image caption:

ਕੈਨੇਡਾ ਦੇ ਐਡਮਿੰਟਨ 'ਚ 6 ਪੰਜਾਬੀਆਂ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ ਦੀ ਐਡਮਿੰਟਨ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤੀ ਵਸੂਲੀ ਦੇ ਦੋਸ਼ ਹੇਠ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 34 ਸਾਲਾ ਮਨਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਮਨਿੰਦਰ ਧਾਲੀਵਾਲ ਫਿਰੌਤੀ ਵਿੱਚ ਸ਼ਾਮਲ ਇੱਕ ਅਪਰਾਧਿਕ ਸੰਗਠਨ ਦਾ ਆਗੂ ਹੈ।

ਐਡਮਿੰਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਪ੍ਰੋਜੈਕਟ ਗੈਸਲਾਈਟ 'ਤੇ ਇੱਕ ਅਪਡੇਟ ਦਿੱਤੀ, ਐਡਮਿੰਟਨ ਵਿਚ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਦੀ ਜਾਂਚ ਜੋ ਕਥਿਤ ਤੌਰ 'ਤੇ ਪੰਜਾਬ ਤੋਂ ਨਿਰਦੇਸ਼ਿਤ ਸਥਾਨਕ ਸ਼ੱਕੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ। ਇਸ ਸਬੰਧ ਵਿਚ ਹੁਣ ਤੱਕ 40 ਘਟਨਾਵਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਸ ਵਿਚ ਸ਼ੁੱਕਰਵਾਰ ਸਵੇਰੇ ਐਡਮਿੰਟਨ ਦੇ ਦੱਖਣ-ਪੱਛਮ ਵਿਚ ਕੈਵਨਾਗ ਵਿਚ ਇਕ ਅਪਾਰਟਮੈਂਟ ਵਿਚ ਅੱਗਜ਼ਨੀ ਦਾ ਹਮਲਾ ਵੀ ਸ਼ਾਮਲ ਹੈ।