image caption: -ਰਜਿੰਦਰ ਸਿੰਘ ਪੁਰੇਵਾਲ

ਰਾਹੁਲ ਗਾਂਧੀ ਦਾ ਜਮਹੂਰੀ ਮਾਰਗ ਬਨਾਮ ਮੋਦੀ ਸਰਕਾਰ

ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਦਾ ਪਹਿਲਾ ਭਾਸ਼ਣ ਸਫਲ ਰਿਹਾ| ਰਾਹੁਲ ਗਾਂਧੀ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ &rsquoਤੇ ਧੰਨਵਾਦ ਮਤੇ ਤੇ ਬੋਲ ਰਹੇ ਸਨ| ਉਨ੍ਹਾਂ ਦਾ ਭਾਸ਼ਣ ਸੌ ਮਿੰਟ ਤੱਕ ਚੱਲਿਆ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਰੋਧੀ ਖੇਮੇ ਵਿਚ ਜੋ ਉਤਸ਼ਾਹ ਦਿਖਾਈ ਦਿੱਤਾ, ਉਹ ਨਾ ਸਿਰਫ ਕਮਾਲ ਦਾ ਸੀ, ਸਗੋਂ ਸੱਤਾਧਾਰੀ ਪਾਰਟੀ ਵਿਚ ਜਿਸ ਤਰ੍ਹਾਂ ਦੀ ਜਲਦਬਾਜ਼ੀ ਤੇ ਦੂਸ਼ਣਬਾਜ਼ੀ, ਰੌਲਾ ਰਪਾ ਦੇਖਣ ਨੂੰ ਮਿਲਿਆ, ਉਸ ਤੋਂ ਵੀ ਪਤਾ ਲੱਗਦਾ ਹੈ ਕਿ ਰਾਹੁਲ ਆਪਣੀ ਰਣਨੀਤੀ ਵਿਚ ਸਫਲ ਰਹੇ ਹਨ| ਇਸ ਭਾਸ਼ਣ ਤੋਂ ਤੁਰੰਤ ਬਾਅਦ ਭਾਜਪਾ ਵਾਂਗ ਹੀ ਦੋ ਕੇਂਦਰੀ ਮੰਤਰੀਆਂ ਅਤੇ ਪਾਰਟੀ ਦੇ ਮੁੱਖ ਬੁਲਾਰੇ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਪੇਸ਼ ਕੀਤਾ ਜਾਂ ਰਾਹੁਲ ਦੀਆਂ ਗੱਲਾਂ ਨੂੰ ਕਟਣ ਦੀ ਕੋਸ਼ਿਸ਼ ਕੀਤੀ| ਅਤੇ ਫਿਰ ਮੀਡੀਆ ਮੈਨੇਜਮੈਂਟ ਅਤੇ ਭਾਜਪਾ ਦਾ ਪ੍ਰਚਾਰ ਸੈੱਲ ਰਾਹੁਲ ਦੀਆਂ ਕਮੀਆਂ ਨੂੰ ਦਰਸਾਉਣ ਲਈ ਕਈ ਤਰ੍ਹਾਂ ਦੇ ਹਮਲਿਆਂ ਜਾਂ ਮੁਹਿੰਮਾਂ ਵਿਚ ਸ਼ਾਮਲ ਹੋ ਗਿਆ| ਪਰ ਸੰਸਦ ਦੇ ਅੰਦਰ ਜੋ ਰਾਹੁਲ ਦੀ ਜ਼ਿੰਦਾਦਿਲੀ ਦਿਖਾਈ ਦਿੱਤੀ, ਉਹ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿੱਚ ਵੀ ਝਲਕਦੀ ਸੀ ਅਤੇ ਹਰ ਥਾਂ ਰਾਹੁਲ ਨੂੰ ਉਹ ਸਥਾਨ ਅਤੇ ਪ੍ਰਮੁੱਖਤਾ ਮਿਲੀ ਜੋ ਆਮ ਤੌਰ ਤੇ ਉਨ੍ਹਾਂ ਨੂੰ ਕਦੇ ਨਹੀਂ ਮਿਲੀ| ਚੋਣਾਂ ਤੋਂ ਬਾਅਦ ਤੋਂ ਹੀ ਯੂ-ਟਿਊਬ ਸਮੇਤ ਸੋਸ਼ਲ ਮੀਡੀਆ &rsquoਤੇ ਰਾਹੁਲ ਅਤੇ ਵਿਰੋਧੀ ਧਿਰ ਦੀ ਇਕ ਤਰ੍ਹਾਂ ਦੀ ਲੀਡ ਹੈ| 
ਰਾਹੁਲ ਦੇ ਭਾਸ਼ਣ ਦਾ ਵਿਚਾਰ ਵੀ ਬਦਲਿਆ ਹੈ, ਪਰ ਉਨ੍ਹਾਂ ਦਾ ਅੰਦਾਜ਼ ਸਭ ਤੋਂ ਜ਼ਿਆਦਾ ਬਦਲਿਆ  ਹੈ| ਹੁਣ ਇਹ ਕਹਿਣਾ ਮੁਸ਼ਕਿਲ ਹੈ ਕਿ ਕੀ ਇਹ ਪੂਰੀ ਤਰ੍ਹਾਂ ਪਰਿਪੱਕ ਅਤੇ ਠੀਕ ਦਿਸ਼ਾ ਵਲ ਨਹੀਂ ਹਨ| ਕਾਂਗਰਸ ਦੇ ਜੈਪੁਰ ਇਜਲਾਸ ਵਿੱਚ ਜਦੋਂ ਉਹ ਕਾਰਜਕਾਰੀ ਪ੍ਰਧਾਨ ਚੁਣੇ ਗਏ ਤਾਂ ਉਨ੍ਹਾਂ ਨੇ ਜ਼ਬਰਦਸਤ ਭਾਸ਼ਣ ਦਿੱਤਾ ਸੀ, ਇਸ ਸੰਸਦ ਵਿੱਚ ਵੀ ਉਨ੍ਹਾਂ ਦਾ ਭਾਸ਼ਣ ਇੱਕ-ਦੋ ਵਾਰ ਚੰਗਾ ਰਿਹਾ ਸੀ, ਪਰ ਬਾਅਦ ਵਿੱਚ ਉਨ੍ਹਾਂ ਦੇ ਵਿਵਹਾਰ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਧੋ ਦਿੱਤਾ|
ਰਾਹੁਲ ਦੀ ਇਸ ਗੱਲ ਲਈ ਸ਼ਲਾਘਾ ਕਰਨੀ ਬਣਦੀ ਹੈ ਕਿ ਉਸਨੇ ਦੂਜਿਆਂ &rsquoਤੇ ਖੇਡਣ ਦੀ ਬਜਾਏ ਆਪਣੀ ਪਿੱਚ ਤੇ ਬੱਲੇਬਾਜ਼ੀ ਕੀਤੀ ਸਰਕਾਰ ਦੀ ਤਰਫੋਂ ਪਹਿਲਾਂ ਬੋਲਦਿਆਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਐਮਰਜੈਂਸੀ ਅਤੇ ਸੰਵਿਧਾਨ ਬਾਰੇ ਗੱਲ ਕੀਤੀ ਪਰ ਰਾਹੁਲ ਨੇ ਸੱਤਾਧਾਰੀ ਪਾਰਟੀ ਦੇ ਲੋਕਾਂ ਨੂੰ ਨਿਯਮ ਕਿਤਾਬ ਅਤੇ ਸੰਵਿਧਾਨ ਦਿਖਾਉਣ ਲਈ ਵਾਰ-ਵਾਰ ਮਜ਼ਬੂਰ ਕੀਤਾ ਪਰ ਉਸ ਚਰਚਾ ਵਿੱਚ ਨਹੀਂ ਗਏ| ਉਨ੍ਹਾਂ ਨੇ ਅਗਨੀਵੀਰ ਯੋਜਨਾ, ਐਨਈਈਟੀ ਪ੍ਰੀਖਿਆ ਵਿੱਚ ਧਾਂਦਲੀ, ਕਿਸਾਨਾਂ ਲਈ ਉਚਿਤ ਭਾਅ, ਮਨੀਪੁਰ, ਸਪੀਕਰ ਦੇ ਪੱਖਪਾਤੀ ਵਤੀਰੇ (ਜਿਸ ਵਿੱਚ ਉਸ ਦਾ ਮਾਈਕ ਬੰਦ ਕਰਨਾ ਸ਼ਾਮਲ ਸੀ), ਭਾਜਪਾ ਅਤੇ ਸੰਘ ਦੇ ਹਿੰਦੂਤਵ ਅਤੇ ਪੂੰਜੀਪਤੀਆਂ ਪ੍ਰਤੀ ਸਰਕਾਰ ਦੀ ਉਦਾਰਤਾ ਨੂੰ ਨਿਸ਼ਾਨਾ ਬਣਾਇਆ| ਇਸ ਕਾਰਣ ਪ੍ਰਧਾਨ ਮੰਤਰੀ ਸਮੇਤ ਪੰਜ ਕੇਂਦਰੀ ਮੰਤਰੀ ਦਖਲ ਦੇਣ ਲਈ ਖੜ੍ਹੇ ਹੋ ਗਏ| ਬਹੁਤ ਔਖੇ ਹੋਏ|
ਪ੍ਰਧਾਨ ਮੰਤਰੀ ਨੇ ਦੋ ਵਾਰ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ ਤਿੰਨ-ਤਿੰਨ ਵਾਰ ਅਤੇ ਸ਼ਿਵਰਾਜ ਚੌਹਾਨ, ਕਿਰਨ ਰਿਜੁਜੂ ਅਤੇ ਭੂਪੇਂਦਰ ਯਾਦਵ ਨੇ ਖੜ੍ਹੇ ਹੋ ਕੇ ਦਖਲ ਦਿੱਤਾ| ਰਾਹੁਲ ਦੇ ਤਿੱਖੇ ਹਮਲਿਆਂ &rsquoਤੇ ਉਹ ਸ਼ਾਂਤ ਨਹੀਂ ਰਹਿ ਸਕੇ| ਸਪੀਕਰ ਨੇ ਖੁਦ ਦੋ ਵਾਰ ਲੰਮਾ ਸਪੱਸ਼ਟੀਕਰਨ ਦਿੱਤਾ ਪਰ ਗੱਲ ਸਪੱਸ਼ਟ ਨਹੀਂ ਹੋਈ| ਇਹ ਰਾਹੁਲ ਦੇ ਪ੍ਰਦਰਸ਼ਨ ਦਾ ਸਿਖਰ ਬਿੰਦੂ ਹੈ| ਰੌਲਾ ਪੈਂਦਾ ਰਿਹਾ ਪਰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਬੈਂਚਾਂ ਵੱਲੋਂ ਉੱਠੇ ਰੌਲੇ ਵਿੱਚ ਫਰਕ ਸੀ| ਪਰ ਰਾਹੁਲ ਨੇ ਅਸਲੀ ਚਮਤਕਾਰ ਪ੍ਰਧਾਨ ਮੰਤਰੀ ਨੂੰ ਭਗਵਾਨ ਬਣਾਉਣ ਵਾਲੀ ਮਾਨਸਿਕਤਾ ਤੇ ਸਿੱਧਾ ਹਮਲਾ ਕਰਕੇ ਤੇ ਉਸ ਦੀ ਦਹਿਸ਼ਤ ਨੂੰ ਨਿਸ਼ਾਨਾ ਬਣਾਇਆ| ਰਾਜਨਾਥ ਸਿੰਘ ਵਲੋਂ ਬਾਹਰ ਆਕੇ ਮੁਸਕਰਾ ਕੇ ਨਮਸਕਾਰ ਕਰਨਾ ਇਸ ਗਲ ਦਾ ਸਬੂਤ ਹੈ ਕੀ ਰਾਹੁਲ ਠੀਕ ਸਿਆਸੀ ਮਾਰਗ ਵਲ ਜਾ ਰਹੇ ਹਨ|
ਪ੍ਰਧਾਨ ਮੰਤਰੀ ਦੀਆਂ ਕੁਝ ਟਿੱਪਣੀਆਂ ਮਰਿਆਦਾ ਦੀ ਸੀਮਾ ਤੋਂ ਹੇਠਾਂ ਸਨ| ਜਿਵੇਂ-
* ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਪਰਜੀਵੀ ਕਰਾਰ ਦਿੰਦਿਆਂ ਗੱਠਜੋੜ ਭਾਈਵਾਲਾਂ ਨੂੰ ਵੀ ਨਿਸ਼ਾਨੇ &rsquoਤੇ ਲੈਂਦਿਆਂ ਕਿਹਾ ਕਿ ਕਾਂਗਰਸ ਪਰਜੀਵੀ ਹੈ, ਜੋ ਜਿਸ ਪਾਰਟੀ ਨਾਲ ਰਹਿੰਦੀ ਹੈ ਉਸ ਨੂੰ ਖਾ ਜਾਂਦੀ ਹੈ|
* ਰਾਹੁਲ ਗਾਂਧੀ ਵਲੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੇ ਪਹਿਲੇ ਭਾਸ਼ਨ ਨੂੰ ਨਿਸ਼ਾਨੇ &rsquoਤੇ ਲੈਂਦਿਆਂ ਕਿਹਾ ਕਿ  ਹਿੰਦੂਆਂ ਤੇ ਝੂਠਾ ਦੋਸ਼ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ| ਪ੍ਰਧਾਨ ਮੰਤਰੀ ਨੇ ਦਾਅਵਾ ਕਰਦਿਆਂ ਕਿਹਾ ਕਿ ਕਿਹਾ ਗਿਆ ਕਿ ਹਿੰਦੂ ਹਿੰਸਾ ਕਰਦੇ ਹਨ| ਹਾਲਾਂਕਿ ਜਿਉਂ ਹੀ ਪ੍ਰਧਾਨ ਮੰਤਰੀ ਵਲੋਂ ਉਕਤ ਦਾਅਵਾ ਕੀਤਾ ਗਿਆ ਤਾਂ ਪਹਿਲਾਂ ਤਾਂ ਸਦਨ ਦੇ ਵਿਚਕਾਰ ਆ ਕੇ ਹੰਗਾਮਾ ਕਰ ਰਹੇ ਵਿਰੋਧੀ ਗੱਠਜੋੜ ਇੰਡੀਆ ਦੇ ਨੇਤਾਵਾਂ ਨੇ ਨਾਅਰੇ ਲਾਉਂਦਿਆਂ ਕਿਹਾ ਕਿ ਝੂਠ ਬੋਲੇ, ਕਊਆ ਕਾਟੇ| ਪ੍ਰਧਾਨ ਮੰਤਰੀ ਨੇ ਤਿੱਖੇ ਲਫ਼ਜ਼ਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਸਦਨ ਚ ਹਿੰਦੂ ਅੱਤਵਾਦ ਸ਼ਬਦ ਘੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੇ ਵਿਰੋਧੀ ਧਿਰਾਂ ਨੇ ਲਗਾਤਾਰ ਹੰਗਾਮਾ ਕਰਦਿਆਂ ਝੂਠ ਦੇ ਖ਼ਿਲਾਫ਼ ਨਾਅਰੇ ਲਾਉਣ ਤੋਂ ਇਲਾਵਾ ਭਾਰਤ ਜੋੜੇ ਦੇ ਨਾਅਰੇ ਵੀ  ਅਤੇ ਵੀ ਵਾਟ ਜਸਟਿਸ ਦੇ ਵੀ ਨਾਅਰੇ ਲਾਉਂਦੇ ਰਹੇ|
* ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਦੇ ਮੂੰਹ ਹੁਣ ਝੂਠ ਦਾ ਖ਼ੂਨ ਲੱਗ ਗਿਆ ਹੈ| ਉਹ (ਕਾਂਗਰਸ) ਵਾਰ-ਵਾਰ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਈ. ਵੀ. ਐਮ., ਸੰਵਿਧਾਨ, ਰਾਖਵੇਂਕਰਨ, ਅਗਨੀਵੀਰ ਯੋਜਨਾ ਅਤੇ ਐਮ. ਐਸ. ਪੀ. ਨੂੰ ਲੈ ਕੇ ਲਗਾਤਾਰ ਝੂਠ ਫ਼ੈਲਾ ਰਹੀ ਹੈ|
ਪਰ ਰਾਹੁਲ ਗਾਂਧੀ ਲਈ ਅਜਿਹੇ ਹਮਲਿਆਂ ਦਾ ਸਾਹਮਣਾ ਕਰਨਾ ਬਹੁਤ ਪੁਰਾਣਾ ਹੈ| ਕਈ ਵਾਰ ਉਹ ਸਹਿਜ ਨਾਲ ਮਿਹਨਤ ਕਰਨ ਤੋਂ ਬਾਅਦ ਵੀ ਅਸਫਲ ਹੋਏ ਹਨ ਪਰ ਉਨ੍ਹਾਂ ਸਿਆਸੀ ਉਦਮ ਨਹੀਂ ਤਿਆਗਿਆ| ਭਾਰਤ ਜੋੜੋ ਯਾਤਰਾ ਅਤੇ ਇਸ ਵਾਰ ਦੀਆਂ ਚੋਣਾਂ ਨੇ ਉਸ ਨੂੰ ਤਾਕਤ ਦਿੱਤੀ ਹੈ ਅਤੇ ਸੰਭਵ ਤੌਰ ਤੇ ਪਰਿਪੱਕਤਾ ਵੀ| ਇਹ ਭਾਸ਼ਣ ਇਸ ਗੱਲ ਦਾ ਸਬੂਤ ਹੈ| ਪਰ ਇਸ ਵੇਲੇ, ਦੂਜਿਆਂ ਨਾਲੋਂ ਵੱਧ, ਉਸਨੂੰ ਆਪਣੀ ਪ੍ਰੀਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਵਿਰੋਧੀ ਧਿਰ ਅਤੇ ਆਪਣੀ ਪਾਰਟੀ ਦੇ ਨੇਤਾ ਹੋਣ ਦੀ ਜ਼ਿੰਮੇਵਾਰੀ ਦੀ ਪ੍ਰੀਖਿਆ ਕਾਰਣ|
-ਰਜਿੰਦਰ ਸਿੰਘ ਪੁਰੇਵਾਲ