image caption:

ਬੰਗਲਾਦੇਸ਼ ’ਚ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਾਈ

 ਉੱਤਰ ਪੱਛਮੀ ਬੰਗਲਾਦੇਸ਼ &rsquoਚ ਪ੍ਰਦਰਸ਼ਨਕਾਰੀਆਂ ਨੇ ਇੱਕ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਪਰਿਵਾਰ ਦਾ ਹਾਲਾਂਕਿ ਕਿਸੇ ਵੀ ਸਿਆਸੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਸੀ। ਸ਼ੇਖ਼ ਹਸੀਨਾ ਦੀ ਅਗਵਾਈ ਹੇਠਲੀ ਸਰਕਾਰ ਡਿੱਗਣ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੀ ਇਸ ਸਭ ਤੋਂ ਤਾਜ਼ਾ ਘਟਨਾ ਹੈ।

ਇਹ ਘਟਨਾ ਲੰਘੀ ਸ਼ਾਮ ਠਾਕੁਰਗਾਓਂ ਸਦਰ ਉਪ ਜ਼ਿਲ੍ਹਾ ਦੇ ਅਕਚਾ ਯੂਨੀਅਨ ਅਧੀਨ ਆਉਂਦੀ ਫਰਾਬਾੜੀ ਮੰਦਿਰਪਾੜਾ ਪਿੰਡ &rsquoਚ ਵਾਪਰੀ। ਇਸ ਤੋਂ ਕੁਝ ਘੰਟੇ ਪਹਿਲਾਂ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਘੱਟ ਗਿਣਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦੇਵੇਗੀ। ਦੂਜੇ ਪਾਸੇ ਬੰਗਲਾਦੇਸ਼ ਨੈਸ਼ਨਲ ਹਿੰਦੂ ਗਰੈਂਡ ਅਲਾਇੰਸ ਨੇ ਦਾਅਵਾ ਕੀਤਾ ਹੈ ਕਿ ਪੰਜ ਅਗਸਤ ਨੂੰ ਹਸੀਨਾ ਸਰਕਾਰ ਦੇ ਤਖ਼ਤਾ ਪਲਟ ਤੋਂ ਬਾਅਦ 48 ਜ਼ਿਲ੍ਹਿਆਂ &rsquoਚ 278 ਥਾਵਾਂ &rsquoਤੇ ਹਮਲੇ ਹੋਏ ਹਨ ਅਤੇ ਉਨ੍ਹਾਂ ਨੂੰ ਧਮਕਾਇਆ ਗਿਆ ਹੈ। ਅਲਾਇੰਸ ਨੇ ਇਸ ਨੂੰ &lsquoਹਿੰਦੂ ਧਰਮ &rsquoਤੇ ਹਮਲਾ&rsquo ਕਰਾਰ ਦਿੱਤਾ ਹੈ। ਅਕਛਾ ਯੂਨੀਅਨ ਪਰਿਸ਼ਦ (ਯੂਪੀ) ਦੇ ਪ੍ਰਧਾਨ ਸੁਬ੍ਰਤ ਕੁਮਾਰ ਬਰਮਨ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਲੰਘੀ ਸ਼ਾਮ ਫਰਾਬਾੜੀ ਮੰਦਿਰਪਾੜਾ ਪਿੰਡ &rsquoਚ ਕਲੇਸ਼ਵਰ ਬਰਮਨ ਦੇ ਘਰ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ &rsquoਤੇ ਕਾਬੂ ਪਾ ਲਿਆ ਅਤੇ ਘਰ &rsquoਚ ਰਹਿਣ ਵਾਲੇ ਲੋਕ ਬਚ ਗਏ। ਠਾਕੁਰਗਾਓਂ ਥਾਣੇ ਦੇ ਇੰਚਾਰਜ ਅਫਸਰ ਏਬੀਐੱਮ ਫਿਰੋਜ਼ ਵਹੀਦ ਨੇ ਕਿਹਾ, &lsquoਪੁਲੀਸ ਨੇ ਉਸੇ ਰਾਤ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਅਪਰਾਧੀਆਂ ਦੀ ਪਛਾਣ ਦੀਆਂ ਕੋਸ਼ਿਸ਼ਾਂ ਜਾਰੀ ਹਨ।&rsquo ਇਸੇ ਦੌਰਾਨ 2015 &rsquoਚ ਇੱਕ ਵਕੀਲ ਨੂੰ ਅਗਵਾ ਕਰਨ ਦੇ ਦੋਸ਼ ਹੇਠ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਉਨ੍ਹਾਂ ਦੀ ਕੈਬਨਿਟ ਦੇ ਸਾਬਕਾ ਮੰਤਰੀਆਂ ਸਮੇਤ ਕਈ ਹੋਰ ਲੋਕਾਂ ਖ਼ਿਲਾਫ਼ ਬੀਤੇ ਦਿਨ ਕੇਸ ਦਰਜ ਕੀਤਾ ਗਿਆ ਹੈ। ਸ਼ੇਖ਼ ਹਸੀਨਾ ਖ਼ਿਲਾਫ਼ ਦਰਜ ਕੀਤਾ ਗਿਆ ਇਹ ਦੂਜਾ ਕੇਸ ਹੈ।