image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਦਿਲ ਖੁਸ਼ ਹੂਆ ਹੈ ਮਸਜਦੇ ਵੀਰਾਨ ਕੋ ਦੇਖ ਕਰ

ਮੇਰੀ ਤਰ੍ਹਾਂ ਖੁਦਾ ਕਾ ਵੀ ਖਾਨਾ ਖਰਾਬ ਹੈ । ਭਾਜਪਾ ਨੇ ਅਕਾਲੀ ਢਉਣ ਲਈ ਤਾਣ ਲਾਇਆ ਪਰ ਆਪ ਭੀ ਝੱਗਾ ਝਾੜ, ਦੋਨੋ ਹੀ ਨੌਸਰਾਂ ਲਾ ਕੇ ਭੁੰਜੇ ਘੱਲੂਘਾਰਾ ਦੁਖਾਂਤ ਸਿੱਖ ਮਾਨਸਿਕਤਾ ਤੇ ਅਸਰ ਦਿੱਸ ਹੀ ਪਿਆ, ਇਹ ਸਾਰਾ ਲਾਣਾ ਕਾਂਗਰਸੀ ਹੈ, ਅੰਮ੍ਰਿਤਪਾਲ ਨਹੀਂ ਪੈਸਾ ਤੇ ਬਰਾਦਰੀ ਜਿੱਤੀ, ਸਰਬਜੀਤ ਸਿੰਘ ਸ਼ਹੀਦਾਂ ਦਾ ਮੁੱਲ ਜਿੱਤਿਆ, ਨਹੀਂ ਤਾਂ ਦੋਨਾਂ ਕੋਲ ਪਿੰਡ ਦੇ ਪੰਚ ਬਨਣ ਦਾ ਤਾਂ ਤਜਰਬਾ ਨਹੀਂ ਜਿੰਨੀ ਹਾਲ ਬੂ ਪਹਿਰਿਆ ਜੀ ਜਾਤ ਨਹੀਂ ਹੈ ਸਿੱਖਾਂ ਵਿੱਚ ਉਹੀ ਲੋਕ ਨੇ ਜੋ ਜਾਤ-ਪਾਤ ਉਭਾਰ ਕੇ ਲਾਭ ਲੈ ਰਹੇ ਨੇ ਪਖੰਡ ਹੈ ਕਿ ਗੁਰੂ ਜਾਤ-ਪਾਤ ਹਟਾ ਗਏ ਸਨ ਸਭ ਤੋਂ ਵੱਧ ਜਾਤ ਦੀ ਗੱਲ ਇਹ ਅਨੁਸੂਚਿਤ ਜਾਤਾਂ ਕਰਦੀਆਂ ਨੇ ਪ੍ਰਤੱਖ ਦੋਨਾਂ ਸੀਟਾਂ ਤੋਂ ਜਾਹਰ ਹੈ, ਕੇਵਲ ਅਕਾਲੀ ਦਲ ਹੈ ਜੀਹਨੂੰ ਕੋਈ ਧਨਾਢ ਫੰਡ ਨੀ ਦਿੰਦਾ, ਬਾਕੀ ਸਭ ਕਾਂਗਰਸ, ਭਾਜਪਾ, ਆਮ ਫੰਡਾਂ &lsquoਤੇ ਹਨ, ਮਾਨ ਦਲ ਤਾਂ ਹੈ ਹੀ ਭਾਰਤ-ਵਿਰੋਧੀ ਬਰਾਂਚ ਸ਼ੱਕ ਨਹੀਂ ! ਹੁਣ ਮਾਨ ਸਾਹਬ ਵਿਹਲੇ ਹੋ ਗਏ ਰੱਖਣਗੇ ਅਕਾਲੀਆਂ ਦੀ ਹਿੱਕ &lsquoਤੇ ਦੜ੍ਹਾ, ਹਾਲੇ ਭੀ ਦੇਖੋ ਮੱਕਾਰ ਪੱਤਰਕਾਰ, ਚੈਨਲੀ ਤੂਤੀਆਂ ਜੀ ਅਸੀਂ ਸਲਾਹ ਦੇਵਾਂਗੇ ਅਕਾਲੀ ਦਲ ਨੂੰ ਪੰਥਕ ਮੁੱਦੇ ਚੁੱਕਣੇ ਚਾਹੀਦੇ ਹਨ, ਤੁਸੀਂ ਕੀ ਲੱਗਦੇ ਹੋ ਸਲਾਹਾਂ ਦੇਣ ਦੇ, ਜਾਤਾਂ ਦੇ ਆਧਾਰ ਪੜ੍ਹੇ ਨੌਕਰੀਆਂ ਲਈਆਂ, ਸ਼੍ਰੋਮਣੀ ਕਮੇਟੀ ਲੁੱਟ ਖਾਧੀ ਹੁਣ ਵਿਦੇਸ਼ੀ ਆ ਕੇ ਭੀ ਰੱਸੀ ਨੀ ਸੜ੍ਹੀ ਮੇਰੀ ਤਾਂ ਦਲੀਲ ਹੈ ਕਿ ਅਕਾਲੀ ਦਲ ਨੂੰ ਮੱਝੀਆਂ ਨਾ ਛੇੜੀ ਆਪੇ ਜੇਠ ਜੀ ਛੇੜੂ, ਦੋ ਪੰਥਕ ਐੱਮ।ਪੀ। ਚੁਣ ਲਏ ਚੁੁੱਕਣ ਪੰਥਕ ਮੁੱਦੇ, ਉਨ੍ਹਾਂ ਦੇ ਤਾਂ ਲੱਖਾਂ ਸਮਰਥੱਕ ਨੇ ਤੇ ਅਕਾਲੀ ਤਾਂ ਨਿਕਾਰ ਧਰੇ ਹੁਣ ਹੋਵੋ ਅੱਗੇ ਲਾਵੋ ਧਰਨੇ, ਅੰਮ੍ਰਿਤਪਾਲ ਦਾ ਪਰਿਵਾਰ ਤਜਰਬੇਕਾਰ ਹੈ, ਅਕਾਲੀ ਦਲ ਨੂੰ ਪਸ਼ਚਾਤਾਪ ਨਾਲੋਂ ਸਬਕ ਦੀ ਲੋੜ ਨਾਲੇ ਹੁਣ ਆਪਣਾ ਭਲਾ ਬੁਰਾ ਸੋਚਣ ਨਾ ਕਿ ਇਨ੍ਹਾਂ ਭੜਪੂੰਜਿਆਂ ਦੀਆਂ ਚਾਨਕੀਆ ਸਲਾਹਾਂ ਵੱਲ ਧਿਆਨ ਦੇਣ ਕਿ ਜੀ ਇਹ ਭਾਜਪਾ ਦੇ ਹੀ ਭਾਈਵਾਲ ਨੇ ਬਨਣਾ ਚਾਹੀਦਾ ਹੈ ਦੋਨੋ ਧਰਮ ਨਿਰਭਰ ਪਾਰਟੀਆਂ ਹਨ ਕਿਸਾਨਾਂ ਨੇ ਭੀ ਧੋਖਾ ਕੀਤਾ ਹੁਣ ਕਾਂਗਰਸ ਕਰਾਵੇ ਮੁੱਦੇ ਹੱਲ, 7 ਉਹ, ਦੋ ਪੰਥ, ਤਿੰਨ ਆਮ ਅਕਾਲੀਆਂ ਨੂੰ ਕੀ ਦਿੱਤਾ ਜੋ ਮੰਗਦੇ ਹੋ, ਹਰਸਿਮਰਤ ਨੂੰ ਉਦੋਂ ਹੀ ਅਸਤੀਫਾ ਨਹੀਂ ਸੀ ਦੇਣਾ ਬਣਦਾ ਵਿੱਚ ਰਹਿ ਗੱਲਬਾਤ ਕਰਦੀ ਇਹ ਤਾਂ ਉਦੋਂ ਹੀ ਪਤਾ ਸੀ ਕਿ ਕਾਂਗਰਸੀ ਨਰਦਾਂ ਨੇ ਕਿਸਾਨ, ਸਿਆਸਤ ਸਹੁਰੀ : ਕਪਤਾਨ ਸਾਹਬ ਨੇ ਭਾਜਪਾ ਵਿਰੁੱਧ ਬਾਰਡਰਾਂ &lsquoਤੇ ਘੱਲੇ ਹੁਣ ਆਪ ਭਾਜਪਾ ਵਿੱਚ ਕੀ ਗਵਰਨਰੀ ਮਿਲੀ, ਇਹੀ ਹਾਲ ਢੀਂਡਸੇ ਦਾ, ਖੱਟ ਤਾਂ ਰਵਨੀਤ ਬਿੱਟੂ ਨੂੰ ਤਾਂ ਹੋਈ ਨੌਜਵਾਨ ਮਰਹੂਮ ਮੁੱਖ ਮੰਤਰੀ ਦਾ ਪੋਤਾ ਤੇ ਬੋਲਦਾ ਭੀ ਮੂੰਹ ਆਇਆ ਪਰ ਸੁਖਪਾਲ ਖਹਿਰਾ ਭੀ ਇਹੀ ਸਰਟੀਫਿਕੇਟ ਦਿਖਾ ਕੇ ਕਈ ਘੜੇ ਪਾਣੀ ਪੀ ਹੱਟਿਆ, ਅਕਾਲੀ ਦਲ ਵਿੱਚ ਫੇਰ ਚੱਕ ਥੱਲ, ਜਗੀਰ ਕੌਰ, ਢੀਂਡਸਾ ਤਾਂ ਪਹਿਲਾਂ ਹੀ ਤਹੂ ਸਨ ਚੰਦੂਮਾਜਰਾ ਤਾਂ ਕਦੋਂ ਦਾ ਭਾਜਪਾ ਵਿੱਚ ਕਹਿੰਦਾ ਸੀ ਮੋਗ੍ਹੇ ਥਾਣੀ ਸੁਣੋ ਹੁਣ ਤਾਂ ਭੁੱਜ ਗਿਆ ਕਿ ਹਾਂ ਹਾਂ ਮੈਨੂੰ ਜੋਰ ਨਹੀਂ ਲਾ ਕੇ ਜਤਾਇਆ, ਕੀ ਬਾਕੀ ਦੇ ਨੀ ਹਾਰੇ, ਇਹ ਪਹਿਲਾਂ ਭੀ ਲੌਂਗੋਵਾਲ ਦਲ ਬਣਾ ਬੈਠਾ ਸੀ, ਇੰਗਲੈਂਡ ਇਕ ਧੂਰੀ (ਸੁਰਿੰਦਰ ਸਿੰਘ) ਨੂੰ ਨਾਲ ਆਇਆ ਸੀ ਉਹ ਤਾਂ ਕਾਂਗਰਸੀ ਟਿਕਟ ਸੀ, ਇਥੇ ਮੀਰੀ ਪੀਰ ਤੋਂ ਸੋਨੇ ਦਾ ਤਵੀਤ ਭੀ ਲਿਆ ਸੀ, ਮੇਰੀ ਰਾਏ ਹੈ ਕਿ ਇਹਨੂੰ ਤਾਂ ਬੋਲੀ ਤੈਨੂੰ ਮੋਗੇ ਦੀ ਮੰਡੀ ਵਿੱਚ ਆਵਾਂ ਵੇਚ, ਦੂਰਦੀਣੇ ਜੇਕਰ ਹਾਲੇ ਭੀ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਤੋਂ ਡਰਨਾ ਹੈ ਕਿ ਭਾਜਪਾ ਨਾਲ ਨਹੀਂ ਰੱਲ੍ਹਣਾ ਤਾਂ ਕਹਾਵਤ ਹੈ, ਮਾਂ ਮੈਂ ਨਾਨਕਿਆਂ ਨੂੰ ਜਾਣਾ ਪੁੱਤ ਪੇਕੇ ਮੇਰੇ ਈ ਨੇ, ਕਿਸਾਨ ਯੂਨੀਅਨਾਂ ਦਾ ਮਾਲਕ ਹੀ ਕਾਂਗਰਸ ਹੈ ਅਕਾਲੀ ਕੀ ਛਿੱਕੂ ਭਾਲਣ ਹਾਂ ਪੇਂਡੂ ਭੀ ਹਾਲੇ ਲਾਲਚ ਕਰਕੇ ਲੇਲ੍ਹੇ ਨੇ ਇਨ੍ਹਾਂ ਦੇ ਜਦੋਂ ਪੰਜਾਬ ਦਾ ਚੰਗੀ ਤਰ੍ਹਾਂ ਘਾਣ ਹੋ ਗਿਆ, ਸੁਆਮੀਨਾਥਨ ਰਿਪੋਰਟ ਤਾਂ ਛੋਟੇ ਕਿਸਾਨਾਂ &lsquoਤੇ ਲਾਗੂ ਹੀ ਨਹੀਂ ਹੁੰਦੀ, ਐੱਮ।ਐੱਸ।ਪੀ। ਦਾ ਭੀ ਲਾਹਾ ਇਹ ਕਿੱਲਾ ਦੋ ਜਾਂ ਕਨਾਲਾਂ ਵਾਲਿਆਂ ਨੂੰ ਵਾਰਾ ਨੀ ਖਾਂਦਾ ਮੈਂ ਦੱਸਦੀ ਜਾਵਾਂ ਸਾਡੀ ਜਮੀਨ ਵਾਹੀਕਾਰ ਭੀ ਪੰਜ ਸੱਤਾਂ ਘਰਾਂ ਦੀ ਪੈਲ੍ਹੀ ਲੈ ਕੇ ਟਰੈਕਟਰ ਟਰਾਲੀ ਤੇ ਆਪਣੀ ਭੀ ਹੈ ਤਾਂ ਵੱਡਾ ਕਿਸਾਨ ਹੈ । ਗੱਲ ਜਲੰਧਰ ਚੋਣ ਦੀ ਟੱਕਰ ਕਾਂਗਰਸ ਤੇ ਆਮ ਵਿੱਚ ਹੈ, ਭਾਜਪਾ ਤਾਂ ਸੀਟੀ ਮਾਰ ਹੋਊ, ਅਕਾਲੀ ਦਲ ਤਾਂ ਚਲੋ ਜਲੰਧਰ ਦੇਖ ਆਈਏ ਅੱਜ ਦੀ ਯੂ।ਕੇ। ਦੀ ਖ਼ਬਰ ਕਿਸੇ ਸਾਧਾਰਨ ਬੰਦੇ ਨੇ ਨਾਈਜਲ ਫਗਜ਼ ਦੇ ਕੂੜਾ ਸੁੱਟ ਤਾ ਪੁਲਸ ਨੇ ਗ੍ਰਿਫਤਾਰ ਕਰ ਲਿਆ, ਸਾਧਾਰਨ ਬੰਦਾ ਹੈ ਪਰ ਪੰਜਾਬ ਵਿੱਚ ਪੇਂਡੂ ਘੋਲ ਤਰ੍ਹਾਂ ਪੁਲਸ ਅਫਸਰ ਥੱਪੜ ਮਾਰੇ ਤਾਂ ਕਹਿੰਦੇ ਰੰਘਣ ਕਬੋਲੀ ਹੈ ਨਾਈਜਲ ਫਗਜ਼ ਭੀ ਪੱਕਾ ਸੱਜੀ ਤੇ ਕਬੋਲੀ ਹੈ ਪਰ ਕਾਨੂੰਨ ਇਹ ਨਹੀਂ ਦੇਖਦਾ ਕਬੋਲ ਅੱਡ ਨਜਿੱਠੇ ਜਾਣ ਉਲੰਘਣਾ ਅੱਡ, ਨਹੀਂ ਤਾਂ ਦੇਸ਼ ਦੀ ਨਿਆ ਪ੍ਰਣਾਲੀ ਦੀ ਲੋੜ ਨੀ ਇਹ ਤਾਂ ਚੁਰਾਸੀ ਦਾ ਦੌਰ ਫੇਰ ਲਿਆ ਰਹੇ ਨੇ ਸਭ ਕਾਮਰੇਡ ਨਕਸਲੀਏ ਦੜੰਗੇ ਲਾ ਰਹੇ ਨੇ ਵਿਦੇਸ਼ੀ ਤਾਕਤਾਂ ਆਪਣਾ ਪਲੜਾ ਮਜ਼ਬੂਤ ਕਰਨ &lsquoਤੇ ਇਕ ਦੂਰ-ਅੰਦੇਸ਼ੀ ਸੋਚੋ । ਗੁਰਦਾਸਪੁਰ ਬਾਰਡਰ ਨੇੜੇ ਪਾਕਿਸਤਾਨ ਮਗਰੋਂ ਬਾਰਡਰ &lsquoਤੇ ਕੋਈ ਵੱਸਣ ਲਈ ਰਜ਼ਾਮੰਦ ਨਹੀਂ ਸੀ ਤਾਂ ਕਈ ਹੋਰ ਜਾਤਾਂ ਨੇ ਜਮੀਨ ਲੈ ਕੇ ਜੱਟ ਤੇ ਸਿੱਖ ਬਣ ਕੇ ਸਰਕਾਰ ਨੂੰ ਮਸ਼ਕੂਰ ਕਰ ਤਾ ਉਦੋਂ ਤੋਂ ਹੀ ਇਹ ਖਿੱਤਾ ਧਾਰਮਿਕ ਨਹੀਂ ਸਰਕਾਰੀ ਹੀ ਰਹਿੰਦਾ ਹੈ, ਤਾਂ ਹੀ ਸੁਖਜਿੰਦਰ ਰੰਧਾਵਾ ਪੰਡਾਂ ਨਾਲ ਜਿੱਤਦਾ ਏ, ਹਾਂ ਕੇਂਦਰ ਨੇ ਕਲਾਕਾਰ ਪੈਸੇ ਦੇ ਜੋਰ ਵਾਲੇ ਬਣਾ ਤੇ ਸਨ ਪਰ ਬਹੁਤੀ ਕਾਟ ਨਹੀਂ ਕਰ ਸਕੇ, ਅਕਾਲੀ ਦਲ ਦਾ ਸੁੱਚਾ ਸਿੰਘ ਲੰਗਾਹ ਹਾਵੀ ਹੋ ਗਿਆ ਸੀ ਪਰ ਵਿਰੋਧੀ ਕੀ ਨਹੀਂ ਕਰਦਾ ਕਿਸਮਤ ਭੈੜੀ ਹੁਣ ਅਕਾਲੀ ਦਲ ਕੋਲ ਕੋਈ ਕੱਦ ਦਾ ਬੰਦਾ ਹੈ ਨਹੀਂ ਸੇਵਾ ਸਿੰਘ ਸੇਖਵਾਂ ਲਾਲਚ ਨੇ ਮਾਰ ਤਾ ਤੇ ਬ੍ਰਹਮਪੁਰੇ ਨੇ ਪੁੱਠੇ ਰਾਹ ਪਾ ਤਾ ਪੁੱਤ ਭਾਜਪਾ ਵਿੱਚ ਗਿਆ ਪਿੰਡ ਪਿੱਛੋਂ ਪਰ ਪੱਲੇ ਕੱਖ ਨੀ ਹੁਣ ਸੁਖਜਿੰਦਰ ਰੰਧਾਵਾ ਆਪਣਾ ਬੰਦਾ ਬਣਾਊ ਅਕਾਲੀ ਤਾਂ ਭੁੱਲ ਹੀ ਜਾਣ ਨਾਲੇ ਡਰਪੋਕ ਕਦੇ ਕਾਮਯਾਬ ਨੀ ਹੁੰਦੇ, ਧੜੱਲਾ ਦਿਖਾਉਣ ਕੇਂਦਰ ਨਾਲ ਰਲ੍ਹਣ ਤੇ ਸੂਬੇ ਲਈ ਬਾਦਲ ਸਾਹਬ ਵਾਂਗੂੰ ਲੈ ਕੇ ਆਉਣ ਨੁਹਾਰ ਬਦਲਣ, ਨਹੀਂ ਦਾਣੇ ਚੱਬੀ ਜਾਣ ਭੱਠੀ &lsquoਤੇ ਬੈਠ ਕੇ, ਸਿਕੰਦਰ ਸਿੰਘ ਮਲੂਕਾ ਨੂੰ ਨਾਲ ਲੈਣ ਚਲੋ ਨੂੰਹ ਨੂੰ ਆਪਣਾ ਲਾਲਚ ਪੂਰਾ ਕਰ ਲੈਣ ਦਿਉ ਜੇਕਰ ਭਾਜਪਾ ਨਿਵਾਜਦੀ ਹੈ ਹਰਜ ਨੀ, ਅਦੇਸ਼ ਪ੍ਰਤਾਪ ਸਿੰਘ ਨੂੰ ਸੌਰੀ ਆਖਣ ਬੰਦੇ ਨਾਲ ਜੋੜਨ ਨਾ ਕਿ ਕੱਢੋ ਤੇ ਤੋੜੋ ਜਾਂਦੇ ਨੂੰ ਜਾਣ ਦਿਉ ਚੰਦੂਮਾਜਰਾ ਤਾਂ ਪੁੱਤ ਦਾ ਭੀ ਅੱਗਾ ਖਰਾਬ ਕਰਦਾ ਏ ਉਧਰ ਸੁਖਪਾਲ ਖਹਿਰਾ ਭੀ ਅਕਲ ਬਥੇਰੀ ਹੈ ਪਰ ਕੰਮ ਦੀ ਨਹੀਂ, ਹਰ ਵੇਲੇ ਉਹਦੇ ਚਰਿੱਤਰ ਵਿੱਚ ਚਤੁਰਾਈ ਹੀ ਕੰਮ ਕਰਦੀ ਹੈ, ਸਕੈਂਡਲਾਂ &lsquoਤੇ ਜੁੜਿਆ ਰਹਿੰਦਾ ਹੈ, ਪਹਿਲਾਂ ਦੇਖੋ ਕਟਾਰੂ ਚੱਕ ਇਹਦਾ ਮਿੱਤਰ ਸੀ, ਉਹਦੀ ਮਿੱਟੀ ਪਲੀਤ ਪਰ ਜਿਹੜਾ ਬੰਦਾ ਪੈਸੇ ਲਈ ਲਿਆਂਦਾ ਮੁਕਰ ਗਿਆ ਹੁਣ ਇਕ ਹੋਰ ਲੈ ਆਂਦਾ ਕੀ ਕੋਈ ਸਫਲਤਾ ਹੱਥ ਲੱਗੀ ਬਿਕਰਮ ਮਜੀਠੀਆ ਭੀ ਰੀਸ ਵਿੱਚ ਲੱਗ ਗਿਆ ਹੋਕੇ ਦੇਣ, ਭਗਵੰਤ ਮਾਨ ਨੇ ਸੁਖਪਾਲ ਖਹਿਰੇ ਨੂੰ ਤਾਂ ਬਖ਼ਸ਼ ਦੇਣਾ ਕਿਉਂਕਿ ਸੰਗਰੂਰ ਵਿੱਚ ਸਿਮਰਨਜੀਤ ਸਿੰਘ ਨੂੰ ਹਰਾ ਕੇ ਗੁਰਮੀਤ ਹੇਅਰ ਜਿਤਾ ਤਾ, ਹੁਣ ਜਿਮਨੀ ਵਿੱਚ ਫੇਰ ਜਾਊ ਇਹੀ ਚੰਦ ਚਾੜਨ ।
ਬੰਦੇ ਕਰਤੂਤ ਕਰਕੇ ਪ੍ਰਸਿੱਧ ਹੁੰਦੇ ਨੇ ਭਲੀ ਜਾਂ ਕਬੋਲੀ ਬੱਸ ਆਹ ਕਾਂਡ ਹੈ ਅੱਜ ਸਾਰੇ ਸੰਸਾਰ ਤੇ ਹੀ ਮਸ਼ਟੰਡ ਪੁਣੇ ਦੀ ਤੂਤੀ ਹੈ ਸੋਸ਼ਲ-ਮੀਡੀਆ, ਪੰਜਾਬ ਵਿੱਚ ਤਾਂ ਰਾਜ ਹੀ ਉਹਦਾ ਹੈ, ਟੀ।ਵੀ। ਚੈਨਲ ਤੇ ਥੱਪੜ ਮਾਰ ਕੁੜੀ ਦਾ ਭਰਾ ਭੀ ਕਹਿੰਦਾ ਮੁਲਾਕਾਤ ਕਰਕੇ ਆਇਆ ਹਾਂ ਮੇਰੀ ਭੈਣ ਨੂੰ ਕੋਈ ਅਫਸੋਸ ਨੀ ਕੀਤੇ &lsquoਤੇ ਉਹ ਤਾਂ ਕਹਿੰਦੀ ਮੈਨੂੰ ਉਦੋਂ ਦਾ ਗੁੱਸਾ ਸੀ, ਉਸ ਦਿਨ ਤਾਂ ਕੰਗਣਾ ਨੇ ਕੁਝ ਨਹੀਂ ਕਿਹਾ ਸੀ, ਮੇਰੀ ਕਾਨੂੰਨੀ ਨਜ਼ਰ ਵਿੱਚ ਇਹ (ਟੌਰਟ ਤੇ ਯੂਰਿਸ ਕਾਨੂੰਨ) ਇੰਨਟੈਂਟ ਯਾਨੀ ਸਕੀਮੀ ਹੈ, ਜੋ ਨਿੱਕੀ ਜਿਹੀ ਅਣਗਹਿਲੀ ਨਹੀਂ ਤੇ ਕਾਫੀ ਗੰਭੀਰ ਕੇਸ ਹੈ, ਹਾਂ ਕੰਗਣਾ ਦੇ ਕਬੋਲਾਂ ਤੇ ਘੱਟ ਗਿਣਤੀ ਕਮਿਸ਼ਨ ਕੇਸ ਦਰਜ ਕਰੇ ਤੇ ਲੜੇ ਸਿਆਸੀ ਖੁੰਦਕਬਾਜ਼ੀ ਅੱਡ ਹੈ ਪਰ ਇਹ ਭਾਜਪਾ ਦਾ ਮਸਲਾ ਨਹੀਂ, ਕਿਸਾਨਾਂ ਦੀ ਲੜੀ ਹੈ ਕਬੋਲ ਤਾਂ ਬਾਰਡਰਾਂ &lsquoਤੇ ਗਉਣ ਵਾਲੇ, ਬੁਲਾਰੇ ਬੁੜੀਆਂ ਨੇ ਕੀ ਨਹੀਂ ਬੋਲਿਆ ਗਲਤ ਕਿਸਾਨਾਂ ਦੇ ਮੋਰਚੇ ਇਨਸਾਫੀਏ ਪੰਜਾਬ ਨੂੰ ਹੁਣ ਬੰਜਰ, ਖੰਡਰ ਬਣਾ ਕੇ ਹੀ ਹਟਣਗੇ, ਕਸਰ ਥੋੜ੍ਹੀ ਹੀ ਹੈ । ਭਗਵੰਤ ਮਾਨ ਕਹਿੰਦੇ ਜੀ ਕੇਜਰੀਵਾਲ ਤੋਂ ਚੱਲਦਾ ਹੈ, ਗਲਤ ਭਗਵੰਤ ਤਾਂ ਕੇਜਰੀਵਾਲ ਨੂੰ ਵਰਤਦਾ ਹੈ, ਭਾਜਪਾ ਨੇ ਤਾਂ ਉਹਨੂੰ ਹੱਥ ਪਾਇਆ ਭਗਵੰਤ ਨੂੰ ਨਹੀਂ, ਭਾਜਪਾ ਵੀ ਬਹੁਤੀ ਹੰਕਾਰ ਵਿੱਚ ਬੋਲਦੀ ਸੀ, ਆਰ।ਐੱਸ।ਐੱਸ। ਮੁਖੀ ਮੋਹਨ ਭਾਗਵਤ ਬੋਲਿਆ ਪਰ ਵੋਟਾਂ ਮਗਰੋਂ ਦੇਖੋ ਸਿਆਣਪ ਜੇ।ਪੀ। ਨੱਢਾ ਦੇ ਬਿਆਨ ਤੇ ਕਿ ਅਸੀਂ ਤਾਂ ਇਨ੍ਹਾਂ ਤੋਂ ਬਿਨਾਂ ਜਿੱਤਾਂਗੇ ਸੀਟਾਂ ਘਟਾ ਲਈਆਂ ਪਰ ਸੱਤਾ ਹਥਿਆ ਲਈ ਅਸੀਂ ਸਿੱਖ ਤਾਂ ਦਪੈਹਰਾ ਸਵੇਰਾ ਦੇਖਦੇ ਹੀ ਨਹੀਂ ਹੁਣ ਬੱਸ ਬਾਹਰਲਿਆਂ ਦੇ ਹੱਥੀ ਚੜ੍ਹ ਕੇ ਖੇਤਰੀ ਪਾਰਟੀ ਹੀ ਰੋਲਣ ਲੱਗੇ ਪਏ ਨੇ ਸੁਖਬੀਰ ਨੂੰ ਲਾਹੋ, ਪਰ ਕਦੀ ਸੋਚਦੇ ਨੇ ਕਿ ਪੈਸਾ ਕੌਣ ਖਰਚਣ ਵਾਲਾ ਹੈ ਕੋਲ ਜੀ ਸੁਖਬੀਰ ਨੇ ਆਹ ਕਹਿ ਤਾ, ਸਿੱਖੀ ਦੀ ਜਾਣਕਾਰੀ ਨਹੀਂ, ਸੁਣੋ ਸੁਖਬੀਰ ਗੁਰਦੁਆਰੇ ਦਾ ਭਾਈ ਜੀ ਨਹੀਂ ਨਾਲੇ ਉਹੀ ਗੱਲ ਤਾਂ ਤੁਹਾਡੇ ਪ੍ਰਚਾਰਕ ਆਖਦੇ ਨੇ ਗੁਰੂ ਘਰ ਨਿੱਜੀ ਨੇ ਪ੍ਰਚਾਰਕ ਹਫ਼ਤੇ ਵਿੱਚ ਬਦਲਣੇ ਤੇ ਇੰਟਰਵਿਊ ਕਰਨੇ ਕਥਾ ਸੁਨਣੀ ਆਪੇ ਤੁਹਾਨੂੰ ਜਾਣਕਾਰੀ ਸੁਖਬੀਰ ਨੂੰ ਭੀ ਪੰਜ ਸੱਤ ਨਿੱਜੀ ਗੁਰਧਾਮ ਖੋਲ੍ਹ ਕੇ ਮਾਇਆ ਦਾ ਸਾਧਨ ਤੇ ਬਰਾਬਰੀ ਦੇ ਜਵਾਬ ਨਾਲੇ ਅਕਾਲੀ ਦਲ ਦਾ ਫੰਡ, ਰਾਹ ਪੱਧਰਾ ਕੇਂਦਰ ਵਿੱਚ ਮੋਦੀ ਜਾਂ ਐੱਨ।ਡੀ।ਏ। ਦੀ ਸਰਕਾਰ ਬਨਣ &lsquoਤੇ ਇੰਡੀਆ ਗੱਠਜੋੜ ਅਸਫਲ ਤੇ ਪੰਜਾਬ ਵਿੱਚ ਪ੍ਰਤੀਕਰਮ ਮੰਦਭਾਗਾ ਪਹਿਲਾਂ ਥੱਪੜ ਕਾਂਡ ਹੀ ਹਾਲੇ ਸਿਖਰਾਂ &lsquoਤੇ ਸੀ ਹੁਣ ਆਹ ਵੰਦੇ ਮਾਤਰਮ ਨਉਂ &lsquoਤੇ ਚਲਾਈ ਰੇਲ ਦਿੱਲੀ ਤੋਂ ਅੰਬਰਸਰ ਜਾਂਦੀ &lsquoਤੇ ਪੱਥਰ ਰੋੜੇ ਵੱਜ ਗਏ, ਹਾਲਾਤ ਮਾੜੇ ਹਨ, ਨੁਕਸਾਨ ਪੰਜਾਬ ਦਾ ਪਹਿਲਾਂ ਹੀ ਤਿਉਰ ਤਾਗੇ ਖਿੱਲਰੇ ਪਏ ਸਨ, ਹਰਿਆਣਾ ਸਿੰਘ ਦੀ ਕੱੁਟਮਾਰ ਪੰਜਾਬ ਵਿੱਚ ਕੁਲਬੀਰ ਜੀਰਾ ਨੂੰ ਪਤਾ ਨੀ ਸੁੰਡੀ ਤੇ ਰਾਜਾ ਵੜਿੰਗ ਬੜਾ ਭੁੜਕੇ, ਉਹ ਭੀ ਲੋੜੋਂ ਵੱਧ ਬੋਲਦਾ ਹੈ ਹਾਰ ਝੱਲਣੀ ਔਖੀ ਤਾਂ ਹੁੰਦੀ ਹੈ ਪਰ ਪੰਜਾਬ ਵਿੱਚ ਘੱਲੂਘਾਰਾ ਮਨਾ ਤਾਂ ਸਿੱਖਾਂ ਨੇ 7 ਜਤਾ ਕੇ ਹਾਲੇ ਤਾਂ ਵਲੂੰਧਰੇ ਸੀ ਨਹੀਂ ਤਾਂ 13 ਹੀ ਦੇਣੇ ਸੀ, ਸਾਫ ਜਾਹਰ ਹੈ ਕਿ ਕਾਂਗਰਸ ਮਾਹੌਲ ਖਰਾਬ ਕਰਦੀ ਹੈ । ਹੁਣ ਇਕ ਫੂਨ ਆਇਆ ਕਿ ਰੇਲ ਮੰਤਰਾਲਾ ਬਿੱਟੂ ਨੂੰ ਸੌਂਪਿਆ ਤਾਂ ਨਮੂਨਾ ਦਿਖਾਇਆ ਹੈ ਰੋਹ ਵਿੱਚ ਆਏ ਵਿਰੋਧੀਆਂ ਨੇ ਪਰ ਕੀ ਰੇਲ ਵਿੱਚ ਭਾਜਪਾ ਹੀ ਸਫਰ ਕਰੂਗੀ, ਸਾਨੂੰ ਬਾਹਰਲਿਆਂ ਨੂੰ ਭੀ ਕੁਝ ਹੱਲਾਸ਼ੇਰੀਆਂ ਦੇਣ ਵੇਲੇ ਚਿੰਤਕ ਬਨਣ ਦੀ ਲੋੜ ਹੈ, ਅਸੀਂ ਭੀ ਉਥੇ ਕਦੀ ਨਾ ਕਦੀ ਜਾਂਦੇ ਹੀ ਰਹੀਦਾ ਹੈ ਕਿਸੇ ਭੀ ਪਾਰਟੀ ਦੇ ਸਮਰਥੱਕ ਹੋਣ, ਇਹ ਤਾਂ ਫੇਰ ਆਪਾਂ ਭੀ ਮਹਿਫੂਜ਼ ਨਹੀਂ । ਜਾਹਰ ਹੈ ਕਿ ਪੰਜਾਬ ਸਰਕਾਰ ਬੇਬੱਸ ਹੈ ਜਾਂ ਜਾਣ ਬੁੱਝ ਕੇ ਘੇਸਲ ਪਰ ਕੋਈ ਸਲਾਹਕਾਰ, ਵਿਦਵਾਨ, ਲੇਖਕ, ਪੱਤਰਕਾਰ ਭੀ ਨਿਰੀਖਣ ਲਈ ਅੱਗੇ ਨਹੀਂ ਹਨ ਲੱਗਦਾ ਜਲੰਧਰ ਚੋਣ ਲਈ ਚੌਦਾਂ ਸਰ੍ਹਾਧ, ਨੌਂ ਨਰਾਤੇ ਤੇ ਦਸਮਾਂ ਦੁਸ਼ਹਿਰਾ ਪਤਾ ਨਹੀਂ ਕੀਹਨੂੰ ਰਾਵਣ ਗਰਦਾਨ ਫੂਕਣਗੇ ਹੁਣ ਆਮ ਚੰਨੀ ਦੀ ਜਿੱਤ &lsquoਤੇ ਡੇਰੇ ਬੱਲਾਂ ਦੇ ਉਲਟ ਹੋ ਗਏ ਕਿ ਉਨ੍ਹਾਂ ਨੇ ਹਰਾਇਆ, ਅਪਣਾ ਕਰਤਵ ਨਹੀਂ ਦੇਖਦੇ ਕਿ ਹਰ ਇਕ ਨੂੰ ਅੜਿੰਗੋ ਜੋ ਮੂੰਹ ਖੋਲੇ੍ਹ, ਮੇਰੀ ਪਸ਼ੀਨਗੋਈ ਹੈ ਕਿ ਸੂਬੇ ਦੇ ਭਾਗ ਚੰਗੇ ਨਹੀਂ ਪਰ ਗਵਰਨਰੀ ਰਾਜ ਹੀ ਰਾਹ ਹੱਲ ਹੋਵੇਗਾ ਚਰਨਜੀਤ ਸਿੰਘ ਚੰਨੀ ਨਾਲ ਜੋ ਮਾਲਵੇ ਨੇ ਕੀਤੀ ਸੀ ਦੁਆਬੇ ਨੇ ਰੱਖ ਦਿਖਾਈ ਮੈਂ ਤਾਂ ਖੁਸ਼ ਹਾਂ ਪੜ੍ਹਿਆ ਲਿਖਿਆ ਹੈ, ਬਰਾਦਰੀ ਵਿੱਚੋਂ ਹੈ, ਕਾਂਗਰਸੀ ਹੈ ਇਨ੍ਹਾਂ ਤੋਂ ਚੰਗਾ ਗੋਦੀ ਮੀਡੀਆ ਦੱਸਣ ਵਾਲਿਆਂ ਲਈ ਇਕ ਜਾਣਕਾਰੀ ਸੂ ਸੂੜੜਯ ਪ੍ਰੋਗਰਾਮ ਅ: ਤੱਕ ਤੋਂ ਦੇਖੋ ਕਾਰਟੂਨ ਮੋਦੀ ਨੂੰ ਜਾਦੂ ਦੱਸਦਾ ਹੈ, ਸਾਡੇ ਲੋਭੀ ਮੀਡੀਆ ਕਦੀ ਨਿਰਪੱਖਤਾ ਦਾ ਰਾਹ ਨੀ ਜਾਣਦੇ, ਲੇਖਕ ਭੀ, ਕਵੀ ਤੇ ਬੁਲਾਰੇ ਸਭ ਧਰਮੋ ਧੜਾ ਪਿਆਰਾ । ਦਲੀਲ ਧਰਮ ਨਿੱਜੀ ਧੜਾ ਸੰਗਰਹ, ਜੇਕਰ ਆਪਾਂ ਧੜੇ ਦਾ ਪਬੰਧ ਹਾਂ ਤਾਂ ਧਰਮ ਪਾਲਕ ਹੋਵਾਂਗੇ, ਸਮਾਜ ਰਲ੍ਹਕੇ ਧਰਮ ਮੰਨਦਾ ਹੈ ਤਾਂ ਕੌਮ ਬਣਦੀ ਹੈ ਡੂੰਘਾ ਸੋਚੋ ।
ਮਾਨਸਿਕਤਾ ਭ੍ਰਿਸ਼ਟ ਹੋ ਜਾਵੇ ਸਾਰੀ ਲੁਕਾਈ ਏਕ ਤਰਫ ਜੋਰੂ ਕਾ ਬਾਈ ਏਕ ਤਰਫ, ਕਿਉਂ ਆਖੀ ਆਹ ਗੱਲ, ਸੁਣੋ ਜੀ ਪ੍ਰਸਿੱਧ ਲੇਖਕ ਪੰਥਕ ਤਾਂ ਕਹਿ ਸਕਦੀ ਨੀ, ਪਰਚੇ ਵਿੱਚ ਸੁਰਖੀ ਪੜ੍ਹਕੇ ਹੈਰਾਨ ਤਾਂ ਨਹੀਂ ਹੋਈ ਪਰ ਅਫਸੋਸ ਸੀ ਜਰੂਰ ਕੰਗਣਾ ਨੂੰ ਨੱਚਣ ਵਾਲੀ ਲਿਖ ਕੇ (ਲੁਕੇ ਮਾਅਨੇ ਤਾਂ ਪਤਾ ਹੈ) ਕੀਹਨੂੰ ਆਖਦੇ ਨੇ ਅਜਿਹੀ ਅਸਭਿਅਕ ਭਾਸ਼ਾ ਕਿਸੇ ਸਿੱਖ ਦਿੱਖ ਨੂੰ ਧੀਆਂ ਭੈਣਾਂ ਪ੍ਰਤੀ ਬੋਲੀ, ਲਿਖਣਾ ਉਚਿਤ ਨਹੀਂ ਅਤੇ ਆਪਣੀ ਧੀ ਨੂੰ ਹੱਲਾਸ਼ੇਰੀ ਮੇਰੀ ਕਹਾਵਤ ਸਿੱਧ ਹੁੰਦੀ ਹੈ ਕਿ ਮੈਂ ਇਕੱਲੀ ਹੀ ਇਸ ਲਾਣੇ ਤੋਂ ਅੱਡਰੀ ਹਾਂ ਪਰ ਯਕੀਨ ਹੈ ਕਿ ਬਹੁਤ ਚੁੱਪ ਗਿਣਤੀ ਮੇਰੀ ਵਿਚਾਰਾਂ ਦੀ ਹੈ ਜੇਕਰ ਤੁਹਾਨੂੰ ਮਾਈਆਂ ਨੂੰ ਦਿਹਾੜੀਦਾਰ ਲਿਖਣ &lsquoਤੇ ਵਿਦਰੋਹ ਹੈ ਤਾਂ ਕੀ ਫੇਰ ਕੰਗਣਾ ਭਗਤਾਂ ਨੂੰ ਖੁਸ਼ੀ ਹੋਵੇਗੀ ਇਹਦੇ ਨਤੀਜੇ ਕੀ ਹੋਣਗੇ ? ਭੱਦੀ ਬੋਲੀ ਮਸ਼ਟੰਡੇ ਤਾਂ ਚਿਟਕਾਰੇ ਲਾ ਸਕਦੇ ਹਨ ਪਰ ਸੁਹਿਰਦ ਕੋਈ ਭੀ ਭਾਵੇਂ ਕਿਸੇ ਵਰਗ ਦਾ ਹੋਵੇ ਬੁਰਾ ਮਨਾਉਣ ਤੋਂ ਵਾਂਝਾ ਨਹੀਂ, ਨਿਧੜਕਤਾ ਨਾਲ ਲਿਖ ਦੇਵਾਂ ਸਿੱਖਾਂ ਵਿੱਚ ਕੁਝ ਗਿਣਤੀ ਲੇਖਕ, ਕਵੀ, ਬੁਲਾਰੇ, ਪੱਤਰਕਾਰ ਇਸ ਰਾਹ ਦੇ ਪਾਂਦੀ ਹਨ ਧੀਆਂ ਭੈਣਾਂ ਨੂੰ ਆਮ ਹੀ ਗੰਦੀਆਂ ਗਾਲ੍ਹਾਂ ਸੁਣੀ ਜਾਵੋ, ਮੇਰੇ ਭਰਾਵੋ ਅਜਿਹੀਆਂ ਲਿਖਤਾਂ ਚਰਿੱਤਰ ਦਾ ਰੂਪ ਹਨ ਕੋਈ ਉੱਚਾ ਨਹੀਂ ਬਣਾਉਂਦੀਆਂ, ਅੰਤ ਨਿੰਦਣਯੋਗ ਪੋਤੇ ਦੋਹਿਤਆਂ ਨੂੰ ਛਿੱਤਰ ਮਾਰ ਬਣਾਉ ਇਸ ਸਮੇਂ ਜਦੋਂ ਕਿ ਕਾਨੂੰਨ ਬੱਚੇ ਨੂੰ ਝਿੜਕ ਨਹੀਂ ਸਕਦੇ ਪਰ ਅਸੀਂ ਮਾਣਮੱਤੇ ਬਣੀਏ ਮੇਰੇ ਸ਼ੌਹਰ ਛਿਤਰੀਏ ਬਨਣ ਨਿਰਣਾ ਕਰਦੀ ਹਾਂ ਕਿ ਸਿਆਸੀ ਆਗੂਆਂ ਤੋਂ ਤਾਂ ਤੁੰਨ ਕੇ ਬਿਆਨ ਦਵਾ ਰਹੇ ਹੋ ਕੀ ਥੱਪੜ-ਮਾਰ ਸ਼ੇਰਨੀ ਨੇ ਮੁਆਫੀ ਨਹੀਂ ਮੰਗਣੀ ਸਿਆਸਤ ਨਹੀਂ ? ਪੈਸਾ ਤੇ ਸ਼ੋਹਰਤ ਪਰਿਵਾਰ ਭੀ ਲਾਲਚ ਵਿੱਚ ਆ ਗਿਆ ਹੈ, ਰਹੀ ਗੱਲ ਹੁਣ ਫੇਰ ਕਹਾਣੀਆਂ ਕਾਹਨੂੰ ਬਣਾ ਰਹੇ ਹੋ, ਆਖੋ ਹਾਂ ਜੀ ਅਸੀਂ ਤਾਂ ਬਦਲਾ ਲਿਆ ਹੈ ਨਤੀਜੇ ਭੁਗਤੋ, ਨਾਮਣਾ ਖੱਟਣ ਲਈ ਮੂੰਹ ਆਇਆ ਲਿਖੋ ਸਿੱਖ ਕਰਦਾਰ ਨੂੰ ਉੱਚਾ ਨਹੀਂ ਲੁੱਚਾ ਬਣਵਾ ਰਹੇ ਹੋ ।
ਪੀਰ ਮੁਹੰਮਦ ਦੀ ਯੂ।ਕੇ। ਫੇਰੀ ਸੁਆਗਤ ਹੋਈ ਬਥੇਰੀ, ਪ੍ਰਾਉਣਚਾਰੀ ਚੋਖੀ ਚੰਗੇਰੀ ਜਦੋਂ ਮੱੁਕ ਜਾਣ ਘੜੇ ਵਿੱਚੋਂ ਦਾਣੇ ਬਣ ਜੋ ਸਿੰਘ ਸਭੀਏ ਕੋਈ ਕੋਈ ਲੰਘਦਾ ਪ੍ਰੇਮ ਵਾਲੀ ਗਲ੍ਹੀ ਤਾਈ, ਨਹੀਂ ਤਾਂ ਆਪਾ ਸਿਆਪਾ ਪਾਈ ਰੱਖਦਾ ਹੈ, ਬੰਦੇ ਵਿੱਚੋਂ ਸਬਰ ਨਫੀ ਕਰ ਦਿਉ ਤਾਂ ਅੱਜ ਦੇ ਸਿੱਖ ਮੂਹਰੇ ਪੀਰ ਮੁਹੰਮਦ ਕਿਹੜਾ ਟਕਸਾਲੀ ਅਕਾਲੀ ਹਨ ਸੰਤ ਭਿੰਡਰਾਂਵਾਲਿਆਂ ਦੇ ਸੇਵਕ, ਫੈਡਰੇਸ਼ਨ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਰ ਪਤਾ ਨਹੀਂ ਕੀ ਸੀ, ਚਲੋ ਗੱਲ ਮਹਿਮਾਨਬਾਜ਼ੀ ! ਹਾਸਾ ਆਵੇ ਕਿ ਕੱਟੜ ਅਕਾਲੀ ਵਿਰੋਧੀ, ਕਾਂਗਰਸ ਦੇ ਮੈਂਬਰ ਹਵਾਈ ਅੱਡੇ &lsquoਤੇ ਫੇਰ ਦੂਜੇ ਚੈਨਲਾਂ ਨੂੰ ਲੰਡੀ ਚੂਹੀ ਦੇਣ ਲਈ ਸਭ ਤੋਂ ਪਹਿਲਾਂ ਪ੍ਰੋਗਰਾਮ ਕਰਵਾਇਆ ਤੇ 15 ਮਿੰਟ ਆਪ ਭੂਮਿਕਾ ਆਮ ਦੀ ਤਰ੍ਹਾਂ, ਫੇਰ ਚਾਰ ਬੁਲਾਰੇ ਪਹਿਲੀ ਬੀਬੀ ਨੇ 10 ਮਿੰਟ ਲਾ ਤੇ ਯਾਨੀ ਕਰਨੈਲ ਸਿੰਘ ਨੂੰ ਜਵਾਬ ਦੇਣ ਦਾ ਭੀ ਮੌਕਾ ਨਾ ਦਿੱਤਾ ਧੱਕੇ ਹੀ ਨਾਲ 10 ਕੁ ਮਿੰਟ ਲੈ ਲਏ, ਭਾਵੇਂ ਸਵਾਲ ਤਾਂ ਉਹੀ ਪੁਰਾਣੇ 7 ਸਾਲਾਂ ਦੇ ਭਉਂਦੇ ਫਿਰਦੇ ਨੇ ਹਾਲੀ ਮਗਰੋਂ ਕਾਂਗਰਸ ਹੁਣ ਭਗਵੰਤ ਮਾਨ ਪਰ ਗੱਲ ਅਕਾਲੀ ਦਲ ਦਾ ਵਿਰੋਧ ਹੀ ਘਿਉ ਹੈ ਫੁਲਕਾ ਉਥੋਂ ਜੋ ਮਿਲਦਾ ਹੈ ਪਤਾ ਨਹੀਂ ਕਿੰਨੇ ਕੁ ਥਾਂਈ ਪੈਰ ਪਸਾਰੇ ਵੇ ਨੇ, ਭਾਵੇਂ ਜਵਾਬ ਤਾਂ ਦਿੱਤੇ ਪਰ ਪੂਰਿਆਂ ਲਈ ਸਮਾਂ ਨਾ ਗੁਰਦਿਆਲ ਸਿੰਘ ਅਟਵ ਾਲ ਹੋਰਾਂ ਨੂੰ ਜਰੂਰ ਢੁਕਮਾਂ ਜਵਾਬ ਦਿੱਤਾ ਕਿ ਮਾਨ ਸਾਹਬ ਸਪੁੱਤਰ ਹੁਣ ਭਾਣਜਾ (ਲੱਗਦਾ ਭੈਣ ਸੁਰਜੀਤ ਕੌਰ) ਦਾ ਬੇਟਾ ਹੈ, ਗੁਬਿੰਦਰ ਸਿੰਘ ਹਾਲੇ ਬਾਦਲਾਂ ਦਾ ਪਰਿਵਾਰ ਮੁਹੰਮਦ ਸਾਹਬ ਕਹਿੰਦੇ ਜੀ ਤੁਸੀਂ ਕਾਹਨ ਸਿੰਘ ਵਾਲਾ ਜੋ ਲੋੜੋਂ ਵੱਧ ਹੀ ਧੂਤੂ ਸੀ ਕੱਢ ਤਾ ਫੇਰ ਚੁੱਪ, ਅਖੀਰ &lsquoਤੇ ਜੋ ਮੂੰਹੋ ਗੱਲ ਅਖਵਾਉਣੀ ਸੀ ਜੀਹਦੇ ਲਈ ਹਾਲੇ ਇਕ ਦੋ ਹੋਰ ਚੈਨਲ ਜਲਸਾ ਲਉਣਗੇ ਕਿ ਨਵੀਂ ਲੀਡਰਸ਼ਿੱਪ ਆਵੇਗੀ, ਆਹ ਖਬਰ ਭੀ ਸੁਣ ਲਵੋ ਕਿ ਸੁਖਬੀਰ ਸਿੰਘ ਬਾਦਲ &lsquoਤੇ ਭਰੋਸਾ ਪਾਸ ਪੀਰ ਜੀ ਕੋਈ ਤਾਂ ਅਕਾਲੀ ਨਾਲ ਲੈਂਦੇ ਕੀ ਇਨ੍ਹਾਂ ਦੀਆਂ ਗਤੀਵਿਧੀਆਂ ਦਾ ਅਡੰਬਰ ਲੈ ਪ੍ਰਾਉਣਿਆ ਫੁਲਕਾ ਡਰਾਮ ਕਿ ਕਿਵੇਂ ਸ਼ਰੀਕ ਵਿਆਹ ਵਿੱਚ ਸ਼ਾਮਿਲ ਹੋ ਮਿੱਟੀ ਪਲੀਤ ਕਰਦਾ ਹੈ, ਇਹੀ ਹਾਲ ਇਨ੍ਹਾਂ ਅਖੌਤੀ ਸਿੱਖਾਂ ਦਾ, ਲਿਖਦੀ ਜਾਵਾਂ ਪੱਗ, ਦਾੜ੍ਹੀ, ਅੰਮ੍ਰਿਤ, ਗਾਤਰੇ ਨਿੱਜੀ ਹਨ ਜਮਾਤੀ ਬਣਾ ਧਰੇ ਨਾ ਇਹ ਕੌਮੀ ਹਨ ਨਾ ਹੀ ਪੰਥਕ, ਢਿੱਡ ਬਜਾਊ ਨੇ । 
ਮਕਰ, ਮੱਕਾਰੀ, ਦਿੱਤੀ ਸਰਦਾਰੀ ਪਰ ਸ਼ੁਹਰਤ ਨੇ ਮੱਤ ਮਾਰੀ ਦੋ ਅਜ਼ਾਦ ਤੇ ਪੰਥਕ ਐੱਮ।ਪੀ। ਬੀਬੀ ਖਾਲੜਾ ਤਾਂ ਆਪਣਾ ਖਾਲੜਾ ਪਾਲ ਬਣ ਰਹੀ ਹੈ, ਜੀ ਮਨੁੱਖੀ ਹੱਕਾਂ ਦੀ ਹਾਮੀ, ਅੰਮ੍ਰਿਪਤਾਲ ਕੌਮੀ ਘਰ ਦਾ ਬਰਦਾਰ, ਹੁਣ ਲੋਕਾਂ ਨੇ ਬਣਾ ਤਾਂ ਦਿੱਲੀ ਦਾ ਸਰਦਾਰ ਸਹੁੰ ਚੁੱਕ ਸਮਾਗਮ ਵਿੱਚ ਕੀ ਲੈਣ ਜਾਣਾ ਹੈ ? ਜਦ ਵਿਧਾਨ ਨੂੰ ਹੀ ਨਹੀਂ ਮੰਨਦਾ, ਸਰਬਜੀਤ ਸਿੰਘ ਸ਼ਹੀਦ ਕੁਰਬਾਨੀ ਪਰਿਵਾਰ ਵਿੱਚੋਂ, ਆਪਣੀ ਤਾਂ ਕੋਈ ਦੇਣ ਨਹੀਂ, ਚੇਤੇ ਰੱਖੋ ਲਾਹੇ ਲਾਭ ਪਹਿਲਾਂ ਹੀ ਬੜੇ ਲਏ ਸਨ, ਕੇਹਰ ਸਿੰਘ ਦਾ ਤਾਂ ਪਰਿਵਾਰ ਹਾਲੇ ਤੱਕ ਸ਼੍ਰੋਮਣੀ ਕਮੇਟੀ ਤੋਂ ਸਹਾਇਤਾ ਲੈ ਰਿਹਾ ਹੈ, ਕੀ ਸਰਬਜੀਤ ਸਿੰਘ ਕਿਰਪਾਨ ਫੜ ਜਾ ਕੇ ਆਖੂ ਮੈਂ ਇਹ ਸਹੁੰ ਨੀ ਚੁੱਕਣੀ, ਸਿੱਖਾਂ ਦੀ ਸ਼ਾਨ, ਮਾਣ ਤੇ ਸਿਧਾਂਤ &lsquoਤੇ ਪਹਿਰਾ ਦਿਉ ਅੰਦਰ ਵਾੜਨਾ ਹੈ ਨਾ ਵਾੜੋ ਪਰ ਕਿਥੇ : ਉਹ ਹੋਰ ਹੀ ਮੱਖੀਆਂ ਨੇ ਸ਼ਹਿਦ ਦਿੰਦੀਆਂ ਨੇ ਇਹ ਜਾਤ ਬਰਾਦਰੀ ਦਾ ਭਾਰੂ ਹੋਣਾ ਪੰਥ ਲਈ ਖ਼ਤਰਾ ਸਿੱਖੀ ਸਿਧਾਂਤਾਂ ਦੀ ਬੇਕਦਰੀ, ਪੰਜਾਬ ਵਿੱਚ ਸਿੱਖ ਬੋਲਬਾਲਾ ਹਟਾਉਣ ਲਈ ਸਭ ਉਪਰਾਲੇ ਨੇ ਅਸੂਲ ਦੇਖੋ : ਆਇਰਲੈਂਡ ਅਜ਼ਾਦ, ਸਿਆਸੀ ਪਾਰਟੀ ਸ਼ਿੰਨ ਫੇਨ ਦੇ ਦੋ ਐੱਮ।ਪੀ। ਬਰਤਾਨਵੀ ਪਾਰਲੀਮੈਂਟ ਵਿੱਚ ਹਾਜ਼ਰੀਨ ਨਹੀਂ ਹੋਏ, ਚੁਣੇ ਭਾਵੇਂ ਗਏ ਸਨ ਇਹ ਹੈ ਵੜਿਤਾ ਨਾ ਕਿ ਹੁਣ ਅੰਮ੍ਰਿਤਪਾਲ ਪਰਿਵਾਰ, ਖਾਲੜਾ ਬੀਬੀ, ਹੋਰ ਮਗਰ ਲੱਗ ਤਰਲੋ ਮੱਛੀ ਨੇ ਛੇਤੀ ਦਿੱਲੀ ਪੁਚਾਵੋ, ਚਲੋ ਸਰਬਜੀਤ ਸਿੰਘ ਦਾ ਤਾਂ ਪਤਾ ਨੀ ਕਿਥੋਂ ਹੈ, ਸੁਝਾਅ ਦੇਵਾਂ ਦੋਵਾਂ ਉਮੀਦਵਾਰਾਂ &lsquoਤੇ ਢੇਰੀ ਹੋਣ ਵਾਲੇ ਇਕ ਟੈਸਟ ਸਾਹਮਣੇ ਦੇਣ ਕਿ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ (ਗੁਰੂ ਗ੍ਰੰਥ) &lsquoਤੇ ਹੱਥ ਰੱਖ ਦੱਸਣ ਕੀਹਨੇ ਖੜੇ੍ਹ ਕੀਤੇ, ਪੈਸਾ ਕਿਥੋਂ ਆਇਆ ? ਮੈਂ ਬਚਨ ਦਿੱਤਾ ਸੀ ਇੰਕਸ਼ਾਫ ਕਰੂੰਗੀ ਬੰਦਾ ਸੋਈ ਸੂਰਾ ਜੋ ਬਚਨਾਂ ਦਾ ਪੂਰਾ, 73-74 ਦੀ ਗੱਲ ਮਿਡਲੈਂਡ ਅਕਾਲੀ ਦਲ ਜਥੇਬੰਧਕ ਸੀ, ਡਾਕਟਰ ਚੋਹਾਨ ਹੋਰਾਂ ਦੇ ਪੈਰੋਕਾਰ ਗਏ ਭਰਾਵਾਂ ਨਾਲ ਰਿਸ਼ਤੇ ਉਂਕਾਰ ਸਿੰਘ ਗਏ ਨਾਲ ਸਨ, ਸ਼ਨਿੱਚਰਵਾਰ ਸ਼ਾਮ ਅਕਾਲੀ ਦਲ ਦੀ ਮੀਟਿੰਗ ਸੀ ਗੁਰਦੁਆਰੇ ਸ਼੍ਰੀਮਾਨ ਜੀ ਸਹਾਇਕ ਸਕੱਤਰ ਸਨ, ਐਤਵਾਰ ਨੂੰ ਗੁਰਦੁਆਰੇ ਬਰਾਡਵੇ &lsquoਤੇ ਹੁੰਦਾ ਸੀ ਪੈਟਰੋਲ ਪੰਪ ਉਥੇ ਇਹ ਜੱਥਾ ਕਾਰ ਭਰਵਾ ਰਿਹਾ ਸੀ ਅਸੀਂ ਰੁਕੇ ਤੇ ਚਾਹਲ ਸਾਹਬ ਸਲਾਮ ਕਰਨ ਲਈ ਕੋਲ ਗਏ, ਝੱਟ ਹੀ ਕਾਰ ਵੱਲ ਆਏ, ਮਗਰੇ ਹੀ ਬੜੇ ਹੀ ਸੁਹਿਰਦ ਤੇ ਪਤੀ ਜੀ ਦਾ ਮਾਣ ਸਤਿਕਾਰ ਕਰਦੇ ਸਨ ਆਏ ਤੇ ਹੋਲੀ ਦੋਵੇਂ ਆਖਣ ਲੱਗੇ ਅਸੀਂ ਰਾਤ ਗਏ ਨੇ ਤੇ ਹੁਣ ਪਾਕਿਸਤਾਨ ਅੰਬੈਸੀ ਜਾ ਰਹੇ ਹਾਂ ਨਉਂ ਨਹੀਂ ਲਿਖੂੰਗੀ, ਕਾਰ ਤੁਰੀ ਮੈਂ ਪੁੱਛ ਬੈਠੀ ਉਥੇ ਕੀ ਕਰਨ ਜਾਂਦੇ ਨੇ ਸ਼੍ਰੀਮਾਨ ਮੇਰੇ &lsquoਤੇ ਭੜਕੇ ਤੈਂ ਦਾਲ ਲੈਣੀ ਐ ਕੋਈ ਕਿਤੇ ਜਾਵੇ, ਚੁੱਪ ਤਾਂ ਕਰ ਗਈ ਭੁੱਲੀ ਨਾ । ਦੂਜੀ ਵਾਰਤਾ ਉਨ੍ਹਾਂ ਦੇ ਸਾਥੀ ਵੁਲਵਰਹੈਂਪਟਨ ਛੱਡ ਸਲੋਹ ਆ ਗਏ ਬੇਟੇ ਕੋਲ ਮੇਰੇ ਘਰ ਦਾ ਸਮਝੌਤਾ ਸੀ ਕਿ ਮੈਂ ਦਸਵੰਧ ਗੁਰਦੁਆਰੇ ਤੇ ਪਤੀ ਜੀ ਖਾਲਿਸਤਾਨ ਨੂੰ, ਹੋਇਆ ਕੀ ਕਿ ਇਕ ਰਾਤ ਰੋਟੀ ਪਾਈ ਆਖਣ ਲੱਗੇ ਚੱਲ ਸਲੋਹ ਜਾਣਾ ਹੈ, ਜਾ ਕੇ ਉਨ੍ਹਾਂ ਨੇ 25 ਪੌਂਡ ਮੇਜ਼ &lsquoਤੇ ਰੱਖ ਦਿੱਤੇ ਪਰ ਅੱਗੋਂ ਭਾਈ ਸਾਹਬ ਨੇ ਚੁੱਕ ਕੇ ਜੇਬ ਵਿੱਚ ਪਾ ਤੇ ਕਹਿੰਦੇ ਹੁਣ ਸਿਹਤ ਠੀਕ ਨਹੀਂ ਕੰਮ ਬਹੁਤਾ ਹੁੰਦਾ ਨੀ ਨਾਲੇ ਇਸ਼ਤਿਹਾਰਾਂ ਜੋਗੇ ਪੈਸੇ ਪਾਕਿਸਤਾਨੀ ਅੰਬੈਸੀ ਦੇ ਦਿੰਦੀ ਹੈ, ਤੀਸਰੀ 84 ਤੋਂ ਮਗਰੋਂ ਦੋ ਸਿੰਘ ਪੰਜਾਬੀ ਨਹੀਂ ਸਨ ਇਕ ਪਜਾਮਾ ਕੁਰਤਾ ਚਿੱਟੇ ਰੰਗ ਦੀ ਹੀ ਪੱਗ ਤੇ ਦੂਜਾ ਸੂਟ ਵਿੱਚ ਬੂਹੇ &lsquoਤੇ ਦਸਤਕ ਖੋਲ੍ਹਿਆ ਪੁੱਛਦੇ ਨੇ ਇਹ ਬਲਦੇਵ ਸਿੰਘ ਚਾਹਲ ਦਾ ਘਰ ਹੈ, ਜੀ ਹਾਂ ਫਟਾ ਫੱਟ ਅੰਦਰ ਵੜੇ ਤੇ ਮਿਲਣਾ ਹੈ, ਮੈਂ ਕਿਹਾ ਘਰ ਨਹੀਂ ਆਉਣ ਵਾਲੇ ਹੀ ਨੇ, ਐਨੇ ਵਿੱਚ ਆ ਗਏ ਤੇ ਪ੍ਰਾਉਣੇ ਕਹਿੰਦੇ ਜੀ ਸਾਨੂੰ ਕਰਨਲ ਗੱਦਾਫੀ ਨੇ ਭੇਜਿਆ ਹੈ ਤੁਹਾਨੂੰ ਕਿਹੜੀ ਮੱਦਤ ਚਾਹੀਦੀ ਹੈ ਸ਼੍ਰੀਮਾਨ ਬਗੈਰ ਪੁੱਛਿਆਂ ਕੌਣ ਹੋ ਕਿਥੋਂ ਆਏ ਕਹਿੰਦੇ ਮੈਨੂੰ ਕੋਈ ਮੱਦਤ ਨੀ ਚਾਹੀਦੀ ਡਾਕਟਰ ਚੋਹਾਨ ਕੋਲ ਲੈ ਚੱਲਦਾ ਹਾਂ, ਉਹ ਬੋਲੇ ਅਸੀਂ ਆਪੇ ਜਾਵਾਂਗੇ, ਅਸੀਂ ਤਾਂ ਥੋੜ੍ਹੇ ਭੈਅ ਭੀਤ ਹੋ ਗਏ ਮੈਂ ਕਿਹਾ ਪੁੱਛ ਤਾਂ ਲੈਂਦੇ ਕੁਝ, ਚਲੋ ਜੀ ਮੈਂ ਕੋਈ ਤਿੰਨ ਚਾਰ ਵਾਰ ਡਾਕਟਰ ਸਾਹਬ ਹੋਰਾਂ ਤੋਂ ਪੁੱਛਿਆ ਅਣਸੁਣਿਆ, ਮੇਰੇ ਸੁਭਾਅ ਕਰਕੇ ਪੁੱਛ ਗਿੱਛ ਕਰੂਗੀ, ਹੁਣ ਅਨੁਮਾਣ ਲਾਵੋ ਮੈਂ ਕਿਉਂ ਪੈਸੇ ਦੀ ਗੱਲ ਕਰਦੀ ਹਾਂ ਆਹ ਨਿੱਜੀ ਤਜਰਬਾ ਹੈ, ਰੱਬ ਨੂੰ ਜਾਨ ਦੇਣੀ ਹੈ ਅਸੀਂ ਕੋਈ ਭੀ ਪੈਸਾ ਨਹੀਂ ਲਿਆ ਸਿੱਖ ਕੌਮ ਲਈ ਸੇਵਾ ਹੀ ਕੀਤੀ, ਲੋਹ-ਟੋਪ ਵੇਲੇ ਜੇਲ੍ਹ ਭੀ ਕੱਟੀ ਪਰ ਕਿਸੇ ਥਾਂ ਤੋਂ ਕੋਈ ਫੰਡ ਨਹੀਂ ਇਕੱਠਾ ਕੀਤਾ ਅਟੱਲ ਸੱਚਾਈ ਭਖਦੇ ਤੇ ਚੱਲਦੇ, ਪਿੰਡਾਂ ਵਿੱਚ ਕਿਸੇ ਦੇ ਮੁੰਡਾ ਜੰਮੇ ਜਾਂ ਵਿਆਹ ਹੋਵੇ ਖੁਸਰੇ ਖ਼ਬਰ &lsquoਤੇ ਪਹੁੰਚ ਜਾਂਦੇ ਸਨ ਆਪਣਾ ਕਿੱਤਾਕਾਰੀ ਕੰਮ ਕਰਦੇ ਇਹ ਹਾਲ ਸ਼੍ਰੋਮਣੀ ਅਕਾਲੀ ਦਲ ਨੂੰ ਸਲਾਹਾਂ ਦੇਣੇ ਕਾਂਗਰਸੀ, ਰੋਡੇ, ਫੋਡੇ ਭਾਵੇਂ ਆਪ ਭਾਈ ਭਤੀਜੇ ਕੁਰਬਾਨੀ ਆਖ ਖੱਟੀਆਂ &lsquoਤੇ ਨੇ, ਜੀ ਅਕਾਲੀ ਦਲ ਆਹ ਕਰੇ ਭਲਾ ਕਦੀ ਹੋਰ ਕਿਸੇ ਪਾਰਟੀ ਲਈ ਬੋਲਦੇ ਹੋ, ਆਪ ਨਾ ਵੱਸੀ ਸਹੁਰੜੇ ਲਕੋਣ ਮੱਤੀ ਦੇਹ, ਬਿਨਾ ਪੁੱਛੇ ਸਲਾਹਾਂ, ਮੱਤ-ਮਾਰਾਂ ਦੀ ਨੀਤੀ ਪੀਰ ਸਾਹਬ ਸਾਡੇ ਦੇਸ਼ ਵਿੱਚ ਨਸਲਵਾਦ ਲਈ ਕਾਨੂੰਨ ਹੈ ਸਿੱਖ ਐੱਮ।ਪੀ। ਨੂੰ ਹੀ ਵੋਟ ਪਾਉ, ਜੇਕਰ ਅੰਗ੍ਰੇਜ਼ ਆਖਣ ਤਾਂ ਨਸਲਵਾਦ ਤੁਸੀਂ ਆਪਣੇ ਪੰਜਾਬ ਵਿੱਚ ਹੀ ਬੋਲੋ ਇਹ ਤੁਕਾਂ ਸਾਡੀ ਤਿੰਨ ਪੁਸ਼ਤਾਂ ਦੀ ਪੀੜ੍ਹੀ ਹੁਣ ਇਹ ਗੱਲਾਂ ਸੁਨਣ ਨੂੰ ਨਹੀਂ ਤਿਆਰ, ਆਪਣੀ ਫੇਰੀ ਮਾਣੋ, ਕੋਈ ਕੰਮ ਦੀ ਗੱਲ ਕਰਾਂ ਵੋਟਾਂ ਯੋਗ ਤੇ ਪਰਖੇ ਜੋ ਲੋਕਾਂ ਦਾ ਕੰਮ ਕਰਨ ਨਾ ਕਿ ਪਾਰਟੀ ਦਾ ਵੋਟਾਂ ਪਾਇਉ ਐਮੇ ਨਾ ਪੁਰਾਣੇ ਜੀ ਸਾਡੇ ਆਪਣੇ ਨੇ ਤੇ ਪੰਜਾਬ ਦੇ ਮੁੱਦੇ ਹੀ ਘੜੀਸੀ ਜਾਵੋ, ਇਥੇ ਦੇ ਵਾਸੀ ਬਣੋ ਵਫ਼ਾਦਾਰੀ ਭੀ ਨਿਭਾਉ ਬਰਤਾਨਵੀ ਹਾਂ, ਲਿਖਦੀ ਜਾਵਾਂ ਬਹੁਤੇ ਬਜ਼ੁਰਗਾਂ ਦੀਆਂ ਇਕੱਲੇਪਣ ਦੀਆਂ ਇਨ੍ਹਾਂ ਵਿਚਾਰਾਂ ਕਰਕੇ ਹਨ, ਬੱਚੇ ਤਾਂ ਨੀ ਬੁਲਾਉਂਦੇ ਇਹ ਆਹੀ ਗੱਲਾਂ ਆਖੀ ਜਾਂਦੇ ਨੇ । 
ਵਿਸ਼ੇਸ਼ ਨੋਟ
ਬਹਿ ਕੇ ਟੇਸ਼ਣ &lsquoਤੇ ਵੈਣ ਬੁੱਢੇ ਦੇ ਪਾਵਾਂ, ਚੱਜ ਨੀ ਵੱਸਣ ਦੇ ਤੇਰੇ, ਪੱਤਰਕਾਰੀ ਪੰਨਾ ਪੰਜਾਬ ਦੀ ਅਕਾਲੀ ਦਲ ਦੀ ਆਪਸੀ ਫੁੱਟ ਤੇ ਖਹਿਬਾਜੀ, ਉਛਕਲ ਹੁਣ ਚੰਦੂਮਾਜਰਾ, ਪਹਿਲਾਂ ਢੀਂਡਸਾ ਇਹ ਤਾ ਕਹਿੰਦਾ ਮੈਨੂੰ ਮੋਗੇ ਥਾਣੀ ਭਾਜਪਾ ਦੇ ਖੇਮੇ ਸੁੱਟੋ, ਢੀਂਡਸਾ ਤਾਂ ਉਨ੍ਹਾਂ ਫਲੂਸਿਆ ਬਲਭ ਮੋੜ ਤਾ, ਨਾਲ ਰਲ੍ਹਾ ਲਏ ਬੀਬੀ ਜਗੀਰ ਕੌਰ ਆਪ ਝਾਂਕ ਹੈ ਬਨਣ ਦੀ ਭੋਲੇ ਤੇ ਈਮਾਨਦਾਰ ਵਡਾਲਾ ਕੋਈ ਮਾਨ ਪਰ ਰੱਖੜਾ ਤਾਂ ਭਰਾ ਨੂੰ ਮੋੜਤਾ ਸੀ ਅਮਰੀਕਾ ਤੋਂ ਆਏ ਨੂੰ ਤਾਂ ਭਾਜਪਾ ਨਾਲ ਗੰਢ ਤੱੁਪ ਕਰਕੇ, ਦੱਬਤਾ ਕੇਸ, ਉਹ ਭੀ ਉਦੋਂ ਦਾ ਹੀ ਡਿੱਕ ਡੋਲੇ ਖਾਂਦਾ ਹੈ, ਜਦੋਂ ਲਾਠੀ ਨਾ ਹੋਵੇ ਤੇ ਖਾਣ ਨੂੰ ਸ਼ੱਕਰ ਘੀ ਨਾ ਮਿਲੇ ਤਾਂ ਟੱਬਰ ਨੀ ਬੱਸ ਵਿੱਚ ਰਹਿੰਦਾ ਇਹ ਤਾਂ ਸਿਆਸੀ ਪਾਰਟੀ ਹੈ, ਕੀ ਕਾਂਗਰਸ ਵਿੱਚੋਂ ਨਹੀਂ ਗਏ ਬਾਗੀ, ਜਾਂਦਿਆਂ ਨੂੰ ਜਾਣ ਦਿਉ, ਹਾਲੇ ਦੋ ਸਾਲ ਤੋਂ ਵੱਧ ਦਾ ਸਮਾਂ ਹੈਗਾ ਚੋਣਾਂ ਵਿੱਚ, ਪਤਾ ਨਹੀਂ ਕੀ ਝੱਖੜ ਝੁਲਣ ਚੰਦੂਮਾਜਰਾ ਤਾਂ ਸਥਿਰ ਹੈ ਹੀ ਨਹੀਂ, ਭੁੱਖਾ ਹੈ ਚੌਧਰ ਦਾ ਪੰਜਾਬ ਬਚਾਉ ਯਾਤਰਾ ਕਿਵੇਂ ਸੁਖਬੀਰ ਦੇ ਕੰਨੇ੍ਹ ਚੜ੍ਹਿਆ ਸੀ ਕਿ ਮੇਰੀ ਪ੍ਰਸਿੱਧੀ ਹੋ ਰਹੀ ਹੈ, ਹੁਣ ਹਾਰ ਕੇ ਪਤਾ ਲੱਗ ਗਿਆ ਕਿੰਨੀ ਕੀਮਤ ਹੈ ਤਾਂ ਭਾਂਡਾ ਸੁਖਬੀਰ ਸਿਰ ਗੱਲ ਕੀ ਪੈਸਾ ਸੁਖਬੀਰ ਖਰਚੇ ਮੁਖੀ ਮੈਨੂੰ ਬਣਾਵੇ ਫੇਰ ਭਾਈਵਾਲੀ ਪਾਵਾਂ ਤੇ ਕੇਂਦਰ ਤੋਂ ਕੁਝ ਮੰਗਾਂ ਅਗਲਿਆਂ ਨੇ ਪੁਚਕਾਰ ਤਾਂ ਲੈਣਾ ਹੈ, ਪਰ ਗਾਜਰ ਦਿਖਾਉਣਗੇ ਬੇਵਫ਼ਾ ਨੂੰ ਕੋਈ ਨੇੜੇ ਨੀ ਲਾਉਂਦਾ ਜਿੰਨੀ ਦੇਰ ਕੋਈ ਲਾਭ ਨਾ ਹੋਵੇ, ਬਿੱਟੂ ਤਾਂ ਰਾਜ-ਪਾਰਟੀ ਦੇ ਮਰਹੂਮ ਦਾ ਪੋਤਾ ਤੇ ਨੌਜਵਾਨ ਕਰਕੇ ਵਿਰਾਜਿਆ, ਕਪਤਾਨ ਸਾਹਬ ਵਰਗੇ ਤਾਂ ਅਗਲਿਆਂ ਵਰਤ ਕੇ ਰੇੜੇ੍ਹ &lsquoਤੇ ਮੋੜ &lsquoਤੇ ਝੋਟਿਆਂ ਦੇ ਘਰੋਂ ਲੱਸੀਆਂ ? ਹਾਲ ਮੰਦਾ ਭਾਵੇਂ ਪਾਰਟੀ ਦਾ ਭੀ ਹੋ ਜਾਵੇ ਪਰ ਇਹ ਹੁਣ ਘਰ ਘਾਟ ਦੇ ਨਹੀਂ ਰਹਿਣੇ, ਪਹਿਲਾਂ ਦੀ ਇਤਿਹਾਸਕ ਕਥਾ ਪੜੋ੍ਹ ਕਿਥੇ ਹੈ ਬ੍ਰਹਮਪੁਰੇ ਦਾ ਪੁੱਤਰ, ਅਜਨਾਲੇ ਦਾ, ਸੇਖਵਾਂ ਦਾ, ਤੋਤਾ ਸਿੰਘ ਦਾ, ਗੁਲਸ਼ਨ ਤੇ ਮਹਿੰਦਰ ਕੌਰ ਜੋਸ਼ ਬੀਬੀਆਂ ਸਬਕ ਸਿੱਖੋ, ਚੰਦੂਮਾਜਰੇ ਦੇ ਮਗਰ ਆਪਣੀ ਪ੍ਰਭਤਾ ਅਕਸ ਨਾ ਵਗਾੜੋ, ਵਡਾਲਾ ਭਰਾ ਤੁਹਾਡਾ ਸਤਿਕਾਰ ਹੈ ਖਿੱਤੇ ਵਿੱਚ ਚੱਲਦੀ ਰੇਲ ਵਿੱਚੋਂ ਉਤਰ ਮਾਲ ਗੱਡੀ ਵਿੱਚ ਨਾ ਚੜ੍ਹ ਜਾਇਉ ਪਾਸੇ ਟੁੱਟਣਗੇ, ਅੱਗੇ ਤੁਹਾਡੀ ਮਰਜ਼ੀ ਮਗਰ ਕਿਸੇ ਨੀ ਆਉਣਾ ਟੇਸ਼ਣ &lsquoਤੇ ਵੈਨ ਨਾ ਪਾਵੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ