image caption:

ਸ਼ਹੀਦੀ ਫੁੱਟਬਾਲ ਟੂਰਨਾਂਮੈਂਟ ਡਰਬੀ 2024

 { ਤਰਲੋਚਨ ਸਿੰਘ ਵਿਰਕ, ਲੈਸਟਰ } ਡਰਬੀ ਦਾ ਸਲਾਨਾ ਸ਼ਹੀਦੀ ਫੁੱਟਬਾਲ

ਟੂਰਨਾਮੈਂਟ ਇਸ ਸਾਲ ਲੈਯਰ ਯੁਨਾਟਿੱਡ, ਰੇਸ ਕੋਰਸ ਪਲੇਇੰਗ ਫੀਲਡਜ, ਸੇਂਟ
ਮਾਰਕਸ ਰੋਡ ਦੀਆਂ ਸ਼ਾਨਦਾਰ ਗਰਾਊਂਡਾਂ ਵਿੱਚ 6, 7 ਜੁਲਾਈ ਨੂੰ
ਕਰਵਾਇਆ ਗਿਆ ਜੋ ਬਹੁੱਤ ਕਾਮਯਾਬ ਰਿਹਾ, ਜਿਸ ਵਿੱਚ ਤਕਰੀਬਨ 100 ਟੀਮਾਂ
ਨੇ ਭਾਗ ਲਿਆ, ਹਜਾਰਾਂ ਹੀ ਖੇਡ ਪ੍ਰੇਮੀਆ ਨੇ ਦੇਖਿਆ। ਇਸ ਟੂਰਨਾਮੈਂਟ
ਨੂੰ ਕਾਮਯਾਬ ਕਰਨ ਲਈ ਡਰਬੀ ਸਪੋਰਟਸ ਕਮੇਟੀ ਸਮੂਹ ਗੁਰੂ ਘਰਾਂ ਅਤੇ
ਸ਼ਹਿਰ ਦੀ ਸੰਗਤ ਨੇ ਆਪਣਾ ਆਪਣਾ ਸਿਹਯੋਗ ਦਿੱਤਾ। ਡਰਬੀ ਵਾਲੇ ਜਿੱਸ ਤਰਾਂ
ਸਾਰੇ ਰਲ ਮਿੱਲ ਕੇ ਟੂਰਨਾਮੈਂਟ ਕਰਾਉਂਦੇ ਹਨ ਹੋਰਨਾਂ ਸ਼ਹਿਰਾਂ ਲਈ ਇੱਕ
ਬਹੁੱਤ ਹੀ ਵਧੀਆ ਮਿਸਾਲ ਹੈ।
ਸਥਾਨਕ ਸਿੰਘ ਬਰੌਦਰਜ ਡਰਬੀ ਦੀਆਂ ਦੋਨੋ ਸੀਨੀਅਰ ਟੀਮਾਂ ਫਾਈਨਲ
ਵਿੱਚ ਜੀ.ਐਸ.ਏ. ਨਾਲ ਖੇਡੀਆਂ ਅਤੇ ਦੋਨੋ ਹੀ ਮੈਚਾਂ ਨੂੰ ਸਾਰੇ ਹੀ ਦੇਖ
ਰਹੇ ਸਨ।
ਪ੍ਰੈਮੀਅਰ ਡਿਵੀਯਨ ਜੀ.ਐਸ.ਏ. ਨੇ 4-2 ਤੇ ਜਿੱਤ ਪ੍ਰਾਪਤ ਕੀਤੀ ਪਰ ਡਿਵੀਯਨ
ਵੰਨ ਦਾ ਕੱਪ ਸਿੰਘ ਬਰੌਦਰਜ ਨੇ ਜਿੱਤਿਆ। ਓਵਰ 35 ਸਾਲ ਦੇ ਜੇਤੂ
ਵੰਡਰਵੌਲਟਸ ਰਹੇ।
ਬੱਚਿਆਂ ਦੇ ਮੈਚ ਸਮੇ ਐਤਵਾਰ ਨੂੰ ਹਰ ਟੂਰਨਾਮੈਂਟ ਦੀ ਤਰਾਂ ਪੂਰਾ
ਪ੍ਰਵਾਰਿੱਕ ਮਹੌਲ ਸੀ ਕਿਉਕਿਂ ਉਂਨ੍ਹਾ ਦੀ ਹੌਸਲਾਂ ਅਫਜਾਈ ਵਧਾਉਣ
ਲਈ ਮਾਂ ਬਾਪ, ਦਾਦਾ ਦਾਦੀ, ਭੈਣ ਭਰਾ, ਅਤੇ ਹੋਰ ਨਜਦੀਕੀ ਰਿਸ਼ਤੇਦਾਰ
ਫੁੱਟਬਾਲ ਟੂਰਨਾਮੈਂਟ ਦਾ ਅਨੰਦ ਲੈਣ ਆਏ ਹੋਏ ਸਨ। ਅੰਡਰ 8 ਅਤੇ 9
ਜੀ.ਐਨ.ਜੀ. ਲੈਸਟਰ, ਅੰਡਰ 11 ਐਫ.ਸੀ.ਖਾਲਸਾ ਲੈਸਟਰ, ਅੰਡਰ 13 ਸਿੱਖ ਲਾਓਨਜ
ਨੌਟਿੰਘਮ ਅਤੇ ਅੰਡਰ 15 ਦਾ ਕੱਪ ਸਿੰਘ ਬਰੌਦਰਜ ਡਰਬੀ ਨੇ ਜਿੱਤਿਆ। ਇਸ
ਟੂਰਨਾਮੈਂਟ ਵਿੱਚ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਜੇਤੂ
ਟੀਮਾਂ ਨੂੰ ਟਰੋਫੀਆਂ ਦਿੱਤੀਆ ਗਈਆਂ।
ਡਿਪੁੱਟੀ ਮੇਅਰ ਸਰਦਾਰ ਅਜੀਤ ਸਿੰਘ ਅਟਵਾਲ ਜੀ ਨੇ ਕਿਹਾ ਕਿ ਪ੍ਰਬੰਧਕਾਂ ਨੇ
ਬਹੁੱਤ ਵਧੀਆ ਉਪਰਾਲਾ ਕੀਤਾ ਹੈ ਕਿ ਪਹਿੱਲੀ ਵਾਰ ਇਨ੍ਹਾ ਸ਼ਾਨਦਾਰ 3 ਜੀ
ਗਰਾਂਉਂਡਾ ਤੇ ਗੇਮਾਂ ਖਿਡਾਈਆ ਜਾ ਰਹੀਆਂ ਹਨ ਅਤੇ ਅਗਾਂਹ ਤੋਂ ਵੀ
ਡਰਬੀ ਦੇ ਕਾਉਂਸਲ ਦੇ ਸਿਹਯੋਗ ਨਾਲ ਇੱਥੇ ਹੀ ਕਰਵਾਇਆ ਜਾਵੇਗਾ।
ਰਾਜਿੰਦਰ ਸਿੰਘ ਪੁਰੇਵਾਲ ਸੰਪਾਦਕ ਪੰਜਾਬ ਟਾਈਮਜ ਨੇ ਦੱਸਿਆ ਕਿ ਇਹ
ਸ਼ਹੀਦੀ ਟੂਰਨਮੈਂਟ ਚਲਦਿਆਂ 50 ਸਾਲ ਤੋਂ ਵੀ ਜਿਆਦਾ ਹੋ ਗਏ ਹਨ।
ਪੁਰਾਣੇ ਖਿਡਾਰੀਆਂ ਨੇ ਚੰਗੇ ਢੰਗ ਨਾਲ 50-60 ਬੱਚਿਆਂ ਦੀਆਂ ਟੀਮਾਂ
ਦਾ ਪ੍ਰਬੰਧ ਕੀਤਾ ਹੈ ਜੋ ਕਿ ਸ਼ਲਾਘਾਯੋਗ ਉਦਮ ਹੈ। ਅਸੀਂ ਚਾਹੁੰਦੇ
ਹਾਂ ਕਿ ਸਾਡੇ ਬੱਚੇ ਸਿਹਤਮੰਦ ਹੋਣ ਅਤੇ ਫੁੱਟਬਾਲ ਖੇਡਣ ਨਾਲ ਬੱਚੇ
ਬੁਰਾਈਆ ਤੋਂ ਵੀ ਦੂਰ ਰਹਿੰਦੇ ਹਨ ਸਿਹਤ ਤਾਂ ਚੰਗੀ ਰਹਿੰਦੀ ਹੈ ਹੀ।
ਗੁਰੂ ਅਰਜਨ ਦੇਵ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਸਵੀਰ
ਸਿੰਘ ਢਿਲੋਨ ਜੀ ਨੇ ਸਮੂਹ ਸਿਹਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ
ਕਿ ਸੱਭ ਨੂੰ ਹਮੇਸ਼ਾ ਹੀ ਇਸੀ ਤਰਾਂ ਟੂਰਨਾਮੈਂਟ ਨੂੰ ਕਾਮਯਾਬ
ਬਣਾਉਣ ਵਿੱਚ ਸਿਹਯੋਗ ਦੇਣਾ ਚਾਹੀਦਾ ਹੈ ਅਤੇ ਅਸੀਂ ਵੀ ਸਿਹਯੋਗ
ਦੇਵਾਂਗੇ।
ਸਿੰਘ ਬਰੌਦਰਜ ਡਰਬੀ ਫੁੱਟਬਾਲ ਕਲੱਬ ਅਤੇ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ
ਅਣਥੱਕ ਸੇਵਾਦਾਰ ਸਰਦਾਰ ਜਸਵੀਰ ਸਿੰਘ ਲੈਹਲ ਜੀ ਨੇ ਡੈਪੁੱਟੀ ਮੇਅਰ
ਕਾਊਂਸਲਰ ਅਜੀਤ ਸਿੰਘ ਅਟਵਾਲ, ਡਰਬੀ ਸਪੋਰਟਸ ਕਮੇਟੀ ਸਾਰੇ ਹੀ ਸਪੌਨਸਰਾਂ
ਦਾ ਤਿਹ ਦਿਲੋਂ ਧੰਨਵਾਦ ਕੀਤਾ ਅਤੇ ਆਸ ਰੱਖੀ ਕਿ ਅੱਗੇ ਤੋਂ ਵੀ ਸਾਰੇ ਰਲ
ਮਿੱਲ ਕੇ ਡਰਬੀ ਦੀ ਸ਼ਹੀਦੀ ਟੂਰਨਾਮੈਂਟ ਨੂੰ ਹੋਰ ਵੀ ਜਿਆਦਾ ਕਾਮਯਾਬ
ਬਣਾਈਏ।
ਉਨ੍ਹਾ ਨੇ ਇਹ ਵੀ ਦੱਸਿਆ ਕਿ ਇਸ ਸਾਲ ਸਿੰਘ ਬਰੌਰਦਰਜ ਫੁੱਟਬਾਲ ਕਲੱਬ
ਦੀਆ ਸਾਰੀਆਂ ਹੀ ਟੀਮਾਂ ਨੇ ਟਰੋਫੀਆਂ ਜਿੱਤੀਆ ਜਿੱਸ ਤੇ ਕਲੱਬ ਨੂੰ ਮਾਣ