image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬੰਧਨ ਕਾਟਿ ਕਰੇ ਮਨ ਨਿਰਮਲੁ ਪੂਰਨ ਪੁਰਖੁ ਵਿਧਾਤਾ ॥

 ਬੰਧਨ ਕਾਟਿ ਕਰੇ ਮਨ ਨਿਰਮਲੁ ਪੂਰਨ ਪੁਰਖੁ ਵਿਧਾਤਾ ॥

ਪ੍ਰਭੂ ਦੀ ਦਯਾ ਦ੍ਰਿਸ਼ਟੀ ਨਾਲ ਹੀ ਜੀਵਨ ਗਾਥਾ ਚੱਲਦੀ ਹੈ । ਰਾਜ਼ੀ ਬਾਜ਼ੀ ਹੁੰਦੇ ਹੋਏ ਭੀ ਜਰੂਰੀ ਨਹੀਂ ਖੁਸ਼ ਭੀ ਹੋਵੋ, ਅਰੋਗਤਾ ਨਿਆਮਤ ਹੈ ਪਰ ਅਰੋਗਤਾ ਭੀ ਦੁੱਖ ਰਹਿਤ ਨਹੀਂ ਰੱਖ ਸਕਦੀ ਚੁਗਿਰਦਾ, ਪਰਿਵਾਰ, ਨਾਤੇ ਭੀ ਜੇਕਰ ਪੀੜਤ ਹਨ ਤਾਂ ਸਭ ਕੁਝ ਫਿੱਕਾ, ਪ੍ਰਭੂ ਦ੍ਰਿੜਤਾ ਘੱਟ ਕਰ ਸਕਦੀ ਹੈ, ਭਾਣੇ ਨੂੰ ਸਵੀਕਾਰ ਕਰਨ ਨਾਲ ਦਿਨ ਕਟੀ ਸੌਖੀ ਹੋ ਜਾਂਦੀ ਹੈ, ਨਿੱਜੀ ਦੁੱਖ ਸਭ ਨੂੰ ਹੁੰਦੇ ਹਨ ਪਰ ਜੇਕਰ ਦੁਖੀ ਮੁਹਾਂਦਰੇ ਨਾਲ ਹੀ ਵਿਚਰੀ ਜਾਈਏ ਤਾਂ ਲੋਕੀ ਨੇੜੇ ਲੱਗਣੋਂ ਭੀ ਕਤਰਾਉਂਦੇ ਨੇ, ਮੇਰਾ ਜਾਤੀ ਤਜਰਬਾ ਹੈ, ਇਸ ਲਈ ਦੁੱਖ ਸਾਂਝਾ ਤਾਂ ਕਰ ਲਵੋ ਕਿਸੇ ਨੂੰ ਉਹਦਾ ਸਾਇਆ ਨਾ ਦੇਵੋ, ਮੈਨੂੰ ਤਾਂ 40 ਸਾਲ ਦੀ ਉਮਰ ਤੋਂ ਹੀ ਪਹਿਲਾਂ ਮਾਂ-ਬਾਪ ਗਏ ਫੇਰ 38 ਸਾਲਾਂ ਵਿੱਚ ਭਰਾ ਫੇਰ ਆਹ ਭੜਥੂ ਲਹਿਰ ਦੀ ਭੇਂਟ ਭਰਜਾਈ, ਪੈਨਸ਼ਨ ਤੱਕ ਭੀ ਨਾ ਪਹੁੰਚਿਆ ਪਤੀ ਛੱਡ ਤੁਰ ਗਿਆ, ਹੁਣ ਚੜਦੀ ਫਰਵਰੀ 6 ਸਾਲ ਛੋਟਾ ਭਰਾ ਬੱਸ ਉਹੀ ਸੀ ਛੱਡ ਗਿਆ, ਚਾਰ ਦਿਨ ਗੁੰਮ-ਸੱੁਮ ਢੇਰੀ ਢਾਅ ਬੈਠੀ ਪਰ ਭਾਣੇ ਨੂੰ ਮੰਨਣ ਲਈ ਫੇਰ ਖੜ੍ਹੀ ਹੋਈ, ਤੁਹਾਡੀ ਸੇਵਾ ਵਿੱਚ ਹਾਜ਼ਰੀ ਲਈ ਨਾਗਾ ਨਾ ਪਾਇਆ, ਭਾਵੇਂ ਬੰਦਾ ਪੱਥਰ ਤਾਂ ਬਣ ਜਾਂਦਾ ਹੈ, ਜਦੋਂ (ਗ਼ਮ ਇਤਨੇ ਮਿਲੇ ਕਿ ਅਬ ਕੋਈ ਭੀ ਨਹੀਂ) ਭਾਵੇਂ ਦੁਖੀ ਮਨ ਕਈ ਵਾਰੀ ਕ੍ਰੋਧ ਵਿੱਚ ਕਲਮ ਭੀ ਡਿੱਕ ਡੋਲੇ ਖਾ ਕੇ ਗਰਮ ਤੱਤਾ ਉਕਰ ਜਾਂਦੀ ਹੈ ਖਿਮਾਂ ਮੰਗਦੀ ਹਾਂ, ਮੈਂ ਸੋਚਦੀ ਹਾਂ ਕਿ ਮਨੁੱਖ ਨੂੰ ਗ਼ਮ, ਦੁੱਖ, ਕਸ਼ਟ ਵਿਛੋੜੇ ਹਨ ਪਰ ਦੇਖੋ ਰੱਬ ਨੂੰ ਭੀ, ਧੁੱੁਪ, ਛਾਂ, ਮੀਂਹ, ਝੱਖੜ, ਹਨੇ੍ਹਰੀ, ਘੁੱਪ, ਚਾਨਣ, ਗੜ੍ਹੇ ਆਦਿ ਭੀ ਝੱਲਣੇ ਪੈਂਦੇ ਹਨ, ਗੱਲ ਕੇਵਲ ਮਨ ਨੂੰ ਸਮਝਾਉਣ ਦੀ ਹੈ, ਪ੍ਰਭੂ ਦੀ ਕਰਨੀ ਨੂੰ ਸਵੀਕਾਰਨ ਦੀ ਬੁੱਧੀ ਸਥਿਰ ਤਾਂ ਰਹਿੰਦੀ ਨਹੀਂ, ਮਸ਼ਕੱਤ ਕਰਕੇ ਹੀ ਹਿੰਮਤ ਕਰਕੇ ਹੀ ਮਿਲੂ, ਕਠੋਰ ਭੀ ਬਣ ਜਾਈਦਾ ਹੈ, ਕੁਦਰਤੀ ਹੈ, ਉਤਾਰ ਚੜ੍ਹਾਅ ਸੌਖੇ ਨਹੀਂ ਮਨੁੱਖਾ ਜੀਵਨ ਸਭ ਧਾਰਾਵਾਂ ਨਾਲ ਭਰਿਆ ਹੈ, ਲਿਖਿਆ ਹੀ ਮਿਲਦਾ ਹੈ, ਆਪਾਂ ਲੀਕਾਂ ਮੇਟ ਨਹੀਂ ਸਕਦੇ ਸਮੇਟ ਸਕਦੇ ਹਾਂ, ਰਜ਼ਾ ਵਿੱਚ ਰਹੋ, ਸਿਹਤਾਂ ਲਈ ਆਪ ਉਹੜ ਪੋਹੜ ਕਰੋ, ਆਪਾਂ ਕਿਸੇ ਹੋਰ ਦੇਸ਼ ਦੇ ਜਨਮੇ ਵੱਸ ਕਿਤੇ ਹੋਰ ਰਹੇ ਹਾਂ, ਸਾਡੀਆਂ ਖੁਰਾਕਾਂ ਹੋਰ ਸਨ, ਫੇਰ ਭੀ ਸ਼ੁਕਰ ਹੈ ਕਿ ਹੁਣ ਤਾਂ ਆਪਣੀਆਂ ਦੇਸੀ ਸਭ ਵਸਤਾਂ ਮਿਲਦੀਆਂ ਹਨ, ਸੋ ਵਰਤੋਂ ਕਰਨ ਦੇ ਵੱਲ ਪਾਈਏ, ਅੱਧੀਆਂ ਬੀਮਾਰੀਆਂ ਤਾਂ ਆਪਣੇ ਆਪ ਹੱਟ ਜਾਣਗੀਆਂ, ਬੱਸ ਥੋੜ੍ਹੀ ਤਕਲੀਫ ਕਰਨ ਦੀ ਲੋੜ ਹੈ, ਸਮਾਂ ਦੇਣ ਦੀ ਸੋਚੋ, ਧਰਮ ਭੀ ਅਰੋਗ ਤਨ, ਸੁਖੀ ਮਨ ਤੇ ਅੰਤਰ ਧਿਆਨ ਨਾਲ ਹੀ ਪਾਲ ਸਕਦੇ ਹਾਂ । 
ਮਨ ਹੋਰ ਮੁੱੁਖ ਹੋਰ ਬੱਸ ਆਹ ਹੈ ਪੀੜਾ ਧਰਮ ਨਹੀਂ ਅੱਜ ਧੜੇ ਹਨ ਜੋ ਹਰ ਵੇਲੇ ਝਮੇਲੇ ਪਾਈ ਰੱਖਦੇ ਨੇ, ਅੱਜ ਸਾਰੇ ਸੰਸਾਰ ਤੇ ਇਹੀ ਹਾਲ ਹੈ, ਪਰ ਕੀੜੀ ਨੂੰ ਠੂਠਾ ਦਰਿਆ ਵਾਲੀ ਕਥਾ ਕਾਜੀ ਨੂੰ ਸ਼ਹਿਰ ਦਾ ਅੰਦੇਸਾ ਭਾਵੇਂ ਧਰਮ ਤਾਂ ਕਹਿੰਦਾ ਤੂੰ ਕਿਉਂ ਭਇਉ ਉਦਾਸ, ਪਰ ਸਾਧਾਰਨ ਮਨੁੱੁਖ ਹਾਂ, ਦੇਵਤੇ ਨਹੀਂ, ਸਿੱਖ ਸੰਦਰਭ ਵਿੱਚ ਤਾਂ ਪ੍ਰਮਾਤਮਾਂ ਨਾਲੋਂ ਵੱਧ ਕਸ਼ਟ ਆਹ ਲਾਣੇ ਜੋ ਮਖੌਟੇ ਨੇ ਧਰਮ ਸਾਧ ਲਾਣਾ ਸੰਤ ਅਖਵਾ ਕੇ ਮਨੁੱਖੀ ਪ੍ਰਭਤਾ ਤੇ ਪੂਜਾ ਕਰਵਾ ਰਿਹਾ ਹੈ, ਬੱਸ ਇਕ ਗੁਰੂ ਅੱਖਰ ਨਹੀਂ ਵਰਤਦੇ, ਮਹਾਂ ਪੁਰਖ ਫਲਾਣੀ, ਫਲਾਣੀ ਸੰਪਰਦਾ, ਸਭ ਸਰਕਾਰੀ ਸਿਰ &lsquoਤੇ ਹੱਥ ਧਰਾ ਹਨ, ਇਨ੍ਹਾਂ ਡੇਰਿਆਂ ਦੇ ਪਹਿਲੇ ਮੁਖੀ ਅੰਗ੍ਰੇਜ਼ ਹਕੂਮਤ ਵੇਲੇ ਫੌਜ ਵਿੱਚ ਸਨ, ਲਿਖਦੀ ਜਾਵਾਂ ਕਿ ਫੌਜ ਸਾਰੇ ਲੜਾਈ ਲਈ ਹੀ ਨਹੀਂ ਹੁੰਦੇ ਉਥੇ ਪਾਠ ਤੇ ਧਰਮੀ ਭੀ ਭਰਤੀ ਹੁੰਦੇ ਸਨ, ਹੋਰ ਕਿੱਤੇ ਭੀ ਮੇਰੇ ਮਾਮਾਂ ਜੀ ਸੀ ਤਾਂ ਐਜੂਕੇਸ਼ਨ ਮਹਿਕਮੇ ਵਿੱਚ ਪਰ ਸੀ ਸੂਬੇਦਾਰ, ਇਸੇ ਤਰ੍ਹਾਂ ਸਾਡੇ ਪਿਤਾ ਦੱਸਦੇ ਸਨ ਕਿ ਗੁਰਦੁਆਰੇ ਭੀ ਹੁੰਦੇ ਸਨ ਜਵਾਨਾਂ ਨੂੰ ਹੁਕਮੀ ਜਾਣਾ ਹੁੰਦਾ ਸੀ ਸੋ ਇਹ ਉਹ ਹਨ ਜੋ ਹਕੂਮਤ ਨੇ ਬਾਹਰ ਲੋਕਾਂ ਨੂੰ ਪਾਠ ਵੱਲ ਲਉਣ ਲਈ ਡੇਰੇ ਬਣਵਾਏ ਇਹ ਹਾਲੇ ਭੀ ਸਰਕਾਰੀ ਹਨ ਨਹੀਂ ਤਾਂ ਕਿਥੋਂ ਐਨਾ ਖਰਚਾ ਇਹ ਵੋਟਾਂ ਦੇ ਰਾਜ ਵਿੱਚ ਸਗੋਂ ਹੋਰ ਪ੍ਰਫੁੱਲਤ ਹੋ ਗਏ, ਬਾਬਾ ਨੰਦ ਸਿੰਘ, ਸੰਤ ਈਸ਼ਰ ਸਿੰਘ ਗੜੇ੍ਹ ਵਾਲੇ, ਕਲੇਰਾਂ ਟਕਸਾਲਾਂ ਸਭ ਗੁਰੂ ਦੀਆਂ ਮਿਹਰਾਂ ਨਹੀਂ ਨੇ ਭੁੜਕਨ ਤੋਂ ਪਹਿਲਾਂ ਝਾਤੀਆਂ ਮਾਰੋ, ਦਮਦਮੀ ਟਕਸਾਲ ਦੇ ਸੰਤ ਕਰਤਾਰ ਸਿੰਘ ਕਾਂਗਰਸੀ ਪੱਖੀ, ਪੁੱਤਰ ਅਮਰੀਕ ਸਿੰਘ ਨੇ ਕਾਂਗਰਸੀ ਟਿਕਟ ਤੇ ਚੋਣ ਲੜੀ, ਸੰਤ ਜਰਨੈਲ ਸਿੰਘ ਜੀ (ਰੋਡੇ) ਪਰਿਵਾਰ ਗਿਆਨੀ ਜੈਲ ਸਿੰਘ ਦੇ ਨਜ਼ਦੀਕੀ ਰਹੇ, ਸਕੀਮ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਹਥਿਆਉਣ ਦੀ ਸੀ ਪਰ ਤੀਰ ਕਮਾਣੋ ਨਿਕਲ ਕਈ ਦਿਸ਼ਾ ਵੱਲ ਖਿੱਲਰ ਗਿਆ, ਸੁਬੇਗ ਸਿੰਘ ਨਿੱਜ ਕਿੜ ਫੌਜੀ ਛਉਣੀ ਬਣਾ ਤਾ ਧਰਮ ਧੁਰਾ, ਆਹ ਹੁਣ ਜੋ ਮਾਲਵੇ ਦੇ ਸ਼ਹੀਦ ਬਣੇ ਚੋਣਾਂ ਲਈ ਹੀ ਤੱਤਪਰ, ਇਹ ਖਿੱਤਾ ਬਹੁਤਾ ਧਰਮ ਪੈਰੋਕਾਰ ਤਾਂ ਸੀ ਨਹੀਂ ਕਾਮਰੇਡ, ਬਹੁਤੇ ਨਕਸਲਵਾੜੀ ਜਾ ਰਲੇ ਆਪਣੇ ਮਨਸੂਬੇ ਤੇ ਖੱਟੀਆਂ ਲਈ, ਮਾਰੇ ਗਏ ਸ਼ਹੀਦ ਬਣ ਗਏ ।
ਘੜਾ ਦੇਖ ਨਾ ਲਿਆ ਟਣਕਾ ਕੇ, ਕਿਆਮਤ ਲਿਆ ਤੀ ਆਮ ਪੰਜਾਬ ਤੇ ਕਦੀ ਸੁਣਿਆ ਸੀ ਕਿ ਆਪਣੇ ਹੀ ਤਖ਼ਤ ਤੇ ਜਿਥੇ ਧਰਮ ਦੀ ਆਸਥਾ ਹੋਵੇ ਖੜਦੁੰਭ ਮਚੇ ਇਹ ਠੀਕ ਹੈ ਇੰਦਰਾ ਗਾਂਧੀ ਦੇ ਸਿਰ ਪਾਪ ਨੇ ਲੱਗਣਾ ਸੀ ਪਰ ਭਾਗੀਦਾਰ ਤਾਂ ਸਾਡੇ ਹੀ ਸਨ ਸਿਰ ਮੜਦੇ ਨੇ ਅਕਾਲੀ ਨੇਤਾਵਾਂ ਦੇ, ਕੀ ਤੁਸੀਂ ਸੋਚਦੇ ਨੀ ਕਿ ਜੀਹਦੀ ਪ੍ਰਬੰਧਕ ਜ਼ਿੰਮੇਵਾਰੀ ਹੋਵੇ ਉਹ ਖ਼ਤਰਾ ਦੇਖ ਪੁਲਸ, ਪ੍ਰਸ਼ਾਸਨ ਨੂੰ ਕਿਉਂ ਸੂਚਿਤ ਨਾ ਕਰੇ, ਪਰ ਕਿਉਂਕਿ ਭਿੰਡਰਾਂਵਾਲਾ ਲਹਿਰ ਕਾਂਗਰਸ ਹੱਥੋਂ ਖਿਸਕ ਗਈ ਸੀ ਫੇਰ ਖ਼ਤਰਾ ਖੜ੍ਹਾ ਕਰ ਏਜੰਟਾਂ ਨੇ ਵਿਦੇਸ਼ੀ ਭੇਜ ਕੇ ਇਹ ਲਹਿਰ ਉਥੇ ਚਲਾ ਤੀ, ਪਹਿਲੇ ਵੱਸੇ ਲੋਕ ਦੁਖੀ ਤੇ ਪ੍ਰੇਸ਼ਾਨ ਪਰ ਡਰਦੇ ਚੁੱਪ, ਹੁਣ ਪੰਜਾਬ ਵਿੱਚ ਬੀ।ਜੇ।ਪੀ। ਤਾਂ ਅਕਾਲੀਆਂ ਦੁਆਲੇ ਹਾਂ-ਹਾਂ ਕਿਸਾਨਾਂ ਕਰਕੇ ਸਾਨੂੰ ਛੱਡ ਕੇ ਸਾਡੀ ਬੇਇੱਜ਼ਤੀ ਕੀਤੀ, ਬਦਲਾ ਲੈਣਾ ਹੈ, ਸਹੀ ਗੱਲ ਹੈ ਕਿ ਅਕਾਲੀ ਦਲ ਨੇ ਕਿਸਾਨ ਤਾਂ ਸੀ ਹੀ ਫਰੇਡ ਯੂਨੀਅਨਾਂ ਦੇ ਚੱਕੇ ਕਾਂਗਰਸੀ ਆਪਣੇ ਪੈਰੀ ਕੁਹਾੜਾ ਮਾਰ ਲਿਆ ਹੁਣ ਆਪਸ ਵਿੱਚ ਭਿੜਦੇ ਨੇ ਜੀ ਸੁਖਬੀਰ ਬਾਦਲ ਅਸਤੀਫਾ ਇਹ ਖੁਸ਼ ਕਰਨਾ ਹੈ ਭਾਜਪਾ ਨੂੰ ਪਰ ਇਹ ਜਿਹੜਾ ਧੜਾ ਆਫਰਿਆ ਫਿਰਦਾ ਹੈ ਟਣਕਦੇ ਮੁੜਨਗੇ, ਉਥੇ ਨੱਢਾ, ਸ਼ਾਹ ਤਾਂ ਮੋਦੀ ਨੂੰ ਘੁਮਾਈ ਫਿਰਦੇ ਨੇ ਦੋ ਦੋ ਰੁੱਤਵੇ ਲੈ ਲਏ, ਬਾਗੀ, ਦਾਗੀ ਤੇ ਭਾਗੀ ਕੌਣ ਹੈ ਸਥਿਰ ਢੀਂਡਸਾ, ਚੰਦੂਮਾਜਰਾ, ਮਲੂਕਾ, ਬੀਬੀ ਹੁਣ ਆਵਾਗਉਣ ਹੀ ਨਾਲ ਰਲਾਈ ਜਾਂਦੇ ਨੇ, ਯਾਦ ਰੱਖੋ ਨਿੱਜੀ ਹਿੱਤਾਂ ਕਰਕੇ ਢੀਂਡਸੇ ਨੇ ਬ੍ਰਹਮਪੁਰਾ ਚੱਕਤਾ ਤੇ ਉਹਨੇ ਸੇਖਵਾਂ, ਅਜਨਾਲਾ, ਤੋਤਾ ਸਿੰਘ ਦੁਚਿੱਤੀ ਵਿੱਚ, ਜਦੋਂ ਬ੍ਰਹਮਪੁਰੇ ਨੇ ਦੇਖਿਆ ਬਾਜੀ ਪੁੱਠੀ ਪੈ ਗਈ ਤਾਂ ਤੋਤਾ ਸਿੰਘ ਕਹਿੰਦਾ ਜਾਹ ਜਾ ਕੇ ਬਾਦਲ ਸਾਹਬ ਨੂੰ ਕਹਿ ਇਕ ਫੂਨ ਮੈਨੂੰ ਕਰ ਲੈਣ ਮੈਂ ਮੁੜਨਾ ਹੈ, ਤੋਤਾ ਸਿੰਘ ਨਾਲ ਭਾਈਬੰਦ ਨੇ ਦੱਸਿਆ ਕਿ ਜਦੋਂ ਹੀ ਤੋਤਾ ਸਿੰਘ ਨੇ ਇਹ ਕਿਹਾ, ਬਾਦਲ ਸਾਹਬ ਦੁਖੀ ਸਨ ਉਹ ਕਹਿੰਦੇ, ਮੈਂ ਨੀ ਕਿਸੇ ਨੂੰ ਫੂਨ ਕਰਨਾ ਜੀਹਨੇ ਜਿਥੇ ਜਾਣਾ ਜਾਵੇ, ਤੋਤਾ ਸਿੰਘ ਖਫ਼ਾ ਪਰ ਛੱਡ ਕੇ ਨਾ ਗਿਆ, ਅਖੀਰ ਬ੍ਰਹਮਪੁਰਾ ਆਪੇ ਹੀ ਮੁੜ ਆਇਆ ਪਰ ਪੱਰ ਕਟੇ ਜਾਣ ਉਡਨਾ ਕਿਵੇਂ ? ਸਾਰਿਆਂ ਦਾ ਹੀ ਭੋਗ ਪਾ ਤਾ ਢੀਂਡਸੇ ਨੇ ਹੁਣ ਆਹ ਸਭ ਨੂੰ ਅਧਰੰਗ ਕਰਵਾਊ ।
ਪਾਰਟੀਆਂ ਮਰਦੀਆਂ ਨੀ ਹੁੰਦੀਆਂ ਕਮਜ਼ੋਰ ਹੋ ਕੇ ਹੌਲੀ ਹੌਲੀ ਤਕੜੀਆਂ ਹੋਣਗੀਆਂ, ਕਾਂਗਰਸ &lsquoਤੇ ਕੀ ਨਹੀਂ ਵਾਪਰਿਆ, ਪਰ ਆਹ ਪੰਥ ਬਣੇ ਪਰਖੇ ਜਾਣਗੇ, ਭੁੱਲਾਂ ਬਖਸ਼ਾਉਣ ਹੁਣ ਕਿਉਂ ? ਪਹਿਲਾਂ ਭੁੱਲਾਂ ਦਾ ਪਤਾ ਨਹੀਂ ਸੀ ਆਪਣੀ ਪੱਤ ਲੁਹਾਉਂਦੇ ਫਿਰਦੇ ਨੇ ਲੋਕਾਂ ਵਿੱਚ, ਇਕ ਜਾਣਕਾਰੀ ਸਾਂਝੀ ਕਰਾਂ : ਰੱਬ ਦੇ ਬੰਬੀਹੇ ਧੂਤੂ ਤੇ ਇਕ ਪੱਤਰਕਾਰ ਪਾਧ੍ਹਾ ਭੀ ਹੈ ਕਹਿੰਦਾ ਅਸੀਂ 15 ਸਾਲ ਪਹਿਲਾਂ ਪੁੱਛਿਆ ਦੇ ਦਿੱਤੀ ਸੀ ਕਿ ਅਕਾਲੀ ਦਲ ਦਾ ਆਹ ਹਾਲ ਹੋਣਾ ਏ, ਯਾਨੀ ਇਹ ਸਰਕਾਰੀ ਭੱਤਿਆਂ &lsquoਤੇ ਪੜਨੇ ਨੌਕਰੀਆਂ ਲੈਣੇ ਕਾਂਗਰਸੀ 15 ਸਾਲ ਤੋਂ ਪਿੱਛੇ ਪਏ ਨੇ ਦਲ ਦੇ ਹਾਲੇ ਦੋ ਹਫ਼ਤੇ ਹੋਏ ਪੀਰ ਮੁਹੰਮਦ ਨੂੰ ਸੁਆਗਤ ਕਰਦੇ ਸੀ, ਇਹ ਪੱਤਰਕਾਰ ਹੈ ਜਾਂ ਢਾਡੀ, ਪਤਾ ਨਹੀਂ ਕੀ ਖਾਂਦਾ ਹੈ ਸਿਹਤ ਸਬੰਧੀ ਜਾਣਕਾਰੀ ਦੇ ਦਿਆਂ ਚੈਨਲ ਲੋਕਾਂ ਨੂੰ ਲਾਭ ਹੋ ਸਕੇ ਸਾਹ ਹੀ ਨਹੀਂ ਲੈਂਦਾ, ਅਸੀਂ ਆਹ ਆਖਦੇ ਹਾਂ ਕਿ 25 ਸਾਲ ਹੁਣ ਅਕਾਲੀ ਬੱਸ ਪਾਠ ਪੂਜਾ ਕਰਨ ਫੇਰ ਅਸੀਂ ਦੇਖਾਂਗੇ ਕਿ ਇਨ੍ਹਾਂ ਨੂੰ ਮੰਨਣਾ ਹੈ ਜਾਂ ਨਹੀਂ, ਇਸ ਨੂੰ ਵੱਡੀ ਗਾ੍ਹਲ ਕੱਢਣ ਨੂੰ ਜੀਅ ਕਰਦਾ ਹੈ ਕਿ ਤੂੰ ਹੈਂ ਕੌਣ ਆ ਕੇ ਇਸ ਦੇਸ਼ ਵਿੱਚ ਵੱਸ ਹਾਲੇ ਇਹ ਪੰਥ ਹੈ ਲਿਖਣਾ ਤਾਂ ਨਹੀਂ ਚਾਹੀਦਾ ਰੱਬ ਦੀ ਕਰਨੀ ਹੈ ਕਿਵੇਂ ਇਸ ਚੈਨਲ ਨੇ ਪਹਿਲਾਂ ਹੋਰ ਫੇਰ ਹੋਰ ਕਿਵੇਂ ਹਰ ਵੇਲੇ ਦਿਉ ਪੈਸੇ ਅਸੀਂ ਫੀਸ ਤਾਰਨੀ ਹੈ ਕਦੋਂ ਦਾ ਸੰਘ ਪਾੜ ਰਹੇ ਸਨ ਅਖੀਰ ਹੁਣ ਹੋਰ ਥਾਂ ਸ਼ਰਨ ਲੈਣੀ ਪਈ ਹਾਲੇ ਅਕਾਲੀਆਂ &lsquoਤੇ ਨਜਲਾ ਸਿਟਣੋ ਨਹੀਂ ਟਲਦੇ ਕਿ ਸਾਡੇ ਨਾਲ ਭੀ ਕਿਹੜੀ ਹੋਣੀ ਹੈ ਮੁਫ਼ਤ ਦੇ ਪ੍ਰੋਗਰਾਮ ਦੇਣੇ ਲਾਹੇ ਲੈਂਦੇ ਨੇ ਪੱਤਰਕਾਰ ਥੋੜ੍ਹੀ ਸੁਘੜਤਾ ਨਾਲ ਬੋਲਦਾ ਹੈ ਪਰ ਇਹ ਤਾ ਜਿਮੇ ਬੈਟਰੀ &lsquoਤੇ ਚੱਲਦਾ ਹੈ, ਜਿਥੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਵਿਰੁੱਧ ਮਿੱਠੇ ਚੌਲਾਂ ਦਾ ਜੱਗ ਲੱਗਿਆ ਹੋਵੇ ਭੱਜਦਾ ਹੈ, ਠੀਕ ਹੈ ਸਾਂਈ ਦੀ ਦਯਾ ਹੋਵੇ ਤਾਂ ਹੀ ਬੁੱਧੀ ਸਥਿਰ ਰਹਿੰਦੀ ਹੈ । ਪਰ ਅਸੀਂ ਹੁਣ ਪ੍ਰਭੂ ਤੋਂ ਦੂਰ ਹਾਂ ਬੰਧਨ ਕਾਟਿ ਕਰੇ ਮਨੁ ਨਿਰਮਲੁ : ਇਹ ਬਾਗੀ ਧੜ੍ਹੇ ਨੂੰ ਸ਼ਾਬਾਸ਼ੇ ਦਿੰਦੇ ਨੇ ਕਿ ਅਕਾਲੀ ਦਲ ਨੂੰ ਨਸ਼ਟ ਕਰ ਰਹੇ ਹਨ, ਅਕਾਲ ਤਖ਼ਤ ਦੇ ਪੇਸ਼ ਹੋਣ ਨਹੀਂ ਇਹ ਤਾਂ ਬਦਨਾਮੀ ਕਰਨ ਗਏ ਨੇ ਕੀ ਜਥੇਦਾਰ ਆਖ ਦੇਊ ਕਿ ਧਮੱਚੀ ਪਾਉ, ਨਾਲੇ ਇਹ ਮੰਨ ਲੈਣਗੇ ਇਹ ਤਾਂ ਚੱਕੇ ਨੇ ਭਾਜਪਾ ਦੇ, ਹੋਰ ਦੇਖੋ ਦਿੱਲੀ ਕਮੇਟੀ ਕਾਲਕਾ ਬਾਲਕਾ ਕਿਵੇਂ ਬੈਠ ਅੰਮ੍ਰਿਤਪਾਲ ਦੇ ਹੱਕ ਵਿੱਚ ਨਿਤਰੇ, ਹਾਲੇ ਸਬੂਤ ਹੋਰ ਚਾਹੀਦੇ ਨੇ ਕਿ ਇਹ ਸਾਰਾ ਡਰਾਮਾ ਕੌਣ ਕਰਵਾ ਰਿਹਾ ਹੈ, ਜੀਹਨੇ ਸਾਈਕਾਲੋਜੀ ਮਜਬੂਨ ਪੜ੍ਹਿਆ ਹੈ ਮੁਹਾਂਦਰੇ ਪੜ੍ਹ ਲੈਂਦੇ ਨੇ ਮੈਂ ਤਾਂ ਝੱਟ ਪਰਖ ਕਰਦੀ ਹਾਂ ਆਹ ਕਾਲਕਾ ਬੋਲ ਤਾਂ ਰਿਹਾ ਸੀ, ਪਰ ਹਿਜ਼ ਮਾਸਟਰ ਵੋਇਸ, ਉਡੀਕੋ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਇਨ੍ਹਾਂ ਦਾ ਹਾਲ ਜੇਕਰ ਅੰਮ੍ਰਿਤਪਾਲ, ਪਰਿਵਾਰ ਤੇ ਸਮਰਥੱਕ ਸਿੱਖ ਹਨ ਤਾਂ ਮੇਰਾ ਇਕ ਪ੍ਰਸਤਾਵ ਕਿ ਅਕਾਲ ਤਖ਼ਤ &lsquoਤੇ ਜਾਣ ਦੱਸਣ ਗੁਰੂ ਗ੍ਰੰਥ &lsquoਤੇ ਹੱਥ ਧਰ ਕੇ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਏਜੰਸੀ ਦਾ ਬੰਦਾ ਮਿਲਣ ਗਿਆ ਫੇਰ ਅੰਮ੍ਰਿਤਪਾਲ ਨੇ ਚੋਣ ਦਾ ਐਲਾਨ ਕੀਤਾ ਇਹ ਸਹੁੰ ਚੁੱਕਣ ਕਿ ਅਸੀਂ ਏਜੰਸੀ ਦੇ ਆਸਰੇ ਨਹੀਂ, ਸਰਬਜੀਤ ਸਿੰਘ ਭੀ ਚੁੱਕੇ ਸਹੁੰ ਕਿ ਮੈਂ ਤਾਂ ਆਪੇ ਹੀ ਖੜ੍ਹਾ ਹੋਇਆ ਕਰਨ ਇਹ ਪ੍ਰਤਿਗਿਆ ਆਪੇ ਸਬੂਤ ਲੋਕਾਂ ਸਾਹਮਣੇ, ਪਰ ਕਰਨਗੇ ਨਹੀਂ, ਪੰਜਾਬ ਨੂੰ ਬਰਬਾਦ ਕਰਨ ਦੇ ਮਨਸੂਬੇ ਫੇਰ ਕਹਿਣਗੇ ਜੀ ਅਤਿਵਾਦ ਹੈ ਤਾਂ ਅਸੀਂ ਕਬਜ਼ਾ ਕੀਤਾ ਬੱਸ ਕੰਡਾ ਤਾਂ ਅਕਾਲੀ ਦਲ ਹੈ ਜੋ ਚੁੱਭਦਾ ਸੀ, ਹੁਣ ਇਹ ਸਿਮਰਨਜੀਤ ਮਾਨ ਨੂੰ ਭੀ ਨਹੀਂ ਪੁੱਛਦੇ ਭਾਵੇਂ ਉਹ ਤਾਂ ਹਾਲੀਆ ਪਾਕਿਸਤਾਨ ਪੱਖੀ ਸੀ ਆਹ ਹਰਪਾਲ ਸਿੰਘ ਬਲੇਰ ਭੀ ਇੱਜ਼ਤ ਬਚਾਉਣ ਲਈ ਬੋਲਦਾ ਹੈ ਪੁੱਛਦੇ ਉਹ ਇਹਨੂੰ ਭੀ ਨਹੀਂ, ਬੀਬੀ ਖਾਲੜਾ ਭੀ ਆਪਣੀ ਚੜਤ ਲਈ ਤਸਵੀਰੀ ਹੈ ਵਰਨਾ ਅੰਮ੍ਰਿਤਪਾਲ ਦਾ ਪਰਿਵਾਰ ਤਾਂ ਆਪਣੇ ਆਪ ਵਿੱਚ ਇਕ ਜਥੇਬੰਦੀ ਹੈ । ਉਹਨੂੰ ਪਤਾ ਹੈ ਕਿ ਗੰਡੇ ਦੇ ਪਤ ਉਘੜਨ ਲੱਗੇ ਤਾਂ ਸਭ ਭੇਤ ਖੁੱਲ੍ਹਣਗੇ, ਖੁੱਲ੍ਹਣੇ ਤਾਂ ਹਨ ਹੀ, ਕੀ ਕੇਜਰੀਵਾਲ ਦਾ ਨੀ ਪਤਾ ਲੱਗਿਆ ਕਿ ਧਨ ਵਿਦੇਸ਼ਾਂ ਤੋਂ ਆਇਆ ਸੀ ਹੁਣ ਈਮਾਨਦਾਰੀ ਬੁੜਕਦੀ ਹੈ, ਭਗਵੰਤ ਮਾਨ ਦਾ ਤਾਂ ਗੁੱਡਾ ਬੰਨ ਰਹੇ ਹਨ, ਸੱਚ ਨੀ ਲੱਗਦਾ ਰਹੀ ਗੱਲ ਸੁਖਪਾਲ ਖਹਿਰਾ ਉਹ ਤਾਂ ਰਿੰਨੀ ਪੱਕੀ ਪਾਵੇ ਪਾਣੀ ਹੈ ਹਰ ਵੇਲੇ ਦੂਜਿਆਂ ਦਾ ਡੌਰੂ ਆਪ ਪਤਾ ਨਹੀਂ ਕਿੰਨੇ ਘੜਿਆਂ ਦਾ ਪਾਣੀ ਪੀ ਕੇ ਹੁਣ ਕਾਂਗਰਸੀ ਆਗੂ ਬਨਣ ਲਈ ਤਹੂ ਪਰ ਲੱਗਦਾ ਨੀ ਕੋਈ ਨੇੜੇ ਲੱਗਣ ਦੇਵੇ ਜਗਾ ਜਗਾ ਕੇ ਮੀਤ ਕੋ ਪਹਿਲਾਂ ਤਾਂ ਭਗਵੰਤ ਮਾਨ ਦਾ ਮੀਤ ਸੰਗਰੂਰ ਜਤਾ ਕੇ ਹੁਣ ਫੇਰ ਜੜ੍ਹਾਂ ਪੱਟਣ ਤੇ, ਬੰਦੇ ਦਾ ਵਿਸ਼ਵਾਸ਼ ਨੀ ਰਹਿੰਦਾ ਭਾਵੇਂ ਕਿ ਸਿਆਸੀ ਤਾਂ ਵਿਸ਼ਵਾਸ਼ ਦਾ ਨਉਂ ਘੱਟ ਹੀ ਜਾਣਦੇ ਨੇ ਕੋਈ ਧਰਮੀ ਜਰੂਰ ਇਹਦੇ ਹਾਮੀ ਹੁੰਦੇ ਨੇ ਪੰਜਾਬ ਦੇ ਦੋ ਹੀ ਮੁੱਖ ਮੰਤਰੀ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਭਾਵੇਂ ਕਾਂਗਰਸੀ ਪਰ ਪੰਜਾਬੀ ਹੁਣ ਸਵ: ਬਾਦਲ ਸਾਹਬ ਪਰ ਆਹ ਲਾਣਾ ਪੰਜਾਬ ਹਿਤੈਸ਼ੀ ਨਹੀਂ ਹਨ ਭਾਂਤ ਭਾਂਤ ਦੀ ਲਕੜੀ ਹੈ ।
ਘੜਾ ਦੇਖ ਨਾ ਲਿਆ ਟਣਕਾ ਕੇ ਖਾ ਲਿਆ ਧੋਖਾ ਆਹੀ ਹਾਲ ਹੁਣ ਹੈ ! ਜਦ ਮੈਂ ਰਿੰਨ੍ਹੀਆਂ ਸੇਮੀਆਂ ਜੱਟ ਨੂੰ ਚੜ੍ਹ ਗਿਆ ਚਾਅ ਬਸ ਖਾਣ ਨੂੰ ਪਤਾ ਨੀ ਕੀਹਨੂੰ ਮਿਲਣੀਆਂ ਹਨ ਅੱਜ ਬੜੇ ਘੋੜਿਆਂ &lsquoਤੇ ਸਵਾਰ ਹੋਏ ਫਿਰਦੇ ਨੇ ਜੀ ਅਸੀਂ ਅਕਾਲੀ ਦਲ ਢਾਅ ਲਿਆ, ਪਰ ਭੁੱਲੋ ਨਾ ਖਿਡਾਰੀ ਦੌਦੀ ਦੇ ਕੇ ਥੱਲੇ ਸਿੱਟ ਕੇ ਉੱਠਣ ਜੋਗਾ ਨਾ ਛੱਡਦਾ, ਧੂਤ ਕੜੀਏ ਤਾਂ ਬੱਸ ਜੀ ਸੁਖਬੀਰ ਅਸਤੀਫਾ ਦੇਵੇ, ਇਹ ਕੌਣ ਅਖਵਾ ਰਿਹਾ ਹੈ । ਸੁਣੋ, ਢੀਂਡਸਾ ਲੱਗਿਆ ਸੀ, ਪਿੱਛੇ ਮਾਰੋ ਝਾਤੀ : ਇਹਨੇ ਬ੍ਰਹਮਪੁਰਾ ਧੜਾ ਦਾਗੀ ਕਰਕੇ ਛੱਡਿਆ, ਤੋਤਾ ਸਿੰਘ ਭੀ ਬਾਦਲ ਸਾਹਬ ਦੀਆਂ ਨਜ਼ਰਾਂ ਵਿੱਚ ਗਿਰ ਗਿਆ ਸੀ ਜਦੋਂ ਆਖਣ ਗਿਆ ਤੁਸੀਂ ਬ੍ਰਹਮਪੁਰੇ ਨੂੰ ਬੱਸ ਇਕ ਟੈਲੀਫੂਨ ਕਰ ਲਉ ਉਹ ਮੁੜਨ ਨੂੰ ਬੈਠਾ ਹੈ, ਬਾਦਲ ਸਾਹਬ ਕਹਿੰਦੇ ਜੀਹਨੇ ਜਾਣਾ ਜਾਵੇ ਮੈਂ ਨੀ ਕਿਸੇ ਨੂੰ ਫੂਨ ਕਰਨਾ, ਫੇਰ ਗੰਦ ਖਿਲਾਰ ਕੇ ਆਪੇ ਹੀ ਮੁੜ ਆਇਆ ਸੀ ਪਰ ਅੱਜ ਪੁੱਤ ਰਵਿੰਦਰ ਸਿੰਘ ਕਿਥੇ ? ਮੈਂ ਉਦੋਂ ਈ।ਮੇਲ ਪਾਇਆ ਕਿ ਭਾਈ ਦੁਕਾਨਦਾਰ ਰੇੜ੍ਹੀ ਲਉਂਦਾ ਸਜਦਾ ਨੀ ਨਾ ਗੱੁਲ ਖਲਾਰੋ ਤਾਂ ਬ੍ਰਹਮਪੁਰੇ ਦੇ ਪੁੱਤਰ ਨੇ ਈ।ਮੇਲ ਪਾਇਆ ਅਸੀਂ ਤੈਨੂੰ ਪੰਥਕ ਸਮਝਦੇ ਸੀ ਤੂੰ ਤਾਂ ਬਾਦਲਾਂ ਵਰਗੀ ਨਿਕਲੀ, ਸਾਨੂੰ ਮੱਤਾਂ ਨਾ ਦੇਹ, ਢੀਂਡਸਾ ਯੂ।ਕੇ। ਅਕਾਲੀ ਦਲ ਦਾ ਵਾਗਡੋਰ ਆਪਣੇ ਕਬੱਡੀ ਖਿਡਾਰੀ ਨੂੰ ਬਿਜ਼ਨੈੱਸ ਪਾਰਟਨਰ ਨੂੰ ਪੱਗੜੀ ਬੰਨਾ ਅਕਾਲੀ ਦਲ ਦਾ ਭੋਗ ਪਾ ਗਿਆ, ਮੈਂ ਜਦੋਂ ਇਹ ਮਨਜਿੰਦਰ ਸਿੰਘ ਸਿਰਸੇ ਨਾਲ ਆਇਆ ਤਾਂ ਟੈਲੀਫੂਨ &lsquoਤੇ ਸਲਾਹ ਦਿੱਤੀ ਕਿ ਹੁਣ ਸਭ ਅਕਾਲੀਆਂ ਨੂੰ ਮਿਲ ਪਰ ਨਾ ਜੀ, ਭਾਵੇਂ ਇਹਦੇ ਥਾਪੇ ਪ੍ਰਧਾਨ ਨੇ ਮੇਰੇ ਮੂੰਹ &lsquoਤੇ ਇਹਨੂੰ ਕਿਹਾ ਸੀ ਕਿ ਸੱਚ ਤਾਂ ਇਹ ਹੈ ਇਹ ਕੱਲੀ ਹੀ ਝੰਡਾ ਚੁੱਕੀ ਰੱਖਦੀ ਸੀ ਪਰ ਇਹ ਤਾਂ ਕੁਝ ਹੋਰ ਵਿਉਂਤ ਬਣਾਈ ਬੈਠਾ ਸੀ, ਮੈਂ ਭਾਵੇਂ ਦੁਖੀ ਤਾਂ ਹਾਂ ਪਰ ਆਸ਼ਾਵਾਦੀ ਹੋਣ ਕਰਕੇ ਹਿੰਮਤ ਰੱਖਦੀ ਹਾਂ ਕਿ ਭਲੇ ਦਿਨ ਆਵਣਗੇ ਤੇ ਉਹ ਭੀ ਯਾਦ ਰੱਖਦੀ ਹਾਂ ਕਿ ਦਿਨੇ ਦਖਾ ਦੂ ਤਾਰੇ ਤੇਰਾ ਵੈਲੀ ਯਾਰ, ਇੰਕਸ਼ਾਫ ਕਰਾਂ ਸੁਖਬੀਰ ਸਿੰਘ ਬਾਦਲ ਦਾ ਜੋ ਬੋਲ ਸੀ ਕਿ ਜੇਕਰ ਮੈਂ ਗਿਆ ਪੱਕਾ ਹੀ ਜਾਊਂ ਪੜਚੋਲ ਕੇ ਪਰਖੋ ਤੁਹਾਨੂੰ ਭੱਠੀ &lsquoਤੇ ਦਾਣੇ ਭਨਾਉਣ ਲਈ ਨੀ ਬੈਠਣ ਦੇਣਾ । ਸੁਣੋ ਕਿਉਂ ਜਦੋਂ ਵੈਰੀ ਨਾਲ ਸਾਂਝਾ ਪਾ ਲਵੋ, ਖਤਰਾ ਹੀ ਖਤਰਾ ਸੁਖਬੀਰ ਸਿੰਘ ਬਾਦਲ ਦਾ ਖੇਤਰ ਉਹਦੇ ਕੋਲ ਵਪਾਰਕ ਤਜਰਬਾ ਹਰਿਆਣੇ ਜਾਇਦਾਦ, ਦਿੱਲੀ ਵਿੱਚ ਭੀ ਸਹਿਯੋਗੀ, ਕੀ ਲੈਣਾ ਹੈ ਤੁਹਾਤੋਂ ਢੁੱਚਰਾਂ ਸੁਣਕੇ ਪਰ ਤੁਹਾਨੂੰ ਹੜੱਪ ਕਰਨਗੇ ਕਿਸਾਨ ਆਗੂ ਤਾਂ ਹਨ ਹੀ ਕਾਂਗਰਸੀ, ਭਾਜਪਾ ਆਪ ਹਾਵੀ ਹੋਊ ਤੁਹਾਡੇ ਕੋਲ ਮਾਊ ਘਰ ਬਾਰ ਜਬਤ ਤੁਸੀਂ ਫੇਰ ਕਿਰਾਏਦਾਰ ਜਾਹ ਤੁਰੇ ਫਿਰਿਉ ਮੂੰਗਰਾ ਖਾਂਦੇ ਅਚੱਵੀ ਲੱਗੀ ਹੈ ਹੁਣ ਪ੍ਰਧਾਨਗੀ ਦੀ ਨਹੀਂ ਬੱਸ ਭਾਜਪਾ ਵਿੱਚ ਭਾਈਵਾਲੀ ਦੀ, ਲਿਖਦੀ ਜਾਵਾਂ ਭਾਈਵਾਲੀ ਪਾਰਟੀ ਦੀ ਹੁੰਦੀ ਹੈ, ਵਿਅਕਤੀਆਂ ਦੀ ਨਹੀਂ, ਭਲਾ ਕੀ ਲੈਣਾ ਹੈ ਤੁਹਾਡੇ ਕੋਲੋਂ ਮੋਦੀ ਨੇ, ਉਹਨੇ ਤਾਂ ਪੈਰ ਉਖਾੜਨੇ ਨੇ ਜੋ ਤੁਸੀਂ ਪੱਧਰਾ ਕਰੀ ਜਾ ਰਹੇ ਹੋ । ਰਹੀ ਗੱਲ ਗਿਆਨੀ ਹਰਿਪ੍ਰੀਤ ਸਿੰਘ ਦੀ ਉਹ ਤਾਂ ਯੂ।ਕੇ। ਆ ਕੇ ਗੁੱਲ ਖਿਲਾਰ ਗਿਆ ਸੀ ਬੁੱਤ ਉਦਘਾਟਣ &lsquoਤੇ ਫੇਰ ਰਾਘਵ ਚੱਢੇ ਦੇ ਵਿਆਹ &lsquoਤੇ ਹੁਣ ਕਹਿੰਦਾ ਵਿਚਾਰ ਕਰ ਸਕਦਾ ਹਾਂ ਪ੍ਰਧਾਨਗੀ ਦੀ ਤੂੰ ਗ੍ਰੰਥੀ ਹੈਂ ਧਰਮ ਦਾ ਉਟ ਆਸਰਾ ਲੈ, ਫਤਿਹ ਸਿੰਘ ਸੰਤ ਸੀ, ਲੌਂਗੋਵਾਲ ਸੰਤ ਸਨ ਨਾਲੇ ਸਮਾਂ ਹੋਰ ਸੀ, ਹੁਣ ਤਾਂ ਰੱਬ ਨੂੰ ਅਗਲੇ ਸਵਾਲ ਕਰਕੇ ਸੰੁਨ ਕਰੀ ਜਾਂਦੇ ਨੇ ਤਾਂ ਤੁਸੀਂ ਕੀਹਦੇ ਪਾਣੀ ਹਾਰ ਸੰਵੇਦਨਸ਼ੀਲਤਾ ਨਹੀਂ ਤਾਂ ਧਰਮ ਦਾ ਪ੍ਰਚਾਰਕ ਕਿਵੇਂ ਬਣ ਸਕਦਾ ਹੈ, ਭਾਵੇਂ ਸਾਰੇ ਦੇ ਸਾਰੇ ਪ੍ਰਚਾਰਕ ਰੱਸੀ ਨਾਲ ਬੰਨਣ ਜੋਗੇ ਨੇ ਇਹ ਤਾਂ ਡੁੱਗ ਡੁਗੀਏ ਨੇ, ਹੋਰ ਸੁਣੋ ਭਾਈ ਸਾਹਬ ਦੀ ਉਪਾਧੀ ਸਸਤੀ, ਅੰਮ੍ਰਿਤਪਾਲ ਭਾਈ ਸਾਹਬ ਹਾਲੇ ਤੱਕ ਕਿਸੇ ਹੋਰ ਨੂੰ ਇੰਨੀ ਪ੍ਰਸਿੱਧੀ ਨਹੀਂ ਮਿਲੀ ਹਾਂ ਦੀਪ ਸਿੱਧੂ ਭੀ ਮੋਨੇ ਤੋਂ ਕਿਰਪਾਨ ਚੁੱਕ ਬਣਿਆ, ਸਭ ਗਤੀਵਿਧੀਆਂ ਸ਼ੱਕੀ ਹਨ ਅਕਾਲ ਤਖ਼ਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭੀ ਜਵਾਬ ਦੇਹ ਹਨ, ਕਿਉਂ ਸ਼੍ਰੋਮਣੀ ਕਮੇਟੀ ਨੇ ਇਹਦੇ ਕੇਸ &lsquoਤੇ ਦਸਵੰਧ ਵਕੀਲ ਸਿਆਲਕੇ ਲਈ ਬਰਬਾਦ ਕੀਤਾ ਦੇਵੇ ਜਵਾਬ, ਤੁਹਾਡਾ ਭੀ ਥੱਲਾ ਲਾਇਆ, ਸੁਖਬੀਰ ਸਿੰਘ ਬਾਦਲ ਠੀਕ ਕਹਿੰਦਾ ਸੀ ਅੰਮ੍ਰਿਤਪਾਲ ਲਈ ਪਰ ਹਵਾ ਐਸੀ ਉਹਨੂੰ ਭੀ ਮੂੰਹ ਬੰਦ, ਹੁਣ ਭਾਜਪਾ ਦੇ ਪਾਜ ਉਘੜ ਜਾਣੇ ਹਨ ਜੇਕਰ ਕਾਂਗਰਸ ਸੁਹਿਰਦ ਹੋਵੇ ਕਿ ਇਹ ਸਭ ਫਿਲਮ ਭਾਜਪਾ ਦੀ ਹੈ । ਕਰਤਾਰ ਤਾਂ ਸਜਾ ਦੇ ਰਿਹਾ ਹੈ ਕਿਵੇਂ ਨਵੇਂ ਬਣੇ ਮੰਦਿਰ ਵਿੱਚ ਛੱਤ ਚੋਂਆ, ਆਹ ਯੋਗੀ ਅਦਿੱਤਿਆਨਾਥ ਦੇ ਖੇਮੇ ਬੰਦੇ ਰੱਬ ਨੂੰ ਪਿਆਰੇ ਹਾਂ ਦੁੱਖ ਕਿ ਸਜਾ ਬੇਗੁਨਾਹਾਂ ਨੂੰ ਮਿਲ ਰਹੀ ਹੈ, ਪਰ ਸੁਨੇਹੇ ਸਰਕਾਰਾਂ ਨੂੰ ਸਮਝਣ ਤਾਂ ਆਹ ਜੋ ਇਕ ਚੈਨਲ ਹੈ ਇਹਨੇ ਤਾਂ ਕਈ ਸਾਲ ਹੋ ਗਏ ਭੈਰਮੀ ਚੁੱਕੀ ਨੂੰ ਪਹਿਲਾਂ ਹੋਰ ਮੱਕੂ ਹੁਣ ਹੋਰ ਮਾਂਝੇ ਦਾ ਤਾਂ ਨਾ ਸੌਂਦਾ ਹੈ ਨਾ ਟਿਕਦਾ ਹੈ ਬੱਸ (ਪਹਿਲਾਂ ਮੋਨਾ ਹੁੰਦਾ ਸੀ) ਹੁਣ ਸਿੰਘ ਬੱਸ ਭਾਈ ਸਾਹਬ ਦੀ ਖੱਟੀ ਖਾਂਦਾ ਹੈ, ਭਾਅ ਦੀ ਬਣਾਈ ਰੱਖਦਾ ਹੈ, ਲੱਗਦਾ ਪੰਜਾਬ ਵਿੱਚ ਤਾਂ ਹੁਣ ਸਿੱਖ ਧਰਮ ਨਵਾਂ ਹੈ, ਆਹ ਮੇਰੇ ਭਰਾ ਇਥੇ ਚੈਨਲ &lsquoਤੇ ਦੁਹਾਈ ਪਾਉਂਦੇ ਨੇ ਜੀ ਅਸੀਂ ਮੂਰਤੀ ਪੂਜਾ ਨੀ ਕਰਦੇ, ਪਰ ਗੁਰਦੁਆਰੇ ਅੰਦਰ-ਬਾਹਰ ਮੂਰਤਾਂ ਨਾਲ ਭਰੇ ਤੇ ਬੁੱਤ ਭੀ ਬਣਵਾਏ ਮੂਰਤੀ ਕਾਗਜ਼ ਹੈ ਤਾਂ ਬੁੱਤ ਕੀ ਕੋਈ ਸਿਵਾਏ ਮੇਰੇ ਤੋਂ ਕਦੀ ਕੋਈ ਵਿਰੋਧ ਕਰਦਾ ਹੈ, ਹਰ ਗੁਰੂ ਘਰ ਸ਼ਾਮਿਲ ਹੈ । ਇਥੇ ਹੀ ਬੱਸ ਨਹੀਂ ਹੁਣ ਤਾਂ ਗੁਰੂ ਘਰਾਂ ਵਿੱਚ ਆਹ ਸੰਤਾਂ ਦੀ ਬਰਸੀ ਆਹ ਗੁਰੂ-ਵਿਆਹ ਆਦਿ, ਬੱਚਿਆਂ ਦੇ ਵਿਆਹਾਂ &lsquoਤੇ ਖਰਚ ਨਾ ਕਰੋ ਪਰ ਗੁਰੂ ਵਿਆਹ ਪੁਰਬ ਮਨਾਉ ਇਸ ਸਭ ਸਾਧ-ਮੱਤ ਤੇ ਹੁਣ ਚੈਨਲਾਂ ਦੀ ਖੱਟੀ ਧਰਮ ਬਣਾ ਲਿਆ, ਮੰਨਣਾ ਪਵੇਗਾ ਕਿ ਜਦੋਂ ਕੋਈ ਧਰਮ, ਸੂਬਾ ਜਾਂ ਦੇਸ਼ ਝਾਕ ਵਿੱਚ ਜੀਊਣ ਲੱਗ ਪਵੇ ਤਾਂ ਸਮਝੋ ਆਪਣਾ ਹੋਂਦ ਗੁਆ ਬੈਠਦਾ ਹੈ । ਹੁਣ ਦੇਖੋ ਕਿਵੇਂ ਅੰਮ੍ਰਿਤਪਾਲ ਨੂੰ ਪਗੰਬਰ ਬਣਾਈ ਫਿਰਦੇ ਨੇ ਕੋਈ ਭੈਰਮੀ ਲਿਆਉਣਗੇ, ਰਹੀ ਗੱਲ ਅਕਾਲੀ ਦਲ ਦੀ ਵਿਚੋਲਗੀਰੀ ਭੀ ਸੋਚ ਕੇ ਕਰਨ, ਭੱਜ ਤੜੱਕੇ ਹੋਏ ਅਗਲਾ ਘਰ ਦੇਖਣ ਬਿਨਾ ਹਟਣਗੇ ਨਹੀਂ ਅਖੇ ਆ ਦਿਉਰਾ ਤੈਨੂੰ ਅੱਡ ਕਰ ਦੇਵਾਂ, ਦੇ ਕੇ ਸੇਰ ਕੁ ਆਟਾ, ਵੇ ਨਿੱਤ ਕੌਣ ਲੜੇ, ਕੌਣ ਪਟਾਵੇ ਝਾਟਾ । 
ਬੱਸ ਹੁਣ ਜਾਣ ਦੇਣ ਵਿੱਚ ਹੀ ਭਲਾ ਹੋਰ ਨਾਲ ਰਲ੍ਹਣ ਨੂੰ ਬੈਠੇ ਨੇ ਉਨ੍ਹਾਂ ਨੂੰ ਸੰਭਾਲੋ । ਵੈਸੇ ਸਾਰਥਕ ਨੁਕਤਾਚੀਨੀ ਗੁਣਕਾਰੀ, ਊਲ ਜਲੂਲ ਧਿਰਕਾਰੀ ਪਰ ਕਿਸੇ ਮੁੱਦੇ &lsquoਤੇ ਕਰੋ ਨਾ ਕਿ ਆਪਣੇ ਹਿੱਤਾਂ ਲਈ, ਸਾਰਾ ਸਮਾਂ ਕੇਵਲ ਅਕਾਲੀ ਦਲ ਦੀ ਹੀ ਨਿੰਦਿਆ ਬੁਲਾਰੇ ਕੀ ਚੈਨਲ ਕੀ ਇਹ ਮੱਕਾਰੀ ਹੁੰਦੀ ਹੈ ਦਿਆਨਤਦਾਰੀ ਨਹੀਂ । ਹੁਣ ਭਗਵੰਤ ਮਾਨ ਸਰਕਾਰ ਬੇਹੀ ਹੋ ਗਈ ਕਦੇ ਵਿਦੇਸ਼ੀ ਵਹੀਰਾਂ ਘਤ ਗਏ ਮਨੁੱਖ ਵਿੱਚੋਂ ਹੁਣ ਸੁਹਿਰਦਤਾ ਮੁੱਕ ਗਈ ਬੱਸ ਚਤੁਰਾਈ ਰਹਿ ਗਈ ਮਾਨਸਿਕਤਾ ਹੀ ਬੇਹਬਲ ਹੋ ਗਈ ਭਟਕਦੀ ਫਿਰਦੀ ਹੈ । ਬਿਨਾਂ ਪਾਈ ਮੌਜੇ ਲਾਹ ਤੁਰਦੇ ਨੇ ਆਹ ਸੋਸ਼ਲ ਮੀਡੀਆ ਟਕੇ ਕਮਾਉਣ ਦਾ ਸਾਧਨ ਯੂ।ਟੀਊਬਾਂ ਘੁਮਾਈ ਜਾਂਦੇ ਨੇ ਜਲੰਧਰ ਚੋਣ ਹਟੂ ਫੇਰ ਜਿੰਮਨੀਆਂ ਆਈਆਂ ਤੇ ਡਬਰੂਗੜੀਏ ਆਉ ਜੀਹਨੇ ਖੜਨਾ ਕਰਨਗੇ ਰਾਜ ਤਾਂ ਸਾਡਾ ਹੈ, ਸਭ ਨਸ਼ਟੂ ਹਨ ਕੋਈ ਇਹ ਪੇਂਡੂ ਕਿਸਾਨ ਨਹੀਂ ਵਾਹੀਦਾਰ ਨੇ ਜਾਂ ਮੁਲਾਜ਼ਮ ਜਾਤੀਵਾਦ ਦਾ ਹੋਕਾ ਹੈ, ਤਬਾਹੀ ਦੇ ਰਾਹੀ, ਚਲੋ ਦੀਨ ਦੇ ਮਾਲਕ ਨੂੰ ਧਿਆਈਏ, ਜਦ ਸੱਚੀਆਂ ਸੁਣਾਈਆਂ ਬੜਾ ਦੁੱਖ ਲੱਗੂ ਮੈਂ ਤਾਂ ਆਪਣੀ ਕਿਸੇ ਅਵੱਗਿਆ ਦੀ ਭੁੱਲ ਬਖ਼ਸ਼ਾਉਂਦੀ ਹਾਂ ਜੇਕਰ ਦਾਤਾ ਮਿਹਰ ਕਰ ਦੇਵੇ । 
ਮੈਂ ਤਾਂ ਹਰ ਧਰਮ ਹਰ ਵਰਗ ਨੂੰ ਬਰਾਬਰਤਾ ਦੇ ਹੱਕ ਵਿੱਚ ਹਾਂ
ਪੜਚੋਲ ਪੰਨਾ : ਹਰ ਮਨੁੱਖ ਦੀ ਸੋਚਣੀ ਆਪਣੀ ਲੇਖਕਾਂ ਦੀ ਧੁਰਾ ਵੱਖਰੀ ਅੱਡਰੀ ਸਭਾਵਕ ਕੋਈ ਕਿਸੇ ਨੂੰ ਮਜਬੂਰ ਨਹੀਂ ਕਰ ਸਕਦਾ ਕਿ ਤੂੰ ਆਹ ਲਿਖ ਹਾਂ ਸਹਿਯੋਗੀ ਹੁੰਦੇ ਹਨ । ਅਰੰਧਤ ਪ੍ਰਸਿੱਧ ਹੈ ਖੱਬੀ ਧਾਰਾ ਦੀ ਹੈ, ਮੁਬਾਰਕ ਪਰ ਇਹ ਆਸ ਕਿ ਉਹ ਸਿੱਖ ਫਲਸਫੇ ਨੂੰ ਸੌ ਫੀਸਦੀ ਮੰਨੇ ਤੇ ਉਹੀ ਲਿਖੇ ਜੋ ਤੁਸੀਂ ਸੋਚਦੇ ਹੋ, ਇਹ ਕੋਈ ਕਿਵੇਂ ਮੰਨ ਜਾਊ ਕਿ ਸਿੱਖ ਗ੍ਰੰਥ ਤੇ ਸਿੱਖ ਸਭ ਦੁਨੀਆਂ ਤੋਂ ਉੱਤਮ ਕੀ ਭਿੰਡਰਾਂਵਾਲਾ ਲਹਿਰ ਸਿੱਖ ਫਲਸਫਾ ਸੀ, ਮੁੱਦੇ ਤਾਂ ਪਹਿਲਾਂ ਹੀ ਚੁੱਕੇ ਗਏ ਸਨ ਇਹ ਤਾਂ ਸਿਆਸੀ, ਆਪਸੀ ਗੁੱਟਬੰਦੀ ਦੀ ਵੈਰ ਕੱਢੂ ਸੀ, ਕੌਣ ਨਹੀਂ ਜਾਣਦਾ ਕਿ ਸਿੱਖਾਂ ਨੇ ਸਿੱਖ ਕਤਲ ਕੀਤੇ ਪੁਲਸ ਨਾਲ ਰੱਲ੍ਹਕੇ ਭੀ ਤੇ ਅੱਡ ਭੀ, ਬੀਬੀ ਕਿਰਨ ਕੌਰ ਤਾਂ ਮਾਂ ਦਾ ਕਤਲ ਹੀ ਭੁੱਲ ਬੈਠੀ ਏ, ਦੂਜਾ ਜੀ ਸ਼ੇਰੇ-ਪੰਜਾਬ ਮੁੜ ਆਵੇ ਸ਼ੇਖਚਿਲੀ ਜੀ ਹੁਣ ਵੋਟਾਂ ਪਾਉਗੇ ਕਿ ਰਾਜ ਆਵੇ ਤੇ ਤੁਸੀਂ ਕਮਿਸ਼ਨਰੀ ਛੱਡੋ ਤੇ ਘੱਟ ਗਿਣਤੀ ਵਿੱਚ ਤਾਂ ਜੱਟ ਭੀ ਹਨ ਕਿਉਂ ਉਹ ਕਮਿਸ਼ਨਰ ਨਹੀਂ ? ਮੈਂ ਨਾ ਤਾਂ ਭਿੰਡਰਾਂਵਾਲਾ ਲਹਿਰ &lsquoਤੇ ਨਾ ਹੀ ਹੁਣ ਅੰਮ੍ਰਿਤਪਾਲ ਦੀ ਵਹੀਰ ਨਾਲ ਸਹਿਮਤ ਹਾਂ, ਕੀ ਤੁਸੀਂ ਮੈਨੂੰ ਆਖੋ ਕਿ ਮੈਂ ਕਿਉਂ ਨਹੀਂ ਤੁਹਾਡੇ ਵਿਚਾਰਾਂ ਦੀ ਹਾਮਣ, ਮੈਂ ਪਖੰਡ ਹੀ ਮੰਨਦੀ ਹਾਂ ਜਾਤ ਪਾਤ ਨਹੀਂ ਤੁਸੀਂ ਤਾਂ ਮਿੰਟ ਮਿੰਟ &lsquoਤੇ ਜਾਤੀ ਹੀ ਪ੍ਰਚਾਰਦੇ ਹੋ, ਜਿਥੇ ਜੀ ਕਰਦਾ ਸਿੱਖ ਬਾਣੀ ਗੁਰਬਾਣੀ ਤੇ ਗੁਰੂ ਨੂੰ ਵਰਤੋ ਤੇ ਪੰਗਤੀਆਂ ਲਿਖੋ ਜਦੋਂ ਵਿਰੁੱਧ ਹੋਵੇ ਹੋਰ ਤੁੱਕ ਲਿਖੋ ਅੰਮ੍ਰਿਤਪਾਲ ਕਦੋਂ ਕੁ ਦਾ ਸਿੱਖ ਹਿਤੈਸ਼ੀ ਸੀ ? ਨਿਕਲਣਗੇ ਸਬੂਤ ਕਿ ਕਿਵੇਂ ਆਇਆ, ਖੜ੍ਹਾ ਕੀਤਾ ਹੁਣ ਹਾਲ ਦੁਹਾਈ ਕਾਨੂੰਨ ਭੀ ਨਹੀਂ ਮੰਨਣੇ ਇਹ ਵਿਚਾਰਧਾਰਾ ਖੱਬੀ ਨਹੀਂ ਤਾਂ ਕੀ ਇੰਨਸਾਫੀਏ ਇਸ ਦੇਸ਼ ਦੀ ਸਥਿਤੀ : ਨਸਲਵਾਦ ਦਾ ਕਾਨੂੰਨ ਲੇਬਰ ਪਾਰਟੀ ਵੇਲੇ ਸਾਡੀਆਂ ਸੰਸਥਾਵਾਂ ਨੇ ਘੋਲ ਕਰਕੇ ਬਣਵਾਇਆ ਪਰ ਅਸੀਂ ਆਪ ਸਭ ਤੋਂ ਵੱਧ ਨਸਲਵਾਦ ਹਾਂ, ਹੁਣ ਇਹ ਲਿਖਣਾ ਕਿ ਸਿੱਖ ਨੁਮਾਇੰਦਿਆਂ ਨੂੰ ਜਤਾਉ ਕਿਹੜੀ ਧਾਰਾ ਹੈ ? ਜੇਕਰ ਅੰਗ੍ਰੇਜ਼ ਆਖਣ ਤਾਂ ਨਸਲਵਾਦੀ ਹੁਣ ਚਲੋ ਚੋਣਾਂ ਵਿੱਚ ਏਸ਼ੀਅਨ ਸਿੱਖ ਬਹੁਤ ਆ ਗਏ ਕੀ ਇਹ ਕੇਵਲ ਸਿੱਖ ਮੁੱਦੇ ਹੀ ਚੁੱਕਣ ਪੰਜਾਬ ਦੇ ਹੀ ਫਰੋ੍ਹਲਣ ਫੇਰ ਇਹ ਕਿਹੜੀ ਧਾਰਾ ਏ ਨਾਲੇ ਲੇਬਰ ਪਾਰਟੀ ਤਾਂ ਆਪਣੀ ਭੱਲ ਲਈ 84 ਦੀ ਥੈਚਰ ਸਾਂਝ ਨੂੰ ਵਰਤਦੀ ਹੈ, ਮੈਂ ਤਾਂ ਹਰ ਧਰਮ ਹਰ ਵਰਗ ਨੂੰ ਬਰਾਬਰਤਾ ਦੇ ਹੱਕ ਵਿੱਚ ਹਾਂ ਨਾ ਕਿ ਸਾਨੂੰ ਦੋ ਮੰਡੇ ਦੂਜੇ ਭੁੱਖੇ ਫਿਰਨ ਭਾਵੇਂ ਸਿੱਖੀ ਨਹੀਂ ।
ਨੋਟ : ਅੰਮ੍ਰਿਤਪਾਲ ਪ੍ਰਤੀ ਮੇਰੇ ਵਿਚਾਰ ਫਰੋਲੋ ਹੁਣ ਮਾਤਾ ਦਾ ਬਿਆਨ ਫੇਰ ਪਿਛਾਂਹ ਮੁੜਨਾ ਅਸਲੀਅਤ ।
-ਬਲਵਿੰਦਰ ਕੌਰ ਚਾਹਲ ਸਾਊਥਾਲ