ਸਿੰਗਾਪੁਰ ਵਿੱਚ 16 ਕਿਸਮ ਦੇ ਕੀੜੇ ਖਾਣ ਦੀ ਇਜਾਜ਼ਤ, ਇਨ੍ਹਾਂ ਵਿੱਚ ਝੀਂਗਰ, ਟਿੱਡੇ, ਮਧੂ ਮੱਖੀਆਂ ਸ਼ਾਮਿਲ
 ਸਿੰਗਾਪੁਰ: ਸਿੰਗਾਪੁਰ 'ਚ 16 ਤਰ੍ਹਾਂ ਦੇ ਕੀੜਿਆਂ ਨੂੰ ਭੋਜਨ 'ਚ ਸ਼ਾਮਿਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਵਿੱਚ ਝੀਂਗਰ, ਟਿੱਡੇ, ਗਰਬ, ਮਧੂ ਮੱਖੀ ਦੀ ਇੱਕ ਪ੍ਰਜਾਤੀ ਅਤੇ ਅਨਾਜ ਵਿਚ ਪੈਦਾ ਕਰਨ ਵਾਲੇ ਕੀੜੇ ਸ਼ਾਮਿਲ ਹਨ। ਅਸਲ ਵਿੱਚ, ਕੀੜੇ ਪਹਿਲਾਂ ਹੀ ਬਹੁਤ ਸਾਰੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਸਟ੍ਰੀਟ ਫੂਡ ਦਾ ਇੱਕ ਹਿੱਸਾ ਹਨ। ਪਰ ਸਿੰਗਾਪੁਰ ਵਿੱਚ, ਸਫਾਈ ਅਤੇ ਸਿਹਤ ਦੇ ਕਾਰਨਾਂ ਕਰਕੇ ਕੀੜਿਆਂ ਨੂੰ ਖਾਣ ਦੀ ਆਗਿਆ ਨਹੀਂ ਸੀ।
ਹਾਲਾਂਕਿ ਹੁਣ ਇੱਥੇ ਫੂਡ ਪਾਲਿਸੀ ਬਦਲ ਦਿੱਤੀ ਗਈ ਹੈ। ਸਿੰਗਾਪੁਰ ਦੀ ਫੂਡ ਏਜੰਸੀ ਨੇ ਹੁਕਮ ਦਿੱਤਾ ਹੈ ਕਿ ਖਪਤ ਲਈ ਪਾਸ ਕੀਤੇ ਗਏ ਕੀੜਿਆਂ ਨੂੰ ਮਾਹਿਰਾਂ ਦੀ ਨਿਗਰਾਨੀ ਹੇਠ ਹੀ ਪਾਲਿਆ ਜਾਵੇਗਾ। ਇਨ੍ਹਾਂ ਨੂੰ ਜੰਗਲੀ ਵਾਤਾਵਰਨ ਤੋਂ ਨਹੀਂ ਲਿਆਂਦਾ ਜਾਵੇਗਾ। ਦੇਖਭਾਲ ਦੌਰਾਨ ਉਹਨਾਂ ਨੂੰ ਖਰਾਬ ਭੋਜਨ ਨਹੀਂ ਦਿੱਤਾ ਜਾ ਸਕਦਾ
ਜਾਣਕਾਰੀ ਮੁਤਾਬਕ ਸਿੰਗਾਪੁਰ ਵਿੱਚ ਸਮੁੰਦਰੀ ਭੋਜਨ ਵੇਚਣ ਵਾਲੇ ਇੱਕ ਰੈਸਟੋਰੈਂਟ ਨੇ ਇਨ੍ਹਾਂ ਕੀੜਿਆਂ ਨੂੰ ਪਰੋਸਣਾ ਸ਼ੁਰੂ ਕਰ ਦਿੱਤਾ ਹੈ। ਰੈਸਟੋਰੈਂਟ ਵਿੱਚ ਕੀੜੇ-ਮਕੌੜਿਆਂ ਨੂੰ ਫਿਸ਼ ਕਰੀ ਦੇ ਨਾਲ ਪ੍ਰੌਨ ਅਤੇ ਟੋਫੂ ਖੁਆਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਰਾਈਡ ਰਾਈਸ 'ਚ ਕੀੜੇ-ਮਕੌੜਿਆਂ ਦੀ ਟਾਪਿੰਗ ਵੀ ਪਾਈ ਜਾਂਦੀ ਹੈ। ਰੈਸਟੋਰੈਂਟ ਦੇ ਮੀਨੂ ਵਿੱਚ 30 ਅਜਿਹੇ ਪਕਵਾਨ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇਹ ਕੀੜੇ ਪਰੋਸੇ ਜਾਣਗੇ।