image caption:

ਸਿੱਖਾਂ ਨੂੰ ਪਾਕਿਸਤਾਨ ’ਚ ਮਿਲੇਗਾ ਆਨ ਅਰਾਈਵਲ ਵੀਜ਼ਾ

 ਇਸਲਾਮਾਬਾਦ : ਪਾਕਿਸਤਾਨ ਦੀ ਸਰਕਾਰ ਨੇ ਪਹਿਲਾਂ ਤਾਂ ਸ਼ਧਾਲੂਆਂ ਲਈ ਵੀਜ਼ਾ ਫ਼ੀਸ ਮਾਫ਼ ਕੀਤੀ ਅਤੇ ਹੁਣ ਖ਼ਬਰ ਆਈ ਹੈ ਕਿ ਸਿੱਖਾਂ ਨੂੰ ਪਾਕਿਸਤਾਨ ਜਾਣ ਲਈ ਪਹਿਲਾਂ ਤੋ ਵੀਜ਼ਾ ਲੈਣ ਦੀ ਲੋੜ ਨਹੀ ਹੋਵੇਗੀੇ ਦਰਅਸਲ ਪਾਕਿਸਤਾਨ ਦੇ ਮੰਤਰੀ ਮੋਹਸਿਨ ਨਕਵੀ ਨੇ ਕੀਤਾ ਐਲਾਨ, ਅਮਰੀਕਾ, ਕੈਨੇਡਾ ਤੇ ਯੂ.ਕੇ. ਤੋਂ ਪਾਕਿਸਤਾਨ ਆਉਣ ਵਾਲੇ ਸਿੱਖਾਂ ਨੂੰ 30 ਮਿੰਟਾਂ ਦੇ ਅੰਦਰ-ਅੰਦਰ ਮੁਫਤ ਵੀਜ਼ਾ ਆਨ ਅਰਾਈਵਲ ਮਿਲੇਗਾ।

ਬੰਦੀ ਛੋੜ ਦਿਹਾੜੇ ਮੌਕੇ ਤਿਹਾੜ ਜੇਲ ਦੇ ਬਾਹਰ ਅਰਦਾਸ ਕਰ ਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਦੁਹਰਾਈ

ਬੰਦੀ ਛੋੜ ਦਿਹਾੜੇ ਮੌਕੇ ਦਿੱਲੀ ਦੇ ਸਿੱਖਾਂ ਦੇ ਇਕੱਠ ਨੇ ਤਿਹਾੜ ਜੇਲ ਨੰਬਰ 1 ਦੇ ਸਾਹਮਣੇ ਅਰਦਾਸ ਕਰ ਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਦੁਹਰਾਈ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਨੇ ਸਰਕਾਰਾਂ ਤੋਂ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ।

ਸਰਨਾ ਨੇ ਸਾਬਕਾ ਕਾਂਗਰਸੀ ਆਗੂ ਲਲਿਤ ਮਾਕਨ ਕਤਲ ਕਾਂਡ ਦਾ ਹਵਾਲਾ ਦੇ ਕੇ ਕਿਹਾ ਕਿ ਰਣਜੀਤ ਸਿੰਘ ਕੁੱਕੀ ਗਿੱਲ &rsquoਤੇ ਵੀ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਵਾਂਗ ਮਕੱਦਮਾ ਸੀ, ਉਦੋਂ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਲਲਿਤ ਮਾਕਨ ਦੀ ਧੀ ਦੀ ਸਹਿਮਤੀ ਪਿਛੋਂ ਕੁੱਕੀ ਗਿੱਲ ਨੂੰ ਰਿਹਾਅ ਕਰ ਦਿਤਾ ਸੀ, ਜੋ ਪਹਿਲਾਂ ਉਮਰ ਕੈਦ ਤੋਂ ਵੱਧ ਸਜ਼ਾ ਭੁਗਤ ਚੁਕੇ ਸਨ। ਇਸੇ ਤਰ੍ਹਾਂ ਕੇਜਰੀਵਾਲ ਸਰਕਾਰ ਨੂੰ ਵੀ ਪ੍ਰੋ.ਭੁੱਲਰ ਦੀ ਰਿਹਾਈ ਕਰਨੀ ਚਾਹੀਦੀ ਹੈ ਤਾਂ ਹੀ ਉਹ ਆਉਂਦੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਿੱਖਾਂ ਦੀ ਵੋਟ ਦੇ ਹੱਕਦਾਰ ਹੋਣਗੇ।

ਮਨਜੀਤ ਸਿੰਘ ਜੀ ਕੇ ਨੇ ਦਿੱਲੀ ਕਮੇਟੀ ਵਲ ਇਸ਼ਾਰਾ ਕਰਦੇ ਹੋਏ ਕਿਹਾ, &ldquoਵਿਕੇ ਹੋਏ ਲੀਡਰ ਕੌਮ ਦੀ ਅਗਵਾਈ ਨਹੀਂ ਕਰ ਸਕਦੇ, ਜਿਹੜੇ ਖ਼ੁਦ ਸਰਕਾਰਾਂ ਕੋਲ ਮੰਗਤੇ ਹੋਣ ਉਨ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕਿਵੇਂ ਕਰਨੀ? ਸੌਧਾ ਸਾਧ ਨੂੰ ਮੁੜ ਮੁੜ ਪੈਰੋਲ, ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਅਤੇ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਹਾਈ ਦਿਤੀ ਜਾ ਸਕਦੀ ਹੈ, ਫਿਰ ਚੰਗੇ ਕਿਰਦਾਰ ਕਰ ਕੇ, 20-20 ਸਾਲ ਸਜ਼ਾਵਾਂ ਭੁਗਤ ਚੁਕੇ ਸਿੱਖ ਬੰਦੀਆਂ ਨੂੰ ਰਿਹਾਈ ਕਿਉਂ ਨਹੀਂ ਦਿਤੀ ਜਾ ਸਕਦੀ?&rdquo

ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ, 154.5 ਕਰੋੜ ਦਾ ਕਰਨਾ ਪਵੇਗਾ ਭੁਗਤਾਨ

ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਦੀ ਭਾਵੇਂ ਚੰਗੀ ਵਾਪਸੀ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਮੁਸੀਬਤਾਂ ਖਤਮ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਹੀਆਂ ਹਨ। ਸੇਬੀ ਨੇ ਉਸ ਨੂੰ 154.5 ਕਰੋੜ ਰੁਪਏ ਅਦਾ ਕਰਨ ਲਈ ਕਿਹਾ ਹੈ। ਦਰਅਸਲ, ਮਾਰਕੀਟ ਰੈਗੂਲੇਟਰ ਸੇਬੀ ਨੇ ਰਿਲਾਇੰਸ ਹੋਮ ਫਾਈਨਾਂਸ ਦੀ ਪ੍ਰਮੋਟਰ ਇਕਾਈ ਸਮੇਤ ਛੇ ਇਕਾਈਆਂ ਨੂੰ ਨੋਟਿਸ ਦੇ ਕੇ 154.50 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ। ਇਹ ਨੋਟਿਸ ਕੰਪਨੀ ਨੂੰ ਫੰਡਾਂ ਦੀ ਦੁਰਵਰਤੋਂ ਨੂੰ ਲੈ ਕੇ ਦਿੱਤਾ ਗਿਆ ਹੈ।

ਸੇਬੀ ਨੇ ਇਨ੍ਹਾਂ ਇਕਾਈਆਂ ਨੂੰ 15 ਦਿਨਾਂ ਦੇ ਅੰਦਰ ਭੁਗਤਾਨ ਕਰਨ ਲਈ ਕਿਹਾ ਹੈ। ਅਜਿਹਾ ਨਾ ਕਰਨ 'ਤੇ ਜਾਇਦਾਦ ਅਤੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਚਿਤਾਵਨੀ ਦਿੱਤੀ ਹੈ।

ਜਿਨ੍ਹਾਂ ਯੂਨਿਟਾਂ ਨੂੰ ਨੋਟਿਸ ਭੇਜੇ ਗਏ ਹਨ, ਉਨ੍ਹਾਂ ਵਿੱਚ ਕ੍ਰੈਸਟ ਲੌਜਿਸਟਿਕਸ ਐਂਡ ਇੰਜੀਨੀਅਰਜ਼ ਪ੍ਰਾਈਵੇਟ ਲਿ. (ਹੁਣ ਸੀਐਲਈ ਪ੍ਰਾਈਵੇਟ ਲਿਮਟਿਡ), ਰਿਲਾਇੰਸ ਯੂਨੀਕੋਰਨ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ, ਰਿਲਾਇੰਸ ਐਕਸਚੇਂਜ ਨੈਕਸਟ ਲਿਮਿਟੇਡ, ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਿਟਡ, ਰਿਲਾਇੰਸ ਬਿਜ਼ਨਸ ਬ੍ਰੌਡਕਾਸਟ ਨਿਊਜ਼ ਹੋਲਡਿੰਗਜ਼ ਲਿ. ਅਤੇ ਰਿਲਾਇੰਸ ਕਲੀਨਜਨ ਲਿ. ਇਨ੍ਹਾਂ ਯੂਨਿਟਾਂ ਵੱਲੋਂ ਜੁਰਮਾਨਾ ਅਦਾ ਨਾ ਕਰਨ &rsquoਤੇ ਡਿਮਾਂਡ ਨੋਟਿਸ ਆਇਆ ਹੈ।

ਰੈਗੂਲੇਟਰ ਨੇ ਇਨ੍ਹਾਂ ਇਕਾਈਆਂ ਨੂੰ ਛੇ ਵੱਖ-ਵੱਖ ਨੋਟਿਸਾਂ ਵਿਚ 25.75 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਵਿੱਚ ਵਿਆਜ ਅਤੇ ਵਸੂਲੀ ਦੇ ਖਰਚੇ ਸ਼ਾਮਲ ਹਨ, ਬਕਾਏ ਦਾ ਭੁਗਤਾਨ ਨਾ ਕਰਨ ਦੀ ਸਥਿਤੀ ਵਿੱਚ, ਰੈਗੂਲੇਟਰ ਇਹਨਾਂ ਇਕਾਈਆਂ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਅਟੈਚ ਕਰ ਕੇ ਅਤੇ ਵੇਚ ਕੇ ਰਕਮ ਦੀ ਵਸੂਲੀ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤੇ ਵੀ ਅਟੈਚ ਕੀਤੇ ਜਾਣਗੇ।

ਬ੍ਰਿਟਿਸ਼ ਕੋਲੰਬੀਆ ਚ 485 ਮਿਲੀਅਨ ਡਾਲਰ ਦੀ ਡਰਗ ਅਤੇ ਹਥਿਆਰਾਂ ਦਾ ਭੰਡਾਰ ਬਰਾਮਦ

 ਬ੍ਰਿਟਿਸ਼ ਕੋਲੰਬੀਆ : ਕੈਨੇਡਾ 'ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸਭ ਤੋਂ ਵੱਡੀ ਡਰੱਗਜ਼ ਲੈਬ ਦਾ ਖੁਲਾਸਾ ਹੋਇਆ ਹੈ। ਇਹ ਲੈਬ ਬ੍ਰਿਟਿਸ਼ ਕੋਲੰਬੀਆ ਦੇ ਇੱਕ ਪੇਂਡੂ ਖੇਤਰ ਵਿੱਚ ਸਥਿਤ ਹੈ। ਲੈਬ ਦੇ ਫੜੇ ਜਾਣ ਤੋਂ ਬਾਅਦ ਇੰਟਰਨੈਸ਼ਨਲ ਡਰੱਗਜ਼ ਸਿੰਡੀਕੇਟ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮਾਮਲੇ ਵਿੱਚ ਭਾਰਤੀ ਮੂਲ ਦੇ ਗਗਨਪ੍ਰੀਤ ਰੰਧਾਵਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਡਰੱਗ ਲੈਬ ਦਾ ਪਰਦਾਫਾਸ਼ ਕੈਨੇਡੀਅਨ ਪੁਲਿਸ ਦੀ ਜਾਂਚ ਏਜੰਸੀ ਆਰਸੀਐਮਪੀ (ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ) ਦੁਆਰਾ ਕੀਤੇ ਗਏ ਅਪਰੇਸ਼ਨ ਤੋਂ ਬਾਅਦ ਕੀਤਾ ਗਿਆ ਸੀ। ਆਰਸੀਐਮਪੀ ਦੁਆਰਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲੈਬ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 4 ਹਜ਼ਾਰ ਕਰੋੜ ਰੁਪਏ (485 ਮਿਲੀਅਨ ਡਾਲਰ) ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਆਟੋਮੈਟਿਕ ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਇਨ੍ਹਾਂ ਵਿੱਚ ਦਰਜਨਾਂ ਹੈਂਡਗਨ, ਏਆਰ-ਸਟਾਈਲ ਅਸਾਲਟ ਰਾਈਫਲਾਂ ਅਤੇ ਸਬ-ਮਸ਼ੀਨ ਗਨ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਲੋਡ ਕੀਤੀਆਂ ਗਈਆਂ ਸਨ ਅਤੇ ਵਰਤੋਂ ਲਈ ਤਿਆਰ ਸਨ।

ਸ਼੍ਰੋਮਣੀ ਕਮੇਟੀ ਦੇ ਸਲਾਹਕਾਰ ਬੋਰਡ ਸਬੰਧੀ ਕਾਲਕਾ ਦੇ ਦੋਸ਼ ਬੇਬੁਨਿਆਦ: ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਵੱਲੋਂ ਬਣਾਏ ਜਾਣ ਵਾਲੇ ਸਲਾਹਕਾਰ ਬੋਰਡ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਚੁੱਕੇ ਸਵਾਲਾਂ &rsquoਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਲਕਾ ਆਪਣੇ ਰਾਜਸੀ ਆਗੂਆਂ ਨੂੰ ਖੁਸ਼ ਕਰਨ ਲਈ ਅਤੇ ਕੇਂਦਰ ਦੀਆਂ ਸਲਾਹ &rsquoਤੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ &rsquoਤੇ ਪੁੱਜੇ ਮੁੱਦਿਆਂ ਦੇ ਸਰਲੀਕਰਨ ਲਈ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਵਿਰੋਧ ਕੀਤਾ ਸੀ। ਸ੍ਰੀ ਕਾਲਕਾ ਨੇ ਕਿਹਾ ਸੀ ਕਿ ਇਸ ਸਲਾਹਕਾਰ ਬੋਰਡ ਦਾ ਮਕਸਦ ਅਕਾਲ ਤਖ਼ਤ ਦੇ ਜਥੇਦਾਰ ਤੇ ਹੋਰ ਜਥੇਦਾਰਾਂ ਦੇ ਫੈਸਲਿਆਂ ਨੂੰ ਖੋਰਾ ਲਗਾਉਣਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਂ ਤਖ਼ਤਾਂ ਦੇ ਜਥੇਦਾਰ ਹੁਣ ਇਕ ਪਰਿਵਾਰ ਦੇ ਗਲਬੇ ਹੇਠੋਂ ਮੁਕਤ ਹੋ ਕੇ ਫੈਸਲੇ ਲੈ ਰਹੇ ਹਨ। ਇਸ ਤੋਂ ਬਾਅਦ ਇੱਥੇ ਸਮਾਗਮ ਵਿਚ ਸ਼ਿਰਕਤ ਕਰਨ ਆਏ ਸ੍ਰੀ ਧਾਮੀ ਨੇ ਕਿਹਾ ਕਿ ਕਾਲਕਾ ਵੱਲੋਂ ਚੁੱਕੇ ਸਵਾਲ ਬੇਬੁਨਿਆਦ ਅਤੇ ਨਿਰਾਧਾਰ ਹਨ। ਉਨ੍ਹਾਂ ਕਿਹਾ ਕਿ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਪਾਸ ਹੋਏ ਮਤੇ ਅਨੁਸਾਰ ਕੀਤਾ ਗਿਆ ਹੈ ਅਤੇ ਇਸ ਬੋਰਡ ਦਾ ਮਕਸਦ ਕੇਵਲ ਛੋਟੇ ਮੁੱਦਿਆਂ ਨੂੰ ਵਿਚਾਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਅਕਾਲ ਤਖ਼ਤ ਸਰਬਉੱਚ ਹੈ ਤੇ ਇਸ ਦੇ ਅਧਿਕਾਰਾਂ ਨੂੰ ਕੋਈ ਵੀ ਖੋਰਾ ਨਹੀਂ ਲਗਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਲਈ ਵਿਰੋਧੀ ਸਾਜਿਸ਼ਾਂ ਕਰ ਰਹੇ ਹਨ ਅਤੇ ਧਿਆਨ ਭਟਕਾਉਣ ਵਾਲੇ ਮੁੱਦੇ ਚੁੱਕੇ ਜਾ ਰਹੇ ਹਨ।

ਦੀਵਾਲੀ ਮਗਰੋਂ ਪੰਜਾਬ ਤੇ ਹਰਿਆਣਾ &rsquoਚ ਹਵਾ ਦੀ ਗੁਣਵੱਤਾ &lsquoਬਹੁਤ ਖ਼ਰਾਬ&rsquo

ਦੀਵਾਲੀ ਤੋਂ ਅਗਲੇ ਦਿਨ ਅੱਜ ਪੰਜਾਬ ਅਤੇ ਹਰਿਆਣਾ ਦੇ ਕਈ ਥਾਵਾਂ &rsquoਤੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) &lsquoਖ਼ਰਾਬ&rsquo ਅਤੇ &lsquoਬਹੁਤ ਖ਼ਰਾਬ&rsquo ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਏਕਿਊਆਈ &lsquoਬਹੁਤ ਖ਼ਰਾਬ&rsquo ਸ਼੍ਰੇਣੀ ਵਿੱਚ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੀ ਐਪ ਅਨੁਸਾਰ ਅੱਜ ਸਵੇਰੇ 9 ਵਜੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਏਕਿਊਆਈ ਸਭ ਤੋਂ ਵੱਧ 344 ਅਤੇ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ 331 ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਏਕਿਊਆਈ 303 ਰਿਹਾ। ਮੌਸਮ ਵਿਭਾਗ ਵੱਲੋਂ ਤੈਅ ਕੀਤੇ ਗਏ ਪੈਮਾਨੇ ਅਨੁਸਾਰ 201 ਤੋਂ 300 ਵਿਚਾਲੇ ਏਕਿਊਆਈ ਨੂੰ &lsquoਖ਼ਰਾਬ&rsquo, 301 ਤੋਂ 400 ਨੂੰ &lsquoਬਹੁਤ ਖ਼ਰਾਬ&rsquo ਅਤੇ 401 ਤੋਂ 500 ਨੂੰ &lsquoਗੰਭੀਰ&rsquo ਮੰਨਿਆ ਜਾਂਦਾ ਹੈ। ਇਹ ਪੰਜਾਬ ਦੇ ਅੰਮ੍ਰਿਤਸਰ ਵਿੱਚ 314, ਖੰਨਾ ਵਿੱਚ 308, ਪਟਿਆਲਾ ਵਿੱਚ 260, ਜਲੰਧਰ ਵਿੱਚ 253 ਅਤੇ ਲੁਧਿਆਣਾ ਵਿੱਚ 214 ਦਰਜ ਕੀਤਾ ਗਿਆ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਏਕਿਊਆਈ 344, ਜੀਂਦ ਵਿੱਚ 340, ਅੰਬਾਲਾ ਵਿੱਚ 308 ਅਤੇ ਕੁਰੂਕਸ਼ੇਤਰ ਵਿੱਚ 304 ਦਰਜ ਕੀਤਾ ਗਿਆ। ਦੀਵਾਲੀ &rsquoਤੇ ਸੀਮਤ ਸਮੇਂ ਲਈ ਸਿਰਫ਼ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਰਾਤ 8 ਵਜੇ ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਸ਼ਹਿਰ ਦੇ ਕਈ ਇਲਾਕਿਆਂ &rsquoਚ ਲੋਕ ਰਾਤ 10 ਵਜੇ ਤੋਂ ਬਾਅਦ ਵੀ ਪਟਾਕੇ ਚਲਾਉਂਦੇ ਰਹੇ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੀ ਸ਼ਾਮ ਨੂੰ ਸਿਰਫ਼ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ।


ਸਿੱਖ ਸਿਧਾਂਤਾਂ ਦਾ ਘਾਣ ਕਰ ਰਹੀ ਹੈ ਸ਼੍ਰੋਮਣੀ ਕਮੇਟੀ: ਭਾਈ ਧਿਆਨ ਸਿੰਘ ਮੰਡ

ਅੰਮ੍ਰਿਤਸਰ- ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਵੱਡੇ ਕੌਮੀ ਹਿੱਤਾਂ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ &rsquoਤੇ ਸਿੱਖ ਸਿਧਾਂਤਾਂ ਦਾ ਘਾਣ ਕਰਨ ਅਤੇ ਸਿੱਖ ਸੰਸਥਾਵਾਂ &rsquoਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਾਇਆ। ਉਹ ਅੱਜ &lsquoਬੰਦੀ ਛੋੜ ਦਿਵਸ&rsquo ਮੌਕੇ ਸ੍ਰੀ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।

ਸਿੱਖ ਕੌਮ ਦੇ ਨਾਂ ਜਾਰੀ ਸੰਦੇਸ਼ ਵਿੱਚ ਭਾਈ ਮੰਡ ਨੇ ਕਿਹਾ ਕਿ ਇਸ ਵਾਰ ਜਿਹੜੇ ਦਿਨਾਂ ਵਿੱਚ ਦੀਵਾਲੀ ਦਾ ਤਿਉਹਾਰ ਅਤੇ &lsquoਬੰਦੀ ਛੋੜ ਦਿਵਸ&rsquo ਆਏ ਹਨ, ਲਗਪਗ 40 ਸਾਲ ਪਹਿਲਾਂ ਇਨ੍ਹਾਂ ਦਿਨਾਂ ਦੌਰਾਨ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਤੇ ਨਸ਼ਲਕੁਸ਼ੀ ਕੀਤੀ ਗਈ ਸੀ। ਇਸ ਸਬੰਧੀ ਸਿੱਖਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਬਿਨਾਂ ਕਿਸੇ ਸਿਆਸੀ ਧਿਰ ਦਾ ਨਾਂ ਲਏ ਭਾਈ ਮੰਡ ਨੇ ਕਿਹਾ ਕਿ ਇੱਕ ਧਿਰ ਵੱਲੋਂ ਸ੍ਰੀ ਦਰਬਾਰ ਸਾਹਿਬ &rsquoਤੇ ਫੌਜੀ ਹਮਲਾ ਕੀਤਾ ਗਿਆ, ਦਿੱਲੀ ਸਮੇਤ ਵੱਖ ਵੱਖ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਪੰਜਾਬ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਨਸਲਕੁਸ਼ੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਦੂਜੇ ਧਿਰ ਵੱਲੋਂ ਸਿੱਖਾਂ ਦਾ ਸੱਤ ਸਮੁੰਦਰੋਂ ਪਾਰ ਤੱਕ ਪਿੱਛਾ ਕਰਕੇ ਮਾਰਨਾ ਸਿੱਖ ਪੰਥ ਦੇ ਭਵਿੱਖ ਅਤੇ ਹੋਂਦ &rsquoਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸਿੱਖ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ &rsquoਤੇ ਦੋਸ਼ ਲਾਇਆ ਕਿ ਉਹ ਤਖ਼ਤਾਂ ਦੇ ਜਥੇਦਾਰਾਂ ਦੇ ਹੱਕਾਂ ਵਿੱਚ ਦਖ਼ਲ ਦੇ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੀ ਹੈ।