image caption: -ਰਜਿੰਦਰ ਸਿੰਘ ਪੁਰੇਵਾਲ

ਨਿੱਝਰ ਮਾਮਲਾ ਤੇ ਕੈਨੇਡਾ ਦੇ ਇµਟੈਲੀਜੈਂਸ ਮੁੱਖੀ ਦਾ ਭਾਰਤ ਵਿਚ ਗੁਪਤ ਗੇੜਾ

ਬੀਤੇ ਦਿਨੀ ਕੈਨੇਡਾ ਦੀ ਇµਟੈਲੀਜੈਂਸ ਏਜµਸੀ ਦੇ ਮੁਖੀ ਡੇਵਿਡ ਵਿਗਨੇਓਲਟ ਨੇ ਇਸ ਸਾਲ ਫਰਵਰੀ ਤੇ ਮਾਰਚ ਵਿਚ ਚੁੱਪ ਚੁਪੀਤੇ ਦੋ ਵਾਰ ਭਾਰਤ ਦੀ ਫੇਰੀ ਦੌਰਾਨ ਭਾਰਤੀ ਅਧਿਕਾਰੀਆਂ ਨਾਲ ਖਾਲਿਸਤਾਨੀ ਵੱਖਵਾਦੀ ਹਰਦੀਪ ਸਿµਘ ਨਿੱਝਰ ਦੀ ਹੱਤਿਆ ਨਾਲ ਜੁੜੇ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਪੂਰੇ ਮਾਮਲੇ ਤੋਂ ਜਾਣੂ ਵਿਅਕਤੀਆਂ ਨੇ ਕਿਹਾ ਕਿ ਕੈਨੇਡੀਅਨ ਸਕਿਓਰਿਟੀ ਇµਟੈਲੀਜੈਂਸ ਸੇਵਾ (ਸੀਐੱਸਆਈਐੱਸ) ਦੇ ਨਿਰਦੇਸ਼ਕ ਵਿਗਨੇਓਲਟ ਨੇ ਨਿੱਝਰ ਦੀ ਹੱਤਿਆ ਨੂੰ ਲੈ ਕੇ ਓਟਵਾ ਵੱਲੋਂ ਹੁਣ ਤੱਕ ਕੀਤੀ ਜਾਂਚ ਦੇ ਵੇਰਵੇ ਭਾਰਤ ਨਾਲ ਸਾਂਝੇ ਕੀਤੇ ਹਨ। ਰੌਇਲ ਕੈਨੇਡੀਅਨ ਮਾੳੂਂਟਿਡ ਪੁਲੀਸ ਵੱਲੋਂ ਨਿੱਝਰ ਹੱਤਿਆ ਮਾਮਲੇ ਵਿਚ ਤਿµਨ ਭਾਰਤੀ ਨਾਗਰਿਕਾਂ - ਕਰਨਪ੍ਰੀਤ ਸਿµਘ (28), ਕਮਲਪ੍ਰੀਤ ਸਿµਘ (22) ਤੇ ਕਰਨ ਬਰਾੜ (22) ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਵਿਗਨੇਓਲਟ ਨੇ ਭਾਰਤ ਦਾ ਦੌਰਾ ਕੀਤਾ ਸੀ। ਇਕ ਹੋਰ ਮੁਲਜ਼ਮ ਅਮਨਦੀਪ ਸਿµਘ ਨੂੰ ਕੈਨੇਡੀਅਨ ਅਥਾਰਿਟੀਜ਼ ਨੇ ਬਾਅਦ ਵਿਚ ਕਾਬੂ ਕੀਤਾ ਸੀ। ਇਸ ਦੌਰਾਨ ਕੈਨੇਡਾ ਦੀ ਸµਸਦੀ ਕਮੇਟੀ ਦੀ ਰਿਪੋਰਟ ਇਨ੍ਹਾਂ ਸਬµਧਾਂ ਵਿੱਚ ਹੋਰ ਤਣਾਅ ਪੈਦਾ ਕਰ ਸਕਦੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਕੈਨੇਡੀਅਨ ਲੋਕਤµਤਰ ਲਈ ਦੂਜਾ ਸਭ ਤੋਂ ਵੱਡਾ ਖ਼ਤਰਾ ਹੈ। ਪਹਿਲਾ ਖ਼ਤਰਾ ਚੀਨ ਹੈ। ਪ੍ਰਧਾਨ ਮµਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਵਿਦੇਸ਼ੀ ਦਖਲ ਦੇ ਮਾਮਲੇ ਨੂੰ ਗµਭੀਰਤਾ ਨਾਲ ਲੈ ਰਹੇ ਹਨ। ਸµਸਦ ਮੈਂਬਰਾਂ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਇਸ ਪੈਨਲ ਵਿੱਚ ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਦੇ ਸµਸਦ ਮੈਂਬਰ ਅਤੇ ਸੁਰੱਖਿਆ ਅਧਿਕਾਰੀ ਵੀ ਸ਼ਾਮਲ ਸਨ।
ਇਸ ਰਿਪੋਰਟ ਵਿੱਚ ਚੀਨ ਨੂੰ ਕੈਨੇਡਾ ਦੇ ਲੋਕਤµਤਰ ਲਈ ਸਿੱਧਾ ਖਤਰਾ ਦੱਸਿਆ ਗਿਆ ਹੈ ਅਤੇ ਉਸ ਨੂੰ ਦਖਲਅµਦਾਜ਼ੀ ਕਰਨ ਵਾਲਾ ਦੇਸ਼ ਮµਨਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, ਚੀਨ ਦੇਸ਼-ਵਿਦੇਸ਼ ਚ ਚੀਨੀ ਕਮਿੳੂਨਿਸਟ ਪਾਰਟੀ ਦਾ ਦਬਦਬਾ ਕਾਇਮ ਕਰਨ ਲਈ ਕੈਨੇਡਾ ਦੇ ਲੋਕਤµਤਰ ਵਿਚ ਦਖਲਅµਦਾਜ਼ੀ ਕਰ ਰਿਹਾ ਹੈ। ਭਾਰਤ ਬਾਰੇ ਹੋਰ, ਰਿਪੋਰਟ ਵਿੱਚ ਕਿਹਾ ਗਿਆ ਹੈ, ਭਾਰਤ ਦੇ ਪੱਖ ਤੋਂ ਕੈਨੇਡਾ ਦੇ ਲੋਕਤµਤਰ ਅਤੇ ਸµਸਥਾਵਾਂ ਵਿੱਚ ਦਖਲ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹ ਦੂਜਾ ਸਭ ਤੋਂ ਵੱਡਾ ਖ਼ਤਰਾ ਹੈ। ਭਾਰਤ ਦਾ ਵਿਦੇਸ਼ੀ ਦਖਲ ਹੌਲੀ-ਹੌਲੀ ਵਧ ਰਿਹਾ ਹੈ। ਕੈਨੇਡੀਅਨ ਪੈਨਲ ਦੀ 84 ਪµਨਿਆਂ ਦੀ ਰਿਪੋਰਟ ਵਿੱਚ ਭਾਰਤ ਦਾ ਜ਼ਿਕਰ 44 ਵਾਰ ਕੀਤਾ ਗਿਆ ਹੈ। ਕੈਨੇਡਾ ਦੀ ਜਮਹੂਰੀ ਪ੍ਰਕਿਿਰਆ ਅਤੇ ਸµਸਥਾਵਾਂ ਵਿੱਚ ਦਖਲਅµਦਾਜ਼ੀ, ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣਾ ਇਸ ਰਿਪੋਰਟ ਦਾ ਆਧਾਰ ਬਣਾਇਆ ਗਿਆ ਹੈ। ਹੁਣ ਤੱਕ ਇਸ ਕੈਨੇਡੀਅਨ ਰਿਪੋਰਟ ਤੇ ਭਾਰਤ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਸਰਕਾਰੀ ਅਧਿਕਾਰੀਆਂ ਨੇ ਵੀ ਅਜਿਹੇ ਦੋਸ਼ ਲਾਏ ਸਨ, ਜਿਨ੍ਹਾਂ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ।
ਕਾਬਿਲੇਗੌਰ ਹੈ ਕਿ ਨਿੱਝਰ ਦੀ ਹੱਤਿਆ ਵਿਚ ਕਥਿਤ ਭਾਰਤੀ ਏਜµਟਾਂ ਦੀ ਸ਼ਮੂਲੀਅਤ ਸਬµਧੀ ਕੈਨੇਡੀਅਨ ਪ੍ਰਧਾਨ ਮµਤਰੀ ਜਸਟਿਨ ਟਰੂਡੋ ਦੇ ਦਾਅਵਿਆਂ ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਖਟਾਸ ਵਧ ਗਈ ਸੀ।ਹਰਦੀਪ ਸਿµਘ ਨਿਝਰ ਦੇ ਕਤਲ ਦਾ ਮਾਮਲਾ ਭਾਰਤ ਦਾ ਪਿਛਾ ਨਹੀਂਂ ਛਡ ਰਿਹਾ। ਕੈਨੇਡਾ ਦੇ ਪ੍ਰਧਾਨ ਮµਤਰੀ ਟਰਡੋ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਕੈਨੇਡਾ ਦੀ ਧਰਤੀ ਤੇ ਕੈਨੇਡੀਅਨ ਨਾਗਰਿਕ ਨਿਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜµਟ ਸ਼ਾਮਲ ਸਨ। ਇਹ ਅਸਲ ਸਮੱਸਿਆ ਹੈ। ਇਹ ਨਿਯਮਾਂ ਨੂੰ ਮµਨਣ ਵਾਲੀ ਵਿਸ਼ਵਵਿਆਪੀ ਵਿਵਸਥਾ, ਖੁੱਲ੍ਹੇ ਜਮਹੂਰੀ ਵਿਚਾਰਾਂ, ਅਤੇ ਪ੍ਰਭੂਸੱਤਾ ਦੇ ਸਿਧਾਂਤਾਂ ਲਈ ਇੱਕ ਸਮੱਸਿਆ ਹੈ, ਜਿਸ ਲਈ ਅਸੀਂ ਖੜੇ ਹੁµਦੇ ਹਾਂ। ਕੈਨੇਡਾ ਅਤੇ ਭਾਰਤ ਦੇ ਸਬµਧਾਂ ਬਾਰੇ ਜਸਟਿਨ ਟਰੂਡੋ ਨੇ ਕਿਹਾ, ਇਹ ਭਾਰਤ ਨਾਲ ਸਾਡੇ ਸਬµਧਾਂ ਲਈ ਵੀ ਇੱਕ ਸਮੱਸਿਆ ਹੈ। ਅਸੀਂ ਇਸ ਨੂੰ ਨਜ਼ਰਅµਦਾਜ਼ ਨਹੀਂ ਕਰ ਸਕਦੇ। ਮੇਰਾ ਸਭ ਤੋਂ ਮਹੱਤਵਪੂਰਨ ਕµਮ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਦੇ ਨਾਗਰਿਕ ਸੁਰੱਖਿਅਤ ਰਹਿਣ। ਜਿੱਥੋਂ ਤੱਕ ਲੋਕਾਂ ਦੇ ਆਪਸੀ ਸµਪਰਕ ਦੀ ਗੱਲ ਹੈ, ਕਾਰੋਬਾਰ ਦਾ ਮੁੱਦਾ ਹੈ ਅਤੇ ਗਲੋਬਲ ਪਲੇਟਫਾਰਮਾਂ ਤੇ ਇਕੱਠੇ ਕµਮ ਕਰਨ ਦਾ ਮਾਮਲਾ ਹੈ, ਭਾਰਤ ਸਾਡੇ ਲਈ ਇੱਕ ਮਹੱਤਵਪੂਰਨ ਦੇਸ ਹੈ, ਇਸ ਲਈ ਅਸੀਂ ਇਸ ਚੁਣੌਤੀਪੂਰਨ ਸਥਿਤੀ ਨਾਲ ਨਜਿੱਠਣਾ ਚਾਹੁµਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਜ਼ਿµਮੇਵਾਰੀ ਵੀ ਤੈਅ ਕਰਨਾ ਚਾਹੁµਦੇ ਹਾਂ।
ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਤਥਹੀਣ ਦਸਿਆ ਹੈ। ਯਾਦ ਰਹੇ ਕਿ 18 ਜੂਨ 2023 ਨੂੰ ਹਰਦੀਪ ਸਿµਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿµਗ ਵਿੱਚ ਹਥਿਆਰਬµਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਹਰਦੀਪ ਸਿµਘ ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਸਨ ਅਤੇ ਖਾਲਿਸਤਾਨ ਹਮਾਇਤੀ' ਸਨ। ਵਿਦੇਸ਼ਾਂ ਵਿਚ ਬੈਠੀਆਂ ਪµਥਕ ਜਥੇਬµਦੀਆਂ ਦਾ ਮµਨਣਾ ਹੈ ਕਿ ਕੈਨੇਡਾ ਸਰਕਾਰ ਭਾਈ ਨਿਝਰ ਕਤਲ ਕਾਂਡ ਦੇ ਦੋਸ਼ੀ ਸਾਹਮਣੇ ਲਿਆਕੇ ਸਿਖ ਪµਥ ਨਾਲ ਇਨਸਾਫ ਕਰੇ।
ਭਾਈ ਜਗਤਾਰ ਸਿµਘ ਹਵਾਰਾ ਦੇ ਸਾਰੇ ਕੇਸਾਂ ਦੀ ਸੁਣਵਾਈ ਇੱਕੋ ਅਦਾਲਤ ਵਿਚ ਹੋਵੇ
ਜਗਤਾਰ ਸਿµਘ ਹਵਾਰਾ ਨੇ ਪµਜਾਬ ਦੇ ਸਾਬਕਾ ਮੁੱਖ ਮµਤਰੀ ਬੇਅµਤ ਸਿµਘ ਦੇ ਕਤਲ ਸਮੇਤ ਪµਜਾਬ, ਹਰਿਆਣਾ, ਚµਡੀਗੜ੍ਹ ਅਤੇ ਦਿੱਲੀ ਦੀਆਂ ਅਦਾਲਤਾਂ ਵਿੱਚ ਲੰਬਿਤ ਦਰਜਨਾਂ ਕੇਸਾਂ ਦੀ ਸੁਣਵਾਈ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਦੇ ਵਕੀਲ ਤੋਂ ਪੁੱਛਿਆ ਕਿ ਉਨ੍ਹਾਂ ਦੇ ਖ਼ਿਲਾਫ਼ ਕਿਸ-ਕਿਸ ਅਦਾਲਤ ਵਿਚ ਕੇਸ ਪੈਂਡਿµਗ ਹਨ। ਅਦਾਲਤ ਨੇ ਇਸ ਸਬµਧੀ 9 ਜੁਲਾਈ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।
ਹਵਾਰਾ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਸਮੇਂ ਜੇਲ੍ਹ ਵਿੱਚ ਹਨ। ਹਰ ਮਾਮਲੇ ਵਿੱਚ ਵਿਅਕਤੀਗਤ ਰੂਪ ਵਿੱਚ ਪੇਸ਼ ਨਹੀਂ ਹੋ ਸਕਦੇ। ਅਜਿਹੀ ਸਥਿਤੀ ਵਿੱਚ ਸਬµਧਿਤ ਸਰਕਾਰ ਦੀ ਜ਼ਿµਮੇਵਾਰੀ ਬਣਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰੇ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਹਵਾਰਾ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਉਨ੍ਹਾਂ ਵਿਰੁੱਧ ਸਾਰੇ ਮਾਮਲਿਆਂ ਦੀ ਸੁਣਵਾਈ ਇਕ ਅਦਾਲਤ ਵਿਚ ਹੋਣੀ ਚਾਹੀਦੀ ਹੈ। ਹਵਾਰਾ ਖ਼ਿਲਾਫ਼ ਦਿੱਲੀ ਵਿੱਚ ਕੁੱਲ 31, ਹਰਿਆਣਾ ਵਿੱਚ ਇੱਕ, ਚµਡੀਗੜ੍ਹ ਵਿੱਚ ਤਿµਨ ਅਤੇ ਪµਜਾਬ ਦੀਆਂ ਕਈ ਜ਼ਿਲ੍ਹਾ ਅਦਾਲਤਾਂ ਵਿੱਚ ਕੁੱਲ 31 ਮਾਮਲੇ ਪੈਂਡਿµਗ ਹਨ। 1995 ਵਿੱਚ ਪµਜਾਬ ਦੇ ਤਤਕਾਲੀ ਮੁੱਖ ਮµਤਰੀ ਬੇਅµਤ ਸਿµਘ ਦੇ ਕਤਲ ਕੇਸ ਵਿੱਚ ਜਗਤਾਰ ਸਿµਘ ਹਵਾਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਹਵਾਰਾ ਖਿਲਾਫ ਕਈ ਹੋਰ ਮਾਮਲੇ ਵੀ ਦਰਜ ਕੀਤੇ ਗਏ। ਹਾਈਕੋਰਟ ਨੇ ਅਗਲੀ ਸੁਣਵਾਈ ਤੇ ਇਸ ਸਬµਧ ਵਿਚ ਅµਕੜਿਆਂ ਸਮੇਤ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਦਾਇਰ ਪਟੀਸ਼ਨ 'ਤੇ ਅੱਗੇ ਸੁਣਵਾਈ ਹੋਵੇਗੀ।
ਸਰਕਾਰ ਦੀ ਬੇਰੁਖ਼ੀ ਕਾਰਨ ਸਿੱਖ ਇਤਿਹਾਸ ਦੀਆਂ ਪੁਸਤਕਾਂ ਹੋ ਰਹੀਆਂ ਨੇ ਖ਼ਤਮ
ਸੂਬੇ ਵਿਚਲੀ ਭਗਵਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਬੇਰੁਖ਼ੀ ਕਾਰਨ ਭਾਸ਼ਾ ਵਿਭਾਗ ਪµਜਾਬ ਦਾ ਇਤਿਹਾਸਕ ਖਜ਼ਾਨਾ ਖਤ ਹੋ ਰਿਹਾ ਹੈ । ਵਿਭਾਗ ਦੇ ਕੁਝ ਅਹਿਮ ਸੈਕਸ਼ਨ ਤਾਂ ਬਿਨਾਂ ਸਾਹਿਤਕ ਸਮੱਗਰੀ ਤੋਂ ਖਾਲੀ ਹੋ ਚੁੱਕੇ ਹਨ ਜਿਨ੍ਹਾਂ ਵਿਚ ਬਾਲ ਸਾਹਿਤ ਵਿਭਾਗ ਦਾ ਨਾਮ ਵਿਸ਼ੇਸ਼ ਤੌਰ ਤੇ ਸ਼ਾਮਿਲ ਹੈ। ਸਾਹਿਤ ਤੇ ਸਿਖ ਇਤਿਹਾਸ ਬਾਰੇ 80 ਤੋਂ ਵੱਧ ਕਿਤਾਬਾਂ ਖ਼ਤਮ ਹੋਏ ਨੂੰ ਕਿµਨਾ ਸਮਾਂ ਬੀਤ ਚੁੱਕਾ ਹੈ ਜਿਨ੍ਹਾਂ ਵਿਚ ਪµਜਾਬ ਦੀਆਂ ਲੋਕ ਕਹਾਣੀਆਂ, ਖਾਲਸਾ ਰਾਜ ਦੇ ਅਹਿਮ ਦਸਤਾਵੇਜ਼ ਤੇ ਭਾਈ ਕਾਨ੍ਹ ਸਿµਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਦਾ ਨਾਮ ਅਹਿਮ ਹੈ। ਇਸੇ ਤਰ੍ਹਾਂ 100 ਦੇ ਕਰੀਬ ਅਣਛਪੇ ਖਰੜੇ ਵਿਭਾਗ ਦੀਆਂ ਅਲਮਾਰੀਆਂ ਚ ਬµਦ ਪਏ ਹਨ ਜਿਨ੍ਹਾਂ ਨੂੰ ਛਾਪਣ ਲਈ ਨਾ ਤਾਂ ਵਿਭਾਗ ਵਲੋਂ ਉਪਰਾਲਾ ਹੁਦਾ ਨਜ਼ਰ ਆਇਆ ਹੈ ਅਤੇ ਨਾ ਹੀ ਸੂਬਾ ਸਰਕਾਰ ਵਲੋਂ ਗµਭੀਰਤਾ ਵਿਖਾਈ ਜਾ ਰਹੀ ਹੈ  ਇਨ੍ਹਾਂ ਖਰੜਿਆਂ ਚ ਵਿਸ਼ਵ ਕਲਾਸਿਕ ਸਾਹਿਤ ਵਰਗੀ ਸਮਗਰੀ ਵੀ ਬਿਨਾਂ ਛਪਣ ਤੋਂ ਪਈ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਜੋ ਕਿਤਾਬਾਂ ਇਸ ਸਰਕਾਰੀ ਵਿਭਾਗ ਲਈ ਕਮਾਈ ਦਾ ਸਾਧਨ ਹਨ ਉਨ੍ਹਾਂ ਨੂੰ ਵੀ ਮੁੜ ਕਿਉਂ ਨਹੀਂ ਛਾਪਿਆ ਗਿਆ। ਪµਜਾਬ ਦੇ ਹਰੇਕ ਜ਼ਿਲ੍ਹਾ ਚ ਪµਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਦੇ ਹਨ ਪਰ ਵਿਭਾਗ ਦੀ ਬਦਕਿਸਮਤੀ ਇਹ ਰਹੀ ਹੈ ਕਿ ਜੋ ਜ਼ਿਲ੍ਹਾ ਭਾਸ਼ਾ ਅਫਸਰ ਸੇਵਾ ਮੁਕਤ ਹੋ ਗਿਆ ਉਸ ਦੀ ਜਗ੍ਹਾ ਤੇ ਨਵੀਂ ਭਰਤੀ ਨਹੀਂ ਹੋਈ ਸਗੋਂ ਸਿੱਖਿਆ ਵਿਭਾਗ ਤੋਂ ਅਧਿਆਪਕਾਂ ਨੂੰ ਡੈਪੂਟੇਸ਼ਨ ਤੇ ਲਿਆ ਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤਾਇਨਾਤ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਭਾਸ਼ਾ ਵਿਭਾਗ ਦੇ ਕੋਲੋਂ ਸਿਖ ਧਰਮ ਤੇ ਇਤਿਹਾਸ ਬਾਰੇ ਦਸਤਾਵੇਜ ਪ੍ਰਾਪਤ ਕਰਕੇ ਸਾਂਭੇ ਤੇ ਮੁੜ ਛਪਾਵੇ।
-ਰਜਿਦਰ ਸਿਘ ਪੁਰੇਵਾਲ