ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਚੋਣ ਪ੍ਰਚਾਰ ਦੌਰਾਨ ਕੱਢੀਆਂ ਗਾਲਾਂ
  ਲੰਡਨ : ਬਰਤਾਨੀਆ ਵਿਚ ਚੋਣ ਪ੍ਰਚਾਰ ਦੌਰਾਨ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਰੁੱਧ ਨਸਲਵਾਦੀ ਟਿੱਪਣੀ ਕਰਨ ਅਤੇ ਗਾਲਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। &lsquoਚੈਨਲ 4 ਨਿਊਜ਼&rsquo ਵੱਲੋਂ ਰਿਫਾਰਮ ਪਾਰਟੀ ਦੇ ਵਰਕਰ ਐਂਡਰਿਊ ਪਾਰਕਰ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਹ ਰਿਸ਼ੀ ਸੁਨਕ ਨੂੰ ਪਾਕਿਸਤਾਨੀ ਕਹਿੰਦੇ ਸੁਣੇ ਜਾ ਸਕਦੇ ਹਨ। ਵੀਡੀਓ ਵਿਚ ਪਾਰਕਰ ਕਹਿੰਦਾ ਹੈ ਕਿ ਉਸ ਨੇ ਹਮੇਸ਼ਾ ਕੰਜ਼ਰਵੇਟਿਵ ਪਾਰਟੀ ਦੀ ਹਮਾਇਤ ਕੀਤੀ ਹੈ ਪਰ ਹੁਣ ਇਹ ਵੀ ਲੇਬਰ ਪਾਰਟੀ ਵਰਗੇ ਬਣ ਚੁੱਕੇ ਹਨ। ਅੱਜ ਇਕ ਪਾਕਿਸਤਾਨੀ ਸਾਡੀ ਅਗਵਾਈ ਕਰ ਰਿਹਾ ਹੈ। ਉਹ ਕਿਸੇ ਕਾਬਲ ਨਹੀਂ। ਪਾਰਕਰ ਨੇ ਇਸੇ ਦੌਰਾਨ ਕਈ ਗਾਲਾਂ ਵੀ ਕੱਢ ਦਿਤੀਆਂ।