image caption:

ਬ੍ਰਿਟੇਨ ਦੀਆਂ ਚੋਣਾਂ ’ਚ ਪੰਜ ਪੰਜਾਬੀ ਚੋਣ ਮੈਦਾਨ ’ਚ ਕੁੱਦੇ

 ਬ੍ਰਿਟੇਨ ਵਿਚ ਆਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਏ ਕਿਉਂਕਿ 4 ਜੁਲਾਈ ਨੂੰ ਇੱਥੇ ਵੋਟਿੰਗ ਹੋਣ ਜਾ ਰਹੀ ਐ। ਬ੍ਰਿਟੇਨ ਦੀਆਂ ਇਨ੍ਹਾਂ ਚੋਣਾਂ ਵਿਚ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਲਈ ਨੁਮਾਇੰਦਿਆਂ ਦੀ ਚੋਣ ਕੀਤੀ ਜਾਵੇਗੀ, ਜਿਸ ਦੀਆਂ 650 ਸੀਟਾਂ ਨੇ। ਬ੍ਰਿਟੇਨ ਦੀਆਂ ਇਨ੍ਹਾਂ ਚੋਣਾਂ ਵਿਚ ਪੰਜ ਪੰਜਾਬੀ ਮੂਲ ਦੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਕੁੱਦੇ ਹੋਏ ਨੇ। ਸੋ ਆਓ ਤੁਹਾਨੂੰ ਦੱਸਦੇ ਆਂ, ਪੰਜਾਬੀ ਮੂਲ ਦੇ ਕਿਹੜੇ ਉਮੀਦਵਾਰਾਂ ਵੱਲੋਂ ਲੜੀ ਜਾ ਰਹੀ ਐ ਚੋਣ ਅਤੇ ਕੀ ਐ ਉਨ੍ਹਾਂ ਦਾ ਪਿਛੋਕੜ।

ਬ੍ਰਿਟੇਨ ਵਿਚ 4 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦਾ ਐਲਾਨ 30 ਮਈ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀਐਮ ਸੂਨਕ ਵੱਲੋਂ ਸੰਸਦ ਭੰਗ ਕਰ ਦਿੱਤੀ ਗਈ ਸੀ। ਇਨ੍ਹਾਂ ਚੋਣਾਂ ਵਿਚ ਪੰਜ ਪੰਜਾਬੀ ਮੂਲ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਨੇ, ਜਿਨ੍ਹਾਂ ਵਿਚ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਸੀਮਾ ਮਲਹੋਤਰਾ, ਗਗਨ ਮੋਹਿੰਦਰਾ ਅਤੇ ਦਰਸ਼ਨ ਸਿੰਘ ਆਜ਼ਾਦ ਦੇ ਨਾਮ ਸ਼ਾਮਲ ਨੇ। ਪਹਿਲਾਂ ਗੱਲ ਕਰਦੇ ਆਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਦੀ,, ਜੋ ਇੰਗਲੈਂ ਦੇ ਪਹਿਲੇ ਦਸਤਾਰਧਾਰੀ ਐਮਪੀ ਨੇ। ਢੇਸੀ ਨੇ 2017 ਵਿਚ ਸਲੋਹ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਉਹ 2023 ਤੋਂ ਸੂਨਕ ਸਰਕਾਰ ਵਿਚ ਸ਼ੈਡੋ ਨਿਰਯਾਤ ਮੰਤਰੀ ਵਜੋਂ ਕੰਮ ਕਰ ਰਹੇ ਨੇ। ਦਰਅਸਲ ਬ੍ਰਿਟੇਨ ਵਿਚ ਸਰਕਾਰ ਦੇ ਬਰਾਬਰ ਵਿਰੋਧੀ ਧਿਰ ਦੀ ਵੀ ਇਕ ਆਪਣੀ ਕੈਬਨਿਟ ਹੁੰਦੀ ਐ, ਜਿਸ ਨੂੰ ਸ਼ੈਡੋ ਕੈਬਨਿਟ ਕੈਬਨਿਟ ਕਿਹਾ ਜਾਂਦਾ ਏ। ਇਸ ਕੈਬਨਿਟ ਦੇ ਮੰਤਰੀ ਬਾਰੀਕੀ ਨਾਲ ਸਬੰਧਤ ਵਿਭਾਗਾਂ ਦੇ ਕੰਮਕਾਜ &rsquoਤੇ ਨਿਗਰਾਨੀ ਰੱਖਦੇ ਨੇ।