ਖੇਡਾਂ ਵਿੱਚੋ ਹਾਕੀ, ਕੁਸ਼ਤੀ, ਬੈਡਮਿੰਟਨ, ਕ੍ਰਿਕਟ, ਟੇਬਲ ਟੈਨਿਸ ਹਟਾਏ ਜਾਣ ਨਾਲ ਭਾਰਤ ਨੂੰ ਝਟਕਾ
ਗਲਾਸਗੋ,( ਹਰਜੀਤ ਦੁਸਾਂਝ ਪੁਆਦੜਾ) - ਖੇਡਾਂ 2026 ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਰਾਜ ਵਿਕਟੋਰੀਆ 'ਚ ਹੋਣ ਵਾਲੀ ਸੀ | ਪਰ ਆਸਟਰੇਲੀਆ ਨੇ ਆਰਥਿਕ ਤੰਗੀ ਕਰਕੇ ਆਪਣੇ ਹੱਥ ਖੜੇ ਕਰ ਲਏ | ਐਨ ਆਖਰੀ ਮੌਕੇ ਸਕਾਟਲੈਂਡ ਦਾ ਮਰਚੈਂਟ ਸਿਟੀ ਗਲਾਸਗੋ ਅੱਗੇ ਆਇਆ ਤੇ
ਆਰਥਿਕ ਕਾਰਨਾਂ ਕਰਕੇ ਕਾਮਨਵੈਲਥ ਗੇਮਾਂ 'ਚ ਘੱਟ ਖੇਡਾਂ ਨੂੰ ਸ਼ਾਮਿਲ ਕਰਨ ਲਈ ਪਲੈਨ ਤਿਆਰ ਕੀਤਾ ਗਿਆ | ਜਿਸ ਲਈ ਕਾਮਨਵੈਲਥ ਗੇਮਜ਼ ਫੈਡਰੇਸ਼ਨ ਰਾਜੀ ਹੋ ਗਈ | ਯਾਦ ਰਹੇ ਰਾਸ਼ਟਰਮੰਡਲ ਖੇਡਾਂ ਗਲਾਸਗੋ ਵਿਖੇ 23 ਜੁਲਾਈ ਤੋਂ 2 ਅਗਸਤ 2026 ਤੱਕ ਕਰਵਾਈਆਂ
ਜਾਣੀਆਂ ਹਨ | ਗਲਾਸਗੋ ਵਿਖੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚੋ 10 ਖੇਡਾਂ ਨੂੰ ਹਟਾ ਦਿੱਤਾ ਗਿਆ ਹੈ | ਇਨ੍ਹਾਂ ਖੇਡਾਂ 'ਚ ਬੈਡਮਿੰਟਨ, ਕ੍ਰਿਕਟ, ਹਾਕੀ, ਟੇਬਲ ਟੈਨਿਸ, ਸਕਵੈਸ਼, ਰਗਬੀ, ਡਾਈਵਿੰਗ, ਬੀਚ ਵਾਲੀਬਾਲ, ਟਰਾਏਥਲਾਨ ਅਤੇ ਕੁਸ਼ਤੀ ਸ਼ਾਮਿਲ ਹਨ | ਬਹੁਤੀਆਂ ਹਟਾਈਆਂ ਗਈਆਂ ਖੇਡਾਂ ਵਿੱਚ ਭਾਰਤ ਨੂੰ ਤਮਗਿਆਂ ਦੀ ਉਮੀਦ ਸੀ, ਜਿਸ ਨਾਲ ਭਾਰਤ ਦੀਆਂ ਵਧੇਰੇ ਤਗ਼ਮਿਆਂ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਪਿਛਲੀਆਂ ਰਾਸ਼ਟਰ ਮੰਡਲ ਖੇਡਾਂ 2022 'ਚ ਇੰਗਲੈਂਡ ਦੇ ਸ਼ਹਿਰ ਬਰਮਿੰਘਮ 'ਚ ਹੋਈਆਂ ਸਨ | ਇਹਨਾਂ ਖੇਡਾਂ ਵਿੱਚ ਭਾਰਤ ਨੇ 22 ਸੋਨੇ, 16 ਚਾਂਦੀ ਅਤੇ 23 ਕਾਂਸੀ ਦੇ ਤਗ਼ਮਿਆਂ ਸਮੇਤ 61 ਮੈਡਲ ਜਿੱਤੇ ਸਨ।ਗਲਾਸਗੋ ਕਾਮਨਵੈਲਥ ਗੇਮਜ 2026 ਲਈ ਇਨ੍ਹਾਂ ਖੇਡਾਂ 'ਚ ਅਥਲੈਟਿਕਸ ਤੇ ਪੈਰਾ ਅਥਲੈਟਿਕਸ (ਟਰੈਕ ਐਂਡ ਫੀਲਡ) ਤੈਰਾਕੀ ਤੇ ਪੈਰਾ ਤੈਰਾਕੀ, ਕਲਾਤਕਮਿਕ ਜਿਮਨਾਸਟਿਕ, ਟਰੈਕ ਸਾਈਕਲਿੰਗ, ਨੈਟਬਾਲ, ਵੇਟ ਲਿਫਟਿੰਗ, ਪੈਰਾ ਪਾਵਰ ਲਿਫਟਿੰਗ, ਮੁੱਕੇਬਾਜ਼ੀ , ਜੂਡੋ, ਬਾਉਲਸ ਤੇ ਪੈਰਾ ਬਾਉਲਸ, 3 x 3 ਬਾਸਕਟਬਾਲ ਤੇ 3 x 3 ਵੀਲਚੇਅਰ ਬਾਸਕਿਟਬਾਲ ਨੂੰ ਸ਼ਾਮਿਲ ਕੀਤਾ ਗਿਆ ਹੈ |