image caption:

ਜਸਟਿਨ ਟਰੂਡੋ ’ਤੇ ਅਸਤੀਫ਼ਾ ਦੇਣ ਲਈ ਦਬਾਅ ਵਧਿਆ

 ਔਟਵਾ : ਲਿਬਰਲ ਪਾਰਟੀ ਦੇ ਗੜ੍ਹ ਵਿਚ ਹੋਈ ਹਾਰ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ &rsquoਤੇ ਅਸਤੀਫ਼ਾ ਦੇਣ ਲਈ ਦਬਾਅ ਵਧਦਾ ਜਾ ਰਿਹਾ ਹੈ। ਜੀ ਹਾਂ, ਨਿਊ ਬ੍ਰਨਜ਼ਵਿਕ ਤੋਂ ਲਿਬਰਲ ਐਮ.ਪੀ. ਵੇਨ ਲੌਂਗ ਨੇ ਕਿਹਾ ਹੈ ਕਿ ਪਾਰਟੀ ਨੂੰ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ। ਟਰੂਡੋ ਦਾ ਅਸਤੀਫ਼ਾ ਮੰਗਣ ਵਾਲੇ ਉਹ ਪਹਿਲੇ ਲਿਬਰਲ ਐਮ.ਪੀ. ਹਨ। ਉਧਰ ਸਾਬਕਾ ਕੈਬਨਿਟ ਮੰਤਰੀ ਕੈਥਰੀਨ ਮਕੈਨਾ ਨੇ ਟਰੂਡੋ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਸਿਰਫ ਇਕ ਜਣੇ ਤੱਕ ਸੀਮਤ ਨਹੀਂ। ਪਾਰਟੀ ਦੇ ਆਪਣੇ ਅਸੂਲ ਅਤੇ ਕਦਰਾਂ-ਕੀਮਤਾਂ ਹਨ ਅਤੇ ਇਸ ਵੇਲੇ ਸਭ ਤੋਂ ਵੱਡਾ ਮਸਲਾ ਕੈਨੇਡਾ ਵਾਸੀਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਦਾ ਹੈ। ਕੈਥਰੀਨ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਿਰਾਸਤ &rsquoਤੇ ਮਾਣ ਕੀਤਾ ਜਾ ਸਕਦਾ ਹੈ ਪਰ ਹੁਣ ਨਵੇਂ ਵਿਚਾਰਾਂ ਦਾ ਸਮਾਂ ਆ ਗਿਆ ਹੈ।