image caption:

5 ਅਕਤੂਬਰ 2024 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ

 ਟਰੰਪ ਦਾ ਵੱਡਾ ਬਿਆਨ: ਇਜ਼ਰਾਈਲ ਈਰਾਨ ਦੇ ਪ੍ਰਮਾਣੂ ਅੱਡੇ 'ਤੇ ਕਰੇ ਹਮਲਾ

ਵਾਸਿ਼ੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨੂੰ ਆਪਣੇ ਮਿਜ਼ਾਈਲ ਹਮਲੇ ਦੇ ਜਵਾਬ 'ਚ ਈਰਾਨ ਦੇ ਪਰਮਾਣੂ ਅੱਡੇ 'ਤੇ ਹਮਲਾ ਕਰਨਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਟਰੰਪ ਨੇ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਵਿੱਚ ਚੋਣ ਪ੍ਰਚਾਰ ਦੌਰਾਨ ਇਹ ਗੱਲ ਕਹੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਜੇਕਰ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਇਸ ਦਾ ਸਮਰਥਨ ਨਹੀਂ ਕਰੇਗਾ। ਟਰੰਪ ਨੇ ਬਾਇਡਨ ਦੇ ਇਸ ਬਿਆਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਇਡਨ ਗਲਤ ਹਨ। ਪ੍ਰਮਾਣੂ ਹਥਿਆਰ ਸਾਡੇ ਲਈ ਸਭ ਤੋਂ ਵੱਡਾ ਖ਼ਤਰਾ ਹਨ। ਈਰਾਨ ਕੋਲ ਜਲਦੀ ਹੀ ਪ੍ਰਮਾਣੂ ਹਥਿਆਰ ਹੋਣਗੇ ਜੋ ਸਾਡੇ ਲਈ ਮੁਸ਼ਕਿਲਾਂ ਪੈਦਾ ਕਰਨਗੇ। ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਪਹਿਲਾਂ ਉੱਥੇ ਬੰਬ ਸੁੱਟੋ ਅਤੇ ਬਾਅਦ ਵਿੱਚ ਹੋਰ ਚੀਜ਼ਾਂ ਦੀ ਚਿੰਤਾ ਕਰੋ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਬਾਇਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਹਾਲੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਈਰਾਨ ਦੇ ਹਮਲੇ ਦਾ ਜਵਾਬ ਕਿਵੇਂ ਦੇਵੇਗਾ। ਉਨ੍ਹਾਂ ਨੇ ਇਜ਼ਰਾਈਲ ਨੂੰ ਈਰਾਨ ਦੇ ਤੇਲ ਭੰਡਾਰਾਂ 'ਤੇ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਹੈ। ਬਾਇਡਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉਹ ਨੇਤਨਯਾਹੂ ਦੀ ਥਾਂ 'ਤੇ ਹੁੰਦੇ ਤਾਂ ਉਹ ਹੋਰ ਵਿਕਲਪਾਂ ਬਾਰੇ ਸੋਚਦੇ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਨਹੀਂ ਹੋਣ ਵਾਲੀ ਹੈ। ਉਹ ਮੱਧ ਪੂਰਬ ਵਿੱਚ ਜੰਗ ਨੂੰ ਰੋਕਣ ਲਈ ਆਪਣੀ ਪੂਰੀ ਕੋਸਿ਼ਸ਼ ਕਰ ਰਹੇ ਹਨ।

ਅਦਾਕਾਰ ਗੋਵਿੰਦਾ ਨੂੰ ਹਸਪਤਾਲ &rsquoਚੋਂ ਛੁੱਟੀ ਮਿਲੀ

ਮੁੰਬਈ: ਅਦਾਕਾਰ ਗੋਵਿੰਦਾ ਨੂੰ ਅੱਜ ਹਸਪਤਾਲ &rsquoਚੋਂ ਛੁੱਟੀ ਮਿਲ ਗਈ। ਅਦਾਕਾਰ ਨੂੰ ਗ਼ਲਤੀ ਨਾਲ ਚੱਲੀ ਪਿਸਤੌਲ ਕਰਕੇ ਲੱਤ &rsquoਚ ਗੋਲੀ ਲੱਗਣ ਕਰਕੇ ਤਿੰਨ ਦਿਨ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਨੇ ਸਿਰਫ਼ ਇੰਨਾ ਕਿਹਾ ਕਿ &lsquoਵੋਹ (ਪਿਸਤੌਲ) ਗਿਰੀ ਔਰ ਚਲ ਪੜੀ।&rsquo ਇਹ ਘਟਨਾ ਮੰਗਲਵਾਰ ਵੱਡੇ ਤੜਕੇ ਦੀ ਸੀ ਤੇ ਉਦੋਂ ਅਦਾਕਾਰ ਹਵਾਈ ਅੱਡੇ ਲਈ ਨਿਕਲ ਰਿਹਾ ਸੀ। ਉਸੇ ਦਿਨ ਗੋਵਿੰਦਾ ਦੀ ਸਰਜਰੀ ਕੀਤੀ ਗਈ ਸੀ। ਅਦਾਕਾਰ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ &rsquoਚੋਂ ਵੀਲ੍ਹਚੇਅਰ &rsquoਤੇ ਬੈਠ ਕੇ ਬਾਹਰ ਆਇਆ। ਇਸ ਮੌਕੇ ਪਤਨੀ ਸੁਨੀਤਾ ਅਹੂਜਾ ਤੇ ਧੀ ਟੀਨਾ ਅਹੂਜਾ ਵੀ ਮੌਜੂਦ ਸਨ। ਆਪਣੇ ਘਰ ਦੇ ਬਾਹਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਵਿੰਦਾ ਨੇ ਕਿਹਾ, &lsquoਮੈਂ ਕੋਲਕਾਤਾ ਵਿਚ ਸ਼ੋਅ ਲਈ ਘਰੋਂ ਨਿਕਲ ਰਿਹਾ ਸੀ। ਸਵੇਰ ਦੇ ਪੰਜ ਵਜੇ ਸਨ ਤੇ ਉਸ ਵੇਲੇ ਉਹ ਡਿੱਗੀ ਤੇ ਚੱਲ ਪਈ। ਮੈਂ ਹੈਰਾਨ ਸੀ ਕਿ ਕੀ ਹੋ ਗਿਆ। ਜਦੋਂ ਹੇਠਾਂ ਦੇਖਿਆ ਤਾਂ ਖ਼ੂਨ ਵਗ ਰਿਹਾ ਸੀ।&rsquo

ਨੌਸ਼ਹਿਰਾ ਪੰਨੂਆਂ &rsquoਚ ਗੋਲੀਆਂ ਚੱਲਣ ਕਾਰਨ ਪੰਜ ਕਾਂਗਰਸੀ ਵਰਕਰ ਜ਼ਖ਼ਮੀ

ਤਰਨ ਤਾਰਨ- ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ &rsquoਚ ਗੋਲੀ ਚੱਲਣ ਕਾਰਨ ਪੰਜ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਏ| ਇਸ ਦੇ ਨਾਲ ਹੀ ਜ਼ਿਲ੍ਹੇ &rsquoਚ ਕਈ ਥਾਵਾਂ &rsquoਤੇ ਨਾਮਜ਼ਦਗੀ ਪੇਪਰ ਦਾਖਲ ਕਰਨ ਆਏ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਤੋਂ ਫਾਈਲਾਂ ਖੋਹ ਕੇ ਪਾੜਨ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਇਨ੍ਹਾਂ ਘਟਨਾਵਾਂ ਖ਼ਿਲਾਫ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਆਗੂਆਂ ਨੇ ਅੱਜ ਇਥੇ ਡੀਸੀ ਪਰਮਵੀਰ ਸਿੰਘ ਤੇ ਐੱਸਐੱਸਪੀ ਗੌਰਵ ਤੂਰਾ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਨੌਸ਼ਹਿਰਾ ਪੰਨੂਆਂ &rsquoਚ ਜ਼ਖ਼ਮੀ ਹੋਏ ਵਿਅਕਤੀ ਵੀ ਮੌਜੂਦ ਸਨ| ਇਸ ਦੌਰਾਨ ਸੀਪੀਆਈ (ਐੱਮ) ਕਾਰਕੁਨਾਂ ਨੇ ਚੀਮਾ ਕਲਾਂ ਦੀ ਇੱਕ ਐੱਸਸੀ ਮਹਿਲਾ ਉਮੀਦਵਾਰ ਦੀ ਨਾਮਜ਼ਦਗੀ ਫਾਈਲ &lsquoਆਪ&rsquo ਵਰਕਰਾਂ ਵੱਲੋਂ ਪਾੜਨ ਖਿਲਾਫ਼ ਥਾਣਾ ਅਮਾਨਤ ਖਾਂ ਸਾਹਮਣੇ ਧਰਨਾ ਵੀ ਦਿੱਤਾ|


ਬਰੈਂਪਟਨ ਦੇ ਰੈਸਟੋਰੈਂਟ &rsquoਚ ਨੌਕਰੀ ਲਈ ਪੰਜਾਬੀ ਵਿਦਿਆਰਥੀਆਂ ਦੀਆਂ ਕਤਾਰਾਂ

ਕੈਨੇਡਾ &rsquoਚ ਰੁਜ਼ਗਾਰ ਲਈ ਵਿਦਿਆਰਥੀਆਂ ਦੀ ਮਾਰੋ-ਮਾਰ ਨੂੰ ਦਰਸਾਉਂਦਿਆਂ ਬਰੈਂਪਟਨ ਦੇ ਭਾਰਤੀ ਰੈਸਟੋਰੈਂਟ &rsquoਚ ਉਸ ਸਮੇਂ ਜ਼ੋਰਦਾਰ ਪ੍ਰਤੀਕਰਮ ਦੇਖਣ ਨੂੰ ਮਿਲਿਆ, ਜਦੋਂ ਪੰਜਾਬ ਤੇ ਹਰਿਆਣਾ ਦੇ 3 ਹਜ਼ਾਰ ਵਿਦਿਆਰਥੀ ਵੇਟਰ ਦੀਆਂ 60 ਪੋਸਟਾਂ ਲਈ ਅਰਜ਼ੀ ਦੇਣ ਲਈ ਪਹੁੰਚ ਗਏ। ਇਨ੍ਹਾਂ &rsquoਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬ ਨਾਲ ਸਬੰਧਤ ਸਨ। ਵੀਰਵਾਰ ਨੂੰ ਵੱਡੀ ਗਿਣਤੀ &rsquoਚ ਮੁੜ ਤੋਂ ਪੋਸਟ ਕੀਤੇ ਗਏ ਹਾਲੀਆ ਵੀਡੀਓ &rsquoਚ ਨਜ਼ਰ ਆ ਰਿਹਾ ਹੈ ਕਿ ਨਿਯਮਤ ਭਰਤੀ ਲਈ ਸ਼ਾਂਤ ਥਾਂ ਭੀੜ-ਭਾੜ ਵਾਲੇ ਰੇਲਵੇ ਸਟੇਸ਼ਨ ਦੇ ਮਾਹੌਲ &rsquoਚ ਬਦਲ ਗਈ।

ਰੁਜ਼ਗਾਰ ਦੀ ਭਾਲ ਕਰ ਰਹੇ ਪੰਜਾਬ ਦੇ ਇਕ ਵਿਦਿਆਰਥੀ ਅਗਮਵੀਰ ਸਿੰਘ ਨੇ ਕਿਹਾ, &lsquoਵੱਡੀ ਗਿਣਤੀ &rsquoਚ ਵਿਦਿਆਰਥੀ ਰੋਜ਼ੀ-ਰੋਟੀ ਅਤੇ ਰਹਿਣ-ਸਹਿਣ ਦੀ ਵਧ ਰਹੀ ਲਾਗਤ, ਪਾਰਟ ਟਾਈਮ ਨੌਕਰੀਆਂ ਲਈ ਸਖ਼ਤ ਮੁਕਾਬਲੇਬਾਜ਼ੀ ਅਤੇ ਪਿੱਛੋਂ ਘਰਾਂ ਤੋਂ ਸੀਮਤ ਸਹਾਇਤਾ ਮਿਲਣ ਜਿਹੇ ਮਸਲਿਆਂ ਨਾਲ ਜੂਝ ਰਹੇ ਹਨ।&rsquo ਉਸ ਨੇ ਕਿਹਾ ਕਿ ਉਹ ਪਿਛਲੇ ਦੋ ਹਫ਼ਤਿਆਂ &rsquoਚ 70 ਨੌਕਰੀਆਂ ਲਈ ਅਰਜ਼ੀਆਂ ਦੇ ਚੁੱਕਾ ਹੈ ਪਰ ਸਿਰਫ਼ ਤਿੰਨ ਥਾਵਾਂ ਤੋਂ ਇੰਟਰਵਿਊ ਲਈ ਸੱਦਿਆ ਗਿਆ। ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨੂੰ ਕੈਨੇਡਾ &rsquoਚ ਆ ਰਹੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਣਾ ਚਾਹੁੰਦਾ ਹੈ, ਜਿਨ੍ਹਾਂ ਉਸ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਵੇਚ ਦਿੱਤੀ ਸੀ। ਉਸ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਦੋਸਤ ਬੇਰੁਜ਼ਗਾਰ ਹਨ ਅਤੇ ਅੱਗੇ ਕੀ ਕਰਨਾ ਹੈ, ਇਸ ਦਾ ਕੁਝ ਪਤਾ ਨਹੀਂ ਹੈ। ਤੰਦੂਰੀ ਫਲੇਮਜ਼ ਰੈਸਟੋਰੈਂਟ ਦੀ ਕਾਰਜਕਾਰੀ ਮੈਨੇਜਰ ਇੰਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨਵੀਂ ਬ੍ਰਾਂਚ &lsquoਹੈਪੀ ਸਿੰਘ&rsquo ਖੋਲ੍ਹੀ ਹੈ ਜਿਥੇ ਨੌਕਰੀਆਂ ਲਈ ਵੱਡੀ ਗਿਣਤੀ ਨੌਜਵਾਨ ਆ ਰਹੇ ਹਨ।


ਪਾਵਨ ਗੁਟਕਾ ਸਾਹਿਬ ਦੀ ਆਨਲਾਈਨ ਵਿਕਰੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ

ਅੰਮ੍ਰਿਤਸਰ- ਆਨਲਾਈਨ ਵਪਾਰਕ ਵੈੱਬਸਾਈਟ ਐਮਾਜ਼ੋਨ ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਆਨਲਾਈਨ ਵੇਚਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਗੁਟਕਾ ਸਾਹਿਬ ਦੀ ਵਿਕਰੀ ਤੁਰੰਤ ਰੋਕਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪੋਥੀਆਂ ਅਤੇ ਪਵਿੱਤਰ ਗੁਟਕਾ ਸਾਹਿਬ ਨੂੰ ਇਸ ਐਪ &rsquoਤੇ ਆਨਲਾਈਨ ਵੇਚਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਦੇ ਸਟੋਰਾਂ &rsquoਤੇ ਪਾਵਨ ਪੋਥੀਆਂ ਦਾ ਸਤਿਕਾਰ ਕਾਇਮ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਐਮਾਜ਼ੋਨ ਵੱਲੋਂ ਆਨਲਾਈਨ ਗੁਟਕਾ ਸਾਹਿਬਾਨ ਦੀ ਵਿਕਰੀ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਹੈ। ਸ਼੍ਰੋਮਣੀ ਕਮੇਟੀ ਨੇ ਐਮਾਜ਼ੋਨ ਨੂੰ ਆਪਣੀ ਵੈੱਬਸਾਈਟ ਤੋਂ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਨੂੰ ਤੁਰੰਤ ਹਟਾਉਣ ਲਈ ਕਿਹਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ, ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੀ ਆਉਣ ਵਾਲੀ ਮੀਟਿੰਗ ਵਿੱਚ ਵੀ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਅਗਲੇਰੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਮਾਜ਼ੋਨ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਉਹ ਤੁਰੰਤ ਵੈੱਬਸਾਈਟ ਤੋਂ ਗੁਰਬਾਣੀ ਦੇ ਗੁਟਕਾ ਸਾਹਿਬਾਨ ਨੂੰ ਹਟਾ ਕੇ ਆਪਣਾ ਸਪੱਸ਼ਟੀਕਰਨ ਸ਼੍ਰੋਮਣੀ ਕਮੇਟੀ ਨੂੰ ਭੇਜਣ।

ਕੈਨੇਡਾ ਨੇ ਭਾਰਤ ਦੇ ਕਥਿਤ ਵਿਦੇਸ਼ੀ ਦਖਲ ਦੀ ਕੀਤੀ &lsquoਵੱਖਰੀ&rsquo ਜਾਂਚ ਸ਼ੁਰੂ

 ਟੋਰਾਂਟੋ ਕੈਨੇਡੀਅਨ ਲਾਅ ਇਨਫੋਰਸਮੈਂਟ ਭਾਰਤ ਦੁਆਰਾ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦੀ &ldquoਵੱਖਰੀ&rdquo ਜਾਂਚ ਕਰ ਰਹੀ ਹੈ ਜੋ ਕਿ ਪਿਛਲੇ ਸਾਲ ਗਰਮਖਿਆਲੀ ਪੱਖੀ ਤੱਤ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਸਬੰਧਤ ਜਾਂਚ ਤੋਂ &ldquoਵੱਖਰੀ&rdquo ਹੈ। ਜਾਂਚ ਵਿੱਚ ਸ਼ਾਮਲ ਇੱਕ ਚੋਟੀ ਦੇ ਅਧਿਕਾਰੀ ਅਨੁਸਾਰ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਦੇ ਡਿਪਟੀ ਚੇਅਰਮੈਨ ਮਾਰਕ ਫਲਿਨ ਨੇ ਵੀਰਵਾਰ ਨੂੰ ਫੈਡਰਲ ਇਲੈਕਟੋਰਲ ਪ੍ਰੋਸੈਸਸ ਅਤੇ ਡੈਮੋਕਰੇਟਿਕ ਇੰਸਟੀਚਿਊਸ਼ਨਜ਼ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਨਤਕ ਜਾਂਚ ਦੇ ਸਾਹਮਣੇ ਪੇਸ਼ ਹੋਏ ਕਿਹਾ: "ਸਾਡੇ ਕੋਲ ਵੱਖਰੀ ਅਤੇ ਵੱਖਰੀ ਜਾਂਚ ਚੱਲ ਰਹੀ ਹੈ," ਜਿਸ ਵਿੱਚ "ਭਾਰਤ ਸਰਕਾਰ ਦੀ ਜਾਂਚ" ਸ਼ਾਮਲ ਹੈ। "ਭਾਰਤ ਇੱਕ ਸੁਤੰਤਰ ਗਰਮਖਿਆਲੀ ਰਾਜ ਦੇ ਸਮਰਥਨ ਵਿੱਚ ਗਰਮਖਿਆਲੀ ਵਿਰੋਧ ਨੂੰ ਰਾਸ਼ਟਰੀ ਸੁਰੱਖਿਆ ਚਿੰਤਾ ਵਜੋਂ ਦੇਖਦਾ ਹੈ," ਫਲਿਨ ਨੇ ਅੱਗੇ ਕਿਹਾ, "ਇਹ ਕੈਨੇਡਾ ਵਿੱਚ ਹਿੰਸਕ ਕੱਟੜਪੰਥ ਦੀ ਪਰਿਭਾਸ਼ਾ ਦੇ ਅਨੁਕੂਲ ਨਹੀਂ ਹੈ"। ਫਲਿਨ, ਜੋ ਦੇਸ਼ ਵਿੱਚ ਫੈਡਰਲ ਪੁਲਿਸਿੰਗ ਦੇ ਇੰਚਾਰਜ ਹਨ, ਨੇ ਇਹ ਵੀ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਕੈਨੇਡਾ ਵਿੱਚ ਗਰਮਖਿਆਲੀ ਪੱਖੀ ਕੱਟੜਪੰਥੀ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਨੂੰ ਅਕਸਰ ਪ੍ਰਗਟ ਕੀਤਾ ਹੈ।

ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੋਈ &lsquoਨਾਸਤਿਕ&rsquo

ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੁਣ &lsquoਨਾਸਤਿਕ&rsquo ਹੋ ਗਈ ਹੈ। ਦੇਸ਼ ਦੇ ਮਰਦਮਸ਼ੁਮਾਰੀ ਵਿਭਾਗ ਅਨੁਸਾਰ ਇਥੇ ਵਸਦੇ ਅੱਧੇ ਤੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ ਹੈ। ਅੰਕੜੇ ਦਸਦੇ ਹਨ ਕਿ ਇਸਾਈ ਧਰਮੀਆਂ ਦੀ ਆਬਾਦੀ 36.5% (2018) ਤੋਂ ਘਟ ਕੇ 32.3% (2023) ਰਹਿ ਗਈ ਹੈ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ। ਇਕ ਮਾਹਰ ਦੇ ਕਹਿਣ ਮੁਤਾਬਕ ਇਹ ਨਵੀਂ ਪੀੜ੍ਹੀ ਦੀ ਸੋਚਣੀ ਦੇ ਫ਼ਰਕ ਕਾਰਣ ਹੋਇਆ ਹੈ। ਹੁਣ ਨਿਊਜ਼ੀਲੈਂਡ ਵਿਚ ਧਾਰਮਿਕ ਨਾ ਅਖਵਾਉਣ ਵਾਲੇ ਲੋਕਾਂ ਦੀ ਗਿਣਤੀ 48.2% (2018) ਤੋਂ ਵਧ ਕੇ 51.6% (2023) ਹੋ ਗਈ ਹੈ ਭਾਵ ਸੰਨ 2023 ਵਿਚ ਧਾਰਮਿਕ ਨਾ ਅਖਵਾਉਣ ਵਾਲਿਆਂ ਦੀ ਗਿਣਤੀ 25,76,049 ਹੋ ਗਈ ਹੈ। ਧਾਰਮਕ ਲੋਕਾਂ ਵਿਚ ਅਜੇ ਵੀ ਇਸਾਈ ਲੋਕਾਂ ਦੀ ਬਹੁਤਾਤ ਹੈ ਜੋ ਕਿ ਘਟ ਕੇ 36.5% (2018) ਤੋਂ 32.3% (2023) ਤੱਕ ਰਹਿ ਗਈ ਹੈ। ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਿਟਸ ਆਫ ਹਿਸਟਰੀ ਪੀਟਰ ਲਿਨਹਿਮ ਨੇ ਕਿਹਾ ਕਿ ਬਾਕੀ ਧਰਮਾਂ ਦੇ ਮੁਕਾਬਲੇ ਈਸਾਈ ਧਰਮ ਦੀ ਪਕੜ ਲੰਬੇ ਸਮੇਂ ਤੋਂ ਖ਼ਾਸ ਤੌਰ ਤੇ ਘਟੀ ਹੈ। ਨੌਜਵਾਨ ਪੀੜ੍ਹੀ ਇਹ ਮਹਿਸੂਸ ਕਰਦੀ ਹੈ ਕਿ ਧਾਰਮਿਕ ਸੰਸਥਾਵਾਂ ਨਾਲ ਓਨਾ ਚਿਰ ਜੁੜਨ ਦਾ ਕੋਈ ਫ਼ਾਇਦਾ ਨਹੀਂ ਹੈ ਜਦ ਤੱਕ ਧਾਰਮਿਕ ਸੰਸਥਾਵਾਂ ਦੀ ਕੋਈ ਮਜ਼ਬੂਤ ਪ੍ਰਤੀਬੱਧਤਾ ਨਹੀਂ ਹੈ।

ਇਜ਼ਰਾਈਲ ਨੇ ਫਿਰ ਹਮਾਸ ਦੇ ਇੱਕ ਹੋਰ ਕਮਾਂਡਰ ਨੂੰ ਮਾਰਿਆ

ਤ੍ਰਿਪੋਲੀ : ਇਜ਼ਰਾਈਲ ਨੇ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ ਇੱਕ ਹਵਾਈ ਹਮਲੇ ਵਿੱਚ ਅਲ-ਕਸਾਮ ਬ੍ਰਿਗੇਡ ਦੇ ਨੇਤਾ ਸਈਦ ਅਤੱਲਾ ਨੂੰ ਉਸਦੇ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਮਾਰ ਦਿੱਤਾ। ਇਹ ਹਮਲਾ ਉੱਤਰੀ ਲੇਬਨਾਨ ਵਿੱਚ ਇੱਕ ਫਲਸਤੀਨੀ ਸ਼ਰਨਾਰਥੀ ਕੈਂਪ ਉੱਤੇ ਹੋਇਆ। ਹਮਲੇ ਵਿੱਚ ਸਈਦ ਅਤੱਲਾ ਅਲੀ ਆਪਣੀ ਪਤਨੀ ਅਤੇ ਦੋ ਬੇਟੀਆਂ ਸਮੇਤ ਮਾਰੇ ਗਏ ਸਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਹਿਜ਼ਬੁੱਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਦੱਖਣੀ ਲੇਬਨਾਨ ਦੇ ਸ਼ਹਿਰ ਓਡਾਈਸੇਹ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦਾ ਹਿਜ਼ਬੁੱਲਾ ਲੜਾਕੇ ਜ਼ੋਰਦਾਰ ਵਿਰੋਧ ਕਰ ਰਹੇ ਸਨ। ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਪਿਛਲੇ ਚਾਰ ਦਿਨਾਂ 'ਚ ਦੱਖਣੀ ਲੇਬਨਾਨ 'ਚ ਚਾਰ ਦਿਨਾਂ ਦੀ ਕਾਰਵਾਈ 'ਚ 20 ਕਮਾਂਡਰਾਂ ਸਮੇਤ 250 ਹਿਜ਼ਬੁੱਲਾ ਲੜਾਕੇ ਮਾਰੇ ਗਏ ਹਨ। ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਇਜ਼ਰਾਈਲੀ ਬੰਬਾਰੀ ਜਾਰੀ ਹੈ। ਇਜ਼ਰਾਈਲ ਨੇ ਲੋਕਾਂ ਲਈ ਤਿੰਨ ਅਲਰਟ ਜਾਰੀ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਹਿਜ਼ਬੁੱਲਾ ਨੇ ਕਿਹਾ ਕਿ ਦੱਖਣੀ ਲੇਬਨਾਨ ਦੇ ਸ਼ਹਿਰ ਓਡੇਸਾ 'ਚ ਇਜ਼ਰਾਇਲੀ ਬਲਾਂ ਨਾਲ ਝੜਪਾਂ ਜਾਰੀ ਹਨ।


ਮਾਣਹਾਨੀ ਮਾਮਲੇ &rsquoਚ ਅਦਾਲਤ &rsquoਚ ਪੇਸ਼ ਹੋਏ ਬਿਕਰਮ ਮਜੀਠੀਆ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਨੇਤਾ ਸੰਜੇ ਸਿੰਘ ਖ਼ਿਲਾਫ਼ ਪਾਏ ਮਾਣਹਾਨੀ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਸੰਜੇ ਸਿੰਘ ਦਾ ਖਹਿੜਾ ਵੀ ਕੇਜਰੀਵਾਲ ਦੀ ਤਰ੍ਹਾਂ ਮੁਆਫ਼ੀ ਮੰਗ ਕੇ ਛੁੱਟੇਗਾ। ਆਪ ਨੇਤਾ ਸੰਜੇ ਸਿੰਘ ਵੱਲੋਂ ਪਾਏ ਗਏ ਮਾਣਹਾਨੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਏ, ਜਿੱਥੇ ਪੇਸ਼ੀ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਉਹੀ ਕੇਸ ਐ, ਜਿਸ ਵਿਚ ਆਪ ਸੁਪਰੀਮੋ ਕੇਜਰੀਵਾਲ ਸਮੇਤ ਕਈ ਆਪ ਨੇਤਾ ਮੁਆਫ਼ੀ ਮੰਗ ਚੁੱਕੇ ਨੇ ਪਰ ਸੰਜੇ ਸਿੰਘ ਵੱਲੋਂ ਅਜੇ ਤੱਕ ਕੇਸ ਲੜਿਆ ਜਾ ਰਿਹਾ ਏ ਜਦਕਿ ਉਹ ਪਿਛਲੀਆਂ ਕਈ ਤਰੀਕਾਂ ਤੋਂ ਸੁਣਵਾਈ &rsquoਤੇ ਨਹੀਂ ਪਹੁੰਚ ਰਹੇ।