ਵਡੋਦਰਾ ਕ੍ਰਾਈਮ ਬ੍ਰਾਂਚ ਨੇ ਯੋਗਾ ਵਾਲੀ ਕੁੜੀ ਨੂੰ ਦਿੱਤੀ ਸੁਰੱਖਿਆ
  ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਤਸਵੀਰਾਂ ਵਾਇਰਲ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਦੇ ਖ਼ਿਲਾਫ਼ ਜਿੱਥੇ ਇਕ ਪਾਸੇ ਅੰਮ੍ਰਿਤਸਰ ਦੀ ਪੁਲਿਸ ਨੇ 295 ਤਹਿਤ ਪਰਚਾ ਦਰਜ ਕਰ ਲਿਆ ਏ, ਉਥੇ ਹੀ ਦੂਜੇ ਪਾਸੇ ਅਰਚਨਾ ਨੂੰ ਗੁਜਰਾਤ ਦੀ ਵਡੋਦਰਾ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਐ। ਇਹ ਜਾਣਕਾਰੀ ਖ਼ੁਦ ਯੂਟਿਊਬਰ ਕੁੜੀ ਅਰਚਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ &rsquoਤੇ ਦਿੱਤੀ ਗਈ। ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਚਨਾ ਮਕਵਾਨਾ ਨਾਂਅ ਦੀ ਯੂ ਟਿਊਬਰ ਵੱਲੋਂ ਯੋਗਾ ਆਸਣ ਕਰਕੇ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ &rsquoਤੇ ਸਾਂਝੀਆਂ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ &rsquoਤੇ ਸਖ਼ਤ ਐਕਸ਼ਨ ਲੈਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿੱਥੇ ਅੱਜ ਪੁਲਿਸ ਨੇ ਉਸ ਦੇ ਖ਼ਿਲਾਫ਼ ਧਾਰਾ 295 ਏ ਤਹਿਤ ਮਾਮਲਾ ਦਰਜ ਕਰ ਲਿਆ, ਪਰ ਉਧਰ ਦੂਜੇ ਪਾਸੇ ਅਰਚਨਾ ਨੂੰ ਵਡੋਦਰਾ ਕ੍ਰਾਈਮ ਬ੍ਰਾਂਚ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਐ ਕਿਉਂਕਿ ਲੜਕੀ ਦਾ ਕਹਿਣਾ ਸੀ ਕਿ ਇਸ ਵੀਡੀਓ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਸੁਰੱਖਿਆ ਮਿਲਣ ਦੀ ਗੱਲ ਖ਼ੁਦ ਅਰਚਨਾ ਮਕਵਾਨਾ ਵੱਲੋਂ ਵੀਡੀਓ ਜਾਰੀ ਕਰਕੇ ਦਿੱਤੀ ਗਈ, ਜਿਸ ਵਿਚ ਉਹ ਸੁਰੱਖਿਆ ਮਿਲਣ &rsquoਤੇ ਵਡੋਦਰਾ ਕ੍ਰਾਈਮ ਬ੍ਰਾਂਚ ਦਾ ਧੰਨਵਾਦ ਕਰਦੀ ਦਿਖਾਈ ਦੇ ਰਹੀ ਐ।