image caption: -ਰਜਿੰਦਰ ਸਿੰਘ ਪੁਰੇਵਾਲ

ਨਿੱਝਰ ਮਾਮਲੇ ’ਚ ਕੈਨੇਡਾ ਨੂੰ ਮਿਲਿਆ ਅਮਰੀਕਾ ਦਾ ਸਾਥ ਭਾਰਤ ਲਈ ਕੌਮਾਂਤਰੀ ਸੰਕਟ

ਅਮਰੀਕਾ ਅਤੇ ਕੈਨੇਡਾ ਫਾਈਵ ਆਈਜ਼ ਸਮਝੌਤੇ ਦਾ ਹਿੱਸਾ ਹਨ, ਜੋ ਆਪਸ ਵਿੱਚ ਸਬੂਤ ਸਾਂਝੇ ਕਰਦੇ ਹਨ| ਇਸ ਲਈ ਪੰਨੂੰ ਅਤੇ ਭਾਈ ਹਰਦੀਪ ਸਿੰਘ ਨਿੱਝਰ ਕੇਸਾਂ ਵਿੱਚ ਭਾਰਤ ਸਰਕਾਰ ਵੱਲੋਂ ਵੱਖੋ-ਵੱਖਰੀਆਂ ਰਣਨੀਤੀਆਂ ਅਪਣਾਈਆਂ ਜਾਣੀਆਂ ਸ਼ਾਇਦ ਲੰਮੇ ਸਮੇਂ ਵਿੱਚ ਕਾਰਗਰ ਸਾਬਤ ਨਾ ਹੋਣ| ਨਿੱਝਰ ਕਤਲ ਕਾਂਡ ਵਿੱਚ ਕੈਨੇਡਾ ਦਾ ਹੱਥ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਕਈ ਡਿਪਲੋਮੈਟਾਂ ਤੱਕ ਪਹੁੰਚਦਾ ਦੇਖਿਆ ਗਿਆ| ਉਸ ਨੇ ਇਨ੍ਹਾਂ ਡਿਪਲੋਮੈਟਾਂ ਨੂੰ &lsquoਪਰਸਨਜ਼ ਆਫ਼ ਇੰਟਰਸਟ&rsquo ਕਰਾਰ ਦਿੱਤਾ| ਕੈਨੇਡੀਅਨ ਕਾਨੂੰਨ ਵਿੱਚ ਅਜਿਹਾ ਵਿਅਕਤੀ ਉਹ ਹੁੰਦਾ ਹੈ ਜਿਸ ਦੇ ਕਿਸੇ ਅਪਰਾਧ ਵਿੱਚ ਸ਼ਾਮਲ ਹੋਣ ਦੇ ਠੋਸ ਸਬੂਤ ਨਹੀਂ ਮਿਲੇ, ਪਰ ਸ਼ੱਕ ਹੈ ਕਿ ਸਬੰਧਤ ਵਿਅਕਤੀ ਨੇ ਕੋਈ ਭੂਮਿਕਾ ਨਿਭਾਈ ਹੋ ਸਕਦੀ ਹੈ| ਇਸ ਲਈ ਜਾਂਚਕਰਤਾ ਉਸ ਤੋਂ ਪੁੱਛ-ਪੜਤਾਲ ਕਰਨ ਦੀ ਲੋੜ ਮਹਿਸੂਸ ਕਰਦੇ ਹਨ| ਕੈਨੇਡਾ ਨੇ ਭਾਰਤ ਨੂੰ ਕਿਹਾ ਕਿ ਉਹ ਇਨ੍ਹਾਂ ਡਿਪਲੋਮੈਟਾਂ ਨੂੰ ਦਿੱਤੀ ਗਈ ਡਿਪਲੋਮੈਟਿਕ ਛੋਟ ਨੂੰ ਹਟਾ ਦੇਵੇ, ਤਾਂ ਜੋ ਇਨ੍ਹਾਂ ਖਿਲਾਫ ਜਾਂਚ ਕੀਤੀ ਜਾ ਸਕੇ| ਭਾਰਤ ਨੇ ਇਸ ਤੋਂ ਇਨਕਾਰ ਕੀਤਾ ਅਤੇ ਕੈਨੇਡਾ - ਖਾਸ ਕਰਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਿਰੁੱਧ ਬਹੁਤ ਸਖ਼ਤ ਬਿਆਨ ਜਾਰੀ ਕੀਤਾ|
ਅਮਰੀਕੀ ਮੀਡੀਆ ਦੇ ਅਨੁਸਾਰ, ਕੈਨੇਡਾ ਨੇ ਫਿਰ ਵਰਮਾ ਸਮੇਤ ਛੇ ਨਾਗਰਿਕਾਂ ਨੂੰ ਕੱਢ ਦਿੱਤਾ, ਹਾਲਾਂਕਿ ਭਾਰਤ ਨੇ ਐਲਾਨ ਕੀਤਾ ਕਿ ਉਸਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਹੈ| ਬਦਲੇ ਵਿੱਚ, ਭਾਰਤ ਨੇ ਨਵੀਂ ਦਿੱਲੀ ਵਿੱਚ ਸਥਿਤ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ| ਦੂਜੇ ਪਾਸੇ ਖ਼ਬਰ ਹੈ ਕਿ ਅਮਰੀਕਾ ਸਥਿਤ ਖਾਲਿਸਤਾਨੀ ਖਾੜਕੂ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਵਿੱਚ ਭਾਰਤੀ ਜਾਂਚ ਕਰਤਾਵਾਂ ਨੇ ਅਮਰੀਕੀ ਮੰਗ ਅਨੁਸਾਰ ਕਥਿਤ &lsquoਸੀਸੀ-1&rsquo ਦੀ ਸ਼ਨਾਖਤ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਜਾਂਚ ਵਿੱਚ ਪ੍ਰਗਤੀ ਦੀ ਜਾਣਕਾਰੀ ਦੇਣ ਲਈ ਇੱਕ ਭਾਰਤੀ ਟੀਮ ਅਮਰੀਕਾ ਪਹੁੰਚ ਰਹੀ ਹੈ| ਪਰ ਹੁਣ ਖ਼ਬਰ ਹੈ ਕਿ ਕੈਨੇਡਾ ਵਿੱਚ ਮਾਰੇ ਗਏ ਖਾਲਿਸਤਾਨੀ ਖਾੜਕੂ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਅਮਰੀਕਾ ਨੇ ਵੀ ਕੈਨੇਡਾ ਸਰਕਾਰ ਦੇ ਸਟੈਂਡ ਦਾ ਸਮਰਥਨ ਕੀਤਾ ਹੈ|
ਭਾਈ ਹਰਦੀਪ ਸਿੰਘ ਨਿੱਝਰ ਮਾਮਲੇ ਨੂੰ ਲੈਕੇ ਭਾਰਤ-ਕੈਨੇਡਾ ਵਿਵਾਦ ਵਿਚਾਲੇ ਹੁਣ ਅਮਰੀਕਾ ਦਾ ਬਿਆਨ ਵੀ ਸਾਹਮਣੇ ਆਇਆ ਹੈ| ਅਮਰੀਕਾ ਨੇ ਭਾਰਤ &lsquoਤੇ ਜਾਂਚ ਵਿੱਚ ਸਹਿਯੋਗ ਨਹੀਂ ਕਰਨ ਦਾ ਇਲਜ਼ਾਮ ਲਗਾਇਆ ਹੈ| ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਯੂ ਮਿਲਰ ਨੇ ਕਿਹਾ ਭਾਰਤ ਤੇ ਲਗਾਏ ਗਏ ਇਲਜ਼ਾਮ ਬਹੁਤ ਹੀ ਗੰਭੀਰ ਹਨ,ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕੈਨੇਡਾ ਦੇ ਨਾਲ ਜਾਂਚ ਵਿੱਚ ਮਦਦ ਕਰੇ| ਭਾਰਤ ਨੇ ਹੁਣ ਤੱਕ ਅਜਿਹਾ ਨਹੀਂ ਕੀਤਾ ਹੈ|
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਬੀਤੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਭਾਰਤ ਸਰਕਾਰ ਦੇ ਅਧਿਕਾਰੀ ਨਿੱਝਰ ਦੇ ਕਤਲ ਵਿੱਚ ਸ਼ਾਮਲ ਹਨ| ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਤਣਾਅ ਦੌਰਾਨ ਅਮਰੀਕਾ ਨੇ ਟਿੱਪਣੀ ਕੀਤੀ ਹੈ  ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾਈ ਪ੍ਰਧਾਨ ਮੰਤਰੀ ਟਰੂਡੋ ਨੇ ਪਾਰਲੀਮੈਂਟ ਵਿੱਚ ਭਾਰਤ &rsquoਤੇ ਨਿੱਝਰ ਕਤਲਕਾਂਡ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ| ਉਸ ਵੇਲੇ ਵੀ ਅਮਰੀਕਾ ਨੇ ਭਾਰਤ ਨੂੰ ਜਾਂਚ ਵਿੱਚ ਮਦਦ ਕਰਨ ਦੀ ਗੱਲ ਕਹੀ ਸੀ|
ਪਿਛਲੇ ਤਿੰਨ ਦਿਨਾਂ ਦੇ ਅੰਦਰ ਦੋਵਾਂ ਦੇਸ਼ਾਂ ਵਿੱਚ ਤਣਾਅ ਵਧਿਆ
13 ਅਕਤੂਬਰ : ਕੈਨੇਡਾ ਨੇ ਭਾਰਤ ਨੂੰ ਇੱਕ ਚਿੱਠੀ ਭੇਜੀ, ਇਸ ਵਿੱਚ ਕਿਹਾ ਗਿਆ ਕਿ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਦੂਜੇ ਡਿਪਲੋਮੈਟ ਇਸ ਮਾਮਲੇ ਵਿੱਚ ਸ਼ੱਕੀ ਹਨ| ਕੈਨੇਡਾ ਨੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ, ਪਰ ਇਸ ਨੂੰ ਨਿੱਝਰ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ|
14 ਅਕਤੂਬਰ : ਭਾਰਤ ਨੇ ਆਪਣੇ ਡਿਪਲੋਮੈਟਸ ਨੂੰ ਸ਼ੱਕੀ ਦਸੇ ਜਾਣ ਦਾ ਵਿਰੋਧ ਜਤਾਇਆ ਅਤੇ ਕੈਨੇਡਾ ਦੇ ਸਫੀਰ ਨੂੰ ਤਲਬ ਕੀਤਾ| ਕੁਝ ਹੀ ਘੰਟਿਆਂ ਵਿੱਚ ਭਾਰਤ ਨੇ ਸੰਜੇ ਕੁਮਾਰ ਵਰਮਾ ਅਤੇ ਦੂਜੇ ਡਿਪਲੋਮੈਟਸ ਨੂੰ ਵਾਪਸ ਬੁਲਾ ਲਿਆ| ਉਸੇ ਰਾਤ ਖਬਰ ਆਈ ਕਿ ਕੈਨੇਡਾ ਨੇ ਵੀ ਭਾਰਤ ਵਿੱਚ ਆਪਣੇ 6 ਡਿਪਲੋਮੈਟਸ ਨੂੰ ਵਾਪਸ ਬੁਲਾ ਲਿਆ ਹੈ|
15 ਅਕਤੂਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਸ ਨੇ ਸਿੱਧੇ ਤੌਰ &rsquoਤੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ|
ਉਧਰ ਅਮਰੀਕਾ ਮੀਡੀਆ ਹਾਉਸ ਵਾਸ਼ਿੰਗਟਨ ਪੋਸਟ ਨੇ ਦਾਅਵਾ ਕੀਤਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਅ ਏਜੰਸੀਆਂ ਨੇ ਮਿਲ ਕੇ ਕੈਨੇਡਾ ਵਿੱਚ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਹਮਲੇ ਦੀ ਇਜਾਜ਼ਤ ਦਿੱਤੀ ਸੀ| ਵਾਸ਼ਿੰਗਟਨ ਪੋਸਟ ਨੇ ਇੱਕ ਕੈਨੇਡਾਈ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਭਾਰਤੀ ਡਿਪਲੋਮੈਟਸ ਕੈਨੇਡਾ ਜਾਣ ਦੀ ਇਜਾਜ਼ਤ ਦੇ ਬਦਲੇ ਖੁਫੀਆ ਜਾਣਕਾਰੀ ਦੇਣ ਦਾ ਦਬਾਅ ਬਣਾਉਂਦੇ ਸੀ| ਇਸ ਕੰਮ ਦੀ ਅਗਵਾਈ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਕਰਦੇ ਸੀ| ਰਿਪੋਰਟ ਦੇ ਮੁਤਾਬਿਕ 12 ਅਕਤੂਬਰ ਨੂੰ ਕੈਨੇਡਾ ਦੇ ਐਨਐਸ ਏ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਇਸ ਮੀਟਿੰਗ ਦੇ ਜ਼ਰੀਏ ਜਾਣਕਾਰੀ ਦਿੱਤੀ|
ਰਿਪੋਰਟਾਂ ਮੁਤਾਬਕ ਅਮਰੀਕੀ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਇਨ੍ਹਾਂ ਦੋਵਾਂ ਮਾਮਲਿਆਂ &rsquoਤੇ ਭਾਰਤੀ ਅਧਿਕਾਰੀਆਂ ਨਾਲ ਸਾਂਝੇ ਤੌਰ &rsquoਤੇ ਕਈ ਦੌਰ ਦੀ ਗੱਲਬਾਤ ਕੀਤੀ ਹੈ| ਅਮਰੀਕਾ ਅਤੇ ਕੈਨੇਡਾ ਫਾਈਵ ਆਈਜ਼ ਸਮਝੌਤੇ ਦਾ ਹਿੱਸਾ ਹਨ, ਜੋ ਆਪਸ ਵਿੱਚ ਸਬੂਤ ਸਾਂਝੇ ਕਰਦੇ ਹਨ| ਇਸ ਲਈ ਭਾਈ ਪੰਨੂੰ ਅਤੇ ਨਿੱਝਰ ਕੇਸਾਂ ਵਿੱਚ ਭਾਰਤ ਸਰਕਾਰ ਵੱਲੋਂ ਵੱਖੋ-ਵੱਖਰੀਆਂ ਰਣਨੀਤੀਆਂ ਅਪਣਾਈਆਂ ਜਾਣੀਆਂ ਸ਼ਾਇਦ ਲੰਮੇ ਸਮੇਂ ਵਿੱਚ ਕਾਰਗਰ ਸਾਬਤ ਨਾ ਹੋਣ| ਦੋਵਾਂ ਮਾਮਲਿਆਂ ਵਿੱਚ, ਭਾਰਤ ਨੂੰ ਇੱਕੋ ਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਭਾਰਤ ਦੇ ਅੰਤਰਰਾਸ਼ਟਰੀ ਅਕਸ &rsquoਤੇ ਮਾੜਾ ਪ੍ਰਭਾਵ ਪਿਆ| ਇਸ ਨਾਲ ਨਰਿੰਦਰ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਵਿੱਚ ਅਮਰੀਕੀ ਧੁਰੇ ਨੂੰ ਪਹਿਲ ਦੇਣ ਦੀ ਰਣਨੀਤੀ ਨੂੰ ਕਰਾਰਾ ਝਟਕਾ ਲੱਗਾ ਹੈ| ਭਾਰਤ ਦੀ ਭਵਿੱਖੀ ਅੰਤਰਰਾਸ਼ਟਰੀ ਭੂਮਿਕਾ ਇਸ ਗੱਲ &rsquoਤੇ ਨਿਰਭਰ ਕਰੇਗੀ ਕਿ ਉਹ ਇਸ ਮੁਸ਼ਕਲ ਨੂੰ ਕਿਵੇਂ ਦੂਰ ਕਰਦਾ ਹੈ| ਇਸ ਸੰਕਟ ਵਿਚੋਂ ਬਾਹਰ ਕਿਵੇਂ ਨਿਕਲਦਾ ਹੈ|
-ਰਜਿੰਦਰ ਸਿੰਘ ਪੁਰੇਵਾਲ