image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕਿਨਕਾ ਏਕ ਜਿਸੁ ਜੀਅ ਵਸਾਵੈ

ਪ੍ਰਮਾਤਮਾਂ ਨੂੰ ਤਾਂ ਭਾਵੇਂ ਦਾਤਾ ਤੂੰ ਹੀ ਹੈਂ, ਮੰਨ ਕੇ ਜੀਵਨ ਨੂੰ ਸਹੀ ਢੰਗ ਨਾਲ ਕਿਰਤ ਕਮਾਈ ਕਰਕੇ ਉਹਦਾ ਲੱਖ ਲੱਖ ਸ਼ੁਕਰ ਕਰੀਏ ਇਹ ਧਰਮ ਹੈ ਤੇ ਮੰਨੀਏ ਪਰ ਸਾਰਾ ਸਮਾਂ ਦਵੈਸ਼ ਭਾਵ, ਬਦਖੋਹੀਆਂ, ਤੁਹਮਤਾਂ, ਅਤਿਆਚਾਰ ਤੇ ਹੰਕਾਰੀ ਬਣੀਏ ਇਹ ਧਰਮ ਨਹੀਂ, ਭਾਵੇਂ ਪੁਰਾਤਨ ਕਾਲ ਵਿੱਚ ਭੀ ਗੁਰੂ ਕਾਲ ਵਿੱਚ ਭੀ ਇਹ ਸਭ ਕੁਝ ਵਾਪਰਦਾ ਹੀ ਰਿਹਾ ਹੈ, ਪਰ ਕੁਝ ਸੰਸਕ੍ਰਿਤੀ, ਸੱਭਿਅਤਾ ਤੇ ਪਰਿਵਾਰ, ਰਿਸ਼ਤੇ ਨਾਤੇ ਭਰੱਪਣ ਫੇਰ ਭੀ ਪ੍ਰਚੱਲਤ ਸੀ, ਅੱਜ ਧਰਮ ਦਾ ਪਸਾਰਾ ਤਾਂ ਇੰਨਾ ਕੁ ਵੱਧ ਗਿਆ ਕਿ ਕਿਸੇ ਕੋਲ ਭਾਈਚਾਰਕ ਜੀਵਨ ਦੀ ਵਿਹਲ ਨਹੀਂ, ਜਦੋਂ ਅਸੀਂ ਲੋਕ ਦੇਸ਼ ਛੱਡ ਆਏ ਤਾਂ ਜੀਉਣ ਲਈ ਇਥੇ ਪਰਾਏ ਵਤਨ ਦੀਆਂ ਰਵਾਇਤਾਂ ਨੂੰ ਅਪਨਾਉਣ ਲਈ ਬੜੇ ਬਦਲਾਅ ਲਿਆਂਦੇ, ਕਿਵੇਂ ਦੂਜੇ ਆਪਣੇ ਬਣਾਏ ਯਾਦ ਕਰੀਏ ਕਿ ਪਹਿਲਾਂ ਇਥੋਂ ਦੇ ਵਸਨੀਕਾਂ ਦੀ ਕਾਰੀ ਸਾਰੀ ਦੇਖ ਉਹਦੇ ਵਿੱਚ ਢਲੇ ਫੇਰ ਦੁਆਬਾ, ਮਾਲਵਾ, ਮਾਝਾ ਸਭ ਅਪਣਤ ਵਿੱਚ ਲਿਆਏ, ਮੇਲ ਮਿਲਾਪ ਭੈਣ ਭਰਾ ਬਣੇ, ਯਾਦ ਹੈ ਅਸੀਂ ਹਰ ਹਫ਼ਤੇ ਇਕ ਦੂਜੇ ਦੇ ਘਰੀਂ ਰਸੋਈ ਸਾਂਝੀ ਕਰਨੀ, ਇਕੱਠੇ ਬੈਠ ਕੇ ਖਾਣਾ ਪੀਣਾ ਹੱਸਣਾ ਦਿਲ ਹੌਲੇ ਕਰਨੇ ਉਦੋਂ ਗੁਰੂ ਦੁਆਰੇ ਲੰਗਰ ਖਾਉ ਵਾਲਾ ਰਵਾਜ ਨਹੀਂ ਸੀ, ਗੁਰੂ ਘਰ ਭੀ ਟਾਮੇ ਸਨ ਨਾਲੇ ਸਮੇਂ ਸਿਰ ਖੁੱਲ੍ਹਣੇ, ਲਿਖਦੀ ਜਾਵਾਂ ਸਾਡੇ ਮਿੱਤਰ ਜੋ ਤਰਖਾਣ ਸਨ ਪਰ ਪਤਾ ਨਹੀਂ ਸੀ ਕਿ ਕੌਣ ਕੀ ਹੈ ਭਰਾਵਾਂ ਤੋਂ ਵੱਧ ਪਿਆਰ ਸੀ, ਗਰਮੀਆਂ ਨੂੰ ਖੇਤਾਂ ਵਿੱਚ ਨਿਵੇਕਲੇ ਜਾ ਬੈਠਣਾ ਖਾਣਾ ਬਣਾ ਕੇ ਨਾਲ ਸਟੋਵ ਲਿਜਾਣਾ, ਫੇਰ ਬੱਚੇ ਹੋ ਗਏ ਉਨ੍ਹਾਂ ਨੇ ਸਭ ਰੱਲ੍ਹਕੇ ਖੇਡਣਾ, ਵੀਰ ਜੀ ਪੋਸਟ ਔਫਿਸ ਵਿੱਚ ਕੰਮ ਕਰਦੇ ਸਨ ਉਥੋਂ ਕੋਚ ਜਾਣੀ ਗਰਮੀਆਂ ਨੂੰ ਸੀ-ਸਾਈਡ ਤੇ ਸਰਦੀਆਂ ਨੂੰ ਕ੍ਰਿਸਮਿਸ ਸ਼ੌਪਿੰਗ ਉਨ੍ਹਾਂ ਸਾਡੀਆਂ ਟਿਕਟਾਂ ਲੈਣੀਆਂ, ਯਾਨੀ ਪਿੱਛੇ ਛੱਡੇ ਮਾਂ ਪਿਉ ਭੈਣ ਭਰਾ ਭੁੱਲ ਜਾਣੇ, ਐਸੀ ਹਵਾ ਧਰਮ ਦੁਆਰਿਆਂ ਦੀ ਆਹ ਚੁਰਾਸੀ ਨੇ ਚਲਾਈ ਕਿ ਭਰੱਪਣ ਅਲੋਪ, ਫੇਰ ਕਰੋਨਾ ਲਿਆਂਦਾ ਤਜਰਬੇਦਾਰਾਂ ਨੇ ਬੱਸ ਜੀ ਪਰਿਵਾਰ ਭੀ ਨਿਖੇੜ ਧਰੇ ਜੀ ਘਰੀਂ ਨੀ ਜਾਣਾ ਬਾਹਰੋਂ ਹੀ ਗਾਰਡਨ ਵਿੱਚੋਂ ਦੇਖ ਕੇ ਮੁੜੋ, ਯਾਦ ਹੈ ਮੇਰਾ ਭਰਾ ਭਰਜਾਈ ਗੇਟ ਤੇ ਖੜ੍ਹੇ ਹੀ ਬੱਸ ਠੀਕ ਹੈ ਮੈਂ ਕਿਹਾ ਕੀ ਕਰਦੇ ਹੋ ਅੰਦਰ ਆਉ ਨਾ ਨਾ ਬੱਸ ਠੀਕ ਹੈ, ਹੁਣ ਇਹ ਸਾਡਾ ਜੀਵਨ ਹੀ ਬਣ ਗਿਆ ਹੈ ਕਿ ਪਾਠ, ਸੰਸਕਾਰ, ਵਿਆਹ ਸ਼ਾਦੀਆਂ &lsquoਤੇ ਜਾਵੋ ਘਰੀ ਨੀ ਵਾੜਨੇ ਕੀੜੀਆਂ ਵਾਂਗੂੰ ਚੁਝ ਮਿਲਾ ਕੇ ਤੂੰ ਠੀਕ ਹੈ ਹਾਂ, ਕਈ ਵਾਰੀ ਤੁਰੇ ਜਾਂਦੇ ਠੀਕ ਹੋ, ਅਗਲਾ ਦੱਸ ਗਜ ਗਿਆ ਜਦੋਂ ਨੂੰ ਅਸੀਂ ਹਾਂ ਠੀਕ ਹਾਂ ਕਹਿਣਾ । 
ਪਿੱਛੇ ਝਾਤੀ ਮਾਰੋ ਤਾਂ ਇਥੇ ਜਾਤ-ਪਾਤ ਦਾ ਕੋਈ ਅਧਾਰ ਹੈ ਹੀ ਨਹੀਂ ਸੀ, ਸਾਡੇ ਮਿੱਤਰ ਪਰ ਸੀ ਸਕਾ ਭਰਾ ਤਰਖਾਣ ਕਦੀ ਇਹ ਗੱਲ ਮਨਾਂ ਵਿੱਚ ਆਈ ਹੀ ਨਹੀਂ ਸੀ ਸਾਡੇ ਬੱਚਿਆਂ ਨੂੰ ਪਤਾ ਨਹੀਂ ਕਦੋਂ ਜਾ ਕੇ ਪਤਾ ਲੱਗਾ ਤਾਂ ਹੈਰਾਨ ਕਿ ਇਹ ਕੀ ਮਾਜਰਾ ਹੈ ਪਰ ਉਹ ਮੈਨੂੰ ਸਕੀ ਭੈਣ ਹੀ ਸਮਝਦੇ ਸਨ ਕਦੀ ਕੰਮ ਤੋਂ ਘਰ ਅਉਂਦੇ ਨੂੰ ਪਤਨੀ ਨੇ ਦੱਸਣਾ ਅੱਜ ਕੋਫਤੇ ਬਣਾਏ ਨੇ ਭੈਣ ਜੀ ਨੂੰ ਪਸੰਦ ਨੇ ਫੂਨ ਕਰ ਲਉ ਬੱਸ ਜੀ ਅੱਜ ਇਧਰ ਖਾਣਾ ਹੈ, ਹੁਣ ਤਾਂ ਕਦੀ ਆਪਣਾ ਭਰਾ ਨੀ ਸੱਦਦਾ, ਬੱਚਿਆਂ ਨੂੰ ਨਾਨਕੇ ਪਤਾ ਨਹੀਂ ਕੀ ਹੁੰਦੇ ਨੇ, ਇਹ ਹੈ ਧਰਮ ਤੇ ਸੱਭਿਅਤਾ, ਅਸੀਂ ਧੰਨਵਾਨ ਤਾਂ ਹੋ ਗਏ ਪਰ ਪ੍ਰੇਮ ਨਿਘਾਰ ਵਿਰਸੇ ਵਿਸਾਰ ਪਰ ਹਾਂ ਲਿਖਾਰੀ ਜਰੂਰ ਕੇਵਲ ਲਿਖਤਾਂ ਵਿੱਚ ਕਿਤਾਬਾਂ ਵਿੱਚ ਭੜਾਸ ਕੱਢਦੇ ਨੇ, ਰਹਿੰਦੀ ਕਸਰ ਚੈਨਲਾਂ ਨੇ ਕੱਢ ਧਰੀ, ਅੱਜ ਔਥੇ ਮਹਾਨ ਸਮਾਗਮ ਹੈ, ਔਥੇ ਠੰਡੇ ਬੁਰਜ ਦਾ ਪਾਠ, ਬਰਸੀਆਂ ਸ਼ਹੀਦੀਆਂ ਦੀਆਂ ਕਤਾਰਾਂ, ਸਭ ਕਮਾਈ ਸਾਧਨ ਹਨ ਨਾ ਕਿ ਭਾਈਚਾਰਕ ਧੁਰੇ, ਪ੍ਰੋਗਰਾਮ ਬੜੇ ਚਿਰ ਮਗਰੋਂ ਮੋਤਾ ਸਿੰਘ ਸਰਾਏ ਜੋ ਵਿਰਸੇ ਦੀ ਵਾਰਤਾ ਪਰ ਪੁਰਾਣੇ ਫਰੋਲ ਕੇ ਨਹੀਂ ਹੁਣ ਭੀ ਸੁਝਾਉ ਕਿ ਭਾਈ ਪਨੀਰੀ ਨੂੰ ਜੋੜੋ ਨਾ ਕਿ ਬੁੜ ਲਾਣਾ ਹੀ ਪ੍ਰਚਾਵੋ, ਬੀਬੀ ਰੂਪਦਵਿੰਦਰ ਭੀ ਜਰੂਰ ਸ਼ਲਾਘਾਯੋਗ ਕੰਮ ਕਰਦੀ ਹੈ, ਇਹੋ ਜਿਹੇ ਪ੍ਰੋਗਰਾਮ ਸਾਰਥਕ ਹਨ ਪਰ ਸਾਡੇ ਬੱਚੇ ਨੀ ਦਿਲਚਸਪੀ ਰੱਖਦੇ ਤਾਂ ਭਵਿੱਖ ਦੀ ਚਿੰਤਾ ਹੈ, ਕੌਮਾਂ ਨਸਲਾਂ ਧੁਰੇ ਬਿਨਾਂ ਨੀ ਬਚਦੀਆਂ, ਅਫਸੋਸ ਸਾਡੀ ਕੌਮ ਤਾਂ ਬਿਖੜੇ ਪੈਂਡਿਆਂ ਦੀ ਬਣਗੀ ਜਾਤ-ਬਰਾਦਰੀ ਦੀ ਭਰਮਾਰ ਹੈ ਨਾਲੇ ਗੁਰੂ ਉਪਦੇਸ਼ ਕੇਵਲ ਪ੍ਰਚਾਰਨ ਲਈ, ਇਕ ਗੱਲ ਮੈਂ ਸਾਫ ਕਰ ਦੇਵਾਂ ਕਿ ਪ੍ਰਵਾਰਵਾਦ ਤਾਂ ਸਾਡੀ ਸਭਿਅਤਾ ਤੇ ਨਾਲੇ ਗੁਰੂ ਸਾਹਿਬ ਭੀ ਇਸ ਸੰਦਰਭ ਹੀ ਸਨ ਪਰ ਹੁਣ ਸਿਆਸੀ ਕਿੜਾਂ ਲਈ ਕੀ ਜੀ ਪ੍ਰਵਾਰਵਾਦ ਜੀ ਪੁੱਤ, ਨੂੰਹ, ਰਿਸ਼ਤੇਦਾਰ ਭੰਡੀ ਸਭ ਨਿੰਦਣ &lsquoਤੇ ਹਨ, ਇਹ ਸਭ ਅਕਾਲੀ ਦਲ ਨਹੀਂ ਬਾਦਲ ਪਰਿਵਾਰ ਤੇ ਹੀ ਨਜਲਾ ਕਿਉਂਕਿ ਪਤਾ ਹੈ ਹੋਰ ਕੋਈ ਭਿੜਨ ਵਾਲਾ ਨਹੀਂ ਪਰ ਕੋਈ ਇਹ ਵਿਰਾਸਤ ਦੀ ਪਿਛੋਕੜ ਤੱਕ ਜਾਣਕਾਰੀ ਲਈ ਜਾਗਰੂਕ ਨਹੀਂ ਦੁਬੱਲੋ ਅਕਾਲੀ ਦਲ ਬਾਦਲ ਪਰਿਵਾਰ ਦਾ ਕਹਿ ਕੇ ਕੀ ਹੋਰ ਕਿਸੇ ਦੇ ਪਰਿਵਾਰ ਸਿਆਸਤ ਵਿੱਚ ਨਹੀਂ ਕੀ ਇਥੇ ਦੇਖ ਲਵੋ ਪੁੱਤ, ਪਤਨੀ ਧੀ ਪਰ ਪ੍ਰਾਪੇਗੰਡਾ ਪੈਸਾ ਦਿੰਦਾ ਹੈ, ਪੰਛੀ ਭੀ ਦੂਜਿਆਂ ਲਈ ਚੀਕਦੇ ਨੇ ਪਰ ਅਸੀਂ ਮਨੁੱਖ ਹੁਣ ਅਗਾਂਹ ਵਧੂ ਬਣਗੇ ਹਾਲੇ ਦੇਸ਼ ਲੈਣ ਨੂੰ ਦੁਹਾਈ ਤੌਖਲੇ । 
ਇਤਿਹਾਸ ਦੀ ਕੇਵਲ ਮੰਤਵ ਲਈ ਹੀ ਕੂਕ, ਜਦੋਂ ਅਸੀਂ ਪੁਰਾਤਨ ਸਮੇਂ ਦੀ ਤਵਾਰੀਖ ਦੇਖੀਏ, ਬੋਲੀਆਂ ਸਿੱਠਣੀਆਂ, ਗੀਤ ਸਭ ਕੀ ਆਖਦੇ ਨੇ ਦੇਖੋ :-ਉਨ੍ਹਾਂ ਕਿੱਕਰਾਂ ਨੂੰ ਲੱਗਣ ਪਤਾਸੇ ਜਿਥੋਂ ਦੀ ਮੇਰਾ ਵੀਰ ਲੰਘਿਆ, ਵੀਰਾ ਆਈਂ ਵੇ ਭੈਣ ਦੇ ਵਿਹੜੇ ਪੁੰਨਿਆ ਦਾ ਚੰਨ ਬਣਕੇ, ਭੈਣ ਪਰਾਏ ਘਰ ਜੋ ਚਲੀ ਜਾਂਦੀ ਸੀ, ਭੈਣਾਂ ਵਰਗਾ ਸਾਕ ਨੀ ਕੋਈ ਟੁੱਟ ਕੇ ਨਾ ਬਹਿ ਜੀ ਵੀਰਨਾ ਪੀੜ੍ਹੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਣਾਵਾਂ, ਭਾਵੇਂ ਅੱਜ ਜੀਵਨ ਪੱਧਰ ਬਦਲ ਗਿਆ ਪਰ ਕੁਦਰਤੀ ਨਾਤੇ, ਭਾਈ ਭਰੱਪਣ ਤਾਂ ਹਰ ਕੌਮ ਵਿੱਚ ਹੈ, ਪਰ ਅਸੀਂ ਬਹੁਤ ਹੀ ਖੁਦਗਰਜ਼ ਹੋ ਗਏ ਹਾਂ, ਅਸੀਂ ਫੜਫੁਲੀਆਂ ਸਭ ਤੈਂ ਵੱਧ ਮਾਰਦੇ ਹਾਂ, ਧਰਮ ਦੀਆਂ ਭੀ ਜੀ ਸਭ ਤੋਂ ਉੱਤਮ ਹੈ ਪਰ ਪੈਰੋਕਾਰ ਮੱਧਮ ਨਿਖਿਧ ਲੰਗਰ ਪ੍ਰਥਾ ਸਾਂਭੀ ਬੈਠੀ ਹੈ ਸਾਨੂੰ ਭਾਵੇਂ ਨਗਰ ਕੀਰਤਨਾਂ ਵਿੱਚ ਹਾਜਰੀ ਕੇਵਲ ਮਨ ਪ੍ਰਚਾਵੇ ਲਈ ਪ੍ਰਬੰਧਕ ਗੋਲਕ ਤੇ ਨਾਲੇ ਕੌਸਲਾਂ, ਸਰਕਾਰ ਵਿੱਚ ਭੱਲ ਲਈ ਫੇਰ ਲਾਹੇ ਲੈਣੇ ਨੇ ਦੇਖ ਲਵੋ ਸਭ ਜੋ ਭੀ ਸਿਆਸਤ ਵਿੱਚ ਕੁੱਦੇ ਬਹੁਤੇ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚੋਂ ਜਾਂ ਲੇਬਰ ਪਾਰਟੀ ਦਾ ਕੰਮ, ਕੌਈ ਕੌਂਸਲਰ, ਐੱਮ।ਪੀ। ਸੱਚੇ ਮਨੋ ਲੋਕਾਂ ਦੀ ਸੇਵਾ ਨਹੀਂ ਕਰਦਾ, ਬੱਸ ਆਪਣੇ ਹਿੱਤਾਂ ਲਈ ਬਿਆਨ ਦਾਗਣੇ ਜਦੋਂ ਦੇ ਸਾਡੇ ਕੌਂਸਲਰ ਬਣਨੇ ਸ਼ੁਰੂ ਹੋਏ ਹਾਲਾਤ ਨਿਘਰ ਗਏ ਹੁਣ ਤਾਂ ਦਹਾਕੇ ਤੋਂ ਵੱਧ ਇਨ੍ਹਾਂ ਦੀਆਂ ਤਨਖਾਹਾਂ ਹੀ ਇੰਨੀਆਂ ਹਨ ਕਿ ਆਮ ਬੰਦਾ ਦਿਹਾੜੀ ਲਾ ਕੇ ਭੀ ਨੇੜੇ ਨੀ ਪਹੁੰਚਦਾ ਹੋਰ ਕੈਬਨਿਟਾਂ ਬਣਾ ਲਈਆਂ ਵੱਧ ਪੈਸੇ ਗੱਲ ਪੈਸਾ ਸਾਡਾ ਅਧਾਰ, ਪਧਾਰ, ਸਧਾਰ ਪਰ ਇਥੇ ਭੀ ਪਤੀ ਪਤਨੀ ਦੋਨੋ ਹੀ ਕੌਂਸਲਰ ਪਰ ਕੋਈ ਪਰਿਵਾਰਵਾਦ ਨੀ, ਆਹ ਚੈਨਲਾਂ ਨੇ ਧੂੜ ਪੱਟੀ ਪਈ ਹੈ ਸੁਖਾਵੇਂ ਸਬੰਧਾਂ ਦੀ ਦਿਉ ਪੈਸੇ ਕਰੋ ਸੇਵਾ ਕੱਲ੍ਹ ਮੈਨੂੰ ਤਿੰਨ ਫੂਨ ਆਏ ਮਿਲਣ ਨੂੰ ਬੜਾ ਚਿੱਤ ਕਰਦਾ ਮੈਂ ਕਿਹਾ ਧੰਨਭਾਗ ਆਉ ਜੀ ਆਇਆਂ ਨੂੰ ਮੇਰਾ ਸੁਝਾਉ ਭਾਈ ਆਪਸੀ ਮਿਲਾਪ ਵੱਲ ਵਧੋ ਹਾਂ ਸੈਂਟਰਾਂ ਵਿੱਚ ਜਾਉ ਪਰ ਕਸਰਤ ਕਰੋ ਉਸੇ ਤਰ੍ਹਾਂ ਲੰਗਰ ਛਕੋ (ਨਹੁਣ ਧੋਣ ਬਿਨਾਂ ਹੀ) ਤੇ ਦੋ ਘੰਟਿਆਂ ਵਿੱਚ ਘਰਾਂ ਨੂੰ ਭੱਜੋ ਨਹੀਂ ਮਨ ਫਰੋਲੋ ਦਿਲ ਹੋਲੇ੍ਹ ਕਰੋ ਸਿਹਤ ਲਈ । 
ਬੰਦਾ ਬੰਦੇ ਦੀ ਦਾਰੂ ਧਰਮ ਭੀ ਤਾਂ ਹੀ ਤਾਂ ਸੰਗਤ ਦੱਸਦਾ ਹੈ ਖੈਰ ਸਮਾਂ ਲੱਗੂ ਇਸ ਬਦਲਾ ਨੂੰ ਪਰ ਸਾਨੂੰ ਆਪਣੇ ਬੱਚਿਆਂ ਨੂੰ ਚਾਚਾ ਚਾਚੀ, ਤਾਇਆ ਤਾਈ, ਦਾਦੀ ਨਾਨੀ ਨਾਨਾ, ਮਾਮਾ ਮਾਮੀ, ਭੂਆ ਫੁੱਫੜ, ਮਾਸੀ ਮਾਸੜ ਦੇ ਨਾਤੇ ਸਮਝਾਉਣੇ ਪੈਣੇ ਹਨ, ਅੰਕਲ ਅੰਟੀ ਤਾਂ ਸਾਰੇ ਨੇ ਵਿਰਸਾ ਇਹਨੂੰ ਆਖਦੇ ਨੇ ਨਹੀਂ ਤਾਂ ਨਸਲਾਂ ਖ਼ਤਮ ਜੇਕਰ ਮਨ ਖੁਸ਼ ਹੈ ਆਪਸੀ ਸਬੰਧ ਗੂੜੇ ਤਾਂ ਸਿਹਤ ਭੀ ਬੁਲੰਦ, ਡਾਕਟਰ ਭੀ ਘੱਟ ਲੋੜਨਗੇ ਤੇ ਮਾਨਸਿਕਤਾ ਅਰੋਗ ਸੋਚਣੀ ਸੁੱਚੀ, ਮੱਤ ਕੁਮੱਤ ਨਹੀਂ, ਚਰਿੱਤਰ ਸਰਾਹੁਣ ਯੋਗ ਨਾ ਕਿ ਗੰਧਲੇ ਵਿਚਾਰ ਹਰ ਵੇਲੇ ਭੈੜੀ ਬੋਲੀ ਤੇ ਵਤੀਰਾ ਚੁਫੇਰਾ ਧੁੰਦਲਾ ਕੁਝ ਗਿਣਤੀ ਸੋਸ਼ਲ ਮੀਡੀਏ ਤੇ ਆਚਰਣ-ਹੀਣਤਾ ਵਧਾ ਰਹੀ ਹੈ ਨਿਕਾਰੋ, ਨਿੰਦੋ ਭੰਡੋ ਸੁਧਾਰੋ ਆਪੇ ਹੱਟ ਜਾਣਗੇ ਉਤਸ਼ਾਹਤ ਨਾ ਕਰੋ, ਮੈਂ ਤਾਂ ਇਸ ਰਾਹ ਦੀ ਪਾਂਧੀ ਨਹੀਂ ਹਾਂ ਜੀ ਉਪਾਅ ਕਰੋ ਕਿ ਸਿੱਖ ਇਕ ਮਾਣਮੱਤੀ ਕੌਮ ਬਣੇ ਪੁਰਾਣਾ ਸਮਾਂ ਯਾਦ ਕਰਦੀ ਹਾਂ ਕਿ ਕਿਵੇਂ ਅਸੀਂ ਸੰਸਥਾਵਾਂ ਭੀ ਬਣਾਈਆਂ ਗੁਰੂ ਘਰ ਆਲੀਸ਼ਾਨ ਧਰਮ ਦੀ ਬੜੀ ਲੜੀ ਲਾਈ ਪੰਜਾਬ ਤੋਂ ਅਕਾਲੀ ਦਲ ਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਸੱਦਣੇ ਤੇ ਸਨਮਾਨ ਕਰਨੇ ਅਕਾਲੀ ਦਲ ਲਈ ਕੋਲੋਂ ਫੰਡ ਦੇਣੇ ਸੋਚਦੀ ਹਾਂ ਕਿਵੇਂ ਭਾਈ ਸੋਹਣ ਸਿੰਘ ਅਕਾਲੀ (ਸਵਰਗਾਵਾਸੀ) ਹੋਰਾਂ ਘਰ ਲਿਆ ਕੇ ਨਾਲੇ ਤਾਂ ਚਰਨ ਪੁਆਉਣੇ ਨਾਲੇ ਕਹਿਣਾ ਬਲਦੇਵ ਸਿਆਂ ਆਹ ਲਿਆ ਕੱਢ ਐਨੇ ਪੌਂਡ ਸਨਮਾਨ ਲਈ ਲਿਖਾਂ ਸਵ: ਜ: ਮੋਹਨ ਸਿੰਘ ਤੁੜ ਹੋਰੀਂ ਆਏ ਕਾਫੀ ਗਿਣਤੀ ਵਿੱਚ ਸਮਰਥੱਕ ਰਾਤ ਦਾ ਭੋਜਨ ਸੀ ਤੇ ਬੜੀਆਂ ਵਿਚਾਰਾਂ ਕੀਤੀਆਂ, ਮੈਂ ਤਾਂ ਰਸੋਈ ਵਿੱਚ ਰੁੱਝੀ ਸੀ, ਜਾਣ ਲੱਗੇ ਤਾਂ ਅਕਾਲੀ ਸਾਹਬ ਆਦਤ ਮੁਤਾਬਕ ਬੋਲੇ ਬਲਦੇਵ ਸਿੰਘਾ ਲਿਆ ਕੱਢ ਐਨੇ ਤੇ ਸ਼੍ਰੀ ਮਾਨ ਸਾਹਬ ਕੋਲ ਉਨੇ ਨਹੀਂ ਸਨ ਤਾਂ ਆ ਕੇ ਕਹਿੰਦੇ ਤੇਰੇ ਕੋਲ ਰੱਖੇ ਹੁੰਦੇ ਨੇ ਕੱਢ ਕੇ ਦੇਹ ਜੇਕਰ ਨਾ ਹੁੰਦੇ ਤਾਂ ਕੀ ਹੁੰਦਾ, ਮੇਰੇ ਪਤੀ ਤੁੜ ਸਾਹਬ ਦਾ ਹੱਦੋਂ ਵੱਧ ਸਤਿਕਾਰ ਕਰਦੇ ਸਨ ਪੁਰਾਣੇ ਸਭ ਹੀ ਅਸੀਂ ਆਪਣੇ ਗ੍ਰਹਿ ਵਿਖੇ ਸੱਦੇ ਸਨ ਧੰਨ ਭਾਗ ਮੰਨਦੇ ਸੀ ਅੱਜ ਪ੍ਰਸੰਗ ਬਦਲ ਗਏ, ਸਮਾਂ ਅੱਡਰਾ ਆਉਂਦਾ ਹੀ ਹੁੰਦਾ ਪਰ ਮਨੁੱਖੀ ਕਦਰਾਂ ਕੀਮਤਾਂ ਚਰਿੱਤਰ ਮਾਨਮੱਤੇ ਹੋਣ ਭਾਵੇਂ ਪੰਜਾਬੀ ਵਿਦੇਸ਼ੀ ਜਾ ਵੱਸੇ ਹਨ ਪਰ ਬਹੁਤੇ ਰਵਾਜ ਜੋ ਆਪਣੇ ਲਈ ਲਾਹੇ ਬੰਧ ਹਨ ਪਾਲੇ੍ਹ ਜਾ ਰਹੇ ਹਨ, ਸਮਾਜੀ ਉੱਚਤਾ ਵੱਲ ਕੇਂਦਰਤ ਨਹੀਂ ਬੱਸ ਜੋ ਮੀਡੀਆ ਮੂਹਰੇ ਲਾਵੇ ਉਹੀ ਸੱਭਿਅਤਾ ।
ਗਉਣ ਕਰੇ ਚਹੁੰ ਕੁੰਟ ਕਾ ਪਾਰ ਬਰੰਮ ਨੂੰ ਚਿਤ ਵਸਾਈਏ ਤਾਂ ਤਨ ਮਨ ਸੀਤਲ ਪਰ ਸਾਨੂੰ ਇਸ ਪਾਸੇ ਸੋਚਣ ਦਾ ਸਮਾਂ ਨਹੀਂ ਹਫੜਾ ਦਫੜੀ ਜੀਵਨ ਦਾ ਹਿੱਸਾ ਬਣ ਚੁੱਕਾ ਹੈ, ਜੇਕਰ ਵਿਅਕਤੀ ਠਰੰਮੇ ਨਾਲ ਜੀਉਣ ਭੀ ਤਾਂ ਭੀ ਨੇਤਾ ਗਿਰੀ ਟਿਕਣ ਨੀਂ ਦਿੰਦੀ, ਸਿੱਖਾਂ ਦਾ ਹਰ ਦੇਸ਼ ਵਿੱਚ ਹੀ ਆਢਾ, ਹਰ ਸਰਕਾਰ ਨਾਲ ਜੀ ਸਾਡੇ ਨਾਲ ਵਿਤਕਰਾ ਜੋ ਮੈਂ ਕਾਰਨ ਲੱਭਿਆ ਹੈ ਕਿ ਸਾਡਾ ਧਰਮ ਨਿਵੇਕਲਾ ਕੇਵਲ ਰਹਿਣੀ ਬਹਿਣੀ ਦੇ ਅਧਾਰਤ ਕਰਕੇ ਨਹੀਂ ਤਾਂ ਧਰਮ ਤਾਂ ਸਾਰੇ ਹੀ ਸੁਹਿਰਦਤਾ ਦਾ ਉਪਦੇਸ਼ ਦਿੰਦੇ ਹਨ, ਸਾਡੀ ਪਛਾਣ ਵੱਖਰੀ ਕਰਕੇ ਕਈ ਔਕੜਾਂ ਹਨ ਜੋ ਕਿ ਦਸਮੇ ਗੁਰੂ ਸਾਹਿਬ ਦੇ ਫੌਜੀ ਜਾਮੇ ਵਿੱਚ ਜੀਵਨ ਕਰਕੇ ਅੱਡਰੇ ਰਹਿਤ ਕਰਕੇ ਹਨ, ਅਸੀਂ ਮੰਨਦੇ ਨਹੀਂ ਕਿ ਗੁਰੂ ਜੀ ਪਹਿਲੇ ਕਾਲ ਵਿੱਚ ਕੇਵਲ ਕੁਰੀਤਾਂ ਦੇ ਨਿੰਦਕ ਸਨ ਧਰਮ ਪਰਿਵਰਤਨ ਇੰਨਾ ਨਹੀਂ ਸੀ, ਜਿਉਂ ਜਿਉਂ ਸਮਾਂ ਤੇ ਗੁਰੂ ਗੱਦੀ ਬਦਲਦੀ ਗਈ ਕੁਝ ਵੱਖਰੇ ਢੰਗ ਤਾਂ ਹੋਣੇ ਹੀ ਸਨ ਪਰ ਉਹ ÍਿੂਟEਥਣੂਞ ਸੀ, ਪਰ ਦਸਮੇ ਜਾਮੇ ਤੱਕ ਕਈ ਐਸੀਆਂ ਘਟਨਾਮਾਂ ਵਾਪਰੀਆਂ ਰੲÍੂਟEਥਣੂਞ ਜਿਹੀ ਬਣ ਗਈ ਤੇ ਸਿੱਖ ਧਰਮ ਵਿੱਚ ਪਹਿਲਾਂ ਤਾਂ ਹਿੰਦੂ ਰਾਜਪੂਤਾਂ ਵਿੱਚੋਂ ਸਿੱਖ ਬਣੇ ਤੇ ਫੇਰ ਦਰ੍ਹਾ ਖੈਬਰ ਰਾਹੀਂ ਜੋ ਧਾੜਵੀ ਆਏ ਉਹ ਇਸਲਾਮੀ ਸਨ ਪਰ ਇਧਰ ਆ ਕੇ ਸਿੱਖੀ ਵਿੱਚ ਪ੍ਰਵੇਸ਼ ਕਰ ਗਏ, ਪਰ ਸੰਸਕਾਰ ਵੱਖਰੇ ਸਨ ਤਾਂ ਨਸਲਾਂ ਵਿੱਚ ਭੀ ਭਿੰਨਤਾ ਲਾਜ਼ਮੀ ਸੀ, ਬੱਸ ਆਹ ਕਾਰਨ ਹਨ ਕਿ ਸਾਧਾਰਨ ਸਿੱਖ ਤਾਂ ਸ਼ਾਂਤੀ ਚੁੱਪ ਤੇ ਕਿਰਤੀ ਹਨ ਪਰ ਕੁਝ ਤਬਕੇ ਗਰਮ ਦਲੀਏ ਤੇ ਫੇਰ ਨੇਤਾ ਲੋਕ ਤਾਂ ਉਨ੍ਹਾਂ ਦਾ ਲਾਭ ਲੈ ਕੇ ਆਪਣੇ ਕਾਰੋਬਾਰ, ਤਰੱਕੀਆਂ, ਨੌਕਰੀਆਂ ਤੇ ਚੰਗੇ ਅਹੁਦੇ ਹਾਸਲ ਕਰਦੇ ਹਨ, ਅੰਗ੍ਰੇਜ਼ਾਂ ਦੇ ਰਾਜ ਵਿੱਚ ਭੀ ਇਹੀ ਹਾਲ ਸੀ ਹੁਣ ਬਾਹਲੇ ਦੇਸ਼ਾਂ ਵਿੱਚ ਭੀ ਸ਼ੇਰੇ ਪੰਜਾਬ ਰਾਜ ਨੂੰ ਭਾਵੇਂ ਬਹੁਤ ਮਾਣਤਾ ਹੈ ਪਰ ਫੇਰ ਭੀ ਡੋਗਰੇ ਬੇਵਫ਼ਾ ਗਰਦਾਨੇ ਗਏ (ਸੱਚ ਜਾਂ ਝੂਠ) ਸਭ ਤੋਂ ਅੰਗ੍ਰੇਜ਼ ਕੱਢੋ ਸਿੱਖ ਮੁੁਦੱਈ ਗਦਰੀ ਬਾਬੇ ਫੇਰ ਬੰਬ ਧਮਾਕੇ ਜਲ੍ਹਿਆਂਵਾਲਾ ਬਾਗ (ਪੰਜਾਬ ਵਿੱਚ) ਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਊਧਮ ਸਿੰਘ ਯਾਨੀ ਸਾਡਾ ਤਾਂ ਜਨਮ ਹੀ ਬਗਾਵਤੀ ਹੈ, ਫੇਰ ਜਦੋਂ ਕੋਈ ਪ੍ਰਾਪਤੀ ਨਹੀਂ ਹੁੰਦੀ ਦੂਜੇ ਪਾਸੇ ਲੜਾਈ, ਇਤਿਹਾਸ ਪਰਖੋ ਕਿ ਅਸੀਂ ਕੀ ਖੱਟਿਆ ਤੇ ਕੀ ਕੀ ਗੁਆਇਆ ਤੇ ਕੀ ਪਾਇਆ, ਕੌਮਾਂ ਦੇ ਚਰਿੱਤਰ ਹੁੰਦੇ ਹਨ । 
ਮਾਮੇ ਕੰਨੀ ਬੀਰਵਲੀਆਂ ਭਾਣਜਾ ਆਕੜੇ ਹੁਣ ਸਾਡੇ ਦੇਸ਼ ਦੀ ਚੋਣ ਹੋਈ ਹੈ, ਸਰਕਾਰ ਬਦਲੀ ਹੈ, ਚਲੋ 14 ਸਾਲ ਦੇ ਪਿੱਛੋਂ ਕੁਝ ਤਾਂ ਬਦਲਾਅ ਆਉਣਗੇ ਪਰ ਸਾਨੂੰ ਉਨ੍ਹਾਂ ਬਦਲਾਮਾਂ ਨਾਲ ਬਹੁਤਾ ਸਰੋਕਾਰ ਨਹੀਂ ਅਸੀਂ ਤਾਂ ਜੀ ਦਰਜਨ ਸਿੱਖ ਪਹੁੰਚਗੇ ਚੰਗੀ ਗੱਲ ਹੈ ਹਿੱਸਾ ਲੈਣਾ, ਪਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਭਾਈ ਇਹ ਪਾਰਟੀ ਦੇ ਨੁਮਾਇੰਦੇ ਹਨ ਧਾਰਮਿਕ ਪੱਖੋਂ ਸਿੱਖ ਕੌਮ ਸਿੱਖ ਪਰ ਸਿੱਖਾਂ ਦੀ ਹੀ ਗੱਲ ਕਰਨ ਲਈ ਨਹੀਂ, ਸਾਰੇ ਖਿੱਤੇ ਦੇ ਪ੍ਰਤੀਨਿੱਧ ਹਨ, ਹੋਣੇ ਭੀ ਬਣਦੇ ਹਨ ਇਹ ਲੇਬਰ ਪਾਰਟੀ ਦੀ ਨੀਤੀ ਅਨੁਸਾਰ ਹੀ ਕੰਮ ਕਰ ਸਕਣਗੇ, ਹਾਂ ਮੁੱਦੇ ਤਾਂ ਦੂਸਰੇ ਵਰਗ ਦੇ ਭੀ (ਜਾਇਜ਼) ਚੁੱਕਦੇ ਸਨ, ਜੇਕਰ ਤੁਸੀਂ ਇਹੀ ਪ੍ਰਚਾਰ ਕਰੋਗੇ ਕਿ ਜੀ ਸਿੱਖੀ ਦੇ ਪੰਜਾਬ ਦੇ ਮੁੱਦੇ ਚੁੱਕੋ ਤਾਂ ਤੁਸੀਂ ਉਨ੍ਹਾਂ ਲਈ ਔਂਕੜਾਂ ਹੀ ਖੜ੍ਹੀਆਂ ਕਰੋਗੇ, ਸਿਆਸੀ ਪਾਰਟੀਆਂ ਦੀਆਂ ਨੀਤੀਆਂ ਹੁੰਦੀਆਂ ਹਨ, ਸਿੱਖਾਂ ਨੂੰ ਜਾਇਜ਼ ਤੇ ਵਾਜਵ ਮੁੱਦੇ ਹੀ ਉਭਾਰਨੇ ਚਾਹੀਦੇ ਹਨ ਨਾ ਕਿ ਸਾਰਾ ਸਮਾਂ ਪੰਜਾਬ ਦੀਆਂ ਹੀ ਸਮੱਸਿਆਵਾਂ ਦੇ ਹੋਕੇ ਦੇਵੋ, ਅਸਹਿਮਤੀ ਤੁਹਾਡਾ ਹੱਕ ਹੈ, ਮੈਂ ਇਕ ਆਪਣੇ ਵਿਚਾਰ ਲਿਖ ਰਹੀ ਹਾਂ, ਰਣਨੀਤੀ, ਰਾਜਨੀਤੀ ਤੇ ਧਰਮ ਨੀਤੀ ਵੱਖਰੀਆਂ ਹਨ ਪਰ ਸਿੱਖ ਧਾਰਾ ਮੰਨਦੀ ਨਹੀਂ ਸਗੋਂ ਧਾਰਨੀ ਹੈ ਕਿ ਸਾਡੀ ਪਾਲਿਸੀ ਸਹੀ ਹੈ ਸਭ ਮੰਨੋ ਨਹੀਂ ਮੰਨੋਗੇ ਤਾਂ ਸਾਨੂੰ ਦੂਜਾ ਰਾਹ ਅਉਂਦਾ ਹੈ । ਆਹ ਸਾਡਾ ਦੁਖਾਂਤ ਹੈ ਦੇਸ਼ ਕੀ ਵਿਦੇਸ਼ ਕੀ ਲੋਕਤੰਤਰ ਦਾ ਲੱਕ ਤੋੜ ਹੁੰਦਾ ਹੈ, ਸਰਕਾਰਾਂ ਫੇਰ ਆਪਣੇ ਪੈਂਤੜੇ ਬਦਲ ਬਦਲ ਹੋਰ ਕਾਨੂੰਨ ਬਣਾ ਦਿੰਦੀਆਂ ਹਨ ਫੇਰ ਅਸੀਂ ਉਨ੍ਹਾਂ ਨਾਲ ਜੂਝਣ ਲੱਗ ਜਾਈਦਾ ਹੈ, ਹੁਣ ਧਮੂਸਲ੍ਹੀ ਹੀ ਉੱਠੀ ਪਈ ਹੈ, ਜਿਉਂ ਹੀ ਪੰਜਾਬ ਵਿੱਚ ਖਾੜਕੂ ਲਹਿਰ ਚੱਲੀ ਕਹਿਰ ਹੀ ਕਹਿਰ, ਜੇਕਰ ਕੋਈ ਹੋਰ ਇਨ੍ਹਾਂ ਨੂੰ ਖਾੜਕੂ ਦਾ ਦੂਜਾ ਨਉਂ ਅਤਿਵਾਦੀ ਆਖ ਦੇਵੇ ਤਾਂ ਜੰਗ ਆਪ ਖਾੜਕੂਵਾਦ ਨੂੰ ਇਹ ਇਕ ਯੁੱਗ ਪਲਟਾ ਸਮਝਦੇ ਨੇ, ਬੋਲਣ ਦੀ ਅਜ਼ਾਦੀ ਨੂੰ ਹੱਕ ਪਰ ਦੂਜੇ ਨੂੰ ਜਬਾਨ &lsquoਤੇ ਤਾਲਾ ਲਾਉ ਦਾ ਅਦੇਸ਼ ਇਹ ਕੇਵਲ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਭੀ ਪ੍ਰਚੱਲਤ ਹੈ, ਅਤਿ ਤੇ ਰੱਬ ਦਾ ਵੈਰ ਹੁੰਦਾ ਹੈ ਇਹ ਸਾਡੀ ਨੀਤੀ ਬਹੁਤੀ ਕਾਰਗਰ ਸਿੱਧ ਨਹੀਂ ਹੋਈ, ਕੋਈ ਹੋਰ ਨਸਲ ਭੀ ਇਨ੍ਹਾਂ ਵਿਚਾਰਾਂ ਦੀ ਹੋ ਸਕੇਗੀ ਤੇ ਆਪਸੀ ਖਹਿਬਾਜ਼ੀ ਤੇ ਅੱਡ ਘਮਸਾਣ ਤੱਕ ਭੀ ਨੌਬਤ ਆ ਸਕਦੀ ਹੈ, ਭਵਿੱਖ ਵਿਚਾਰੋ । 
ਸਾਡੀ ਆਉਣ ਵਾਲੀ ਪੀੜ੍ਹੀ ਇਥੋਂ ਦੀ ਜੰਮ-ਪਲ ਵਾਸੀ ਤੇ ਦਾਅਵੇਦਾਰ ਹੈ । ਅਸੀਂ ਆਪਣੇ ਹੈਂਕੜ ਰਵੱਈਏ ਉਨ੍ਹਾਂ ਲਈ ਮੁਸੀਬਤਾਂ ਨਾ ਉਲੀਕੀਏ ਚੰਗੇ ਸ਼ਹਿਰੀ ਬਨਣ ਦੀਆਂ ਮੱਤਾਂ ਦੇਈਏ, ਪੰਜਾਬ ਦੀ ਸਿਆਸਤ ਉਥੇ ਹੀ ਚਲਾਉ ਉਹ ਲੋਕ ਜੋ ਆਖਦੇ ਨੇ ਜੀ ਵਿਦੇਸ਼ੀ ਵੱਸਦੇ ਸਿੱਖਾਂ ਦਾ ਦਿਲ ਪੰਜਾਬ ਹੀ ਹੈ ਇਹ ਤਾਂ ਉਨ੍ਹਾਂ ਲਈ ਲਾਭਕਾਰੀ ਪਰ ਸਾਡੇ ਬੱਚੇ ਸਾਡੇ ਤੋਂ ਕਿਨਾਰਾ ਕਰਨ ਤਾਂ ਕੀ ਅਸੀਂ ਪੰਜਾਬ ਦੇ ਉਹ ਲੋਕ ਜੋ ਕੇਵਲ ਇਥੋਂ ਧਨ ਹੂੰਝਣ ਲਈ ਸਾਨੂੰ ਚੱਕ ਦਿੰਦੇ ਨੇ ਜਾਂ ਆਹ ਇਥੇ ਦੀਆਂ ਸੰਸਥਾਵਾਂ ਤੇ ਉਥੇ ਦੇਖ ਲਵੋ ਇਨ੍ਹਾਂ ਵਰਗੇ ਹੀ ਕਿਸਾਨ ਨੇਤਾ ਕਿਵੇਂ ਕਾਂਗਰਸ ਦੇ ਚੱਕੇ ਯੂਨੀਅਨਾਂ ਨੇ ਸਾਲਾਂ ਤੱਕ ਧਰਨੇ ਲਵਾ ਪੰਜਾਬ ਦਾ ਸਤਿਆਨਾਸ਼ ਕਰਵਾਈ ਜਾਂਦੇ ਨੇ ਵਿਹਲੜ ਬਣਾ ਧਰਨਿਆਂ &lsquoਤੇ ਬੈਠੋ ਫੇਰ ਬੁਰਾ ਨਾ ਮਨਾਇਉ ਪੇਂਡੂਆਂ ਨੂੰ ਸੱਦ ਕੇ ਉਥੇ ਰੱਖੋ, ਮਰ ਜਾਣ ਤਾਂ ਸਰਕਾਰ ਦੇ ਸਿਰ ਮੁਆਵਜ਼ੇ ਮੰਗੋ, ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਿੱਚ ਲੱਖ ਲੱਖ ਦੇ ਧਰਿਆ, ਹੁਣ ਆਹ ਨਵਾਂ ਦੇਖੋ ਸ਼ੁਭਕਰਨ ਸਿੰਘ ਦੀ ਮੌਤ ਹਾਲੇ ਪੜਤਾਲ ਮੁਕੰਮਲ ਨਹੀਂ ਤੇ ਭਗਵੰਤ ਮਾਨ ਤੋਂ ਕਰੋੜ ਰੁਪੈਆ ਤੇ ਭੈਣ ਨੂੰ ਨੌਕਰੀ ਇਹ ਕਰੋੜ ਯੂਨੀਅਨਾਂ ਦਾ ਦੇਣਾ ਬਣਦਾ ਸੀ ਸਰਕਾਰ ਨੂੰ ਕੀ ਹੋਰ ਕਰਜ਼ਾ ਚੜ੍ਹਾ ਦਊ ਪਰ ਭਾਗੀਦਾਰ ਤਾਂ ਆਹ ਕਿਸਾਨ ਨੇ ਦਫੜੀ ਪੱਟੀ ਜਾਂਦੇ ਨੇ ਕਾਂਗਰਸ ਦੇ ਹੱਥ ਠੋਕੇ ਸਬੂਤ ਹਾਲੇ ਹੋਰ ਚਾਹੀਦੇ ਨੇ 7 ਐੱਮ।ਪੀ। ਹਾਲੇ ਜਲੰਧਰ ਦੱਬਣਾ ਫੇਰ ਜਿਮਨੀਆਂ ਇਨ੍ਹਾਂ ਕਿਸਾਨਾਂ ਨੇ ਤਾਂ ਘਰੀਂ ਜਾਣਾ ਹੀ ਨਹੀਂ ਜਿੰਨੀ ਦੇਰ ਮੋਦੀ ਨੀ ਜਾਂਦਾ, ਇਹ ਕੋਈ ਕਾਨੂੰਨਾਂ ਨੂੰ ਨੀ ਰੋਂਦੇ ਇਹ ਤਾਂ ਰਾਜ ਭਾਗ ਦੀ ਤਬਦੀਲੀ ਲਈ ਹੋਕਰੇ ਮਾਰਦੇ ਨੇ ਪੈਸਾ ਤਾਂ ਖੱਬੀਆਂ ਤਾਕਤਾਂ ਖਰਚਦੀਆਂ ਨੇ ਇਹ ਸਰਕਾਰ ਤੋਂ ਮੁਆਵਜ਼ੇ ਕਰਜਾ ਚੜੂ ਆਪ ਜਨਤਾ ਸਿਰ ਅਗਲੀ ਸਰਕਾਰ ਲਈ ਸਿਰ-ਦਰਦੀ, ਲੋਕ ਗਰੀਬ, ਕੇਂਦਰ ਨੂੰ ਕੀ ਪਏ ਭਟਕਦੇ ਫਿਰਨ, ਹੁਣ ਦਿੱਲੀ ਜਾ ਬੈਠਣਗੇ ਹੋਰ ਮੌਤਾਂ ਫੇਰ ਮੁਆਵਜ਼ੇ ਦੇ ਧਰਨੇ, ਮੋਦੀ ਨਾਲੋਂ ਵੱਧ ਇਹ ਤਾਂ ਕਾਂਗਰਸ ਦੀ ਮੁਹਿੰਮ ਹੈ, ਜੱਖਣਾ ਪੱਟ ਹੋ ਰਹੀ ਹੈ ਪੰਜਾਬ ਦੀ, ਕੋਈ ਭੀ ਵਫ਼ਾਦਾਰ ਨਹੀਂ ਆਪਣੀ ਆਪਣੀ ਕਿੜ ਕੱਢਦੇ ਨੇ ਪ੍ਰੋ: ਘੋਗਾ ਸੁਣ ਲਉ ਕਿਵੇਂ ਅਕਾਲੀਆਂ ਤੇ ਬੋਲਿਆ ਪੁੱਛੋ ਕਿ ਤੇਰੇ ਲਈ ਜੋ ਕੁਝ ਹੋਇਆ ਸੀ ਸਭ ਸੱਚ ਸੀ ਫੇਰ ਪ੍ਰੋ: ਬਲਵਿੰਦਰ ਪਾਲ ਸਿੰਘ ਆਖਦੇ ਨੇ ਮੇਰੀ ਸੇਵਕ ਸੋਸਾਇਟੀ ਨੂੰ ਨਾ ਪ੍ਰਮੰਨਿਆ ਤੇ ਡਾਕਟਰ ਚੀਮਾ &lsquoਤੇ ਗਿਲਾ, ਗੱਲ ਕੀ ਡਿੱਗੇ ਪਏ ਤੇ ਠੇਡਾ ਮਾਰ ਹੀਰੋ ਬਣੋ ਭਾਵੇਂ ਹਿੱਲ ਹੋਵੇ ਨਾ ।
ਟੋਰੀ ਪਾਰਟੀ ਹਾਰ, ਲੇਬਰ ਦਾ ਸ਼ਿੰਗਾਰ, ਰੰਗ ਦੇ ਕਾਲੇ ਨੂੰ ਮੋਗਿੳ ਕਲੀ ਕਰਾਵਾਂ, ਹਾਲੇ ਦੇਸ਼ ਚਿੱਟੇ ਰੰਗ ਦਾ ਹੀ ਹਾਮੀ ਰਿਸ਼ੀ ਸੁਨਕ ਨੇ ਹਾਲੇ ਕਾਹਲੀ ਕੀਤੀ, ਪਹਿਲਾ ਬੌਰਿਸ ਦੀ ਪਿੱਠ ਵਿੱਚ ਛੁਰਾ ਫੇਰ ਸਭ ਨੂੰ ਛੰਟਦਾ ਹੀ ਗਿਆ, ਅੰਤ ਚੋਣਾਂ ਦਾ ਐਲਾਨ ਆਪੇ ਹੀ ਪੱੁਛੇ ਦੱਸੇ ਬਗੈਰ, ਵੱਡਾ ਕਾਰਨ ਚੌਦਾਂ ਸਾਲ ਦਾ ਬਣਵਾਸ ਕੀਅਰ ਸਟਾਮਰ ਨੇ ਆਉਣਾ ਹੀ ਸੀ, ਸਬਕ ਕਿ ਹਾਲੇ ਕੋਈ ਹੋਰ ਭੂਰਾ ਰੰਗ ਇਸ ਕੁਰਸੀ ਵੱਲ ਝਾਂਕੇ ਨਾ, ਚਲੋ ਹੁਣ ਸਗਨ ਮਨਾਉ, ਆਪਣੇ ਆਪਣੇ ਐੱਮ।ਪੀ। ਨੂੰ ਚੰਗੀਆਂ ਹੀ ਨੀਤੀਆਂ ਵੱਲ ਤੋਰੋ, ਦੇਸ਼ ਦੀ ਆਰਥਕ ਦਸ਼ਾ ਸੁਧਰੇ ਤਾਂ ਹੀ ਤਰੱਕੀਆਂ ਨੇ ਖੁਸ਼ਹਾਲੀ ਹੋਵੇ, ਤੰਦਰੁਸਤੀ ਭੀ ਖੁਸ਼ੀ ਨਾਲ ਆ ਜਾਂਦੀ ਹੈ, ਸਿਹਤ ਵਿਭਾਗ ਦਾ ਬੋਝ ਭੀ ਹੋਲ੍ਹਾ ਹੋ ਸਕਦਾ ਹੈ । ਵਿਰੋਧਾਂ ਵੱਲ ਘੱਟ ਸਮਰਥਨਾ ਵੱਲ ਵੱਧ ਧਿਆਨ ਦੇਈਏ, ਸਰਕਾਰ ਨਾਲੋਂ ਕੌਸਲਾਂ ਦਾ ਹਾਲ ਸੁਧਰਣਾ ਅਤਿ ਜਰੂਰੀ ਹੈ, ਖਾਸ ਕਰਕੇ ਜਿਥੇ ਸਾਡੇ ਹਾਕਮ ਹਨ, ਉਨ੍ਹਾਂ ਨੂੰ ਥੋੜ੍ਹਾ ਲੋਕ ਪਾਲਕ ਵੱਲ ਪ੍ਰੇਰੋ, ਭਲਾ ਹੋਊਗਾ, ਬੇਨਤੀ ਹੈ ਕਿ ਆਪਾਂ ਦੇਸੀ ਰੰਗ ਨਾ ਚੜ੍ਹਾਈਏ, ਦੱਸਦੀ ਜਾਵਾਂ ਕੋਈ ਦੋ ਤੋਂ ਵੱਧ ਦਹਾਕੇ ਪਹਿਲਾਂ ਗਰੇਵਜੈਂਡ ਵੱਲੋਂ ਸਾਡੇ ਭਾਈਬੰਦ ਬੜਾ ਮਾਰ੍ਹਕਾ ਮਾਰ ਕੇ ਪੁਲਸ ਨੂੰ ਪੰਜਾਬ ਲੈ ਗਏ ਤੇ ਸਾਰੀ ਘਤਿਤ ਸਿਖਾ ਲਿਆਏ, ਇਕ ਲੇਬਰ ਕੌਂਸਲਰ ਮੇਰੇ ਨਾਲ (ਮੇਅਰ ਭੀ ਰਿਹਾ) ਕਮੇਟੀ ਤੇ ਸੀ, ਕਹਿੰਦਾ ਲਾਠੀ ਦਾ ਰਵਾਜ ਯਾਨੀ ਉਂਗਲ ਸਾਡੇ ਵੱਲ ਸੀ, ਅਸੀਂ ਪੁਰਾਣਿਆਂ ਪੰਜਾਬ ਵਿੱਚ ਅੰਗ੍ਰੇਜਾਂ ਦੇ ਪਿੱਠੂ ਤਾਂ ਗਰਦਾਨਦੇ ਹਾਂ ਪਰ ਪੀੜ੍ਹੀ ਥੱਲੇ ਭੀ ਸੋਟਾ ਨਹੀਂ ਫੇਰਦੇ, ਮੰਜੀ ਦੀ ਤਾਂ ਛੱਡੋ ਸਗੋਂ ਹੁਭਧੇ ਹਾਂ, ਗਜ਼ਬ ਮੇਰੇ ਗੁਆਂਢੀ ਹੰਸਲੋ ਤਾਂ ਸੀਮਾਂ ਮਲਹੋਤਰਾ ਐੱਮ।ਪੀ। ਨੂੰ ਸ਼੍ਰੀਮਤੀ ਹੀਵੈਟ ਕੂਪਰ ਨਾਲ ਹੋਮ ਮਨਿਸਟਰੀ ਵਿੱਚ ਛੋਟੀ ਵਜ਼ੀਰੀ ਨਾਲ ਨਿਵਾਜਿਆ ਗਿਆ ਹੈ, ਚੰਗੀ ਖ਼ਬਰ ਹੈ, ਲਿਖਦੀ ਜਾਵਾਂ ਸੀਮਾਂ ਨਾਲ ਮੇਰੀ ਕੋਈ ਸਾਂਝ ਤਾਂ ਨਹੀਂ ਪਰ ਭਾਈਚਾਰੇ ਨਾਲ ਗੱਲਬਾਤ ਤਾਂ ਹੁੰਦੀ ਰਹਿੰਦੀ ਹੈ, ਕਹਿੰਦੇ ਚੰਗੀ ਬੀਬੀ ਹੈ ਆਪਣੇ ਕੰਮ ਨਾਲ ਵਾਸਤਾ ਰੱਖਦੀ ਹੈ, ਭਾਰਤ ਪੰਜਾਬ ਦੇ ਝਮੇਲੇ ਵਿੱਚ ਨਹੀਂ, ਰਾਤ ਇਕ ਅਜੀਜ ਦਾ ਫੂਨ ਆਇਆ ਕਹਿੰਦਾ ਕੰਮ ਭੀ ਕਰਦੀ ਹੈ, ਤਾਂ ਹੀ ਤਾਂ ਕੋਈ ਨਿੱਜੀ ਵਿਰੋਧਤਾ ਨਹੀਂ ਬੱਸ ਪਾਰਟੀਆਂ ਦੇ ਆਪਣੇ ਬੰਦੇ ਖੜ੍ਹੇ ਸਨ, ਦੇਸ਼ ਵਿੱਚ ਵੈਸਾ ਭੇਸ ਭੀ ਕੁਝ ਹੱਦ ਤੱਕ ਸਹਾਈ ਹੁੰਦਾ ਹੈ, ਮਾੜਾ ਨਹੀਂ, ਤਾਂਘ ਵਤਨ ਦੀ ਭੀ ਠੀਕ ਹੈ ਪਰ ਹੁਣ ਇਹੀ ਸਾਡਾ ਦੇਸ਼ ਹੈ । ਭਾਰਤੀ ਪਾਸਪੋਰਟ ਵਾਲੇ ਅੱਡ ਹਨ । ਅਸੀਂ ਸਪੁੱਤਰਤਾ ਗੁਣ ਹੈ ਗੁਆਈਏ ਨਾ ਅਪਣਾਈਏ, ਜਿਥੇ ਵਸੀਏ ਭਲਾ ਕਹੀਏ । ਭਵਿੱਖ ਵੱਲ ਦੇਖ ਆਪਣਾ ਵਰਤਮਾਨ ਤੌਲੀਏ, ਸੰਸਾਰ &lsquoਤੇ ਬੜੀ ਭਾਰੀ ਹੈ, ਕਰਨੀਆਂ ਤਾਂ ਮਨੁੱਖੀ ਹਨ ਪਰ ਫੇਰ ਭੀ ਆਸਰਾ ਰਾਮ ਦਾ ਹੀ ਤੱਕਣਾ ਪੈਂਦਾ ਹੈ, ਅਜੋਕੀ ਸਥਿਤੀ ਦੇਖੋ ਇਥੇ ਭੀ ਗੁਰੂ ਘਰਾਂ ਵਿੱਚ ਪੰਜਾਬ ਸਮੱਸਿਆ ਆਈ ਲੱਗਦੀ ਹੈ, ਕਾਰਨ ਤਾਂ ਸੋਸ਼ਲ ਮੀਡੀਆ ਖਲਾਰੇ ਪਾ ਰਿਹਾ ਹੈ, ਲੋਕ ਅਦਾਰੇ ਕੋਈ ਨਿੰਦਣ ਨੂੰ ਤਿਆਰ ਨਹੀਂ, ਸਾਡੇ ਦੇਸੀ ਚੈਨਲ ਮੂਹਰੇ । 
ਸਿਆਣਪਾਂ ਭਾਵੇਂ ਚੱਲਦੀਆਂ ਨਹੀਂ ਪਰ ਉਪਰਾਲੇ ਜਰੂਰ, ਸਾਡੇ ਦੇਸ਼ ਵਿੱਚ ਦੇਖੋ ਗਰੇਵਜੈਂਡ ਗੁਰਦੁਆਰੇ ਦੀ ਘਟਨਾ, ਭਾਵੇਂ ਪੂਰਨ ਸਬੂਤਾਂ ਵਾਂਝੋ ਲਿਖਣਾ ਵਾਜਵ ਨਹੀਂ ਪੰਜਾਬ ਅੰਮ੍ਰਿਤਪਾਲ ਦੇ ਪਰਿਵਾਰ ਤੇ ਕਸ਼ਟ, ਮੈਂ ਸਪੱਸ਼ਟ ਕਰਾਂ ਜਹਿਮਤ, ਦੁੱਖ, ਗੁਰਬਤ, ਮੁਕੱਦਮਾ, ਝਗੜਾ ਭਾਵੀ ਪੁੱਛਕੇ ਨੀ ਆਉਂਦੇ, ਪਰ ਖੁਦਾ ਖੈਰ ਰੱਖੇ, ਅਫਸੋਸ ਕਿ ਧਾਰਮਿਕ ਬਾਬੇ ਜਿਮੇ ਹੁਣ ਆਹ ਰਾਮ ਸਿੰਘ ਆਪ ਟਕਸਾਲ ਅੱਡ ਬਣਾਈ ਬੈਠਾ ਤੇ ਚੈਨਲ &lsquoਤੇ ਅਕਾਲੀ ਦਲ ਨੂੰ ਭੰਡਦਾ, ਕਾਂਗਰਸ ਦਾ ਨੀ ਕਸੂਰ ਚੁਰਾਸੀ ਵੇਲੇ ਇਨ੍ਹਾਂ ਨੇ ਲਿਖਤੀ ਸੱਦਾ ਦੇ ਕੇ ਕਰਾਇਆ, ਫੇਰ ਆਪ ਵਹੀਰਾਂ ਦਾ ਹਾਮੀ ਭਲਾ ਫੇਰ ਟਕਸਾਲਾਂ ਦਾ ਅੰਮ੍ਰਿਤ ਪੁਰਾਣਾ ਹੋਇਆ ਸੀ ਜੋ ਅੰਮ੍ਰਿਤਪਾਲ ਨੇ ੋਘਸਮਾਣ ਪਾਇਆ । ਪੰਜਾਬ ਨੂੰ ਤਾਂ ਖੇਡ ਮਦਾਨ ਬਣਾ ਤਾ ਇਨ੍ਹਾਂ ਸਰਕਾਰੀ ਅਦਾਰਿਆਂ ਨੇ, ਅਸੂਲ ਦੀ ਸੁਣੋ : ਲੇਬਰ ਪਾਰਟੀ ਦਾ ਐੱਮ।ਪੀ। (ਗੋਰਾ) ਕਲਾਈਵ ਲੁਇਸ ਸਹੁੰ ਚੁੱਕਣ ਵੇਲੇ ਆਖਤਾ ਮੈਂ ਪ੍ਰੋਟੈਸਟ ਵਿੱਚ ਕਿੰਗ ਲਈ ਸਹੁੰ ਚੁੱਕਦਾ ਹਾਂ ਪਰ ਮੈਂ ਰਿਪਬਲਿਕ ਹਾਮੀ ਹਾਂ, ਹੁਣ ਭਾਵੇਂ ਉਹਦੀ ਪੁਜ਼ੀਸ਼ਨ ਤੇ ਪ੍ਰਧਾਨ ਮੰਤਰੀ ਔਖੀ ਸਥਿਤੀ ਵਿੱਚ ਹਨ ਕਿ ਇਹ ਲੇਬਰ ਪਾਰਟੀ ਦਾ ਨਹੀਂ ਕੱਢੋ ਖੈਰ ਆਪਾਂ ਤਾਂ ਅਸੂਲ ਤੇ ਦ੍ਰਿੜ੍ਹਤਾ ਦੀ ਗੱਲ ਕਰਦੇ ਹਾਂ, ਕੀ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਅਜ਼ਾਦ ਸਨ ਤਾਂ ਸਹੁੰ ਇਸਦੇ ਚੁੱਕਦੇ ਸਭ ਢਕਵੰਝ ਨੇ ਮੇਰੀਆਂ ਲਿਖਤਾਂ ਤਾਂ ਪਹਿਲਾਂ ਹੀ ਸਭ ਦੱਸਦੀਆਂ ਹਨ ਇਹ ਸਭ ਪੰਜਾਬ ਵਿੱਚੋਂ ਸਿੱਖਾਂ ਦਾ ਬੋਲਬਾਲਾ ਖ਼ਤਮ ਕਰਕੇ ਹੋਰ ਪਾਰਟੀਆਂ ਨੂੰ ਸਿੱਖ ਸੰਸਥਾਵਾਂ ਤੇ ਕਾਬਜ਼ ਕਰਨਾ ਚਾਹੁੰਦੀਆਂ ਹਨ ਇਕ ਦਿਨ ਭਰਨਗੀਆਂ, ਸਰਕਾਰਾਂ ਨੇ ਜਦੋਂ ਟੋਲੇ ਸਿੱਧੇ ਕੀਤੇ ਦਿਨ ਆ ਜਾਣੇ ਹਨ ਉਡੀਕੋ ਭੈਰਮੀ ਚੱਕਣੀ ਚੰਗੀ ਨਹੀਂ ਹੁੰਦੀ ਸਾਹਮਣੇ ਹੁਣ ਤਖ਼ਤੀ ਪੜ੍ਹੀ ਜਾਵੋ ਨਾਲੇ ਸਣੋ, ਸ਼ੇਖ ਫਰੀਦਾ ਖੈਰ ਦੀਜੇ ਬੰਦਗੀ, ਹਰ ਨਸਲ, ਧਰਮ ਵਿੱਚ ਬੰਦੇ ਚੰਗੇ ਹੁੰਦੇ ਹਨ, ਮੇਰਾ ਤਾਂ ਬਹੁਤ ਤਜਰਬਾ ਹੈ ਕਿਰਾਏਦਾਰਾਂ ਕਰਕੇ, ਕੰਮ ਤੇ ਵਿਚਰਨ ਦਾ, ਮੇਰੇ ਵੇਲੇ ਤੇ ਸਾਊਥਾਲ ਪਾਰਕ ਵਿੱਚ ਦੋ ਦਿਨ ਅਹਿਮਦੀਏ ਮੁਸਲਮਾਨ ਕਿਤਾਬਾਂ ਦਾ ਸਟਾਲ ਲਾਇਆ ਕਰਦੇ ਸਨ ਹਰ ਸਾਲ, ਇੰਨਾ ਇੱਜਤ ਮਾਣ ਕਰਦੇ ਸਨ ਜਾਂਦੇ ਹੋਏ ਕਿਤਾਬਾਂ ਭੀ ਦੇ ਕੇ ਜਾਂਦੇ ਸਨ, ਇਸ ਕਰਕੇ ਮੇਰਾ ਸੁਭਾਅ ਸਭ ਵਰਗ ਦੇ ਲਈ ਪ੍ਰੇਮ ਭਾਵ ਵਾਲਾ ਬਣ ਚੁੱਕਿਆ ਹੈ ਹੁਣ ਈਦ-ਮੁਬਾਰਕ ਆਖਾਂਗੀ, ਰੱਬ ਨੇ ਕਿਹਾ ਹੈ ਕਿ ਮੇਰੀ ਸ੍ਰਿਸ਼ਟੀ ਨੂੰ ਪਿਆਰ ਕਰੋ, ਸਰਬਤ ਦਾ ਭਲਾ ਇਹੀ ਹੈ । ਸਿੱਖੀ ਦਾ ਭਾਵ ਕਿਸੇ ਤੋਂ ਉੱਚਾ ਨਹੀਂ ਸਗੋਂ ਨਿਮਰ ਹੈ, ਅੰਮ੍ਰਿਤਧਾਰੀ ਤਾਂ ਇਸ ਤੋਂ ਉੱਪਰ, ਪਰ ਵਾਸਤਵ ਵਿੱਚ ਸਾਖੀ ਨਹੀਂ ਭਰਦਾ, ਚਲੋ ਰਲ੍ਹ ਕੇ ਚੰਗੇ ਸਮਾਜ ਦੀ ਸਿਰਜਨਾ ਵੱਲ ਵਧੀਏ, ਸਿੱਖ ਧਰਮ ਨੂੰ ਲੱਗੇ ਆਹ ਬਾਬੇ ਜੋ ਕਿ ਗ੍ਰਹਿਣ ਹਨ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੂਰ ਕਰੋ, ਧਰਮ ਦਾ ਸਹੀ ਰੂਪ ਦਿਖਾਉ ਇਨ੍ਹਾਂ ਤਾਂ ਲਾਲਚ ਵਿੱਚ ਪੱਧਰ ਨੀਮਾਂ ਕਰ ਧਰਨਾ ਹੈ, ਗੁਰੂ ਘਰ ਪ੍ਰਬੰਧਕ ਇਨ੍ਹਾਂ ਦਾ ਪਸਾਰਾ ਕਰਵਾ ਰਹੇ ਨੇ, ਤਾਂ ਹੀ ਆਹ ਅਚੰਭੇ ਵਾਪਰ ਰਹੇ ਨੇ, ਗੁਰੂ ਘਰਾਂ ਦਾ 18 ਘੰਟੇ ਖੁੱਲ੍ਹਣਾ, ਸ਼ਸ਼ਤਰਾਂ ਦੀ ਪ੍ਰਦਰਸ਼ਣੀ ਕਿਹੜੀ ਮਰਿਯਾਦਾ ਹੈ, ਅੱਜ ਸੇਫਟੀ ਲਈ ਯਤਨ ਹਨ, ਅੱਗੋਂ ਤੁਹਾਡੀ ਮਰਜ਼ੀ, ਪਾਉ ਦੁਹਾਈ ਜੀ ਬੇਅਦਬੀ ਹੋ ਗਈ ਮੈਂ ਤਾਂ ਡਾਢੇ ਅੱਗੇ ਅਰਜੋਈ ਕਰਦੀ ਹਾਂ ਬਖ਼ਸ਼ ਦੇਹ । 
-ਬਲਵਿੰਦਰ ਕੌਰ ਚਾਹਲ ਸਾਊਥਾਲ