image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜੇ ਜਾਣਾ ਤਿਲ ਥੋੜ੍ਹੇ ਸੰਭਲ ਬੁੱਕ ਭਰੀਂ

ਸਿੱਖਾਂ ਕੋਲ ਤਾਂ ਤਿਲ ਹਨ ਹੀ ਨਹੀਂ ਮੁੱਠੀ ਭੀ ਨਹੀਂ ਬੁੱਕ ਕਿਥੋਂ, ਜੋ ਦਸ਼ਾ ਇਸ ਵੇਲੇ ਇਹ ਭਮੀਰੀਆਂ ਕਰ ਰਹੀਆਂ, ਲੱਗਦਾ ਸਿੱਖ ਧਰਮ ਦੀ ਜਾਣਕਾਰੀ ਹੈ ਨਹੀਂ ਚੁਫੇਰੇ ਝਾਤੀ ਮਾਰੋ ਕਿਵੇਂ ਭਰਿੰਡਾਂ ਵਾਂਗੂੰ ਸਿੱਖਾਂ ਦੀਆਂ ਅਦੁੱਤੀ ਸੰਸਥਾਵਾਂ ਵੱਲ ਉਂਗਲਾਂ, ਭੱਖਦਾ ਮੁੱਦਾ ਵਿਚਾਰਾਂ ਕਿ ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬਾਂ ਦੇ ਰੰਗ ਬਦਲਣ ਦੀ ਤਜਵੀਜ਼ ਰੱਖ ਕੇ ਸਿੰਘ ਸਾਹਬ ਤੋਂ ਮਨਜ਼ੂਰੀ ਨਾਲ ਆਦੇਸ਼ ਦੇ ਦਿੱਤੇ, ਜਿਹੜੀਆਂ ਧਿਰਾਂ ਪਹਿਲਾਂ ਹੀ ਨਾ ਅਕਾਲ ਤਖ਼ਤ ਦੇ ਜਥੇਦਾਰ ਅਤੇ ਨਾ ਸ਼੍ਰੋਮਣੀ ਕਮੇਟੀ ਦੀਆਂ ਪੈਰੋਕਾਰ ਹਨ ਚੱਕ ਲਏ ਪੌੜ ਕਿਹੜੀ ਮਰਿਯਾਦਾ ਕਿਹੜਾ ਰੰਗ ਆਦਿ ਹਾਲਾਂਕਿ ਇਹ ਨਾ ਤਾਂ ਗੁਰਦੁਆਰਾ ਐਕਟ ਅਧੀਨ ਹਨ ਨਾ ਹੀ ਸ਼੍ਰੋਮਣੀ ਕਮੇਟੀ ਕੁਝ ਸਾਧਾਂ ਦੇ ਕੁਝ ਨਿੱਜੀ ਆਉ ਬੂ-ਦੁਹਾਈ ਜੋ ਇਸ ਹਫਤੇ (ਮਾਨਚੈਸਟਰ ਸਮਾਗਮ) ਭਾਵੇਂ ਇਹ ਧਰਮ ਨਾਲੋਂ ਤਾਂ ਵਪਾਰਕ ਅਦਾਰੇ ਦੀ ਨੁਮਾਇਸ਼ ਹਨ ਮਸ਼ਹੂਰੀਆਂ ਹਨ ਚਲੋ ਸੱਦਾ ਜਥੇਦਾਰ ਰਘਬੀਰ ਸਿੰਘ ਨੂੰ ਬਿਲਕੁੱਲ ਹੀ ਢੁੱਕਦੀ ਨੁਕਤਾਚੀਨੀ ਹੈ ਕਿ ਜਥੇਦਾਰ ਸਾਹਬ ਇੰਨੀ ਵਾਰੀ ਇੰਗਲੈਂਡ ਤਾਂ ਪੰਜਾਬ ਦਾ ਧਿਆਨ ਕਿਥੇ ? ਪਰ ਜੋ 7 ਕੁ ਸਿੰਘ ਮਿਲਣ ਤੇ ਨਿਸ਼ਾਨ ਸਾਹਬ ਬਾਰੇ ਪੁੱਛਣ ਗਏ, ਕੌਣ ਹਨ । ਕੋਈ ਪੰਜ ਪਿਆਰੇ ਸਜਾਉਣਾ, ਕੋਈ ਕਥਾਵਾਚਕ, ਕੋਈ ਭਿੰਡਰਾਂਵਾਲਾ ਪੂਜਕ, ਕੋਈ ਦਸ਼ਮ ਗ੍ਰੰਥੀ, ਯਾਨੀ ਸਭ ਵਿਰੋਧੀ ਇਨ੍ਹਾਂ ਸਵਾਲ ਪੁੱਛ ਲਏ ਤਾਂ ਉੱਤਰ ਵਿੱਚ ਜੋ ਆਖਿਆ ਕਿ ਦਰਖਾਸਤਾਂ ਸਨ ਰੰਗ ਬਦਲਣ ਦੀਆਂ ਅਤੇ ਸ਼੍ਰੋਮਣੀ ਕਮੇਟੀ ਨੇ ਮਸ਼ਵਰਾ ਕਬੂਲ ਕਰਕੇ ਲਾਗੂ ਕਰਤਾ, ਹਾਂ ਜਰੂਰ ਉੱਚ ਪੱਧਰੀ ਜਾਂਚ ਨਹੀਂ ਕੀਤੀ ਪਰ ਕੀ ਤੁਸੀਂ ਜੋ ਭੀ ਕੁਝ ਇਥੇ ਕਰਦੇ ਹੋ ਜਾਂਚ ਜਾਂ ਸਲਾਹਾਂ ਨਾਲ ਕਰਦੇ ਹੋ, ਕੀਹਨੇ ਸਲਾਹਾਂ ਦਿੱਤੀਆਂ ਸਨ ਬੁੱਤ ਲਾਉ, ਵਹੀਰਾਂ ਕੱਢੋ, ਆਹ ਕੀਰਤਨੀਆਂ ਦੀਆਂ ਅਕੈਡਮੀਆਂ ਤੋਂ ਰੜ੍ਹੇ ਮਦਾਨਾਂ ਵਿੱਚ ਜਾ ਕੇ ਗੁਰੂ ਗ੍ਰੰਥ ਪ੍ਰਕਾਸ਼ ਕਰੋ ਨਾਲੇ ਕਹਿੰਦੇ ਸੀ ਇਹ ਮਨਾਹੀ ਹੈ, ਹੁਣ ਇਹ ਰੋਡੇ ਦਲੀਏ ਜੋ ਆਪਣੀ ਪ੍ਰਭਤਾ ਲਈ ਪਹਿਲਾਂ ਤਾਂ ਜਥੇਦਾਰੀ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਤਰਲੋ ਤੇ ਚੈਨਲ &lsquoਤੇ ਸਭ ਕੋਈ ਰਾਗੀ, ਢਾਡੀ, ਕਥਾਵਾਲਾ, ਲਫਟੈਨ ਕਪਤਾਨ ਬੈਠ ਗਏ ਭੰਡਣ, ਇਕ ਅਖ਼ਬਾਰੀ ਤੇ ਟੀਯੂਬੀ ਵਾਲਾ ਕਦੀ ਇਕ ਚੈਨਲ ਤੇ ਕਦੀ ਭਾਜਪਾਈ &lsquoਤੇ ਜਾ ਕੇ ਜੀ ਆਹ ਮੇਰੀ ਖ਼ਬਰ ਦਿਖਾਉ ਜਥੇਦਾਰ ਝੂਠ ਬੋਲਦਾ ਹੈ ਕੀ ਇਨ੍ਹਾਂ ਪਹਿਲੀ ਵਾਰੀ ਜਥੇਦਾਰ ਨੂੰ ਦੁਰਕਾਰ ਦੀ ਬੋਲੀ ਨਸ਼ਰ ਕੀਤੀ ਹੈ, ਕੀ ਤੁਸੀਂ ਜਾਣਦੇ ਨਹੀਂ ਕਿ ਜਦੋਂ ਹਵਾਰਾ ਜਥੇਦਾਰ ਹੈ ਇਨ੍ਹਾਂ ਦਾ ਤਾਂ ਕੀ ਹੱਕ ਹੈ ਜਥੇਦਾਰ ਰਘਬੀਰ ਸਿੰਘ ਨੂੰ ਸਵਾਲ ਕਰਨ ਦਾ ਤੇ ਭੰਡਣ ਦਾ, ਹੁਣ ਫਰਜ਼ ਬਣਦਾ ਹੈ ਪੰਥਕ ਧਿਰਾਂ ਜੋ ਜਥੇਦਾਰ ਨੂੰ ਸੱਦਦੀਆਂ ਹਨ ਅੱਗੇ ਆ ਕੇ ਬੋਲਣ ਕਿ ਅਸੀਂ ਸੱਦਦੇ ਹਾਂ, ਇਨ੍ਹਾਂ ਲੋਕਾਂ ਦਾ ਤਾਂ ਅਧਿਕਾਰ ਹੀ ਨਹੀਂ ਬੋਲਣ ਦਾ, ਰਹੀ ਗੱਲ ਭਾਜਪਾ ਦੀ ਧੀਰੇ ਰਹੋ ਜਦੋਂ ਪਲਟੂ-ਕੁਮਾਰ ਨੂੰ ਬਦਹਜ਼ਮੀ ਹੋ ਗਈ ਤੇ ਬਦਲਤਾ ਰੰਗ ਤੇ ਆਹ ਦੋ ਅਜ਼ਾਦ, ਬਜ਼ਾਦ ਭੁਗਤੇ ਉੱਧਰ ਖੁੱਲ੍ਹ ਜਾਊ ਭੇਤ ਕਿ ਇਹ ਕੀਹਨੇ ਉਤਸ਼ਾਹਤ ਕੀਤੇ ਸੀ, ਗਰਬ ਨਾ ਕੀਜੇ ਮੂਰਖ ਗਵਾਰਾ, ਸੂਰਜ ਢਹਿੰਦਾ ਜਾ ਰਿਹਾ ਹੈ ਮੋਦੀ ਸਾਹਬ ਦਾ ਸੱਜਾ ਖੱਬਾ ਹਟੂ ਪਾਸੇ ਭੰਨ ਕੇ, ਗੱਠਜੋੜ ਜੋਰ ਫੜ ਰਿਹਾ ਹੈ, ਰੱਬ ਭੀ ਫੂੰਕਾਰ ਨੂੰ ਬਖ਼ਸ਼ਦਾ ਨਹੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਾਉਣ ਲਈ ਜੋ ਮਗਰਮੱਛ ਪਾਲ ਰਹੇ ਹਨ ਇਨ੍ਹਾਂ ਨੂੰ ਖਾਣਗੇ ਇਕ ਦਿਨ ਕਿਵੇਂ ਅੰਮ੍ਰਿਤਪਾਲ ਦਾ ਬਾਪੂ ਹੁਣ ਸਭ ਬਾਪੂ ਭਾਸੁਣੀਆ ਬਣਿਆ ਪਿਆ, ਜੀ ਸਭ ਯਾਨੀ ਅਕਾਲੀ ਪਾਸੇ ਹੋਣ ਪੰਜ ਸੱਤ ਸਾਲਾਂ ਲਈ ਸਾਨੂੰ ਵਾਗਡੋਰ ਸਾਰੀ ਸੰਭਾਲਣ ਦਿਉ, ਜਦੋਂ ਲੱਥੀ ਕੰਝ ਲੱਗੂ ਪਤਾ ਆਹ ਹੁਣ ਸਰਬਜੀਤ ਸਿੰਘ ਐੱਮ।ਪੀ। ਦਾ ਭਰਾ ਜਸਵਿੰਦਰ ਸਿੰਘ ਨੇ ਭੀ ਪੜਤੀ ਪਾਤੀ, ਭੈਣ ਭੀ ਆ ਗਈ ਕਹਿੰਦੀ ਮੈਂ ਭੀ ਹੁਣ ਚਾਲੀ ਸਾਲ ਪਿੱਛੋਂ ਸਾਡੇ ਬਾਪ ਨੂੰ ਲੋਕੀ ਯਾਦ ਕਰਨ ਲੱਗੇ ਤਾਂ ਮੂਹਰੇ ਆਊਂਗੀ ਲਿਆਉਣ ਵਾਲੇ ਦੇਖੋ ਕੌਣ, ਦੋ ਹਨ ਚੈਨਲੀ ਬੰਸਰੀਆਂ ਮੱਕੂ, ਤਜਿੰਦਰ ਸਿੰਘ ਮਾਂਝਾ ਤੇ ਇਕ ਹੋਰ ਹੈ ਮੁਕਤਸਰ ਜਦੋਂ ਇਨ੍ਹਾਂ ਦਾ ਕਿਧਰੇ ਟਾਕਰਾ ਹੋਇਆ ਤਾਂ ਪੰਜਾਬ ਵਿੱਚ ਟਿਕ ਟਿਕਾਅ ਹੋਊ ਭੈਰਮੀ ਮਚਾਈ ਹੈ ਇਨ੍ਹਾਂ ਪੰਜਾਬ ਦਾ ਦਰਦ ਕੇਵਲ ਸਿੱਖਾਂ ਨੂੰ ਹੈ ਭੱਤਾ ਕਾਰੀਆਂ ਨੂੰ ਤਾਂ ਪਹਿਲਾਂ ਪਲੇ੍ਹ ਹੁਣ ਧੱਕੇ ਜਾਤ-ਬਰਾਦਰੀ ਇਥੋਂ ਦੀ ਪਰਖੀ ਦੀ ਹੈ, ਕਦੀ ਕਾਂਗਰਸ ਜਾਂ ਭਾਜਪਾ ਦੇ ਵਿਰੁੱਧ ਨਹੀਂ ਬੋਲਦੇ ਬੱਸ ਅਕਾਲੀ ਦਲ ਫੜਾਉ ਸਾਨੂੰ ਇਨ੍ਹਾਂ ਨੂੰ ਮਣ ਦੀ ਗਾਲ੍ਹ ਲੱਗਦੇ ਕੀ ਹੋ, ਇੰਕਸ਼ਾਫ ਇਕ ਪ੍ਰਸਿੱਧ ਜੋ ਕਿ ਕੋਈ ਪੈਂਤੀ ਕੁ ਸਾਲ ਦਾ ਹੈ, ਇਸ਼ਤਿਹਾਰ ਦੇਖ ਕੇ ਹੈਰਾਨੀ ਹੋਈ ਸਿੱਖ ਸੇਵਕ ਸੁਸਾਇਟੀ ਯੂ।ਕੇ।, ਨਉਂ ਸਿੰਘ ਬਗੈਰ ਗੋਤ ਤੋਂ ਤੇ ਦੂਜੇ ਹਿੰਦੂ ਭੀ ਇਹੀ ਅਬਾਰਤ, ਚੋਰਾਂ ਟੋਲੀ ਇਕੋ ਬੋਲੀ, ਬੱਸ ਬਾਦਲਾਂ ਵਿਰੁੱਧ, ਸੁਖਬੀਰ ਨੂੰ ਦੁਖਬੀਰ, ਬਾਦਲ ਸਾਹਬ ਨੂੰ ਭੱਦੀ ਬੋਲੀ ਜੀ ਲੁੱਟ ਕੇ ਖਾ ਲਿਆ, ਮੈਂ ਸੋਚਾਂ ਕਿ ਇਨ੍ਹਾਂ ਬਹੁਤਿਆਂ ਦੀਆਂ ਤਾਂ ਮਾਵਾਂ ਵਿਚਾਰੀਆਂ ਮੁੱਲ ਦੀਆਂ ਹੋਣਗੀਆਂ ਲੁੱਟ ਕੀਹਦੀਆਂ ਨੱਥ ਮਛਲੀਆਂ ਲਈਆਂ ਤੁਸੀਂ ਤਾਂ ਖੱਤਰੀ, ਬ੍ਰਾਹਮਣ ਤੇ ਜੱਟ ਭੱਤੇ ਲੈ ਲੈ ਕੇ ਲੁੱਟੇ ਫੇਰ ਨੌਕਰੀਆਂ ਰਿਜ਼ਰਵ, ਸੀਟਾਂ ਭੀ ਪੰਜਾਬ ਖਾਧਾ ਤੁਸੀਂ ਕਿ ਬਾਦਲਾਂ ਨੇ ਜੇਕਰ ਉਹ ਮਾੜੇ ਹਨ ਤੁਸੀਂ ਰਿਸ਼ਤਾ ਕਰਨਾ ਹੈ ਰਹਿਣ ਦਿਉ ਸੇਵਕ ਬਣਦੇ ਨੇ ਲੁੱਟਣ ਨੂੰ ਸਿੱਖ ਨਹੀਂ ਹਨ ਇਹ ਆਹ ਬੇਅੰਤ ਸਿੰਘ ਤਾਂ ਚਲੋ ਸ਼ਹੀਦ ਪ੍ਰਚਾਰ ਤਾ ਸੀ ਅੰਮ੍ਰਿਤਪਾਲ ਜਿੰਦੇ ਸ਼ਹੀਦ ਨੇ ਬਾਪੂ, ਚਾਚੇ, ਮਾਤਾ ਤੇ ਭਰਾ ਜਾਂ ਹੋਣ ਜਾ ਰਹੇ ਹਨ । ਹੋਰ ਦੇਖੋ ਹਾਲੇ ਤਾਂ ਡਿਬਰੂਗੜ੍ਹ ਮੁਲਾਕਾਤਾਂ ਲਈ ਵਕੀਲ ਲਈ ਸਭ ਖਰਚੇ ਅੰਮ੍ਰਿਤਪਾਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਤੋਂ ਕਰਵਾਏ ਤੇ ਹੁਣ ਉਨ੍ਹਾਂ ਦੇ ਵਿਰੁੱਧ ਖੜ੍ਹ ਗਏ ਇਹ ਸਭ ਪਰਿਵਾਰ ਦਾ ਚਰਿੱਤਰ ਦਰਸਾਉਂਦਾ ਹੈ, ਮੈਂ ਜਰੂਰ ਆਖੂੰਗੀ ਕਿ ਸ਼੍ਰੋਮਣੀ ਕਮੇਟੀ ਨੂੰ ਦਸਵੰਧ ਦੇਣ ਵਾਲਿਆਂ ਨੂੰ ਜਾਣਕਾਰੀ ਦੇਣੀ ਬਣਦੀ ਹੈ ਕਿ ਕਿੰਨਾ ਪੈਸਾ ਖਰਚ ਹੋਇਆ ਤਾਂ ਕਿ ਲੋਕਾਂ ਨੂੰ ਸੱਚਾਈ ਦੀ ਜਾਣਕਾਰੀ ਹੋਵੇ । ਜੇਕਰ ਨਹੀਂ ਦੱਸਣਗੇ ਤਾਂ ਫੇਰ ਇਨ੍ਹਾਂ &lsquoਤੇ ਨੁਕਤਾਚੀਨੀ ਹੋਵੇਗੀ, ਬਦਨਾਮੀ ਭੀ, ਇਹ ਅਹਿਮ ਮੁੱਦਾ ਮੈਨੂੰ ਅੰਦਰੋ ਬੜਾ ਸਤਾ ਰਿਹਾ ਹੈ ਜੋ ਹੈ ਗੈਂਗਸਟਰਾਂ ਦਾ ਮੇਰਾ ਮੰਨਣਾ ਹੈ ਕਿ ਗੈਂਗਸਟਰ ਭੀ ਕਿਸੇ ਦੇ ਪੁੱਤ ਹਨ ਪਿਆਰੇ ਹਨ ਅੱਖਾਂ ਦੇ ਤਾਰੇ ਹਨ ਪ੍ਰਮੇਸ਼ਰ ਨੇ ਤਾਂ ਹਰ ਮਨੁੱਖ ਵਿੱਚ ਸੋਝ, ਸੁਘੜਤਾ ਭਰੀ ਹੈ ਪਰ ਵਿਗਿਆਨੀ ਖੋਜਾਂ ਕਿ ਕੁਝ ਤੱਥ ਜਿਮੇ ਸੰਸਕਾਰ, ਖਾਧ, ਖੁਰਾਕ, ਵਾਤਾਵਰਣ ਤੇ ਤੁਹਾਡੀ ਪੈਦਾਇਸ਼ ਕਿਥੇ, ਵੱਸੋਂ ਕਿਥੇ, ਉਥੋਂ ਦੇ ਜੀਵਨ ਦਾ ਅਸਰ ਲਾਜ਼ਮੀ ਪਰ ਗੈਂਗਸਟਰ ਜੰਮਦੇ ਨਹੀਂ (ਸਾਰੇ) ਬਣਦੇ ਹਨ, ਸਰਕਾਰਾਂ ਦੇ ਤੇ ਸਮਾਜ ਦੀਆਂ ਅਣਉੱਚਿਤ ਰੀਤਾਂ ਆਦਿ, ਗੁੱਸੇ ਵੱਧਣੇ, ਦੁਸ਼ਮਣੀਆਂ ਧੱਕ ਧਰਦੀਆਂ ਨੇ, ਮੈਂ ਸਹਿਮਤ ਨਹੀਂ ਕਿ ਕਿਸੇ ਇਕ ਕਤਲ ਲਈ ਸਾਰਾ ਪੰਜਾਬ, ਸਰਕਾਰ ਤੇ ਵਿਰੋਧੀ ਸਰਗਰਮ, ਕਤਲ ਬੜੇ ਹੋਏ ਮੂਸੇਵਾਲੇ ਦਾ ਧਨ ਕਰਕੇ, ਪਰਿਵਾਰ ਸਿਆਸੀ (ਕਾਂਗਰਸੀ) ਗੈਂਗਸਟਰ ਭੀ ਕਿਸੇ ਕਾਰਨ ਕਰਕੇ ਹੀ ਇਸ ਹੱਦ ਤੱਕ ਜਾਂਦੇ ਨੇ, ਉਨ੍ਹਾਂ ਨੂੰ ਸੁਧਾਰਨ ਵੱਲ ਵਧੋ ਨਾ ਕਿ ਹੋਰ ਧੱਕੋ, ਉਹ ਭੀ ਚੰਗੇ ਘਰਾਣੇ ਤੇ ਪੜ੍ਹੇ ਲਿਖੇ ਹਨ, ਸਮਾਜ ਸੁਧਾਰੋ । ਸਿਆਸਤ ਨੂੰ ਸਮਾਜ ਨਾ ਬਣਾਉ, ਵੱਖਰੀ ਰੱਖੋ ਮੈਂ ਭਾਵੇਂ ਅਕਾਲੀ ਸਮਰੱਥਕ ਹਾਂ ਪਰ ਪਹਿਲਾਂ ਮਨੁੱਖਤਾ ਦੀ ਕੜੀ ਭੀ ਹਾਂ, ਉਹਦੇ ਲਈ ਕਲਮਬੰਧੀ ਫਰਜ ਹੈ । ਬਿਕਰਮ ਮਜੀਠਾ ਨੂੰ ਸਲਾਹ ਹੈ ਕਿ ਭਗਵੰਤ ਮਾਨ ਨਾਲ ਨਿੱਜੀ ਕਿੜਾਂ ਤਾਂ ਕੱਢੋ ਪਰ ਸੁਖਪਾਲ ਖਹਿਰੇ ਦੀ ਰੀਸ ਸਟੰਟਬਾਜ਼ ਨਾ ਬਣੋ ਉਹਦਾ ਤਾਂ ਪਿਛੋਕੜ ਪੁਲਸੀਆ ਹੈ, ਪਰ ਮੈਂ ਵਾਜਬ ਨਹੀਂ ਸਮਝਦੀ ਕਿ ਹਰ ਦਮ ਜੀ ਸਰਕਾਰ ਗੈਂਗਸਟਰਾਂ ਨੂੰ ਨੱਥ ਪਾਵੇ, ਭਾਈ ਸਾਰੀਆਂ ਹੀ ਸਰਕਾਰਾਂ ਵੇਲੇ ਗੈਂਗਸਟਰ ਹੁੰਦੇ ਹਨ, ਭਗਵੰਤ ਮਾਨ ਕੀ ਬੱਸ ਇਕ ਮੁੱਦੇ &lsquoਤੇ ਹੀ ਘੇਰਿਆ ਜਾ ਸਕਦਾ ਹੈ, ਉਹ ਤਾਂ ਮਸ਼ਕਰੀਆਂ ਨਾਲ ਤਮਾਸ਼ਬੀਨਾਂ ਨੂੰ ਜਿਨ੍ਹਾਂ ਦੀਆਂ ਵੋਟਾਂ ਨਾਲ ਐਨੀ ਨੇਰ੍ਹੀ ਆਈ ਖੁਸ਼ ਕਰਦਾ ਹੈ, ਉਹ ਕਿਵੇਂ ਖੁਸ਼ ਹੁੰਦੇ ਨੇ ਤਾੜੀਆਂ ਮਾਰਦੇ ਨੇ ਤੇ ਉਹਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਤੇ ਵਿਰੋਧੀ ਫਾਲਤੂ ਮੁੱਦੇ ਹੀ ਚੱਕੀ ਰੱਖਦੇ ਨੇ, ਪੰਜਾਬ ਬਰਬਾਦੀ ਦੇ ਰਾਹ &lsquoਤੇ, ਗੱਲ ਕਰੀਏ ਸੰਸਾਰ &lsquoਤੇ ਆਫਤ ਕਿਉਂ ਕਿਵੇਂ ਤੇ ਕਿਹੜੀ ਚਿੰਤਕ ਹੋਣ ਕਰਕੇ ਮੈਂ ਫੋਲਾ ਫਾਲੀ ਖੋਜਾਂ ਕਰਨ ਦੀ ਆਦੀ ਹਾਂ, ਪੁਰਾਣੇ ਸਮੇਂ ਨਾਲ ਮੇਲਣ ਲਈ ਸੁਣੋ ਸਭ ਕੁਝ ਪਹਿਲਾਂ ਭੀ ਸੀ, ਸਮੇਂ ਨਾਲ ਸਮੇਲੀ ਅੱਜ ਅੱਗ ਸੋਸ਼ਲ ਮੀਡੀਏ ਅਤੇ ਮੀਡੀਏ ਕਰਕੇ ਹੈ, ਪੁਰਾਤਨ ਸਮੇਂ ਫਫਾਕੁੱਟਣੀ ਹੁੰਦੀ ਸੀ, ਦਾਦੀਆਂ ਗੱਲਾਂ ਕਰਦੀਆਂ ਸੁਣੀਆਂ ਸਨ, 70-80 ਸਾਲ ਦੇ ਵਿਹਾਰ, ਲਾਮਾਂ ਲੁੱਤੀਆਂ, ਚੁਗਲੀਆਂ ਆਦਿ ਕਹਿੰਦੀਆਂ ਮਰਾਸਣ (ਬੀਰਬਲ ਦੀ ਵੰਸ਼) ਨੂੰ ਮਰਗ ਵੇਲੇ ਮਕਾਣਾ ਰਿਸ਼ਤੇਦਾਰੀਆਂ ਵਿੱਚੋਂ ਮਸੋਸ ਕਰਨ ਆਉਂਦੀਆਂ ਸਨ ਕਿਹੜਾ ਟੈਲੀਫੂਨ ਸਨ, ਨਾਈ ਸੁਨੇਹੇ ਦਿੰਦੇ ਸਨ, ਮਕਾਣ ਨੇ ਪਿੰਡ ਵੜਨ ਵੇਲੇ ਨਾਈ ਨੂੰ ਦੱਸਣਾ, ਤੇ ਨਾਇਣ ਨੇ ਫੇਰ ਪਾਸੇ ਵਿੱਚ ਸੱਦਾ ਦੇਣਾ ਤੇ ਮਰਾਸਣ ਨੇ ਕੀਰਨੇ, ਵੈਣ ਪਾ ਕੇ ਸਿਆਪਾ ਕਰਵਾਉਣਾ, ਗੱਭਰੂ ਤੇ ਦੂਰੋਂ ਨੇੜਿਉਂ ਆਈਆਂ ਮਕਾਣਾ ਲਈ ਰੋਟੀ ਬੰਨ ਕੇ ਬਾਹਰ ਫੜਾ ਆਉਣੀ (ਉਨ੍ਹਾਂ ਨਾਲ ਭੀ ਨਾਈ ਹੁੰਦਾ ਸੀ) ਬਜ਼ੁਰਗ ਵੇਲੇ ਤਾਂ ਵਧੀਆ ਰੋਟੀ ਪਾਣੀ ਲੜ ਬੰਨਣਾ, ਚਾਹ ਪਾਣੀ ਭੀ ਦੇਣਾ ਹੋਇਆ ਕੀ ਕਹਿੰਦੇ ਮਕਾਣ ਆ ਗਈ ਮਰਾਸਣ ਚੱਕੀ ਪੀਂਹਦੀ ਸੀ ਭੱਜੀ ਨੱਠੀ ਨੂੰ ਜਾਣਾ ਪਿਆ ਪੰਜ ਛੇ ਸਾਲ ਦਾ ਪੁੱਤ ਨਉਂ (ਰਲ੍ਹਾ) ਦਰਾਂ ਮੂਹਰੇ ਬਠਾ ਕੇ ਆਖ ਗਈ ਹਿੱਲੀ ਨਾ ਆਟਾ ਕੁੱਤੀ ਖਾ ਜੂ, ਨਿਆਣਾ ਜੁਆਕ ਅੱਕ ਕੇ ਅੰਤ ਮਾਂ ਨੂੰ ਦੇਖਣ ਚੱਲਿਆ ਗਿਆ, ਹੁਣ ਮਰਾਸਣ ਨੇ ਵੈਣ ਪਾ ਪਾ ਕੇ ਰੋਣ ਲਉਣਾ ਹੁੰਦਾ ਸੀ, ਉਹ ਮੂਹਰੇ ਬੋਲਦੀ ਸੀ ਤੇ ਤੀਮੀਆਂ ਮਗਰ ਜਦੋਂ ਹੀ ਮਰਾਸਣ ਰਲ੍ਹਾ ਦੇਖਿਆ ਉਹ ਕਹਿੰਦੀ ਆਟਾ ਖਾ ਜੂ ਕੁੱਤੀ ਰਲ੍ਹਿਆ ਜਾ ਘਰ ਨੂੰ, ਮਗਰੇ ਲੱਗਗੀਆਂ ਤੀਮੀਆਂ ਹਾਏ ਹਾਏ ਰਲ੍ਹਿਆ ਜਾ ਘਰ ਨੂੰ ਮੁੰਡਾ ਭੱਜ ਗਿਆ, ਆਹ ਸੀ ਸੋਸ਼ਲ ਮੀਡੀਆ, ਬੰਦੇ ਬਾਹਰ ਥੜੇ &lsquoਤੇ ਬੈਠਦੇ ਸਨ, ਹੁਣ ਆਹ ਹੈ ਮਸ਼ਾਹਰਾ ਸੋਸ਼ਲ ਮੀਡੀਏ ਦਾ, ਪਰ ਛੁਟਕਾਰਾ । ਭਾਵੇਂ ਹੁਣ ਭੰਡੀ ਤਾਂ ਹੋਣ ਲੱਗ ਪਈ ਹੈ ਪਤਾ ਨਹੀਂ ਕਦੋਂ ਤੇ ਕਿਵੇਂ ਹੋਵੇਗਾ, ਆਹ ਸਾਡੇ ਭੀ ਚੈਨਲੀਏ ਇਹੀ ਕੁਝ ਨੇ ਸਿੱਖ ਧਰਮ ਦਾ ਤਾਂ ਇੱਲ ਦੀ ਥਾਂ ਕੁੱਕੜ ਨੀ ਆਉਂਦਾ, ਪਰ ਪ੍ਰਾਪਾਗੰਡਾ ਵੱਧ, ਕੱਲ ਭੱਖਦੇ ਮੁੱਦੇ ਨਿਸ਼ਾਨ ਸਾਹਬ ਰੰਗਾਂ &lsquoਤੇ ਇਕ ਸਿੰਘ ਨੇ ਬੜੀ ਵਿਸਥਾਰ ਨਾਲ ਜਾਣਕਾਰੀ ਸ਼ਾਇਦ ਵੀਡੀਉ ਹੈ, ਮੈਂ ਧਾਰਮਿਕ ਸਫਾ ਵਿੱਚ ਵਿਚਰਨ ਤੇ ਧਾਰਮਿਕ ਵਿਚਾਰਧਾਰਾ ਦੀ ਲੇਖਕ ਜਾਂ ਪ੍ਰਚਾਰਕ ਨਹੀਂ ਹਾਂ, ਜੋ ਜੀਵਨ ਵਿੱਚ ਮੰਨਿਆ, ਦੇਖਿਆ, ਵਿਚਰਿਆ ਉਹਦੇ ਵਿੱਚ ਬਦਲੀਆਂ ਲਈ ਜਰੂਰ ਚਿੰਤਕ ਹੁੰਦੀ ਹਾਂ, ਹੁਣ ਧਰਮ ਵਿੱਚ ਬੜੀਆਂ ਘੁੱਸਪੈਠਾਂ ਹਨ ਤਾਂ ਵਿਆਕੁਲ ਹੋ ਜਾਂਦੀ ਹਾਂ, 40 ਸਾਲਾਂ ਤੋਂ ਧਰਮ ਉਖਾੜ ਧਰਿਆ ਹੈ ਤੇ ਵਿਅਕਤੀ ਪੂਜਾ ਹੈ, ਸਾਧਾਰਣ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਹੀ ਤੇ ਗਲਤ ਕੀ ਹੈ, ਕਬਜ਼ੇ, ਧਾਵੇ, ਸਾਧ, ਡੇਰੇ ਪ੍ਰਫੁੱਲਤ, ਆਹ ਸੀਚੇਵਾਲ ਦਾ ਪਹਿਰਾਵਾ ਹਰਿਦੁਆਰ ਦੇ ਸਾਧੂਆਂ ਦਾ ਰੰਗ, ਸਭ ਮਿਲਾਵਟ ਲਈ ਕੀਤਾ ਗਿਆ, ਸਰਕਾਰੂ ਬੰਦੇ ਨੇ ਇਹ ਕਬਜ਼ੇ ਕਰਕੇ ਡੇਰੇ ਸਾਂਭੇ, ਪੰਜਾਬ ਵਿੱਚ ਅਕਾਲੀ ਵਿਚਾਰਧਾਰਾ ਕਿਥੋਂ ਰਹਿ ਜੂ, ਪੰਥ ਅੱਖਰ ਵਰਤਣ ਲਈ ਸਿੰਘ ਜੋ ਨਿਸ਼ਾਨ ਸਾਹਬ ਦੇ ਰੰਗਾਂ ਨੂੰ ਸਵੀਕਾਰ ਕਰਨ ਲਈ ਤੇ ਵਿਰੋਧਤਾ ਵਾਲਿਆਂ ਤੋਂ ਸੁਝਾਅ ਮੰਗਦਾ ਹੈ, ਨਾਲ ਵੇਰਵੇ ਦਿੱਤੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿੰਨੀ ਵਾਰੀ ਝੰਡੇ ਵਿੱਚ ਸਿੱਖ ਰੰਗ ਸ਼ਾਮਿਲ ਨਹੀਂ ਐਮੇ ਹੀ ਕੇਸਰੀ ਨੂੰ ਸਿੱਖੀ ਦਾ ਪ੍ਰਤੀਕ ਬਣਾ ਧਰਿਆ, ਇਹ ਕਦੀਮ ਦਾ ਹਿੰਦੂ ਰੰਗ ਹੈ ਸਿੱਖ ਤਾਂ ਉਦੋਂ ਸਨ ਹੀ ਨਹੀਂ, ਸਿੱਖ ਧਰਮ ਨੂੰ ਰਲਗੱਡ ਕਰਨ ਵਿੱਚ ਭੂਮਿਕਾ ਟਕਸਾਲ, ਡੇਰੇ ਦੀ ਹੈ ਇਨ੍ਹਾਂ ਨੇ ਰਾਧਾਸੁਆਮੀ ਅਦਾਰੇ ਨਾਲ ਆਡਾ ਆਪਣੇ ਹਿੱਤ ਲਈ ਲਾਇਆ ਸੀ, ਰਾਧਾਸੁਆਮੀ ਤਾਂ ਗੁਰਬਾਣੀ ਦੀ ਵਿਆਖਿਆ ਕਰਦੇ ਸਨ, ਗੁਰੂ ਨਹੀਂ ਮਾਹਰਾਜ ਆਖਦੇ ਹਨ ਕੋਈ ਸਿੱਖਾਂ ਵਿਰੁੱਧ ਉਨ੍ਹਾਂ ਦੀ ਕਾਰਵਾਈ ਨਹੀਂ ਸੀ, ਬੱਸ ਦੁਫੇੜ ਪਾ ਧਰੀ ਉਹ ਸਰਕਾਰੂ ਬਣ ਗਏ ਇਨ੍ਹਾਂ ਦੇ ਮੁਕਾਬਲੇ ਬੜੀ ਵੱਡੀ ਧਿਰ ਹੈ ਤੇ ਹੁਣ ਨਾ ਤਾਂ ਟਕਸਾਲੀ ਤੇ ਨਾ ਹੀ ਰਾਧਾਸੁਆਮੀ ਅਕਾਲੀ ਦਲ ਨੂੰ ਮਾਨਤਾ ਦਿੰਦੇ ਹਨ ਤੇ ਡੇਰਿਆਂ ਦਾ ਕੁਝ ਵਿਗੜਿਆ ਨਹੀਂ ਅਕਾਲੀ ਮਾਰੇ ਗਏ, ਮੱਕਾਰੀ ਕਾਂਗਰਸੀ ਤੇ ਦਾਦੂਵਾਲ ਨੇ ਸੌਦੇ ਵਾਲਿਆਂ ਨਾਲ ਅਕਾਲੀਆਂ ਦਾ ਰੇੜਕਾ ਖੜ੍ਹਾ ਕਰਵਾਇਆ ਆਪ ਹਰਿਆਣੇ ਦਾ ਸਰਕਾਰੂ ਹੁਣ ਆਹ ਖਟੜਾ ਸੁਣ ਲਉ ਕੱਲ ਚੈਨਲ (ਸਿੱਖ) ਤੇ ਮੁਕਤਸਰ ਦੇ ਜਸਵੀਰ ਸਿੰਘ ਨਾਲ ਸਾਰੀ ਵਾਰਤਾ ਵਿੱਚ ਝੂਠ ਪਲੰਦਾ ਛਿੱਥਾ ਜਦੋਂ ਗੱਲ ਉਹਦੇ ਵਿਰੁੱਧ ਜਾਵੇ ਇਹ ਫੇਰ ਕਰਾਂਗੇ ਅੱਜ ਤਾਂ ਬੇਅਦਬੀ ਤੇ ਮੇਰਾ ਸੁਖਬੀਰ ਨਾਲ ਮਾਮਲਾ ਹੀ ਬੋਲੀਏ, ਬੁੱਧੀ ਵਾਲੇ ਸਮੀਖਣ ਕਰ ਸਕਦੇ ਨੇ ਖਟੜਾ ਬੌਂਦਲਿਆ ਪਿਆ ਸੀ ਬੱਸ ਸੱਚਾ ਬਣਦਾ ਸੀ ਭਲਾ ਅਕਾਲੀ ਦਲ ਕੀ ਕਰਨ ਗਿਆ ਸੀ, ਪੁੱਤ ਨੂੰ ਟਿਕਟ ਉਦੋਂ ਸੁਖਬੀਰ ਸਾਫ ਸੀ, ਕਦੇ ਨਾ ਆਇਆ ਵੇ ਤੂੰ ਹੱਸਦਾ ਖੇਡਦਾ, ਕਦੇ ਨਾ ਆਇਆ ਜਵਾਈ ਬਣਕੇ, ਹੁਣ ਚੱਲ ਮੁੰਡਿਆ ਸਾਡਾ ਨਾਈ ਬਣਕੇ, ਹਰ ਵੇਲੇ ਨੀ ਤੀਮੀ ਨੀਮੀ ਹੁੰਦੀ ਸੀ, ਗੱਲ ਦਾ ਭਾਵ ਹੈ ਕਿ ਪੁਲਸ ਵਾਲੇ ਤੇ ਕਚਹਿਰੀ ਬੈਠਣੇ ਜਦੋਂ ਉਸ ਕੁਰਸੀ ਤੋਂ ਪਰ੍ਹਾਂ ਤਾਂ ਫੇਰ ਧਰਮ ਤੋਂ ਕੀਤੀਆਂ ਵਧੀਕੀਆਂ ਦੀਆਂ ਖਿਮਾਂ ਮੰਗਣ, ਸਗੋਂ ਉੱਪਰ ਦੜੀਆਂ ਦੇਖੋ ਖਟੜਾ ਪੁਲਸੀਆ (ਸਿੱਟ) ਆਗੂ ਬਣ ਗਿਆ, ਜੋਰਾ ਸਿੰਘ ਕਮਿਸ਼ਨ ਬਣ ਗਿਆ, ਖਟੜਾ ਅਕਾਲੀ ਦਲ ਵਿੱਚ ਤੇ ਜੋਰਾ ਸਿੰਘ ਆਮ, ਜਦੋਂ ਉਥੇ ਦਾਲ ਨਾ ਗਲ੍ਹੀ ਭੱਜ ਨਿਕਲਿਆ, ਹੁਣ ਦੋਨੋਂ ਹੀ ਜੀ ਅਸੀਂ ਅਕਾਲ ਤਖ਼ਤ &lsquoਤੇ ਜਾਣਾ ਹੈ ਪੁੱਛੋ ਕੀ ਕਰਨ ਭੁੱਲਾਂ ਲਈ ਜਾਂ ਹੋਰ ਝੂਠ ਬੋਲਣ, ਹੁਣ ਹਵਾ ਸੁਖਬੀਰ ਦੇ ਵਿਰੁੱਧ ਹੈ ਤਾਂ ਚਲੋ ਉਥੋਂ ਖੱਟੀਏ ਸਦਾ ਨੀ ਬਾਗਾਂ ਵਿੱਚ ਬੁਲਬੁਲ ਬੋਲਦੀ ਦੋਨੋ ਹੀ ਦਗਾਬਾਜ਼ ਨੇ, ਪੰਜਾਬ ਦਾ ਤਾਂ ਸੁਹਿਰਦ ਕੋਈ ਲੱਭਦਾ ਹੀ ਨਹੀਂ, ਦੇਸੀ, ਵਿਦੇਸ਼ੀ ਹਾਂ ਧਰਮ ਤੋਂ ਕਮਾਈ ਲਈ ਬੜੇ ਜਥੇ ਜੱਥੀਆਂ ਤੇ ਪ੍ਰਚਾਰਕ, ਕਥਾਵਾਚਕ, ਪੁਰਾਣੇ ਸਮੇਂ ਬਜ਼ੁਰਗ ਬਾਤਾਂ ਸੁਨਾਉਂਦੇ ਹੁੰਦੇ ਸਨ ਹੁਣ ਇਹ ਕਥਾਵਾਚਕ (ਸਾਰੇ ਨਹੀਂ) ਗੁਣਵਾਨ, ਵਿਦਵਾਨ ਭੀ ਹਨ ਪਰ ਆਹ ਲਹਿਰ ਦੇ ਸਮਰੱਥ ਤਾਂ ਕਥਾ ਭੀ ਉਸੇ ਸਮੇਂ ਦੀ ਹੀ ਕਰਦੇ ਹਨ ਜੀ ਆਹ ਸ਼ਹੀਦ ਪ੍ਰਵਾਨਤ ਹਨ, ਉਸ ਤੋਂ ਪਹਿਲਾਂ ਦੇ ਤਾਂ ਇਨ੍ਹਾਂ ਨੂੰ ਇਤਿਹਾਸ ਹੀ ਨਹੀਂ ਲੱਗਦਾ ਹੁਣ ਸੱਚ ਪੁੱਛੋ ਤਾਂ ਕਿਸੇ ਨੂੰ ਕੁਝ ਆਖ ਹੀ ਨਹੀਂ ਸਕਦੇ, ਗੁਰਦੁਆਰੇ ਲਿਖ ਕੇ ਬੋਰਡ ਲਾਇਆ ਹੈ ਬੀਬੀਆਂ ਦੇ ਪਹਿਰਾਵੇ ਲਈ ਪਰ ਮਰਦਾਂ ਨੂੰ ਖੁੱਲ੍ਹ ਹੈ ਲੱਤਾਂ ਨੰਗੀਆਂ ਰੱਖਣ ਦੀ, ਵਿਤਕਰਾ ਤਾਂ ਹੈ ਪਰ ਗੱਲ ਤਾਂ ਚੰਗੀ ਹੈ ਕਿ ਬੀਬੀਆਂ ਸੁਹਣਾ ਪਹਿਨ ਕੇ ਗੁਰੂ ਘਰ ਜਾਣ ਬਾਹਰ ਭੀ ਨੰਗੇਜ਼ ਤਾਂ ਕੋਈ ਰਵਾਜ ਨਹੀਂ ਪਰ ਗੱਲ ਹੈ ਕਿ ਜਦੋਂ ਧਰਮ ਹੀ ਉੱਖੜ ਵਿਖੜ ਗਿਆ ਤਾਂ ਕੀ ਆਖੀਏ, ਅਗਲੀਆਂ ਗੱਲ ਨੂੰ ਆਉਂਦੀਆਂ ਹਨ, ਬੰਦੇ ਭੀ ਸਭ ਹੰਕਾਰੇ ਫਿਰਦੇ ਹਨ ਕਿ ਅਸੀਂ ਸੇਵਾਦਾਰ ਅਸੀਂ ਧਰਮ ਪਾਲਕ ਹਾਂ, ਘਰ ਬੈਠੇ ਰਾਮ ਧਿਆਈਏ, ਡਰੀਏ ਡਾਢੇ ਤੋਂ ਹਰ ਵੇਲੇ ਸੁਣ ਸੁਣ ਤੇਰੀ ਕਾਮਣੀ ਪਾਰ ਉਤਾਰਾ ਹੋਏ, ਕੀ ਕਾਰਨ ਹਨ ਕਿ ਇੰਨਾ ਧਰਮ ਦਾ ਪਸਾਰਾ ਹੋਵੇ ਤੇ ਪ੍ਰਮਾਤਮਾਂ ਕਰੋਪ ਹੋਵੇ, ਬੇਅਦਬੀ ਨੂੰ ਇਕ ਧਰਮ ਦਾ ਅੰਗ ਬਣਾ ਧਰਿਆ ਹੈ ਹੁਣ ਫੇਰ ਖੜੇ੍ਹ ਹਨ ਜੀ ਆਹ ਫੇਰ ਹੋ ਗਈ, ਹੈਰਾਨੀ ਕਿ ਅੰਮ੍ਰਿਤਧਾਰੀ ਹੀ ਬੇਅਦਬੀ ਲੱਭਦੇ ਹਨ ? ਕਿਤੇ ਨਾ ਬਧੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ ਕਸਰ ਹੈ, ਜਦੋਂ ਵਗਣ ਪੁਰੇ ਦੀਆਂ ਵਾਵਾਂ, ਕਾਲੀਆਂ ਛਾਉਣ ਘਟਾਵਾਂ, ਆਹ ਦੇਖੋ ਹਾਲ ਸਾਡੀ ਕੌਮ ਦਾ, ਗੁਰੂ ਸਾਹਿਬ ਨੇ ਕਹਿੰਦੇ ਜਾਤ-ਪਾਤ ਮਿਟਾਈ ਭਾਵੇਂ ਇਹ ਸੱਚ ਨਹੀਂ ਊਚ ਨੀਚ ਮਿਟਾਈ ਸੀ, ਜਾਤਾਂ ਤਾਂ ਗੁਰੂ ਗ੍ਰੰਥ ਵਿੱਚ ਦਰਜ ਹਨ ਪਰ ਉੱਚੇ ਕੀਤੇ ਕੀ ਰੰਗ ਲਾ ਰਹੇ ਨੇ, ਪਖੰਡੀ ਨੇ ਹਨ ਤਾਂ ਇਹ 84 ਦੀ ਲਹਿਰ ਦੇ ਗੀਗੇ ਕਾਮਰੇਡ, ਨਕਸਲੀਏ ਬਣ ਗਏ ਅੰਮ੍ਰਿਤਧਾਰੀ ਬਾਣੇ ਪਾ ਕੇ ਨਾ ਕਿ ਵਿਚਾਰਧਾਰਕ ਕਿਧਰੇ ਖ਼ਾਲਸਾ ਪਾਰਟੀ, ਕਿਧਰੇ ਆਹ ਦਲ ਖਾਲਸਈ, ਕਿਧਰੇ ਕਈ ਅਕਾਲੀ ਦਲ, ਹੁਣ ਸ਼੍ਰੋਮਣੀ ਅਕਾਲੀ ਦਲ &lsquoਤੇ ਤਾਂ ਬੱਸ ਸਾੜ੍ਹ-ਸਤੀ ਆ ਗਈ, ਆਹ ਵਿਧਾਇਕ ਅਕਾਲੀ ਸੁਖੀ ਹੁਣ ਜਾਂ ਘਨੇੜੇ ਚੜ੍ਹਿਆ ਆਪ ਦੇ ਕੀ ਲੈਣ ਗਿਆ ਹੈ ਹਾਲੇ ਤਾਂ ਢਾਈ ਸਾਲ ਚੋਣਾਂ ਵਿੱਚ ਪਏ ਨੇ ਬੇਸਬਰੇ ਮੈਂ ਨਹੀਂ ਕਹਿੰਦੀ ਅਕਾਲੀ ਦਲ ਵਿੱਚ ਕਸੂਰ ਨਹੀਂ ਪਰ ਕਸੂਰ ਤਾਂ ਹਰ ਪਾਰਟੀ ਵਿੱਚ, ਬੰਦੇ ਵਿੱਚ ਹਨ ਤਾਂ ਕੀ ਰੱਬ ਨੂੰ ਬਦਲਣਗੇ ਜਾਂ ਆਪ ਨੂੰ, ਮੰਨ ਲਉ ਅਕਾਲੀ ਦਲ ਸਿਧਾਂਤ ਤੋਂ ਉਖੜ ਗਿਆ ਹਾਂ ਕੀ ਅਸੂਲਾਂ ਦੀ ਲੜਾਈ ਬੇਸਬਰੇ ਤੇ ਬੇਅਸੂਲੇ ਹੋ ਕੇ ਸੁਧਾਰ ਕਰੋਗੇ, ਸੁਖਵਿੰਦਰ ਸੁਖੀ ਅਸਤੀਫਾ ਦਿੰਦਾ ਤੇ ਫੇਰ ਵਿਧਾਇਕੀ ਤੋਂ ਭੀ ਅਸਤੀਫਾ ਜਿਮੇ ਅੰਗਫੋਲ ਨੇ ਕੀਤਾ ਤਾਂ ਆਮ ਵਿੱਚ ਭਰਤੀ, ਆਹ ਤਾਂ ਜਾਤ ਦਿਖਾਉਣੀ ਹੈ ਨਾ ਕਿ ਚਰਿੱਤਰ ਚੰਗਾ ਹੋਇਆ ਹੁਣੇ ਚਲਾ ਗਿਆ, ਔਕਾਤ ਖੇਤਰ ਦੇ ਲੋਕ ਪਰਖ ਲੈਣਗੇ, ਆਉ ਆਪਾਂ ਕੌਮੀ ਖੇਤਰ ਦੀ ਗੱਲ ਕਰੀਏ, ਇਖਲਾਕ ਤਾਂ ਹੁਣ ਹੈ ਨਹੀਂ ਦਰਦ ਜਾਂ ਵੰਸ਼ ਦੀ ਵਿਚਾਰਧਾਰਾ ਬਦਲ ਗਈ ਕੇਵਲ ਗੁਰੂਆਂ ਨੂੰ ਲੈ ਲੈ ਮੁੱਕਰ ਪਾਏ, ਦੇਦਾਂ ਦੇਹ ਲੈਂਦੇ ਥਕ ਪਾਏ, ਆਹ ਹੀ ਪੜ੍ਹਦੇ ਨੇ, ਮੁੱਦਾ ਜੋ ਅਕਾਲ ਤਖ਼ਤ ਦੇ ਸਿੰਘ ਸਾਹਬ ਨੂੰ ਝੂਠਾ ਦੱਸਣ ਵਾਲੇ ਇਥੇ ਕੌਣ ਹਨ ਪਛਾਣ ਲਵੋ, ਜੇਕਰ ਗਿਆਨੀ ਹਰਿਪ੍ਰੀਤ ਸਿੰਘ ਆਖੇ ਤੇ ਗੇੜੀਆਂ ਮਾਰੇ ਬੁੱਤ &lsquoਤੇ ਗਲਤ ਅੱਖਰ ਭੀ ਪ੍ਰੋਖੇ ਕਰ ਦੇਵੇ ਤਾਂ ਤਖ਼ਤ ਮਹਾਨ ਹੁਣ ਉਹੀ ਬੰਦਾ ਜਥੇਦਾਰ ਵਿਰੁੱਧ ਰੋਡੇ ਸਫਾਂ ਤਾਂ ਜਦੋਂ ਦਾ ਜਸਵੀਰ ਸਿੰਘ ਜਥੇਦਾਰੀ ਤੋਂ ਲਾਂਭੇ ਕੀਤਾ ਨਾਲੇ ਸੰਤ ਭਿੰਡਰਾਂਵਾਲੇ ਲਹਿਰ ਦੇ ਹਾਮੀ ਤਾਂ ਸੰਸਥਾਵਾਂ ਨੂੰ ਮੇਟ ਕੇ ਟਕਸਾਲਾਂ ਉਭਾਰੋ, ਭਗਮਾਂ ਰੰਗ ਭੀ ਇਨ੍ਹਾਂ ਦੀ ਹੀ ਦੇਣ ਹੈ, ਸੈਕਰਾਮੰਟੋ ਲਿਖਤ ਵਿੱਚ ਹਵਾਲਾ ਭੀ ਇਸੇ ਕੜੀ ਦੇ ਯੂ: ਟੀਊਬੀ ਪਰਚੇ ਦਾ ਹੀ ਹੈ ਕੀ ਮੰਨਣਯੋਗ ਹੈ ਕਿ ਆਹ ਪੰਥਕ ਹਨ ਜਾਂ ਸਾਧ ਸਫਾਂ ਸਿਆਸੀ ਟਟੀਰੀਆਂ ਹਨ, ਇਨ੍ਹਾਂ ਦਾ ਨਾਅਰਾ ਹੈ ਕਿ ਪਿੜ ਖਾਲੀ ਦਿਉ ਅਸੀਂ ਟੱਪਣਾ ਹੈ, ਇਨ੍ਹਾਂ ਵਿੱਚੋਂ ਹੀ ਇਕ ਕਥਾਵਾਚਕ ਦੀ ਚੈਨਲ &lsquoਤੇ ਸੁਣੋ, ਹਰ ਸਿੱਖ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕਰੇ, ਦਰਸ਼ਨ ਕਰੇ, ਜਾ ਕੇ ਦੇਗ ਕਰਾਵੇ, ਭਲੇਮਾਣਸ ਨੂੰ ਪੁੱਛੋ ਰਹਿਤ ਮਰਿਯਾਦਾ ਦਾ ਹਵਾਲਾ ਦਿੰਦਾ ਹੈ ਤਾਂ ਰਹਿਤ ਮਰਿਯਾਦਾ ਨਿਸ਼ਾਨ ਸਾਹਬ ਰੰਗਾਂ ਵਿੱਚ ਤਾਂ ਤੁਸੀਂ ਮੰਨਦੇ ਨਹੀਂ, ਗਰੀਬ ਗੁਰਬਾ ਕਿਥੋਂ ਯਾਤਰਾਵਾਂ ਕਰ ਲਊ, ਦੇਗਾਂ ਕਰਵਾ ਲਊ, ਹਾਂ ਤੁਸੀਂ ਆਪਣੀ ਫਾਣੀ ਨੂੰ ਤਾਂ ਲਿਜਾ ਸਕਦੇ ਹੋ, ਨਾਲ ਹੀ ਸਿੱਖ ਫਿਲਾਸਫੀ ਵਾਲੇ ਚੈਨਲ ਨੇ ਵਧੀਆ ਗੱਲ ਆਖੀ ਹੈ ਕਿ ਜਿਹੜੇ ਆਖਦੇ ਨੇ ਗਲਤ ਗੁਰਬਾਣੀ ਉਚਾਰਣ ਨਾਲ ਪਾਪ ਸੰਤਾਪ ਲੱਗਦਾ ਹੈ, ਕੀ ਸਭ ਪਾਠੀ ਕਦੀ ਭੀ ਕੋਈ ਲਰਾ ਕੰਨਾ, ਮਾਤਰਾ ਕਾਹਲੀ ਵਿੱਚ ਜਾਂ ਜਬਾਨ ਕਈ ਵਾਰੀ ਥਿੜਕ ਜਾਂਦੀ ਹੈ, ਸਭ ਪਾਪੀ ਹਨ, ਸੰਤਾਪੀ ਹਨ, ਇਹ ਪਾਧਾ ਪ੍ਰਥਾ ਸਭ ਸਾਧਾਂ ਦੀ ਦੇਣ ਹੈ ਡੇਰਿਆਂ ਦੀ ਕਥਾਵਾਚਕ ਤਾਂ ਪ੍ਰਸਿੱਧ ਕਥਾਵਾਚਕਾਂ ਦੀ ਭੀ ਮਹੱਤਤਾ ਘਟਾ ਰਹੇ ਹਨ, ਇਹ ਕਥਾਵਾਚਕ ਨਹੀਂ ਕਥਾਘਾਤਕ ਨੇ, ਅਜਿਹਾ ਨੂੰ ਫੜਕੇ ਨੂੜੋ ਤੇ ਪੁੱਛੋ ਕਿ ਕਿਥੋਂ ਸਰਟੀਫਿਕੇਟ ਲਿਆ ਤੱਗ ਟੱੁਟਿਆ ਸਿੱਖ ਪ੍ਰਚਾਰਕਾਂ ਦਾ ਤਾਂ ਫੇਰ ਸ਼ਬਦ ਨਾਲ ਵਾਹਿਗੁਰੂ ਤਾਂ ਗੁਰਬਾਣੀ ਹੈ ਹੀ ਨਹੀਂ, ਕਿਵੇਂ ਲਾਇਆ ਹੈ ? ਅਖੰਡ ਪਾਠ ਇਕੋ ਵੇਲੇ ਕਈ ਕਿਹੜੀ ਮਰਿਯਾਦਾ ਹੈ ਸਾਧਾਂ ਦੀ, ਹੁਣ ਪੰਜਾਬ ਵਿੱਚ ਧਰਮ ਨਹੀਂ ਜਾਤ-ਪਾਤ ਦਾ ਖਾਸ ਕਰਕੇ ਆਹ ਖ਼ਾਲਸੇ ਸਭ ਨੂੰ ਲਤਾੜੀ ਜਾ ਰਹੇ ਹਨ, ਐੱਮ।ਪੀ। ਬਣਾ ਕੇ ਦੋ ਦੂਰ ਨਹੀਂ ਦਿਨ ਧਰਮ ਦੀਆਂ ਖਲਪਾੜਾਂ ਕਰਨਗੇ ਕਈ ਬਣਨਗੇ ਚੈਨਲਾਂ &lsquoਤੇ ਦੋ ਇਕ ਤੇ ਵੱਡਾ ਪੱਤਰਕਾਰ ਦੂਜਾ ਕਾਰਕੁੰਨ ਧੂੜਾਂ ਪੱਟਦੇ ਨੇ ਸਮਾਜ ਦੀਆਂ ਆਪਣੇ ਆਪ ਨੂੰ ਅਸੀਂ ਸਲਾਹ ਦੇਵਾਂਗੇ ਭਲਾ ਟਟੀਰੀਆਂ ਸਲਾਹਾਂ ਦੇਣ ਤਾਂ ਤਰ ਗਏ ਸਿੱਖ, ਦੂਜਾ ਹੈ ਲੋਕ ਮਾਲੀ ਸਹਾਇਤਾ &lsquoਤੇ ਚੱਲਦਾ ਪਤਾ ਨਹੀਂ ਲੋਕ ਕਿਵੇਂ ਹਰ ਮਹੀਨੇ 5000 ਪੌਂਡ ਦਾਨ ਕਰਦੇ ਨੇ ਸਿਰ ਚੱਕਰ ਖਾ ਜਾਂਦਾ ਹੈ ਅਸੀਂ ਤਾਂ ਮਸਾਂ ਮਹੀਨੇ ਮਗਰੋਂ 5 ਪੌਂਡ ਦਸਵੰਧ ਦੇਣ ਜਾਈਦਾ ਹੈ, ਹੋਰ ਥਾਈਂ ਭੀ ਭਾਗ ਪਾਉਣੀ ਹੁੰਦਾ ਹੈ (ਸੱਚ ਕੀ ਹੈ ?) ਪਰ ਦੋਨੋਂ ਹੀ ਜੱਖਣਾ ਸਿੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਜੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਨ੍ਹਾਂ ਨੂੰ ਘਰੀਂ ਬਠਾਉਣਾ ਚਾਹੀਦਾ ਹੈ, ਨੰਬਰ ਇਕ ਤੁਸੀਂ ਤਾਂ ਬਠਾ ਤਾ ਲੈ ਆਂਦੀ ਗੈਰ-ਪੰਥਕ ਪਾਰਟੀ ਪਹਿਲਾਂ ਕਾਂਗਰਸ ਹੁਣ ਕੀ ਸਿੰਘ ਸਾਹਿਬ ਭੀ ਪੰਥ ਦਾ ਭੋਗ ਪਾ ਦੇਣ ਤੁਸੀਂ ਹੈਂ ਕੋਣ ਸ਼੍ਰੋਮਣੀ ਕਮੇਟੀ ਦੇ ਭੱਤਿਆਂ &lsquoਤੇ ਪਲਣੇ ਸਲਾਹਕਾਰ, ਸਿਰ ਨੀਮੇ ਕਰੋ ਤੁਸੀਂ ਤਾਂ ਮੰਗ ਮੰਗ ਖਾਣ ਵਾਲੇ ਹੋ ਪ੍ਰਤੀਭਤਾ ਦੱਸਣ ਵਾਲੇ ਜੀ ਵਫਦ ਰਾਜੋਆਣਾ ਨੂੰ ਹੀ ਕਿਉਂ ਇਹ ਗਿਆਨ ਵਿਹੂਣੇ ਸੁਨਣ ਹਵਾਰਾ ਧੜਾ ਇੰਨਸਾਫੀ ਮੋਰਚਾ ਵਰਗ ਦਾ ਹੈ, ਨਾਲੇ ਮੁਕਾਬਲੇ ਦਾ ਤਖ਼ਤ ਤਾਂ ਕੀ ਹੱਕ ਹੈ ਤੁਹਾਨੂੰ ਇਹ ਮੰਗ ਕਰਨ ਦਾ ਕਾਂਗਰਸ ਤੇ ਆਮ ਨੂੰ ਆਖੋ, ਆਹ ਹਰਿਆਣਾ ਵਿੱਚ ਹੋਰ ਭੜਥੂ ਕਮੇਟੀ ਬਣਾ ਕੇ ਹੁਣ ਉਹੀ ਝੀਂਡਾ ਵਿਰੁੱਧ ਬੋਲਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਵਿਰੁੱਧ ਸਰਕਾਰੂ ਬਣਿਆ ਸੀ, ਪਤਾ ਨਹੀਂ ਸੀ ਕਿ ਦਗਾਬਾਜਾਂ ਦਾ ਅੰਤ ਕੀ ਹੁੰਦਾ ਹੈ । ਸਿੱਖ ਅਸਲ ਵਿੱਚ ਚਰਿੱਤਰ ਪੱਖੋਂ ਠੋਸ ਨਹੀਂ ਹਨ, ਭੱਜ ਤੜਾਕੇ ਵਾਲੇ ਨੇ ਲਾਲਚੀ ਲੋਭੀ ਹਨ, ਹੁਣ ਦੀ ਦੇਖ ਲਵੋ, ਕਿਵੇਂ ਹਾਲ ਦੁਹਾਈ ਪਾਈ ਫਿਰਦੇ ਨੇ ਕੇਵਲ ਅਕਾਲੀ ਦਲ ਮਾੜਾ ਜਥੇਦਾਰ ਕੋਲ ਧਾਰਾ ਹੀ ਨਹੀਂ ਅਕਾਲੀ ਦਲ ਨੂੰ ਇਸ ਤਰ੍ਹਾਂ ਨਕਾਰਨ ਦੀ, ਨਾਲੇ ਤੁਸੀਂ ਤਾਂ ਅਕਾਲੀ ਹੋ ਹੀ ਨਹੀਂ, ਅਖੇ ਖੋਲ੍ਹ ਕੇ ਜਾਈਂ ਵੇ, ਸਾਡਾ ਸ਼ਗਨਾਂ ਦਾ ਗਾਨਾ, ਕਿਸੇ ਦੀ ਧੀ ਕਿਸੇ ਦਾ ਪੁੱਤ ਇਹ ਐਮੇ ਹੀ ਮੋਹਤਵਰ, ਸ਼ੱਕਰ ਘੀ ਖਾਣ ਨੂੰ ਜੁੱਤੀਆਂ ਖਾ ਕੇ ਹੱਟਣਗੇ, ਸਮਝਣ ਵਾਲੀ ਤਾਂ ਬਾਤ ਹੈ ਕਿ ਸੁਹਿਰਦ ਕੌਮਾਂ ਆਪ ਹੁਦਰੀਆਂ ਨਹੀਂ ਫਿਰਦੀਆਂ, ਉਹ ਤਾਂ ਆਪਣੇ ਦੇਸ਼ ਕੌਮ ਦੇ ਹਿੱਤੂ ਹਨ ਪਰ ਸਾਡੇ ਤਾਂ ਬੁਰਾ ਨਾ ਮਨਾਇਉ ਕੋਈ ਸਾਧਾਰਨ ਸਿੱਖ ਆਹ ਭੂਤਰਪੁਣਾ ਨਹੀਂ ਕਰਦਾ ਕੇਵਲ ਕਿਰਪਾਨ ਗਾਤਰੇ ਪਾ ਕੇ ਬਾਣੇ ਬਣ ਘਾਤਕ ਬਣਦੇ ਨੇ, ਅੰਮ੍ਰਿਤ ਛਕਣਾ ਬਿੱਲਾ ਬਣਾ ਲਿਆ ਹੈ, ਇਹਦਾ ਮੁੱਢ 78 ਤੋਂ ਹੀ ਬੱਝ ਗਿਆ ਸੀ, ਸੰਤ ਭਿੰਡਰਾਂਵਾਲੇ ਅਰਦਾਸ ਕਿ ਚਲੋ ਨਿਰੰਕਾਰੀਆਂ ਨੂੰ ਦੇਖੀਏ, ਆਪ ਪਿੱਛੇ ਹੱਟ ਗਏ ਤੇ ਫੌਜਾ ਸਿੰਘ ਅਰਦਾਸ ਕੀਤੀ ਕਰਕੇ ਸ਼ਹੀਦ, ਜੋ ਤੁਸੀਂ ਕੁਫਰ ਤੋਲਦੇ ਹੋ ਕਿ ਬਾਦਲ ਸਾਹਬ ਨੇ ਨਿਰੰਕਾਰੀ ਨੂੰ ਬਚਾ ਕੇ ਕੱਢਿਆ ਸੁਥਰਿਉ ਇਹ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਨਹੀਂ ਤਾਂ ਫੇਰ ਬੇਅਦਬੀ ਲਈ ਹਰ ਦਮ ਦੋਸ਼ੀ ਨਾ ਫੜੇ ਪਰ ਆਪ ਤੁਸੀਂ ਫੜੇ ਹੋਏ ਦੋਸ਼ੀ ਇਹ ਕਹਿ ਕੇ ਮੁਕਤ ਕਰਵਾਏ ਜੀ ਅੰਮ੍ਰਿਤਧਾਰੀ ਹਨ ਪੈਸੇ ਵਿਦੇਸ਼ੋਂ ਬੀਮਾਰੀ ਲਈ ਆਇਆ ਪਰ ਹੁਣ ਹੀ ਦੇਖ ਲਵੋ ਜਿਹੜੇ ਅਕਾਲ ਤਖ਼ਤ ਨੂੰ ਮੰਨਦੇ ਨਹੀਂ ਸਲਾਹਾਂ ਦੇ ਰਹੇ ਹਨ ਯਾਨੀ ਨਾ ਕੋਈ ਨਿਯਮ ਨਾ ਮਰਿਯਾਦਾ ਅਤੇ ਨਾ ਹੀ ਕੋਈ ਮਨੁੱਖਤਾ ਦਾ ਸਦਾਚਾਰ ਹੋਰ ਸੁਣੋ ਹੁਣ ਫੇਰ ਆਹ ਚੈਨਲ ਇਕੋ ਰੋਡੇ ਪ੍ਰਤੀਨਿੱਧ ਕਹਿੰਦਾ ਬਾਹਰੋਂ ਚਲੋ ਚੋਣ ਲੜਨ ਸੰਗ ਨੀ ਆਉਂਦੀ, ਵਿਦੇਸ਼ੀ ਪਾਸਪੋਰਟ ਵਾਲੇ ਪਹਿਲਾਂ 6 ਮਹੀਨੇ ਰਹਿ ਕੇ ਪਾਸਪੋਰਟ ਬਦਲਣ ਫੇਰ ਨਾਗਰਿਕ ਬਣ ਹਿੱਸਾ ਲੈ ਸਕਦੇ ਹਨ ਪਰ ਇਹ ਗੁਮਰਾਹੀ ਹਨ ਪੀਪਨੀਆਂ ਲੱਭ ਗਈਆਂ ਲੋਕਾਂ ਤੋਂ ਪੈਸੇ ਬਟੋਰਨ ਨੂੰ, ਚਲੋ ਆਮ ਪੰਜਾਬੀ ਤਾਂ ਇਨ੍ਹਾਂ ਝੰਜਟਾਂ ਵਿੱਚ ਪੈਂਦੇ ਹੀ ਨਹੀਂ ਕੇਵਲ ਇਨ੍ਹਾਂ ਦੇ ਲਹਿਰ ਕਰਕੇ ਆਏ ਹੀ ਕੂਕਦੇ ਨੇ, ਹਾਲੇ ਭੀ ਕਈਆਂ ਨੇ ਆਉਣਾ ਲਿਆਉਣਾ ਹੋਣਾ ਹੈ, ਪਰ ਸੁਹਿਰਦ ਸਿੱਖ ਤਾਂ ਦਾਤਾ ਮਿਹਰ ਕਰੀਂ ਸਾਨੂੰ ਸੁਮੱਤ ਬਖ਼ਸ਼, ਇਨ੍ਹਾਂ ਤੋਂ ਦੂਰ ਰੱਖ, ਬੇਨਤੀ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ