image caption: -ਰਜਿੰਦਰ ਸਿੰਘ ਪੁਰੇਵਾਲ

ਪ੍ਰਧਾਨ ਮੰਤਰੀ ਮੋਦੀ ਦਾ ਰੂਸ ਨੂੰ ਸ਼ਾਂਤੀ ਦਾ ਸੰਦੇਸ਼

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਕਿਹਾ ਕਿ ਯੂਕਰੇਨ ਵਿਵਾਦ ਦਾ ਹੱਲ ਜੰਗ ਦੇ ਮੈਦਾਨ ਵਿੱਚ ਸੰਭਵ ਨਹੀਂ ਹੈ ਅਤੇ ਬੰਬਾਂ, ਬੰਦੂਕਾਂ ਤੇ ਗੋਲੀਆਂ ਦਰਮਿਆਨ ਸ਼ਾਂਤੀ ਵਾਰਤਾ ਨਹੀਂ ਹੋ ਸਕਦੀ| ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕਰੈਮਲਿਨ ਵਿੱਚ ਪੂਤਿਨ ਨਾਲ ਸਿਖਰ ਵਾਰਤਾ ਤੋਂ ਪਹਿਲਾਂ ਆਪਣੀ ਮੁੱਢਲੀ ਵਾਰਤਾ &rsquoਚ ਮੋਦੀ ਨੇ ਯੂਕਰੇਨ &rsquoਚ ਬੱਚਿਆਂ ਦੇ ਇੱਕ ਹਸਪਤਾਲ ਤੇ ਬੰਬ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੇਗੁਨਾਹ ਬੱਚਿਆਂ ਦੀ ਮੌਤ ਦਿਲ ਦੁਖਾਉਣ ਵਾਲੀ ਤੇ ਬਹੁਤ ਹੀ ਤਕਲੀਫ ਦੇਣ ਵਾਲੀ ਹੈ| 
ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਭਾਰਤ ਸ਼ਾਂਤੀ ਦੇ ਪੱਖ ਵਿੱਚ ਹੈ ਅਤੇ ਸੰਘਰਸ਼ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ| ਉੱਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਸੰਕਟ ਦਾ ਸ਼ਾਂਤੀਪੂਰਨ ਹੱਲ ਲੱਭਣ ਚ ਮਦਦ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ| ਇਥੇ ਜ਼ਿਕਰਯੋਗ ਹੈ ਕਿ ਮੋਦੀ ਦੋ ਰੋਜ਼ਾ ਰੂਸ ਯਾਤਰਾ ਤੇ ਬੀਤੇ ਦਿਨ ਮਾਸਕੋ ਪੁੱਜੇ ਸਨ ਅਤੇ ਬੀਤੇ ਦਿਨੀਂ  ਉਨ੍ਹਾਂ ਪੂਤਿਨ ਨਾਲ 22ਵੀਂ ਭਾਰਤ-ਰੂਸ ਵਾਰਤਾ &rsquoਚ ਹਿੱਸਾ ਲਿਆ|  
ਪੰਜਾਬ ਟਾਈਮਜ਼ ਵਲੋਂ ਪ੍ਰਧਾਨ ਮੰਤਰੀ ਦੇ ਸ਼ਾਂਤੀ ਦੇ ਵਿਚਾਰ ਦਾ ਠੀਕ ਫੈਸਲਾ ਹੈ | ਪਰ ਨਾਲ ਇਹ ਵੀ ਅਪੀਲ ਕਰਦੇ ਹਨ ਕਿ ਭਾਰਤ ਵਿਚ ਸਿਖਾਂ ਖਿਲਾਫ ਕਾਲੇ ਕਨੂੰਨ ਵਰਤਣੇ ਖਤਮ ਕੀਤੇ ਜਾਣ| ਰਾਜਸਥਾਨ ਦੇ ਸਿਖ ਆਗੂ ਤੇਜਿੰਦਰਪਾਲ ਸਿੰਘ ਟਿੰਮਾ ਉਪਰ ਖਾਲਿਸਤਾਨ ਦੇ ਨਾਮ ਦੇਸ਼ ਧ੍ਰੋਹ ਦੇ ਕੇਸ ਖਤਮ ਕੀਤੇ ਜਾਣ| ਸਿਖਾਂ ਖਿਲਾਫ ਨਫਰਤੀ, ਨਸਲੀ ਜੰਗ ਕਰਨ ਵਾਲੇ ਫਿਰਕੂ ਅਨਸਰਾਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ| ਵਪਾਰ ਲਈ ਵਾਘਾ, ਹੁਸੈਨੀ ਵਾਲਾ ਬਾਰਡਰ ਖੋਲੇ ਜਾਣ| ਬੰਦੀ ਸਿਖ ਰਿਹਾਅ ਕੀਤੇ ਜਾਣ| ਪੰਜਾਬ ਮਸਲੇ ਹਲ ਕੀਤੇ ਜਾਣ| ਅਜਿਹਾ ਕਰਕੇ ਸ਼ਾਂਤੀ ਦਾ ਆਪਣਾ ਸੰਦੇਸ਼ ਪ੍ਰਧਾਨ ਮੰਤਰੀ ਪੰਜਾਬ ਵਿਚ ਵੀ ਦੇਣ|
ਹਾਥਰਸ ਦੇ ਪਖੰਡੀ ਬਾਬੇ ਨੂੰ ਬਚਾਉਣ ਪਿਛੇ ਸਰਕਾਰ
ਜਦੋਂ ਹਾਥਰਸ ਵਿਚ ਇਕ ਬਾਬੇ ਦੇ ਸਤਿਸੰਗ ਦੌਰਾਨ ਭਗਦੜ ਵਿਚ 125 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਤਾਂ ਭਾਰਤ ਦੇ ਜ਼ਿਆਦਾਤਰ ਲੋਕਾਂ ਨੂੰ ਸੂਰਜਪਾਲ ਜਾਟਵ ਉਰਫ ਭੋਲੇ ਬਾਬਾ ਬਾਰੇ ਪਤਾ ਲੱਗਾ| ਲੋਕ ਇਸ ਬਾਬੇ ਨੂੰ ਨਹੀਂ ਜਾਣਦੇ ਸਨ ਪਰ ਹੁਣ ਇਸ ਦੀ ਪੂਰੀ ਕੁੰਡਲੀ ਸਾਰੇ ਜਾਣਦੇ ਹਨ| ਸੂਰਜਪਾਲ ਪਹਿਲਾਂ ਖੇਤੀ ਕਰਦਾ ਸੀ, ਫਿਰ ਉੱਤਰ ਪ੍ਰਦੇਸ਼ ਪੁਲਿਸ ਵਿੱਚ ਭਰਤੀ ਹੋ ਗਿਆ| ਉਥੋਂ ਉਹ ਨਰਾਇਣ ਹਰੀ ਉਰਫ ਭੋਲੇ ਬਾਬਾ ਬਣ ਗਿਆ| ਸੋਚੋ, ਨਰਾਇਣ ਅਤੇ ਭੋਲੇ ਵੀ ਅਰਥਾਤ ਵਿਸ਼ਨੂੰ ਅਤੇ ਸ਼ਿਵ ਵੀ ਇੱਕ ਵਿਅਕਤੀ ਬਣ ਗਏ! ਹੁਣ ਸਭ ਨੂੰ ਪਤਾ ਹੈ ਕਿ ਇਸ ਬਾਬੇ ਤੇ ਕਈ ਕੇਸ ਸਨ, ਜਿਨ੍ਹਾਂ ਵਿਚ ਇਕ ਲੜਕੀ ਨਾਲ ਛੇੜਛਾੜ ਕਰਨ ਦਾ ਵੀ ਸੀ| ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਇਸ ਬਾਬੇ ਦੇ ਲੱਖਾਂ ਸ਼ਰਧਾਲੂ ਹਨ| ਬਾਬਾ ਦੇ ਅੱਠ ਆਸ਼ਰਮ ਅਤੇ ਕਰੋੜਾਂ ਦੀ ਜਾਇਦਾਦ ਦੱਸੀ ਜਾਂਦੀ ਹੈ|
ਭਗਦੜ ਕਾਰਨ ਬਾਬੇ ਦਾ ਪਤਾ ਲੱਗਾ| ਲੋਕ ਇਸ ਬਾਬੇ ਨੂੰ ਜਾਣ ਚੁੱਕੇ ਹਨ| ਪਰ ਬਹੁਤ ਸਾਰੇ ਅਜਿਹੇ ਬਾਬੇ ਹਨ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਸ਼ਰਮ ਅਤੇ ਮੱਠ ਚਲਾ ਰਹੇ ਹਨ ਅਤੇ ਵੱਖ-ਵੱਖ ਜਾਤੀ ਸਮੂਹਾਂ ਦੇ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾ ਰਹੇ ਹਨ, ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ| ਬਾਬਾ ਸੂਰਜਪਾਲ ਨੇ ਮ੍ਰਿਤਕਾਂ ਵਿੱਚ ਜਾਨ ਫੂਕ ਦੇਣ ਦਾ ਦਾਅਵਾ ਕੀਤਾ ਸੀ, ਜਿਸ ਲਈ ਕੇਸ ਦਰਜ ਕੀਤਾ ਗਿਆ ਸੀ|
ਸ਼ਰਧਾਲੂਆਂ ਦੀ ਅੰਧਵਿਸ਼ਵਾਸੀ ਤੇ ਕਰਮਕਾਂਡੀ ਭੀੜ ਬਾਬਾ ਦੇ ਚਮਤਕਾਰਾਂ ਨੂੰ ਮੰਨਦੀ ਹੈ| ਸ਼ਰਧਾਲੂਆਂ ਦਾ ਕਹਿਣਾ ਹੈ ਕਿ ਬਾਬਾ ਨੇ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਸ੍ਰਿਸ਼ਟੀ ਦੇ ਮਾਲਕ ਹਨ ਪਰ ਉਹ ਭਗਦੜ ਵਿਚ ਹੋਈਆਂ ਮੌਤਾਂ ਲਈ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੇ ਅਤੇ ਨਾ ਹੀ ਉਨ੍ਹਾਂ ਕਿਹਾ ਗਿਆ ਕਿ ਉਹ ਇਸ ਹਾਦਸੇ ਵਿਚ ਮਰਿਆਂ ਨੂੰ ਜਿਉਂਦਾ ਕਰਕੇ ਦਿਖਾਏ|
ਬੀਤੇ ਕੁਛ ਸਾਲਾਂ ਦੌਰਾਨ ਇਹ ਇੱਕ ਹੈਰਾਨੀਜਨਕ ਅਤੇ ਅਵਿਸ਼ਵਾਸ਼ਯੋਗ ਵਰਤਾਰਾ ਹੈ ਪਰ ਭਾਰਤ ਵਿੱਚ ਹਰ 50 ਕਿਲੋਮੀਟਰ ਪਿੱਛੇ ਕੋਈ ਨਾ ਕੋਈ ਬਾਬਾ ਆਸ਼ਰਮ ਬਣ ਰਿਹਾ ਹੈ ਅਤੇ ਸ਼ਰਧਾਲੂ ਉਨ੍ਹਾਂ ਦੇ ਚਰਨਾਂ ਵਿੱਚ ਧੂੜ ਪਾਉਣ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ|  ਜਿਸ ਬਾਬੇ ਦਾ ਆਸ਼ਰਮ ਨਹੀਂ ਉਹ ਇੰਟਰਨੈੱਟ ਦੀ ਦੁਨੀਆ ਵਿੱਚ ਹੈ| ਉਹ ਸੋਸ਼ਲ ਮੀਡੀਆ &rsquoਤੇ ਸ਼ਰਧਾਲੂਆਂ ਨੂੰ ਚਮਤਕਾਰੀ ਸੁਝਾਅ ਦੇ ਰਿਹਾ ਹੈ|
ਸਪੱਸ਼ਟ ਹੈ ਕਿ ਡੇਰਾਵਾਦੀ ਪਰੰਪਰਾ ਦਾ ਧਰਮ ਨਾਲ ਉਕਾ ਵਾਸਤਾ ਨਹੀਂ ਹੈ, ਇਹ ਭਾਰਤੀ ਮਨੁੱਖ ਦੇ ਅੰਧ-ਵਿਸ਼ਵਾਸ ਤੇ ਖਪਤਕਾਰੀ ਸੱਭਿਅਤਾ ਦੀ ਉਪਜ ਹੈ ਜੋ ਕਿ ਧਰਮ ਦਾ ਰੂਪ ਧਾਰਨ ਕਰਕੇ ਭਾਰਤੀ ਸਮਾਜ ਦਾ ਸ਼ੋਸ਼ਣ ਕਰ ਰਹੀ ਹੈ, ਜਿਸ ਵਿਚੋਂ ਹਰੇਕ ਤਰ੍ਹਾਂ ਦਾ ਸ਼ੋਸ਼ਣ, ਅਡੰਬਰ, ਕਰਮਕਾਡਾਂ, ਅੰਧ-ਵਿਸ਼ਵਾਸ ਪੈਦਾ ਹੋ ਰਹੇ ਹਨ, ਜਿਸ ਦਾ ਵਿਗਿਆਨਕ ਯੁੱਗ ਨਾਲ ਦੂਰ ਦਾ ਵਾਸਤਾ ਨਹੀਂ| ਦਰਅਸਲ ਸਾਡੇ ਦੇਸ ਦੀ ਭੋਲੀ ਭਾਲੀ ਜਨਤਾ ਇਨ੍ਹਾਂ ਪਾਖੰਡੀਆਂ ਦੇ ਰੰਗ ਰੂਪ, ਵੇਸਭੂਸ਼ਾ ਤੇ ਪਾਖੰਡੀ ਸਵਰੂਪ ਦੇ ਭਰਮ ਜਾਲ੍ਹਾਂ ਵਿੱਚ ਜਲਦੀ ਫਸ ਜਾਂਦੀ ਹੈ| ਬਾਕੀ ਰਹੀ ਗਈ ਕਸਰ ਸਾਡੇ ਸਿਆਸਤਦਾਨ ਇਹ ਕਹਿ ਕੇ ਪੂਰੀ ਕਰ ਦਿੰਦੇ ਹਨ ਕਿ ਬਾਬਾ ਜੀ ਦੇ ਦਰਸ਼ਨ ਕਰਕੇ ਬਹੁਤ ਸ਼ਾਂਤੀ ਮਿਲਦੀ ਹੈ ਤੇ ਬਾਬਾ ਜੀ ਬਹੁਤ ਪਹੁੰਚੀ ਹੋਈ ਹਸਤੀ ਹਨ| ਇਸ ਸ਼ਕਤੀ ਸਦਕਾ ਹੀ ਇਨ੍ਹਾਂ ਡੇਰਾਵਾਦੀਆਂ ਦੇ ਹੌਂਸਲੇ ਵਧੇ ਹੋਏ ਹਨ ਤੇ ਉਹ ਕੋਈ ਵੀ ਕਰਾਈਮ ਕਰਨ ਤੋਂ ਨਹੀਂ ਹਿਚਕਚਾਉਂਦੇ| ਇਹ ਵਿਵਸਥਾ ਸਮਾਜ ਦੇ ਵਿਕਾਸ ਤੇ ਲੋਕਤੰਤਰ ਪ੍ਰਬੰਧ ਲਈ ਘਾਤਕ ਹੈ| ਇਸ ਸੰਬੰਧ ਵਿੱਚ ਧਰਮ, ਜਾਤ ਤੋਂ ਉੱਪਰ ਉੱਠ ਕੇ ਜਾਗ੍ਰਿਤੀ ਲਹਿਰ ਚਲਾਉਣ ਦੀ ਲੋੜ ਹੈ ਤਾਂ ਜੋ ਧਰਮ ਦਾ ਅਮਲੀ ਰੂਪ ਪ੍ਰਗਟ ਹੋ ਸਕੇ ਤੇ ਸਮਾਜ ਪ੍ਰਗਤੀ ਦੀਆਂ ਲੀਹਾਂ ਵੱਲ ਜਾ ਸਕੇ|
-ਰਜਿੰਦਰ ਸਿੰਘ ਪੁਰੇਵਾਲ