image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਹੁਣ ਤੱਕ ਗੁਰੂ ਘਰ ਨੀਯਤ ਸਮੇਂ ਖੋਲ੍ਹਣ ਦੇ ਅਦੇਸ਼ ਕਿਉਂ ਨਹੀਂ ਦਿੱਤੇ ਸਾਰਾ ਦਿਨ ਕਿਉਂ ?

ਮਨ ਹੋਰ ਮੁੱਖ ਹੋਰ, ਸੇ ਕਾਂਡੇ ਕੱਚਿਆ ਮਿੱਤਰ ਬਣ ਦਗਾ ਨੀ ਕਮਾਈਦਾ, ਅੰਤ ਪਛਤਾਈਦਾ ਜੂਨ ਚੁਰਾਸੀ ਤਾਂ ਤਿਉਹਾਰ ਬਣਾ ਲਿਆ ਹਿਰਦੇ ਵਲੂੰਧਰੇ ਸਿੱਖ ਤੜਪਦੇ ਕਿਵੇਂ ਭੱਜੇ ਗਏ ਜੁਲਮ ਕਰਤਾ ਨੂੰ ਪੂਜਣ ਕਿ ਆਹ ਤੁੱਛ ਜਿਹੀ ਭੇਟਾ ਕਬੂਲ ਕਰ ਲਉ ਜੀ ਜੂਨ ਪਹਿਲੀ ਨੂੰ, ਸਾਡੀ ਵੋਟ ਭਾਵੇਂ ਅਸੀਂ ਸੱਤ ਹੀ ਕਾਂਗਰਸ ਦੀ ਝੋਲੀ ਪਾ ਸਕੇ ਹਾਂ ਖਿਮਾਂ ਕਰਨਾ, ਹਮਾਕਤ ਦੀ ਗੱਲ ਹੈ ਕਿ ਇਸ ਦੁਖਾਂਤ ਭਰੇ ਸਮੇਂ ਇਹ ਸਿੱਖ ਨੇ, ਨਹੀਂ ਜੀ ਇਹ ਤਾਂ ਭੇਸ ਵਿੱਚ ਨੇ, ਵਹੀਰਾਂ ਘੱਤ ਪਹੁੰਚੇ ਸਿੱਧ ਹੋ ਗਿਆ ਕਿ ਕਿਸਾਨ ਆਗੂ ਕੇਵਲ ਤੇ ਕੇਵਲ ਕਾਂਗਰਸ ਦਾ ਰਾਜ ਲਿਆਉਣ ਲਈ ਅਡੰਬਰ ਰਚ ਰਹੇ ਸਨ, ਇਹ ਤਾਂ ਖੇਤਰੀ ਪਾਰਟੀ ਦੇ ਵੈਰੀ ਸਨ ਹੀ ਪਰ ਦੁਖਾਂਤ ਦੇ ਹਾਮੀ ਹਨ, ਸਭ ਪਖੰਡ ਹੈ ਕਿਸੇ ਨੂੰ ਕੋਈ ਕਸ਼ਟ ਨੀ ਹਰਿਮੰਦਰ, ਅਕਾਲ ਤਖ਼ਤ ਦੀ ਹੁਰਮਤੀ ਦਾ, ਅੰਮ੍ਰਿਤਸਰ ਵਿੱਚ ਕਾਂਗਰਸ, ਡੁੱਬ ਨੀ ਮਰਦੇ ਲੁਧਿਆਣੇ ਦਾ ਤਾਂ ਪਹਿਲਾਂ ਹੀ ਇਹੀ ਹਾਲ ਸੀ ਬਹੁਨਸਲੀ ਗਿਣਤੀ ਪਰ ਪਿੰਡਾਂ ਵਿੱਚ ਭੀ ਸਿੱਖ ਨੀ ਵੱਸਦੇ ਲੱਗਦਾ ਹੈ, ਭਾਜਪਾ ਦਾ ਹੱਥ ਸੀ ਕਿ ਅਕਾਲੀ ਬਹੂਬਲ ਘਟੇ ਤਾਂ ਸਾਥੋਂ ਡਰਨਗੇ, ਪਰ ਹਾਅ ਫੱਕਰਾਂ ਦੀ ਮਾਰੂ, ਹੁਣ ਆਪ ਭੀ ਪਲਟੂ ਕੁਮਾਰ ਵਰਗਿਆਂ ਦੇ ਪੈਰੀ ਪੈਨੇ ਆ ਜੀ ਰੱਬ ਤੋਂ ਅੱਗੇ ਭੱਜ ਕੇ ਫਿਰਦੇ ਸੀ, ਭਾਵੇਂ ਮੈਂ ਦੁਖੀ ਹੋ ਕੇ ਕਹਿੰਦੀ ਹਾਂ ਕਿ ਮੋਦੀ ਸਰਕਾਰ ਬਣ ਜਾਵੇ, ਕਾਂਗਰਸ ਦੀ ਧਾਂਦਲੇਗਰਦੀ ਕਰਕੇ, ਪਰ ਸਬਕ ਸਿੱਖੇ ਭਾਜਪਾ ਕਿ ਕਿਵੇਂ ਬਾਦਲ ਸਾਹਬ ਨੇ ਵਾਜਪਾਈ ਸਾਹਬ ਨਾਲ ਸਾਂਝ ਪਾਈ ਕਦੋਂ ਤੱਕ ਨਿਭਾਈ ਪਰ ਆਹ ਨੱਢਾ, ਸ਼ਾਹ ਨੇ ਅਸਮਾਨ ਥੰਮ ਲਿਆ ਸੀ, ਭਗਵਾਨ ਨੇ ਭੁੰਜੇ ਸਿੱਟਿਆ, ਹਾਲੇ ਭੀ ਸਿੱਖਾਂ ਦੇ ਗੁਰਧਾਮਾਂ ਦੀ ਤੇ ਕਮੇਟੀਆਂ ਦੀ ਅਤੇ ਉੱਚ ਸੰਸਥਾਵਾਂ ਦੀ ਹੜੱਪਣ ਦੀ ਨੀਤ ਛੱਡ ਦੇਣ, ਮੱਥਾ ਨਾ ਲਉਣ, ਸਿਰਸਾ ਦਿੱਲੀ ਕਮੇਟੀ ਤੇ ਦਾਦੂਵਾਲ ਰੱਥ ਨੂੰ ਕੰਧਾ ਨੀ ਲਾ ਸਕਣਗੇ, ਨੀਮੇ ਹੋ ਕੇ ਚੱਲੋ ਰਾਸ਼ਟਰੀੳ ।
ਪੰਜਾਬ ਵਿੱਚ ਇਸ ਵੇਲੇ ਜੋ ਭੀ ਹੈ ਸਭ ਲਹਿਰ ਹੈ, 40 ਸਾਲ ਮਗਰੋਂ ਸ਼ੁਕਰ ਹੈ ਦੁਖਾਂਤ ਨਾਲ ਨਹੀਂ ਅਮਨ ਨਾਲ ਹੀ ਹਨੇ੍ਹਰੀ ਵਰੋਲਾ ਲਿਆਂਦਾ ਹੈ, ਕੰਧਾਂ ਤੇ ਲਿਿਖਆ ਪੜੋ੍ਹ ਕਿ ਸਭ ਵੱਡੀਆਂ ਤਾਕਤਾਂ ਦਾ ਨਿਉਂਦਾ ਹੈ, ਨਹੀਂ ਤਾਂ ਕਿਥੋ ਤੇ ਕਿਵੇਂ ਅੰਮ੍ਰਿਤਪਾਲ, ਪਹਿਲਾਂ ਦੀਪ ਸਿੱਧੂ ਭਰਾ ਕਦੀ ਨਾਲ ਨਹੀਂ ਸੀ ਦੇਖਿਆ ਹੁਣ ਰੀਨਾ ਰਾਏ ਨੂੰ ਧਕੇਲ ਕੇ ਲਹਿਰ ਵਿੱਚ ਪੁਰਾਣੇ ਤੇ ਕਮਜ਼ੋਰ ਹੋ ਚੁੱਕੇ ਮੋਢੀ ਸਿਮਰਨਜੀਤ ਸਿੰਘ ਮਾਨ ਹਰਾਏ ਕਿ ਹੁਣ ਨਵੇਂ ਚਿਹਰੇ ਮੂਹਰੇ ਹੋਣ, ਯੂ।ਕੇ। ਵਿੱਚ ਮਾਨ ਦਲ ਦੀ ਬੋਲੀ ਜੀ ਅਸੀਂ ਚਾਲੀ ਸਾਲ ਪੰਜਾਬ ਵਿੱਚ ਕੋਈ ਲੋਕਾਂ ਨੂੰ ਨਾਲ ਨਾ ਜੋੜ ਸਕੇ ਪੈਸਾ ਨਹੀਂ ਸੀ, ਹਾਸਾ ਆਇਆ ਕਹਾਵਤ ਤੇਲੀ ਕਰਕੇ ਰੁੱਖਾ ਖਾਣਾ ਏ, ਹਾਲੇ ਪੈਸੇ ਦੀ ਕਮੀ, ਹੁਣ ਪੈਸਾ ਕਿਥੋਂ ਆਇਆ ਅੰਮ੍ਰਿਤਪਾਲ ਲਈ ਤੇ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਲਈ ਭਾਮੇ ਮੈਂ ਸਰਬਜੀਤ ਸਿੰਘ ਬਾਰੇ ਜਾਣਦੀ ਨਹੀਂ ਕੁਝ ਭੀ ਲਿਖਣਾ ਵਾਜਵ ਨਹੀਂ, ਪਰ ਕਦੀ ਸੁਣਿਆ ਨਹੀਂ ਸੀ ਅਚਾਨਕ ਲਾਟਰੀ ਕੱਢੀ ਜੀ ਚੋਣ ਮੈਦਾਨ ਵਿੱਚ ਤੇ ਫੇਰ ਭਾਂਬੜ ਮੱਚ ਗਏ ਜੀ ਸ਼ਹੀਦ ਦਾ ਪੁੱਤਰ ਹੈ ਆਪਣੀ ਤਾਂ ਪਤਾ ਨੀ ਕਿਹੜੀ ਸੇਵਾ ਹੈ ? ਸਭ ਧਮਾਕਾ ਸਾਜਿਸ਼ ਸੀ, ਹੈ ਤੇ ਚੱਲੂਗੀ, ਪਰ ਲਿਖਦੀ ਜਾਵਾਂ ਆਪ ਦੀ ਆਮਦ ਭੀ ਵਿਦੇਸ਼ੀ ਸਿਰ ਹੱਥ ਸੀ, ਹੁਣ ਭੀ ਗੱਲ ਇਹ ਹੈ ਕਿ ਕਿਸਾਨੀ ਬਾਰਡਰਾਂ ਤੇ ਮੋਰਚੇ, ਵਿਦੇਸ਼ਾਂ ਤੋਂ ਕਿਵੇਂ ਅਮਰੀਕਾ ਤੋਂ ਇਕ ਡਾਕਟਰ ਤਰਨਤਾਰਨ ਖਿੱਤੇ ਦਾ ਸਾਲ ਕੰਮ ਛੱਡ ਸੇਵਾ ਤੇ, ਹੁਣ ਪਤਾ ਨਹੀਂ ਮਹਿਮਾਨ ਸਿੰਘ ਕਿਥੇ ? ਪਟਿਆਲੇ ਤੋਂ ਅੱਖਾਂ ਦਾ ਡਾਕਟਰ ਬਲਬੀਰ ਸਿੰਘ (ਕੇਸ ਚੱਲਦਾ ਸੀ ਉੱਤੇ) ਸੇਵਾ ਕਰਨ ਗਿਆ ਵਿਧਾਇਕ ਬਣਿਆ, ਭਾਜਪਾ ਨੂੰ ਭਜਾਉ ਕਿਸਾਨ ਨਾਅਰਾ, ਹਿੰਦੂਆਂ ਨੂੰ ਰੋਹ ਚੜ੍ਹਨਾ ਹੀ ਹੈ ਕਿ ਇਹ ਪਿੰਡਾਂ ਦੇ ਗਵਰਨਰ ਬਣੇ ਫਿਰਦੇ ਨੇ ਵੋਟ ਬੈਂਕ ਵੱਧ ਗਿਆ ਪਰ ਇਹ ਝੋਨਾ ਹੁਣ ਬਹੁਤ ਉੱਗੂ ਪੰਜਾਬ ਦਾ ਖਾਲਿਸਤਾਨ ਬਣਾ ਕੇ ਛੱਡਣਗੇ, ਅਕਾਲੀ ਦਲ ਨੂੰ ਮਾਰਨਾ ਮਹਿੰਗਾ ਪਊ ਤੇ ਅਮਰੀਕਾ ਨੇ ਅਪਣਾ ਬੱਲ ਦਿਖਾਉਣਾ ਤੇ ਰੂਸ, ਚੀਨ ਨੇ ਅਪਣਾ, ਰਹੀ ਗੱਲ ਇੰਗਲੈਂਡ ਵਿੱਚ ਘੱਲੂਘਾਰਾ ਦੁਹਾਈ ਦੀ ਇਹ ਤਾਂ ਜਿਮੇ ਸੱਠੇ ਦੀ ਬੋਲੀ ਹੁੰਦੀ ਹੈ ਚਲੋ ਲੰਡਨ ਖ਼ਾਲਸਾ ਜੀ ਲਿਆਉ ਪੈਸੇ ਕੋਚਾਂ ਕਰੀਏ ਤੇ ਗੁਰੂ ਘਰ ਝੱਗੇ, ਚੁੰਨੀਆਂ, ਪੀਲੇ ਰੰਗ ਨਾਲ ਕੋਚਾਂ ਬੁੱਕ ਕਰੋ ਇਕ ਦੂਜੇ ਤੋਂ ਵੱਧ, ਪ੍ਰਬੰਧ ਪੱਕਾ ਕਰਨ ਲਈ, ਖਿਮਾਂ ਕਰਨਾ ਲੱਗਦਾ ਹੈ ਕੋਈ ਗ਼ਮ ਜਾਂ ਅਫਸੋਸ, ਹਾਏ ਹਾਏ ਸੁਣ ਕੇ ਦਿਲ ਡੁੁੱਬ ਜਾਂਦਾ ਹੈ ਜਦੋਂ ਕਤਾਰ ਬੰਨ ਕੇ ਚੈਨਲਾਂ &lsquoਤੇ ਬੈਠ ਕੇ ਪਹੁੰਚੋ ਜੀ 16 ਜੂਨ ਨੂੰ ਇਕੱਠ ਦਿਖਾਵੋ ਯਾਨੀ ਸਾਡੀ ਸਰਕਾਰੇ ਦਰਬਾਰੇ ਭੱਲ ਬਣਾਵੋ ਸਾਨੂੰ ਐੱਮ।ਪੀ।, ਕੌਂਸਲਰ, ਲਾਰਡੀਆਂ ਤੇ ਤਗਮੇ ਮਿਲਣ ਕਿ ਆਹ ਸਾਰਾ ਸਿੱਖ ਲਾਣਾ ਸਾਡੇ ਮਗਰ ਇਨ੍ਹਾਂ ਨੂੰ ਸੰਗ ਨੀ ਆਉਂਦੀ ਕਿ ਪੰਜਾਬ ਵਿੱਚ ਕਿਵੇਂ 7 ਕਾਂਗਰਸ ਐੱਮ।ਪੀ। ਬਣਾਏ ਜਿਥੇ ਦੁਖਾਂਤ ਵਾਪਰਿਆ ਹੁੱਭਦੇ ਨੇ ਸਾਡਾ ਧਰੂੰ ਤਾਰਾ ਅੰਮ੍ਰਿਤਪਾਲ ਹੁਣ ਬਣਾਊ ਖਾਲਿਸਤਾਨ, ਸਰਬਜੀਤ ਸਿੰਘ ਲਾਊ ਬੇੜੀ ਨੂੰ ਚੱਪੂ, ਦੱਸਦੀ ਜਾਵਾਂ ਕਿ ਧੀਆਂ ਵੱਸਣ ਪਿੱਛੇ ਦੇ ਜੋਰ ਗੱਡੀ ਚੱਲੇ ਬੰਬੇ ਦੇ ਜੋਰ, ਪੰਜਾਬ ਨੂੰ ਵਿਦੇਸ਼ੀਆਂ ਤਬਾਹ ਕਰਕੇ ਕਬਜ਼ੇ ਕਰਨੇ ਨੇ ਤੇ ਤਬਾਹੀ ਸਿੱਖਾਂ ਹੱਥੋਂ ਕਰਵਾਉਣੀ ਏ, ਮੁੱਢ ਬੱਨਤਾ, ਮੈਂ ਆਹ ਜਾਤਾਂ ਪਾਤਾਂ ਵਾਲੇ ਜੋ ਵਾਲੀ ਵਾਰਸ ਬਣੇ ਨੇ ਇਹ ਤਾਂ ਗੁਰੂਆਂ ਨੂੰ ਤਾਂ ਮੰਨਦੇ ਨੇ ਕਿ ਸਾਨੂੰ ਬਰਾਬਰ ਕਰਤਾ, ਫੇਰ ਦਲਿਤਾਂ ਨੂੰ ਡਾਕਟਰ ਅੰਬੇਡਕਰ ਨੇ ਕਾਂਗਰਸ ਨੇ ਵਿਧਾਨ ਵਿੱਚ ਉੱਚੇ ਚੁਕਤਾ, ਹੁਣ ਇਹ ਧਰਤੀ &lsquoਤੇ ਨਹੀਂ ਚੁਬਾਰੇ ਤੇ ਹੀ ਰਹਿੰਦੇ ਨੇ ਉੱਚੇ ਜੋ ਹੋਏ, ਜਿਮੇ ਕਾਂਸ਼ੀ ਰਾਮ ਦੀ ਬਾਲਮੀਕ ਬਰਾਦਰੀ ਉਹਦੀ ਦੇਣ ਤਾਂ ਭੁੱਲ ਗਈ ਲੋਭ ਨੂੰ ਈਸਾਈ ਮੱਤ ਅੱਜ ਬਸਪਾ ਨੂੰ ਮਿਰਗੀ ਪਾ ਤੀ ਜਿਮੇ ਅਕਾਲੀ ਦਲ ਨੂੰ ਕਹਿੰਦੇ ਘਰੀ ਬੈਠੋ, ਪਰ ਮੇਰੀ ਤਾਂ ਦਲੀਲ, ਅਪੀਲ ਤੇ ਸੁਝਾਅ ਹੈ ਕਿ ਅਕਾਲੀ ਦਲ ਪਿੱਛੇ ਹੱਟ ਜੇ ਤੇ ਹੁਣ ਪਾਣੀ, ਰਾਜਧਾਨੀ, ਅਨੰਦਪੁਰ ਦਾ ਮਤਾ, ਪੰਥਕ ਦੋਨੋ ਹੀ ਐੱਮ।ਪੀ। ਚੁੱੁਕਣ ਤੇ ਬੰਦੀ ਸਿੰਘ ਤਾਂ ਦੋਨਾਂ ਦੇ ਵੋਟ ਕਰੋੜ ਤੱਕ ਨੇ, ਧਾਵਾਂ ਬੋਲ ਕੇ ਛਡਾ ਲੈਣ ਅੰਮ੍ਰਿਤਸਰ ਵਾਲੇ ਕੈਦੀ ਕੱਲ੍ਹ ਨੂੰ ਕੱਢ ਲੈਣ ਅੰਮ੍ਰਿਤਪਾਲ ਦਾ ਪਰਿਵਾਰ, ਖਾਲੜਾ ਬੀਬੀ ਜੀ ਤੇ ਸਾਰੇ ਸਪੋਰਟਰ ਜੇਲ ਵਾਲਿਆਂ ਨੇ ਤਾਂ ਮਿੰਤਾਂ ਕਰਕੇ ਮੂਹਰੇ ਲਾ ਦੇਣੇ ਹਨ ਗੱਲ ਹੀ ਕੋਈ ਨੀ ਤਜਰਬਾ ਹੈ ਠਾਣੇ &lsquoਤੇ ਹਮਲਾ ਕਰਨ ਦਾ, ਰਹੀ ਗੱਲ ਕਿਸਾਨੀ ਮੰਗਾਂ ਦੀ ਹੁਣ ਸੱਤ ਕਾਂਗਰਸੀ ਕੇਂਦਰ ਵਿੱਚ ਐੱਮ।ਐੱਸ।ਪੀ। ਹਕੂਮਤ ਹੀ ਯੂਨੀਅਨਾਂ ਦੀ ਕਿਸਾਨ ਮਾਲਕ ਲਿਖਦੀ ਜਾਵਾਂ, ਮਾਂ ਮੈਂ ਨਾਨਕਿਆਂ ਨੂੰ ਜਾਣਾ ਪੁੱਤ ਪੇਕੇ ਮੇਰੇ ਈ ਆ, ਜਦੋਂ ਅਮਾਮ ਦੇ ਹੱਡ ਭੰਨੇ ਲੋਗੜ ਨੀ ਦੇਣਾ ਕਿਸੇ ਨੇ ਭੀ ਸੋਜਾਂ ਲਹੁਣ ਲਈ, ਅੱਖਾਂ ਵਿੱਚ ਘਸੁੰਨ ਦੇ ਕੇ ਰੋਣਗੇ, ਹਾਲੇ ਤਿੰਨ ਸਾਲ ਹੀ ਹੋਏ ਆਪ ਤੋਂ ਮੌਰ ਠੁਕਾਉਂਦਿਆਂ ਨੂੰ ਲੁੱਟੇ ਗਏ ਪੱਟੇ ਗਏ ਕਰਦਿਆਂ ਨੂੰ, ਹੁਣ ਹੋਰ ਕਰੂਆ ਚੌਥ ਦਾ ਵਰਤ ਰੱਖ ਬੈਠੇ ਇਹ ਹਨ ਬੇਵਫਾਈ ਦੇ ਰੰਗ, ਲਾਲਚ ਨੇ ਮਾਰਤਾ ਸਿੱਖ ਵਰਗ ਨੂੰ ਇਹ ਧਰਮ ਨੂੰ ਫੀਮ ਕਹਿਣ ਵਾਲੇ ਸਿੱਖ ਸਮਝ ਬੈਠੇ ਜਨਮਾਂ ਦੇ ਸਿੱਖ ਤੇ ਪੰਥਕ ਨਿਕਾਰ ਕੇ ਘਰੀ ਬਠਾ ਤੇ, ਕੀਤੀ ਪਾਉਗੇ ਦੇਖ ਲੈਣਾ ਕੁਰਬਾਨੀ ਵਾਲੇ ਸਿੰਘ ਅੱਗੇ ਅਉਣ, ਕੀ ਕੁਰਬਾਨੀ ਹੈ ਜੀ ਅੰਮ੍ਰਿਤਪਾਲ ਦੀ ? ਬੇਅੰਤ ਸਿੰਘ ਬੇਟੇ ਦੀ ਹਾਂ ਜਾਤ-ਪਾਤ ਦੀ ਜਰੂਰ ਹੈ ਗੀ ਜੱਟ ਪਿੱਛੇ ਸਿੱਟੋ ਖੱਤਰੀ, ਬ੍ਰਾਹਮਣ, ਅੰਬੇਡਕਰ ਨੇ ਹੀ ਢਾਹ ਧਰੇ ਸੀ ਰੱਬ ਨੇ ਬਚਾ ਤੇ, ਉਂਗਲੀਆਂ &lsquoਤੇ ਗਿਣ ਲਵੋ ਜਿੰਨੇ ਭੀ ਲੇਖਕ ਖ਼ਾਲਸੇ ਪ੍ਰੋਫੈਸਰ ਮਾਨ ਦਲ ਨਾਲ ਸਭ ਜੱਟ ਵਿਰੋਧੀ ਕੁੱਟ ਖਾਣ ਨੂੰ ਇਹ ਭੱਜ ਜਾਣਗੇ ਜੱਟਾਂ ਨੂੰ ਕਹਿਣਗੇ ਅੱਗੇ ਹੁਣੇ ਹੀ ਸੁਣੋ ਕੱਲ੍ਹ ਇਕ ਚੈਨਲ ਤੇ ਲਾਵਾਰਸ ਲਾਸ਼ਾਂ ਦੇ ਹਜਾਰਾਂ ਦੀ ਗਿਣਤੀ ਦਫਨ ਵਾਲੇ ਤੇ ਹੁਣ ਅੰਮ੍ਰਿਤਪਾਲ ਦਾ ਸਰਟੀਫਿਕੇਟ ਲੈਣ ਵਾਲੀ ਕਮੇਟੀ ਵਿੱਚੋਂ ਭਾਈ ਸਾਹਬ ਆਖਣ ਅਕਾਲੀ ਦਲ ਨੂੰ ਆਹ ਕਰਨਾ ਚਾਹੀਦਾ ਹੈ, ਯਾਨੀ ਨਸੀਹਤਾਂ ਦੇਣ ਕਹਿੰਦਾ ਜੀ ਮੈਂ ਪੰਜਾਬ ਅਕਾਲੀ ਨੇਤਾ ਨਾਲ ਗੱਲ ਕੀਤੀ ਉਹ ਹਾਲੇ ਭੀ ਲੋਕਾਂ ਨੂੰ ਕਸੂਰ ਦੇ ਰਹੇ ਨੇ ਮੈਂ ਸੋਚਾਂ ਬਈ ਤੁਸੀਂ ਅਕਾਲੀ ਦਲ ਨੂੰ ਨਸੀਹਤਾਂ ਦੇਣ ਵਾਲੇ ਹੈ ਕੌਣ ਚੰਗੇ ਹੋਣ ਅਕਾਲੀ ਤਾਂ ਇਹੋ ਜਿਿਹਆਂ ਨੂੰ ਪੰਸੇਰੀ ਦੀ ਗਾ੍ਹਲ ਸੁਨਾਉਣ ਕਿ ਜਾ ਕੇ ਅੰਮ੍ਰਿਤਪਾਲ ਨੂੰ ਲਾਉ ਅੱਗੇ, ਖਾਲੜਾ ਬੀਬੀ ਹੁਣ ਕਰਾਵੇ ਹੱਲ ਮੁੱਦਿਆਂ ਦਾ, ਅਕਾਲੀ ਤਾਂ ਨਿਕਾਰ ਤੇ ਇਹ ਲੋਕ ਹਾਲੇ ਨੀ ਸਮਝਦੇ ਕਿ ਬੰਦਾ ਫੇਰ ਮਾਰਿਆ ਕੀਹਨੇ ਤੇ ਕਿਉਂ ਜੇਕਰ ਪੰਥ ਪ੍ਰਸਤ ਸੀ, ਗੱਲ ਕੀ ਜਦੋਂ ਆਦਤ ਪੈਜੇ ਮੱਕਾਰੀਆਂ ਕਰਨ ਦੀ ਜਾਂਦੀ ਨੀ, ਚੈਨਲਾਂ ਦਾ ਭੀ ਕਦੇ ਆਊ ਦਿਨ, ਜਦੋਂ ਧਨ ਕਿਥੋਂ ਆਇਆ ਕੀਹਨੂੰ ਮਿਿਲਆ, ਖਾਤੇ ਫੋਲੇ, ਧੂਤੂ ਚੱੁਕੀ ਜੋ ਫਿਰਦੇ ਸੀ ਪੰਜਾਬ ਵਿੱਚ ਭੀ ਇਥੇ ਭੀ ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ, ਇਸੇ ਲੜੀ ਨਾਲ ਜੁੜੀਆਂ ਦੋ ਤਿੰਨ ਘਟਨਾਮਾਂ ਜੋ ਜਾਤੀ ਤੌਰ ਤੇ ਮੈਂ ਪਰਖੀਆਂ ਦਾ ਖੁਲਾਸਾ ਅਗਲੇ ਪਰਚੇ ਵਿੱਚ ਕਰੂੰਗੀ ਕਿ ਕਿਉਂ ਮੈਂ ਲਿਖ ਰਹੀ ਹਾਂ ਕਿ ਪੈਸਾ ਕਿਥੋਂ ? ਕਿਸਾਨ ਆਗੂਆਂ ਨੂੰ ਤਾਂ ਯੂਨੀਅਨਾਂ ਦੇ ਰਹੀਆਂ ਹਨ ਸਾਫ ਹੈ ਦੂਜਿਆਂ ਦਾ ਲੁਕਮਾਂ, ਉਹ ਹੀ ਉਘੇੜ ਹੋਣਾ ਲਾਜ਼ਮੀ ਹੁੰਦਾ ਹੈ, ਦੇਸ਼ ਦੀਆਂ ਖੁਫੀਆ ਤਾਕਤਾਂ ਤਾਂ ਸਭ ਹੀ ਜਾਣਦੀਆਂ ਹੁੰਦੀਆਂ ਹਨ ਪਰ ਫੱਲ ਪੱਕੇ &lsquoਤੇ ਤੋੜਨਾ ਹੁੰਦਾ ਹੈ । ਆਊ ਗਊ ਭਾਵੇਂ ਕਰੀ ਜਾਈਏ ਪਤਾ ਤਾਂ ਜਨਤਾ ਨੂੰ ਭੀ ਹੁੰਦਾ ਹੀ ਹੈ । ਹੁਣ ਕਰੀਏ ਗੱਲ ਪੰਜਾਬ ਵਿੱਚ ਕਿਸਾਨ ਸੰਘਰਸ਼ੀਏ ਕਾਂਗਰਸ ਦੇ 7 ਐੱਮ।ਪੀ। ਤਿੰਨ ਚਲੋ ਆਪ ਦੇ ਪਰ ਕਾਂਗਰਸ ਗੱਠਜੋੜ ਦੇ ਸਰਕਾਰ ਨੇੜੇ ਤਾਂ ਪਹੁੰਚ ਗਈ ਪਰ ਥੋੜ੍ਹੀ ਔਝ੍ਹਲ ਗਈ ਐੱਨ।ਡੀ।ਏ। ਹੱਥ ਪੈਰ ਮਾਰ ਬਾਜੀ ਮਾਰ ਪ੍ਰਧਾਨ-ਮੰਤਰੀ ਮੋਦੀ ਸਾਹਬ ਮੁੜ ਆ ਹੀ ਗਏ, ਭਾਵੇਂ ਮਾਣ ਤਾਂ ਨਹੀਂ ਪਰ ਮੈਂ ਖੁਸ਼ ਹਾਂ ਕਿ ਹੁਣ ਘੱਟੋ ਘੱਟ ਕੁਝ ਸੁਧਰ ਕੇ ਚੱਲਣਗੇ, ਲੋਕਾਂ ਦਾ ਭਲਾ ਕਰਨ ਲੱਗ ਹੀ ਜਾਣ, ਆਪਣੇ ਭਾਸ਼ਨ ਵਿੱਚ ਮੋਦੀ ਹੋਰਾਂ ਨੇ ਆਪਣੀ ਪਾਰਟੀ ਦਾ ਪਿਛੋਕੜ ਤੇ ਸਵ: ਮੁਖੀ ਵਾਜਪਾਈ ਨੂੰ ਸ਼ਰਧਾਂਜਲੀ ਤੇ ਯਾਦ ਲਾਜ਼ਮੀ ਸੀ, ਉਹਦੇ ਵਿੱਚ ਸਵ: ਬਾਦਲ ਸਾਹਬ ਦੀ ਭੂਮਿਕਾ ਜੋ ਕਿ ਇਤਿਹਾਸ ਹੈ ਕਿਵੇਂ ਮਨਫ਼ੀ ਕਰ ਦਿੰਦੇ ਪਰ ਇਹ ਬਰਤਾਨਵੀ ਸਿੱਖਾਂ ਨੂੰ ਕੈਂਸਰ ਲੱਗਾ ਬੜੇ ਦੁਖੀ ਹਨ ਇਥੋਂ ਤੱਕ ਕਿ ਸਰਕਾਰ ਬਨਣ &lsquoਤੇ ਸੁਖ ਭੀ ਨਾ ਲਾਹੀ, ਲੱਗਾ ਕਿ ਹੁਣ ਕਿਧਰੇ ਅਕਾਲੀ ਦਲ ਨਾਲ ਭਾਈਵਾਲੀ ਫੇਰ ਤਾਂ ਨਹੀਂ ਪਾ ਲੈਣਗੇ ਇਨ੍ਹਾਂ ਨੂੰ ਇਹ ਭਉਂਦੀ ਨੀ ਚੇਤੇ ਰੱਖੋ ਪਹਿਲਾਂ ਤਾਂ ਇਹ ਕਾਂਗਰਸੀ ਸਨ ਇਥੇ ਜਨਰਲ ਸਕੱਤਰ ਭੀ ਰਹੇ ਫੇਰ ਗੁਰਦੁਆਰੇ ਵਿੱਚ ਭਾਈ ਸੋਹਣ ਅਕਾਲੀ ਤੇ ਸ: ਬਚਿੱਤਰ ਸਿੰਘ ਹਾਵੀ ਹੋ ਗਿਆ ਤਾਂ ਉਥੇ ਚੌਕੜਾਂ ਚੰਗਾ-ਮੰਦਾ ਬੋਲਣਾ ਇਸ਼ਤਿਹਾਰ ਕੱਢਣਗੇ, ਫੇਰ 84 ਵੇਲੇ ਜੋ ਲੱੁਟਾਂ ਖੋਹਾਂ ਕੀਤੀਆਂ ਗੁਰੂ ਘਰਾਂ ਤੋਂ ਸਾਹਮਣੇ ਨੇ ਹਾਲੇ ਭੀ ਚੱਲੀ ਜਾ ਰਿਹਾ ਹੈ, ਹੁਣ ਭਾਜਪਾ ਦੇ ਚੈਨਲ &lsquoਤੇ ਯਾਨੀ ਪੰਛੀਆਂ ਵਾਂਗੂੰ ਉਡਾਰੀਆਂ ਚਲੋ ਗੱਲ ਅਕਾਲੀ ਗੱਠਜੋੜ ਦੀ ਕਰਾਂ ਜੇਕਰ ਕਰਦੇ ਭੀ ਹਨ ਤਾਂ ਕੀ ਉੱਜਰ ਜੀ ਕੀ ਪੰਜਾਬ ਵਿੱਚ ਕਿਸਾਨਾਂ ਨੇ ਇਨ੍ਹਾਂ ਨਾਲ ਘੱਟ ਕੀਤੀ ਹੁਣ ਕੀ ਹੱਕ ਹੈ ਆਖਣ ਦਾ ਕਿ ਇਹ ਤਾਂ ਕਿਸਾਨਾਂ ਦੀ ਪਾਰਟੀ ਹੈ, ਐਸੇ ਮਿੱਤਰ ਖੂਹ ਪੈਣ ਅਕਾਲੀ ਦਲ ਆਪਣੀ ਦਿਸ਼ਾ ਦਸ਼ਾ ਦੇਖੇ, ਪੰਥ ਨੇ ਦੋ ਐੱਮ।ਪੀ। ਲੈ ਆਂਦੇ ਆਪੇ ਚੱਕਣ ਟੋਕਰਾ ਇੰਕਸ਼ਾਫ ਕਰਾਂ ਸਰਬਜੀਤ ਸਿੰਘ ਅਜ਼ਾਦ ਰਹਿ ਸਕੂ ਨਾ ਮੁਮਕਿਨ । ਨਸ਼ੇ ਦੀਏ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ, ਤੇਰੀ ਵੇ ਸਹੇੜ ਬਾਬਲਾ ਹੱਥ ਬੋਤਲਾਂ ਨਸ਼ੇ ਨੂੰ ਜਾਵੇ, ਨਸ਼ਾ ਅੱਜ ਵੜਿਆ ਪੰਜਾਬ, ਵੇਲੇ ਦੇ ਪਦਾਰਥ ਹੁੰਦੇ ਨੇ ਤੇ ਵੇਲੇ ਦੇ ਨਸ਼ੇ, ਨਸ਼ਾ ਮੁਕਤ ਪੰਜਾਬ ਇਸ ਯੁੱਗ ਵਿੱਚ ਸ਼ੇਖਚਿੱਲੀ ਨੇ ਭੌਂਕੇ ਗਾਂਧੀ ਡੋਡੇ ਵੇਚਣੇ ਲਿਆਊ ਉਗਾਊ, ਕੱਲ੍ਹ ਦੀ ਤਾਜ਼ੀ ਲੀਲਾ ਝਾਂਕੀ ਚੰਗੀ ਚੜ੍ਹ ਹਵਾਈ ਅੱਡੇ &lsquoਤੇ ਪੁਲਸ ਮਹਿਲਾ ਕੁਲਵਿੰਦਰ ਕੌਰ ਨੇ ਥੱਪੜ-ਕਾਂਡ ਰੱਚਤਾ ਪਿਛੋਕੜ : ਪਤੀ ਪੁਲਸ ਵਿੱਚ, ਭਰਾ ਕਿਸਾਨ ਦੀ ਯੂਨੀਅਨ ਦਾ ਸਕੱਤਰ ਇਹ ਪਤਾ ਨੀ ਜਿੰਮੀਦਾਰ ਹੈ ਜਾਂ ਕਿਸਾਨ, ਸਾਰਾ ਟੱਬਰ ਬਾਰਡਰਾਂ &lsquoਤੇ ਹੁਣ ਕਾਂਗਰਸ ਦੇ 7 ਐੱਮ।ਪੀ।-ਪੀਤੀ ਕੀ ਜੇ ਖੇੜੀ ਨਾ ਦੁਖੀ ਤਾਂ ਹਨ ਕਿ ਸੈਂਟਰ ਵਿੱਚ ਸਰਕਾਰ ਲਈ ਦੋ ਤਿੰਨ ਸਾਲ ਦੇ ਇਹ ਮੇਲੇ ਲਾ ਰਹੇ ਸੀ ਪਰ ਅੱਡੀਆਂ ਕੂਚਦੀ ਮਰਗੀ, ਬੰਗਾਂ ਨਾ ਜੁੜੀਆ, ਕੀ ਕੰਗਣਾ ਰਣੌਤ ਦੀ ਬੋਲੀ ਹੁਣ ਦੀ ਹੈ ? ਉਹ ਹੁਣ ਤਾਂ ਕਲਾਕਾਰ ਤੋਂ ਸਿਆਸੀ ਬਣ ਗਈ, ਹਿਮਾਚਲ ਤੋਂ ਐੱਮ।ਪੀ। ਭਾਜਪਾ ਦਿੱਲੀ ਸਮੋਲੀਅਤ ਲਈ ਜਾਣ ਲਈ ਚੰਡੀਗੜ੍ਹ ਅੱਡੇ ਦੀ ਸੂਹ ਤਾਂ ਮਿਲੀ ਹੋਣੀ ਏ ਤੇ ਕਿਸਾਨ ਆਗੂ ਤਾਂ ਚੱਪੂਆਂ ਦੇ ਮਾਹਰ ਨੇ ਸਕੀਮ ਜਰੂਰ ਘੜੀ ਹੋਊ ਭਾਵਕ ਹੋ ਕੇ ਕੁਲਵਿੰਦਰ ਕੌਰ ਨੇ ਇਹ ਚਪੇੜ ਨਹੀਂ ਮਾਰੀ, ਸਭ ਜਥੇਬੰਧਕ ਹੈ ਨਹੀਂ ਤਾਂ ਕਿਵੇਂ ਇਕ ਦਮ ਹਵਾ ਫੈਲੀ ਤੇ ਫੇਰ ਰੁਪੈ ਵਰਨ ਲੱਗੇ ਤੇ ਨਾਲ ਹੀ ਹੱਕ ਵਿੱਚ ਚੰਡੀਗੜ੍ਹ ਜਲੂਸ ਦਾ ਐਲਾਨ, ਕਨੇਡਾ ਤੋਂ 5 ਲੱਖ ਰੁਪੈ ਤੁੱਛ ਭੇਟਾ ਲੋਕਾਂ ਨੂੰ ਤਾਂ ਮੂਰਖ ਬਣਾ ਦਿੰਦੇ ਨੇ ਪਰ ਪ੍ਰਸ਼ਾਸਨ ਤੇ ਹਕੂਮਤ ਕੋਈ ਭੰਗੀ ਪਸੋਤੀ ਨਹੀ ਜੋ ਖਾ ਕੇ ਸੂੰਕਣ, ਪੁਲਸ ਵਰਦੀ ਵਿੱਚ ਹੋ ਕੇ ਉਹਦੀ ਦੁਰਵਰਤੋਂ, ਕਾਨੂੰਨ ਤਾਂ ਫੇਰ ਸਹੁਰਾ ਹੋ ਗਿਆ, ਇਹ ਤਾਂ ਦੇਖੇ ਇਹੀ ਕਿਸਾਨ ਪੁਲਸ ਨਿੰਦਕ ਸਨ ਹੁਣ ਸਲਾਹ ਰਹੇ ਨੇ ਕਿ ਚੰਗਾ ਕੀਤਾ ਕੀ ਪ੍ਰਜਾ ਫੇਰ ਪੁਲਸ ਹੱਥੋਂ ਸੜਕਾਂ ਤੇ ਥੱਪੜ ਖਾਊਗੀ ਹੁਣ ਭਾਵਕ ਹੋ ਕੇ ਬੀਬੀ ਕੁਲਵਿੰਦਰ ਕੌਰ ਨੇ ਮਾਂ ਦਾ ਬਦਲਾ ਲਿਆ ਤਾਂ ਫੇਰ ਪੁਲਸ ਨਿੱਜੀ ਬਦਲੇ ਲੈਣ ਲਈ ਭਰਤੀ ਕਰੂਗੀ, ਕੀ ਨਿਆ ਪ੍ਰਣਾਲੀ ਫੇਰ ਡਮਰੂ ਨੇ ਜੋ ਮਰਜ਼ੀ ਬਜਾਵੇ, ਕੰਗਣਾ ਨੇ ਬੋਲ ਕਬੋਲ ਕੀਤੇ ਤਾਂ ਮਾਈ ਵੱਲੋਂ ਕੇਸ ਚੱਲਦਾ ਹੈ, ਮੈਂ ਇਕ ਉਸ ਵੇਲੇ ਦੀ ਜਾਣਕਾਰੀ ਸਾਂਝੀ ਕਰਾਂ ਮੈਂ ਪੰਜਾਬ ਫੋਨ ਕਰਿਆ ਪਿੰਡ ਛੱਡ ਸ਼ਹਿਰ ਚਲਾ ਗਿਆ ਨਿਕਟਵਰਤੀ ਦੱਸੇ ਅੰਟੀ ਅੰਨੀ ਮਚਾਈ ਪਈ ਹੈ ਇਹ ਪਿੰਡਾਂ ਵਿੱਚ ਵੈਲੀ ਜਿਹੇ ਲਾ ਲਾ ਸਰਪੰਚਾਂ ਨੇ ਲੁੱਟ ਘਸੁੱਟ ਲਈ ਪੈਸੇ ਉਗਰਾਹ ਰਹੇ ਨੇ ਡਰਾ ਧਮਕਾ ਕੇ, ਬੱਸ ਖਾ ਪੀ ਰਹੇ ਨੇ ਕੋਈ ਤਾਂ ਆਪ ਜਾ ਕੇ ਹਾਜ਼ਰੀ ਦੇ ਆਉਂਦਾ ਹੈ ਪੈਸੇ ਬਚਾ ਲਏ ਕੋਈ ਬੁੜੀਆਂ ਭੇਜਦੇ ਨੇ ਕਮਜ਼ੋਰ ਤੋਂ ਕੱਢ ਪੈਸੇ ਪਰ ਉਹਨੇ ਦੱਸਿਆ ਕਿ ਆਹ ਕੰਮ ਕਰਨ ਵਾਲੀਆਂ ਨੂੰ ਦਿਹਾੜੀ &lsquoਤੇ ਲਿਜਾਂਦੇ ਨੇ, ਲੰਗਰ ਪਾਣੀ, ਸਾਫ ਸਫਾਈ ਲਈ, ਕਾਰੀਗਰ ਭੀ ਪੈਸਿਆਂ &lsquoਤੇ ਜਾਂਦੇ ਨੇ ।
ਕੌਣ ਹਨ ਪੰਥ ਦਰਦੀ ? ਹੈ ਕੋਈ ਬੇਅਦਬੀ : ਇਕ ਪੁਰਬ ਬਣਾ ਲਿਆ ਅਕਾਲ ਤਖ਼ਤ ਦਾ ਜਥੇਦਾਰ ਸੁਪਰੀਮ ਕੋਰਟ ਕਿੰਨੀ ਹਮਾਕਤ ਦੀ ਗੱਲ ਕਿ ਸਰਕਾਰ ਤੋਂ ਮੰਗ ਕਰੇ ਜੀ ਦੋਸ਼ੀਆਂ ਨੂੰ ਸਜ਼ਾਵਾਂ ਦੇਵੋ, ਤੁਸੀਂ ਕੀ ਕਰਨ ਨੂੰ ਸਿੰਘਾਸਣ ਸਾਂਭ ਕਿਰਪਾਨ ਫੜੀ ਰੱਖਦੇ ਹੋ, ਹੁਣ ਤੱਕ ਗੁਰੂ ਘਰ ਨੀਯਤ ਸਮੇਂ ਖੋਲ੍ਹਣ ਦੇ ਅਦੇਸ਼ ਕਿਉਂ ਨਹੀਂ ਦਿੱਤੇ ਸਾਰਾ ਦਿਨ ਕਿਉਂ ? ਦੂਜਾ ਵਿਸ਼ਾ ਮਿਆਨੀਵਾਲਾ ਭਗਵਾਨ ਕ੍ਰਿਸ਼ਨ ਦਾ ਸਪੂਤ ਕੇਸ ਚੰਡੀਗੜ੍ਹ ਤਬਦੀਲੀ &lsquoਤੇ ਔਖਾ ਕਿਉਂਕਿ ਬਨੌਟੀ ਪੱਤਰ, ਪੁੱਤਰ ਗਵਾਹ ਲੋਕਲ ਮੈਜਿਸਟ੍ਰੇਟ ਜਾਣਕਾਰ ਗਵਾਹ ਸੌਖੇ ਢੋਅ ਲਵੋ ਵਿਰੋਧੀਆਂ ਨੂੰ ਟੰਗੋ ਜੇਕਰ ਕੇਸ ਸੱਚਾ ਹੈ ਤਾਂ ਖਦਸ਼ਾ ਕਾਹਦਾ ? ਇਹ ਭੀ ਅੰਮ੍ਰਿਤਪਾਲ ਵਾਂਗੂੰ ਬੱਗਾ ਸ਼ੇਰ ਬਣਦਾ ਹੈ ਪੈਸਾ ਤਾਂ ਬਾਪ ਦਾ ਮਿਲ ਚੁੁੱਕਾ ਹੈ, ਹੁਣ ਤਾਂ ਸਿਆਸੀ ਖਾੜਾ ਲਾਈ ਕਾਂਗਰਸ ਦਾ ਹੱਥਠੋਕਾ ਹੈ, ਸੁਖਪਾਲ ਖਹਿਰੇ ਦਾ ਤਾਂ ਤੋਰਾ ਹੀ ਟੁੱਟ ਚੁੱਕਾ ਹੈ ਹੁਣ ਕਹਿੰਦਾ ਸੁਖਬੀਰ ਬਾਦਲ ਕੁਲਵਿੰਦਰ ਕੌਰ ਦੇ ਹੱਕ ਨਿੱਤਰੇ, ਚਤਰ ਸਿਆਂ ਤੂੰ ਤਾਂ ਪੁਲਸੀਏ ਦਾ ਪੁੱਤ ਹੈ, ਸੁਖਬੀਰ ਕੀ ਆਖੇ ਕਿ ਪੁਲਸੀਏ ਚੁਪੇੜਾਂ ਮਾਰਨ ਰਹੀ ਗੱਲ ਕੁੰਵਰ ਪ੍ਰਤਾਪ ਦੀ ਬਾਕੀ ਤਾਂ ਬਾਹਰਲੇ ਸੂਬਿਆਂ ਦੇ ਕਰਮਚਾਰੀ ਭਉਂਦੇ ਨੀ ਪਰ ਇਹ ਵਿਹਾਰੀ ਸਤਿਕਾਰੀ ਡੁੱਬ ਮਰੋ ਐਹੋ ਜਿਹੇ ਪੰਜਾਬ ਹਿਤੈਸ਼ੀਉ ਕੀ ਥੁੜਿਆ ਤੁਹਾਤੋਂ ਬਿਨਾਂ ਕੁਝ ਸੋਗ ਸਾਂਝ ਭੀ ਪਾ ਦੇਵਾਂ :- ਕਵੈਂਟਰੀ ਤੋਂ ਸੋਹਣ ਚੀਮਾ ਤੇ ਸਾਊਥਾਲ ਤੋਂ ਸਰਵਣ ਸਿੰਘ ਜਫਰ ਜਿਥੇ ਮਿਲਦੇ ਬੜੇ ਸਤਿਕਾਰ ਨਾਲ ਤੇ ਹੱਸਮੁੱਖ ਹੋ ਰਾਜ਼ੀ ਬਾਜ਼ੀ ਪੁੱਛਦੇ ਸਨ, ਸੋਹਣ ਭਰਾ ਨੂੰ ਮੈਂ 73 ਵਿੱਚ ਕਵੈਂਟਰੀ ਲੋਹ-ਟੋਪ ਕਾਨੂੰਨ ਦੀ ਜੱਦੋ ਜਹਿਦ ਵਿੱਚ ਮਿਲੀ ਤਾਂ ਗੁਰੂ ਘਰ ਹਰਨਲ ਲੇਨ ਦੇ ਪ੍ਰਧਾਨ ਪ੍ਰੇਮ ਸਿੰਘ ਹੋਰਾਂ ਆਖ ਦਿੱਤਾ ਇਥੇ ਰੋਟੀ ਕਮਾਉਣ ਆਏ ਹੋ ਜਾਂ ਸਰਕਾਰ ਨਾਲ ਲੜਨ, ਬੱਸ ਜੀ ਕਾਮਰੇਡ ਸੋਹਣ ਹੋਰੀ ਤਾਂ ਪੈ ਗਏ ਮਗਰ ਉਹ ਮਾਫੀ ਮੰਗ ਛਟੇ, ਜਦੋਂ ਭੀ ਮਿਲਦੇ ਇਤਫਾਕ ਨਾਲ ਸਿੱਖ-ਪੱਗ ਵਾਲੇ ਤਾਂ ਨਹੀਂ ਸਨ ਪਰ ਹਮਾਇਤ ਪੂਰੀ ਕਰਨ ਵਿੱਚ ਮੈਂ ਧੰਨਵਾਦੀ ਸੀ, ਮਾਣ ਸਤਿਕਾਰ ਕਰਦੀ ਸੀ, ਕੁਝ ਸਮੇਂ ਤੋਂ ਚਿੰਤਕ ਸੀ ਕਿ ਕਿਧਰੇ ਕੁਝ ਰੜਕਦੇ ਨਹੀਂ, ਚਲੋ ਮੈਂ ਦੋਨਾਂ ਭਰਾਵਾਂ ਨੂੰ ਸ਼ਰਧਾਂਜਲੀ ਦੇਣ ਵਿੱਚ ਮਾਣਮੱਤੀ ਸਮਝਦੀ ਹਾਂ, ਭਾਈਚਾਰੇ ਦੇ ਸੇਵਕ ਸਨ, ਕਬੱਡੀ ਸੰਘ ਨੂੰ ਘਾਟੇ ਕਰਕੇ ਦੁੱੁਖ ਸਾਂਝਾ ਕਰਦੀ ਹਾਂ । 
ਇਕਰਾਰ ਕਰੋ ਤਾਂ ਨਿਭਾਉ, ਪਿਛਲੇ ਅੰਕ ਵਿੱਚ ਲਿਿਖਆ ਸੀ ਕਿ ਦਰਬਾਰ ਸਾਹਿਬ ਨੀਂਹ, ਸਾਈਂ ਮੀਆਂ ਮੀਰ ਦੇ ਤੱਥ ਬਾਰੇ ਪ੍ਰਤੀਕਰਮ ਹਾਜ਼ਰ ਹਾਂ ਜੀ ਹਿੰਦੂ ਰਾਜੇ ਬ੍ਰਾਹਮਣ-ਖੱਤਰੀ ਕਸ਼ਮਕਸ਼ : ਸਿੱਖ ਧਰਮ ਦਾ ਜਨਮ ਪਰ ਮੇਰਾ ਮੁੱਦਾ ਸਾਈ ਮੀਆਂ ਮੀਰ ਤੱਕ ਹੀ ਹੈ ਕਿ ਕਾਰਨ ਕੀ ਸੀ, ਸਾਈ ਜੀ ਸਿੱਖ ਨਹੀਂ, ਸ਼ਰਧਾਲੂ ਨਹੀਂ ਪਰ ਮੀਰ ਬਾਦਸ਼ਾਹਾਂ ਦੇ ਪੰਡਤ ਹੁੰਦੇ ਸਨ, ਉਹ ਤਾਂ ਉਨ੍ਹਾਂ ਨੂੰ ਰੱਬ ਮੰਨਦੇ ਸਨ, (ਮੀਰ ਮਰਾਸੀ) ਪਿੰਡਾਂ ਵਿੱਚ ਬਣ ਪੁਰਾਤਨ ਵਰਕੇ ਚੀਰੋ ਮਰਾਸਨ ਮਰਨੇ ਪ੍ਰਨੇ ਵੈਨ ਪਾਉਣ ਵਿੱਚ ਮਾਹਰ ਹੁੰਦੀ ਸੀ, ਮੀਰ ਨੂੰ ਗੱਲ ਬੜੀ ਫੁਰਦੀ ਸੀ, ਅੱਜ ਭੀ ਦੇਖ ਲਵੋ, ਨੀਂਹ, ਉਦਘਾਟਣ ਜਾਂ ਕੋਈ ਭੀ ਸਮਾਗਮ ਹੈ, ਨਗਰ-ਕੀਰਤਨਾਂ ਤੇ ਭੀ ਮੇਅਰ, ਕੌਂਸਲਰ, ਐੱਮ।ਪੀ।, ਕੌਂਸਲ ਦੇ ਲੀਡਰ ਨਿਵਾਜੇ ਜਾਂਦੇ ਹਨ, ਕਾਰਨ ਪਹਿਲਾਂ ਹੀ ਬਥੇਰਾ ਮਗਜ਼ ਮਾਰ ਚੁੱਕੀ ਹਾਂ ਇਹੀ ਵਜ੍ਹਾ ਸੀ ਸਾਈ ਮੀਆਂ ਮੀਰ ਦੀ ਨੀਂਹ ਪੱਥਰ ਜੋ ਸਿੱਖ ਬੜੇ ਹੁੱਭਧੇ ਨੇ ਤੇ ਅੱਜ ਕੱਲ੍ਹ ਲਹਿੰਦੇ ਪੰਜਾਬ ਦੀਆਂ ਪੰਜਾਬੀ ਬੈਠਕਾਂ ਵਿੱਚ ਤੇ ਚੈਨਲਾਂ ਤੇ ਇਹਦੀ ਚਰਚਾ ਹੈ ਕਾਰਨ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਤੋੜਨ ਤੇ ਮੁਸਲਮਾਨਾਂ ਨਾਲ ਜੋੜਨ ਤੇ ਲੜੀ ਕੜੀ ਪਾਕਿਸਤਾਨ ਦੀਆਂ ਯਾਤਰਾਂ ਉਥੇ ਖਾਤਰ-ਸੇਵਾ ਭਾਵੇਂ ਚੌਧਰੀ ਦਰਸ਼ਨਾਂ ਦੀ ਗੁਹਾਰ ਲਾਈ ਜਾਂਦੇ ਨੇ ਪਰ ਵਪਾਰ ਹਾਵੀ ਹੈ ਤੇ ਸਿਆਸਤ ਭਾਰੂ ਹੈ, ਖਾਲਿਸਤਾਨ ਦੀ ਲਹਿਰ ਪਹਿਲਾਂ ਸਿੱਖ ਹੋਮਲੈਂਡ ਨਉਂ ਸੀ, ਜਦੋਂ ਮੇਰੇ ਪਤੀ ਡਾਕਟਰ ਜਗਜੀਤ ਸਿੰਘ ਚੌਹਾਨ ਹੋਰਾਂ ਦੇ ਸਮਰਥੱਕ ਬਣੇ ਮੈਨੂੰ ਤਾਂ ਘਰ ਦੀ ਪ੍ਰਥਾ ਜੁੜਨਾ ਹੀ ਸੀ, ਪਰ ਮੈਨੂੰ ਨਾ ਬਹੁਤੀ ਸਮਝ ਹੀ ਸੀ ਨਾ ਮੈਂ ਸਹਿਮਤ ਮਜ਼ਬੂਰੀ ਬੜੇ ਤਾਹਨੇ ਮਿਹਣੇ ਮੇਰੇ ਸਾਥੀ ਨੇ ਝੱਲੇ ਕੁਟਣ ਤੱਕ ਜਾਣ ਤੇ ਆਉਂਦੇ ਦੇਖ ਕੇ ਤਣਜਾਂ ਕਸਣੀਆਂ ਉਏ ਹੋਮਲੈਂਡ ਆਉਂਦਾ ਮਗਰੋਂ ਖਾਲਿਸਤਾਨ ਬਣਾ ਤਾਂ ਚੁਰਾਸੀ ਨੇ ਪਰ ਸਾਡੇ &lsquoਤੇ ਤਾਂ ਕੁੱਟਾਂ ਮਾਰਾਂ ਦੇ ਹਮਲੇ ਹੋਏ ਨਵੇਂ ਰੰਗਰੂਟ (ਕਾਂਗਰਸੀ) ਆਖਣ ਪੁਰਾਣੇ ਬਾਹਰ ਕਰੋ, ਗੁਰੂ ਘਰਾਂ ਤੋਂ ਭੀ ਹਟਾਏ ਗੋਲਕਾਂ ਦੀ ਗੱਠੜੀ ਬੰਨ ਬੰਨ ਲਿਜਾਣੀ ਅੰਤ ਅਸੀਂ 5 ਹਫ਼ਤੇ ਮੋਰਚਾ ਲਾ ਕੇ ਗੁਰੂ ਘਰ ਅਜ਼ਾਦ ਕਰਵਾਇਆ, ਭਾਵੇਂ ਹੁਣ ਤਾਂ ਕਬਜ਼ੇ ਵਿੱਚ ਹੈ ਖੈਰ ਮੈਂ ਪੈਸਾ ਕਿਥੋਂ ਦੇ ਮਾਮਲੇ ਵਿੱਚ ਤਿੰਨ ਵਾਕਿਆ ਨਿੱਜੀ ਤਜਰਬਾ, ਚੌਥਾ ਘਰ ਦੋ ਬੰਦੇ ਆਏ ਪਰ ਮੇਰੇ ਹਸਬੈਂਡ ਨੇ ਤਾਂ ਗੱਲ ਤੱਕ ਨਾ ਕੀਤੀ, ਪਿੰਡ ਨੀ ਜਾਣਾ ਰਾਹ ਕਿਉਂ ਪੁੱਛਾਂ, ਅਗਲੇ ਅੰਕ ਵਿੱਚ ਪੜੋ੍ਹ ।
-ਬਲਵਿੰਦਰ ਕੌਰ ਚਾਹਲ ਸਾਊਥਾਲ