂ ਨੇ ਹਿੰਦੂ ਭਾਜਪਾ ਵੱਲ ਤੇ ਦੂਜੇ ਕਾਂਗਰਸ ਵੱਲ ਧੱਕ ਧਰੇ, ਹੁਣ ਭਾਜਪਾ ਤਾਂ ਚਾਂਬੜਾ ਪਉਂਦੀ ਹੈ ਭਾਂਡਾ ਫੇਰ ਸ਼੍ਰੋਮਣੀ ਅਕਾਲੀ ਦਲ ਸਿਰ ਭੰਨਣਗੇ, ਇਤਿਹਾਸ ਖਰੋਚੋ ਕਿ ਕਦੇ ਭੀ ਇਸ ਕਿਸਮ ਦੀਆਂ ਮੱਕਾਰੀਆਂ ਕਰਨ ਵਾਲੇ ਫੱਲ ਫੁੱਲ ਕੇ ਅੰਤ ਭਰਦੇ ਨੇ ਇਹ ਭੀ ਭਰਨਗੇ, ਜਾਤ-ਬਰਾਦਰੀਆਂ ਵਾਲੇ ਆਪਣੇ ਹੀ ਢੋਲ ਬਜਾਈ ਜਾਂਦੇ ਨੇ, ਅੰਮ੍ਰਿਤਪਾਲ ਦੀ ਬਰਾਦਰੀ ਖ਼ਾਲਸੇ ਬੇਅੰਤ ਸਿੰਘ ਸ਼ਹੀਦ ਦਾ ਪੁੱਤਰ ਕੋਈ ਸੂਬੇ ਲਈ ਨਹੀਂ ਸਗੋਂ ਨਿੱਜਤਵ ਹੈ ਬੁਰਾ ਨਾ ਮਨਾਇਉ ਬੇਅੰਤ ਸਿੰਘ ਨੂੰ ਤਾਂ ਥਾਂ ਢੇਰੀ ਇਹ ਕਹਿਣ ਨੂੰ ਕਿ ਸਿੱਖ ਬਾਡੀਗਾਰਡ ਵਫ਼ਾਦਾਰ ਨੀ, ਪਰ ਸਤਵੰਤ ਸਿੰਘ ਦਾ ਕੋਈ ਭੀ ਕਸੂਰ ਨਹੀਂ ਸੀ, ਕੇਹਰ ਸਿੰਘ ਤਾਂ ਸਕੀਮ ਦਾ ਹਿੱਸਾ ਸੀ, ਕੁਰਬਾਨੀ ਸੀ ਪਰ ਵਕੀਲਾਂ ਦਲੀਲਾਂ, ਅਪੀਲਾਂ ਤਾਂ ਫਾਂਸੀ ਤੱਕ ਹੋਈਆਂ ਕਿ ਇਹ ਨਿਰਦੋਸ਼ ਨੇ, ਪਰ ਸਿੱਖ ਤਾਂ ਹਰ ਮੋੜ &lsquoਤੇ ਸ਼ਹੀਦ ਤੇ ਕੁਰਬਾਨੀ ਆਖ ਕੇ ਆਪਣੀਆਂ ਰੋਟੀਆਂ ਦੇ ਸਾਧਨ ਘੜਦੇ ਰਹਿੰਦੇ ਨੇ । ਲੋਕ-ਤੰਤਰ ਇਕ ਲੁੱਡੀ ਹੈ, ਇਹ ਤਾਂ ਸੀ ਹੀ ਕਾਮਰੇਡ ਸਕੀਮ, ਕਾਮਿਆਂ ਦਾ ਬੋਲ ਬਾਲਾ ਲੋਕ ਹਿੱਤ ਤਾਂ ਮਸ਼ਕਰੀ ਹੈ, ਪ੍ਰਜਾ ਤਾਂ ਸਗੋਂ ਕੁੱਟ ਹੋ ਰਹੀ ਹੈ, ਸਲਤਨਤ ਤਾਂ ਸੁਲਤਾਨ ਯਾਨੀ ਰਾਜੇ ਰਾਜ ਵਿੱਚ ਹੀ ਸੁਖੀ ਰਹਿ ਸਕਦੀ ਹੈ, ਵੋਟਾਂ ਤਾਂ ਭੰਗੜਾ ਹੈ, ਪਾਵੋ ਇਕ ਮਹਾਰਾਜਾ ਆਪਣੀ ਦੁਨੀ ਵੱਲ ਝਾਕਦਾ ਹੈ ਕਿ ਕਿਧਰੇ ਪਲਟਾ ਮੂਧਾਂ ਨਾ ਮਾਰ ਦੇਣ, ਖੁਸ਼ ਰਹਿਣ ਆਹ ਵੋਟਾਂ ਦੇ ਹਾਲ ਦੇਖ ਲਵੋ ਬੇਹਾਲ ਨੇ, ਮੇਰਾ ਤਾਂ ਮੰਨਣਾ ਹੈ ਕਿ ਅਜ਼ਾਦੀ ਲੈਣ ਵਾਲੇ ਅਸਲ ਵਿੱਚ ਕੋਈ ਅਤਿਵਾਦੀ ਹੀ ਹੋਣੇ ਨੇ, ਰਹਿਮ ਦਿਲ ਮਨੁੱਖ ਕਦੀ ਘਾਣ ਕਰਨਾ ਤਾਂ ਕੀ ਸੋਚ ਭੀ ਨਹੀਂ ਸਕਦਾ, ਮੇਰਾ ਤਾਂ ਪੂਰਨ ਵਿਸ਼ਵਾਸ ਹੈ ਕਿ 84 ਦੀ ਲਹਿਰ ਪੰਥਕ ਨਹੀਂ ਸੀ, ਬੱਸ ਪੱਗਾਂ, ਕਿਰਪਾਨਾਂ, ਦਾੜ੍ਹੀਆਂ ਖੋਲ੍ਹ ਸਿੱਖ ਹੋਣ ਦੇ ਭੁਲੇਖੇ ਪਾ ਕੇ ਲੁੱਟਾਂ ਖੋਹਾਂ ਕਤਲੋਗਾਰਤ, ਪੁਲਸ ਨਾਲ ਰੱਲ੍ਹਕੇ ਇਹ ਸਭ ਉਹੀ ਸ਼ਤਰੰਜ, ਵਿਦੇਸ਼ੀ ਆ ਕੇ ਭੀ ਨਾਲ ਹੀ ਲਿਆਏ ਹਾਲੇ ਤੱਕ ਭੀ ਉਹੀ ਬੰਦੇ ਅੱਗੇ ਹਨ ਹੁਣ 84 ਦੀ ਯਾਦ ਵਿੱਚ ਭੀ ਉਹੀ ਹੋਕਰੇ ਦਿੰਦੇ ਨੇ, ਭਾਵੇਂ ਸ਼ਰਧਾਲੂ ਸਿੱਖ ਤਾਂ ਮਸੂਮਾਂ ਦੇ ਘਾਣ &lsquoਤੇ ਮੁਕੱਦਸ ਨੂੰ ਢਾਅ ਦੇਣ ਕਰਕੇ ਜਾਂਦੇ ਨੇ ਪਰ ਇਨ੍ਹਾਂ ਦੀ ਦਾਲ ਰੋਟੀ ਨਾਲ ਸਬਜ਼ੀ ਭਾਜੀ ਜੁੜਦੀ ਹੈ, ਕੌਮ, ਸੂਬੇ ਜਾਂ ਹੱਕ ਕਦੋਂ, ਕਿਵੇਂ ਤੇ ਕੀਹਨੇ ਲੈਣਾ ਹੈ ? ਲਿਖਣਾ ਫਰਜ਼ ਹੈ ਕਿ ਡਾਕਟਰ ਗੁਰਦਰਸ਼ਣ ਸਿੰਘ ਢਿੱਲੋਂ ਨੇ ਹੇਮਕੁੰਟ ਨੂੰ ਸਿੱਖੀ ਨਾਲ ਜੋੜਨਾ ਇਕ ਯੋਜਨਾ ਸੀ ਪ੍ਰਸ਼ੰਸਾ ਕਰਦੀ ਹਾਂ ਮੈਂ ਤਾਂ ਕਈ ਦਹਾਕੇ ਹੋਏ ਲਿਖਤਾ ਸੀ, ਸ਼੍ਰੋਮਣੀ ਕਮੇਟੀ ਸੁੱਤੀ ਪਈ ਸੀ, ਪਿਛਲੇ ਜਨਮ ਵਿੱਚ ਜੋ ਕੀਹਨੇ ਪੁੱਛਿਆ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਭਗਤੀ ਕਰਦੇ ਸੀ ਪਹਾੜਾਂ ਤੇ ਬੈਠ ਕੇ ਸੁਦਾ ਵਪਾਰ ਸੀ, ਜੇਕਰ ਮੋਦੀ ਗੋਦੀ ਫੇਰ ਪ੍ਰਾਲਭਧਤ ਹੋਗੀ, ਬੰਨ ਦਊ ਮੱਕੂ, ਮੇਰਾ ਵਿਸ਼ਵਾਸ ਹੈ ਕਿ ਜਿਮੇ ਬਾਦਲ ਸਾਹਬ ਨੇ ਨਕਸਲੀਏ ਦੁਬੱਲੇ ਸਨ (ਤਾਂ ਹੀ ਇਹ ਅਕਾਲੀ ਦਲ ਤੇ ਬਾਦਲ ਪਰਿਵਾਰ ਦੇ ਵਿਰੁੱਧ ਹਨ) ਕੋਈ ਐਸੀ ਹਵਾ ਵੱਗੂ ਤੇ ਇਹ ਲੱਭਨੇ ਨੀ, ਵਿਦੇਸ਼ਾਂ ਵਿੱਚ ਭੀ ਭੁੱਗਾ ਕੁੱਟ ਹੋ ਜਾਊ ਅਤਿ ਚੁੱਕੀ ਹੈ ਇਨ੍ਹਾਂ ਨੇ ਆਹ ਅੰਮ੍ਰਿਪਤਾਲ ਲਹਿਰ ਭੀ ਇਸੇ ਕੜ੍ਹੀ ਵਿੱਚੋਂ ਹੈ, ਪਹਿਲਾਂ (ਆਮ) ਪਾਰਟੀ ਖੜ੍ਹੀ ਕੀਤੀ ਹੁਣ ਵਹੀ ਖਾਤੇ ਖੁੱਲ੍ਹਣਗੇ ਤਾਂ ਅੰਦਰੀ ਜਾਣਗੇ, ਵਿਦੇਸ਼ਾਂ ਦੇ ਅੜਿੰਗੇ ਜਾਣਗੇ, ਦੇਖਦੇ ਜਾਵੋ ਇਹ ਐਮੇ ਨੀ ਡੁਗ ਡੁਗੀ ਵੱਜਦੀ ।
ਆਹ ਜੂਨ ਚੁਰਾਸੀ, ਖੂਨ ਚੁਰਾਸੀ ਜਿੰਦਾ ਤਰਾਸ਼ੀ ਬੇਦੋਸ਼ ਨਿਰਦੋਸ਼ ਤੇ ਮਸੂਮਾਂ ਦੇ ਤੁਪਕਿਆਂ ਪਿਆਸੀ, ਕਹਿਰ ਤਾਂ ਭੁੱਲਣ ਵਾਲਾ ਨਹੀਂ, ਪਰ ਘਾੜੇ ਫੇਰ ਵੀ ਮਾਣ ਮੱਤੇ, ਸਜ਼ਾ ਭਾਵੇਂ ਮਿਲੀ ਪਰ ਸਭ ਨੂੰ ਨਹੀਂ, ਭਾਣਾ ਤਾਂ ਸਿੱਖ ਸਿਧਾਂਤ ਹੈ ਮੰਨ ਲਿਆ, ਮੰਨਦੇ ਹਾਂ ਪਰ ਕਸ਼ਟ, ਦੁੱਖ ਤੇ ਹਰਖ ਤਾਂ ਮਨੁੱਖੀ ਫਿਤਰਤ ਹੈ, ਮਨ ਤਾਂ ਵਿਆਕੁਲ ਹੈ ਕਿ ਸਹੀ ਤੱਥ ਹਾਲੇ ਭੀ ਨਹੀਂ ਸਾਹਮਣੇ, ਮੇਰਾ ਮੰਨਣਾ ਹੈ ਕਿ ਕੇਵਲ ਸਰਕਾਰ ਦਾ ਹੀ ਕਸੂਰ ਨਹੀਂ ਸੀ, ਅਤਿਵਾਦ ਸਜੇ ਧਜੇ ਸਿੱਖ ਹੈਂਸ ਹੈਂਸ ਕਰਦੇ ਫਿਰਦੇ ਸਨ, ਅਕਾਲ ਤਖ਼ਤ ਤੇ ਦਰਬਾਰ ਸਾਹਿਬ ਵਿੱਚ, ਅਤਿ ਦਾ ਵੈਰ ਵਾਲੀ ਕਥਾ ਸਿੱਧ ਹੋਈ ਸਜ਼ਾ ਸੱਚੇ ਸਿੱਖਾਂ ਨੂੰ ਮਿਲੀ ਕੌਮ ਨੂੰ ਤੇ ਧਰਮ ਨੂੰ ਪਰ ਜੋ ਲਹਿਰ ਚਲਾਉਣੇ ਸਨ ਉਨ੍ਹਾਂ ਨੂੰ ਤਾਂ ਘਿਉ ਦੀਆਂ ਨਾਲ੍ਹਾਂ ਬਣੀ ਦੁਖਾਂਤ ਤਾਂ ਵਿਛੜੇ, ਨਿਖੜੇ ਲੱਭੇ ਭੀ ਨਾ ਉਨ੍ਹਾਂ ਨੂੰ ਮਿਲੀ, ਪੁਲਸ ਨਾਲ ਰੱਲ੍ਹ ਕੇ ਆਪਣੇ ਮਨਸੂਬੇ ਪੁਗਾ ਵਿਦੇਸ਼ੀ ਵਸੇਬੇ ਇਥੇ ਆ ਕੇ ਵੀ ਸਾਡੇ ਨੇਤਾ ਜਿਹੜੇ ਘਰਾਣੇ ਤਬਾਹ ਹੋਏ, ਤਾਬ ਨੀ ਆਏ, ਮੇਰੇ ਭੀ ਦੋ ਭਰਜਾਈ ਤੇ ਮਾਮੇ ਦੀ ਧੀ ਦਾ ਦਿਉਰ ਨਿਹੱਕੇ ਖਹਿਬਾਜ਼ੀ ਕਰਕੇ ਅਪਣਿਆਂ ਨੇ ਮਾਰੇ, ਮੇਰਾ ਤਾਂ ਤਜਰਬਾ ਬੋਲਦਾ ਹੈ ਇਹ ਸਿੱਖ ਨਹੀਂ ਸਨ, ਨਾ ਹੀ ਸਿੱਖੀ ਲਈ ਜਾਂ ਪੰਜਾਬ ਲਈ ਇਹ ਕੋਈ ਘਸਮਾਣ ਸੀ, ਇਹ ਤਾਂ ਆਪੋ ਧਾਪੀ ਆਪਣੇ ਹੀ ਮਨਸੂਬੇ ਗੁੰਦ ਕੇ ਕੇਵਲ ਸਿੱਖ ਹੀ ਨਹੀਂ ਹਿੰਦੂ ਭੀ ਮਾਰੇ, ਉਨ੍ਹਾਂ ਦਾ ਨਉਂ ਨੀ ਲੈਂਦੇ ਜਾਣਕੇ ਪਰ ਰੱਬ ਤਾਂ ਦੇਖਦਾ ਹੈ ਕੂੜ ਤੇ ਅਤਿ ਅਖੀਰ ਨੂੰ ਮਾਰ ਕਰਦਾ ਹੈ ਮੈਨੂੰ ਤਾਂ ਚੁਰਾਸੀ ਭੀ ਤੇ ਜੂਨ ਮਹੀਨਾ ਭੁੱਲ ਹੀ ਨਹੀਂ ਸਕਦਾ, ਮੇਰੇ ਬੱਚਿਆਂ ਦਾ ਬਾਪ ਇਨ੍ਹੀਂ ਦਿਨੀਂ ਵਿਛੜਿਆ ਘਰ ਮੁੜ ਉਸ ਤਾੜੇ ਨੀ ਆਇਆ, ਮੈਂ ਦੁੱਖ ਦਾ ਅਹਿਸਾਸ ਕਰ ਸਕਦੀ ਹਾਂ, ਪਰ ਝੂਠ ਨਹੀਂ ਬੋਲਦੀ ਮੈਨੂੰ ਉਨ੍ਹਾਂ ਦਾ ਕੋਈ ਦੁੱਖ ਨਹੀਂ ਜਿਨ੍ਹਾਂ ਇਹ ਅਡੰਬਰ ਰੱਚ ਕੇ ਘੱਲੂਕਾਰਾ ਕਰਵਾਇਆ ਉਨ੍ਹਾਂ ਨੂੰ ਮੈਂ ਸ਼ਹੀਦ ਨਹੀਂ ਸਗੋਂ ਬੇਕਸੂਰੇ ਭੰਗ ਦੇ ਭਾਣੇ ਗਏ ਸ਼ਹੀਦ ਨੇ, ਪ੍ਰਨਾਮ ਉਨ੍ਹਾਂ ਨੂੰ । 
ਰੱਬ ਦਾ ਭਾਣਾ ਹੁੰਦਾ ਐ ਬੰਦਿਆਂ ਦਾ ਅਤਿਆਚਾਰ, ਸਰਕਾਰਾਂ ਦਾ ਮੱਕਾਰ, ਦੇਖੀ ਜਾਵੋ ਕਿਵੇਂ ਹੰਕਾਰ ਵਿੱਚ ਭਗਵੰਤ ਮਾਨ ਹਰ ਇਕ ਨੂੰ ਅੰਦਰ ਦੇਣ ਤੇ ਹੀ ਹੈ, ਹੁਣ ਅਖ਼ਬਾਰ ਅਜੀਤ ਦੇ ਮਾਲਕ ਤੇ ਸੰਪਾਦਕ ਦੇ ਦੁਆਲੇ ਹੋ ਗਿਆ ਕਿਉਂਕਿ ਮੇਰੀ ਝੋਲੀ ਨਹੀਂ ਚੁੱਕੀ, ਸੱਚੇ ਰੱਬ ਤੋਂ ਡਰੀਏ ਪਰ ਇਨ੍ਹਾਂ ਤੋਂ ਬਹੁਤਾ ਡਰੀਏ, ਸੁਣੀ ਪੁਕਾਰ ਦਤਾਰ ਸੁਆਮੀ, ਕਰ ਦੇਊ ਬੇੜੇ ਪਾਰ ਜੇਕਰ ਮੋਦੀ ਫੇਰ ਆ ਗਿਆ ਤਾਂ ਦਿਨੇ ਦਿਖਾ ਦੇਊ ਤਾਰੇ, ਤਾਂ ਤਾਂ ਹੁਣ ਦਿੱਲੀ ਕੱਟੇ, ਵੱਛੀ ਬੰਨਦਾ ਫਿਰਦਾ ਹੈ । ਚੁਰਾਸੀ ਦੁਖਾਂਤ ਬਾਰੇ ਰਮੇਸ਼ਇੰਦਰ ਸਿੰਘ ਮੰਡੇਰ ਦੀ ਪੁਸਤਕ ਮੈਂ ਮੰਗਵਾ ਲਈ ਸੀ (ਖਰੀਦੀ) ਪੜ੍ਹੀ ਦੂਜਾ ਪੱਖ ਹੈ, ਮੰਡੇਰ ਹੋਰੀਂ ਉਹ ਅੰਮ੍ਰਿਤਸਰ ਵਿੱਚ ਤਾਇਨਾਤ ਅਫ਼ਸਰ ਹਨ ਜੋ ਗੁਰਦੇਵ ਸਿੰਘ ਬਰਾੜ ਹੋਰਾਂ ਤੋਂ ਚਾਰਜ ਲੈ ਕੇ ਕੁਰਸੀ ਸੰਭਾਲ ਹਨ ਇਕ ਪਾਸੜ ਪੱਖ ਤੋਂ ਨਹੀਂ ਸਭ ਨੁਕਰਾਂ ਤੋਂ ਜਾਣਕਾਰੀ ਹਾਸਲ ਕਰਨੀ ਲੇਖਕਾਂ ਦਾ ਤੇ ਪੱਤਰਕਾਰਾਂ ਦਾ ਫਰਜ਼ ਹੁੰਦਾ ਹੈ, ਸੱਚਾਈ ਇਹ ਹੈ ਕਿ ਪੈਸਾ ਕਮਾਊ ਲੇਖਕ ਸੱਚ ਲਿਖਣ ਤੋਂ ਸੰਕੋਚੀ ਹੁੰਦੇ ਹਨ, ਪੱਤਰਕਾਰ ਬੋਝੇ ਹੁੰਦੇ ਨੇ ਇਕ ਭਲਾਈ ਕਿ ਅਕਾਲ ਤਖ਼ਤ &lsquoਤੇ ਤੋਪ-ਟੈਂਕ ਕਿਉਂ, ਕੀਹਨੇ ਤੇ ਕਿਵੇਂ ਆਏ, ਉਦੋਂ ਕੀਹਨੇ ਸਲਾਹ ਦਿੱਤੀ ਸੀ ਜੋ ਹੁਣ ਇਹ ਲਾਣਾ ਆਪਣੀਆਂ ਲੁਕਾਉਣ ਨੂੰ ਪ੍ਰਚਾਰਦੇ ਨੇ ਜੀ ਯੂ।ਕੇ। ਦੀ ਮਰਹੂਮ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਸਹੇਲੀ ਸੀ, ਇੰਦਰਾ ਨੂੰ ਸਲਾਹ ਦਿੱਤੀ ਫੇਰ ਸੰਤ ਭਿੰਡਰਾਂਵਾਲਿਆਂ ਨੂੰ ਕੀਹਨੇ ਸਲਾਹ ਦਿੱਤੀ ਸੀ ਕਿ ਅਕਾਲ ਤਖ਼ਤ &lsquoਤੇ ਅਸਲਾ ਭਰੋ ਕੋਈ ਮੋਰਚਾ ਕਦੇ ਉਥੇ ਇਸ ਤਰ੍ਹਾਂ ਲੱਗਿਆ ਸੀ ? ਫੇਰ ਇਹ ਭੀ ਤੱਥਾਂ ਦੇ ਆਧਾਰਿਤ ਨਹੀਂ ਕਿ ਬਾਕੀ 40 ਗੁਰਦੁਆਰਿਆਂ &lsquoਤੇ ਹਮਲਾ, ਕੀ ਹਮਲਾ ਕੀਤਾ ਸੀ ਜਾਂ ਤਲਾਸ਼ੀਆਂ ? ਹਰ ਦੇਸ਼ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਦੇਸ਼ ਤੇ ਸੂਬਿਆਂ ਦੀ ਸੁਰੱਖਿਆ, ਜਿਥੇ ਧਰਮ ਸੂਬੇ ਪ੍ਰਤੀ ਪੰਜਾਬੀ ਹਰ ਵੇਲੇ ਧਿਆਨ ਲਾਈ ਰੱਖਦੇ ਨੇ ਉਥੇ ਹੀ ਪੰਜਾਬੀ ਭਾਸ਼ਾ ਵੱਲ ਭੀ ਜੋ ਅਦਾਰੇ ਨੇ ਗੌਰ ਕਰੋ, ਨਿੱਕੀ ਜਿਹੀ ਉਦਾਹਰਣ ਭਾਵੇਂ ਇਹ ਤਾਂ ਸਾਹਿਤਕਾਰਾਂ ਦੀ ਭੀ ਧਾਰਾ ਹੋਵੇ ਕਿ ਕਿਵੇਂ ਅੱਜ ਦੇ ਪੱਤਰਕਾਰ, ਪ੍ਰੀਜੈਂਟਰ ਜੱਖਣਾ ਪੱਟ ਰਹੇ ਨੇ, ਮੈਂ ਹਰ ਵਾਰ ਟੋਣਾ ਲਉਂਦੀ ਹਾਂ, ਗੁੱਗਾ ਮਾੜੀ ਹੈ ਭਾਈ ਮੈੜੀ ਨਹੀਂ ਮਾੜੀ ਪੀਰ ਖਾਨਾ ਜਾਂ ਇਕ ਮਟੀ ਜਿਹੀ ਹੁੰਦੀ ਸੀ, ਗੁਗੇ ਨੂੰ ਪੀਰ ਮੰਨਣ ਦੀ ਮੇਲੇ ਲੱਗਦੇ ਸਨ, ਪਿਛੋਕੜ ਦੇਖੋ, ਤੱਤੀ ਤੱਤੀ ਖਾਈ ਜਾਂਦੇ ਨੇ ਮੂੰਹ ਸੜਨ ਦਾ ਭੈ ਨੀ, ਚੋਣਾਂ : ਕੀ ਹੋਣਾ, ਧੌਣ &lsquoਤੇ ਗੋਡੇ ਰੱਖਣ ਵਾਲਿਉ, ਹੁਣ ਤੇ ਬੈਠੂ ਖਾਲੋ ਬਦਾਮ ਪਿੰਨੀਆਂ ਚੌਂਕੀ ਹਾਕਮਾਂ ਦੀ ਆਉਣੀ ਖਬਰਦਾਰ ਰਹਿਣਾ ਜੀ, ਸਾਡਾ ਦੁਖਾਂਤ ਕੀ ਹੈ, ਹਾਲੇ ਤੱਕ ਅਸੀਂ ਇਹ ਨਿਰੀਖਣ ਹੀ ਨਹੀਂ ਕਰ ਸਕੇ ਤੇ ਹੁਣ ਤਾਂ ਪੰਜਾਬ ਇਕ ਸਰਕਸ ਮਕਾਮ ਬਣ ਚੁੱਕਾ ਹੈ ।
ਅਸੀਂ 16 ਜੂਨ ਨੂੰ ਲੰਡਨ ਸਲਾਨਾ ਗੇੜਾ ਮਾਰਨਾ ਹੈ, ਪਰ ਅਵਾਮ ਤਾਂ ਠੀਕ ਹੈ ਪਰ ਨੌਜਵਾਨ ਜਾਂਦੇ ਨਹੀਂ ਜੋ ਬੱਚੇ ਲਿਜਾਏ ਜਾਂਦੇ ਨੇ ਅਣਜਾਨ ਹਨ, ਦੁੱਖ ਹੈ ਕਿ ਅਸੀਂ ਭੀ ਢਾਅ ਢੇਰੀ ਧਰਮ ਧੁਰਾ, ਖੂਨ ਖਰਾਬਾ ਧਰਮ ਅਸਥਾਨ &lsquoਤੇ ਪਰ ਅਸੀਂ ਸਿਆਸੀ ਮੁੱਦਾ ਦੱਸਦੇ ਹਾਂ, ਠੀਕ ਹੈ ਕਿ ਸਿੱਖੀ ਵਿੱਚ ਮੀਰੀ-ਪੀਰੀ ਇਕ (ਕੇਵਲ ਸਿੱਖਾਂ ਵਿੱਚ) ਬਾਕੀ ਧਰਮ ਨੂੰ ਵੱਖ ਰੱਖਦੇ ਨੇ ਕੁਝ ਔਕੜਾਂ ਇਸ ਸੰਦਰਭ ਕਰਕੇ ਹਨ, ਸਿਆਸੀ ਹਾਵੀ ਹੋ ਜਾਂਦੇ ਨੇ ਤੇ ਹੱਲ ਨਿਕਲਦੇ ਨਹੀਂ, ਧਰਮ ਨਿਵੇਕਲਾ ਹੀ ਪ੍ਰਬਲ ਹੁੰਦਾ ਹੈ, ਆਹਾਂ ਦੇ ਘਰ ਕਾਹਾਂ ਭਟਕਣ ਪਾਈ ਰੱਖਦੀ ਹੈ, 80ਵਿਆਂ ਵਿੱਚ ਇਸ ਦੀ ਮਿਸਾਲ ਹੈ ਧਾਰਮਿਕ ਰੀਤਾਂ ਨੂੰ ਛਿੱਕੇ ਟੰਗ ਘੁਸਪੈਠ ਰਹਿੰਦੀ ਕਸਰ  ਲਹਿਰ ਨੇ ਕੱਢ ਧਰੀ ਪਹਿਲਾਂ ਤਾਂ ਅੱਜ ਗੈਂਗਸਟਰਾਂ ਦਾ ਨਉਂ ਹੈ ਉਦੋਂ ਇਹ ਧਰਮ ਪਾਲਕ ਬਣਾ ਲਏ ।ਮੇਰਾ ਵਿਸ਼ਾ ਹੈ ਕਿ ਧਾਰਮਿਕ ਚਿੰਨ੍ਹ ਤਾਂ ਨਹੀਂ ਹਥਿਆਰ, (ਸ਼ਸਤਰਾਂ ਵਿੱਚ ਹੈ) ਪਰ ਅੰਮ੍ਰਿਤਧਾਰੀ ਜਾਂ ਹੋਰ ਧਾਰਮਿਕ ਸਾਧ-ਸੰਤ, ਸਿਆਸੀ ਨੇਤਾ ਕਦੀ ਇਸ ਤਰ੍ਹਾਂ ਦੀ ਰਸਮ ਦੇ ਧਾਰਨੀ ਨਹੀਂ ਸਨ, ਕੀ ਫੇਰ ਕਿਸੇ ਇਤਿਹਾਸਕਾਰ, ਵਿਦਵਾਨ ਤੇ ਧਰਮੀ ਨੇ ਪੜਚੋਲਿਆ ਕਿ ਭਾਈ ਹਥਿਆਰ ਨਹੀਂ ਪਉਂਦੇ, ਕ੍ਰਿਪਾਨ ਗਾਤਰਾ ਹੁੰਦਾ ਸੀ, ਹੁਣ ਗਰਕਣੀ ਆ ਗਈ ਤੇ ਪੰਜਾਬ ਦਾ ਹਾਲ ਜੋ ਹੋਇਆ ਵਰਨਣ ਦੀ ਲੋੜ ਨਹੀਂ, ਕੀ ਅੰਮ੍ਰਿਤ ਛਕਣ ਵੇਲੇ ਹਥਿਆਰ ਰੱਖਣਾ ਪਿਰਤ ਬਣਾਈ ਕੀ ਪੰਥ ਨੇ ਇਹ ਨੂੰ ਪ੍ਰਵਾਨ ਕਰ ਲਿਆ, ਭਾਈ ਇਹ ਤਾਂ ਦੌਰ ਹੀ ਡਰਾਉ, ਧਮਕਾਉ, ਵੱਢ ਵਢਾਕਾ ਕਰੋ, ਲੋਕੀ ਗੂੰਗੇ ਬਣ ਗਏ, ਉੱਚ ਸੰਸਥਾਵਾਂ ਦਬਾ ਧਰੀਆਂ, ਹੁਣ ਛਿੱਕੇ &lsquoਤੇ ਨੱਕ ਵੱਢ ਧਰਦੇ ਨੇ ਜੀ ਆਹ ਹੋ ਗਈ ਅਵੱਗਿਆ ਬੇੇਅਦਬੀ ਸਭ ਸਿੱਖ ਧਰਮ ਦਾ ਧੁਰਾ ਨਿਸ਼ੰਗ ਕਰਤਾ ਡੇਰੇਵਾਦ ਨੇ ਕਬਜ਼ੇ ਕਰ ਲੈ ਹਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਰਮਚਾਰੀ ਗੋਡੇ ਟੇਕਣ &lsquoਤੇ ਮਜਬੂਰ ਆਹ ਪ੍ਰਾਪਤੀ ਹੈ, ਮੈਂ ਇਤਿਹਾਸ ਦੀ ਵਿੱਦਿਆਰਥਣ ਤਾਂ ਸੀ ਪ੍ਰੋਫੈਸਰ ਨਹੀਂ, ਪਰ ਖਾਂਦੀ ਖਾਂਦੀ ਕੰਨ ਵਿੱਚ ਪਉਣ ਤੋਂ ਇਨਕਾਰੀ ਹਾਂ ਇਸ ਮੁੱਦੇ &lsquoਤੇ ਕਿ ਜੀ ਅੰਮ੍ਰਿਤਸਰ ਦੀ ਨੀਂਹ ਮੀਆ ਮੀਰ ਨੇ ਰੱਖੀ, ਕਾਰਨ ਤੇ ਕਿਉਂ ਵਿਸ਼ੇ &lsquoਤੇ ਅਗਲੇ ਅਧਿਆਏ ਵਿੱਚ ਪੇਸ਼ ਹੋਊਂਗੀ, ਇਤਿਹਾਸਕਾਰ ਸੱਚ ਤੱਥ ਰੱਖਣ ਤੋਂ ਡਰਦੇ ਨੇ ਨਾਲੇ ਸੌਦਾ ਵਿਕਣਾ ਨਹੀਂ ਮੈਨੂੰ ਇਹ ਲਾਲਚ ਨਹੀਂ, ਸਾਰ-ਅੰਸ਼ ਕਿ ਅਸੀਂ ਸਾਲ ਵਿੱਚ ਦੋ ਵਾਰ ਲੰਡਨ ਬਰੂਹਾਂ ਛੂਹਦੇ ਹਾਂ 26 ਜਨਵਰੀ ਨੂੰ ਤਾਂ ਗਿਣਤੀ ਦੇ ਉਹੀ 40 ਸਾਲਾਂ ਤੋਂ ਅਪਣੀਆਂ ਸੰਸਥਾਵਾਂ ਨੂੰ ਹਰੀ ਕਾਇਮ ਰੱਖਣ ਲਈ ਗੁਰੂ ਘਰਾਂ ਦੀ ਮਾਇਆ ਦੀ ਵਰਤੋਂ ਤੇ ਸੰਗਤਾਂ ਨੂੰ ਤਾਹਨੇ ਦੇ ਕੇ ਪਹੁੰਚੋ ਕੋਈ ਪੰਜਾਬ ਦਾ ਮੁੱਦਾ ਤਾਂ ਹੱਲ ਹੋਇਆ ਨਹੀਂ ਇਨ੍ਹਾਂ ਨੂੰ ਸਰਕਾਰੀ ਨਿਉਂਦੇ ਪਰ ਅਕੀਦੇ ਵਾਲੇ ਸਿੱਖ ਤਾਂ ਦੁਖਾਂਤ ਕਰਕੇ ਜਾਂਦੇ ਨੇ ਇਨ੍ਹਾਂ ਕਰਕੇ, ਪਰ ਧਾਨਾਂ ਕਰਕੇ ਮੂੰਜੀ ਨੂੰ ਪਾਣੀ, ਚਲੋ ਪ੍ਰਮਾਤਮਾ ਕੌਮ ਨੂੰ ਜੀਵਤ ਰੱਖੇ, ਸੁੱਖ-ਸ਼ਾਂਤੀ ਬਖ਼ਸ਼ੇ ਦਾਤਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ