image caption: -ਰਜਿੰਦਰ ਸਿੰਘ ਪੁਰੇਵਾਲ

ਪੰਜਾਬ ਦੇ ਗੰਧਲੇ ਪਾਣੀਆਂ ਤੇ ਤਿਆਰ ਕੀਤੀ ਰਿਪੋਰਟ ਹਾਈ ਕੋਰਟ ਨੇ ਮਨਜ਼ੂਰ ਕਿਉਂ ਨਹੀਂ ਕੀਤੀ?

ਪੰਜਾਬ ਦੇ ਮਾਲਵੇ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਨੂੰ ਲੈ ਕੇ ਸਾਲ 2010 ਵਿਚ ਪੰਜਾਬ ਹਰਿਆਣਾ ਹਾਈ ਕੋਰਟ ਚ ਇੱਕ ਪਟੀਸ਼ਨ ਪਾਈ ਗਈ  ਸੀ| ਇਹ ਅਪੀਲ ਮੁਹਾਲੀ ਦੇ ਰਹਿਣ ਵਾਲੇ ਬਰਜਿੰਦਰ ਸਿੰਘ ਲੂੰਬਾ ਨੇ ਕੀਤੀ ਸੀ| ਦਾਅਵਾ ਕੀਤਾ ਗਿਆ ਸੀ ਕਿ ਮਾਲਵੇ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਕਾਰਨ  ਕੈਂਸਰ ਦੇ ਕੇਸ ਵੱਧ ਰਹੇ ਹਨ| ਜਿਸ ਤੇ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਇੱਥੇ ਰਹਿੰਦੇ ਲੋਕਾਂ ਨੂੰ ਜ਼ਰੂਰੀ ਸਹੁਲਤਾਂ ਮਹੱਈਆਂ ਕਰਵਾਈਆਂ ਜਾਣੀਆਂ ਚਾਹੀਦੀਆਂ| 
ਪਟੀਸ਼ਨ ਚ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਪਰ ਸਰਕਾਰ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕੰਮ ਨਹੀਂ ਕਰ ਰਹੀ| ਹਾਈ ਕੋਰਟ ਦੇ ਹੁਕਮਾਂ ਤੇ ਭਾਭਾ ਪਰਮਾਣੂ ਖੋਜ ਕੇਂਦਰ (ਬੀਏਆਰਸੀ) ਨੇ ਮਾਲਵਾ ਖੇਤਰ ਦੇ ਪਾਣੀ ਵਿੱਚ ਯੂਰੇਨੀਅਮ ਦੀ ਪਰਖ ਕਰਨ ਲਈ ਬੰਠਿਡਾ, ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮਾਨਸਾ ਤੋਂ 1500 ਪਾਟੀ ਦੇ ਨਮੂਨੇ ਲਏ ਸਨ| ਇਨ੍ਹਾਂ ਨਮੂਨਿਆਂ ਵਿੱਚੋਂ 35 ਪ੍ਰਤੀਸ਼ਤ ਨਮੂਨਿਆਂ ਵਿੱਚ ਯੂਰੇਨੀਅਮ ਨਿਰਧਾਰਤ ਮਾਪਦੰਡਾਂ ਤੋਂ ਵੱਧ ਪਾਇਆ ਗਿਆ, ਜਿਸ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਪਾਇਆ ਗਿਆ|
ਐਟੋਮਿਕ ਐਨਰਜੀ ਰੈਗੂਲੇਟਰੀ ਬੋਰਡ ਮੁਤਾਬਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ 60 ਪੀਪੀਬੀ ਤੋਂ ਵੱਧ ਨਹੀਂ ਹੋਣੀ ਚਾਹੀਦੀ| ਪਰ ਬਠਿੰਡਾ ਜ਼ਿਲ੍ਹੇ ਦੇ ਪਾਣੀ ਵਿੱਚ ਇਹ ਮਾਤਰਾ 10 ਗੁਣਾ 684 ਪੀਪੀਬੀ ਅਜਿਹੀ ਸਥਿਤੀ ਵਿੱਚ ਇਹ ਪਾਣੀ ਪੀਣ ਯੋਗ ਨਹੀਂ ਮੰਨਿਆ ਜਾਂਦਾ ਸੀ|
ਉਦੋਂ ਤੋਂ ਹੀ ਹਾਈਕੋਰਟ ਵਿੱਚ ਇਸ ਮਾਮਲੇ ਦੀ ਲਗਾਤਾਰ ਸੁਟਵਾਈ ਹੋ ਰਹੀ ਸੀ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ| ਇਸ ਮਾਮਲੇ ਵਿੱਚ ਅਦਾਲਤ ਦੀ ਸਹਾਇਤਾ ਕਰ ਰਹੇ ਸੀਨੀਅਰ ਵਕੀਲ ਰੁਪਿੰਦਰ ਸਿੰਘ ਖੋਸਲਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਸਮੱਸਿਆ ਦੀ ਜਾਂਚ ਸਿਰਫ਼ ਮਾਲਵੇ ਤੱਕ ਹੀ ਸੀਮਤ ਰਹੀ ਹੈ|
ਸਾਡਾ ਮੰਨਣਾ ਹੈ ਕਿ ਕੀਟਨਾਸ਼ਕ, ਰਸਾਇਣਕ ਖਾਦਾਂ ਖ਼ਾਸ ਕਰ ਡੀਏਪੀ ਫਾਸਫੇਟ, ਥਰਮਲ ਪਲਾਂਟ ਦੀ ਸਵਾਹ ਆਦਿ ਇਸ ਲਈ ਮੁੱਖ ਤੌਰ &rsquoਤੇ ਜ਼ਿੰਮੇਵਾਰ ਹਨ| ਇਨ੍ਹਾਂ ਰਸਾਇਣਕ ਤੱਤਾਂ ਦਾ ਮਨੁੱਖੀ ਸਿਹਤ ਉੱਪਰ ਬੇਹੱਦ ਮਾੜਾ ਤੇ ਗੰਭੀਰ ਅਸਰ ਪੈਂਦਾ ਹੈ| ਇਹ ਦਿਲ, ਜਿਗਰ, ਫੇਫੜੇ, ਗੁਰਦੇ ਵਰਗੇ ਮਹੱਤਵਪੂਰਨ ਅੰਗਾਂ ਨੂੰ ਪ੍ਰਭਾਵਿਤ ਕਰਦੇ ਹਨ| ਯੂਰੇਨੀਅਮ ਇੱਕ ਰੇਡੀਓ ਐਕਟਿਵ ਪਦਾਰਥ ਵੀ ਹੈ| ਜਿਸ ਕਰਕੇ ਉਸ ਦਾ ਬੁਰਾ ਪ੍ਰਭਾਵ ਹੋਰ ਵੀ ਵਧ ਜਾਂਦਾ ਹੈ| ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਲੈੱਡ ਦੀ ਮੌਜੂਦਗੀ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੇ ਹਨ|
ਅਬੋਹਰ ਫ਼ਾਜ਼ਿਲਕਾ ਦੇ ਕਈ ਇਲਾਕਿਆਂ ਵਿੱਚ ਦੇਖਿਆ ਗਿਆ ਕਿ ਕੁਝ ਪਿੰਡਾਂ ਦੇ ਬੱਚੇ ਮਾਨਸਿਕ ਤੇ ਸਰੀਰਿਕ ਰੂਪ ਵਿੱਚ ਆਪਣੀ ਉਮਰ ਤੋਂ ਘੱਟ ਵਿਕਸਿਤ ਹਨ| ਕੁਝ ਬੱਚੇ ਤੁਰ ਫਿਰ ਨਹੀਂ ਸਕਦੇ ਅਤੇ ਕੁਝ ਦੇਖ- ਬੋਲ ਨਹੀਂ ਸਕਦੇ|
ਬੱਚਿਆਂ ਦੇ ਨਾਲ ਨਾਲ ਵੱਡੀ ਉਮਰ ਦੇ ਲੋਕ ਪ੍ਰਭਾਵਿਤ ਨਜ਼ਰ ਆਏ| ਕੁਝ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਹਨ, ਕਈਆਂ ਦੇ ਗੁਰਦੇ ਖਰਾਬ ਹਨ ਅਤੇ ਕਈਆਂ ਨੂੰ ਕੈਂਸਰ ਹੈ| ਇਹੋ ਜਿਹੀ ਸਥਿਤੀ ਦੁਆਬੇ ਵਿਚ ਦਿਖ ਰਹੀ ਹੈ| ਯਾਦ ਰਹੇ ਕਿ ਸਾਲ 2012 ਵਿੱਚ ਭਾਬਾ ਐਟੋਮਿਕ ਰਿਸਰਚ ਸੈਂਟਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਰਿਸਰਚ ਦੌਰਾਨ ਫਾਸਫੇਟ ਵਾਲੇ ਰਸਾਇਣਿਕ ਖਾਦਾਂ, ਐਲਕੇਲਾਨਿਟੀ ਅਤੇ ਸਿਲੈਨਿਟੀ ਨੂੰ ਇਸ ਲਈ ਸੰਭਾਵਿਤ ਕਾਰਨ ਮੰਨਿਆ ਗਿਆ ਸੀ| ਇਸ ਸਥਿਤੀ ਨਾਲ ਨਜਿੱਠਣ ਲਈ ਇਨ੍ਹਾਂ ਹਾਲਾਤਾਂ ਨੂੰ ਐਮਰਜੈਂਸੀ ਵਾਂਗ ਸਮਝਿਆ ਜਾਣਾ ਚਾਹੀਦਾ ਹੈ|
ਪੰਜਾਬ ਇੱਕ ਛੋਟਾ ਸੂਬਾ ਹੈ ਤੇ ਇਸ ਨੂੰ ਹਵਾ ਅਤੇ ਪਾਣੀ ਵਰਗੇ ਸਰੋਤਾਂ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਕੋਲੇ ਉਪਰ ਨਿਰਭਰਤਾ ਨੂੰ ਘਟਾਇਆ ਜਾ ਸਕੇ| ਰਾਜਨੀਤਿਕ ਪਾਰਟੀਆਂ ਨੂੰ ਇਹ ਮੁੱਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਰੱਖਣਾ ਚਾਹੀਦਾ ਹੈ| ਪੰਜਾਬ ਸਰਕਾਰ ਨੂੰ ਇਸ ਵਲ ਧਿਆਨ ਦੇਣਾ ਚਾਹੀਦਾ ਹੈ| ਪਰ ਸਰਕਾਰ ਦਾ ਵਾਤਾਵਰਨ ਤੇ ਸਵਛ ਪਾਣੀ ਵਲ ਧਿਆਨ ਨਹੀਂ| ਆਪ ਸਰਕਾਰ ਕਾਰਣ ਪੰਜਾਬ ਦੇ ਹਾਲਾਤ ਹਰ ਪਖੋਂ ਚਿੰਤਾਜਨਕ ਹਨ| ਹਾਈਕੋਰਟ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ|
-ਰਜਿੰਦਰ ਸਿੰਘ ਪੁਰੇਵਾਲ