image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੰਜਾਬ ਵਿੱਚ ਤਾਂ ਹੁਣ ਜਾਤ ਬਰਾਦਰੀ ਦਾ ਰਾਜ ਹੈ, ਅਖ਼ਬਾਰ ਦਾ ਮਾਲਕ ਅਤੇ ਮੇਰੇ ਵਰਗੇ ਅਲੋਚਕਾਂ ਦੀ ਥੋੜ੍ਹੀ ਨੀਤੀ ਵਿੱਚ ਅੰਤਰ ਹੁੰਦਾ ਹੈ

ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜੁਆਈ ਹਮ ਹਰਿ ਸਿਉਂ ਧੜਾ ਕੀਆ ਜਿਸ ਦਾ ਕੋਈ ਸਮਰੱਥ ਨਾਹੀ ਮਾਸ ਮਾਸ ਤੇਰਾ ਕਾਗਾਂ ਖਾਇਆ ਗਲੀਆਂ ਰੁਲ੍ਹਗੇ ਪੰਥ, ਬੇਕਦਰਾਂ ਦੀ ਦੋਸਤੀ ਤੈਂ ਕਿਉਂ ਲਾਈ ਹੰਸ, ਹੰਸ ਤਾਂ ਵਿਚਾਰੇ ਕਾਮਾਂ ਨੇ ਮੁਕਾ ਹੀ ਦਿੱਤੇ ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਸਾਹਬ ਨੇ ਮਸੰਦ ਸਾੜ ਤੇ ਪਰ ਲੱਗਦਾ ਏ ਉਹ ਤਾਂ ਬੀਜਤੇ ਅੰਤਾਂ ਦੇ ਉੱਗ ਪਏ ਤਾਂ ਹੀ ਤਾਂ ਧਰਮ ਦੁਆਰਿਆਂ ਤੋਂ ਕੁੱਟਾਂ ਮਾਰਾਂ ਖਾਧੀਆਂ ਪਰ ਗੁਰੂ ਦੇ ਦੁਆਰੇ ਤਾਂ ਕਬਜਿਆਂ ਵਿੱਚ ਆ ਗਏ ਨੇ ਕੌਮ ਦੀ ਤਾਣੀ ਉਲਝੀ ਹੈ ਤੰਦ ਸੁਲਝ ਸਕਦੀ ਹੈ । ਹਫੜਾ ਦਫੜੀ, ਬੇਤੰਤੀ, ਬੇਸਬਰੀ, ਬੇਸੰਤੋਖੀ ਧਰਮ ਦਾ ਧੁਰਾ ਬਣ ਗਿਆ, ਬਾਬੇ ਨਾਨਕ ਦਾ ਕੇਵਲ ਲੰਗਰ ਪ੍ਰਚਾਰ ਹੀ ਢਾਲ ਬਣਾ ਲਿਆ ਗੁਰੂ ਸਾਹਿਬ ਨੇ ਤਾਂ ਸੁਣਦੇ ਹਾਂ ਮੋਹਰਾਂ ਦਰਿਆ ਵਿੱਚ ਵਗਾਹ ਮਾਰੀਆਂ ਪਰ ਅਸੀਂ ਲੱਭਣ &lsquoਤੇ ਜੋਰ ਲਾਇਆ ਹੈ । ਸੂਈ ਘਰ ਗੰੁਮੀ ਲੱਭ ਦਰਵਾਜ਼ੇ, ਪੰਜਾਬ ਵਿੱਚ ਤਾਂ ਕਿਸੇ ਨੂੰ ਕੋਈ ਚੁਰਾਸੀ ਦਾ ਦੁਖਾਂਤ ਦਿਸਦਾ ਨੀ ਦਿਸੇ ਭੀ ਕਿਵੇਂ ੁੁਉਸ ਵੇਲੇ ਦੇ ਤਾਂ ਵਿਦੇਸ਼ੀ ਮੱਲਾਂ ਮਾਰਦੇ ਨੇ ਕੁਝ ਜੋ ਭਾਗੀਦਾਰ ਸਨ, ਅਦਾਰ ਬਣਾ ਕੇ ਆਪਣਾ ਕਿੱਤਾਕਾਰੀ ਕਾਰਜ ਕਰੀ ਜਾ ਰਹੇ ਨੇ, ਪੈਸੇ ਵਾਲਿਆਂ ਬੜੀ ਬਹਾਰ, ਬਿਨ ਪੈਸੇ ਨੇ ਧੱਕੇ ਚਾਰ, ਜੱਥੀਆਂ ਤਾਂ ਅਣਗਿਣਤ ਹਨ ਪਰ ਪੰਥ ਪ੍ਰਸਤ ਨਹੀਂ ਇਹ ਤਾਂ ਭੱਤੇ ਪ੍ਰਸਤ ਨੇ ਚੱਕੀ ਹੋਈ ਪੰਚਾਂ ਦੀ ਠਾਣੇਦਾਰ ਬਰੋਬਰ ਬੋਲੇ, ਲੰਡਨ ਵਿੱਚ ਕਈ ਹਜ਼ਾਰਾਂ ਦੀ ਗਿਣਤੀ ਅੰਦਰ ਝਾਤੀ ਮਾਰੋ ਕਿ ਇਹ ਹਿਰਦੇ ਵੇਦਨਾਂ ਦੀ ਸੀ, ਗੁਰੂ ਘਰਾਂ ਦੀਆਂ ਮੁਫ਼ਤ ਕੋਚਾਂ ਲੰਡਨ ਦੀ ਸੈਰ ਜੁਆਕ ਦਾ ਪੱਜ ਮਾਂ ਦਾ ਰੱਜ ਹੋਰ ਪੈਸਾ ਹੂੰਝਣਗੇ, ਹੋਰ ਸੁਣੋ ਕਹਿੰਦੇ ਨੱਕ ਦਾ ਵਾਲ ਮੰਨੇ ਜਾਂਦੇ ਚੈਨਲ ਖਾਲਿਸਤਾਨੀ ਨੂੰ ਇਸ ਵਾਰ ਨੇੜੇ ਨੀ ਲੱਗਣ ਦਿੱਤਾ ਕਹਿੰਦੇ ਠੇਕੇ &lsquoਤੇ ਦਿਖਾਉਣਾ ਸੀ ਲੋਕਾਂ ਦਾ ਇਕੱਠ, ਯਾਨੀ ਸੱਦਣ ਵਾਲੀ ਸੰਸਥਾ ਦਾ ਕਬਜ਼ਾ ਤੇ ਮਰਜ਼ੀ ਚੱਲੀ ਪਰ ਜੀਹਨੂੰ ਹਿਸ਼ਤ ਆਖੀ ਉਹ ਭੀ ਉਸੇ ਦਿਨ ਹੀ ਤੜਪਿਆ ਮਗਰੋਂ ਦੱਸਿਆ ਨੀ ਕੀ ਭਾਣਾ ਵਰਤਿਆ ਦੱਸੋ ਹੁਣ ਇਹ ਲੋਕਾਂ ਦਾ ਦਰਦ ਸੀ ਭਾਰਤ ਸਰਕਾਰ ਨੂੰ ਸੁਨੇਹਾ ਤੇ ਯੂ।ਕੇ। ਦੀ ਨੂੰ ਦਾਅਵਤ ਜੀ ਸਾਨੂੰ ਪੁੱਛੇ ਵਗੈਰ ਸਿੱਖਾਂ ਦਾ ਕੋਈ ਦੁੱਖ ਦਰਦ ਨਾ ਸੁਣਿਉ ਹੁਣ ਆਹ ਲਵੋ ਪੱਤਰ ਜੋ ਵੋਟਾਂ ਤੋਂ ਪਹਿਲਾਂ ਪੜੋ੍ਹ ਫੇਰ ਆਗਿਆ ਲਵੋ ਸਾਥੋ ਗੁਰੂ ਘਰੀਂ ਵੜਨ ਦੀ, ਯਾਦ ਤਾਂ ਮਸੂਮ ਨਿਹੱਥੇ ਧਰਮੀ ਜੋ ਉਥੇ ਸ਼ਰਧਾ ਨਾਲ ਬੈਠਿਆਂ ਹੁਕਮ ਭੀ ਸੀ ਭਾਈ ਜਾਇਉ ਨਾ ਪਰ ਹੁਣ ਕਹਿੰਦੇ ਪੁਲਸ, ਫੌਜ ਨੇ ਬਾਹਰ ਨੀ ਨਿਕਲਣ ਦਿੱਤੇ, ਝੂਠ ਦੇ ਪੈਰ ਨਹੀਂ ਹੁੰਦੇ, ਅਸਲ ਸ਼ਹੀਦ ਉਹ ਹਨ ਨਾ ਕਿ ਲੜਾਈ ਕਰਕੇ ਵੈਰੀ ਤਕੜਾ ਮਾਰ ਗਿਆ ਉਹ ਬਹਾਦਰ ਬੀਰ ਜਾਂ ਫੇਰ ਯੋਧੇ ਤਾਂ ਹੋ ਸਕਦੇ ਨੇ ਪਰ ਸ਼ਹੀਦ ਨਹੀਂ, ਪਰ ਅਸੀਂ ਸ਼ਹੀਦ ਇਕ ਲੋਗੋ ਬਣਾ ਲਿਆ ਆਪਣੇ ਆਪਣੇ ਬੰਦਿਆਂ ਦਾ, ਕਾਪੀ ਰਾਈਟ ਹੈ, ਪੂਜਣ ਮੈਂ ਚੱਲੀ ਮਾਤਾ ਰਾਣੀ ਦੇ ਦਰਬਾਰ, ਕੀ ਹਦਾਇਤਾਂ ਨੇ ਕਿ ਜੋ ਭੀ ਵੋਟਾਂ ਮੰਗਣ ਆਵੇ ਉਹ ਨੂੰ ਆਹ ਚਿੱਠਾਂ ਮੂਹਰੇ ਕਰਕੇ ਬਚਨ ਲਿਉ ਕਿ ਗੁਰਦੁਆਰੇ ਤਾਂ ਵੜ੍ਹ ਸਕਦਾ ਹੈ ਭਲਾ ਉਹ ਘਰ ਆਵੇ ਤਾਂ ਸਾਡਾ ਗੁਰੂ ਘਰ ਨਾਲ ਕੀ ਵਾਸਤਾ ਨਾਲੇ ਜੇਕਰ ਤੁਹਾਨੂੰ ਇਹ ਸ਼ਰਤਾਂ ਦੀ ਲਾਹੇਦਾਰੀ ਹੈ ਕੀ ਸਾਰੇ ਸਿੱਖਾਂ ਦੀਆਂ ਭੀ ਇਹ ਹੀ ਸਮੱਸਿਆਵਾਂ ਹਨ ? ਤੁਸੀਂ ਤਾਂ ਸਿੱਖਾਂ &lsquoਤੇ ਠੋਸ ਰਹੇ ਹੋ ਆਪਣੇ ਮਨਸੂਬਿਆਂ ਲਈ ਲੇਬਰ ਪਾਰਟੀ ਹਰ ਵੇਲੇ ਹੀ ਇਹ ਰੱਟ ਲਾਈ ਰੱਖਦੀ ਹੈ ਜੀ ਟੋਰੀ ਸਰਕਾਰ ਨੇ ਜੋ ਭੀ ਸਮਰਥਣ ਇੰਦਰਾ ਗਾਂਧੀ ਨੂੰ ਦਿੱਤਾ ਉਹਦੇ ਪੇਪਰ ਨਸ਼ਰ ਕਰੇ ਪੰਜਾਬ ਵਿੱਚ ਤਾਂ ਕਾਂਗਰਸ ਰਾਜ ਕਰ ਚੁੱਕੀ ਹੈ ਹੁਣ ਫੇਰ ਤਿਆਰ ਤੇ ਯੂ।ਕੇ। ਸਾਨੂੰ ਸਿਆਸਤ ਲਈ ਆਹ ਗਿੱਧੜ ਸਿੰਙੀ ? ਕਿਹੜੀ ਸਰਕਾਰ ਹੈ ਜੋ ਭਾਈਵਾਲੀਆਂ ਨਹੀਂ ਨਿਭਾਉਂਦੀ ? ਜਿਹੜੇ ਟੋਰੀ ਵੋਟਰ ਨੇ ਉਹ ਕੀ ਆਹ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ, ਲੇਬਰ ਪਾਰਟੀ ਹੱਲ ਕਰੂਗੀ ਜੀਹਨੇ ਵੋਟਾਂ ਜਿਥੇ ਪਉਣੀਆਂ ਨੇ ਮਰਜ਼ੀ ਹੋਵੇ ਤਾਨਾਸ਼ਾਹੀ ਕੋਲ ਰੱਖੋ, ਹੋਰ ਸੁਣੋ ਲਿਬਰਲ ਡੈਮੋਕਰੈਟ ਭੀ ਸੀਰ ਸਰ ਹੈ ਕੀ ਆਸ ? ਪੋਸਟ-ਆਫਿਸ ਪੀੜਤਾਂ ਨੇ ਇਹਨੇ ਸਮਰਥਣ ਲਈ ਬੇਨਤੀ ਕੀਤੀ ਸੀ ਇਹਨੇ ਕੰਨੇ ਮੁੱਢ ਮਾਰਿਆ ਕਿਵੇਂ ਉਹ ਇਹਨੂੰ ਚੁਗਣਗੇ, ਠੀਕ ਹੈ ਬਹੁਗਿਣਤੀ ਸਿੱਖ ਲੇਬਰ ਸਮਰਥੱਕ ਹਨ ਤਗਮੇ ਹਾਸਲ ਕਰਕੇ ਪਰ ਚਲੋ ਵਿੱਚੋ ਤਾਂ ਆਨਾ ਲੇਬਰ ਭੀ ਚੁੱਕਦੇ ਨੇ ਲੇਬਰ ਪਾਰਟੀ ਭੀ ਧਨਾਢ ਹੈ ਸਿੱਖ, ਹਿੰਦੂ ਪਰਿਵਾਰ ਸੰਗਠਨ ਦੇ ਹਾਮੀ, ਕਮਾਈ ਕਰੋ ਅੱਗੋਂ ਲੰਘੋ ਦੇ ਪੈਰੋਕਾਰ ਪਰ ਵੋਟ ਲੇਬਰ, ਭਾਈ ਵੋਟਰ ਕੌਂਸਲ ਦੇ ਘਰਾਂ ਵਿੱਚ ਰਹਿੰਦੇ ਹੁੰਦੇ ਸੀ, ਗਰੀਬ ਤਾਂ ਮਜ਼ਦੂਰ ਮਗਰ ਲਾ ਲਏ ਤੇ ਤਾਨਾਸ਼ਾਹੀ, ਦੋ ਵਾਰੀ ਰਾਜ ਤੋਂ ਮਗਰੋਂ ਲੋਕੀ ਬਦਲਾਅ ਲਈ ਉਤਾਵਲੇ ਹੋ ਹੀ ਜਾਂਦੇ ਨੇ, ਇਹ ਲੋਕਤੰਤਰ ਹੈ, ਮੌਵ ਰੂਲ ਹਰ ਦੇਸ਼ ਵਿੱਚ ਹੀ ਹਾਂ ਜੇਕਰ ਬੋਕ-ਠੋਕ-ਤੰਤਰ ਹੈ ਤਾਂ ਇਹ ਥੀਊਰੀ ਫੇਲ੍ਹ ਚਲੋ ਸਾਡੇ ਦੇਸ਼ ਦੀ ਹੁਣ ਆਹੀ ਦਸ਼ਾ ਹੈ ਕਿ ਸਰਕਾਰ ਬਦਲੇ ਚੰਗੀ ਮਾੜੀ ਕਬੂਲ ਪ੍ਰਧਾਨ ਮੰਤਰੀ ਰਿਸ਼ੀ ਸੁਨੇਕ ਟੋਰੀਆਂ ਬਣਾ ਤਾ ਸੀ ਪਰ ਅੰਦਰੋ ਤਾਂ ਖੁਸ਼ ਨਹੀਂ ਪਰ ਰਿਸ਼ੀ ਨੇ ਭੀ ਪੂਰਾ ਹੀ ਭਾਰਤੀ ਚਾਨਕੀਆ ਪੁਣਾ ਕੀਤਾ, ਬੌਰਿਸ ਨਾਲ ਮਿੱਠਾ ਹੋ ਹੁਣ ਸ਼ਾਇਦ ਚੰਗੀ ਬੇਇਜ਼ਤੀ ਕਰਵਾਵੇ, ਭਾਵੇਂ ਮਾੜਾ ਤਾਂ ਨਹੀਂ ਸੀ ਪੈਸੇ ਦਾ ਲਾਲਚ ਨਹੀਂ ਸੀ ਬੱਸ ਮਾਣ-ਸਤਿਕਾਰ ਲੈਣਾ ਸੀ ਮਿਲ ਗਿਆ । ਦੂਜੇ ਪਾਸੇ ਪੱਕਾ ਸੋਜੀ ਨਾਈਜਲ ਫਗਜ਼ ਈਯੂ ।ਿੳ। ਵਿੱਚ ਭੀ ਰਿਹਾ ਨਿੰਦਕ ਭੀ ਹੁਣ ਟੋਰੀ ਪਾਰਟੀ ਦਫਨ ਕਰਨ &lsquoਤੇ ਇਹ ਬੰਦਾ ਬਨਾਉਣ ਵਾਲਾ ਨਹੀਂ ਢਾਉਣ ਵਾਲਾ ਹੈ, ਆਪਣੀ ਪਤਨੀ ਫਰੈਂਚ ਹੈ ਪਰ ਸਾਰਾ ਸਮਾਂ ਯੂਰਪ ਵਿਰੋਧੀ, ਦੁਨੀਆਂ ਲੁਟੀਆਂ ਮਕਰ ਸੇ ਇਹ ਕੋਈ ਅੰਗ੍ਰੇਜ਼ ਹੀ ਨਹੀਂ ਸਾਡੇ ਤਾਂ ਸਭ ਤੋਂ ਮੂਹਰੇ ਖਾਣਾ ਵਿਦੇਸ਼ੀ, ਦੜਕਣਾ ਪੰਜਾਬ, ਇਕ ਵੀਡੀਉ ਪਿਛਲੇ ਹਫ਼ਤੇ ਇਕ ਭਾਜਪਾ ਚੈਨਲ &lsquoਤੇ ਦੇਖੀ ਕੋਈ ਤਰਨ ਤਾਰਨ ਦਾ ਅਮਰੀਕਾ ਵਿੱਚ ਇਕ ਸਿੰਘ ਕਹਿੰਦੇ ਸਰਮਾਏਦਾਰ ਹੈ, ਬਾਰਡਰਾਂ &lsquoਤੇ ਸਾਲ ਭਰ ਡਾਕਦਾਰੀ ਕਰਦਾ ਰਿਹਾ ਵੀਡੀਉ ਵਿੱਚ ਛੜੱਪੇ ਮਾਰੇ ਤੇ ਬੋਲੇ ਕੀ ਇਨਕਲਾਬ ਲਗੇ ਜਿਮੇ ਕੋਈ ਝੱਲਾ ਡਰਾਮਾ ਕਰਦਾ ਹੋਵੇ ਆਪਣੀ ਅਕਲ ਬਗਾਨੀ ਮਾਇਆ, ਇਕ ਇੰਕਸ਼ਾਫ ਕਰਾਂ ਕਈ ਵਰੇ੍ਹ ਹੋਏ ਕੈਨੇਡਾ ਗਈ ਇਕ ਇੰਗਲੈਂਡੋ ਗਏ ਮਿੱਤਰਾਂ ਨੇ ਦਾਅਵਤ ਦਿੱਤੀ ਤਾਂ ਮਲਕ ਕਾਂਡ ਦੀ ਵਾਰਤਾ ਵਿੱਚ ਕਹਿੰਦਾ ਭੈਣ ਜੀ ਕੋਈ ਵਪਾਰੀ ਆਪਣੀ ਕਾਈ ਕੌਡੀ ਨੀ ਖਰਚਦਾ ਹੁੰਦਾ ਸਮਝ ਲਵੋ ਪੈਸਾ ਵਿਦੇਸ਼ੀ ਏਜੰਸੀਆਂ, ਵਪਾਰੀਆਂ ਦੇ ਜਰੀਏ ਹੀ ਦੇਂਦੀਆਂ ਨੇ ਹੁਣ ਦੇਖ ਲਵੋ ਆਮ ਪਾਰਟੀ ਵੇਲੇ ਕਿਵੇਂ ਯੂ।ਕੇ। ਤੋਂ ਲੱਲੂ ਪੰਜੂ ਭੀ ਭੱਜੇ ਗਏ ਐਥੇ ਇਕ ਪਾਰਟੀ ਦਾ ਬੁਲਾਰਾ ਆਪੇ ਹੀ ਚੈਨਲ &lsquoਤੇ ਕਹਿੰਦਾ ਮੈਂ ਪਹਿਲਾਂ ਕਿਸੇ ਹੋਰ ਪਾਰਟੀ ਵਿੱਚ ਹੁੰਦਾ ਸੀ ਹੁਣ ਆਪ ਵਿੱਚ, ਨਾਲੇ ਯੂ:ਟੀਊਬ ਹੈ, ਹੁਣ ਗੋਤ ਨੀ ਬੋਲਦਾ ਬੱਸ ਫਲਾਣਾ ਸਿੰਘ ਕਿਧਰੇ ਸਿੰਘ ਹੀ ਨਾ ਫਸ ਜਾਣ ਪਰ ਈ।ਡੀ। ਕਦੇ ਨਿਉਂਦਾ ਦੇਊਗੀ ਹੁਣ ਅੰਮ੍ਰਿਤਪਾਲ ਦੀ ਮੁਹਿੰਮ ਭੀ ਉਹੀ ਹੈ  । 
ਬੂ ਨੀ ਮੇਰੇ ਹਾਣ ਦੀਉ ਮੇਰਾ ਜੇਠ ਪੂਣੀਆਂ ਵੱਟੇ, ਧੱਕਾ ਸਰਕਾਰਾਂ ਕਰਦੀਆਂ ਨੇ ਪਰ ਕਿਵੇਂ ਸੱਟ ਗਰਮ ਲੋਹੇ &lsquoਤੇ ਮਾਰੀ, ਪਰ ਸ਼ਾਇਦ ਲੋਹਾਰ ਵਾਲਾ ਆਹਰਣ ਹਾਲੇ ਪੂਰਾ ਕੋਲ ਨਹੀਂ ਸੀ ਅੰਮ੍ਰਿਤਪਾਲ ਦੇ ਸਾਥੀਆਂ ਦਾ ਤਾਂ ਹੋ ਗਿਆ ਕੂੰਡਾ ਸਾਲ ਹੋਰ ਡਬਰੂ-ਘੁਟਰੂ ਕੀ ਅਸੀਂ ਆਪ ਇੰਨਸਾਫ਼ ਪਸੰਦ ਹਾਂ ? ਸਭ ਸੱਚ ਸਭ ਤੱਤ ਭਾਈ ਧਰਮ ਪਾਲਣਾ ਬੜਾ ਔਖਾ ਏ ਪਖੰਡ ਸੌਖਾ, ਅੱਜ ਦਾ ਸਾਰਾ ਢਾਂਚਾ ਸਿੱਧ ਕਰੀ ਜਾਂਦਾ ਹੈ ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਪੰਜਾਬ ਵਿੱਚ ਤਾਂ ਹੁਣ ਜਾਤ ਬਰਾਦਰੀ ਦਾ ਰਾਜ ਹੈ, ਅਖ਼ਬਾਰ ਦਾ ਮਾਲਕ ਤੇ ਮੇਰੇ ਵਰਗੇ ਅਲੋਚਕਾਂ ਦੀ ਥੋੜ੍ਹੀ ਨੀਤੀ ਵਿੱਚ ਅੰਤਰ ਹੁੰਦਾ ਹੈ, ਉਨ੍ਹਾਂ ਨੇ ਚਾਰ ਚੁਫੇਰੇ ਨਜ਼ਰ ਰੱਖਣੀ ਹੁੰਦੀ ਹੈ ਅਸੀਂ ਨਜ਼ਰ &lsquoਤੇ ਸਾਨੀ, ਅੰਮ੍ਰਿਤਪਾਲ ਤੇ ਤਾਂ ਕੱਲ੍ਹ ਉਹਦਾ ਵਕੀਲਾਂ ਖਾਰਾ ਮਿੱਠਾ ਕਹਿੰਦਾ ਹਾਲੇ ਪਤਾ ਨਹੀਂ ਵਧਿਆ ਕਿ ਨਹੀਂ ਪਰ ਇਥੇ ਦਾ ਧੂਤੂ ਦੁਹਾਈ ਪਾਵੇ ਜੀ ਦੱਸੋ ਸਹੀ ਹੈ ? ਦੇਖੋ ਪ੍ਰਾਪੋਗੰਡਾ ਵੱਖਰੀ ਗੱਲ ਹੈ ਕਿ ਕੋਈ ਭੀ ਜੁਰਮ ਕੀਤਾ ਹੀ ਨਹੀਂ ਕੇਸ ਕਾਹਦੇ ਨੇ ਫੇਰ ? ਹੁਣ ਆਪੇ ਹੀ ਨਿਪਟਾਰੇ ਹੋਏ ਨੇ ਦਲਜੀਤ ਕਲਸੀ ਫਿਲਮੀ ਦੁਨੀਆਂ, ਦੀਪ ਸਿੱਧੂ ਰੋਡੇ ਪਰਿਵਾਰ, ਬਾਕੀ ਤਾਂ ਸ਼ਾਇਦ ਅੰਗਲੀਆਂ ਸੰਗਲੀਆਂ ਹੀ ਹਨ ਕੌਣ ਮੂਰਖ ਮਨ ਜਾਊ ਕਿ ਪਹਿਲਾਂ ਸੰਤ-ਭਿੰਡਰਾਂ ਲਹਿਰ, ਹੁਣ ਅੰਮ੍ਰਿਤਪਾਲ (ਅੰਮ੍ਰਿਤ ਛਕਾ ਤੇ ਵਹੀਰਾਂ) ਬੰਦੂਕਾਂ ਪਸਤੌਲਾਂ ਵਾਲੇ ਫੌਜ ਨਾਲ ਤੇ ਗੁਰੂ ਘਰ ਦਾ ਸਮਾਨ ਸਾੜਨਾ, ਠਾਣੇ &lsquoਤੇ ਧਾਵਾ ਇੰਸਪੈਕਟਰ ਕੱੁਟਤਾ ਹਾਲੇ ਜੀ ਕੋਈ ਗੁਨਾਹ ਤਾਂ ਕੀਤਾ ਨੀ, ਪੰਜਾਬ ਤਾਂ ਦਹਿਸ਼ਤਗਾਹ ਸੀ, ਭਗਵੰਤ ਮਾਨ ਮੁੱਖ ਮੰਤਰੀ ਹੈ ਨਾ ਕਿ ਨਵਾਬ ਕੇਂਦਰ ਨੂੰ ਜਵਾਬਦੇਹ ਹੈ ਹੱਲਾਸ਼ੇਰ ਸੂਬੇ ਦੇ ਸਕੇ ਨਹੀਂ, ਵਿਦੇਸ਼ੀ ਭੀ ਕਤਲ ਹੋ ਰਹੇ ਨੇ ਕਿਉਂਕਿ ਕਾਨੂੰਨ ਅਵਸਥਾ ਇਨ੍ਹਾਂ ਦਹਿਸ਼ਤਗਰਦਾਂ ਨੇ ਵਗਾੜਤੀ, ਲੋਕ-ਤੰਤਰ ਦਾ ਗਲ੍ਹਾ ਘੁੱਟ ਤਾ ਹੁਣ ਵੋਟਾਂ ਪਾ ਕੇ ਧਮਕਾਉਂਦੇ ਨੇ ਐਮ।ਪੀ। ਬਨਣ ਨਾਲ ਕੇਸ ਤਾਂ ਨਹੀਂ ਹੱਟ ਸਕਦੇ, ਫੇਰ ਤਾਂ ਅਰਵਿੰਦ ਕੇਜਰੀਵਾਲ &lsquoਤੇ ਤਾਂ ਕੇਸ ਭੀ ਨਹੀਂ, ਦੋਸ਼ ਹੀ ਹੈ ਜੇਲ੍ਹ ਵਿੱਚ ਕਿਉਂ ? ਹੁੜਵੇ ਕੰਮ ਨੀ ਅਉਣੇ, ਸੁਖਪਾਲ ਖਹਿਰੇ &lsquoਤੇ ਭੀ ਕੇਸ ਨੇ ਅੰਦਰ ਭੀ ਸੀ, ਹਲਕਾ ਵਿਧਾਇਕ ਹੈ ਇਹ ਕੋਈ ਦਲੀਲ ਨਹੀਂ ਕਿ ਜੀ ਵੋਟਾਂ ਬਹੁਤ ਨੇ ਤਾਂ ਬੱਸ ਬਾਹਰ ਕੱਢੋ, ਨਾਲ ਦੇ ਤਾਂ ਫੇਰ ਅੰਦਰ ਹੀ ਟਿਕਣ, ਉਕਸਾਏ ਇਹਨੇ, ਹੁਣ ਇਹਦਾ ਘਰ ਮੰਗਣਾ ਕਿਥੇ ? ਸਮਰਥਣ ਬੀਬੀ ਖਾਲੜਾ ਤਾਂ ਮਨੁੱਖੀ ਅਧਿਕਾਰਾਂ ਦੀ ਮੰਗ ਹੈ । 
ਚੱਲ ਪੀਰ ਮਨਾਵਣ ਚੱਲੀਏ, ਭਾਈ ਪੀਰ ਮੁਹੰਮਦ ਪਿੰਡ ਹੈ, ਯੂ।ਕੇ। ਵਿੱਚ ਪੱਤਰਕਾਰਾਂ ਨੇ ਅਜੀਤ ਅਖ਼ਬਾਰ ਨੂੰ ਖ਼ਬਰਾਂ ਆਪਣੀਆਂ ਯੂ:ਟੀਊਬਾਂ : ਬੱਸ ਕੋਈ ਮਾਸਾ ਆਖਣ ਵਾਲਾ, ਆ ਜਾਵੇ ਸਹੀ ਕਿ ਅਕਾਲੀ ਦਲ ਵਿੱਚ ਲੀਡਰਸ਼ਿੱਪ ਬਦਲੋ, ਬੱਸ ਜੰਗ ਲਾ ਲੈਂਦੇ ਨੇ ਸੁਖਬੀਰ ਬਾਦਲ ਤਾਂ ਇਨ੍ਹਾਂ ਲਈ ਸੂਲ ਹੈ ਕਿਵੇਂ ਕਾਂਗਰਸੀ ਇਕ ਅੰਬਰ ਦੇ ਬੋਰ &lsquoਤੇ ਹਰ ਵੇਲੇ ਕੂਕਣ ਵਾਲੇ ਅਕਾਲੀ ਦਲ ਵਿਰੋਧੀ, ਮੂਰਤਾਂ ਵਿੱਚ ਨਾਲ ਖੜੇ ਨੇ, ਮੈਂ ਤਾਂ ਅਸੂਲ ਕਰਕੇ ਅਕਾਲੀ ਦਲ ਦੀ ਸਮਰਥੱਕ ਹਾਂ ਕਿਸੇ ਲਾਲਚ ਕਰਕੇ ਨਹੀਂ, ਚੰਗੀ ਗੱਲ ਹੈ ਜੇਕਰ ਪੁਰਾਣੇ ਖਾਲਿਸਤਾਨੀ ਅਕਾਲੀ ਬਣ ਜਾਣ ਪਰ ਆਹ ਅਡੰਬਰ ਜਿਹਾ ਮਾਰੂ ਹੀ ਨਹੀਂ ਸ਼ੋਹਦਾ ਹੈ ਪਤਾ ਨਹੀਂ ਹਵਾਈ ਸਫਰ, ਵਿਦੇਸ਼ੀ ਭੋਜਨ, ਹੋਟਲ ਵਿੱਚ ਆਉਭਗਤ ਜਾ ਕੇ ਕਿਹੜੇ ਧੜੇ ਦਾ ਹਾਰ ਬਣੇ ਚਲੋ ਗੁਰੂ ਦੁਲਾਰਿਆਂ ਦੀ ਪਛਾਣੇ ਆਪੇ ਹੋ ਜਾਊ, ਮੇਰਾ ਸੁਝਾਅ ਹੈ ਕਿ ਪਾਰਟੀਆਂ ਇਕ ਨੀਤੀ ਬਣਾਉਣ ਕਿ ਹਰ ਜਾਤ-ਬਰਾਦਰੀ ਦੀ ਜਿਮੇ ਖ਼ਾਲਸਾ ਬਾਲਮੀਕ ਲੁਬਾਣਾ ਭਾਟੜਾ ਤੇ ਦੂਜੇ ਜੱਟ ਆਪਣੀ ਪਛਾਣੀ ਅੱਡਰੀ ਪਛਾਣ ਦਰਸਾਉਣ ਕੋਈ ਰਿਜ਼ਰਵ ਸੀਟ &lsquoਤੇ ਜੱਟ, ਖੱਤਰੀ ਨਹੀਂ ਖੜ ਸਕਦਾ ਪਰ ਜਾਤੀ ਵਾਲੇ ਕੇਵਲ ਰਿਜ਼ਰਵ &lsquoਤੇ ਹੀ ਖੜਨ ਐਸ ਵਾਰ ਤਾਂ ਕਾਚੜੇ ਬੇਰਾਂ ਵਾਂਗੂੰ ਨੇਰ੍ਹੀਆਂ ਗਈ ਖਡੂਰ ਸਾਹਿਬ ਸੀਟ ਰਿਜ਼ਰਵ ਤਾਂ ਹੈ ਨਹੀਂ, ਕੁਲਬੀਰ ਜੀਰਾ ਕਾਂਗਰਸ ਨੇ ਭੀ ਉਥੇ ਭੇਜਤਾ ਕਾਂਗਰਸ ਦੀ ਹੀ ਦੇਣ ਹੈ ਰਿਜ਼ਰਵੇਸ਼ਨ ਕੀ ਚੋਣ ਕਮਿਸ਼ਨ ਨੂੰ ਇਸ ਧਾਰਾ ਦਾ ਗਿਆਨ ਨਹੀਂ ਸੀ, ਹੁਣ ਸੁਖਬੀਰ ਬਾਦਲ ਦੀ ਤਾਂ ਹਰ ਮੱਸਿਆ ਬਦਨਾਮੀ ਕਿਉਂ ਰਾਜਾ ਵੜਿੰਗ ਕਾਂਗਰਸ ਦੀ ਡੋਰ ਸਾਂਭੇ ਉਹ ਤਾਂ ਦਿੱਲੀ ਦਾ ਬਣ ਗਿਆ, ਉਹ ਖੇਤਰੀ ਪਾਰਟੀ ਤਾਂ ਹੈ ਨਹੀਂ ਉਹਦਾ ਨੀ ਗੌਗਾ ਕਾਂਗਰਸੀ ਜੋ ਹੋਏ ਬੱਸ ਅਕਾਲੀ ਦਲ ਨੂੰ ਸਲਾਹਾਂ ਕੋਈ ਜਾਤ ਬਰਾਦਰੀ ਵਾਲਾ ਚੈਨਲ ਦਾ ਮਨੇਜਰ ਕੋਈ ਸੀਨੀਅਰ ਪੱਤਰਕਾਰ ਅਸੀਂ ਅਕਾਲੀ ਦਲ ਨੂੰ ਆਹ ਸਲਾਹ ਦੇਵਾਂਗੇ ਅਸੀਂ ਮੰਗਣ ਆਏ ਆਂ, ਉਹੀ ਅੰਮ੍ਰਿਤਪਾਲ ਨੂੰ ਅਕਾਲੀ ਵਿਰੋਧ ਲਈ ਤਾਂ ਲਿਆਂਦਾ ਸੀ ਇਸ ਦੇਸ਼ ਵਿੱਚ ਕੋਈ ਧਰਮ ਇਸ ਤਰ੍ਹਾਂ ਵਹੀਰਾਂ ਘੱਤੇ ਬੰਦੂਕਾਂ ਪਸਤੌਲਾਂ ਨਾਲ ਪੁਲਸ ਪ੍ਰਸ਼ਾਸਨ ਗੁੜ ਦੀ ਤਰ੍ਹਾਂ ਚੰਡ ਧਰਨਗੇ ਲੋਕੀ ਦੁਹਾਈ ਪਾ ਦੇਣਗੇ ਪਰ ਸਿੱਖਾਂ ਦਾ ਪੰਥ ਨਿਰਾਲਾ ।
ਬਾਪੂ ਮੈਨੂੰ ਸੰਗ ਲੱਗਦੀ ਮੇਰੀ ਸੱਸ ਨੇ ਪ੍ਰੀਬੰਧ ਪਾਏ, ਪੰਥ ਪੰਥ ਦੀ ਰੱਟ ਲਉਣ ਵਾਲੇ ਅਸਲ ਵਿੱਚ ਵੈਰੀ ਨੇ, ਭਾਜੀ ਤੇ ਖਾਜਾ ਇਕੋ ਭਾਅ, ਆਹ ਇੰਗਲੈਂਡੀਏ ਸਿੱਖਾਂ ਨੇ ਖਾਲਿਸਤਾਨ ਲੈ ਕੇ ਦੇਣਾ ਹੈ, ਖੁਰਚੋ ਤੇ ਪੜਚੋਲੋ ਕਿ ਇਹ ਹਨ ਕੌਣ ? ਗੁਰੂ ਘਰ ਕਬਜ਼ੇ ਕਰਕੇ ਰੱਜ ਨੀ ਪੈਸੇ ਇਕੱਠੇ ਕਰਕੇ ਸਬਰ ਨੀ, ਹੁਣ ਚੈਨਲਾਂ ਨੂੰ ਭੀ ਠੇਕਾ ਭਾਵੇਂ ਹੈ ਤਾਂ ਚੰਗੀ ਗੱਲ ਕਿ ਉਹ ਭੀ ਸਾਰਾ ਦਿਨ ਹੀ ਅਪੀਲਾਂ &lsquoਤੇ ਨੇ ਪਰ ਜੀਹਦੇ ਜਾ ਕੇ ਜਮਾਤ ਬਣ ਬੈਠਦੇ ਸੀ ਉਹਨੂੰ ਹਿਸ਼ਤ, ਸਾਨੂੰ ਤਾਂ ਕੀ ਸਭ ਏਕ ਹੀ ਹੋ, ਅੰਤਰੀਵ ਵਿੱਚ ਕੁਰਬਾਨੀ ਸੀ, ਮੰਡੇਲਾ, ਬ੍ਰਹਮਾਂ ਵਾਲੀ ਸਾਰੀ ਉਮਰ ਜੇਲ੍ਹੀ, ਤੁਹਾਡਾ ਅੰਮ੍ਰਿਤਪਾਲ ਸਾਲ ਵਿੱਚ ਭਿਆਂ ਐੱਮ।ਪੀ। ਤੱਕ ਸੀਆਂ, ਪਰਿਵਾਰ ਆਫਰਿਆ ਫਿਰਦਾ ਹੈ ਅਸੀਂ ਤਾਂ ਸੰਘਰਸ਼, ਵਿੱਢਾਂਗੇ ਹੋਰ ਤੁਸੀਂ ਕੀ ਤੁਲਸੀ ਬੀਜਣੀ ਹੈ । ਇਕ ਸਿੱਖ ਸਿਧਾਂਤ &lsquoਤੇ ਬੜੀ ਹੈਰਾਨੀ ਹੈ ਕਿ ਧਰਮ ਤਾਂ ਗੁਰੂ ਨਾਨਕ ਦੇਵ ਦੇ ਨਉਂ &lsquoਤੇ ਚਲਾਵੋ ਬਾਕੀ ਗੁਰੂ ਤਾਂ ਗੱਦੀ ਨਸ਼ੀਨ ਹਨ, ਪਰ ਗੁਰੂ ਨਾਨਕ ਦੇਵ ਦੀ ਫਿਲਾਸਫੀ ਜੋ ਤੈ ਮਾਰਨ ਮੁੱਕੀਆਂ ਤਿੰਨਾ ਨਾ ਮਾਰੀ ਘੰੁਸ, ਸਿੱਖ ਕਹਿੰਦੇ ਸੋਧੇ ਲਾਵੋ, ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੀ ਸ਼ਾਇਦ ਇਸ ਉਪਦੇਸ਼ ਬਾਰੇ ਇਲਮ ਨਹੀਂ ਕਿਹੜਾ ਧਰਮ ਹੈ ਅਜੋਕੇ ਸਮੇਂ ਸਿਆਸਤ ਧਰਮ ਨਉਂ ਰੱਖ ਲਵੋ, ਸਿੱਖ ਧਰਮ ਤਾਂ ਹੈ ਨੀ ਫੇਰ ਦੁਹਰਾਵਾਂ ਇਹ ਸਾਧਾਂ ਟੋਲੇ, ਟਕਸਾਲਾਂ ਤੇ ਰਹਿੰਦੀ ਕਸਰ ਚੁਰਾਸੀ ਦੀ ਲਹਿਰ ਨੇ ਕੱਢ ਧਰੀ ਹੁਣ ਇਹ ਡਰ ਡਰਾ ਕੇ ਲੋਕਾਂ ਵਿੱਚ ਦਹਿਸ਼ਤ ਪਾ ਕੇ ਆਪਣੀ ਹਸਤੀ &lsquoਤੇ ਜੋਰਾ ਜਰਬੀ ਕਬਜ਼ੇ ਕਰੀ ਬੈਠੇ ਨੇ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਫੱਟੀ ਪੋਚੀ ਕਿ ਹੋਰ ਕੋਈ ਪਾਰਟੀ ਦਾ ਤਾਂ ਡਰ ਹੀ ਨਹੀਂ ਚਤੁਰਾਈ ਤੇ ਗੁੰਮਰਾਹ ਕੁਨ ਪ੍ਰਚਾਰ ਜੀ ਖੇਤਰੀ ਪਾਰਟੀ ਹੀ ਹੱਲ ਹੈ, ਮਤਲਬ ਕਿ ਅਕਾਲੀਆਂ ਨੂੰ ਦਿਉ ਬਲ੍ਹਦੀ ਦੇ ਬੂਥੇ ਟਿੱਚਰ ਤੇ ਚਹੇਡਾਂ ਜੀ ਅਸੀਂ ਤਾਂ ਸਰਬੱਤ ਦਾ ਭਲਾ ਮੰਗਣੇ ਹਾਂ ਕਿਹੜਾ ਧਰਮ ਹੈ ਜੋ ਇਹ ਨਹੀਂ ਆਖਦਾ, ਪਰ ਗੱਲ ਤਾਂ ਹੈ ਕਿ ਕੀ ਪ੍ਰੈਕਟਿਸ ਦੱਸਦੀ ਹੈ ਹੁਣ ਹੁਕਮ ਕਰੀ ਜਾਂਦੇ ਨੇ ਜੀ ਚੋਣਾਂ ਵਿੱਚ ਸਿੱਖ ਮਸਲੇ ਚੱਕੋ ਕਿਹੜੇ ਕਿ ਅਕਾਲ ਤਖ਼ਤ &lsquoਤੇ ਹਮਲਾ ਕਾਂਗਰਸ ਨੇ ਤੁਸੀਂ ਪੰਜਾਬ ਵਿੱਚ ਰਾਜ ਕਰਵਾਵੋ ਅਸੀਂ ਇਥੇ ਦੀ ਸਰਕਾਰ ਨਾਲ ਆਢਾ ਲਈਏ ਤੁਸੀਂ ਉਪਾਧੀਆਂ ਲੈ ਲਿਉ । 
ਮੈਂ ਸਹਿਮਤ ਹਾਂ ਕਿ ਵਫ਼ਾਦਾਰ ਹੀ ਮਾਣ ਮੱਤੇ ਹੋਣ, ਕਾਂਗਰਸ ਦੇ ਵਲਾਇਤ ਵਿੱਚ ਲੰਮੇ ਸਮੇਂ ਤੋਂ ਹੀ ਕਾਰਕੁੰਨ ਦਲਜੀਤ ਸਿੰਘ ਸਹੋਤਾ, ਮੈਂ ਉਨ੍ਹਾਂ ਨੂੰ 84 ਵੇਲੇ ਮਿਲੀ ਸੀ, ਅੱਜ ਭੀ ਮਾਣ ਸਤਿਕਾਰ ਕਰਦੀ ਹਾਂ ਜਿਥੇ ਮਿਲੀਏ ਖੁਸ਼ ਹੋ ਕੇ ਪਾਰਟੀ ਕੋਈ ਭੀ ਹੋਵੇ ਪਰ ਸੁਹਿਰਦ ਰਹੋ ਪਰ ਪ੍ਰਨੀਤ ਕੌਰ ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਸੀ, ਕਿਥੇ ਹੈ ਅੱਜ ? ਮਹਿੰਦਰ ਮੰਡੇਰ ਸਾਹਬ ਭੀ ਟਿਕੇ ਰਹੇ ਪਰ ਇਕ ਢਿੱਲੋਂ ਹੋਰੀ ਸੀ ਥਿੜਕੇ ਪਰ ਹੁਣ ਭੀ ਬੁਲਾਰੇ ਬਣਦੇ ਨੇ, ਪਰ ਲੋਕਾਂ ਵਿੱਚ ਮਾਣ ਜੋ ਦਲਜੀਤ ਸਿੰਘ ਸਹੋਤਾ ਦਾ ਹੈ ਮੈਂ ਦਾਦ ਦੇਣੀ ਹੈ, ਸਾਡੇ ਭੀ ਅਕਾਲੀ ਇਹੀ ਕੁਝ ਨੇ ਸੂਰਜ ਨੂੰ ਸਲਾਮ ਹਨ੍ਹੇਰੇ ਵਿੱਚ ਭੱਜ ਜਾਵੋ ਹੁਣ ਕੋਈ ਆ ਜਾਵੇ ਸਹੀ ਤਾਂ ਮੂਰਤਾਂ ਖਿੱਚਵਾਉਣ ਲਈ ਯੂ:ਟੀਊਬਾਂ ਲਈ, ਸੰਗ ਹੈ ਹੀ ਨਹੀਂ ਮੈਂ ਤੁਹਾਨੂੰ ਯਕੀਨ ਦੁਆਵਾਂ ਕਿ ਮੈਂ ਤਾਂ ਦਹਾਕੇ ਪਹਿਲਾਂ ਢਾਈ ਸੌ ਦੇ ਇਕੱਠ ਵਿੱਚ ਪ੍ਰ੍ਰਧਾਨ ਬਣਾਈ ਸੀ, ਪੰਜਾਬ ਗਈ ਤੇ ਬੜਾ ਆਦਰ ਮਾਣ, ਕਿਰਪਾਨ ਦੋਸ਼ਾਲਾ ਭੇਂਟ, ਉਹਦੀ ਲੱਜ ਪਾਲਦੀ ਹਾਂ ਹੁਣ ਕੋਈ ਭੀ ਝਾਕ ਨਹੀਂ ਕਰਨੀ ਭੀ ਕੀ ਹੈ, ਮੁੱਢਲੀ ਮੈਂਬਰ ਹਾਂ ਚਲੋ ਆਪਣੇ ਸਮੇਂ ਜੋ ਭੀ ਸਰਿਆ ਯੋਗਦਾਨ ਪਾਇਆ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹੀ ਸੁੱਖ ਮੰਗਦੀ ਹਾਂ, ਰੱਬ ਮੂੰਹ ਕਿਸੇ ਪਾਸੇ ਨਾ ਮੋੜੇ ਆਪਣੇ ਅਸੂਲ &lsquoਤੇ ਡਟੀ ਰਹਾਂ, ਅੱਜ ਕੱਲ੍ਹ ਚੈਰਿਟੀਆਂ ਭੀ ਚਾਟੀਆਂ ਹਨ, ਸੋਚ ਸਮਝ ਕੇ ਭਰੋ, ਸਿਹਤ ਸਬੰਧੀ ਲੇਖ ਵਿੱਚੋਂ ਪੈਰਾਂ ਦੀ ਸੰਭਾਲ ਪੜ੍ਹਕੇ ਸੋਚਿਆ ਕਿ ਲਿਖ ਹੀ ਦੇਵਾਂ, ਗੁਰੂ ਘਰਾਂ ਵਿੱਚ ਜੀ ਜਰਾਬਾਂ ਨਾ ਪਾਉ ਪਰ ਕਦੀ ਇਹ ਨੀ ਸੋਚਿਆ ਕਿ ਉਥੇ ਇੰਨੀ ਦੁਰਗੰਧ ਕਿਉਂ ਹੈ, ਪੈਰਾਂ ਨੂੰ ਤਾਂ ਕਦੀ ਕਿਸੇ ਨੇ ਹਫ਼ਤੇ ਵਿੱਚ ਬਰੁਸ਼, ਝਾਮੇ, ਸਪੰਚ ਨਾਲ ਰਗੜਨ ਦੀ ਸੋਚੀ ਹੀ ਨਹੀਂ ਮਸਾਜ ਕਿਥੇ, ਕਈ ਵਾਰੀ ਤਾਂ ਦੇਖੋ ਗੁਰੂ-ਸੰਗਤ ਵਿੱਚ ਬੈਠੀਆਂ ਭੈਣਾਂ ਵੀਰ ਪੈਰਾਂ &lsquoਤੇ ਖਾਜ਼ ਹੀ ਕਰੀ ਜਾਣਗੇ, ਉਸੇ ਤਰ੍ਹਾਂ ਪ੍ਰਸ਼ਾਦ ਲੈ ਲੈਣਗੇ ਉਤੋਂ ਗੁਰੂ ਦੇ ਸੇਵਕ ਹੁਕਮ ਜੀ ਪ੍ਰਸ਼ਾਦ ਹੱਥਾਂ &lsquoਤੇ ਲਵੋ, ਮੈਂ ਤਾਂ ਜੇਕਰ ਬੈਗ ਵਿੱਚ ਦੇਣਾ ਹੈ ਦਿਉ ਨਹੀਂ ਤਾਂ ਖੁਸ਼ ਰਹੋ, ਮੈਂ ਇਕ ਲੋੜੀਂਦੀ ਜਾਣਕਾਰੀ ਕੋਈ ਚਾਰ ਦਹਾਕੇ ਪਹਿਲਾਂ ਡਾਕਟਰ ਮਾਂਗਟ ਬੜੇ ਪ੍ਰਸਿੱਧ ਡਾਕਟਰ ਸਨ, ਸਾਡੇ ਮਿੱਤਰ ਸਨ ਮੈਂ ਆਖ ਬੈਠੀ ਕਿ ਪ੍ਰਸ਼ਾਦ ਕੜਛੀ ਨਾਲ ਵਰਤਾਉ ਸੇਵਾਦਾਰ ਤਾਂ ਮੈਨੂੰ ਬਾਹਰ ਕੱਢਣ ਤਾਈਂ ਜਾਣ, ਪਰ ਡਾਕਟਰ ਸਾਹਬ ਮੈਨੂੰ ਤੂੰ ਮੇਰੇ ਗੁਰਦੁਆਰੇ (ਗੁਰੂ ਗ੍ਰੰਥ) ਮਾਂਗਟ ਹਾਲ ਵਿੱਚ ਆ ਕੇ ਦੀਵਾਨ ਲਾ ਤੇ ਉਥੇ ਜੋ ਮਰਜ਼ੀ ਸਿਹਤਮੰਦ ਸਿਸਟਮ ਲਾਗੂ ਕਰ ਮੈਂ ਕਈ ਵਰੇ੍ਹ ਕੀਤਾ, ਸਿੰਘ ਸਭਾ ਮਸਾ ਬੈਂਚ ਲਾਗੂ ਕਰਾਏ ਹੁਣ ਬੇਟੀ ਕਹਿੰਦੀ ਸੇਵਾਦਾਰ ਕਹਿੰਦਾ ਹੱਥ &lsquoਤੇ ਲੈ ਮੈਂ ਕਿਹਾ ਮੁੜ ਕੇ ਉਹਦੇ ਨਾ ਜਾਈ, ਸਭ ਤੋਂ ਵੱਧ ਅਣਗਹਿਲੀਆਂ ਇਥੇ ਹਨ, ਪੈਰਾਂ ਦੀ ਦੁਰਗੰਧ ਘਰਾਂ ਵਿੱਚ ਭੀ ਆਉਂਦੀ ਹੈ, ਅਸੀਂ ਤਾਂ ਬੇਨਤੀ ਕਰੀਦੀ ਹੈ ਜੀ ਜੁਤੀਆਂ ਨਾ ਲਾਹੋ ਜੀ ਜਿੱਦ ਕਰਕੇ ਨਹੀਂ ਲਹੁੰਦੇ ਤਾਂ ਅਸੀਂ ਮਗਰੋਂ ਹੂਵਰ ਕਰੀਦਾ ਹੈ ਅਸੀਂ ਚਾਰ ਪੰਜ ਜੋੜੇ ਚਪਲਾਂ ਦੇ ਭੀ ਰੱਖੇ ਹਨ ਕਿ ਆਹ ਪਾ ਲਵੋ ਕਈ ਨਹੀਂ ਮੰਨਦੇ ਆਖਣਗੇ ਜੀ ਪੈਰਾਂ ਨੂੰ ਰਾਮ ਅਉਂਦਾ ਹੈ, ਬਿਲਕੱੁਲ ਸੱਚ ਹੈ ਕਿ ਪੈਰ ਤਾਂ ਕਿਸੇ ਸਲੇਬਸ ਵਿੱਚ ਹਨ ਹੀ ਨਹੀਂ ਮੈਂ ਤਾਂ ਸਿੱਕ ਹੋ ਜਾਂਦੀ ਹਾਂ ਦੁਰਗੰਧ ਨਾਲ ਬਹੁਤ ਸਾਲਾਂ ਦੀ ਗੱਲ ਹੈ ਪਾਠ ਕਰਨ ਬੁੰਗੇ ਵਿੱਚ ਵੜਾਂ ਤਾਂ ਸਿਰ ਨੂੰ ਚੜ੍ਹੇ ਗ੍ਰੰਥੀ ਸਾਹਬ ਨੂੰ ਆਖਿਆ ਕਿ ਤੁਸੀਂ ਚੱਦਰ ਨਹੀਂ ਬਦਲਦੇ ਉੱਤਰ ਜੀ ਸਵੇਰੇ ਹਰ ਰੋਜ਼ ਮੈਂ ਕਿਹਾ ਆਹ ਬੈਠ ਨੀ ਹੁੰਦਾ, ਉਹ ਵਿਚਾਰਾ ਕਹਿੰਦਾ ਭੈਣ ਜੀ ਤੁਸੀਂ ਆਪਣੀ ਚੱਦਰ ਲੈ ਆਇਆ ਕਰੋ ਉੱਤੇ ਵਿਛਾ ਲਈ, ਮੈਂ ਜਦੋਂ ਭੀ ਸੰਗਤ ਵਿੱਚ ਬੈਠਣਾ ਆ ਕੇ ਸੂਟ ਧੋਣਾ, ਫੇਰ ਬੈਠਣੋ ਹੱਟ ਗਈ ਹੁਣ ਤਾਂ ਖੈਰ ਬੈਠ ਹੀ ਨੀ ਹੁੰਦਾ, ਸੋ ਭਾਈ ਸਾਹਬ ਸਾਡੇ ਸ਼ਰਧਾ ਦੇ ਢੰਗ ਭੀ ਹਾਈਜੀਨੀ ਹਨ, ਹੋਰ ਲਿਖਾਂ ਕੰਮ ਵਾਲੀ ਬੀਬੀ ਘੰਟੇ ਪਹਿਲਾਂ ਹੀ ਆ ਗਈ ਕਿਸੇ ਦੇ ਕੰਮ ਤੋਂ ਹੱਟ ਕੇ ਆਉਂਦੀ ਕਹਿੰਦੀ ਸਾਡੇ ਦੁੱਧ ਨੀ ਸੀ, ਮੈਨੂੰ ਚਾਹ ਦਿਉ ਪਹਿਲਾਂ ਪਰ ਪਤੀਲੇ ਵਾਲੀ, ਉਹ ਨੂੰ ਪਤਾ ਹੈ ਕਿ ਇਥੇ ਮਸਾਲੇ ਵਾਲੀ ਮਿਲਦੀ ਹੈ, ਭਾਵ ਕਿ ਸਾਡੇ ਲੋਕਾਂ ਕੋਲ ਤਾਂ ਸਿਹਤ ਲਈ ਚਾਹ ਭੀ ਭਉਂਦੀ ਪੀਣ ਦਾ ਸਮਾਂ ਨਹੀਂ, ਪੈਰਾਂ ਦੀ ਗੱਲ, ਹੋਰ ਅਸੀਂ ਸ਼ੈਫੜਬੁਸ਼ ਗੁਰੂ ਘਰ ਦੇ ਭੀ ਲਾਈਫ ਮੈਂਬਰ ਹਾਂ, ਭਾਗ ਲੈਂਦੇ ਸੀ, ਸਾਹਨੀ ਸਾਹਬ (ਮਾਲਕ ਪੰਜਾਬ ਟਾਈਮਜ਼) ਪ੍ਰਿਥਮ, ਮੈਂ ਸਾਲ ਕੰਮ ਕੀਤਾ ਸੀ, ਬੜਾ ਮਾਣ ਨਿਭਾਅ ਗਏ ਦਿੱਲੀ ਤੋਂ ਭੀ ਕਾਰਡ ਭੇਜਿਆ ਕਰਦੇ ਸਨ, ਅਸੀਂ ਵੋਟਾਂ ਉਨ੍ਹਾਂ ਦੇ ਧੜੇ ਨੂੰ ਪਉਂਦੇ ਸੀ, ਇਕ ਵਾਰੀ ਸਾਡੇ ਕੁਝ ਸਹਿਯੋਗੀ ਵਿਰੋਧੀ ਬਣ ਖੜ੍ਹ ਗਏ ਜਦੋਂ ਪਹੁੰਚੇ ਵੋਟਾਂ ਪਾਉਣ ਤਾਂ ਝੱਟ ਕੋਲ ਆ ਕੇ ਕਹਿੰਦੇ ਲਉ ਜੀ ਸਾਡੇ ਵੋਟਰ ਆ ਗਏ ਮੈਂ ਉੱਚੀ ਬੋਲੀ ਨਹੀਂ ਜੀ, ਵੋਟਾਂ ਸਾਹਨੀ ਸਾਹਬ ਨੂੰ ਤਾਂ ਅੰਦਰੋਂ ਸੁਣ ਸਾਹਨੀ ਸਾਹਬ ਨੂੰ ਜਾ ਕੇ ਦੱਸਿਆ ਕਿ ਆਹ ਹੁੰਦੀ ਹੈ ਵਫ਼ਾਦਾਰੀ, ਗੱਲ ਹੋਰ ਲਿਖਣੀ ਸੀ ਉਥੇ 40 ਸਾਲ ਪਹਿਲਾਂ ਪ੍ਰਸ਼ਾਦ ਵੰਡਣ ਤੋਂ ਪਹਿਲਾਂ ਮੈਨ ਸਾਈਜ਼ ਟਿਸ਼ੂ ਵੰਡਣੇ, ਸਾਊਥਾਲ ਕਈ ਵਰੇ੍ਹ ਹੋਏ ਪ੍ਰਬੰਧ ਬਦਲਿਆ ਮੇਰਾ ਸਹਿਯੋਗੀ ਨਹੀਂ ਪਰ ਪ੍ਰਬੰਧ ਸਮਰਥੱਕ ਸਾਡਾ ਸ਼ੈਫਰਡਬੁਸ਼ ਤੋਂ ਮੈਂ ਕਿਹਾ ਸੁਰਜੀਤ ਸਿੰਘ ਇਥੇ ਕਿਚਨ ਰੋਲ ਹੀ ਰਖਾ ਦੇਹ ਦੇਗ ਲਈ ਕਹਿੰਦਾ ਇਹ ਜੱਟਾਂ ਦਾ ਹੈ, ਹੱਸ ਕੇ ਪਰ ਉਹਨੇ ਰਖਾ ਤੇ ਬੀਬੀ ਨੇ ਲਕੋ ਕੇ ਪਰੇ੍ਹ ਰੱਖ ਤੇ ।
ਨਸ਼ਾ ਨਸ਼ਾ ਪੰਜਾਬ ਦਾ ਦੂਜਾ ਨਉਂ ਧਰ ਲਿਆ ਹੈ ਪਰ ਕੀ ਇਥੇ ਨਸ਼ਾ ਘੱਟ ਹੈ, ਹੁਣੇ ਇਕ ਫੂਨ ਆਇਆ ਕਿ ਮੇਰੀ ਵੈਨ ਭੰਨ ਤੀ ਆਹ ਡਰੱਗੀ ਚੋਰੀ ਕਰਕੇ ਕਾਰਾਂ ਭਜਾਈ ਫਿਰਦੇ ਨੇ ਤੇ ਜਿਥੋਂ ਤੁਸੀਂ ਲੰਘਦੇ ਹੋ ਭਰਿਆ ਪਿਆ ਹੁੰਦਾ ਹੈ । ਰਜ਼ਾ ਬੱਸ ਨਿੰਦਣ ਦੀ ਵੱਗ ਗਈ, ਕੋਈ ਸਧਾਰੂ ਉਪਾਅ ਨੀ ਸੋਸ਼ਲ ਮੀਡੀਏ ਨੇ ਜੱਖਣਾ ਪੱਟਤੀ ਕੋਈ ਭੀ ਚੀਜ਼ ਪਹਿਲੀ ਜਾਂ ਕੁਦਰਤੀ ਰਹਿਣ ਹੀ ਨਹੀਂ ਦਿੱਤੀ, ਧਰਮ ਭੀ ਸਾਰੇ ਹੀ ਮੁੱਢਲੀਆਂ ਲੀਹਾਂ &lsquoਤੇ ਤਾਂ ਹਨ ਹੀ ਨਹੀਂ ਚਲੋ ਸਮੇਂ ਨਾਲ ਬਦਲਾਅ ਤਾਂ ਕੁਦਰਤੀ ਹਨ ਪਰ ਹੁਣ ਤਾਂ ਰਲ੍ਹਾਵਟ ਹੀ ਹੈ ਹਰ ਪਾਸੇ ਸਿੱਖ ਧਰਮ ਨਵੀਨ ਭਾਵੇਂ ਸੀ, ਪਰ ਹੁਣ ਤਾਂ ਤਮਾਮ ਹੀ ਨਵਾਂ ਹੀ ਹੈ (ਗੁਰੂ ਨਾਨਕ ਦੇਵ ਜੀ ਦਾ) ਬੱਸ ਨਉਂ ਹੀ ਚੱਲਦਾ ਜਿਮੇ ਹਰ ਪਾਸੇ ਭਿੰਡਰਾਂਵਾਲਾ, ਹਾਲੇ ਜੀ ਅਸੀਂ ਵਿਅਕਤੀ ਪੂਜਾ ਦੇ ਧਾਰਨੀ ਨਹੀਂ ਹਾਂ, ਇਨ੍ਹਾਂ ਨੂੰ ਸ਼ਾਇਦ ਵਿਅਕਤੀਗਤ ਦਾ ਪਤਾ ਹੀ ਨਹੀਂ, ਇਹ ਇਕ ਬੰਬ ਹੈ ਡਰਾਵੇ ਲਈ ਲੋਕੀ ਸੱਚੀ ਡਰਪੋਕ ਨੇ ਸਾਡੀ ਇਸ ਦੇਸ਼ ਵਿੱਚ ਇਨ੍ਹਾਂ ਗੁੰਮਰਾਹਕੁਨ ਧਾਰਮਿਕਾਂ ਨੇ ਜੀਵਨ ਦੁੱਭਰ ਕਰਤਾ ਰਹੀ ਗੱਲ ਚੋਣਾਂ ਵਿੱਚ ਪੌਲਾਂ ਦੀ ਇਨ੍ਹਾਂ ਏਜੰਸੀਆਂ ਦੇ ਬੰਦੇ ਹੁੰਦੇ ਨੇ ਸਿਆਸੀ ਗਲਿਆਰਿਆਂ ਵਿੱਚ ਸੂਹਾਂ ਲਈ ਉਹ ਧੋਲ ਕੱਢਦੀਆਂ ਨੇ ਹੁਣ ਆਹ ਦੇਖੋ ਪ੍ਰਧਾਨ ਮੰਤਰੀ ਰਿਸ਼ੀ ਸੁਨੇਕ ਦੀ ਕਿਵੇਂ ਧੌੜੀ ਲੁਹਾ ਰਹੇ ਨੇ ਜੀ ਚੋਣਾਂ ਵਿੱਚ ਬੈਟ ਲਾ ਧਰੀ ਹੈ, ਕੌਣ ਸਰਕਾਰੀ ਕਰਮਚਾਰੀ ਪਤਨੀ ਕੈਂਡੀਡੇਟ, ਹਾਲੇ ਇਹ ਹੈ ਬਰਤਾਨੀਆਂ ਪੰਜਾਬ ਵਿੱਚ ਭਗਵੰਤ ਮਾਨ ਨੂੰ ਐਮੇ ਦਬੱਲੀ ਫਿਰਦੇ ਨੇ ਉਥ ਭੀ ਇਹੀ ਮਹਾਂਰਥੀ, ਪਰ ਐਸ ਹੱਥ ਦੇ ਐਸ ਲੈ ਉਹਨੇ ਭੀ ਤਾਂ 92ਵਿਆਂ ਦਾ ਰਾਮ ਰਾਜ ਬਣਾ ਲਿਆ ਹੈ, ਭਾਵੇਂ ਘੁੱਗੂ ਲਿਆਂਦੇ ਕਿ ਮੈ ਵਜਾਊ ਅਗਲੇ ਚੁੱਪ ਚਾਪ ਆਪਣੀਆਂ ਕਮਾਈਆਂ ਕਰੀ ਜਾਂਦੇ ਨੇ, ਉਧਰ ਕਾਂਗਰਸ ਨੇ ਫੇਰ ਧਮੂਸਲ੍ਹੀ ਚੱਕੀ ਪਈ ਹੈ ਖੁਦਾ ਖੈਰ ਹੀ ਕਰੇ ਬਚਾਵੇ, ਕੱਲ੍ਹ ਜੰਮੀ ਗਿਧੜੀ ਅੱਜ ਉਹਦਾ ਵਿਆਹ, ਦਲ ਬਦਲੂ ਦੂਜੇ ਦਿਨ ਹੀ ਸੀਨੀਅਰ ਨੇਤਾ ਇਹ ਪੁੱਠੀ ਪੁਆਟਣੀ ਮੀਡੀਆ ਦੀ ਕੁਟਲਨੀਤੀ, ਵਿਚਾਰੋ ਪੰਜਾਬ ਵਿੱਚ ਕਦੋਂ ਦਾ ਕਿਸਾਨ ਅੰਦੋਲਨ (ਅੰਦੋਲਨ ਅੱਖਰ ਹੀ ਖੱਬੀ ਧਾਰਾ ਹੈ) ਕਪਤਾਨ ਸਾਹਬ ਨੇ ਪਹਿਲਾਂ ਬੇਅਦਬੀ ਸਕੀਮ, ਫੇਰ ਯੂਨੀਅਨਾਂ ਨੂੰ ਚੱਕ ਬਾਰਡਰਾਂ &lsquoਤੇ ਭਾਵੇਂ ਦੀਪ ਸਿੱਧੂ ਦਾ ਸ਼ੰਭੂ &lsquoਤੇ ਤੰਬੂ ਮੁੱਢ ਸੀ, ਕਾਂਗਰਸੀ ਦੌਰ ਨੇ ਨਾ ਇਹ ਜਿੰਮੀਂਦਾਰ ਹਨ, ਆਗੂ ਨੇ ਧਨਾਢ ਬਾਕੀ ਮੁਜ਼ਾਹਰੇ, ਮਜ਼ਦੂਰ, ਗਰੀਬ ਭੋਂਏ ਯਾਨੀ ਕਿਲਾ ਤੇ ਕਨਾਲਾਂ ਵਾਲੇ ਇਨਸਾਫੀ ਤਾਂ ਹੈ ਹੀ ਬਰਾਦਰੀ ਪਾਲ ਪੀਸੀ ਜਾਂਦੇ ਨੇ ਪੇਂਡੂਆਂ ਤੇ ਸ਼ਹਿਰੀ ਵਪਾਰੀਆਂ ਨੂੰ ਨਾ ਕੋਈ ਐੱਮ।ਐੱਸ।ਪੀ। ਨਾ ਬੰਦੀ ਸਿੰਘ, ਬੱਸ ਗਿੱਧੜ ਸਿੰਙੀ ਭਰਨੀਆਂ ਨੇ ਅੰਤ ਮੂਧੇ ਵੱਜਣੇ ਨੇ ਸਭ ਦੇ ਗਠੀਏ, ਬਲੀ ਹੈ ਪਰਵਦਗਾਰ ਹੰਕਾਰ ਡਿੱਗੇ ਸਿਰ ਭਾਰ, ਉਡੀਕੋ ਸੂਤਰਾਂ ਦੇ ਵੱਲ ਨਾ ਝਾਕੋ ਉਹ ਤਾਂ ਚਕਮੇ ਚੁੱਲ੍ਹੇ ਨੇ ਤਿੰਨ ਟੋਟੇ ਕਰਵਾਏ ਹਾਲੇ ਜੀ ਕਾਂਗਰਸ ਹੀ ਰਾਜਸੀ ਪਾਰਟੀ, ਸਭ ਪ੍ਰਤਾਪ ਆਹ ਬਾਰਡਰਾਂ &lsquoਤੇ ਝੁਰਮਟ ਦਾ ਹੀ ਹੈ ਸੁਣੀ ਅਰਦਾਸ ਸੁਆਮੀ ਮੇਰੇ ਇਨ੍ਹਾਂ ਦੁਸ਼ਟਾਂ ਨੂੰ ਦੇਹ ਖੱਟ ਦਾਤ ਕਰ ਲੋਕਾਂ ਦਾ ਛੁਟਕਾਰਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ