ਵਾਇਰਲ ਹੋਈ ਵੀਡੀਓ ਤੋਂ ਬਾਅਦ ਵਿਨੋਦ ਕਾਂਬਲੀ ਨੇ ਸਾਂਝੀ ਕੀਤੀ ਆਪਣੀ ਸਿਹਤ ਬਾਰੇ ਜਾਣਕਾਰੀ
 ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਬੱਲੇਬਾਜ਼ ਵਿਨੋਦ ਕਾਂਬਲੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਇੱਕ ਵੀਡੀਓ, ਜਿਸ ਵਿੱਚ ਉਸਨੂੰ ਵਿਗੜਦੀ ਹਾਲਤ ਵਿੱਚ ਦੇਖਿਆ ਗਿਆ ਸੀ, ਉਸ ਵੀਡੀਓ ਨੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨੂੰ ਪੂਰੀ ਤਰ੍ਹਾਂ ਹੈਰਾਨ ਕਰਕੇ ਰੱਖ ਦਿੱਤਾ ਹੈ । ਜੇਕਰ ਉਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਵੀਡੀਓ ਵਿੱਚ, 52 ਸਾਲਾ ਵਿਅਕਤੀ ਸਹੀ ਢੰਗ ਨਾਲ ਚੱਲਣ ਲਈ ਸੰਘਰਸ਼ ਕਰ ਰਿਹਾ ਸੀ ਇਹ ਦੇਖ ਕੇ ਲੋਕਾਂ ਵੱਲੋਂ ਉਨ੍ਹਾਂ ਨੂੰ ਸਹਾਰਾ ਦੇਣਾ ਸਹੀ ਸਮਝੀਆ ਅਤੇ ਲੋਕਾਂ ਨੇ ਵੀਡੀਓ ਚ ਦਿਖਾਈ ਦੇ ਰਹੇ ਵਿਅਕਤੀ ਨੂੰ ਸੜਕ ਵੀ ਪਾਰ ਕਰਵਾਈ । ਵੀਡੀਓ ਚ ਸਾਫ ਦੇਖਿਆ ਗਿਆ ਸੀ ਕਿ ਵਿਨੋਦ ਕਾਂਬਲੀ ਥੋੜ੍ਹਾ ਨਿਰਾਸ਼ ਦਿਖਾਈ ਦੇ ਰਹੇ ਸੀ ਅਤੇ ਉਨ੍ਹਾਂ ਨੂੰ ਆਪਣਾ ਸੰਤੁਲਨ ਲੱਭਣਾ ਕਾਫੀ ਮੁਸ਼ਕਲ ਹੋ ਰਿਹਾ ਸੀ । ਹਾਲਾਂਕਿ, 117 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਕਾਂਬਲੀ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ । ਐਕਸ (ਟਵਿੱਟਰ) 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ, ਕਾਂਬਲੀ ਨੇ "ਥੰਬਸ ਅੱਪ" ਦਿੱਤਾ ਅਤੇ ਕਿਹਾ ਵੀਡੀਓ ਚ ਦਿਖਾਈ ਦੇਣ ਵਾਲਾ ਸ਼ਖਸ ਹੁਣ ਬਿਲਕੁਲ ਠੀਕ ਹੈ । ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਰਾਹਤ ਦੀ ਖਬਰ ਹੈ ਕਿ ਵਿਨੋਦ ਦੀ ਸਿਹਤ ਚ ਸੁਧਾਰ ਹੋਇਆ ਹੈ । ਤੁਹਾਨੂੰ ਦੱਸਦਈਏ ਕਿ ਵਿਨੋਦ ਕਾਂਬਲੀ ਦੇ ਪ੍ਰਸ਼ੰਸਕਾਂ ਨੇ ਸਚਿਨ ਤੈਂਦੂਲਕਰ ਨੂੰ ਵੀ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਵਿਗੜੀ ਸਿਹਤ ਦਾ ਸਚਿਨ ਵੱਲੋਂ ਖਿਆਲ ਰੱਖਿਆ ਜਾਵੇ ।