image caption:

ਇੱਕ ਵਾਰ ਫਿਰ ਯੂਰਪ ਦੀਆਂ ਘੜ੍ਹੀਆਂ ਹੋਣ ਜਾਣਗੀਆਂ 27 ਅਕਤੂਬਰ ਤੜਕੇ 3 ਵਜੇ ਤੋਂ ਇੱਕ ਘੰਟਾ ਪਿੱਛੇ,ਇਟਲੀ ਅਤੇ ਭਾਰਤ ਵਿੱਚ ਸਾਢੇ ਚਾਰ ਘੰਟੇ ਦੇ ਸਮੇਂ ਦਾ ਹੋਵੇਗਾ ਫਰਕ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ ।ਇਸ ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 2 ਵਜੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟਾ ਅੱਗੇ ਆ ਗਈਆਂ ਸਨ ਮਤਲਬ ਜਿਵੇਂ ਕਿ ਜੇਕਰ ਘੜ੍ਹੀ ਅਨੁਸਾਰ ਰਾਤ ਨੂੰ 2 ਵਜੇ ਸੀ ਤਾਂ ਉਸ ਨੂੰ 3 ਸਮਝਿਆ ਗਿਆ ਤੇ ਇਹ ਟਾਇਮ ਇਸ ਤਰ੍ਹਾਂ ਹੀ ਇਸ ਸਾਲ ਅਕਤੂਬਰ ਮਹੀਨੇ ਦੇ ਆਖਰੀ ਸ਼ਨੀਵਾਰ ਤੱਕ ਚੱਲਣਾ ਹੈ ਤੇ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 3 ਵਜੇ ਤਮਾਮ ਯੂਰਪ ਘੜ੍ਹੀਆਂ ਇੱਕ ਘੰਟਾ ਪਿੱਛੇ ਆ ਜਾਣਗੀਆਂ। ਸੋ ਇਸ ਲਈ ਹੁਣ ਜਦੋ ਅਕਤੂਬਰ ਦੇ ਆਖਰੀ ਸ਼ਨੀਵਾਰ ਭਾਵ 26 ਅਕਤੂਬਰ ਤੋਂ ਬਾਅਦ ਅਗਲੀ ਸਵੇਰ ਤੜਕੇ ਜਾਂਨੀ 27 ਅਕਤੂਬਰ ਨੂੰ ਜਦੋਂ ਘੜ੍ਹੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ। ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ।ਇਸ ਟਾਇਮ ਦੇ ਬਦਲਾਵ ਨਾਲ ਯੂਰਪ ਵਿੱਚ ਰੈਣ ਬਸੇਰਾ ਕਰਦੇ ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਲੱਗ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਕੰਮ ਉਪੱਰ ਆਉਂਦੇ ਜਾਂਦੇ ਪ੍ਰੇਸ਼ਾਨੀ ਦਾ ਸਾਹਮ੍ਹਣਾ ਪੈਂਦਾ ਹੈ।ਜਿਕਰਯੋਗ ਹੈ ਕਿ ਯੂਰਪ ਦੇ ਇਹ ਸਮੇ ਬਦਲਣ ਦੀ ਪ੍ਰਤੀਕ੍ਰਿਆ ਸੰਨ 2001 ਤੋ ਚਲੀ ਆ ਰਹੀ ਹੈ ਬੇਸਕ ਇਸ ਸਮੇ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤਕ ਪ੍ਰਭਾਵਿਤ ਹੰਦੇ ਹਨ ਤੇ ਇਸ ਬਾਬਤ ਯੂਰਪੀਅਨ ਕਮਿਸਨ ਨੇ ਯੂਰਪ ਦੇ ਇਸ ਸਮਾ ਬਦਲਣ ਦੀ ਪ੍ਰਤੀਕਿਰਆ ਉਪਰ ਰੋਕ ਲਗਾਉਣ ਦਾ ਸਝਾਉ ਸੰਨ 2018 ਵਿੱਚ ਯੂਰਪੀਅਨ ਪਾਰਲੀਮੈਟ ਵਿਚ ਰੱਖਿਆ ਸੀ ਜਿਸ ਉਪਰ ਸਾਰਥਿਕ ਕਾਰਵਾਈ ਹੋਣ ਦੀ ਡੂੰਘੀ ਆਸ ਸੀ ਕਿਉਕਿ ਯੂਰਪੀਅਨ ਕਮਿਸਨ ਅਨੁਸਾਰ ਸਮੇ ਦੀ ਇਸ ਅਦਲਾ ਬਦਲੀ ਵਿਚ 28 ਦੇਸ ਪ੍ਰਭਾਵਿਤ ਹੁੰਦੇ ਹਨ ।ਯੂਰਪੀਅਨ ਕਮਿਸਨ ਦੇ ਇਸ ਸੁਝਾਉ ਉਪੱਰ ਕਾਫ਼ੀ ਵਿਚਾਰ ਚਰਚਾ ਦੇ ਇਹ ਮਤਾ ਸੰਸਦ ਵਿੱਚ 410 ਵੋਟਾਂ ਨਾਲ ਪਾਸ ਵੀ ਹੋ ਚੁੱਕਾ ਹੈ ।ਮਤੇ ਅਨੁਸਾਰ ਯੂਰਪੀਅਨ ਦੇਸ਼ਾਂ ਦੇ ਸਮਾਂ ਬਦਲਣ ਦੀ ਇਹ ਪ੍ਰੀਕ੍ਰਿਆ ਮਾਰਚ 2021 ਤੋਂ ਬੰਦ ਹੋਣੀ ਸੀ ਪਰ ਸ਼ਾਇਦ 2020 ਵਿੱਚ ਕੋਰੋਨਾ ਦੀ ਤਬਾਹੀ ਨੇ ਯੂਰਪੀਅਨ ਯੂਨੀਅਨ ਨੂੰ ਇਸ ਬਾਰੇ ਸੋਚਣ ਹੀ ਨਹੀਂ ਦਿੱਤਾ ਜਿਸ ਕਾਰਨ ਹੁਣ ਤੱਕ ਸਮਾਂ ਬਦਲਣ ਦੀ ਪ੍ਰਕਿਰਿਆ ਨਹੀਂ ਰੁੱਕ ਸਕੀ।ਗੌਰਤਲਬ ਹੈ ਕਿ ਯੂਰਪੀਅਨ ਦੇਸ਼ਾਂ ਵਿੱਚ ਸਮਾਂ ਬਦਲਣ ਦੀ ਪ੍ਰਕਿਆ ਨਾਲ ਜਿੱਥੇ ਗਰਮੀਆਂ ਵਿੱਚ ਰੌਸ਼ਨੀ ਲਈ ਬਿਜਲੀ ਦੀ ਖਪਤ ਘੱਟ ਜਾਂਦੀ ਹੈ ਉੱਥੇ ਹੀ ਸਰਦੀਆਂ ਵਿੱਚ ਇਹ ਖਪਤ ਵੱਧ ਜਾਂਦੀ ਹੈ।ਜੇਕਰ ਗੱਲ ਸਿਰਫ਼ ਇਟਲੀ ਦੀ ਹੀ ਕੀਤੀ ਜਾਵੇ ਤਾਂ ਇਟਲੀ ਵਿੱਚ ਬਿਜਲੀ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਰਾਸ਼ਟਰੀ ਬਿਜਲੀ ਗਰਿਡ ਅਨੁਸਾਰ 31 ਮਾਰਚ 2019 ਤੋਂ ਹੁਣ ਤੱਕ ਭਾਵ 26 ਅਕਤੂਬਰ 2019 ਤੱਕ ਕੁਲ 505 ਮਿਲੀਅਨ ਕਿੱਲੋਵਾਟ ਘੰਟੇ ਦੀ ਬੱਚਤ ਹੋਈ ਸੀ ਜਿਹੜੀ ਕਿ ਇਟਲੀ ਦੇ ਕਰੀਬ 190,000 ਪਰਿਵਾਰ ਔਸਤਨ ਹਰ ਸਾਲ ਖਪਤ ਕਰਦੇ ਹਨ।ਇਸ ਬਿਜਲੀ ਬੱਚਤ ਨਾਲ ਇਟਲੀ ਨੂੰ ਕਰੀਬ 100 ਮਿਲੀਅਨ ਯੂਰੋ ਦੀ ਬੱਚਤ ਹੁੰਦੀ ਹੈ।