image caption:

ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਹੰਗਾਮਾ

 ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ &lsquoਤੇ ਐਤਵਾਰ ਨੂੰ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਅਚਾਨਕ 100 ਦੇ ਕਰੀਬ ਨੌਜਵਾਨ ਸ਼ੰਭੂ ਸਰਹੱਦ &lsquoਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਲਈ ਬਣਾਏ ਗਏ ਮੰਚ &lsquoਤੇ ਪਹੁੰਚ ਗਏ। ਉਨ੍ਹਾਂ ਰਸਤਾ ਖੋਲ੍ਹਣ ਦੀ ਮੰਗ ਕੀਤੀ। ਕਿਸਾਨਾਂ ਦਾ ਇਲਜ਼ਾਮ ਹੈ ਕਿ ਇਹ ਹਮਲਾ ਭਾਜਪਾ ਆਗੂਆਂ ਅਤੇ ਸਥਾਨਕ &lsquoਆਪ&rsquo ਵਿਧਾਇਕਾਂ ਦੇ ਨੇੜਲੇ ਲੋਕਾਂ ਵੱਲੋਂ ਮਾਹੌਲ ਖ਼ਰਾਬ ਕਰਨ ਲਈ ਕੀਤਾ ਗਿਆ ਹੈ।

ਸਰਹੱਦ &lsquoਤੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਉਹ ਨੇੜਲੇ ਪਿੰਡਾਂ ਦੇ ਲੋਕ ਹਨ। ਇਸ ਤੋਂ ਪਹਿਲਾਂ ਵੀ ਸ਼ੰਭੂ ਬਾਰਡਰ &rsquoਤੇ ਦੋਪਹੀਆ ਵਾਹਨਾਂ ਦੇ ਲੰਘਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ, ਜਿਸ &rsquoਤੇ ਅੱਜ ਤੱਕ ਕਿਸਾਨ ਆਗੂਆਂ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਲਈ ਅੱਜ ਸਾਰੇ ਪਿੰਡਾਂ ਦੇ ਲੋਕ ਅਤੇ ਵਪਾਰੀ ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ।