image caption:

ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਵਰਕ ਪਰਮਿਟ ਨਹੀਂ ਲੈ ਸਕਣਗੇ ਕੌਮਾਂਤਰੀ ਵਿਦਿਆਰਥੀ

 ਔਟਵਾ : ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਕੌਮਾਂਤਰੀ ਵਿਦਿਆਰਥੀ ਅਮਰੀਕਾ-ਕੈਨੇਡਾ ਦੇ ਬਾਰਡਰ &rsquoਤੇ ਪੋਸਟ ਗ੍ਰੈਜੁਏਟ ਵਰਕ ਪਰਮਿਟ ਦੀ ਅਰਜ਼ੀ ਦਾਇਰ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੁਲਕ ਵਿਚ ਆਰਜ਼ੀ ਤੌਰ &rsquoਤੇ ਮੌਜੂਦ ਕੁਝ ਲੋਕ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲੇ ਸਮੇਂ ਤੋਂ ਬਚਣ ਲਈ ਅਮਰੀਕਾ ਚਲੇ ਜਾਂਦੇ ਹਨ ਅਤੇ ਉਸੇ ਦਿਨ ਵਾਪਸੀ ਕਰਦਿਆਂ ਬਾਰਡਰ &rsquoਤੇ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰ ਦਿੰਦੇ ਹਨ ਤਾਂਕਿ ਤੁਰਤ ਕੰਮ ਹੋ ਜਾਵੇ। ਅਜਿਹੇ ਲੋਕ ਨਾ ਸਿਰਫ ਦੋਹਾਂ ਮੁਲਕਾਂ ਦੇ ਬਾਰਡਰ ਅਫਸਰਾਂ &rsquoਤੇ ਗੈਰਜ਼ਰੂਰੀ ਬੋਝ ਪਾਉਂਦੇ ਹਨ ਬਲਕਿ ਕੈਨੇਡੀਅਨਜ਼ ਅਤੇ ਅਮੈਰਿਕਨਜ਼ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਮਕਸਦ ਪਿੱਛੇ ਰਹਿ ਜਾਂਦਾ ਹੈ।

ਇੰਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਫਲੈਗਪੋÇਲੰਗ ਦੇ ਰੁਝਾਨ ਨੂੰ ਬੰਦ ਕਰਨ ਅਤੇ ਮੁਲਕ ਦੇ ਇੰਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਰੋਕਣ ਲਈ ਇਹ ਕਦਮ ਉਠਾਇਆ ਗਿਆ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਫਲੈਗਪੋÇਲੰਗ ਦਾ ਰਾਹ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਵੱਲੋਂ ਅਪਣਾਇਆ ਜਾਂਦਾ ਹੈ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋਣ ਵਾਲਾ ਹੋਵੇ। ਕੈਨੇਡਾ-ਅਮਰੀਕਾ ਦੇ ਬਾਰਡਰ &rsquoਤੇ ਵਰਕ ਪਰਮਿਟ ਅਪਲਾਈ ਕਰਨ ਦਾ ਇਕ ਫਾਇਦਾ ਇਹ ਵੀ ਹੁੰਦਾ ਸੀ ਕਿ ਆਨਲਾਈਨ ਅਰਜ਼ੀ ਦੇ ਮੁਕਾਬਲੇ ਬਾਰਡਰ &rsquoਤੇ ਪ੍ਰੋਸੈਸਿੰਗ ਜਲਦ ਮੁਕੰਮਲ ਹੋ ਜਾਂਦੀ। ਇਥੇ ਦਸਣਾ ਬਣਦਾ ਹੈ ਕਿ ਹਾਲ ਹੀ ਵਿਚ ਕੈਨੇਡਾ ਸਰਕਾਰ ਵੱਲੋਂ ਫਲੈਗਪੋÇਲੰਗ ਸੇਵਾ ਸਿਰਫ 12 ਸਰਹੱਦੀ ਲਾਂਘਿਆਂ ਤੱਕ ਸੀਮਤ ਕਰ ਦਿਤੀ ਗਈ ਅਤੇ ਹੁਣ ਬਿਲਕੁਲ ਬੰਦ ਕੀਤੀ ਜਾ ਚੁੱਕੀ ਹੈ। ਨਵੇਂ ਨਿਯਮ 21 ਜੂਨ ਤੋਂ ਲਾਗੂ ਹੋ ਗਏ।