image caption:

ਕੰਮ ਦੌਰਾਨ ਬਾਂਹ ਵੱਢ ਹੋਕੇ ਮਰਨ ਵਾਲੇ ਮਰਹੂਮ ਸਤਨਾਮ ਸਿੰਘ ਦੇ ਕੰਮ ਵਾਲੇ ਮਾਲਕ ਕਥਿਤ ਦੋਸ਼ੀ ਅਨਤੋਨੇਲੋ ਲੋਵਾਤੋ ਵਿਰੁੱਧ ਪੁਲਸ ਵੱਲੋਂ ਕੇਸ ਦਰਜ਼

  ਰੋਮ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਵਿੱਚ ਇੱਕ ਖੇਤ ਵਿੱਚ ਕੰਮ ਕਰਦੇ ਸਮੇਂ ਹਾਦਸੇ ਵਿੱਚ ਮਾਰੇ ਗਏ ਭਾਰਤੀ ਨੌਜਵਾਨ ਸਤਨਾਮ ਸਿੰਘ (31)ਦੀ ਲਾਸ਼ ਦਾ ਹੋਵੇਗਾ ਹੁਣ ਪੋਸਟਮਾਰਟਮ ਕਿਉਂਕਿ ਇਹ ਮਾਮਲਾ ਹੁਣ ਇਟਲੀ ਦੀ ਕੇਂਦਰ ਸਰਕਾਰ ਕੋਲ ਪਹੁੰਚ ਗਿਆ ਹੈ।ਪੀੜਤ ਬੀਤੇਂ ਦਿਨ ਰੋਮ ਦੇ ਸੰਨ ਕਾਮੀਲੋ ਹਸਪਤਾਲ ਵਿਖੇ ਜਖ਼ਮਾਂ ਦਾ ਦਰਦ ਨਾ ਸਹੇੜਦੇ ਹੋਏ ਦਮ ਤੋੜ ਗਿਆ ਸੀ।ਮਰਹੂਮ ਆਪਣੀ ਪਤਨੀ ਨਾਲ ਇਟਲੀ ਵਿੱਚ ਗੈਰ- ਕਾਨੂੰਨੀ ਰਹਿੰਦਾ ਤੇ ਕੰਮ ਕਰਦਾ ਸੀ ਜਿਹੜਾ ਉਸ ਦਾ ਮੌਤ ਦਾ ਕਾਰਨ ਬਣ ਗਿਆ ਕਿਉਂ ਬੀਤੇ ਦਿਨੀ ਜਦੋਂ ਕੰਮ ਦੌਰਾਨ ਉਸ ਦੀ ਬਾਂਹ ਵੱਢੀ ਗਈ ਤਾਂ ਉਸ ਦੇ ਕੰਮ ਵਾਲੇ ਮਾਲਕ ਅਨਤੋਨੇਲੋ ਲੋਵਾਤੋ ਨੇ ਆਪ ਕਾਨੂੰਨ ਦੀ ਮਾਰ ਤੋਂ ਬਚਣ ਲਈ ਲਹੂ ਨਾਲ ਲਥਪੱਥ ਸਤਨਾਮ ਸਿੰਘ ਨੂੰ ਉਸ ਦੀ ਵੱਢੀ ਬਾਂਹ ਸਮੇਤ ਘਰ ਦੇ ਬਾਹਰ ਕੂੜੇ ਵਾਂਗਰ ਸੁੱਟਕੇ ਚਲਾ ਗਿਆ ਪਰ ਅਨਤੋਨੇਲੋ ਲੋਵਾਤੋ ਨੂੰ ਨਹੀਂ ਪਤਾ ਸੀ ਕਿ ਉਹ ਜਿਸ ਨਿੰਦਰਯੋਗ ਮਰੀ ਜਮੀਰ ਨਾਲ ਕੀਤੀ ਕਾਰਵਾਈ ਨੂੰ ਹਲਕੇ ਵਿੱਚ ਲੈ ਰਿਹਾ ਸੀ ਉਹੀ ਉਸ ਲਈ ਗਲੇ ਦਾ ਫੰਦਾ ਬਣ ਜਾਵੇਗੀ।ਅਸਿੱਧੇ ਤੌਰ ਤੇ ਹੋਏ ਪ੍ਰਵਾਸੀ ਸਤਨਾਮ ਸਿੰਘ ਦੇ ਕਤਲ ਨਾਲ ਇਸ ਵਕਤ ਇਟਲੀ ਚੁਫੇਰੇ ਇਨਸਾਫ਼ ਪੰਸਦ ਲੋਕਾਂ ਦੀਆਂ ਚੀਖ਼ਾਂ ਨਾਲ ਗੂੰਜ ਰਹੀ ਹੈ ਜਿਸ ਆਵਾਜ਼ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜ਼ੀਆ ਮੇਲੋਨੀ ਤੱਕ ਪਹੁੰਚ ਚੁੱਕੀ ਹੈ ਤੇ ਉਹਨਾਂ ਸਾਰੇ ਘਟਨਾਕ੍ਰਮ ਨੂੰ ਗੈਰ-ਬਰਾਬਰਤਾ ਤੇ ਅਣਮਨੁੱਖੀ ਵਿਵਹਾਰ ਦੱਸਿਆ ਹੈ ਤੇ ਕਥਿਤ ਦੋਸ਼ੀ ਉਪੱਰ ਕਾਰਵਾਈ ਦਾ ਯਕੀਨ ਦੂਆਇਆ ਹੈ ਜਿਸ ਦੇ ਚੱਲਦਿਆ ਹੁਣ ਸਥਾਨਕ ਪੁਲਸ ਨੇ ਮ੍ਰਿਤਕ ਸਤਨਾਮ ਸਿੰਘ ਦੀ ਮੌਤ ਦੇ ਕਥਿਤ ਦੋਸ਼ੀ ਮੁੱਖ ਕਸੂਰਵਾਰ ਅਨਤੋਨੇਲੋ ਲੋਵਾਤੋ ਵਿਰੁੱਧ ਕਤਲੇਆਮ,ਅਨਿਯਮਤ ਕੰਮ ਤੇ ਵਿਵਸਥਾਵਾਂ ਦੀ ਉਲੰਘਣਾ ਤੇ ਗੈਰ-ਜਿੰਮੇਵਾਰ ਹੋਣ ਸੰਬਧੀ ਧਰਾਵਾਂ ਤਹਿਤ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ