ਪੁਲੀਸ ਦੀ ਹਿੰਸਕ ਕਾਰਵਾਈ ਦੀ ਵੀਡੀਓ ਵਾਇਰਲ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
 ਉੱਤਰੀ ਇੰਗਲੈਂਡ ਦੇ ਮਾਨਚੈਸਟਰ ਹਵਾਈ ਅੱਡੇ &rsquoਤੇ ਗ੍ਰਿਫਤਾਰੀ ਦੌਰਾਨ ਇੱਕ ਬ੍ਰਿਟਿਸ਼ ਪੁਲੀਸ ਅਧਿਕਾਰੀ ਨੂੰ ਇੱਕ ਵਿਅਕਤੀ ਦੇ ਸਿਰ &rsquoਤੇ ਠੁੱਡੇ ਮਾਰਦੇ ਹੋਏ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਦੇ ਵਿਰੋਧ &rsquoਚ ਲੋਕਾਂ ਨੇ ਪੁਲੀਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਨੂੰ ਸੁਤੰਤਰ ਸ਼ਿਕਾਇਤ ਨਿਗਰਾਨ ਕੋਲ ਭੇਜਿਆ ਹੈ। ਵੀਡੀਓ &rsquoਚ ਏਅਰਪੋਰਟ ਦੀ ਕਾਰ ਪਾਰਕਿੰਗ ਵਿੱਚ ਇੱਕ ਹਫੜਾ-ਦਫੜੀ ਵਾਲਾ ਦ੍ਰਿਸ਼ ਦਿਖਾਇਆ ਗਿਆ ਜਿਸ ਵਿੱਚ ਪੁਲੀਸ ਅਫ਼ਸਰ ਨੇ ਇੱਕ ਆਦਮੀ ਨੂੰ ਲੱਤ ਮਾਰੀ ਅਤੇ ਇਕ ਅਧਿਕਾਰੀ ਵੱਲੋਂ ਦੂਜੇ ਆਦਮੀ ਨੂੰ ਸਿਰ ਵਿੱਚ ਠੁੱਡੇ ਮਾਰਦੇ ਦਿਖਾਇਆ ਗਿਆ। ਗ੍ਰੇਟਰ ਮਾਨਚੈਸਟਰ ਪੁਲਿਸ (ਜੀਐਮਪੀ) ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਵਿੱਚ ਇੱਕ ਅਜਿਹੀ ਘਟਨਾ ਦਿਖਾਈ ਗਈ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ, ਤੇ ਲੋਕ ਇਸ ਬਾਰੇ ਸਹੀ ਤੌਰ &lsquoਤੇ ਬਹੁਤ ਚਿੰਤਤ ਹਨ।