image caption:

ਨਵਜੋਤ ਸਿੱਧੂ ਦੀ ਪੁਰਾਣੇ ਅੰਦਾਜ਼ ’ਚ ਫਿਰ ਵਾਪਸੀ

ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸੋਸ਼ਲ ਮੀਡੀਆ ਅਕਾਊਂਟ &rsquoਤੇ ਇਕ ਵਾਰ ਫਿਰ ਰਾਜਨੇਤਾ ਦੇ ਰੂਪ ਵਿਚ ਸਰਗਰਮ ਦਿਖਾਈ ਦੇ ਰਹੇ ਨੇ। ਆਈਪੀਐਲ ਦੌਰਾਨ ਕ੍ਰਿਕਟਰ ਵਾਂਗ ਸੋਸ਼ਲ ਮੀਡੀਆ &rsquoਤੇ ਛਾਏ ਰਹਿਣ ਵਾਲੇ ਸਿੱਧੂ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਫਿਰ ਤੋਂ ਸਰਗਰਮ ਸਿਆਸਤ ਵਿਚ ਵਾਪਸੀ ਦੇ ਸੰਕੇਤ ਦਿੱਤੇ ਨੇ ਕਿਉਂਕਿ ਇਕ ਲੰਬੇ ਵਕਫ਼ੇ ਮਗਰੋਂ ਉਨ੍ਹਾਂ ਦਾ ਇਹ ਰੂਪ ਦੇਖਣ ਨੂੰ ਮਿਲਿਆ ਏ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਰਗਰਮ ਸਿਆਸਤ ਵਿਚ ਫਿਰ ਤੋਂ ਐਂਟਰੀ ਮਾਰਨ ਦੀ ਤਿਆਰੀ ਵਿਚ ਜਾਪ ਰਹੇ ਨੇ। ਕਾਫ਼ੀ ਸਮੇਂ ਤੋਂ ਬਾਅਦ ਸੋਸ਼ਲ ਮੀਡੀਆ &rsquoਤੇ ਉਨਾਂ ਦਾ ਪੁਰਾਣਾ ਰੂਪ ਦੇਖਣ ਨੂੰ ਮਿਲਿਆ ਏ, ਜਿਸ ਵਿਚ ਉਹ ਇਕ ਸ਼ੇਅਰ ਸੁਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਜੋ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਏ। ਨਵਜੋਤ ਸਿੱਧੂ ਨੇ ਆਪਣੀ ਨਵੀਂ ਵੀਡੀਓ ਵਿਚ ਭਾਵੇਂ ਮਹਿਜ਼ ਕੁੱਝ ਹੀ ਸ਼ਬਦ ਬੋਲੇ ਪਰ ਉਨ੍ਹਾਂ ਦਾ ਨਿਸ਼ਾਨਾ ਆਪਣੇ ਵਿਰੋਧੀਆਂ &rsquoਤੇ ਸੀ। ਉਨ੍ਹਾਂ ਵੀਡੀਓ ਵਿਚ ਆਖਿਆ &lsquoਸ਼ਤਰੰਜ ਦਾ ਵਜ਼ੀਰ ਹੋਵੇ ਜਾਂ ਇਨਸਾਨ ਦਾ ਜ਼ਮੀਰ,, ਗਿਰ ਗਿਆ ਤਾਂ ਸਮਝੋ ਖੇਡ ਖ਼ਤਮ।