image caption:

ਬਾਗ਼ੀ ਅਕਾਲੀ ਧੜੇ ਵਲੋਂ ਬੀਬੀ ਜਗੀਰ ਕੌਰ ਲੜਨਗੇ ਐਸ ਜੀ ਪੀ ਸੀ ਪ੍ਰਧਾਨ ਦੀ ਚੋਣ (ਪੜ੍ਹੋ ਦਿਨ ਭਰ ਦੀਆਂ ਮੁੱਖ ਖਬਰਾਂ)

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਤਾਂ ਬਹੁਤ ਦੇਰ ਤੋਂ ਚਲ ਰਹੀਆਂ ਹਨ। ਹਾਲੇ ਕੁੱਝ ਦੇਰ ਪਹਿਲਾਂ ਏਸੇ ਅਕਾਲੀ ਦੱਲ ਵਿਚੋ ਵੱਖ ਹੋ ਕੇ ਬਾਗੀ ਅਕਾਲੀ ਧੜਾ ਬਣਿਆ ਸੀ ਜਿਸ ਵਿਚ ਚੰਦੂਮਾਜਰਾ ਅਤੇ ਜਗੀਰ ਕੌਰ ਸਣੇ ਹੋਰ ਵੀ ਕਈ ਸੀਨੀਅਰ ਅਕਾਲੀ ਲੀਡਰ ਸ਼ਾਮਲ ਹਨ। ਹੁਣ ਇਸ ਧੜੇ ਨੇ ਐਲਾਨ ਕੀਤਾ ਹੈ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ।

ਸਲਮਾਨ ਖਾਨ ਤੋਂ ਮੰਗੀ 5 ਕਰੋੜ ਦੀ ਫਿਰੌਤੀ, ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੂੰ ਪੰਜ ਕਰੋੜ ਰੁਪਏ ਦੀ ਫਿਰੌਤੀ ਅਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਬਰੀ ਵਸੂਲੀ ਦੀ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਨੂੰ ਪ੍ਰਾਪਤ ਹੋਈ, ਜਿਸ ਵਿੱਚ ਕਥਿਤ ਤੌਰ &rsquoਤੇ ਪੰਜ ਕਰੋੜ ਰੁਪਏ ਦੇ ਭੁਗਤਾਨ ਦੇ ਬਦਲੇ ਵਿੱਚ ਸਲਮਾਨ ਖਾਨ ਅਤੇ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਵਿਚਕਾਰ ਚੱਲ ਰਹੇ ਝਗੜੇ ਨੂੰ ਸੁਲਝਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਵ੍ਹਾਟਸਐਪ &rsquoਤੇ ਪ੍ਰਾਪਤ ਕੀਤੇ ਗਏ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਜੇ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦਾ ਹੈ ਅਤੇ ਬਿਸ਼ਨੋਈ ਨਾਲ ਦੁਸ਼ਮਣੀ ਖਤਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪੰਜ ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਨੂੰ ਹਲਕੇ &rsquoਚ ਨਾ ਲਓ, ਨਹੀਂ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕ ਤੋਂ ਵੀ ਮਾੜੀ ਹੋ ਜਾਵੇਗੀ। ਉਧਰ ਇਸ ਸੰਦੇਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੰਬਈ ਪੁਲਿਸ ਨੇ ਭੇਜਣ ਵਾਲੇ ਦੇ ਪਿਛੋਕੜ, ਜਬਰਨ ਵਸੂਲੀ, ਜਾਨ ਦੀਆਂ ਧਮਕੀਆਂ ਦੇ ਪਿੱਛੇ ਉਨ੍ਹਾਂ ਦੇ ਇਰਾਦੇ ਆਦਿ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

'ਆਪ' ਸਰਕਾਰ ਪੰਜਾਬ ਦੇ ਲੋਕਾਂ 'ਤੇ ਵੱਧ ਤੋਂ ਵੱਧ ਟੈਕਸ ਲਾ ਕੇ ਲੁੱਟਣ ਦੀ ਸਾਜਿਸ਼ ਰਚ ਰਹੀ ਹੈ: ਬਾਜਵਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਇਸ 'ਤੇ ਪੰਜਾਬ ਦੇ ਲੋਕਾਂ 'ਤੇ ਵਾਧੂ ਅਤੇ ਬੇਇਨਸਾਫ਼ੀ ਟੈਕਸ ਪ੍ਰਣਾਲੀ ਦਾ ਬੋਝ ਪਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਬਾਜਵਾ ਨੇ ਪਹਿਲਾਂ ਹੀ ਮੁਸੀਬਤ ਵਿੱਚ ਘਿਰੀ ਆਬਾਦੀ 'ਤੇ ਹੋਰ ਵਿੱਤੀ ਬੋਝ ਥੋਪਣ ਦੇ ਸਪੱਸ਼ਟ ਇਰਾਦੇ ਲਈ ਸਰਕਾਰ ਦੀ ਆਲੋਚਨਾ ਕੀਤੀ। ਬਾਜਵਾ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੇ ਸਾਬਕਾ ਸੀਨੀਅਰ ਅਰਥ ਸ਼ਾਸਤਰੀ ਅਤੇ ਸੇਵਾਮੁਕਤ ਆਈਆਰਐਸ ਅਧਿਕਾਰੀ ਅਰਬਿੰਦ ਮੋਦੀ ਦੀ ਪੰਜਾਬ ਦੇ ਵਿੱਤ ਵਿਭਾਗ ਦੇ ਮੁੱਖ ਸਲਾਹਕਾਰ ਵਜੋਂ ਹਾਲ ਹੀ ਵਿੱਚ ਕੀਤੀ ਗਈ ਨਿਯੁਕਤੀ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮੌਜੂਦਾ ਵਿੱਤੀ ਸੰਕਟ ਤੋਂ ਬਚਾਉਣ ਦੇ ਇਰਾਦੇ ਨਾਲ ਕੀਤੀ ਗਈ ਇਸ ਨਿਯੁਕਤੀ ਨੂੰ ਲੋਕਾਂ 'ਤੇ ਹੋਰ ਬੋਝ ਪਾਉਣ ਲਈ ਵਰਤਿਆ ਜਾ ਰਿਹਾ ਹੈ। ਬਾਜਵਾ ਨੇ ਟਿੱਪਣੀ ਕੀਤੀ, "ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਚਹੇਤੇ ਟੈਕਨੋਕਰੇਟ ਜਾਪਦੇ ਅਰਬਿੰਦ ਮੋਦੀ ਨੇ ਆਪਣੀ ਸ਼ੁਰੂਆਤੀ ਵਿਚਾਰ-ਵਟਾਂਦਰੇ ਵਿੱਚ, ਪੰਜਾਬ ਦੇ ਲੋਕਾਂ 'ਤੇ ਟੈਕਸ ਦਾ ਬੋਝ ਵਧਾਉਣ ਦੀ ਜ਼ੋਰਦਾਰ ਸਿਫਾਰਸ਼ ਕੀਤੀ, ਜੋ ਪਹਿਲਾਂ ਹੀ ਟੈਕਸਾਂ ਦੇ ਭਾਰੀ ਬੋਝ ਨਾਲ ਜੂਝ ਰਹੇ ਹਨ," ਬਾਜਵਾ ਨੇ ਟਿੱਪਣੀ ਕੀਤੀ।

ਤਖ਼ਤਾਂ ਦੇ ਜਥੇਦਾਰ ਸਬੰਧੀ ਡੂੰਘੀ ਸਾਜ਼ਿਸ਼ ਰਚੀ ਗਈ ਸੀ ਜਲਦ ਬੇਪਰਦ ਹੋਵੇਗੀ:- ਜਥੇਦਾਰ ਵਡਾਲਾ 

 ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ ਕਰਨ ਲਈ ਸਾਜਿਸ਼ ਰਚੀ ਗਈ ਜਲਦੀ ਸਭ ਕੁਝ ਬੇਪਰਦ ਹੋਵੇਗਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਡਟਣ ਲਈ ਉਹਨਾਂ ਦਾ ਕੋਟਾਨ ਕੋਟਿ ਧੰਨਵਾਦ ਕੀਤਾ। ਕਿਉਂਕਿ ਨਾਜੁਕ ਸਥਿਤੀ ਨੂੰ ਸਾਂਭਦਿਆਂ ਮੌਕੇ ਤੇ ਸਹੀ ਸਟੀਕ ਫੈਸਲਾ ਲਿਆ ਗਿਆ ਹੈ। ਸਿੱਖ ਕੌਮ ਵੱਲੋ ਬੜੀ ਦੇਰ ਬਾਅਦ ਦਲੇਰੀ ਨਾਲ ਲੈ ਗਏ ਫੈਸਲੇ ਦੀ ਸ਼ਲਾਗਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਥ ਨੇ ਜਿਵੇਂ ਘੰਟਿਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਇੱਕ ਲਹਿਰ ਖੜੀ ਕਰ ਦਿੱਤੀ, ਬੜਾ ਵੱਡਾ ਰੋਸ ਫੈਲਣ ਕਰਕੇ ਇੰਨਾ ਵੱਡਾ ਪ੍ਰੈਸ਼ਰ ਪਿਆ ਕਿ ਐਸਜੀਪੀਸੀ ਪ੍ਰਧਾਨ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨਾ ਪਿਆ। ਇਹ ਪੰਥ ਦਝ ਵੱਡੀ ਜਿੱਤ ਹੋਈ ਹੈ। ਉੱਨਾਂ ਕਿਹਾ ਕਿ ਪਿਛਲੇ ਦਿਨਾਂ &rsquoਚ ਇੱਕ ਗੁਪਤ ਤੌਰ ਐਸਜੀਪੀਸੀ ਮੈਂਬਰਾਂ ਦੀ ਪੰਜ ਮੈਂਬਰੀ ਟੀਮ ਬਣਾਈ ਗਈ ਸੀ ਜੋ ਸਾਰੇ ਪੰਜਾਬ ਦੇ ਵਿੱਚ ਲਗਭਗ 85 ਮੈਂਬਰਾਂ ਦੇ ਕੋਲ ਘੁੰਮ ਕੇ ਰਾਏ ਲੈ ਕੇ ਆਈ ਕਿ ਅਗਲਾ ਉਮੀਦਵਾਰ ਕੌਣ ਹੋਵੇ ਉਸ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਅਤੇ ਡੇਢ ਦਰਜਨ ਦੇ ਕਰੀਬ ਹਾਜ਼ਰ ਮੈਂਬਰਾਂ ਵੱਲੋਂ ਤੇ ਸਾਰੀ ਸੁਧਾਰ ਲਹਿਰ ਦੀ ਲੀਡਰਸ਼ਿਪ ਦੀ ਰਾਏ ਦੇ ਮੁਤਾਬਿਕ ਹਾਜ਼ਰ ਐਸਜੀਪੀਸੀ ਮੈਂਬਰਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀ 28 ਅਕਤੂਬਰ ਦੀ ਚੋਣ ਵਿੱਚ ਉਮੀਦਵਾਰ ਹੋਣਗੇ ਤੇ ਸਾਡਾ ਸਾਰਿਆਂ ਦਾ ਟੀਚਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਾ ਕੇ ਤੇ ਸਹੀ ਤਰੀਕੇ ਨਾਲ ਜਥੇਦਾਰ ਸਾਹਿਬਾਨ ਦੇ ਸੇਵਾ ਤੇ ਬਿਠਾਉਣ ਅਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਬਣਾ ਸਕੀਏ ਇਹ ਸਾਡਾ ਪਹਿਲਾ ਟੀਚਾ ਹੋਵੇਗਾ ਤਾਂ ਕਿ ਜੋ ਹੁੱਣ ਬਿਰਤਾਂਤ ਹੁਣ ਚੱਲ ਰਿਹਾ ਹੈ ਉਹ ਸਦਾ ਲਈ ਬੰਦ ਹੋਵੇ।

ਰੂਸ ਦੀ ਮਦਦ ਲਈ ਫ਼ੌਜ ਭੇਜ ਰਿਹੈ ਉੱਤਰੀ ਕੋਰੀਆ: ਰਿਪੋਰਟ

ਸਿਓਲ: ਦਖਣੀ ਕੋਰੀਆ ਦੀਆਂ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਉੱਤਰੀ ਕੋਰੀਆ ਨੇ ਯੂਕਰੇਨ ਵਿਰੁਧ ਜੰਗ &rsquoਚ ਰੂਸ ਦੀ ਮਦਦ ਲਈ 12,000 ਫੌਜੀ ਭੇਜੇ ਹਨ। ਯੋਨਹਾਪ ਸਮਾਚਾਰ ਏਜੰਸੀ ਨੇ ਸ਼ੁਕਰਵਾਰ ਨੂੰ ਅਪਣੀ ਖ਼ਬਰ &rsquoਚ ਇਹ ਜਾਣਕਾਰੀ ਦਿਤੀ। ਯੋਨਹਾਪ ਨੇ ਨੈਸ਼ਨਲ ਇੰਟੈਲੀਜੈਂਸ ਸਰਵਿਸ (ਐਨ.ਆਈ.ਐਸ.) ਦੇ ਹਵਾਲੇ ਨਾਲ ਦਸਿਆ ਕਿ ਉੱਤਰੀ ਕੋਰੀਆ ਦੇ ਫੌਜੀ ਪਹਿਲਾਂ ਹੀ ਰੂਸ ਦੀ ਮਦਦ ਲਈ ਰਵਾਨਾ ਹੋ ਚੁਕੇ ਹਨ। ਐਨ.ਆਈ.ਐਸ. ਨੇ ਤੁਰਤ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ। ਹਾਲਾਂਕਿ, ਦਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਯੂਨ ਸੂਕ ਯੋਲ ਨੇ ਯੂਕਰੇਨ ਵਿਰੁਧ ਰੂਸ ਦੀ ਮਦਦ ਲਈ ਉੱਤਰੀ ਕੋਰੀਆ ਵਲੋਂ ਫੌਜ ਭੇਜਣ ਦੇ ਮੁੱਦੇ &rsquoਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਬੈਠਕ ਦੀ ਪ੍ਰਧਾਨਗੀ ਕੀਤੀ। ਦਫਤਰ ਦੇ ਲੋਕ ਸੰਪਰਕ ਵਿਭਾਗ ਨੇ ਤੁਰਤ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਦਖਣੀ ਕੋਰੀਆ ਨੇ ਉੱਤਰੀ ਕੋਰੀਆ ਵਲੋਂ ਫੌਜ ਭੇਜਣ ਦੀ ਰੀਪੋਰਟ ਨੂੰ ਪ੍ਰਮਾਣਿਤ ਕੀਤਾ ਹੈ ਜਾਂ ਨਹੀਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਸੌਦਾ ਸਾਧ ਨੂੰ ਸੁਪਰੀਮ ਕੋਰਟ ਦਾ ਝਟਕਾ, ਚਾਰ ਹਫ਼ਤਿਆਂ 'ਚ ਮੰਗਿਆ ਜਵਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੌਦਾ ਸਾਧ ਨੂੰ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਹਾਈਕੋਰਟ ਵੱਲੋਂ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਚ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਵਿੱਚ ਸੌਦਾ ਸਾਧ ਵਿਰੁੱਧ ਚੱਲ ਰਹੇ ਤਿੰਨ ਮਾਮਲਿਆਂ ਵਿੱਚ ਚੱਲ ਰਹੀ ਜਾਂਚ &lsquoਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ, ਜਿਸ 'ਤੇ ਅੱਜ ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਲਗਾਈ ਰੋਕ ਹਟਾ ਦਿੱਤੀ ਹੈ। ਪਾਬੰਦੀ ਹਟਾਉਣ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੌਦਾ ਸਾਧ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।

ਕੈਨੇਡਾ ਪੁਲਿਸ ਦੇ ਉੱਚ ਅਧਿਕਾਰੀ ਨੇ ਸਿੱਖਾਂ ਨੂੰ ਅੱਗੇ ਆਉਣ ਅਤੇ ਜਾਂਚ &rsquoਚ ਸਹਿਯੋਗ ਕਰਨ ਦੀ ਕੀਤੀ ਅਪੀਲ 

ਓਟਾਵਾ: ਕੈਨੇਡਾ ਦੀ ਧਰਤੀ &rsquoਤੇ ਹਿੰਸਾ ਨਾਲ ਭਾਰਤ ਸਰਕਾਰ ਦੇ ਸਬੰਧਾਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਦੇਸ਼ ਦੀ ਕੌਮੀ ਪੁਲਿਸ ਫੋਰਸ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ.) ਦੇ ਮੁਖੀ ਨੇ ਇੱਥੇ ਸਿੱਖਾਂ ਨੂੰ ਅੱਗੇ ਆਉਣ ਅਤੇ ਜਾਂਚ &rsquoਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਕੈਨੇਡਾ ਦੇ ਜਨਤਕ ਪ੍ਰਸਾਰਕ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਨੇ ਦਸਿਆ ਕਿ ਮੰਗਲਵਾਰ ਨੂੰ ਰੇਡੀਓ ਕੈਨੇਡਾ ਨਾਲ ਇਕ ਇੰਟਰਵਿਊ ਵਿਚ ਆਰ.ਸੀ.ਐਮ.ਪੀ. ਕਮਿਸ਼ਨਰ ਮਾਈਕ ਡੂਹੇਮ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਅੱਗੇ ਆਉਣ ਅਤੇ ਆਰ.ਸੀ.ਐਮ.ਪੀ. ਦੀ ਜਾਂਚ ਵਿਚ ਸਹਿਯੋਗ ਕਰਨ। ਡੂਹੇਮ ਨੇ ਸੋਮਵਾਰ ਨੂੰ ਜਨਤਕ ਤੌਰ &rsquoਤੇ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਦੇ &lsquoਏਜੰਟ&rsquo ਨੇ ਕੈਨੇਡਾ ਵਿਚ ਕਤਲਾਂ ਸਮੇਤ &lsquoਵਿਆਪਕ&rsquo ਹਿੰਸਾ ਵਿਚ ਭੂਮਿਕਾ ਨਿਭਾਈ ਸੀ। ਡੂਹੇਮ ਨੇ ਦੋਸ਼ ਲਾਇਆ ਕਿ ਕੈਨੇਡਾ ਵਿਚ ਭਾਰਤੀ ਡਿਪਲੋਮੈਟ ਅਤੇ ਕੌਂਸਲਰ ਅਧਿਕਾਰੀ ਸਥਾਨਕ ਵਸਨੀਕਾਂ ਅਤੇ ਕੈਨੇਡਾ ਦੇ ਵਸਨੀਕਾਂ ਵਿਰੁਧ ਕਤਲਾਂ ਅਤੇ &lsquoਜਬਰੀ ਵਸੂਲੀ, ਧਮਕੀਆਂ ਅਤੇ ਜ਼ਬਰਦਸਤੀ ਅਪਰਾਧਾਂ&rsquo ਨਾਲ ਜੁੜੇ ਹੋਏ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਕੌਮੀ ਪੁਲਿਸ ਫੋਰਸ ਨੇ ਮਹਿਸੂਸ ਕੀਤਾ ਕਿ ਕੈਨੇਡਾ &rsquoਚ ਕੰਮ ਕਰ ਰਹੇ ਇਸ ਨੈੱਟਵਰਕ ਨੂੰ ਖਤਮ ਕਰਨ ਲਈ ਲੋਕਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਨੂੰ &lsquoਦੇਸ਼ ਦੀ ਜਨਤਕ ਸੁਰੱਖਿਆ ਲਈ ਖਤਰਾ&rsquo ਦਸਿਆ। ਉਨ੍ਹਾਂ ਨੇ ਰੇਡੀਓ ਕੈਨੇਡਾ ਨੂੰ ਦਿਤੇ ਇੰਟਰਵਿਊ &rsquoਚ ਕਿਹਾ, &lsquo&lsquoਜੇਕਰ ਲੋਕ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਅਤੇ ਜੇਕਰ ਉਹ ਆ ਸਕਦੇ ਹਨ ਤਾਂ ਮੈਂ ਉਨ੍ਹਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਾ ਹਾਂ।&rsquo&rsquo

ਕਿਸਾਨ ਚੰਡੀਗੜ੍ਹ ਪਹੁੰਚੇ ਸੰਘਰਸ਼ ਕਰਨ : ਕਈ ਗ੍ਰਿਫ਼ਤਾਰ,

ਚੰਡੀਗੜ੍ਹ : ਪੰਜਾਬ 'ਚ ਝੋਨੇ ਦੀ ਗਲਤ ਖਰੀਦ ਦੇ ਵਿਰੋਧ 'ਚ ਕਿਸਾਨਾਂ ਨੇ ਅੱਜ ਚੰਡੀਗੜ੍ਹ 'ਚ ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਸੈਕਟਰ-35 ਕਿਸਾਨ ਭਵਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ ਹੋਏ ਸਨ। ਇਸ ਮਗਰੋਂ ਪੁਲੀਸ ਨੇ ਕਿਸਾਨ ਭਵਨ ਦੇ ਗੇਟ ਬੰਦ ਕਰ ਦਿੱਤੇ। ਨਾਲ ਹੀ ਉਥੇ ਵੱਡੀ ਗਿਣਤੀ ਵਿਚ ਬਲ ਤਾਇਨਾਤ ਕੀਤੇ ਗਏ ਸਨ। ਕੁਝ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਵੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਅਜਿਹੇ 'ਚ ਸਾਨੂੰ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਨੂੰ ਬਿਠਾ ਕੇ ਰੱਖਿਆ ਜਾਵੇਗਾ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੁਝ ਗਲਤ ਕਰਦੇ ਹਾਂ ਤਾਂ ਸ਼ਿਕਾਇਤ ਦਰਜ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਵਿੱਚ ਦੁੱਧ ਅਤੇ ਫਲਾਂ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਕਰਵਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।


ਅਮਰੀਕਾ &lsquoਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ &lsquoਚ ਮੌਤ

ਅਕਸਰ ਹੀ ਨੌਜਵਾਨ ਆਪਣੇ ਘਰ ਦੇ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਅਤੇ ਪੰਜਾਬ ਵਿਖੇ ਵਿਦੇਸ਼ ਜਾਣ ਦਾ ਚਲਣ ਸਭ ਤੋਂ ਵੱਧ ਵੇਖਿਆ ਜਾ ਰਿਹਾ ਹੈ ਪਰ ਪਰਿਵਾਰ ਨੂੰ ਝਟਕਾ ਉਸ ਵੇਲੇ ਲੱਗਦਾ ਹੈ ਜਦੋ ਉਥੇ ਜਾ ਕੇ ਨੌਜਵਾਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਵਿਖੇ ਵੇਖਣ ਨੂੰ ਮਿਲਿਆ ਜਿੱਥੋਂ ਦੇ ਪਿੰਡ ਧੁੱਪਸੜੀ ਦਾ ਇੱਕ ਨੌਜਵਾਨ ਜੋ ਕਰੀਬ 2 ਸਾਲ ਪਹਿਲਾ ਹੀ ਅਮਰੀਕਾ ਗਿਆ ਸੀ ਤੇ ਉੱਥੇ ਉਸ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ 40 ਸਾਲਾਂ ਪੁੱਤ ਅਮਨਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਕੰਮ ਕਰਨ ਦੇ ਲਈ ਗਿਆ ਸੀ, ਪਰ ਉੱਥੇ ਉਸ ਨਾਲ ਇਹ ਮੰਦਭਾਗਾ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਘਰ ਦੇ ਵਿੱਚ ਇਕੱਲਾ ਹੀ ਕਮਾਈ ਕਰਨ ਵਾਲਾ ਸੀ ਜਿਸ ਦੇ ਨਾਲ ਪੂਰਾ ਪਰਿਵਾਰ ਚੱਲ ਰਿਹਾ ਸੀ। ਨੌਜਵਾਨ ਪੁੱਤ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਪੰਜਾਬ &lsquoਚ 4 ਸੀਟਾਂ &lsquoਤੇ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ, 13 ਨਵੰਬਰ ਨੂੰ ਹੋਵੇਗੀ ਵੋਟਿੰਗ

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ &lsquoਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ (ਸ਼ੁੱਕਰਵਾਰ) ਤੋਂ ਸ਼ੁਰੂ ਹੋ ਗਈ ਹੈ। 13 ਨਵੰਬਰ ਨੂੰ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ਵਿੱਚ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਨੇ ਚੋਣਾਂ ਲਈ ਰਿਟਰਨਿੰਗ ਅਫ਼ਸਰ ਅਤੇ ਰਿਟਰਨਿੰਗ ਅਫ਼ਸਰ ਪਹਿਲਾਂ ਹੀ ਨਿਯੁਕਤ ਕਰ ਦਿੱਤੇ ਸਨ। ਸ਼ਨੀਵਾਰ ਨੂੰ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ। ਇਨ੍ਹਾਂ ਸੀਟਾਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਹਨ। ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਇਸੇ ਲਈ ਇੱਥੇ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਨਾਮਜ਼ਦਗੀ ਪ੍ਰਕਿਰਿਆ 25 ਅਕਤੂਬਰ (ਸ਼ੁੱਕਰਵਾਰ) ਤੱਕ ਜਾਰੀ ਰਹੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 30 ਅਕਤੂਬਰ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।

ਦੋ ਦਿਨ ਪਹਿਲਾਂ ਹੀ ਪੰਚ ਬਣੀ ਮਹਿਲਾ ਨੂੰ ਪਿਆ ਦਿਲ ਦਾ ਦੌਰਾ

ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਸਮਰਾਏ 2 ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਪਿੰਡ ਦਾ ਪੰਚ ਚੁਣੇ ਜਾਣ ਦਾ ਅਜੇ ਚਾਅ ਵੀ ਪੂਰਾ ਨਹੀਂ ਹੋਇਆ ਸੀ ਕਿ ਮਹਿਲਾ ਨੇ ਦਮ ਤੋੜ ਦਿੱਤਾ। ਪਿੰਡ ਦੀ ਪੰਚ ਚੁਣੀ ਗਈ ਸੁਰਜੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਰਜੀਤ ਕੌਰ ਦੀ ਅਚਾਨਕ ਮੌਤ ਕਾਰਨ ਪਿੰਡ &lsquoਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਮ੍ਰਿਤਕ ਸੁਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਦੀ ਬੇਟੀ ਪਰਦੀਪ ਕੌਰ ਨੇ ਦੱਸਿਆ ਕਿ ਉਹ ਕੱਲ ਹੀ ਆਪਣੇ ਪੇਕੇ ਤੋਂ ਵੋਟ ਪਾ ਕੇ ਆਪਣੇ ਸਹੁਰੇ ਗਈ ਹੀ ਸੀ ਕਿ ਅੱਜ ਤੜਕਸਾਰ ਹੀ ਪੇਕਿਆਂ ਤੋਂ ਫੋਨ ਆਇਆ ਕਿ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।