image caption:

ਐਟੀ ਮਾਫ਼ੀਆਂ ਇਨਵੈਸ਼ਟੀਗੈਸ਼ਨ ਵਿਸ਼ੇਸ ਸੈੱਲ ਦੀ ਪੁਲਿਸ ਤੇ ਲਾਤੀਨਾ ਦੀ ਪੁਲਿਸ ਵਲੋ ਸਾਝੇ ਤੌਰ ਤੇ ਕੀਤੇ ਗਏ ਅਪ੍ਰੀਲੀਆ ਸ਼ਹਿਰ ਚ, ਸਰਚ ਐਪ੍ਰਸ਼ਨ ਦੌਰਾਨ ਸ਼ਹਿਰ ਦੇ ਮੌਜੂਦਾਂ ਮੇਅਰ, ਸਾਬਕਾ ਮੇਅਰ ਸਮੇਤ ਕੁੱਲ 25 ਲੋਕਾਂ ਨੂੰ ਕੀਤਾ ਗ੍ਰਿਫਤਾਰ * ਗ੍ਰਿਫਤਾਰ ਲੋਕਾ ਵਿੱਚ ਇੱਕ ਭਾਰਤੀ ਵਿਅਕਤੀ ਦਾ ਵੀ ਨਾਮ ਸ਼ਾਮਲ *

  ਰੋਮ (ਗੁਰਸ਼ਰਨ ਸਿੰਘ ਸੋਨੀ) ਇਸ ਵਿੱਚ ਕੋਈ ਸੱਕ ਨਹੀ ਹੈ ਕਿ ਦੇਸ਼ ਅੰਦਰ ਮਾਫ਼ੀਆਂ ਰਾਜ ਦਿਨੋ ਦਿਨ ਵਧ ਰਿਹਾ ਹੈ । ਆਏ ਦਿਨ ਨਸ਼ੀਲੇ ਪਦਾਰਥ , ਡਰੱਗ , ਭੂ ਮਾਫ਼ੀਆਂ , ਜਬਰੀ ਵਸੂਲੀ ਆਦਿ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਦੇ ਮੱਦੇਨਜ਼ਰ ਰਾਜਧਾਨੀ ਰੋਮ ਦੀ ਐਂਟੀ ਮਾਫ਼ੀਆ ਇਨਵੈਸ਼ਟੀਗੈਸ਼ਨ ਸੈੱਲ ਤੇ ਲਾਤੀਨਾ ਦੀ ਪੁਲਿਸ ਵਲੋ ਬੀਤੇ ਸਮੇ ਤੋ ਮਾਫ਼ੀਆਂ ਗਿਰੋਹ ਤੇ ਨਜ਼ਰ ਰੱਖੀ ਹੋਈ ਸੀ ਜਿਸ ਵਿੱਚ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਦੇ ਰਾਜਨੀਤਿਕ ਆਗੂਆ ਤੇ ਵੀ ਸਿਕੰਜ਼ਾ ਕੱਸਿਆਂ ਹੈ। ਬੀਤੇ ਦਿਨ ਪੁਲਿਸ ਵਲੋ ਵਿਸ਼ੇਸ ਸਰਚ ਅਪ੍ਰੈਸ਼ਨ ਕਰਕੇ ਅਪ੍ਰੀਲੀਆ ਸ਼ਹਿਰ ਦੇ ਮੌਜੂਦਾਂ ਮੇਅਰ ਲਾਂਫਰਾਂਕੋ ਪਰੀਨਚੀਪੀ, ਸਾਬਕਾ ਮੇਅਰ ਅਨਤੋਨੀਓ ਤੈਰਾਂ ਸਮੇਤ ਇੱਕ ਭਾਰਤੀ ਜਸਮੇਲ ਸਿੰਘ ਕੁੱਲ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋ ਇਨ੍ਹਾ ਦੇ ਗਰੁੱਪ ਤੇ ਸਾਲ 2018 ਤੋ ਨਜ਼ਰ ਰੱਖੀ ਹੋਈ ਸੀ। ਪਰ ਆਖਰਕਾਰ ਪੁਲਿਸ ਵਲੋ ਅਦਾਲਤ ਤੋ ਗ੍ਰਿਫਤਾਰੀਆਂ ਲਈ ਪੂਰੀ ਤਿਆਰੀ ਕਰਕੇ ਇਨ੍ਹਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਜਦ ਕਿ ਮੌਜੂਦਾਂ ਮੇਅਰ ਲਾਂਫਰਾਂਕੋ ਪਰੀਨਚੀਪੀ ਸਮੇਤ ਇੱਕ ਹੋਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਪੁਲਿਸ ਵਲੋ ਕਾਰਵਾਈ ਦੌਰਾਨ ਤੱਥਾ ਦੇ ਅਧਾਰ ਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾ ਲੋਕਾਂ ਦੇ ਮਾਫੀਆਂ ਨਾਲ ਹਰ ਪਹਿਲੂ ਤੋ ਸੰਬੰਧ ਹਨ । ਜਿਸ ਦੇ ਮੱਦੇਨਜ਼ਰ ਇਨ੍ਹਾ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਕਰਯੋਗ ਹੈ ਕਿ ਲਾਤੀਨਾ ਜਿਲ਼੍ਹਾ ਦਾ ਅਪ੍ਰੀਲੀਆ ਸ਼ਹਿਰ ਪੰਜਾਬੀ ਪਰਿਵਾਰਕ ਲੋਕਾਂ ਲਈ ਰਹਿਣ ਵਸੇਰਾ ਕਰਨ ਲਈ ਪਹਿਲੀ ਪਸੰਦ ਸੀ ਪਰ ਹੁਣ ਹੌਲੀ ਹੌਲੀ ਲੋਕਾਂ ਵਲੋ ਪਾਸਾ ਵੱਟਿਆ ਜਾ ਰਿਹਾ ਹੈ ਕਿਉਕਿ ਆਏ ਦਿਨ ਚੋਰੀ ਸਮੇਤ ਅਪਰਾਧਿਕ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਰਕੇ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਦੂਜੇ ਪਾਸੇ ਸੂਤਰਾਂ ਅਨੁਸਾਰ ਹਜੇ ਵੀ ਪੁਲਿਸ ਵਲੋ ਛਾਪੇਮਾਰੀਆਂ ਕੀਤੀਆਂ ਜਾਂ ਰਹੀਆਂ ਹਨ, ਦੋਸ਼ੀਆਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ ਕਿਉਕਿ ਹੁਣ ਤੱਕ ਜਿਹੜੀਆ ਵੀ ਗ੍ਰਿਫਤਾਰੀਆਂ ਕੀਤੀਆ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਅਪਰਾਧ ਦੀ ਦੁਨੀਆਂ ਦੇ ਮੁੱਖੀ ਮੰਨੇ ਜਾ ਰਹੇ ਹਨ। ਫਿਲਹਾਲ ਪੁਲਿਸ ਵਲੋ ਕੀਤੇ ਗਏ ਇਸ ਵਿਸ਼ੇਸ ਅਪ੍ਰੈਸ਼ਨ ਨੇ ਸ਼ਹਿਰ ਸਮੇਤ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਹੈ।