image caption:

ਹੁਣ ਬੇਰੁਜ਼ਗਾਰ ਨੌਜਵਾਨਾਂ ਲਈ ਜਾਰੀ ਕੀਤੀ ਵੀਜ਼ਾ ਲਾਟਰੀ ਸਕੀਮ

ਯੂ.ਕੇ ਹਾਊਮ ਆਫਿਸ ਨੇ ਅੱਜ ਤੋਂ ਦੋ ਦਿਨ ਲਈ ਜਾਰੀ ਕੀਤੀ ਭਾਰਤੀ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਵੀਜ਼ਾ ਲਾਟਰੀ ਸਕੀਮ, ਇਹ ਸਕੀਮ ਅੱਜ 16 ਜੁਲਾਈ ਤੋਂ ਲੈ ਕੇ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸੁਰੂ ਹੋਈ ਹੈ,ਜ਼ੋ 18 ਜੁਲਾਈ ਦੁਪਹਿਰ 1 :30 ਵਜੇ ਤੱਕ ਜਾਰੀ ਰਹੇਗੀ।ਇਸ ਸਕੀਮ ਤਹਿਤ ਸੈਂਕੜੇ ਭਾਰਤੀ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਲੜਕੇ ਲੜਕੀਆਂ ਦੋ ਸਾਲ ਦੇ ਵੀਜੇ ਤੇ ਯੂ.ਕੇ ਆ ਕੇ ਕਰ ਸਕਦੇ ਹਨ ਕੰਮ, ਅਤੇ 5 ਸਾਲ ਕਾਨੂੰਨੀ ਤੌਰ ਤੇ ਯੂ.ਕੇ ਰਹਿਣ ਉਪਰੰਤ ਪੱਕੇ ਤੌਰ ਤੇ ਯੂ.ਕੇ ਰਹਿਣ ਲਈ ਕਰ ਅਪਲਾਈ ਸਕਦੇ ਹਨ । Also Read - ਅਮਰੀਕਾ ਵਿਚ ਭਾਰਤ ਦੇ ਨਵੇਂ ਰਾਜਦੂਤ ਹੋਣਗੇ ਵਿਨੇ ਮੋਹਨ ਕਵਾਤਰਾ ਇਸ ਸਬੰਧੀ ਯ.ਕੇ ਦੇ ਇੰਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਸ਼ੀਤਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਭਾਰਤੀ ਉੱਚ ਵਿੱਦਿਆ ਪ੍ਰਾਪਤ ਲੜਕੇ ਲੜਕੀਆਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਯ.ਕੇ ਸਰਕਾਰ ਵੱਲੋਂ ਹਰ ਸਾਲ ਦੋ ਵਾਰ ਕੱਢੀ ਜਾਂਦੀ ਹੈ, ਪਿਛਲੇ ਸਾਲ ਇਸ ਲਾਟਰੀ ਵੀਜ਼ਾ ਸਕੀਮ ਰਾਹੀਂ 3ਹਜਾਰ ਦੇ ਕਰੀਬ ਭਾਰਤੀਆ ਨੂੰ ਵੀਜੇ ਮਿਲੇ ਸਨ, ਅਤੇ ਇਸ ਸਾਲ ਵੀ ਫਰਵਰੀ ਮਹੀਨੇ ਇਹ ਸਕੀਮ ਦੋ ਦਿਨ ਲਈ ਲਾਗੂ ਕੀਤੀ ਗਈ ਸੀ, ਜਿਸ ਤਹਿਤ ਸੈਂਕੜੇ ਭਰਤੀ ਲੜਕੇ ਲੜਕੀਆਂ ਨੂੰ ਇਸ ਸਕੀਮ ਦਾ ਲਾਭ ਹੋਇਆ। ਹੁਣ ਅੱਜ ਤੋਂ ਦੋ ਦਿਨ ਲਈ ਇਹ ਸਕੀਮ ਲਾਗੂ ਕੀਤੀ ਗਈ ਹੈ, ਇਸ ਸਕੀਮ ਤਹਿਤ ਬੜੀ ਅਸਾਨੀ ਨਾਲ 18 ਸਾਲ ਤੋਂ ਲੈ 30 ਸਾਲ ਤੱਕ ਦੀ ਉਮਰ ਦੇ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਲੜਕੇ ਲੜਕੀਆਂ ਯੂ.ਕੇ ਵੈਬਸਾਈਟ ਤੇ ਜਾਂ ਕੇ ਇਸ ਸਬੰਧੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਹਨ।