image caption:

ਕੈਨੇਡੀਅਨ ਪਾਸਪੋਰਟ ਹੋਇਆ ਹੋਰ ਤਾਕਤਵਰ

ਟੋਰਾਂਟੋ : ਪਾਸਪੋਰਟ ਦੀ ਤਾਕਤ ਦੇ ਮਾਮਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਪਛਾੜ ਦਿਤਾ ਹੈ। ਜੀ ਹਾਂ, ਕੈਨੇਡੀਅਨ ਪਾਸਪੋਰਟ ਦੁਨੀਆਂ ਦਾ ਸੱਤਵਾਂ ਸਭ ਤੋਂ ਤਾਕਤਵਰ ਪਾਸਪੋਰਟ ਬਣ ਕੇ ਉਭਰਿਆ ਹੈ ਜਦਕਿ ਅਮਰੀਕਾ ਨੂੰ ਦਰਜਾਬੰਦੀ ਵਿਚ ਅੱਠਵਾਂ ਸਥਾਨ ਹਾਸਲ ਹੋਇਆ ਹੈ। ਪਹਿਲੇ ਸਥਾਨ &rsquoਤੇ ਸਿੰਗਾਪੁਰ ਕਾਇਮ ਹੈ ਜਦਕਿ ਦੂਜਾ ਸਥਾਨ ਸਾਂਝੇ ਤੌਰ &rsquoਤੇ ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਸਪੇਨ ਨੂੰ ਮਿਲਿਆ ਹੈ। ਸਿੰਗਾਪੁਰ ਦੇ ਪਾਸਪੋਰਟ ਧਾਰਕਾਂ ਨੂੰ 195 ਮੁਲਕਾਂ ਦੇ ਵੀਜ਼ਾ ਮੁਕਤ ਸਫਰ ਦੀ ਸਹੂਲਤ ਮਿਲਦੀ ਹੈ ਜਦਕਿ ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਵਾਲੇ 192 ਮੁਲਕਾਂ ਦਾ ਵੀਜ਼ਾ ਮੁਕਤ ਸਫਰ ਕਰ ਸਕਦੇ ਹਨ।

ਆਸਟ੍ਰੀਆ, ਫਿਨਲੈਂਡ, ਆਇਰਲੈਂਡ, ਲਗਜ਼ਮਬਰਗ, ਨੈਦਰਲੈਂਡਜ਼, ਸਾਊਥ ਕੋਰੀਆ ਅਤੇ ਸਵੀਡਨ ਦੇ ਲੋਕ 191 ਮੁਲਕਾਂ ਵਿਚ ਬਗੈਰ ਵੀਜ਼ਾ ਤੋਂ ਜਾ ਸਕਦੇ ਹਨ। ਚੌਥੇ ਸਥਾਨ &rsquoਤੇ ਬੈਲਜੀਅਮ, ਡੈਨਮਾਰਕ, ਨਿਊਜ਼ੀਲੈਂਡ, ਨੌਰਵੇਅ, ਸਵਿਟਜ਼ਰਲੈਂਡ ਅਤੇ ਯੂ.ਕੇ. ਦੇ ਪਾਸਪੋਰਟ ਆਉਂਦੇ ਹਨ ਜਿਥੋਂ ਦੇ ਲੋਕਾਂ ਨੂੰ 190 ਮੁਲਕਾਂ ਵਿਚ ਵੀਜ਼ਾ ਮੁਕਤ ਸਫਰ ਦੀ ਸਹੂਲਤ ਮਿਲੀ ਹੋਈ ਹੈ। ਪੰਜਵੇਂ ਸਥਾਨ &rsquoਤੇ ਆਸਟ੍ਰੇਲੀਆ ਅਤੇ ਪੁਰਤਗਾਲ ਆਉਂਦੇ ਹਨ ਜਿਨ੍ਹਾਂ ਦੇ ਲੋਕ 189 ਮੁਲਕਾਂ ਤੱਕ ਬਗੈਰ ਵੀਜ਼ਾ ਸਫਰ ਕਰ ਸਕਦੇ ਹਨ। ਸੱਤਵੇਂ ਨੰਬਰ &rsquoਤੇ ਕੈਨੇਡਾ, ਚੈਕ ਰਿਪਬਲਿਕ, ਹੰਗਰੀ ਅਤੇ ਮਾਲਟਾ ਆਉਂਦੇ ਹਨ ਜਿਨ੍ਹਾਂ ਦੇ ਨਾਗਰਿਕਾਂਨੂੰ 187 ਮੁਲਕਾਂ ਵਿਚ ਬਗੈਰ ਵੀਜ਼ਾ ਤੋਂ ਜਾਣ ਦੀ ਸਹੂਲਤ ਮਿਲੀ ਹੋਈ ਹੈ।