image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੇੜ ਛੋੜ ਡਾਲੀ ਲਗੇ ਕਿਉਂ ਪਾਵੇ ਛਾਈ

ਅਸੀਂ ਸਿੱਖ ਅੱਜ ਇਸ ਧਾਰਾ ਵਿੱਚ ਆ ਗਏ ਨਿੱਤ-ਨੇਮ, ਭਜਨ-ਬੰਦਗੀ, ਤੜਕੇ ਜਾਗਣ, ਪੰਜ ਬਾਣੀਆਂ ਅੰਮ੍ਰਿਤ ਸ਼ਕਣਾ ਨਿੱਜੀ ਜੀਵਨ ਲਈ ਗਾਡੀ ਰਾਹ ਹਨ ਜੇਕਰ ਇਸ ਸਾਰੇ ਅਮਲ ਦਾ ਆਤਮਾਂ ਤੇ ਧਰਮ, ਰਹਿਮ ਅਤੇ ਸ਼ੁਭ ਅਮਲਾਂ ਦਾ ਵਾਸਾ ਨਹੀਂ ਤਾਂ ਸਭ ਬੇਕਾਰ ਹੋਣਗੇ । ਮਨੁੱਖ ਨੂੰ ਰਚਨਾਂ, ਭਿੰਨਤਾ, ਅੱਡਰੀ ਪ੍ਰਭੂ ਨੇ ਤਾਂ ਹੀ ਘੜੀ ਸੀ ਸੰਸਾਰ &lsquoਤੇ ਆਇਆ ਸਫਲ ਕੋਈ ਚੰਗੇਰਾ ਕਾਰਜ ਕਰ ਜਾਵੇ, ਦੇਖੋ ਕਿਵੇਂ ਆਪੋ ਧਾਪੀ ਆਹ ਇਕ ਬੰਦੇ ਨੇ ਅੰਮ੍ਰਿਤ ਛੱਕਣ ਦਾ ਜਥਾ ਬਣਾ ਲਿਆ, ਨਾਲ ਨੌਜਵਾਨ ਖੜਾ ਕਰ ਲਿਆ ਜੇਕਰ ਮੈਂ ਪੁਰਾਤਨ ਰਹੁ-ਰੀਤ ਯਾਦ ਕਰਾਵਾਂ ਕਿ ਜਿੰਨੀ ਦੇਰ ਅਵਸਥਾ, ਸੋਝੀ ਪ੍ਰਣ ਕਰਨ ਦੇ ਯੋਗ ਨਹੀਂ ਸੀ ਹੁੰਦੀ ਅੰਮ੍ਰਿਤ ਸ਼ਕਾਉਂਦੇ ਹੀ ਨਹੀਂ ਸਨ, ਹੁਣ ਇਹ ਈਸਾਈ ਮੱਤ ਦੀ ਰੀਸ ਸਾਰਾ ਸਮਾਂ ਵਪਾਰ ਹੀ ਬਣਾ ਲਿਆ, ਹੁਣ ਈਸਾਈ ਸਾਡੀਆਂ ਰੀਤਾਂ ਅਤੇ ਬੋਲੀ ਭਾਸ਼ਾ ਸੁਣਿਆ ਕਿ ਪੰਜਾਬੀ ਵਾਹਿਗੁਰੂ, ਸੰਗਤ-ਪੰਗਤ ਹੋਰ ਭੀ ਕਈ ਬੁਨਿਆਦੀ ਰੀਤਾਂ ਦਾ ਪ੍ਰਯੋਗ ਕਰਨ ਲੱਗ ਪਏ, ਆਪਣੇ ਕਿਤਾਬਚਿਆਂ ਵਿੱਚ ਛਾਪਦੇ ਨੇ ਹੁਣ ਕੁਝ ਪੰਜਾਬ ਦੇ ਨੌਜਵਾਨ ਇਸ ਗੱਲ ਤੇ ਝਗੜਾ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਉਲਝਾਉਣਗੇ ਦੰਗੇ ਕਰਨਗੇ, ਉਧਰ ਹਿਮਾਚਲ ਨਾਲ ਯੁੱਧ ਲਾ ਰਹੇ ਨੇ ਜੀ ਕੰਗਣਾ ਦੀ ਭੈੜੀ ਬੋਲੀ ਕਰਕੇ ਸਾਡੇ ਬੰਦੇ ਕੁੱਟੇ ਜਾ ਰਹੇ ਹਨ ਡਰਾਈਵਰਾਂ ਦਾ ਝਮੇਲਾ, ਗੱਲ ਕੋਈ ਹੋਰ ਹੁੰਦੀ ਹੈ ਕਹਾਣੀ ਹੋਰ ਕਾਂਗਰਸ ਦਾ ਨਜਲਾ ਸਾਰੇ ਦਾ ਸਾਰਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਇਨ੍ਹਾਂ ਪਰਚੰਡਾ ਵਿੱਚ ਪਾਉ ਧਰਮ ਕਰਮ ਦੀ ਕੋਈ ਕਸਵੱਟੀ ਹੈ ਨਹੀਂ (ਗੁਰੂ ਨਾਨਕ ਦੇਵ) ਦਾ ਤਾਂ ਨਉਂ ਵਰਤਦੇ ਨੇ, ਲੰਗਰ ਦੀ ਪ੍ਰਥਾ ਸਾਨੂੰ ਸਹਾਈ ਹੈ ਬਹੁਤ ਵਰੇ੍ਹ ਹੋਏ ਹਿੰਮਤ ਸਿੰਘ ਪ੍ਰਧਾਨ ਸੀ, ਮੈਂ ਗੱਲ ਤੋਰ ਲੀ ਕਿ ਗੁਰੂ, ਪੀਰ, ਭਗਤ ਸਭ ਦੂਜੇ ਫਿਰਕਿਆਂ ਦੇ ਹਨ, ਜੱਟਾਂ ਦਾ ਕੋਈ ਭੀ ਨਹੀਂ, ਧੰਨਾ ਭਗਤ ਦਾ ਰਾਜਸਥਾਨ ਤੋਂ ਸੀ ਫੇਰ ਅਸੀਂ ਸਾਰਾ ਸਮਾਂ ਅੱਗੇ ਹੋ ਹੋ ਲੜ ਮਰਦੇ ਹਾਂ, ਉਹ ਹੱਸ ਕੇ ਕਹਿੰਦਾ, ਦੇਖ ਲੈ ਫੇਰ ਆਪਾਂ ਸਭ ਸਾਂਭ ਲਏ, ਮੈਂ ਕਿਹਾ ਬੱਸ ਆਹੀ ਝੰਡੀ ਹੈ ਮਨੁੱਖੀ ਫਿਤਰਤ ਤਾਂ ਪੁਰਾਣੇ ਵੇਲੇ ਭੀ ਇਹੀ ਸੀ, ਦੰਗੇ ਤੇ ਸਾੜਾ ਈਰਖਾ ਕਰਕੇ ਗੱਦੀਆਂ ਪਿੱਛੇ ਲੜਾਈ, ਪੁੱਤ ਭੀ ਪਰ੍ਹਾਂ ਜੋਰ ਨਾਲ ਆਪਣੇ ਪ੍ਰਵਾਰ, ਨਾਤੇ ਅੱਗੇ ਕੀਤੇ ਇਤਿਹਾਸ ਹੈ ।
ਭੈੜੀ ਤੀਮੀ ਨਾਲੋਂ ਰੰਡਾ ਚੰਗਾ, ਭੀੜੀ ਜੁੱਤੀ ਤੋਂ ਨੰਗਾ ਚੰਗਾ । ਸਿੱਖ ਬਹੁਤ ਭਾਰੀ ਗਿਣਤੀ ਵਿੱਚ ਵਿਦੇਸ਼ੀ ਵੱਸ ਗਏ ਪਰ ਕੌਮ ਤਾਂ ਮਾਨਤਾ ਹੈ ਪਰ ਧਰਮ ਦਾ ਮੰਡੀਕਰਨ ਹੋ ਗਿਆ ਨਾ ਕੋਈ ਸਰਕਾਰ ਕਮਲ੍ਹੀ ਹੁੰਦੀ ਹੈ ਨਾ ਦੂਜੇ ਧਰਮ ਨਹਿਸ ਹੈ, ਸਾਨੂੰ ਸਭ ਸਮਝਦੇ ਨੇ ਕਿ ਆਹ ਗੁਰੂ ਘਰ ਧਾਰਮਿਕ ਨਹੀਂ ਸਿਆਸੀ ਹਨ ਇਥੋਂ ਹੀ ਇਹ ਸਭ ਸਿਆਸਤਾਂ ਚਲਾਉਂਦੇ ਨੇ, ਆਰ।ਐੱਸ।ਐੱਸ। ਵਾਂਗੂੰ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੀ ਦੁਬੱਲੀ ਜਾਂਦੇ ਨੇ ਉਹ ਭੀ ਕਿਸਾਨ ਅੰਦੋਲਨ ਵਿੱਚ ਹੁਣ ਅੰਮ੍ਰਿਤਪਾਲ ਦੀ ਵਹੀਰ ਵੇਲੇ ਸ਼੍ਰੋਮਣੀ ਕਮੇਟੀ ਤੇ ਕੁਝ ਟਕਸਾਲਾਂ ਨੇ ਆਪਣੇ ਵੱਲੋਂ ਭਗਵੰਤ ਮਾਨ ਨੂੰ ਠਿੱਬੀ ਲਾਉਣੀ ਤੇ ਜੀ ਅੰਮ੍ਰਿਤ ਛਕਾ ਹੋ ਰਿਹਾ ਹੈ, ਸਭ ਪਤਾ ਸੀ ਕਿ ਇਹ ਸਾਡੇ ਭੀ ਜੜ੍ਹੀ ਬੈਠਦਾ ਹੈ ਕਿ ਫੇਰ ਤੁਸੀਂ ਕੀ ਛੱਲੀਆਂ ਚਬਦੇ ਸੀ ਜੇ ਅੰਮ੍ਰਿਤ ਤੇ ਨਸ਼ਾ ਤਾਂ ਉਹ ਆਹ ਅਹਾਤ ਅਹੂਤ ਕਰਕੇ ਭੈਰਮੀ ਚੱਕ ਕੇ ਢਕਵੰਜ ਕਰਦਾ ਹੈ, ਗੁਰੂ ਘਰਾਂ ਤੋਂ ਘੱਟ ਹਿੰਮਤ ਵਾਲੇ ਕੁਰਸੀਆਂ ਤੋਂ ਕਿਵੇਂ ਬਹਿਣਗੇ ਹੈ ਤਾਂ ਸਾਰੇ ਧਰਮਾਂ ਦਾ ਇਹੀ ਹਾਲ, ਰੀਸਾਂ ਹੀ ਨੇ, ਤਾਂ ਹੀ ਰੱਬ ਕਰੋਪ ਹੈ । ਜਿਹੜੇ ਧਰਮ ਨੂੰ ਮੰਨਦੇ ਹੀ ਨਹੀਂ ਸਨ ਉਹ ਕਿਵੇਂ ਵਾਹਿਗੁਰੂ ਜੀ ਫਤਹਿ ਦੱਸੋ ਇਹ ਟਿੱਚਰਾਂ ਨੇ ਭੀ ਕਾਂਗਰਸ ਤੇ ਆਪ ਕੋਲ ਆਪਣਾ ਕੋਈ ਨਾਅਰਾ ਨਹੀਂ ਰਲਗੱਡ ਕਰਕੇ ਹੀ ਧਰਮ ਸੰਸਥਾਵਾਂ ਨੂੰ ਥੱਲੇ ਸਿੱਟਣਗੇ, ਇਹ ਮੁੰਡੇ ਤਾਂ ਛਿੰਗੜੀਆਂ ਛੇੜ ਪਰਾਂ ਖੱਖਰ &lsquoਤੇ ਢੀਮ ਮਾਰਨੀ ਸੌਖੀ ਪਰ ਜਦੋਂ ਭਰਿੰਡਾਂ ਮੂੰਹ ਸੁਜਾ ਦੇਣ ਤਾਂ ਪਤਾ ਲੱਗਦਾ, ਪਰ ਹੁਣ ਇਹ ਹਿਮਾਚਲੀਆਂ ਨਾਲ ਜਾਣ ਬੁੱਝ ਕੇ ਪੰਗੇ ਖੜ੍ਹੇ ਕਰਦੇ ਨੇ, ਕੀ ਹੈ ਗੀ ਹਿੰਮਤ ਧਾਵੇ ਦੀ ? ਪੰਜਾਬ ਤਾਂ ਜਿਮੇ ਹੁਣ ਖੇਡ ਮਦਾਨ ਬਣ ਗਿਆ, ਸਾਡੇ ਵਰਗੇ ਪ੍ਰਾਪਰਟੀਆਂ ਤੋਂ ਭੀ ਔਖੇ ਹੋਏ ਪਏ ਨੇ ਨਾ ਕੋਈ ਵਿਕਰੀ ਨਾ ਕੋਈ ਹਾਲੇ੍ਹ ਮਾਮਲੇ ਦੀਆਂ ਭੀ ਦਿੱਕਤਾਂ ਬੜੇ ਦੁਖੀ ਹੋਏ ਪਏ ਆਂ ਪਰ ਉਥੇ ਤਾਂ ਲੋਕੀ ਜਿਮੇ ਤਮਾਸ਼ੇ ਕਰਦੇ ਨੇ ਆਹ ਦੇਖੋ ਭਗਵੰਤ ਮਾਨ ਜਲੰਧਰ ਦੀ ਜਿਮਨੀ ਚੋਣ ਜਾ ਕੇ ਕੋਈ ਕਿਰਾਏ &lsquoਤੇ ਦੋ ਦਿਨ ਡਾਕਟਰਨੀ ਤੇ ਬੱਚੀ ਭੀ ਨਾਲ ਵੋਟਾਂ ਮੰਗਣ ਅਖੇ (ਸਾਡੀ ਜਾਨੂੰ ਨੂੰ ਆਣ ਕੇ ਕੀਲ ਬੈਠਾ, ਟੂਣੇ ਹਾਰਿਆਂ ਵੇ ਕੇਹਾ ਖਤ ਪਾਇਆ) ਚਰਨਜੀਤ ਚੰਨੀ ਨੇ ਕਾਂਗਰਸ ਦਾ ਡੰਕਾ ਬਜਾ ਕੇ ਵਖਤ ਪਾ ਤਾ ਆਪ ਨੂੰ, ਭਾਜਪਾ ਤਾਂ ਚਲੋ ਸੰਤਰੀ ਹੈ ਅਕਾਲੀ ਦਲ ਤਾਂ ਸੁਰਖਰੂ ਹੋ ਗਿਆ, ਉਧਰ ਅੰਮ੍ਰਿਤਪਾਲ ਦਾ ਬੰਦਾ ਪ੍ਰਧਾਨ ਮੰਤਰੀ ਬਾਜੇਕੇ ਦਾ ਮੁੰਡਾ ਕਹਿੰਦਾ ਮੇਰਾ ਪਿਤਾ ਭੀ ਲੜੂ ਭਾਵੇਂ ਸਿਹਤ ਤਾਂ ਕਹਿੰਦਾ ਠੀਕ ਨੀ ਰਹਿੰਦੀ, ਬੋਲੀ ਆਹ ਲੈ ਨੱਤੀਆਂ ਘੜਾ ਲੈ ਪਿੱਪਲ ਪੱਤੀਆਂ ਕਿਸੇ ਕੋਲ ਗੱਲ ਨਾਂ ਕਰੀਂ ਪੈਰਾ ਕਿਥੋਂ ਥਾਪੜਾ ਕੀਹਦਾ, ਪਾਪੜ ਵੇਲਣ ਹੈ ।
ਰੋਟੀ ਖਾ ਜਾ ਵੇ ਘਰਾਠਾਂ ਵਾਲਿਆ ਇੰਦਰਾ ਮੈਂ ਤਾਂ ਤੇਰਾ ਨਉ ਨੀ ਜਾਣਦੀ, ਨਾਲੇ ਇੰਦਰਾ ਪਤੰਦਰਾ ਦੱਸਦੀ ਨਾਲੇ ਕਹਿੰਦੀ ਨਉਂ ਨੀ ਜਾਣਦੀ, ਪੰਜਾਬ ਭੜਦੋਹਲ ਚੋਣਾਂ ਲੜਨਾ ਧਰਨੇ ਤੇ ਬਾਰਡਰ ਘੇਰੋ, ਜੜ ਤਾਂ ਕਾਂਗਰਸ ਟਰੇਡ ਯੂਨੀਅਨਾਂ ਨੇ ਲਾਈ, ਹਾਲੇ ਭੀ ਪੱਕੀ ਕਲੋਨੀ ਭਾਵੇਂ ਹਰਿਆਣੇ ਦੇ ਬਾਰਡਰਾਂ &lsquoਤੇ ਹੀ ਹੈ ਦਿੱਲੀ ਤਾਂ ਦੂਰ ਹੀ ਰੱਖੀ ਫੇਰ ਆਗੇ ਇੰਨਸਾਫੀਏ, ਵਹੀਰਾਂ ਵਾਲਾ ਲੈ ਆਏ ਚੱਕ ਤੇ ਫੱਟੇ, ਆਖਿਰ ਚੋਣਾਂ ਲੜੋ ਕੌਣ ਪਿੱਛੇ ਕਿਤੇ ਦੇਸ਼ ਦੀ ਸੂਬੇ ਦੀ ਖੁਫੀਆ ਏਜੰਸੀ ਜਾਣਦੀ ਨਹੀਂ ਪਰ ਦੋਨਾਂ ਕੇਂਦਰ ਦੀਆਂ ਰਾਜਸੀ ਤੇ ਸੱਤਾ ਧਾਰੀ ਖੁਸ਼ ਨੇ ਕਿ ਹੁਣ ਅਕਾਲੀ ਦਲ ਨੇ ਹੀ ਸਾਡੇ ਨਾਲ ਭਿੜਨਾ ਸੀ, ਢਾਅ ਲਏ ਅੱਗੋਂ ਦੂਜਿਆਂ ਦੀ ਵਾਰੀ, ਅਕਾਲੀ ਬਗਾਵਤ ਸੰਕਟ ਤੇ ਖੱਟੀ, ਲਿਖਦੀ ਜਾਵਾਂ ਬਿਜਲੀ ਘਰ ਦੇ ਖੰਭੇ ਤੋਂ ਤਾਰ ਟੁੱਟ ਜਾਵੇ ਤਾਂ ਲਾਟੂ ਤਾਂ ਕੀ ਦੀਵਾ ਭੀ ਨਹੀਂ ਜਗਦਾ, ਹਾਂ ਤਾਰ ਵਿੱਚ ਕਰੰਟ ਨਾਲ ਮੌਤਾਂ ਜਰੂਰ ਹੋ ਜਾਂਦੀਆਂ ਹਨ, ਪਰ ਰੋਸ਼ਨੀ ਕਦੀ ਨਹੀਂ, ਪਹਿਲੇ ਅਕਾਲੀ ਬਗਾਵਤੀਆਂ ਕਿਥੇ, ਢੀਂਡਸਾ ਅੱਡ ਬਣਾ ਕੇ ਫੇਰ ਮੁੜਿਆ, ਸ਼ੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੀ ਭੁੱਲ ਸੀ ਪੈਰੀ ਪੈਨਾ ਚਾਚਾ ਜੀ ਸਰਪ੍ਰਸਤੀ ਸਾਂਭੋ ਦਿਖਾ ਤਾਂ ਰੰਗ ਹੁਣ ਦੇ ਬਾਗੀ, ਕੇਵਲ ਤੇ ਕੇਵਲ ਗੁਰਪ੍ਰਤਾਪ ਸਿੰਘ ਵਡਾਲਾ ਤੇ ਰੱਖੜਾ ਹੀ ਅਕਾਲੀ ਦਲ ਵਿੱਚੋਂ ਹਨ, ਚੰਦੂਮਾਜਰਾ ਬੀਬੀ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸੁਖਬੀਰ ਸਾਨੂੰ ਮੱਥਾ ਟੇਕੇ ਤੇ ਬੀਬੀ ਤਾਂ ਪ੍ਰਧਾਨਗੀ ਤੋਂ ਥੱਲੇ ਉੱਤਰੂ ਨਹੀਂ ਚੰਦੂਮਾਜਰਾ ਤਾਂ ਘੜੀ ਕਿਹੜੀ ਦਿੱਲੀ ਜਾਵਾਂ, ਦੱਸੋ ਕਿਹੜਾ ਨਵਾਂ ਹੈ ਜੋ ਬਗਾਵਤੀ, ਅਫਸੋਸ ਵਡਾਲੇ &lsquoਤੇ ਹੈ ਕਿ ਚੰਗੀ ਭੱਲ ਸੀ ਗੁੰਮ ਜਦੋਂ ਮੂੰਗਲੀ ਪੁਰਾਣੀ ਹੋਜੇ ਤਾਂ ਸੱਟ ਘੱਟ ਲੱਗਦੀ ਪਰ ਰੱਬ ਦੀ ਸੱਟ ਬੜੀ ਭਾਰੀ, ਭਾਜਪਾ ਨੂੰ ਭੀ ਤਾਪ ਚੜ੍ਹਿਆ ਪਿਆ ਕਿ ਅਕਾਲੀ ਫਟਣ ਪਰ ਪਤਾ ਨਹੀਂ ਹੁੰਦਾ (ਹੱਸਦਿਆਂ ਰਾਤ ਲੰਘੇ ਪਤਾ ਨੀ ਸਵੇਰ ਦਾ) ਅੱਡੀਆਂ ਨੀ ਚੱਕੀ ਦੀਆਂ, ਉਧਰ ਕਾਂਗਰਸ ਹਾਰ ਗਈ ਤਾਂ ਤਰਲੋ ਮੱਛੀ ਹੋਈ ਫਿਰਦੀ ਹੈ, ਪੰਜਾਬ ਵਿੱਚ ਸਿੱਖ ਹਿੱਤ ਤਾਂ ਹੈ ਨਹੀਂ ਜੋ ਸਮਝਣ ਕਿ ਕਿਹੜੀ ਕੀਤੀ ਸੀ ਇਹਨੇ, ਸਗੋਂ ਆਹ ਕਿਸਾਨ ਇਨ੍ਹਾਂ ਦੀਆਂ ਸਰਗਰਮੀਆਂ ਹਨ ਵੈਰੀ ਅਕਾਲੀ ਦਲ ਦੇ ਨੇ ਜਦੋਂ ਸਾੜ੍ਹ ਸਤੀ ਨੇ ਮਾਰੇ, ਪ੍ਰਭੂ ਨੇ ਭੀ ਨਿਕਾਰਨੇ ਨੇ ਲੁਟਕਣਗੇ ।
ਕਾਂਗਰਸ ਝੁਰਮਟ ਪਾ ਕੇ ਹੀ ਟਿਕਗੀ, ਸਪੀਕਰ ਉਮ ਬਿਰਲਾ ਧੁਸਕ ਮੁਸਕ ਕੁਰਸੀ ਤੇ ਹਾਲੇ ਇਸ ਵਾਰ ਮੋਦੀ-ਗੋਦੀ ਗਰਮ ਰਹੂ ਜੇਕਰ ਕੋਈ ਮਹਾਂਮਾਰੀ ਨਾ ਆ ਜਾਵੇ ਮਾਰ ਜੂ ਸਰਾਫ, ਬਾਬੇ ਗੱਲ੍ਹ ਟੱਲ ਪਾ ਦਿਉ ਵੇਹੜੇ ਵੜਦਾ ਖਬਰ ਨੀ ਕਰਦਾ, ਕਥਾ ਆਪਣੇ ਦੇਸ਼ ਦੀ ਸਰਕਾਰ ਦੀ ਕਰੀਏ ਘੜਤਾਂ, ਅਜ਼ਾਦ ਅਖ਼ਬਾਰ ਦੀ ਸੁਣੋ ਉਹਨੇ ਖੁਲਾਸਾ ਕੀਤਾ ਕਿ ਕਰੋਨੇ ਵੇਲੇ ਜੋ ਬੌਰਿਸ ਜੌਹਨਸਨ ਦੀਆਂ ਕੰਨਸੋਆਂ ਤੇ ਘਤਿਤਾਂ ਸਨ ਉਹ ਲੇਬਰ ਦੀ ਸਮਰਥੱਕ ਸੂ ਗਰੇਅ ਜੋ ਮਗਰੋਂ ਲੇਬਰ ਵਿੱਚ ਵੜੀ ਨੇ ਮੁਸੀਬਤਾਂ ਪਾਈਆਂ, ਮੈਂ ਕਦੋਂ ਦੀ ਆਖ ਰਹੀ ਹਾਂ ਕਿ ਇਹ ਸਭ ਸਿਆਸੀ ਪਾੜੇ ਨੇ ਸਰਕਾਰਾਂ ਡੇਗਣ ਦੇ, ਇਹ ਕੋਈ ਇਕ ਦੇਸ਼ ਦੀ ਕਹਾਣੀ ਨਹੀਂ, ਮਕਾਰੀਆਂ ਸਭ ਥਾਈਂ ਸਰਬ ਵਿਆਪੀ ਨੇ ਅਜ਼ਾਦ ਖੜਨ ਦੀਆਂ ਦੌੜਾਂ ਇਥੇ ਭੀ ਨੇ ਪਤਾ ਨਹੀਂ ਕੀ ਲਾਭ ? ਲੱਗਦਾ ਮਾਨਸਿਕਤਾ ਅਰੋਗ ਨਹੀਂ, ਪਰ ਪੰਜਾਬ ਵਿੱਚ ਤਾਂ ਗਰੀਬੀ ਕਰਕੇ ਆਹ ਚਾਰਾ ਵੱਢਣੇ ਕਿਵੇਂ ਪ੍ਰਧਾਨ-ਮੰਤਰੀ ਕਿਥੋਂ ਖਰਚਣਗੇ ਚਲੋ ਅੰਮ੍ਰਿਤਪਾਲ ਤਾਂ ਭਾਵੇਂ ਦਿਖਾ ਤਾ ਗਰੀਬ ਹੀ ਪਰ ਸੀ ਤਾਂ ਦੁੱਬਈ ਤੋਂ, ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਆਖਰੀ ਸਮੇਂ &lsquoਤੇ ਖੜਿਆ ਹੁਣ ਆਹ ਬਾਜੇਖਾਨਾ (ਬਾਜੇਖਾਨਾ ਤਾਂ ਖਿਡਾਰੀ ਤੇ ਧੜੱਲੇਦਾਰ ਨੌਜਵਾਨ ਸੀ ਮੌਤ ਬੇਵਕਤੀ) ਇਹ ਹੁਣ ਪਿੰਡ ਦੀ ਖੱਟ ਖਾਂਦਾ ਹੈ ਖੇਤ ਵਿੱਚ ਰੌਲ੍ਹਾ ਪਾਉਂਦਾ ਸੀ, ਉਏ ਔਹ ਆਗੀ ਪੁਲਸ ਮੇਰੇ ਮਗਰ ਦੁਹਾਈ ਪਾ ਰਿਹਾ ਸੀ, ਹੁਣ ਸਿਆਸੀ ਯਾਨੀ ਪੰਜਾਬ ਨੂੰ ਉਜਾੜ ਕੇ ਸਾਹ ਲੈਣਗੇ, ਲੈਣਾ ਦੇਸ਼ ਮਾਂਹ ਵਾਦੀ ਭੀ ਸੁਆਦੀ ਭੀ, ਗੰਧਕ ਦਵਾਈ ਵਿੱਚ ਬਹੁਤੀ ਪੈਜੇ ਤਾਂ ਜਾਨ ਲੇਵਾ, ਸੋਸ਼ਲ ਮੀਡੀਆ ਭੀ ਆਹੀ ਹੈ, ਸ਼ਰਾਬ ਰੰਮ ਤਾਂ ਜਾਂ ਕੋਈ ਬਰਾਂਡੀ ਦਾਰੂ ਬੂਟੀ ਭੀ ਹੈ ਦਵਾਈਆਂ ਵਿੱਚ ਨਸ਼ਾ ਪੈਂਦਾ ਹੈ ਪਰ ਪੀਣ ਖਾਣ ਨਾਲ ਕੀ ਵਾਪਰ ਰਿਹਾ ਹੈ, ਸਭ ਟੂਮੱਚ ਔਫ ਐਵਰੀਥਿੰਗ ਬੈਡ, ਬਹੁਤਾ ਤਾਂ ਅੰਨ ਭੀ ਅਫਰੇਮਾਂ ਕਰਦਾ ਹੈ, ਪਰ ਗੱਲ ਸਮਝਣ ਦੀ ਹੈ । ਬੋਲੀ - ਮਾਪੇ ਤੈਨੂੰ ਘੱਟ ਰੋਣਗੇ ਬਹੁਤਾ ਰੋਣਗੇ ਦਿਲਾਂ ਦੇ ਜਾਨੀ, ਡਿਬਰੂਗੜ੍ਹ ਵਿੱਚ ਬੰਦ ਕਿਉਂ, ਕਿਵੇਂ ਤੇ ਕੌਣ ਪੜਚੋਲ ਦਾ ਵਿਸ਼ਾ ਕੌਣ ਕੌਣ ਹਨ ਜੋ ਸਮਰਥੱਕ, ਭਾਈਚਾਰਕ ਤੇ ਜਿਨ੍ਹਾਂ ਨੇ ਖਾੜਾ ਲਾਇਆ ਤਾਂ ਰੌਲ੍ਹਾ ਪਉਣਗੇ ਹੀ ਕਿ ਰਿਹਾਅ ਕਰੋ, ਪਰ ਕਾਨੂੰਨ ਅਵਸਥਾ ਵਿੱਚ ਕੋਈ ਧਾਰਾ ਹੈ ? ਹਾਂ ਕੇਸ ਜਰੂਰ ਕੋਰਟ ਜਾਣ ਮੌਕਾ ਦਿਉ ਪੱਖ ਰੱਖਣ ਦਾ, ਸਹੁੰ ਚੁੱਕਣ ਦਾ ਭੀ ਤਾਂ ਹੀ ਕੋਈ ਲਾਭ ਜੇ ਪਾਰਲੀਮੈਂਟ ਵਿੱਚ ਜਾ ਸਕੇ ਇਹ ਕਹਿਣਾ ਕਿ ਇਹ ਜਾਇਜ਼ ਨਹੀਂ ਕੇਵਲ ਆਮ ਹਮਦਰਦੀ ਹੋ ਸਕਦੀ ਹੈ ਸਰਕਾਰ ਨੂੰ ਕੋਸਣ ਲਈ । ਚੌਦਾਂ ਸਾਲਾਂ ਮਗਰੋਂ ਵਿਕੀ ਲਿਕੀ ਅਸਾਨੀ ਹੁਣ ਜਾ ਕੇ ਛੱਡਿਆ ਹਾਲੇ ਇਹ ਦੇਸ਼ ਇਨਸਾਫੀ ਹੈ ਕਸੂਰ ਸੀ ਕਿ ਅਮਰੀਕਾ ਦੀ ਖੁਫੀਆ ਕਾਰਗੁਜ਼ਾਰੀ ਜਾਹਰ ਕਰਤੀ ਪਰ ਪੱਤਰਕਾਰ ਸੀ, ਆਪਣੀ ਕਲਮ ਨਾਲ ਖੇਡ ਤਾਂ ਖੈਰ, ਸਾਡਾ ਬਰਤਾਨਵੀ ਜੱਗੀ ਜੌਹਲ ਕਿੰਨੇ ਸਾਲ ਹੋ ਗਏ ਡੱਕੇ ਨੂੰ ਭਾਵੇਂ ਇਹ ਕਹਿਣਾ ਤਾਂ ਮੇਰੇ ਉਚਿਤ ਨਹੀਂ ਕਿ ਕੋਈ ਕਾਨੂੰਨ ਖਿਲਾਫੀ ਨਹੀਂ ਹੈ, ਪਰ ਸੁਣਵਾਈ ਤਾਂ ਨਹੀਂ, ਨਾਲੇ ਜਥੇਬੰਦੀਆਂ ਕਿੰਨੇ ਕੁ ਹੱਥਕੰਡੇ ਮਾਰਦੀਆਂ ਨੇ ਬੱਸ ਇਕ ਵਕੀਲ ਉਥੇ ਰੱਖਿਆ ਹੈ ਜਾ ਗੇੜੀ ਲਾ ਆਵੇ ਤੇ ਇਹ ਬੱਸ ਇੰਨਾ ਹੀ ਚਾਹੁੰਦੇ ਨੇ ਕੋਈ ਚੋਟੀ ਦਾ ਵਕੀਲ ਇਥੋਂ ਗਿਆ ? ਦਾਲ ਫੁਲਕਾ ਚੱਲੀ ਜਾਵੇ ਇਹੀ ਹਾਲ ਸ਼ਹੀਦਾਂ ਦੀ ਕੇਵਲ 40 ਸਾਲੇ ਹੀ ਸ਼ਹੀਦ ਬਾਕੀ ਪਹਿਲਾਂ ਦੇ ਤਾਂ ਸੁਰਗਵਾਸ ਭੀ ਨੀ ਮਰੇ ਹੀ ਸੀ, ਇਕ ਬੀਬੀ ਨੇ ਚੈਨਲ ਦੇਖ ਰਹੀ ਸੀ ਫੂਨ ਕਰਕੇ ਕਹਿੰਦੀ ਕੀ ਪਹਿਲਾਂ ਜਿਨ੍ਹਾਂ ਕੁਰਬਾਨੀਆਂ ਕੀਤੀਆਂ ਬੰਦੇ ਨੀ ਸੀ ਇਹ ਸਾਰਾ ਸਮਾਂ ਭਿੰਡਰਾਂਵਾਲੇ ਦੇ ਨਾਲ ਦੇ ਹੀ ਸ਼ਹੀਦ ਮੰਨਦੇ ਨੀ ਕਹਿੰਦੀ ਸੱਚ ਦੱਸਾਂ ਸਗੋਂ ਲੋਕਾਂ ਦੀ ਹਮਦਰਦੀ ਨਹੀਂ ਰਹੀ ਉਹੀ ਬੰਦੇ ਹਰ ਥਾਂ ਹਰ ਚੈਨਲ &lsquoਤੇ ਇਨ੍ਹਾਂ ਨੂੰ ਸੰਗ ਨੀ ਲੱਗੀ ਇਹ ਤਾਂ ਬੰਦੇ ਪੂਜਦੇ ਨੇ ਲੋਕਾਂ ਨੂੰ ਆਹ ਨਾ ਕਰੋ ਆਹ ਨਾ ਕਰੋ ਪ੍ਰਚਾਰਕ ਭੀ ਪੈਸਾ ਦੇਖਕੇ ਬਹੁਤੇ ਉੱਚੀ ਰਾਗ ਕੱਢਦੇ ਨੇ, ਇਥੇ ਦੀ ਸਰਕਾਰ ਇਨ੍ਹਾਂ ਨੂੰ ਆਉਣੋਂ ਰੋਕਦੀ ਨਹੀਂ ਸਾਡੇ ਦੇਸ਼ ਦੀ ਭੀ ਜੀਵਨ ਪ੍ਰਣਾਲੀ ਗੰਧਲੀ ਕਰੀ ਪਈ ਹੈ ਇੰਨਾ ਕੁਝ ਚਿੰਤਕ ਵਿਚਾਰ ਪੇਸ਼ ਕਰਨ ਦੀ ਖੁੱਲ੍ਹ ਲੈਂਦੀ ਹੋਈ ਅੰਕਤ ਕਰਦੀ ਹਾਂ ਕਿ ਧਰਮ ਇਸ ਵੇਲੇ ਮੁੱਢਲੀਆਂ ਲੀਹਾਂ ਦਾ ਤਾਂ ਹੈ ਨਹੀਂ, ਮੰਤਵ ਲਈ ਵਰਤਿਆ ਜਾ ਰਿਹਾ ਹੈ, ਦੋ ਮੁੱਦੇ ਇਕ ਤਾਂ ਅੰਮ੍ਰਿਤਪਾਲ :- ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸੱਤਾ ਵਿੱਚ ਸਥਿਰਤਾ ਰੱਖੇ ਨਾ ਕਿ ਇਕ ਜੋਰਾ ਜਰਬੀ ਧੜਾ ਬਣਾ ਕੇ ਜਾਤ-ਪਾਤ ਅਧਾਰਤ ਪੱਤੇ ਖੇਡੇ ਜੋ ਅੰਮ੍ਰਿਤਪਾਲ ਕਾਂਡ ਹੈ, ਕੌਣ ਕਹਿੰਦਾ ਹੈ ਕਿ ਭਗਵੰਤ ਮਾਨ ਵਿਤਕਰਾ ਕਰਦਾ ਹੈ ਝਾਤੀ ਮਾਰੋ ਕਿ ਵਹੀਰਾਂ ਤੋਂ ਲੈ ਕੇ ਕੀ ਕੀ ਪ੍ਰਚੰਡ ਨਹੀਂ ਕੀਤੇ, ਜੇਕਰ ਕੋਈ ਉਲੰਘਣਾ ਉਹਨੇ ਕੀਤੀ ਨਹੀਂ ਸੀ ਤਾਂ ਪੁਲਸ ਨੂੰ ਝਕਾਨੀ ਦੇ ਕੇ ਭੱਜਣਾ ਦੀ ਤਰ੍ਹਾਂ ਕਿਵੇਂ ਕੀ ਕੀ ਅਡੰਬਰ ਕੀਤੇ, ਆਖਿਰ ਜੀ ਮੈਂ ਤਾਂ ਰੋਡੇ ਪਿੰਡ ਗ੍ਰਿਫਤਾਰੀ ਦੇਊ ਤਿੰਨ ਦਿਨ ਗੁਰਦੁਆਰੇ ਕਹਿੰਦੇ ਰਿਹਾ ਫੇਰ ਰੋਡੇ ਸਾਹਬ ਪਹੁੰਚੇ, ਦੋ ਕਾਂਗਰਸੀ ਕਾਰਕੁੰਨ ਆਏ ਪੁਲਸ ਖੜੀ ਉਡੀਕੇ ਡਰਾਮੇ ਨਾਲ ਪੁਲਸ ਕਾਰ ਵਿੱਚ ਬੈਠਾ, ਕੀ ਅਸੀਂ ਇਸ ਸਾਰੇ ਡਰਾਮੇ ਨੂੰ ਧਾਰਮਿਕ ਮੰਨਦੇ ਹਾਂ ? ਹਵਾ ਨਾਲ ਛੱਜ ਨਾ ਲਾਵੋ ਸੁਹਿਰਦ ਸ਼ਹਿਰੀ ਤੇ ਸਿੱਖ ਬਣੋ, ਸਰਕਾਰ &lsquoਤੇ ਸਾਰਾ ਦੋਸ਼ ਨਾ ਮੜੋ੍ਹ ਕਾਨੂੰਨ ਭੀ ਮੰਨੋ, ਨਾ ਕਿ ਜੀ ਭਾਰੀ ਗਿਣਤੀ ਨਹੀਂ ਬਦਰੋਹ ਕਰੂੰਗੀ ਕੀ ਧਮਕੀ ਹੈ ? ਹੋਰ ਸੁਣੋ ਪੋ੍ਰਫੈਸਰ ਬਲਵਿੰਦਰ ਪਾਲ ਸਿੰਘ ਦੀਆਂ ਲਿਖਤਾਂ ਆਮ ਪੜ੍ਹੀਦੀਆਂ ਹਨ ਪਰ ਕਦੀ ਸੋਂਹਦੀ ਤੇ ਜਥਾਰਸੀ ਗੱਲ ਕਰਨ ਦੀ ਕਲਮ ਹੈ ਨਹੀਂ, ਛੋਟੀ ਕਥਾ ਕਹਿੰਦੇ ਜੀ ਖ਼ਾਲਸਾ ਉੱਚਾ ਕੀਤਾ ਸੀ ਦਸ਼ਮੇਸ਼ ਜੀ ਨੇ ਭਾਈ ਫੇਰ ਤਾਂ ਇਹ ਭੀ ਨਿਆਂ ਨਹੀਂ ਸੀ ਬਰਾਬਰ ਤਾਂ ਮੰਨੋ ਪਰ ਉੱਚਾ ਤਾਂ ਫੇਰ ਬ੍ਰਾਹਮਣ ਭੀ ਉੱਚੇ ਹੀ ਸਨ ਤਾਂ ਸ਼ਿਕਵਾ ਕੀ, ਹੁਣ ਖ਼ਾਲਸੇ ਬੱਸ ਇਹੀ ਆੜ ਜੀ ਅਸੀਂ ਉੱਚੇ ਹਾਂ ਇਹ ਮੰਨੂ ਸਿਮਰਤੀ ਦੀ ਕਾਪੀ ਹੈ ਰਾਜ ਭਾਗ ਫੇਰ ਐਨੇ ਸਾਲ ਹੋ ਗਏ ਬੰਦਾ ਬਹਾਦਰ ਮਗਰੋਂ ਤੁਸੀਂ ਕਿਹੜਾ ਰਾਜ ਲਿਆਂਦਾ ਬੰਦਾ ਸਿੰਘ ਨੇ ਭੀ ਸੂਬਾ ਸਰਹਿੰਦ ਬੜਾ ਵਿਸ਼ਾਲ ਘੇਰਾ (ਪੁਆਧ) ਸੀ ਪਰ ਸਾਰੇ ਪੰਜਾਬ ਵਿੱਚ ਦੱਸੋ ਕਿਥੇ ਰਾਜ ਸੀ, ਅੱਜ ਤਾਂ ਇਤਿਹਾਸ ਭੀ ਮਰਜ਼ੀ ਦਾ ਬਣਾਈ ਜਾਂਦੇ ਨੇ, ਸ਼ੇਰੇ ਪੰਜਾਬ ਰਾਜ ਭੀ ਅਫਗਾਨਿਸਤਾਨ, ਕਾਬਲ, ਕੰਧਾਰ, ਪਸ਼ਾਵਰ ਤੇ ਸਤਲੁੱਜ ਪਾਰ ਦੁਆਬੇ ਤੱਕ ਹੀ ਸੀਮਤ ਸੀ, ਸਾਰਾ ਅੱਜ ਦਾ ਪੰਜਾਬ ਨਹੀਂ ਕਿਉਂ ਅਕਲ ਦੇ ਜਨਾਜੇ ਕੱਢਦੇ ਹੋ ਗੁੰਮਰਾਹ ਕਰ ਕਰ ਲੋਕਾਂ ਨੂੰ ਕਿਉਂਕਿ ਪੰਜਾਬ ਵਿੱਚ ਜੱਟ ਬਰਾਦਰੀ ਦੀ ਗਿਣਤੀ ਘੱਟ ਗਈ ਤੇ ਉਹ ਬੁਗਦੂ ਬਣ ਗਏ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਰਬਾਨੀਆਂ ਤਾਂ ਪੇਂਡੂ ਜੱਟਾਂ ਦੀਆਂ ਬਹੁਤੀਆਂ ਸਨ ਮਾਸਟਰ ਸਿੰਘ ਮੋਰਚਾ ਉਦੋਂ ਲਉਂਦੇ ਸਨ ਜਦੋਂ ਜੱਟ ਜੇਲ੍ਹਾਂ ਭਰ ਸਕਣ, ਮੈਨੂੰ ਦੁੱਖ ਤੇ ਅਫਸੋਸ ਹੈ ਕਿ ਅੱਜ ਦੇ ਪ੍ਰੋਫੈਸਰ ਵਿੱਦਿਆਰਥੀਆਂ ਨੂੰ ਕੀ ਪੜ੍ਹਾ ਰਹੇ ਨੇ ਜਿਨ੍ਹਾਂ ਦੇ ਵਿਚਾਰ ਜਾਤ-ਅਧਾਰਤ ਹਨ, ਸਾਡੇ ਵੇਲੇ ਇਹ ਨਹੀਂ ਸੀ, ਮੈਂ ਭੀ ਗਿਆਰਵੀਂ ਚੌਧਵੀਂ ਜਮਾਤਾਂ ਪੜ੍ਹਾਈਆਂ ਪਰ ਕੇਵਲ ਮਜ਼ਬੂਨ ਤੱਕ ਹੀ ਸੀਮਤ ਹੁੰਦੇ ਸੀ, ਹੁਣ ਤਾਂ ਆਹ ਮਾਨ ਦਲ ਦਾ ਬਲਜਿੰਦਰ ਸਿੰਘ ਸਾਰਾ ਸਮਾਂ ਛਿੰਗੜੀ ਛੇੜੂ, ਗੁਰਤੇਜ ਸਿੰਘ ਦੀ ਸੁਣੋ ਅਕਾਲੀ ਦਲ ਦੀ ਕਮੇਟੀ ਦੀ ਲਿਸਟ ਹੀ ਬਣਾ ਧਰੀ, ਬਾਬਾ ਬੇਦੀ ਕਦੀ ਪੰਥ ਜਾਂ ਧਰਮ ਦੀ ਕੋਈ ਸਾਰਥਕ ਕਮਾਈ ਇਸ ਬੰਦੇ ਨੇ ਕੀਤੀ ਬੱਸ ਜੀ ਮੈਂ (ਗੁਰੂ ਨਾਨਕ ਦੇਵ) ਕੁਲ ਵਿੱਚੋਂ ਹਾਂ ਕੀਹਨੇ ਫਰੋ੍ਹਲ ਕੇ ਦੇਖਿਆ । ਮੇਰੀ ਤਾਂ ਬਹੁਤੀ ਰੁਚੀ ਨਹੀਂ ਸੀ ਹੁੰਦੀ ਪਰ ਢਚਿਆਂ ਨੇ ਰਾਤ ਨੂੰ ਪਿੰਡ ਵਿੱਚੋਂ ਲੋਕਾਂ ਨੂੰ ਸਵੇਰੇ ਟਰਾਲੀਆਂ &lsquoਤੇ ਮੋਰਚੇ &lsquoਤੇ ਜਾਣ ਲਈ ਤਿਆਰ ਕਰਨਾ, ਫੇਰ ਕਾਂਗਰਸੀਆਂ ਨੂੰ ਵੜਨ ਨਾ ਦੇਣਾ ਆ ਕੇ ਗੱਲਾਂ ਕਰਦੇ ਹੁੰਦੇ ਸਨ ਹੁਣ ਖ਼ਾਲਸੇ ਹੀ ਰਾਜ ਭਾਗ ਵਾਲੇ ਨੇ ਪੱਕੀ ਪਕਾਈ ਤੇ ਮੈਲ੍ਹ ਹੋਵੇ ਅਕਾਲੀ ਦਲ ਨੂੰ ਬੱਸ ਨਸੀਹਤਾਂ ਦੇਵੋ ਤੁਸੀਂ ਪੰਥਕ ਮੁੱਦੇ ਚੁੱਕੋ ਤੁਸੀਂ ਬਰਾਤ ਆਏ ਹੋ ਕਿਉਂ ਤੁਸੀਂ ਨਾ ਮੋਰਚੇ ਲਾ ਕੇ ਤਰੱਦਦ ਕਰੋ ਤੇ ਕਸ਼ਟ ਝੱਲੋ ਆਹ ਮੋਰਚੀਏ ਭੀ ਜੱਟ ਕਾਂਗਰਸੀ ਟਰੇਡ ਯੂਨੀਅਨਾਂ ਦੇ ਤੇ ਹਵਾਰਾ ਬਾਪੂ ਹੁਣ ਅੰਮ੍ਰਿਤਪਾਲ ਬਾਪੂ ਇਹ ਬਾਪੂ ਬਨਣ &lsquoਤੇ ਹੀ ਨੇ, ਇਨ੍ਹਾਂ ਨੇ ਅਕਾਲੀ ਦਲ ਦੀ ਪੱਟੀ ਮੇਸ ਕੀਤੀ ਹੈ, ਮੈਂ ਤਾਂ ਭਗਵੰਤ ਮਾਨ ਦੀ ਸਮਰਥੱਕ ਨਹੀਂ ਸੀ ਪਰ ਜੋ ਹੁਣ ਉਹਨੂੰ ਬਲੀ ਦਾ ਬਕਰਾ ਬਣਾ ਰਹੇ ਨੇ ਮੈਂ ਵਿਰੁੱਧ ਹਾਂ ਅਕਾਲੀ ਦਲ ਨੂੰ ਆਪਣਾ ਰੋਲ ਪਾਰਟੀ ਵਿੱਚ ਸਥਿਰਤਾ ਲਈ ਰੱਖਣਾ ਬਣਦਾ ਹੈ ਆਪੇ ਕਾਂਗਰਸ ਵਿਰੋਧੀ ਧਿਰ ਜਾਣੇ ਭਾਜਪਾ ਨੇ ਕਾਂਗਰਸ ਨਾਲੋਂ ਭੀ ਵੱਧ ਪੰਜਾਬ ਨੂੰ ਬੇਂਈ ਵਿੱਚ ਰੋੜਨ ਦੀਆਂ ਵਿਉਂਤਾਂ ਆਹ ਜੋ ਅਕਾਲੀ ਬਾਗੀ ਭੱਜੇ ਫਿਰਦੇ ਨੇ ਕਿ ਜਾਣ ਨੂੰ ਮੌਰ ਭਨਾ ਕੇ ਮੁੜਨਗੇ ਇਹ ਝਾਕ ਵਿੱਚ ਨੇ ਕਿ ਰਾਜ ਸਭਾ ਵਿੱਚ ਸੀਟ ਖਾਲੀ ਹੈ ਸ਼ਾਇਦ ਚੰਦੂਮਾਜਰਾ ਨੂੰ ਲੈ ਲੈਣ ਇਹਦੇ ਸਬੰਧ ਇਥੇ ਭਾਜਪਾ ਚੈਨਲ ਦੇ ਪ੍ਰੋਗਰਾਮੀ ਭਰਾਵਾਂ ਨਾਲ ਹਨ ਬੰਦਾ ਸੁਹਿਰਦ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਹੋ ਕੇ ਘੜੀ ਦੀ ਘੜੀ ਸ਼ੋਹਰਤ ਮੁੜਕੇ ਪਿਛਲੇ ਸਮੇਂ ਦਾ ਇਤਿਹਾਸ ਫਰੋਲੋ ਹਾਲ ? ਸੁਖਬੀਰ ਸਿੰਘ ਬਾਦਲ ਦਾ ਬਦਲ ਕਿਉਂ ਕੌਣ ? ਬਾਦਲ ਸਾਹਬ ਦਾ ਨਉਂ ਸਾਰੇ ਦੇਸ਼ ਦੇ ਪੁਰਾਣੇ ਸਿਆਸੀਆਂ ਵਿੱਚ ਬੜਾ ਨਾਮਵਰ ਹੈ, ਮੋਦੀ ਸਾਹਬ ਆਪ ਹੀ ਸਟੇਟਸ ਮੈਨ-ਮੰਨਦੇ ਨੇ ਪਰ ਹੁਣ ਉਨ੍ਹਾਂ ਦੀਆਂ ਭੀ ਆਪਹੁਦਰੀਆਂ ਨੇ ਬਹੁਤੀ ਮਾਣ ਮੱਤੀ ਨੀ ਦੇਣੀ, ਟੀਸੀ ਤੇ ਚੜ੍ਹ ਕੇ ਡਿੱਗਣ ਦੀਆਂ ਭੀ ਸੰਭਾਵਨਾਮਾਂ ਹੁੰਦੀਆਂ ਨੇ, ਆਹ ਮੂਰਤਾਂ ਦੇਖੋ ਜੋ ਜਲੰਧਰ ਵਿੱਚ ਅਕਾਲੀ ਦਲ ਬਣਿਆ, ਛੋਟੇਪੁਰ ਕਦੋਂ ਦਾ ਵਿੱਚ ਸੀ, ਹੋਰ ਕਿਹੜੇ ਨੇ ਕੇਵਲ ਬਾਗੀ ਬਣਕੇ ਉਭਰਨ ਦੀ ਲਾਲਸਾ ਕੋਈ ਕੁਰਬਾਨੀ ਕਰਕੇ ਨਹੀਂ ਚਰਨਜੀਤ ਬਰਾੜ ਤਾਂ ਪਤਾ ਨਹੀਂ ਕਿਉਂ ਬੁਖਲਾ ਗਿਆ ਹੁਣ ਪੋਸਟਾਂ ਪਾਈ ਜਾ ਰਿਹਾ ਹੈ ਗੱਡੀ ਖੁੰਝ ਗਈ ਵੀਰਾ ਹੁਣ ਤੁਰਕੇ ਹੀ ਚੱਲ, ਸੁਖਬੀਰ ਛੱਡ ਭੀ ਦੇਵੇ ਤੇਰੀ ਵਾਰੀ ਨੀ ਨਾ ਹੀ ਢੀਂਡਸਾ, ਚੰਦੂਮਾਜਰਾ ਆਦਿ ਦੀ ਲੋਕੀ ਪਰਖ ਚੁੱਕੇ ਨੇ ਇਨ੍ਹਾਂ ਨੂੰ ।
ਸਾਡਾ ਤਾਂ ਆਪਣਾ ਢਾਂਚਾ ਹੀ ਉਘੜ ਦੁਘੜ ਹੋਇਆ ਪਿਆ ਹੈ, ਪਤਾ ਨਹੀਂ ਕਿਹੜੀ ਸਰਕਾਰ ਕਿਹੜੀ ਆਵੇ, ਕੀ ਕੀ ਨੀਤੀਆਂ ਲਾਗੂ ਹੋਣ, ਪਹਿਲਾਂ ਤਾਂ ਕਿੰਨੇ ਵਰੇ੍ਹ ਤੋੜ-ਭੰਨ &lsquoਤੇ ਲਉਣਗੇ, ਲੋਕਾਂ ਦੇ ਪਾਸੇ ਸੇਕਣਗੇ ਆਪਣਾ ਤਕੀਆ ਤਕੜਾ ਕਰਨਗੇ ਫੇਰ ਦੇਸ਼ ਵੱਲ ਧਿਆਨ ਕਿਧਰੇ ਜਾ ਕੇ, ਇਕ ਚਿੰਤਕ ਵਿਸ਼ਾ ਭਾਵੇਂ ਮੈਂ ਪਹਿਲਾਂ ਹੀ ਅਗਾਹ ਕਰਦੀ ਰਹਿੰਦੀ ਹਾਂ ਕਿ ਅਤਿ ਚੁੱਕਣੀ ਚੰਗੀ ਨਹੀਂ ਹੁੰਦੀ, ਸੱਜੇ ਪੱਖੀ ਪਾਰਟੀ ਰੲਫ਼ੂੜਙ ਰੀਫਾਰਮ ਕਿਸ਼ਤੀਆਂ ਦੀ ਆਮਦ &lsquoਤੇ ਕਹਿੰਦੀ ਉਥੇ ਹੀ ਢੇਰੀ ਕਰਾਂਗੇ ਤੇ ਸਾਡੇ ਕੁਝ ਵੀਰ ਭੜਕੇ ਭਾਈ ਤੁਸੀਂ ਹੋਰ ਦੇਖਦੇ ਜਾਇਉ ਚੁੱਪ ਬੈਠੀ ਵੱਸੋਂ ਵਿੱਚ ਭੀ ਵਿਦੇਸ਼ੀਆਂ ਦਾ ਦੇਸ਼ ਵਿੱਚ ਗਲ੍ਹਬਾ ਜੋ ਸਾਰਾ ਸਮਾਂ ਜੀ ਸਾਨੂੰ ਆਹ ਨੀ ਦਿੰਦੇ ਔਹ ਨੀ ਕਰਦੇ ਅਗਲੇ ਦੁਖੀ ਨੇ ਕਿਸੇ ਦਿਨ ਲਾਵਾ ਫੁੱਟਨਾ ਹੀ ਹੈ ਯੁਗਾਂਡਾ ਯਾਦ ਰੱਖੋ, ਪ੍ਰਧਾਨ-ਮੰਤਰੀ ਰਿਸ਼ੀ ਸੁਨਿਕ ਨੂੰ ਪਾਕੀ ਕਹਿਣਾ ਕੜੀ ਹੈ ਝੜੀ ਹੈ ਜੀਹਦੇ ਮਰਜ਼ੀ ਘਨੇੜੇ ਚੜੇ੍ਹ ਫਿਰੋ ਜਦੋਂ ਭੁੰਜੇ ਸਿੱਟਣੇ ਹਨ ਫੋਰਾ ਨੀ ਲੱਗਣਾ, ਤਾਜ਼ੀ ਖ਼ਬਰ ਸਾਡੇ ਭਾਈਚਾਰੇ ਦੀ, ਸ਼ਹੀਦ ਬੇਅੰਤ ਸਿੰਘ ਦਾ ਛੋਟਾ ਪੁੱਤਰ ਜਸਵਿੰਦਰ ਸਿੰਘ ਆਸਟ੍ਰੇਲੀਆ ਪੱਕਾ ਹੋ ਕੇ ਵੱਸਦਾ ਭਰਾ ਪੰਜਾਬ ਐੱਮ।ਪੀ। ਬਣਿਆ ਤਾਂ ਇਥੇ ਆਇਆ ਤਾਂ ਹੁਣ ਛੱਡ ਗਿਆ ਜੀ ਸਨਮਾਨ ਨੀ ਕੀਤਾ, ਆਪਣੀ ਈਰਖਾ ਤੇ ਕਿੜ ਕੱਢਣ ਲਈ ਵੀਡੀਉ ਦਿਖਾ ਕੇ ਆਖ ਰਹੇ ਨੇ ਜੀ ਸਨਮਾਨ ਕਰਨਾ ਚਾਹੀਦਾ ਸੀ ਪਹਿਲੀ ਗੱਲ ਕੀ ਕੁਰਬਾਨੀਆਂ ਵੇਚਣੀਆਂ ਹੁੰਦੀਆਂ ਹਨ, ਪਹਿਲਾਂ ਪਿਤਾ ਜੀ ਸੁੱਚਾ ਸਿੰਘ ਮਲੋਆ ਪਤਨੀ ਬਿਮਲਾ (ਹਿੰਦੂ) ਮਗਰੋਂ ਕੌਰ ਖ਼ਾਲਸਾ ਬਣਾ ਤੀ, ਐੱਮ।ਪੀ। ਪਿਤਾ ਇਥੇ ਸੱਦਿਆ ਹੁਣ ਭਰਾ ਫੇਰ ਸਰਬਜੀਤ ਸਿੰਘ ਖ਼ਾਲਸਾ ਨੂੰ ਸੱਦਣਗੇ ਗੁਰਦੁਆਰਿਆਂ ਦਾ ਧੰਨ ਟਿਕਣ ਨੀ ਦਿੰਦਾ ਕੀ ਸਿੱਖ ਜਗਤ ਤਾਂ ਫੇਰ ਕੁਰਬਾਨੀਆਂ-ਪਰਿਵਾਰਾਂ ਨੂੰ ਵਿਰਾਜਨ &lsquoਤੇ ਹੀ ਹੈ, ਕੌਮ ਦਾ ਕੀ ਸੁਆਰਨਾ ਏ, ਲਿਖਦੀ ਜਾਵਾਂ ਬੇਅੰਤ ਸਿੰਘ ਦੀ ਕੁਰਬਾਨੀ ਜਾਂ ਬਲੀ, 100 ਸਾਲਾਂ ਮਗਰੋਂ ਜੋ ਤੱਥ ਨਿਕਲਣਗੇ ਉਦੋਂ ਸਾਹਮਣੇ ਆਊ ਕਿ ਕੀ ਇੰਦਰਾ ਗਾਂਧੀ ਇਹਨੇ ਮਾਰੀ ਸੀ ਜਾਂ ਸਿੱਖਾਂ ਦੇ 84 ਸੰਦਰਭ ਕਰਕੇ ਸਿਰ ਮੜ੍ਹੀ ਸੀ, ਕਮਾਂਡੋ ਕਿਥੇ ਸੀ ? ਸਿੱਖ ਤਾਂ ਇਕ ਜਜ਼ਬਾਤੀ ਤਬਕਾ ਹੈ ਅਮਲੀ ਹੋਏ ਫਿਰਦੇ ਨੇ ਹੈਂਸ ਹੈਂਸ ਕਰਦੇ ਖੱਟੀ ਕੀ ਹੈ ਪੰਜਾਬ ਖਾਲੀ ਹੋਰ ਨਸਲਾਂ ਸਾਂਭਣ ਫੇਰ ਉਨ੍ਹਾਂ ਨੂੰ ਭਾਗੀ ਦੱਸਣਾ ਸੁਹਿਰਦ ਕੌਮਾਂ ਹੀ ਦੇਸ਼ ਲੈਂਦੀਆਂ ਹਨ ਇਹ ਛਲ੍ਹਾਰੂ ਬਨਣ ਵਾਲੇ ਤਾਂ ਡੰਗ ਟਪਾਊ ਘਰ ਬਣਾਊ ਟਚਕਾਰੇ ਲਾਊ ਨੇ ਇਹ ਕੌਮੀ ਪ੍ਰਵਾਨੇ ਨਹੀਂ ਹਨ ਭਲੇ ਨੂੰ ਵਿਦੇਸ਼ਾਂ ਧਨ ਦੀ ਭਰਮਾਰ ਨੇ ਬੁੱਧ ਕੱਢ ਧਰੀ ਸ਼ਤਾਨੀ ਭਰਤੀ ਹੁਣ ਝੂਟੇ ਲੈ ਰਹੇ ਨੇ ਸੁਹਿਰਦਤਾ ਨੇੜੇ ਨਹੀਂ ਥੋੜੇ੍ਹ ਬਹੁਤਿਆਂ ਨੂੰ ਡਰਾ ਰਹੇ ਨੇ ।
ਵਿਸ਼ੇਸ਼ ਪੰਨਾ : ਮੇਰੇ ਵਿਚਾਰ ਤੁਹਾਡੀ ਰਾਏ :- ਸ਼੍ਰੋਮਣੀ ਅਕਾਲੀ ਦਲ &lsquoਤੇ ਘੋਰ ਬੱਦਲ ਮੰਡਲਾਂਦੇ ਨੇ ਪਰ ਸੁਣੋ ਪੰਥ &lsquoਤੇ ਭੀੜ ਕਦੋਂ ਨਹੀਂ ਸੀ, ਜਦੋਂ ਕਦੀ ਕੈਂਸਰ ਫੈਲ ਜਾਵੇ ਤਾਂ ਡਾਕਟਰ ਹੀਲਾਂ ਕਰਦੇ ਨੇ ਇਸ ਤਰ੍ਹਾਂ ਅਸਲੀ ਅਕਾਲੀ ਦਲ ਭਾਵੇਂ ਬਾਦਲ ਨਉਂ ਹੀ ਧਰ ਤਾ, ਪਰ ਚੰਗੀ ਗੱਲ ਹੈ ਬਾਦਲ ਸਾਹਬ ਦੀ ਸਾਰੇ ਭਾਰਤ ਵਿੱਚ ਜਥੇਬੰਦੀਆਂ ਨਾਲ ਸਾਂਝ ਸੀ, ਨਉਂ ਬਣਿਆ ਹੈ, ਮਿੱਤਰਾਂ ਦਾ ਨਉਂ ਚੱਲਦਾ, ਬਗਾਵਤ ਕੋਈ ਪਹਿਲੀ ਵਾਰ ਨਹੀਂ, 26 ਸਾਲ ਟੌਹੜਾ ਸਾਹਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਕਿਸੇ ਅਕਾਲੀ ਨੂੰ ਮੂਹਰੇ ਕੁਸਕਣ ਨਹੀਂ ਸਨ ਦਿੰਦੇ, ਪਾੜ ਤਾਂ ਪਿਆ ਸੀ, ਦੋ ਬਣੇ, ਫਿਰ ਤੁਰ ਕੇ ਮੁੜ ਬੋਹੜ ਥੱਲੇ ਢੀਂਡਸਾ ਨੇ ਦੋ ਕੁ ਸਾਲ ਭਾਜਪਾ ਦੇ ਖੇਮੇ ਵਿੱਚ ਭੀ ਰੰਗ ਮਾਣ ਕੇ ਦੇਖ ਲਿਆ, ਹੁਣ ਆਹ ਦੇਖੋ ਕੌਣ ਕੌਣ ਹਨ ਕੇਵਲ ਗੁਰਪ੍ਰਤਾਪ ਸਿੰਘ ਵਡਾਲਾ ਮਾਨਮੱਤੇ ਸਨ, ਕਾਂਗਰਸੀ ਚੌਧਰੀ ਨੂੰ ਜਲੰਧਰ ਅਕਾਲੀ ਬਣਾ ਖੜਾ ਕੀਤਾ ਹੁਣ ਫੇਰ ਬੀਬੀ ਨਾਲ ਉਹ ਨੂੰ ਲਈ ਖੜਨਾ ਵਡਾਲਾ ਅਕਸ ਵਿਗੜੂ ਮੁੜ ਤਾੜੇ ਨੀ ਆਊ ਪਿਤਾ ਨੇ ਭੀ ਭੁੱਲ ਕਰ ਲਈ ਸੀ, ਰਹੀ ਗੱਲ ਬਿਕਰਮ ਸਿੰਘ ਮਜੀਠੀਆ ਪਤਨੀ ਮਾਲਵੇ ਤੋਂ ਹੈ ਸ਼ਾਇਦ ਅੰਗਲੀ ਸੰਗਲੀ ਭੀ ਮਨਪ੍ਰੀਤ ਸਿੰਘ ਇਯਾਲੀ (ਗਰੇਵਾਲ ਹੈ) ਇਯਾਲੀ ਵੱਸ ਗਿਆ ਪਰ ਲਿਖਦੀ ਜਾਵਾਂ ਬਿਕਰਮ ਕੋਲ ਪ੍ਰਧਾਨਗੀ ਵਾਲੀ ਹਾਲੇ ਕਲਾ ਹੈ ਨਹੀਂ, ਬਾਦਲ ਨਉਂ ਤੇ ਫੇਰ ਸੁਖਬੀਰ ਹੁਣ ਬੜਾ ਕੁਝ ਸਿੱਖ ਗਿਆ ਹੈ, ਜਦੋਂ ਵੰਡਣ ਨੂੰ ਕੁਝ ਹੈ ਨਹੀਂ ਤਾਂ ਕੀ ਅਖੇ, ਡੋਰੀਆਂ ਲੈ ਦੇ ਵੇ ਹੱਟੀ ਭੰਨ ਸ਼ਾਹੂਕਾਰ ਦੀ, ਔਖੇ ਵੇਲੇ ਕੋਈ ਹੀ ਤਸੀਹੇ ਝੱਲਦਾ ਹੈ, ਘਬਰਾਉਣ ਦੀ ਲੋੜ ਨਹੀਂ, ਅਕਾਲੀ ਦਲ ਵਿੱਚੋਂ ਭੱਜਣੇ ਅੱਡ ਕਰ ਦਿਉ, ਆਪਣਾ ਕੰਮ ਕਰੋ ਸਮਾਂ ਬਰਬਾਦ ਨਾ ਕਰੋ ਇਨ੍ਹਾਂ ਨੂੰ ਯਾਤਰਾ ਕੱਢ ਲੈਣ ਦਿਉ ਭਾਜਪਾ ਰਲਾਉ ਭੀ ਨਾਲ ਲਿਖ ਲੈਣ ਕਾਮਯਾਬੀ ਮਿਲੂਗੀ, ਦੁੱਖ ਚਰਨਜੀਤ ਸਿੰਘ ਬਰਾੜ ਦੀ ਅਕਲ &lsquoਤੇ ਹੈ, ਕੋਈ ਹੱਬੀ ਕਦੀ ਸੁਣਿਆ ਨੀ ਸੀ ਉਹੀ ਮੂਹਰੇ ਲਾ ਕੇ ਆਪਣੀ ਭੀ ਕੀਤੀ ਖੂਹ ਪਾ ਲਈ ਹੁਣ ਪੋਸਟਾਂ ਨਾਲ ਕੀ ਮਾਊਂਟ ਚੋਟੀ ਜਿੱਤੀ ਜਾਊ ਚਲੋ ਮੈਂ ਤਾਂ ਮੁੱਢਲੇ ਧੁਰੇ ਦੀ ਭਾਈਵਾਲ ਹਾਂ ਘਰ ਬੈਠ ਜਾਊ ਪਰ ਡਾਲੀ &lsquoਤੇ ਨਹੀਂ ਚੜ੍ਹਨਾ ਭਾਵੇਂ ਟਾਹਣਾ ਭੀ ਕਿਉਂ ਨਾ ਬਣ ਜਾਵੇ, ਅਸੂਲ ਬੰਦੇ ਦੇ ਨਾਲ ਜਾਂਦੇ ਨੇ ਧਨ ਨੀ ਜਾਂਦਾ, ਚੌਧਰ ਨੀ ਜਾਂਦੀ, ਚੰਦੂਮਾਜਰਾ ਭਾਜਪਾ ਸਮਰਥੱਕ ਯੂ।ਕੇ। ਦੇ ਸੰਪਰਕ ਵਿੱਚ ਹੈ, ਸੀ ਤੇ ਬੱਸ ਦਿੱਲੀ ਨੂੰ ਲੁੱਕਸ਼ਿਪ ਕੇ ਪਹੁੰਚਣ ਵਿੱਚ ਦੌੜ ਵਿੱਚ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ