image caption:

2 ਲੱਖ ਭਾਰਤੀ ਨੌਜਵਾਨ ’ਤੇ ਮੰਡਰਾਇਆ ਡਿਪੋਰਟੇਸ਼ਨ ਦਾ ਖਤਰਾ

 ਵਾਸ਼ਿੰਗਟਨ : ਅਮਰੀਕਾ ਵਿਚ 2 ਲੱਖ ਭਾਰਤੀ ਨੌਜਵਾਨਾਂ &rsquoਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾਅ ਰਿਹਾ ਹੈ ਅਤੇ ਸਮਾਂ ਲੰਘਣ ਦੇ ਨਾਲ ਉਮੀਦਾਂ ਟੁਟਦੀਆਂ ਮਹਿਸੂਸ ਹੋ ਰਹੀਆਂ ਹਨ। ਮਾਪਿਆਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰ ਬੱਚਿਆਂ ਦਾ ਭਵਿੱਖ ਧੁੰਦਲਾ ਕਰ ਸਕਦੀ ਹੈ ਅਤੇ ਵਾਈਟ ਹਾਊਸ ਵੱਲੋਂ ਇਸ ਸਮੱਸਿਆ ਲਈ ਰਿਪਬਲਿਕਨ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਵਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਪ੍ਰਵਾਸੀਆਂ ਦੇ ਤਕਰੀਬਨ ਢਾਈ ਲੱਖ ਬੱਚਿਆਂ ਨੂੰ ਪੱਕਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਣ ਕਾਰਨ ਮਤਾ ਅੱਗੇ ਨਹੀਂ ਵਧ ਰਿਹਾ।